ਭਾਗ 5 ਆਪਣੇ ਪਰਾਏ
ਹੱਥ ਹਿਲਾਉਣੇ ਪੈਂਦੇ ਹਨ, ਆਪੇ ਤਾਂ ਮੂੰਹ ਵਿੱਚ ਬੁਰਕੀ ਵੀ ਨਹੀਂ ਪੈਂਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਮੈਲ਼ੇ, ਗੰਦੇ ਲੋਕਾਂ ਤੋਂ ਹੋਰ ਲੋਕ ਦੂਰ ਰਹਿੰਦੇ ਹਨ। ਐਸੇ ਲੋਕਾਂ ਕੋਲ ਵੱਧ
ਬਿਮਾਰੀਆਂ ਹੁੰਦੀਆਂ ਹਨ। ਸਾਫ਼ ਸੁਥਰੇ ਬੰਦੇ ਨੂੰ ਸਫ਼ਾਈ ਨਾਂ ਰੱਖਣ ਵਾਲੇ ਨਾਲ ਨਫ਼ਰਤ ਜ਼ਰੂਰ ਹੁੰਦੀ ਹੈ।
ਮੁਸ਼ਕ ਤੇ ਗੰਦਗੀ ਵਿੱਚ ਹਰ ਬੰਦਾ ਨਹੀਂ ਰਹਿ ਸਕਦਾ। ਆਪਣੇ-ਆਪ ਤੇ ਆਲੇ-ਦੁਆਲੇ ਨੂੰ ਹੱਥ-ਪੈਰ
ਹਿਲਾਉਣ ਨਾਲ ਹੀ ਸਾਫ਼ ਰੱਖ ਸਕਦੇ ਹਾਂ। ਸਰੀਰ ਤੋਂ ਕੰਮ ਲੈਣ ਲਈ ਤਕਲੀਫ਼ ਸਹਿਣੀ ਪੈਂਦੀ ਹੈ। ਮੈਲ਼ੇ, ਗੰਦੇ ਰਹਿਣ ਵਾਲੇ ਲੋਕ ਸਫ਼ਾਈ ਕਰਨ ਵਿੱਚ ਘੌਲ ਕਰਦੇ ਹਨ। ਗੰਦੇ ਲੋਕ ਹੀ
ਗ਼ਰੀਬ, ਵਿਹਲੜ, ਕੰਮਚੋਰ ਹੁੰਦੇ ਹਨ।
ਕਈਆਂ ਨੂੰ ਮੈਲ਼ੇ, ਗੰਦੇ, ਗ਼ਰੀਬ ਰਹਿਣ ਨਾਲ
ਲੱਗਦਾ ਹੈ। ਲੋਕ ਤਰਸ ਕਰਨਗੇ। ਹੌਲੀ-ਹੌਲੀ ਐਸੇ ਲੋਕਾਂ ਨੂੰ ਗ਼ਰੀਬੀ ਵਿੱਚ ਰਹਿਣ ਦੀ ਆਦਤ ਪੈ
ਜਾਂਦੀ ਹੈ। ਲੋਕਾਂ ਦੀ ਦਿਆਂ ਉੱਤੇ, ਸਾਰੀ ਉਮਰ ਭੀਖ ਮੰਗਦੇ ਕੱਢ ਦਿੰਦੇ ਹਨ। ਭੀਖ ਸੜਕ ‘ਤੇ ਖੜ੍ਹ ਕੇ ਨਹੀਂ
ਮੰਗੀ ਜਾਂਦੀ। ਸਗੋ ਮਾਡਰਨ ਤਰੀਕੇ ਨਾਲ ਵੱਡੀ ਪੱਧਰ ‘ਤੇ ਮੰਗੀ ਜਾਂਦੀ ਹੈ। ਇੱਕ ਕੁੜੀ ਕੋਲ ਰਹਿਣ
