ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇ।

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਅੱਖਾਂ-ਮਾਲ ਅੱਖਾਂ ਨੂੰ ਮਿਲਾਈ ਜਾਂਦੇਉ। ਐਵੇਂ ਨਾਮ ਸਾਡੇ ਤੁਸੀਂ ਲਗਾਈ ਜਾਂਦੇਉ।

ਹਾਮੀ ਸਾਡੇ ਕੋਲੋਂ ਤੁਸੀਂ ਭਰਾਈ ਜਾਂਦੇਉ। ਅਸੀਂ ਬਚਦੇ ਤੁਸੀਂ ਗੱਲ ਵਧਾਈ ਜਾਂਦੇਉ।

ਹਾਏ ਸਾਡੇ ਗ਼ਰੀਬਾਂ ਸਿਰ ਲਾਈ ਜਾਂਦੇਉ। ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।

ਇਸ਼ਕ ਦਾ ਨਸ਼ਾ ਸਾਨੂੰ ਚੜ੍ਹਾਈ ਜਾਂਦੇਉ। ਅੱਖਾਂ ਦੇ ਤੀਰ ਦਿਲ ਤੇ ਖਬੋਈ ਜਾਂਦੇਉ।

ਸਾਨੂੰ ਦੇਖ-ਦੇਖ ਮੁਸਕਰਾਈ ਵੀ ਜਾਂਦੇਉ। ਫਿਰ ਵੀ ਕਸੂਰ ਸਾਡਾ ਬਿਤਾਈ ਜਾਂਦੇਉ।

ਮਿੰਨਾਂ ਜਿਹਾ ਹੱਸ ਕੇ ਮੱਤ ਮਾਰੀ ਜਾਂਦੇਉ। ਇਸ਼ਕ ਦੀ ਮਾਰ ਬੁਰੀ ਚੇਤੇ ਕਰਾਉਂਦੇਉ।

ਕਾਤੋਂ ਮੂਹਰੇ ਮਾੜੇ ਸੱਤੀ ਦੇ ਕਹੀ ਜਾਂਦੇਉ। ਸਤਵਿੰਦਰ ਨਾਲ ਅੱਖਾਂ ਮਿਲਾਈ ਜਾਂਦੇ।

ਇਸ਼ਕ ਦੀ ਮਿੱਠੀ ਮਹਿਕ ਖਿਲਾਰੀ ਜਾਂਦੇਉ। ਸਾਡੀ ਸੁੱਤੀ ਮੁਹੱਬਤ ਜਗਾਈ ਜਾਂਦੇਉ।

Comments

Popular Posts