ਭਾਗ 3 ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ। ਬੰਦਾ ਉੱਥੇ
ਮੁੜ-ਮੁੜ ਕੇ ਜਾਂਦਾ ਹੈ
ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੰਗਣ ਨੂੰ ਚੀਜ਼ਾਂ ਲੈਣ ਗਜਾਈਏ ਨਾ, ਸੋਟਾ ਮਾਰ ਹਟਾਈਏ ਨਾਂ। ਕਿਸੇ ਨੂੰ ਮੁਫ਼ਤ ਉਧਾਰ ਚੀਜ਼ਾਂ
ਦੇਣ ਲੈਣ ਲਈ ਨਾਂ ਗਜਾਈਏ। ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ। ਬੰਦਾ ਉੱਥੇ ਮੁੜ-ਮੁੜ
ਕੇ ਜਾਂਦਾ ਹੈ। ਕਾਂ. ਕੁੱਤੇ ਨੂੰ ਰੋਟੀ-ਬੋਟੀ ਪਾ ਦੇਈਏ। ਰੋਜ਼ ਭਾਲਦਾ ਹੈ। ਉੱਧਰ ਹੀ ਝਾਕ ਰੱਖਦਾ
ਹੈ। ਇਵੇਂ ਬੰਦੇ ਦਾ ਸੁਭਾਅ ਹੈ। ਗੁਆਂਢੀਆਂ ਨੂੰ ਇੱਕ ਦਿਨ ਦਾਲ ਦੀ ਕੌਲੀ ਦੇ ਦਿਉ। ਹਰ ਰੋਜ਼
ਪੁੱਛਣਗੇ। ਅੱਜ ਕੀ ਬਣਾਇਆਂ ਹੈ?
ਜੇ ਦਾਲ-ਸਬਜ਼ੀ
ਬਹੁਤੀ ਸੁਆਦ ਲੱਗੇ, ਅਗਲੇ ਨੇ ਆਪੇ ਹੋਰ
ਪਤੀਲੇ ਵਿੱਚੋਂ ਲੈ ਵੀ ਲਈ, ਦੇਣ ਵਾਲੇ ਨੂੰ
ਇਤਰਾਜ਼ ਨਹੀਂ ਕਰਨਾ ਚਾਹੀਦਾ। ਇੱਕ ਕੌਲੀ ਸਬਜ਼ੀ ਦੀ ਗੁਆਂਢੀਆਂ ਤੋਂ ਮੰਗ ਕੇ, ਚਾਰ ਜੀਅ ਸਾਰ
ਲੈਂਦੇ ਹਨ। ਜ਼ਰੂਰੀ ਪਿਆਜ਼, ਲਸਣ, ਆਲੂ, ਮਟਰ ਸਬਜ਼ੀਆਂ ਉੱਤੇ
ਪੈਸੇ ਲਗਾਉਣੇ ਹਨ। ਬਹੁਤੀਆਂ ਚੀਜ਼ਾਂ ਮੰਗ ਕੇ ਹੀ ਲੋਕ ਸਾਰ ਲੈਂਦੇ ਹਨ।ਲੋਕਾਂ ਮੂਹਰੇ ਰੋ-ਪਿੱਟ ਕੇ,
ਆਪਣਿਆਂ ਨੂੰ ਜਿਊਦਿਆਂ ਨੂੰ ਮਾਰ ਕੇ, ਪੈਸੇ ਮੰਗਣਾ ਆਮ
ਗੱਲ ਹੈ। ਇੱਕ ਮੁੰਡਾ ਗੋਰਾ ਜਸਵੰਤ ਦਾ ਜਮਾਤੀ