ਲਈ ਘਰ ਨਹੀਂ ਸੀ। ਦੇਖਣ ਨੂੰ ਹੀ ਦਿਮਾਗੀ ਤੌਰ ‘ਤੇ ਸਿਧਰੀ ਜਿਹੀ ਲਗਦੀ ਸੀ। ਕੱਪੜੇ ਗੰਦੇ ਤੇ ਕੋਲੋ
ਖੱਟੀ ਹੋਈ ਸਬਜੀ, ਲਸਨ ਵਰਗਾ ਮੁਸ਼ਕ ਮਾਰਦਾ ਸੀ। ਹਰ ਇੱਕ ਨੂੰ ਦੱਸਦੀ ਸੀ, “ ਮੇਰੇ ਕੋਲੋ ਗੌਰਮਿੰਟ
ਨੇ ਪਤੀ ਨਾਲ ਰਲ ਕੇ ਬੱਚੇ ਲੈ ਲਏ ਹਨ। “ ਲੋਕ ਕੁੱਝ ਕੁ ਦਿਨ ਆਪੋਂ-ਆਪਣੇ ਘਰ ਰਖ ਰਹੇ ਸਨ। ਖਾਣ
ਨੂੰ ਵੀ ਦੇ ਰਹੇ ਸਨ। ਮੁਫ਼ਤ ਕਿੰਨੇ ਕੁ ਦਿਨ ਕਿਸੇ ਨੂੰ ਰੱਖਿਆ ਜਾ ਸਕਦਾ ਹੈ। ਉਹ ਆਪ ਬਿਲ ਫੇਅਰ
ਲੈ ਰਹੀ ਸੀ। ਐਸੇ ਭੀਖਰੀਆਂ ਤੋਂ ਬਚਿਆ ਕਰੋ। ਜੋ ਪੈਸਾ ਹੁੰਦੇ ਹੋਏ ਵੀ ਬਿਚਾਰੇ ਜਿਹੇ ਬੱਣ ਕੇ
ਲੋਕਾਂ ਨੂੰ ਲੁੱਟਦੇ ਹਨ।
ਸਖ਼ਤ ਮਿਹਨਤ ਕਰਨ ਵਾਲਾ ਭੁੱਖਾ ਨਹੀਂ ਮਰ ਸਕਦਾ। ਦਿਹਾੜੀ ਦਾ 200
ਰੁਪਿਆ ਕਮਾਉਣ ਵਾਲਾ ਵੀ ਬਹੁਤ ਵਧੀਆਂ ਗੁਜ਼ਾਰਾ ਕਰ ਸਕਦਾ ਹੈ। ਦੋਨੇਂ ਵੇਲੇ ਰੋਟੀ ਖਾ ਸਕਦਾ ਹੈ।
ਨੌਕਰੀ, ਦਿਹਾੜੀ ਉਹੀ
ਕਰੇਗਾ। ਜੋ ਹਿੰਮਤ ਕਰ ਕੇ ਕੰਮ ਲੱਭੇਗਾ। ਹੱਥ ਹਿਲਾਉਣੇ ਪੈਂਦੇ ਹਨ, ਆਪੇ ਤਾਂ ਮੂੰਹ
ਵਿੱਚ ਬੁਰਕੀ ਵੀ ਨਹੀਂ ਪੈਂਦੀ। ਸਰਵਣ ਤੇ ਉਸ ਦਾ ਛੋਟਾ ਭਰਾ ਖੇਤੀ ਕਰਦੇ ਸਨ। ਪਰ ਕੰਮ ਜ਼ੋਰ ਤੇ
ਜੀਅ ਲਾ ਕੇ ਨਹੀਂ ਕਰਦੇ ਸਨ। ਪੂਰਾ ਦਿਨ ਪਹੇ, ਦਰਵਾਜ਼ੇ ਵਿੱਚ ਖੜ੍ਹੇ ਰਹਿੰਦੇ ਸਨ। ਸ਼ਹਿਰ ਤੀਜੇ ਦਿਨ ਗੇੜਾ ਰੱਖਦੇ ਸਨ।
