ਭਾਗ 29 ਇੱਕ ਦੂਜੇ ਦੇ ਕੰਮ ਦੀ ਪ੍ਰਸੰਸਾ ਕਰਦੇ ਰਹਿਣਾ
ਚਾਹੀਦੀ ਹੈ ਬੁੱਝੋ ਮਨ ਵਿੱਚ ਕੀ?
ਇੱਕ ਦੂਜੇ ਦੇ ਕੰਮ ਦੀ ਪ੍ਰਸੰਸਾ ਕਰਦੇ ਰਹਿਣਾ ਚਾਹੀਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਈ ਰੱਬ ਦੇ ਬੰਦਿਆਂ ਵਿੱਚ ਬਹੁਤ ਵਧੀਆਂ ਗੁਣ ਹੁੰਦਾ
ਹੈ। ਉਹ ਬੱਸ ਦੂਜਿਆਂ ਦੀ ਬਹੁਤ ਤਾਰੀਫ਼ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਅੱਗੇ ਵਾਲੇ ਦੇ ਗੁਣ ਹੀ
ਦਿਸਦੇ ਹਨ। ਦੂਜੇ ਵਿੱਚ ਕੋਈ ਵੀ ਨੁਕਸ ਨਹੀਂ ਕੱਢਦੇ। ਪ੍ਰਸੰਸਾ ਦੇ ਪੁਲ ਹੀ ਬੰਨੀ ਜਾਂਦੇ ਹਨ।
ਐਸੇ ਲੋਕ ਸਮਾਂ ਖ਼ਰਾਬ ਕਰਨ ਨੂੰ ਬਹਿਸ ਨਹੀਂ ਕਰਦੇ। ਬਹੁਤ ਠੰਢੇ ਸੁਭਾਅ ਦੇ ਹੁੰਦੇ ਹਨ। ਜੋ ਵੀ
ਅੱਗੇ ਵਾਲਾ ਕਹਿ ਰਿਹਾ ਹੈ। ਅਗਲਾ ਕੋਈ ਕੰਮ ਕਰ ਰਿਹਾ ਹੈ। ਉਸ ਦੀ ਬੱਲੇ-ਬੱਲੇ ਕਰਦੇ ਰਹਿੰਦੇ ਹਨ।
ਐਸੇ ਸ਼ਾਬਾਸ਼ੇ ਦੇਣ ਵਾਲੇ ਆਪ ਭਾਵੇਂ ਕੁੱਝ ਵੀ ਕੰਮ ਨਾ ਕਰਨ। ਸਿਰਫ਼ ਮੂੰਹ ਮਿੱਠੂ ਹੋਣ ਦੀ ਖੱਟੀ
ਖਾਂਦੇ ਹਨ। ਜੋ ਵਾਹ ਵਾਹ ਕਹੇ ਉਸ ਕੋ ਜੈਕਾਰ। ਅਸਲ ਵਿੱਚ ਜੋ ਵਾਹ ਵਾਹ ਕਰਦੇ ਹਨ। ਉਹ ਜੱਗ ‘ਤੇ ਆਪ ਵੀ ਪ੍ਰਸੰਸਾ ਦੇ ਜੋਗ ਹੁੰਦੇ ਹਨ। ਕਿਸੇ ਦੀ ਪ੍ਰਸੰਸਾ ਦਿਲੋਂ ਕਰਨੀ ਬਹੁਤ ਮੁਸ਼ਕਲ
ਹੈ। ਕਿਸੇ ਨੂੰ ਚੁੜ-ਚੁੜ ਕਰਨ ਦਾ ਕੀ ਫ਼ਾਇਦਾ ਹੈ? ਕਿਸੇ ਨੂੰ ਟੋਕਣ ਨਾਲ