ਹੁੰਦਾ ਸੀ। ਕਿਸੇ ਤੋਂ ਪੈਸੇ ਮੰਗਣ ਲਈ ਹਰ ਬਾਰ ਤਰਸ ਵਾਲੀ ਸ਼ਕਲ ਬਣਾਂ ਕੇ, ਆਪਣੀ ਮਾਂ ਨੂੰ ਬਿਮਾਰ ਕਰਦਾ ਸੀ। ਕਦੇ-ਕਦੇ ਗੱਲੀ ਗਾਤੀ ਮਾਰ ਵੀ ਦਿੰਦਾ ਸੀ।
ਖਫ਼ਨ ਤੇ ਭੋਗ ਦੇ ਕਿਰਿਆ ਕਰਮ ਲਈ ਪੈਸੇ ਇਕੱਠੇ ਕਰਦਾ ਸੀ। ਸਾਊ, ਸ਼ਰੀਫ਼ ਲੋਕਾਂ ਨੂੰ
ਖਾਣ ਦੇ ਬਹੁਤ ਤਰੀਕੇ ਹਨ। ਕਈ ਚਾਹ ਪੀਣ, ਰੋਟੀ ਖਾਣ ਦੇ ਸਮੇਂ, ਕਿਸੇ ਦੇ ਘਰ ਟਪਕ ਜਾਂਦੇ ਹਨ। ਪੂਰਾ ਧਿਆਨ ਅਗਲੇ ਦੀ ਚੀਜ਼, ਬਹਾਨੇ ਬਣਾਂ ਕੇ,ਮੰਗਣ ਵੱਲ ਹੁੰਦਾ
ਹੈ।
ਘਰ ਕਿੰਨਾ ਵੀ ਸਾਫ਼ ਹੋਵੇ। ਜੇ ਕਿਤੇ ਖੰਡ, ਗੁੜ ਖੁੱਲ੍ਹਾ ਪਿਆ
ਹੈ। ਮਿੱਠੇ ਦੁਆਲੇ ਕੀੜੀਆਂ ਆ ਜਾਂਦੀਆਂ ਹਨ। ਜਸਵੰਤ ਦੇ ਘਰ ਅਨਾਜ, ਕਣਕ, ਖੰਡ, ਗੁੜ, ਮੱਕੀ ਹੋਰ ਬਹੁਤ
ਕਾਸੇ ਦੀਆਂ, ਘਰ ਦੇ ਕੌਲਿਆਂ ਨਾਲ
ਬੋਰੀਆਂ ਭਰੀਆਂ ਪਈਆਂ ਸਨ। ਦਰਵਾਜ਼ਾ ਵੀ ਖੁੱਲ੍ਹਾ ਰਹਿੰਦਾ ਸੀ। ਜਿਸ ਦਿਨ ਕਿਤੇ ਹੋਰ ਹੱਥ ਨਹੀਂ
ਵੱਜਦਾ ਸੀ। ਗੋਰਾ ਜਸਵੰਤ ਦੇ ਘਰ ਆ ਜਾਂਦਾ ਸੀ। ਹਰ ਬਾਰ ਕੁੱਝ ਨਾਂ ਕੁੱਝ ਉਸ ਦੇ ਨਵਾਂ ਹੱਥ ਲੱਗ ਜਾਂਦਾ ਸੀ। ਆਲਾ-ਦੁਆਲਾ ਦੇਖ ਕੇ ਜੋ ਹੱਥ ਲੱਗਦਾ ਸੀ।
ਸਿਰ ਉੱਤੇ ਧਰ ਕੇ ਤੁਰ ਜਾਂਦਾ ਸੀ। ਕਈ ਬਾਰ ਨਗਿੰਦਰ ਨੇ, ਉੱਤੋਂ ਦੀ ਫੜ ਲਿਆ ਸੀ। ਹਰ ਬਾਰ ਇਹੀ ਕਹਿੰਦਾ ਸੀ, “ ਹੋਰ ਕਿਥੋਂ ਖਾਣਾ
ਹੈ? ਨਿੱਕਾ ਹੁੰਦਾ, ਇੱਥੋਂ ਹੀ ਖਾਣ ਗਿਜ
