ਬੱਚਾਲਾ ਪੂਰਨਾ ਵੇ
ਮੈ ਤਾਂ ਤੇਰੇ ਹਾਂਣਦੀ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰਾਜਿਆਂ ਤੂੰ ਲੱਗੇ
ਮੇਰੇ ਪਿਉ ਵਰਗਾ ਤੈਨੂੰ ਕਿਵੇਂ ਮੈਂ ਸਵੀਕਾਰਾਂਗੀ।
ਰਾਜਿਆਂ ਤੂੰ ਤਾਂ
60 ਸਾਲਾਂ ਦਾ ਬੁੱਢਾ ਵੇ ਮੈਂ ਤਾਂ ਸੌਲ਼ਾਂ ਸਾਲਾਂ ਦੀ।
ਲੂਣਾ ਰਾਜੇ ਮੂਹਰੇ
ਹੱਥ ਦੋਨੇਂ ਬੰਨ੍ਹਦੀ। ਪੈਰੀਂ ਹੱਥ ਲਾ ਕੇ ਮਿੰਨਤਾਂ ਕਰਦੀ।
ਹੋਇਆ ਕੀ ਮੈਂ ਧੀ
ਗ਼ਰੀਬ ਘਰ ਦੀ। ਉਮਰ ਵਿੱਚ ਲੱਗਾਂ ਤੇਰੀ ਧੀ ਹਾਂਣਦੀ।
ਤੇਰੀ ਉਮਰ ਕੰਨਿਆ
ਦਾਨ ਕਰਨ ਦੀ। ਲੱਗਾਂ ਮੈਂ ਤੇਰੇ ਪੁੱਤਰ ਪੂਰਨ ਜਾਣਦੀ।
ਇਹ ਗੱਲ ਕਹਿਣ ਤੋਂ
ਨਾਂ ਮੈਂ ਸੰਗਦੀ। ਕਿਵੇਂ ਸੰਭਾਲ ਦਿਆਂ ਜਵਾਨੀ ਆਪਦੀ?
ਮੈਂ ਕਿਉਂ ਸ਼ਰਮ
ਕਰਾਂ ਲੋਕ ਲਾਜ ਦੀ? ਦੁਨੀਆ ਧੱਕੇ ਸ਼ਾਹ ਨੂੰ ਨਹੀਂ ਫਟਕਾਰ ਦੀ।
ਜੇ ਇਹੀ ਵਿਉਂਦੇ
ਰਾਜੇ ਨਾਲ ਧੀ ਆਪਦੀ। ਪਤਾ ਲੱਗਦਾ ਦਿਲ ਉੱਤੇ ਕੀ ਬੀਤਦੀ?
ਲੱਭਦਾ ਰਾਜਿਆਂ
ਜ਼ਨਾਨੀ ਆਪਦੇ ਹਾਂਣਦੀ। ਜੇ ਤੇਰੇ ਘਰ ਵਿੱਚ ਔਲਾਦ ਨਾਂ ਜੰਮਦੀ।
ਫਿਰ ਮੈਂ ਤੇਰੀ
ਰਾਜਿਆਂ ਮਜਬੂਰੀ ਜਾਣਦੀ। ਤੂੰ ਸਮਝਦਾ ਔਰਤ ਨੂੰ ਚੀਜ਼ ਐਸ਼ ਦੀ।
ਜੇ ਰਾਜਿਆਂ ਬੁੱਢੇ
ਨੂੰ ਵਿਉਦਾ ਤੂੰ ਧੀ ਆਪਦੀ। ਜੇ ਉਹ ਹਾਣੀ ਮੇਚਦਾ ਆਪ ਨੂੰ ਲੱਭਦੀ।
ਇਹ ਹੋਣੀ ਸੀ ਤੇਰੀ
ਗੱਲ ਆਪਦੇ ਘਰਦੀ। ਲੋਕੋ ਧੱਕੇ ਸ਼ਾਹ ਨੂੰ ਮੈਂ ਦੱਸੋ ਕਿਵੇਂ ਜਰਦੀ?
ਰਾਜੇ ਹਵਾਲੇ ਆਪ
ਨੂੰ ਕਿਵੇਂ ਕਰਦੀ? ਰਾਜੇ ਤੋਂ
ਆਪਦੀ ਕਿਰਿਆ ਵੀ ਨਹੀਂ ਸੰਭਾਲਦੀ।
ਬੱਚਾਲਾ ਪੂਰਨਾ ਵੇ
ਮੈ ਤਾਂ ਤੇਰੇ ਹਾਂਣਦੀ। ਮੈ ਕਮਜ਼ੋਰ ਜਿਹੀ ਰਾਜਾ ਲਾਵੇ ਤਾੜ ਬਾਜ਼ ਦੀ।
ਤੇਰੇ ਨਾਲ ਬਰਾਬਰੀ
ਨੀ ਗ਼ਰੀਬ ਦੀ। ਸਤਵਿੰਦਰ ਕਹੇ ਰਾਜਿਆ ਗੱਲ ਕਰ ਨਿਆਂ ਦੀ।
ਲੋਕੋ ਵੇ ਅਨਿਆਂ
ਨੂੰ ਮੈਂ ਨਾਂ ਸਹਾਰਦੀ। ਰੀਤਾਂ ਰਿਵਾਜ਼ਾਂ ਨੂੰ ਨਾਂ ਸੱਤੀ ਜਾਣਦੀ।
ਮੈਂ ਅੱਗ ਲਾਮਾ
ਚੂਲੇ ਵਿੱਚ ਢਾਵਦੀ। ਕੋਈ ਧੀ ਮਾਪਿਆਂ ਦਾ ਘਟਾ ਨਹੀਂ ਕਰਦੀ।
ਪੁੱਤਾਂ ਤੋਂ ਵੱਧ ਧੀ
ਪਿਆਰ ਵੰਡਾਉਂਦੀ। ਜੀਅ ਲਾ ਕੇ ਨੁੰਹੁ ਸੌਹੁਰਾ ਘਰ ਵਸਾਉਂਦੀ।
ਔਰਤ ਜਦੋਂ ਮਨ
ਚਾਹਿਆ ਵਰ ਪਾਉਂਦੀ। ਮਾਂ ਚੱਕ-ਚੱਕ ਬਾਲਾਂ ਨੂੰ ਖਿੰਡਾਉਂਦੀ।
Comments
Post a Comment