ਰੱਬ ਤੋਂ ਵੱਧ ਪਿਆਰਾ ਵੇ ਤੂੰ ਲੱਗਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਕਦੇ ਸਾਡੀ ਗਲ਼ੀ ਆ ਜਾਇਆ ਕਰੋ। ਸਾਡਾ ਮਨ ਵੀ ਪਰਚਾ ਜਾਇਆ ਕਰੋ।

ਭੁੱਲ-ਚੁੱਕ ਕੇ ਫੇਰਾ ਪਾ ਜਾਇਆ ਕਰੋ। ਸੁੰਨੇ ਰਾਹਾਂ ਨੂੰ ਭਾਗ ਲਾਇਆ ਕਰੋ।

ਕੰਨ ਕਰ ਉਰੇ ਮੈਂ ਗੱਲ ਸੱਚ ਦੱਸਦੀ। ਤੇਰੇ ਬਗੈਰ ਵੇ ਹੁਣ ਮੈਂ ਨਾਂ ਬਚਦੀ।

ਅੱਖ ਤਾਂ ਮੇਰੀ ਤੈਨੂੰ ਦੇਖਣੇ ਨੂੰ ਤਰਸਦੀ। ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗਦੀ।

ਸਤਵਿੰਦਰ ਤੈਨੂੰ ਤੱਕਣ ਨੂੰ ਤਰਸਦੀ। ਸੱਚੀਂ ਦੱਸ ਕਦੋਂ ਦੇਣੇ ਨੇ ਦੀਦਾਰ ਪੁੱਛਦੀ।

ਸੱਤੀ ਦਾ ਤੇਰੇ ਬਗੈਰ ਦਿਲ ਨਹੀਂ ਲੱਗਣਾ। ਰੱਬ ਤੋਂ ਵੱਧ ਪਿਆਰਾ ਵੇ ਤੂੰ ਲੱਗਦਾ।

ਤੇਰੇ ਬਿਨ ਜਿਊਣਾ ਮੁਸ਼ਕਲ ਲੱਗਦਾ। ਪੂਰੀ ਦੁਨੀਆ ਵਿੱਚੋਂ ਤੂੰ ਚੰਨ ਚਮਕਦਾ।

ਮੇਰੇ ਜੀਵਨ ਨੂੰ ਰੌਸ਼ਨ ਤੂੰ ਹੈ ਕਰਦਾ। ਮੇਰੇ ਜਿਊਣ ਦਾ ਹੀ ਤੂੰ ਜਰੀਆਂ ਲੱਗਦਾ।

 

Comments