ਜਰਾਂ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹਰ-ਰੋਜ਼ ਸੌਂ ਕੇ ਨਾਂ ਲੰਘਾ ਦੇਈਏ ਪ੍ਰਭਾਤ ਨੂੰ। ਜ਼ਰਾ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।

ਸਿਆਣੇ ਕਹਿੰਦੇ ਦਿਨੇ ਪਾਈਏ ਨਾਂ ਬਾਤ ਨੂੰ। ਕੰਮ ਕਦੋਂ ਕਰਾਂਗੇ ਜੇ ਬੁੱਝਦੇ ਰਹੇ ਬਾਤ ਨੂੰ।

ਭੁੱਲ ਕੇ ਵੀ ਨਾਂ ਛੇੜੀਏ ਬਾਂਦਰ ਦੀ ਜਾਤ ਨੂੰ। ਘੂਰ ਨਹੀਂ ਸਕਦੇ ਇਸ ਮਸਤੀ ਹੋਈ ਜਾਤ ਨੂੰ।

ਦੁਨੀਆ ਮਾੜਾ ਕਹਿੰਦੀ ਆ ਆਤਮ-ਘਾਤ ਨੂੰ। ਹਿੰਮਤ ਨਾਲ ਕੰਮ-ਧੰਦਾ ਕਰੀਏ ਦਿਨ ਰਾਤ ਨੂੰ।

ਭੁੱਲ ਕੇ ਵੀ ਗਾਲ਼ ਨਾਂ ਕੱਢੀਏ ਔਰਤ ਜਾਤ ਨੂੰ। ਪਿਆਰ ਨਾਲ ਕੀਲੋ ਸਤਵਿੰਦਰ ਦੀ ਜਾਤ ਨੂੰ।

ਬਹੁਤੀ ਗਿਣਤੀ ਵਿੱਚ ਸੱਦੀਏ ਨਾਂ ਬਰਾਤ ਨੂੰ। ਕਰਜ਼ਾ ਲੈ ਕੇ ਕਾਹਨੂੰ ਕਰਨਾ ਹੈ ਦਾਅਵਤ ਨੂੰ।

ਕਹੀ ਜਾਂਦੇ ਲੋਕੀ ਭੁੱਲ ਜਾਵੋ ਜਾਤ-ਪਾਤ ਨੂੰ। ਹਰ ਕੋਈ ਸਾਕ ਨਹੀਂ ਕਰਦਾ ਹੋਰ ਜਾਤ ਨੂੰ।

ਬੰਦਾ ਭੁੱਲ ਜਾਂਦਾ ਹੈ ਰੱਬ ਦੀ ਕਰਾਮਾਤ ਨੂੰ। ਇੱਕੋ ਜਿਹਾ ਦਿਮਾਗ਼ ਦਿੱਤਾ ਸਬ ਜੀਅ ਜੰਤ ਨੂੰ।

ਸੱਤੀ ਇੱਕੋ ਜਿਹਾ ਖ਼ੂਨ, ਸਰੀਰ ਪਾਉਂਦੇ ਮਾਤ ਨੂੰ। ਜਰਾਂ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।

Comments

Popular Posts