ਗਿਆ ਹਾਂ। ਮੈਂ ਕਿਹੜਾ ਮੁਫ਼ਤ ਲੈ ਚੱਲਿਆਂ ਹਾਂ? ਅੱਗੇ ਵੀ ਤੁਹਾਡੇ ਪੈਸੇ ਦੇਣੇ ਹਨ। ਇਸ ਦੇ ਵੀ ਲਿਖ ਲਵੋ। “ ਨਗਿੰਦਰ ਕਹਿੰਦਾ ਸੀ, “ ਤੂੰ ਹੇਰਾ-ਫੇਰੀਆਂ ਛੱਡਦੇ। ਨਸ਼ੇ ਖਾ-ਪੀ ਕੇ, ਤੇਰਾ ਸਰੀਰ ਅਮਲੀਆਂ
ਵਰਗਾ ਬਣ ਗਿਆ ਹੈ। ਫ਼ੌਜ ਵਿੱਚ ਤੇਰੇ ਡੌਲ਼ੇ ਬਣ ਜਾਣਗੇ। ਉੱਥੇ ਚਲਾ ਜਾ। “ “ ਤਾਇਆ ਧਰਮ ਨਾਲ ਮੈਂ ਨਸ਼ਿਆਂ ਨੂੰ ਮੂੰਹ ਨਹੀਂ ਲਗਾਉਂਦਾ। ਹੇਰਾ-ਫੇਰੀ ਕਾਹਦੀ ਹੈ? ਮੈਂ ਤੁਹਾਡੇ ਕੋਲੋਂ
ਉਧਾਰ ਲੈ ਕੇ ਜਾਂਦਾ ਹਾਂ। ਉਧਾਰ ਲੈਣਾ, ਦੇਣਾ ਦੁਨੀਆ ਉੱਤੇ ਬਣਿਆਂ ਹੈ। ਜਿਸ ਕੋਲ ਕੁੱਝ ਹੋਏਗਾ। ਉਹੀ ਕਿਸੇ
ਨੂੰ ਦੇਵੇਗਾ। “ “ ਇਹ ਸਬ ਕੁੱਝ
ਮੋੜਨਾਂ ਕਿਦਨ ਹੈ? ਤੂੰ ਹੋਰ ਲੈਣ ਆ
ਜਾਂਦਾ ਹੈ। ਸਾਡੇ ਉਤੇ ਬਾਬੇ ਦੀ ਫੁੱਲ ਕਿਰਪਾ ਹੈ। ਅੰਦਰ-ਬਾਹਰ ਭਰਿਆ ਪਿਆ ਹੈ। ਮਿਹਨਤ ਦੀ ਕਮਾਂ
ਕੇ, ਰੋਟੀ ਖਾਈਦੀ ਹੈ। “ “ ਤਾਇਆ ਮੇਰਾ ਕਿਹੜਾ
ਗੱਡੇ ਸਮਾਨ ਪਾਇਆ ਹੈ? ਮੈਂ ਕਿਤੇ ਤੇਰੇ
ਕੋਲੋ ਭੱਜਣ ਲੱਗਾਂ ਹਾਂ। “ “
ਮੱਲਾ ਜਸਵੰਤ ਨਾਲ
ਤੂੰ ਵੀ ਭਰਤੀ ਹੋ ਜਾ। ਉਥੇ ਰਾਸ਼ਨ ਖਾਂਣ ਨੂੰ ਮੁਫ਼ਤ ਦਾ ਹੀ ਹੈ। ਇਥੇ ਕਿਹੜਾ ਤੂੰ ਆਪ ਦੀ ਮਾਂ
ਨੂੰ ਕਮਾਈ ਖੁਆਉਂਦਾ ਹੈ? ਉਸ ਵਿਧਵਾ ਨੇ, ਤੈਨੂੰ ਮਸਾਂ ਪਾਲਿਆ ਹੈ। ਅਜੇ ਵੀ ਉਹ ਪੁੱਤਰ ਜਵਾਨ ਹੋਣ ਤੇ ਵੀ
ਲੋਕਾਂ ਦਾ ਗੋਲ ਪੁਣਾਂ ਕਰਦੀ ਫਿਰਦੀ ਹੈ। “
“ ਮੈਂ ਫ਼ੌਜ ਦੀ ਚਾਕਰੀ
ਨਹੀਂ ਕਰਨੀ। ਤਾਇਆ ਤੇਰੇ ਨਾਲ ਮੈਂ ਸਿਰੀ ਰਲ ਜਾਂਦਾ ਹਾਂ। ਤੇਰੇ ਕੋਲ ਵੀ ਕੋਈ ਚਾਹੀਦਾ ਹੈ। ਕੰਮ ਠੋਕ
