ਜੋਸ਼ ਠਾਠਾਂ ਮਰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਰੋਸ ਉਦੋ ਆਉਂਦਾ ਹੁੰਦਾ। ਜਦੋਂ ਬੰਦੇ ਨਾਲ ਧੱਕਾ ਹੁੰਦਾ।
ਫਿਰ ਹੱਕਾਂ ਲਈ ਝੂਜ਼ੀਦਾ। ਸੱਚ ਉਤੇ ਪਹਿਰਾ ਦੇਈਦਾ।
ਤਾਂ ਕੋਈ ਸੂਰਮਾਂ ਜੰਮਦਾ। ਭਗਤ ਸਿੰਘ ਸੂਲੀ ਚੜ੍ਹਦਾ।
ਕੌਮ ਦਾ ਲੂੰ-ਲੂੰ ਕੰਭਦਾ। ਕੋਈ ਮੌਤ ਕੋਲੋ ਨਹੀਂ ਡਰਦਾ।
ਯੋਧਾ ਮੌਤ ਮੂਹਰੇ ਡੱਟਦਾ। ਸੱਤੀ ਮਨ ਮੌਤੋਂ ਨੀ ਡਰਦਾ।
ਸਤਵਿੰਦਰ ਕਰ ਸਿਜ਼ਦਾ। ਜੇ ਸੂਰਮਾਂ ਧਰਮ ਤੇ ਮਰਦਾ।
ਯੋਧਾ ਮੌਤ ਨੂੰ ਅਵਾਜ਼ ਮਰਦਾ। ਦੇਖ ਜੋਸ਼ ਠਾਠਾਂ ਮਰਦਾ।
ਦੁਸ਼ਮੱਣ ਦਾ ਦਿਲ ਕੰਭਦਾ। ਪ੍ਰੇਸ਼ਾਨ ਹੋ ਕੇ ਖੜ੍ਹਾ ਦੇਖਦਾ।
ਸਿੰਘਾਂ ਮੂਹਰੇ ਜੋ ਅੱੜਦਾ। ਲੈ ਪੰਗਾ ਪਾਣੀ ਨਹੀਂ ਮੰਗਦਾ।
ਸੁਪਨੇ ਵਿੱਚ ਵੀ ਡਰਦਾ। ਮੌਤੋਂ ਪਹਿਲਾਂ ਆਪ ਉਹ ਮਰਦਾ।
Comments
Post a Comment