ਭਾਗ 2 ਦਿਲਾਂ ਦੇ ਜਾਨੀ

ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕੱਟੀ ਵਰਗੀ, ਜ਼ਿੰਦਗੀ ਕੱਟ ਰਹੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਹਨ। ਉਹ ਮਾਂ-ਬਾਪ ਕਰਕੇ ਮਿਲਦੇ ਹਨ। ਉਨ੍ਹਾਂ ਦੇ ਨਾਮ ਖ਼ੂਨ ਦੇ ਨਾਲ ਜੁੜਦੇ ਹਨ। ਇਹ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਹਨ। ਕਈ ਰਿਸ਼ਤੇ ਅਸੀਂ ਆਪ ਚੁਣਦੇ ਹਾਂ। ਚੋਣ ਗੱਲ ਵੀ ਹੋ ਜਾਂਦੀ ਹੈ। ਕਈ ਅਚਾਨਕ ਮਿਲ ਜਾਂਦੇ ਹਨ। ਜੋ ਸਾਰੀ ਉਮਰ ਸਾਥ ਦਿੰਦੇ ਹਨ। ਕਈ ਰਿਸ਼ਤੇ ਐਸੇ ਹਨ। ਜਿਸ ਦਾ ਕੋਈ ਨਾਮ ਨਹੀਂ ਹੁੰਦਾ। ਲੋਕਾਂ ਅੱਗੇ ਜ਼ਾਹਿਰ ਵੀ ਨਹੀਂ ਕੀਤੇ ਜਾਂਦੇ। ਕਈ ਰਿਸ਼ਤੇ ਮਹਿਸੂਸ ਕੀਤੇ ਜਾਂਦੇ ਹਨ। ਕਿਸੇ ਨਾਲ ਐਸਾ ਪਿਆਰ ਵੀ ਹੁੰਦਾ ਹੈ। ਜਿਸ ਨੂੰ ਪਿਆਰ ਕੀਤਾ ਜਾਂਦਾ ਹੈ। ਬੰਦਾ ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚ ਜਾਂਦਾ ਹੈ। ਦੂਰ ਬੈਠਾ ਹੀ ਮਿਲਣ ਦਾ ਅਨੰਦ ਮਹਿਸੂਸ ਕਰਦਾ ਹੈ। ਇਸ ਦੀ ਵਿੜਕ ਅਗਲੇ ਨੂੰ ਵੀ ਨਹੀਂ ਹੁੰਦੀ। ਜਦੋਂ ਰੱਬ ਦਾ ਆਸਰਾ ਹੁੰਦਾ ਹੈ। ਉਸ ਰੱਬ ਨਾਲ ਗੱਲ ਹੁੰਦੀ ਹੈ। ਯਾਰ ਰੱਬ ਤਕੜੇ ਦਾ ਆਸਰਾ ਮਿਲ ਜਾਂਦਾ ਹੈ। ਕਿਸੇ ਇੱਕੀ ਦੁੱਕੀ ਦਾ ਡਰ ਨਹੀਂ ਰਹਿੰਦਾ। ਉਸ ਦੀ ਓਟ ਵਿੱਚ ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਹੁੰਦਾ। ਮਰਦ-ਔਰਤ ਦਾ ਰਿਸ਼ਤਾ ਸਰੀਰਕ ਜ਼ਰੂਰਤ ਲਈ ਤੇ ਬੱਚੇ ਪੈਦਾ ਕਰਨ ਨੂੰ ਬਣਦਾ ਹੈ। ਸਿਆਣੇ ਕਹਿੰਦੇ, “ ਰੱਬ ਆਪੇ ਜੋੜੀਆਂ ਬੱਣਾਂਉਂਦਾ। ਅੰਬਰਾਂ ਦੇ ਉੱਤੇ ਬੈਠਾ ਉਹ ਜੋੜੀਆਂ ਬੱਣਾਂਉਂਦਾ।