ਇੱਕ ਬਾਰ ਬੀਜ ਧਰਤੀ ਵਿੱਚ ਪਾ ਦਿੰਦੇ ਸਨ। ਮੁੜ ਕੇ ਫ਼ਸਲ ਵੱਢਣ ਵੇਲੇ ਖੇਤ ਜਾਂਦੇ ਸਨ। ਚੰਗਾ ਝਾੜ
ਤਾਂ ਹੁੰਦਾ ਹੈ। ਜੇ ਫ਼ਸਲ ਨੂੰ ਸਮੇਂ ਸਿਰ ਖਾਦ, ਪਾਣੀ ਦਿੱਤਾ ਜਾਵੇ। ਗੁਡਾਈ ਕੀਤੀ ਜਾਵੇ। ਮਿਹਨਤ ਤੋਂ ਬਗੈਰ ਜ਼ਮੀਨ
ਬੰਜਰ ਹੋ ਜਾਂਦੀ ਹੈ। ਕਿਸੇ ਨੂੰ ਵੀ ਪਿਆਰ ਕਰਨ, ਸਮਾਂ ਦੇਣ ਤੋਂ ਬਗੈਰ ਕੁੱਝ ਹਾਸਲ ਨਹੀਂ ਕਰ ਸਕਦੇ।
ਇੱਕ ਭਰਾ ਨਿਹੰਗ ਸੀ। ਇਹ ਕਿਤੋਂ ਭਾਈਆਂ ਰਾਣੀ ਲੈ ਆਇਆ ਸੀ। ਉਸ ਦੇ ਵੀ
ਨੀਲੇ ਕੱਪੜੇ ਪੁਆ ਕੇ, ਉਸ ਨੂੰ ਨਹਿੰਗਣੀ
ਬਣਾਂ ਲਿਆ ਸੀ। ਉਸ ਦੀਆਂ ਆਦਤਾਂ ਬਿਹਾਰ ਵਾਲੀਆਂ ਸਨ। ਕਾਨਿਆਂ, ਘਾਹ ਫੂਸ ਦਾ ਘਰ
ਬਣਾਂ ਕੇ ਰਹਿੰਦੀ ਸੀ। ਹਰ ਸਾਲ ਬੱਚਾ ਹੋ ਜਾਂਦਾ ਸੀ। ਸਾਲ-ਸਾਲ ਦੇ ਫ਼ਰਕ ਨਾਲ ਮੇਮਣਿਆਂ ਵਾਂਗ ਝੌਂਪੜੀ ਵਿੱਚ 10
ਬੱਚੇ ਫਿੱਰਦੇ ਸਨ। ਜੋ ਨੰਗ-ਧੜੰਗੇ ਰਹਿੰਦੇ ਸਨ। ਉਹ ਆਪ ਵੀ ਗੰਦਾ ਜਿਹਾ ਨੀਲਾ ਚੋਲ਼ਾ ਪਾਈ ਰੱਖਦਾ
ਸੀ। ਲੱਤਾਂ ਪੈਰ ਨੰਗੇ ਰੱਖਦਾ ਸੀ। ਲੱਗਦਾ ਸੀ, ਦੋਨੇਂ ਤੇ ਬੱਚੇ ਕਈ-ਕਈ ਦਿਨ ਨਹਾਉਂਦੇ ਹੀ ਨਹੀਂ ਹਨ। ਆਪ ਸਾਰੀ
ਦਿਹਾੜੀ ਮੋਡੇ ਉੱਤੇ ਡਾਂਗ ਧਰੀ 20 ਕੁ ਬੱਕਰੀਆਂ ਦੇ ਮਗਰ-ਮਗਰ ਤੁਰਿਆ ਫਿਰਦਾ ਸੀ। ਸ਼ਾਮ ਨੂੰ ਘਰ ਆਉਂਦਾ
ਸੀ। ਆਵਾਰਾ ਤੁਰੇ ਫਿਰਦੇ ਦੀ ਸਹਿਤ ਵੀ ਲੰਬੀ, ਉੱਚੀ, ਚੌੜੀ, ਬੇਢੰਗੀ ਹੋ ਗਈ ਸੀ। ਹੱਥ ਵਿੱਚ ਗੜਵਾ ਜਿਹਾ ਗੋਲ ਪਿੱਤਲ ਦਾ ਭਾਂਡਾ