ਪਹਿਲਾਂ ਤਾਂ ਆਪ ਨੂੰ ਦੂਜੇ ਦੇ ਖ਼ਿਲਾਫ਼ ਤਿਆਰ ਕਰਨਾ ਪੈਂਦਾ ਹੈ। ਉਸ ਦੇ ਬਾਰੇ ਮਾੜੀ ਰਾਏ ਤਿਆਰ
ਕਰਨੀ ਪੈਂਦੀ ਹੈ। ਦੱਸਣ ਲਈ ਕਿ ਇਹ ਕੰਮ ਤੂੰ ਠੀਕ ਨਹੀਂ ਕਰ ਰਿਹਾ। ਤੇਰੇ ਮੁਤਾਬਿਕ ਠੀਕ ਵੀ
ਹੋਵੇਗਾ। ਮੈਂ ਨਹੀਂ ਠੀਕ ਸਮਝਦਾ। ਜੇ ਉਸ ਬੰਦੇ ਦੀ ਥਾਂ ਆਪ ਨੂੰ ਰੱਖ ਕੇ ਦੇਖੀਏ। ਤਾਂ ਉਹੀ ਕੰਮ ਆਪ
ਨੂੰ ਠੀਕ ਲੱਗਦਾ ਹੈ। ਹਰ ਬੰਦਾ ਆਪਣੀ ਥਾਂ ਠੀਕ ਹੁੰਦਾ ਹੈ।
ਚੰਗਾ, ਮਾੜਾ ਬੰਦੇ ਹੀ
ਕਰਦੇ ਹਨ। ਜਿਸ ਦਾ ਜਿਵੇਂ ਦਿਮਾਗ਼ ਚੱਲਦਾ ਹੈ। ਬੰਦਾ ਉਹੀ ਕਰਦਾ ਹੈ। ਚੰਗਾ ਹੋਵੇ ਜੇ ਦੂਜੇ ਦੀ
ਭਲਾਈ ਨੂੰ ਰੱਖ ਕੇ ਕੁੱਝ ਚੰਗਾ ਕੀਤਾ ਜਾਵੇ। ਕਿਸੇ ਦੇ ਘਰ ਨਵੀਂ ਬਹੂ ਆਉਂਦੀ ਹੈ। ਉਹ ਆਪਣਾ ਘਰ
ਛੱਡ ਕੇ ਨਵੇਂ ਘਰ ਵਿੱਚ ਆਉਂਦੀ ਹੈ। ਉਸ ਨੂੰ ਘਰ ਵਿੱਚ ਮਾਣ ਦੇਣਾ ਚਾਹੀਦਾ ਹੈ। ਉਸ ਦੇ ਕੰਮ ਦੀ
ਪ੍ਰਸੰਸਾ ਕਰਦੇ ਹੋਏ। ਊਣ-ਤਾਈਆਂ ਨੂੰ ਠੀਕ ਕਰਨ ਲਈ ਆਪ ਉਸ ਕੰਮ ਨੂੰ ਠੀਕ ਤਰਾਂ ਕਰਕੇ ਕੇ ਦੱਸ ਦਿੱਤਾ ਜਾਵੇ। ਉਸ ਨੂੰ ਇਹ ਵੀ ਨਾ ਲੱਗੇ।
ਬਈ ਉਸ ਦੇ ਕੰਮ ਵਿੱਚ ਘਾਟ ਹੈ। ਰਲ ਮਿਲ ਕੇ ਕੰਮ ਕਰਨ ਨਾਲ ਇੱਕ ਦੂਜੇ ਦਾ ਸਤਿਕਾਰ ਵਧਦਾ ਹੈ। ਇੱਕ
ਦੂਜੇ ਦੀ ਤਰੀਫ਼ ਕਰਨ ਨੂੰ ਜੀਅ ਕਰਦਾ ਹੈ। ਇੱਕ ਦੂਜੇ ਦੇ ਕੰਮ ਦੀ ਪ੍ਰਸੰਸਾ ਕਰਦੇ ਰਹਿਣਾ ਚਾਹੀਦੀ