ਮਰਦ ਆਪ ਨੂੰ ਰੱਬ ਸਮਝਦਾ ਹੈ। ਜਿਸ ਦੇਸ਼ ਦੇ ਲੋਕ ਪੱਥਰ-ਮਿੱਟੀ ਦੀਆਂ ਮੂਰਤੀਆਂ ਵਿੱਚ ਦੁਨੀਆ ਭਰ ਦੀ ਸ਼ਕਤੀ ਸਮਝਦੇ ਹਨ। ਉਹੀ ਜਿਉਂਦੀ ਔਰਤ ਨੂੰ ਜਿਉਂਦੀ ਪੱਥਰ ਦੀ ਮੂਰਤੀ ਬਣਾਂ ਦਿੰਦੇ ਹਨ। ਔਰਤ ਨੂੰ ਮਿੱਟੀ ਵਾਂਗ ਪੈਰਾਂ ਥੱਲੇ ਰੌਲ ਕੇ ਰੱਖਦੇ ਹਨ। ਉਸ ਦਾ ਸਾਹ ਲੈਣਾ ਬੰਦ ਕਰ ਦਿੰਦੇ ਹਨ। ਔਰਤ ਦੀ ਜ਼ੁਬਾਨ ਉੱਤੇ ਤਾਲਾ ਲਾ ਕੇ ਰੱਖਦੇ ਹਨ। ਆਪ ਚਾਹੇ ਔਰਤ ਨੂੰ ਖਿੰਡਾਉਣਾ ਸਮਝ ਕੇ, ਹਰ ਰੋਜ਼ ਨਵੀਂ ਔਰਤ ਹੰਢਾਉਂਦੇ ਰਹਿਣ। ਘਰ ਦੀ ਔਰਤ ਨੂੰ ਕਿਸੇ ਹੋਰ ਮਰਦ ਨਾਲ ਹੱਸਣ ਵੀ ਨਹੀਂ ਦਿੰਦੇ। ਔਰਤ ਹੀ ਔਰਤ ਦਾ ਹੱਕ ਖੋਂਹਦੀ ਹੈ। ਸੁਖ ਚੈਨ ਖੋ ਲੈਂਦੀ ਹੈ। ਔਰਤ ਦਾ ਕੁੱਝ ਵੀ ਆਪ ਦਾ ਨਹੀਂ ਹੈ। ਮਰਦ ਦੇ ਨਾਮ ਨਾਲ ਔਰਤ ਦਾ ਨਾਮ ਜੁੜਦਾ ਹੈ। ਅੱਜ ਵੀ ਔਰਤ ਦੀ ਕੋਈ ਪਹਿਚਾਣ ਨਹੀਂ ਹੈ। ਔਰਤ ਨੂੰ ਪੁੱਤਰ, ਬਾਪ ਪਤੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਔਰਤ ਮਰਦ ਦੀ ਦਿਆਂ ਉੱਤੇ ਪਲ਼ਦੀ ਹੈ। ਔਰਤ ਕਮਜ਼ੋਰ ਨਹੀਂ ਹੈ। ਕੋਮਲ ਜ਼ਰੂਰ ਹੈ। ਸੀਤਾ ਵਾਂਗ ਅਗਨੀ ਪ੍ਰੀਖਿਆ ਦੇ ਸਕਦੀ ਹੈ। ਮੀਰਾਂ ਵਾਂਗ ਜ਼ਹਿਰ ਪੀ ਸਕਦੀ ਹੈ। ਅਪਮਾਨ ਨਹੀਂ ਸਹਿ ਸਕਦੀ। ਤਾਂਹੀ ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕੱਟੀ ਵਰਗੀ, ਜ਼ਿੰਦਗੀ ਕੱਟ ਰਹੀ ਹੈ।

 

