ਲੋਕੀ
ਵੀ ਚੰਗੇ ਲੱਗਣ ਲੱਗਗੇ
-ਸਤਵਿੰਦਰ
ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਹੈਨੀ
ਸ਼ਬਦ ਸੁੰਦਰ ਆਈ ਲਵ-ਯੂ ਵਰਗੇ।
ਤੂੰ ਜਿਸ ਦਿਨ ਇਹ ਕਹੇ ਸਾਡਾ ਦਿਲ ਮੋਹਗੇ।
ਸਾਡੇ ਦਿਲ ਵਿੱਚ ਉਦਣ ਦੇ ਭੁਚਾਲ ਆਗੇ
ਲੱਗਣ ਨਾ ਧਰਤੀ ਤੇ ਪੈਰ ਉਡਣ ਲੱਗਗੇ।
ਅਸੀਂ ਤਾਂ ਤੇਰੇ ਉੱਤੇ ਡੋਰੇ ਸਿੱਟ ਪੱਕੇ ਬੱਝਗੇ।
ਹਾਏਉ ਰੱਬਾ ਤੇਰੇ ਉੱਤੇ ਸਾਡੇ ਭਰੋਸੇ ਬੱਣਗੇ।
ਤੇਰੇ ਕਰਕੇ ਹੀ ਤਾਂ ਲੋਕੀ ਵੀ ਚੰਗੇ ਲੱਗਣ ਲੱਗਗੇ।
ਤੇਰੇ ਬੁੱਲ੍ਹ ਮਿਚੇ ਹੋਏ ਵੀ ਬਹੁਤ ਗੱਲਾਂ ਕਰਗੇ।
ਜਦੋਂ ਅੱਖ ਦੇ ਇਸ਼ਾਰੇ ਸਤਵਿੰਦਰ ਉੱਤੇ ਕੱਸਦੇ।
ਸੱਤੀ ਦੀ ਸੱਚੀ-ਮੁੱਚੀ ਜਾਣੀ ਜਿੰਦ-ਜਾਨ ਕੱਢਦੇ।
ਜਦੋਂ ਜ਼ਰਾ ਕੁ ਸਾਡੇ ਨਾਲ ਅੱਖਾਂ ਮਿਲਾ ਹੱਸਦੇ।
ਲੱਗਦਾ ਹੈਨੀ ਕੋਈ ਦੁਨੀਆਂ ‘ਤੇ ਸੁਖੀ ਸਾਡੇ ਵਰਗੇ।
Comments
Post a Comment