ਲਾੜਾ ਘੇਰਿਆ ਸਾਲ਼ੀਆਂ ਨੇ ਹੋਗੀ ਕਰਨੀ ਔਖੀ ਲਾੜੇ ਨੂੰ ਬਾਤ ਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲਾੜਾ ਦੇਖਣੇ ਨੂੰ ਆਈਆਂ ਸਾਰੀਆਂ ਸਖ਼ੀਆਂ ਸਹੇਲੀਆਂ ਨੇ।
ਮੁੱਖ ਲਾੜੇ ਦਾ ਦੇਖਣ ਆਈਆਂ ਸਬ ਭੂਆਂ,
ਮਾਸੀਆਂ ਮੇਲਣਾਂ ਨੇ।
ਲਾੜਾ ਲੱਗੇ ਪੁੱਜ ਕੇ ਸੋਹਣਾ ਭਾਈਆਂ ਨਾਲ ਫਬਦੀ ਬਰਾਤ ਏ।
ਡੈਡੀ, ਮਾਮਿਆਂ, ਚਾਚਿਆਂ, ਤਾਇਆਂ ਨਾਲ ਸਜਦੀ ਬਰਾਤ ਏ।
ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ ਨੇ ਸਜਾਤੀ ਬਰਾਤ ਏ।
ਮੰਮੀ, ਭੈਣਾਂ-ਜੀਜਿਆਂ,
ਭੂਆ-ਫਫੜਾ ਨਾਲ ਭਰ ਗਈ ਬਰਾਤ ਏ।
ਕੁੜੀਆਂ ਮੇਲਣਾਂ ਨੇ ਦੁਲਹੇ ਉੱਤੇ ਪਾਈ ਮਿੱਠੀ ਪਿਆਰੀ ਝਾਤ ਏ।
ਲਾੜਾ ਘੇਰਿਆ ਸਾਲ਼ੀਆਂ ਨੇ ਹੋਗੀ ਕਰਨੀ ਔਖੀ ਲਾੜੇ ਨੂੰ ਬਾਤ ਏ।
ਕੁੜੀਆਂ ਕਹਿਣ ਦਰ ਟੱਪਣੇ ਦਾ ਸਾਨੂੰ ਚਾਹੀਦਾ ਪਹਿਲਾਂ ਲਾਗ ਏ।
ਅਸੀਂ ਵੀ ਤਾਂ ਰੀਬਨ ਕਟਾਈ ਦੇ ਲੈਣੇ ਪੂਰੇ ਨੋਟ 5000 ਹਜ਼ਾਰ ਏ।
ਲਾੜਾ ਆਲਾ ਦੁਆਲਾ ਦੇਖੇ ਪੈਸੇ ਦੇਣ ਬਿਨਾਂ ਦਿਸਦਾ ਨਾਂ ਰਾਹ ਏ।
ਸੱਤੀ ਕਾਹਦੀ ਵਿਆਹੁਣ ਆਇਆ ਜੇਬ ਖ਼ਾਲੀ ਹੋਣੀ ਸ਼ੁਰੂ ਹੋ ਗਈ ਏ।
ਸਤਵਿੰਦਰ ਵੀ ਤਾਂ ਇੰਨਾ ਛੋਟੀਆਂ ਸਾਲ਼ੀਆਂ ਦੀ ਹੀ ਵੱਡੀ ਭੈਣ ਏ।
ਅੱਜ ਤੋਂ ਪਤਨੀ ਤੋਂ ਜੇਬ ਬਚਾਉਣ ਦਾ ਸੋਚਣਾ ਪੈਣਾ ਨਵਾਂ ਢੰਗ ਏ।
Comments
Post a Comment