ਗੁੱਡੇ ਦੇ ਘਰ ਦੇ ਨਾਲ ਵਾਲਾ ਘਰ ਸੁੱਖੀ ਦਾ ਸੀ। ਉਸ ਦਾ ਪਤੀ ਨਿੰਦਰ ਹੈ। ਘਰ ਸੱਸ ਸੌਹਰਾ ਹਨ। ਹਰ ਕੋਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਰਹਿੰਦਾ ਹੈ। ਸੁੱਖੀ ਦੀ ਸੱਸ ਜੀਤ ਦੇ ਪਿੰਡਾਂ ਕੋਲ ਦੀ ਹੈ। ਉਹ ਆ ਕੇ, ਉਸ ਦੀ ਮੰਮੀ ਕੋਲ ਬੈਠੀ ਰਹਿੰਦੀ ਹੈ। ਜਦੋਂ ਦੋਂਨੇਂ ਗੱਲਾਂ ਮਾਰਨ ਬੈਠਦੀਆਂ ਹਨ। ਦੋਂਨਾਂ ਦੀ ਉੱਨੇ ਚਿਰ ਲਈ ਘਰ ਦੇ ਕੰਮ ਧੰਦੇ ਤੋਂ ਛੁੱਟੀ ਹੋ ਜਾਂਦੀ ਹੈ। ਦੋਨੇਂ ਰੱਬ ਜਾਣੇ ਕੀ ਗੁੰਦਣਾ ਗੁੰਦ ਦੀਆਂ ਹਨ? ਜਿਉਂ ਹੀ ਸੁੱਖੀ ਦੀ ਸੱਸ ਆਪ ਦੇ ਘਰ ਵੜਦੀ ਹੈ। ਉਹ ਇੰਨਾ ਬੋਲਦੀ ਹੈ। ਘਰ ਦੀਆਂ ਕੰਧਾ ਹਿੱਲਣ ਲੱਗ ਜਾਂਦੀਆਂ ਹਨ। ਸੁੱਖੀ ਵਿਆਹੀ ਨੂੰ 10 ਸਾਲ ਹੋ ਗਏ ਹਨ। ਘਰ ਵਿੱਚ ਇਹੀ ਲੜਾਈ ਰਹਿੰਦੀ ਹੈ। ਉਸ ਦੀ ਸੱਸ ਸੁੱਖੀ ਨੂੰ ਕਹਿੰਦੀ ਹੈ, “ ਤੇਰੀ ਮਾਂ ਨੇ, ਤੈਨੂੰ ਦਾਲ ਰੋਟੀ ਚੱਜ ਨਾਲ ਬੱਣਾਂਉਣੀ ਨਹੀਂ ਸਿਖਾਈ। ਸੁੱਖੀ ਜੁਆਬ ਦਿੰਦੀ ਹੈ, “ ਮੰਮੀ ਜੀ, ਕਦੇ ਭੁੱਲੇ ਚੁੱਕੇ, ਤੁਸੀਂ ਮੈਨੂੰ ਦਾਲ ਰੋਟੀ ਚੱਜ ਨਾਲ ਬਣਾਂ ਕੇ ਖੁਆ ਦਿਉ। ਕੀ ਪਤਾ ਮੈਨੂੰ ਤੁਹਾਡੇ ਵੱਲ ਦੇਖ ਕੇ, ਚੱਜ ਆ ਜਾਵੇ? “ “ ਤੇਰੀ  ਸ਼ਕਲ ਦੇਖਣ ਨੂੰ ਮੈਂ ਤੈਨੂੰ ਵਿਆਹ ਕੇ, ਘਰ ਲੈ ਕੇ ਆਈ ਹਾਂ। ਕੀ ਤੂੰ ਮੈਨੂੰ ਆਪ ਦੀ ਨੌਕਰਾਣੀ ਬਣਾਏਗੀ? ਕੀ ਤੈਨੂੰ ਰਕਾਨ ਨੂੰ ਮੈਂ ਰੋਟੀਆਂ ਪੱਕਾ ਕੇ ਝੁਲਸਾਵਾਂ? ਤੇਰੇ ਜਣਦਿਆਂ ਨੇ, ਇਹੀ ਤਾਂ ਸਿਖਾਇਆ ਹੈ। ਸੱਸ ਦੇ ਮੂਹਰੇ ਜ਼ੁਬਾਨ ਲੜਾਈਦੀ ਹੈ। ਸੱਸ ਦੀ ਗੁੱਤ ਪੱਟੀਂ। ਸੁੱਖੀ ਸੱਸ ਦੇ ਅੱਗੇ ਤਣ ਕੇ ਖੜ੍ਹ ਗਈ। ਉਸ ਨੇ ਕਿਹਾ, “  ਖ਼ਬਰਦਾਰ ਜੇ ਮੇਰੇ ਮਾਪਿਆਂ ਨੂੰ ਕੋਈ ਗਾਲ਼ ਕੱਢੀ ਹੈ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। ਨਿੰਦਰ ਮਾਂ ਦੀ ਹਾਲ ਦੁਹਾਈ ਸੁਣ ਕੇ, ਕਿਚਨ ਵਿੱਚ ਆਉਂਦਾ ਹੈ। ਸੁੱਖੀ ਦੇ ਗਿੱਲੇ ਆਟੇ ਵਿੱਚ ਹੱਥ ਸਨ। ਆਟੇ ਨੂੰ ਗੁੰਨ੍ਹ ਰਹੀ ਸੀ। ਉਸ ਨੇ ਆ ਕੇ, ਸੁੱਖੀ ਦੀ ਗੁੱਤ ਫੜ ਲਈ। ਉਸ ਨੇ ਕਿਹਾ, “  ਤੂੰ ਮੇਰੀ ਮਾਂ ਮੂਹਰੇ ਬੋਲਦੀ ਹੈ। ਤੇਰੀ ਜ਼ੁਬਾਨ ਮੈਂ ਬੰਦ ਕਰਦਾਂ ਹਾਂ।  ਨਿੰਦਰ ਨੂੰ ਹੋਰ ਤਾਂ ਕਿਚਨ ਵਿੱਚ ਕੁੱਝ ਲੱਭਾ ਨਹੀਂ। ਨਿੰਦਰ ਨੇ ਸੁੱਖੀ ਦੇ ਲੋਹੇ ਦੀ ਕੁਰਸੀ ਚੱਕ ਕੇ ਉਸ ਦੇ ਸਿਰ ਵਿੱਚ ਮਾਰੀ। ਸਿਰ ਪਾਟ ਗਿਆ। ਉਹ ਚੀਕਾਂ ਮਾਰਦੀ ਘਰ ਦੇ ਬਾਹਰ ਨੂੰ ਭੱਜੀ। ਬਾਹਰ ਗੁੱਡੋ ਮਸ਼ੀਨ ਨਾਲ ਘਾਹ ਕੱਟ ਰਹੀ ਸੀ। ਉਹ ਭੱਜ ਕੇ ਉਸ ਕੋਲ ਆ ਗਈ। ਉਸ ਨੇ ਖੂਨ ਦੀ ਧਾਰ ਫੁਹਾਰੇ ਵਾਂਗ ਪੈਂਦੀ ਦੇਖੀ। ਉਸ ਦੇ ਹੋਸ਼ ਉਡ ਗਏ।

Comments

Popular Posts