ਕੇ ਕਰਾਂਗਾ। “ “ ਤੈਨੂੰ ਕੋਲ ਰੱਖਣਾ। ਘਾਟੇ ਦਾ ਸੌਦਾ ਹੈ। ਮੇਰੇ ਦੋ
ਪੁੱਤਰ ਵੀ ਨਸ਼ੇ ਖਾਣ-ਪੀਣ ਲੱਗਾ ਦੇਵੇਗਾ। ਖੜ੍ਹੀ ਫ਼ਸਲ ਵੇਚ ਕੇ ਖਾ ਜਾਵੇਗਾ। ਤੇਰਾ ਕੀ ਪਤਾ ਹੈ? ਕਿਸੇ ਨਾਲ ਜ਼ਮੀਨ ਦਾ
ਸੌਦਾ ਹੀ ਕਰ ਦੇਵੇ। ਤੂੰ ਤਾਂ ਹੱਥ ਉੱਤੇ ਹੱਥ ਮਾਰਦਾ ਫਿਰਦਾ ਹੈ। “ ਤਾਇਆ ਤੂੰ ਵੀ ਬਹੁਤ
ਮਜ਼ਾਕ ਕਰ ਲੈਂਦਾ ਹੈ। “ ਬਜ਼ੁਰਗ ਬਾਬਾ ਫਿਰ ਆ ਗਿਆ ਸੀ। ਉਸ ਨੇ ਕਿਹਾ, “ ਨਗਿੰਦਰ ਤੂੰ ਘਰ ਹੀ
ਹੈ। ਅੱਜ ਠੰਢ ਜਿਹੀ ਸੀ। ਮੱਲਾ ਬਦਾਮਾਂ, ਅਖਰੋਟਾਂ ਦੀ ਮੁੱਠੀ ਮੇਰੇ ਸਾਫ਼ੇ ਦੇ ਲੜ ਬੰਨ੍ਹਦੇ। ਬਹੁਤ ਸੁਆਦ ਲੱਗੇ
ਹਨ। ਬੰਤਾ ਨੇ ਕਿਹਾ ਹੈ, “ ਜੇ ਫੱਕਾ ਹੋਰ ਦੇ
ਦੇਣ, ਠੰਢ ਤੋਂ ਪੰਜੀਰੀ
ਰਲਾ ਲਈਏ। “ ਨਗਿੰਦਰ ਨੇ ਕਿਹਾ, “ ਬਾਬਾ ਤੇਰੀ ਬੰਤਾ
ਨੇ, ਕੀ ਨਿਆਣਾ, ਨਿੱਕਾ ਜੰਮਿਆ ਹੈ? ਜੋ ਉਸ ਨੂੰ ਤੂੰ
ਖਾਣ ਨੂੰ ਦਾਬੜਾ ਦੇਣਾ ਹੈ। ਜਸਵੰਤ ਦੀ ਮਾਂ ਨੇ, ਸਾਰੇ ਬਦਾਮ, ਅਖਰੋਟ ਆਪ ਦੇ ਪੇਕੀਂ ਭੇਜ ਦਿੱਤੇ ਹਨ। ਇਸ ਦੀ ਭਰਜਾਈ ਨੂੰ ਮੁੰਡਾ
ਹੋਇਆ ਹੈ। “ “ ਉਹ, ਤੁਹਾਡਾ ਭਲਾ ਹੋਵੇ।
ਜਸਵੰਤ ਦੀ ਮਾਂ, ਤਾਂ ਹੀ ਦਿਸਦੀ
ਨਹੀਂ ਹੈ। ਅੱਜ ਚਾਹ ਦੀ ਘੁੱਟ ਵੀ ਨਹੀਂ ਮਿਲਣੀ। ਮੈਂ ਚੱਲਦਾ ਹਾਂ। “ “ ਤਾਇਆ ਬਦਾਮ, ਅਖਰੋਟ ਕਿਥੇ ਦੱਬੇ
ਹੋਏ ਹਨ? ਮੈਨੂੰ ਤਾਂ ਦਿਸੇ
ਨਹੀਂ। “ “ ਕਾਂਵਾਂ, ਚੋਰਾਂ ਤੋਂ ਹਰ ਚੀਜ਼
ਢੱਕ ਕੇ, ਰੱਖਣੀ ਪੈਂਦੀ ਹੈ। “
Comments
Post a Comment