ਤੂੰ ਜਦੋਂ ਦਰਸ਼ਨ ਦੇਵੇ ਲੱਗੇ ਰੱਬ ਵਾਂਗਰਾਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਮੇਰੇ ਦਿਲ ਵਿੱਚ ਖ਼ੁਬ ਗਿਆ ਤੀਰ ਵਾਂਗਰਾਂ।
ਜੱਦੋ ਹੱਸਦੇ ਓ ਲੱਗਦਾ ਗੁਲਾਬ ਵਾਂਗਰਾਂ।
ਮੁਸਕਰਾਵੇਂ ਦਿਲਜੀਤ ਦੁਸ਼ਾਂਜ ਵਾਂਗਰਾਂ।
ਮਿੱਠੀਆਂ ਬਾਤਾਂ ਕਰੇ ਹਨੀ ਦੇ ਵਾਂਗਰਾਂ।
ਜਦੋਂ ਤੁਰਦਾ ਓ ਤੁਰਦਾ ਨਵਾਬ ਵਾਂਗਰਾਂ।
ਅੱਖਾਂ ਨਾਲ ਪਿਲਾਉਂਦੇ ਮਹਿਬੂਬ ਵਾਂਗਰਾਂ।
ਤੂੰ ਸ਼ਰਾਰਤਾਂ ਕਰੇ ਵੇ ਆਸ਼ਕਾਂ ਵਾਂਗਰਾਂ।
ਤੂੰ ਮੇਰੇ ਕਾਲਜੇ ਲੱਗਾ ਭੱਖੜੇ ਦੇ ਵਾਂਗਰਾਂ।
ਤੂੰ ਜਦੋਂ ਦਰਸ਼ਨ ਦੇਵੇ ਲੱਗੇ ਰੱਬ ਵਾਂਗਰਾਂ।
ਤੂੰ ਸਤਵਿੰਦਰ ਨੂੰ ਮਿਲਿਆ ਸਬੱਬ ਵਾਂਗਰਾਂ।
ਤੂੰ ਲੱਗਦਾ ਮੈਨੂੰ ਸੱਤੀ ਦੇ ਯਾਰ ਵਾਂਗਰਾਂ।
ਤੂੰ ਮਿਲ ਗਿਆ ਸੋਖਾ ਪ੍ਰਸ਼ਾਦ ਵਾਂਗਰਾਂ ।
ਤੂੰ ਆ ਮਿਲਿਆ ਵੇ ਮੈਨੂੰ ਹਵਾ ਵਾਂਗਰਾਂ।
ਤੂੰ ਚੁਰਾ ਲਿਆ ਦਿਲ ਚੋਰ ਦੇ ਵਾਂਗਰਾਂ।
ਤੂੰ ਲਾ ਗਿਆ ਠੱਗੀ ਪੱਕੇ ਠੱਗ ਵਾਂਗਰਾਂ।
ਤੂੰ ਮੈਨੂੰ ਲੱਗਦਾ ਮਿੱਠਾ ਮਿਸਰੀ ਵਾਂਗਰਾਂ।
Comments
Post a Comment