ਰੱਖਦਾ ਸੀ। ਬੱਕਰੀਆਂ ਚਾਰਦਾ ਪਿੰਡੋਂ ਦੂਰ ਨਿਕਲ ਜਾਂਦਾ ਸੀ। ਜਿੱਥੇ ਜੀਅ ਕਰਦਾ ਸੀ। ਗੜਵੇ ਵਿੱਚ
ਦੁੱਧ ਚੋ ਕੇ ਪੀ ਜਾਂਦਾ ਸੀ। ਕਿਤੇ ਛਾਂ ਦੇਖ ਕੇ, ਬੱਕਰੀਆਂ ਉੱਥੇ ਇਕੱਠੀਆਂ ਕਰ ਕੇ ਸੌ ਜਾਂਦਾ ਸੀ।
ਪਿੰਡ ਦੇ ਸ਼ਰਾਰਤੀ ਮੁੰਡੇ ਬੱਕਰੀਆਂ ਦਾ ਦੁੱਧ ਚੋ ਲੈਂਦੇ ਸਨ। ਕਈ ਬਾਰ
ਬੱਕਰੀਆਂ, ਮੇਮਣੇ ਚੋਰੀ ਵੀ ਹੋ
ਗਏ ਸਨ। ਲੋਕ ਤੜਕ ਕੇ ਖਾ ਜਾਂਦੇ ਸਨ। ਇਸ ਨੂੰ ਸਾਰੀ ਛੱਕ ਨਗਿੰਦਰ ਕਿਆ ਉੱਤੇ ਜਾਂਦੀ ਸੀ। ਨਗਿੰਦਰ
ਆਪ ਤਾਂ ਮੀਟ ਨਹੀਂ ਖਾਂਦਾ ਸੀ। ਉਸ ਦੇ ਛੋਟੇ ਦੋਨੇਂ ਜਮਾਈ ਜਾਂ ਮੁੰਡੇ ਜਦੋਂ ਘਰ ਆਉਂਦੇ ਸਨ। ਉਹ
ਮੀਟ ਵੀ ਖਾਂਦੇ ਸਨ। ਸ਼ਰਾਬ ਵੀ ਪੀਂਦੇ ਸਨ। ਜਦੋਂ ਵੀ ਮੀਟ ਰਿਜਦੇ ਦੀ ਇਸ ਨੂੰ ਵਾਸਨਾ ਆਉਂਦੀ ਸੀ।
ਉਦੋਂ ਹੀ ਬੱਕਰੀਆਂ ਗਿਣਨ ਲੱਗ ਜਾਂਦਾ ਸੀ। ਘੂੰਗੂਰੇ ਮਾਰਨ ਲੱਗ ਜਾਂਦਾ ਸੀ। ਨਗਿੰਦਰ ਕਿਆ ਨਾਲ
ਲੜਨ ਲੱਗ ਜਾਂਦਾ ਸੀ। ਜੁਆਬ ਵਿੱਚ ਉਹ ਵੀ ਉਵੇਂ ਕਰਦੇ ਸਨ। ਗਾਲ਼ਾਂ ਕੱਢਣ ਲੱਗ ਜਾਂਦੇ ਸੀ। ਲੋਕ
ਤਮਾਸ਼ਾ ਦੇਖਦੇ ਸਨ। ਫ਼ੌਜੀ ਤੇ ਬਾਹਰਲੇ ਦੇਸ਼ ਵਿੱਚੋਂ ਘੁੰਮ ਕੇ ਆਏ ਹੋਏ, ਗਵਾਰ ਬੰਦਿਆਂ ਨਾਲ
ਮੱਥਾ ਮਾਰਦੇ ਸਨ। ਆਪਣਾ ਦਿਮਾਗ਼ ਤੇ ਸਮਾਂ ਖ਼ਰਾਬ ਕਰਦੇ ਹਨ। ਕਈ ਬਾਰ ਦੂਜੇ ਨੂੰ ਨੀਚਾ ਦਿਖਾਉਣ, ਨੁਕਸਾਨ ਕਰਨ ਦੇ
ਚੱਕਰ ਵਿੱਚ, ਕਈ ਇਹ ਨਹੀਂ
ਸੋਚਦੇ। ਉਸ ਦਾ ਗੱਲ ਅਸਰ, ਆਪ ਦੇ ਉੱਤੇ ਵੀ
ਜ਼ਰੂਰ ਹੁੰਦਾ ਹੈ। ਗ਼ੁੱਸੇ ਵਾਲਾ,
ਤਿਊੜੀਆਂ ਵਾਲਾ
ਮੂੰਹ ਬਣਾਉਣ ਲਈ, ਪਹਿਲਾਂ ਮਨ ਵਿੱਚ
ਕੁੜੱਤਣ ਭਰਨੀ ਪੈਣੀ ਹੈ। ਕਈਆਂ ਦੇ ਉਵੇਂ ਹੀ ਗ਼ੁੱਸੇ ਵਾਲਾ, ਤਿਊੜੀਆਂ ਵਾਲਾ ਮੂੰਹ ਬਣਾਇਆ ਰਹਿੰਦਾ ਹੈ। ਕਈ ਆਪਣੀ
ਸ਼ਕਲ ਆਪ ਖ਼ਰਾਬ ਕਰਦੇ ਹਨ। ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹਨ।
ਦੋਨਾਂ ਘਰਾਂ ਦੀਆਂ ਔਰਤਾਂ ਦੀ ਬਹੁਤ ਬਣਦੀ ਸੀ। ਜਸਵੰਤ ਤੇ ਹਿੰਮਤ
ਦੋਨਾਂ ਦੀਆਂ ਘਰ ਵਾਲੀਆਂ ਪਿੰਡ ਹੀ ਸਨ। ਛੋਟੀਆਂ ਦੇਂਨੇ ਕੁੜੀਆਂ ਦੇ ਬੱਚੇ ਨਾਨਕੀ ਆਏ ਰਹਿੰਦੇ
ਸਨ। ਬੱਚੇ ਬੀਹੀ ਵਿਹੜਿਆਂ ਵਿੱਚ ਇਕੱਠੇ ਖੇਡਦੇ, ਖਾਂਦੇ ਸਨ। ਨਗਿੰਦਰ ਦੇ ਪੋਤੇ-ਪੋਤੀਆਂ ਬਿਕਰ ਕੇ ਬੱਚਿਆਂ ਨੂੰ ਘਰੋਂ
ਖਾਣ ਨੂੰ ਲਿਜਾ ਕੇ ਦੇ ਦਿੰਦੇ ਸਨ। ਕਿੱਕਰੀਆਂ ਪਾ ਕੇ ਬੱਚੇ ਝੂਮਦੇ ਸਨ। ਅੱਡੀ ਛੜੱਪੇ ਲਗਾਉਂਦੇ
ਫਿਰਦੇ ਸਨ। ਬੱਚਿਆਂ ਨੂੰ ਦੁੱਖ ਲੱਗਦਾ ਸੀ। ਜਦੋਂ ਬੰਦੇ ਘੂੰਗੂਰੇ ਮਾਰਨ, ਗਾਲ਼ਾਂ ਕੱਢਣ ਲੱਗ
ਜਾਂਦੇ ਸੀ। ਇਸ ਤਰਾਂ ਬੱਚੇ ਵੀ ਨਹੀਂ ਕਰਦੇ। ਸਗੋ ਵੱਡਿਆਂ ਵੱਲ ਦੇਖ ਕੇ ਹੈਰਾਨ ਹੁੰਦੇ ਸਨ।
Comments
Post a Comment