ਹੈ। ਕਈ ਐਸੇ ਵੀ ਬੰਦੇ ਹਨ। ਜੋ ਆਪਣੇ ਚਹੇਤੇ ਕਲਾਕਾਰ ਦੀਆਂ ਫ਼ਿਲਮਾਂ, ਗਾਣੇ
ਤੇ ਹੋਰ ਉਨ੍ਹਾਂ ਦੀਆਂ ਚੀਜ਼ਾਂ ਇਕੱਠੇ ਕਰਦੇ ਰਹਿੰਦੇ ਹਨ। ਉਹ ਚੁੱਪ-ਚਾਪ ਕਲਾਕਾਰਾਂ ਤੇ ਲੋਕ ਸੇਵਾ
ਕਰਨ ਵਾਲਿਆਂ ਨੂੰ ਪਸੰਦ ਕਰਦੇ ਰਹਿੰਦੇ ਹਨ। ਉਨ੍ਹਾਂ ਬਾਰੇ ਕਲਾਕਾਰਾਂ ਲੋਕ ਸੇਵਾ ਕਰਨ ਵਾਲਿਆਂ
ਨੂੰ ਇਲਮ ਵੀ ਨਹੀਂ ਹੁੰਦਾ।
ਕੀ ਤੁਹਾਨੂੰ ਵੀ ਐਸਾ ਲੱਗਦਾ ਹੈ? ਕਿ ਕਲਾਕਾਰ ਤੇ ਲੋਕ ਸੇਵਾ ਕਰਨ ਵਾਲਿਆਂ ਨੂੰ ਆਪਣੇ ਚਹੇਤਿਆਂ ਬਾਰੇ ਕੋਈ ਖ਼ਬਰ ਨਹੀਂ
ਹੁੰਦੀ। ਅਸਲ ਵਿੱਚ ਉਹ ਵੀ ਆਪਣੇ ਪਿਆਰਿਆਂ ਲਈ ਸਮਾਂ ਲਗਾਉਂਦੇ ਹਨ। ਉਨ੍ਹਾਂ ਨੂੰ ਖ਼ੁਸ਼ ਕਰਨ,
ਉਨ੍ਹਾਂ ਦਾ ਖ਼ਿਆਲ ਰੱਖਣ ਲਈ ਜਾਨ
ਹੀਲ ਕੇ ਕੰਮ ਕਰਦੇ ਹਨ। ਮਜ਼ਾ ਹੀ ਤਾਂ ਆਉਂਦਾ ਹੈ। ਜਦੋਂ ਦੂਜੇ ਨੂੰ ਖ਼ੁਸ਼ ਕਰਨ ਲਈ ਕੁੱਝ ਕੀਤਾ
ਜਾਵੇ। ਦੂਜਿਆਂ ਲਈ ਕੰਮ ਕੀਤਾ ਹੋਇਆ, ਕਦੇ ਘਾਟੇ ਵਿੱਚ ਨਹੀਂ ਜਾਂਦਾ ਹੁੰਦਾ।
ਫੇਸ ਬੁੱਕ ਨੇ ਬਹੁਤ ਸਾਰੇ ਲੋਕਾਂ ਨੂੰ ਉਭਾਰਿਆ ਹੈ।
ਫੇਸ ਬੁੱਕ ਰਾਹੀਂ ਉਸ ਨੂੰ ਵੀ ਜਾਣਨ ਲੱਗ ਗਏ ਹਾਂ। ਜਿਸ ਨੂੰ ਕਦੇ ਦੇਖਿਆ ਹੀ ਨਹੀਂ ਹੈ। ਹਜਾਰਾ
ਮੀਲ ਦੂਰ ਬੈਠੇ ਫ਼ਿਲਮਾਂ ਦੇਖ ਕੇ, ਗਾਣਿਆਂ ਸੁਣ ਕੇ, ਲਿਖਤਾਂ ਪੜ੍ਹ ਕੇ ਵਿਚਾਰਾ ਦੀ ਸਾਂਝ ਹੋਣ ਕਰ
ਕੇ ਇੱਕ ਦੂਜੇ ਨੂੰ ਜਾਣਦੇ ਹਾਂ। ਕਈ ਤਾਂ ਜ਼ਿੰਦਗੀ ਜਾਹਲੀ ਜਿਊਣ ਵਾਲਿਆਂ ਵਾਂਗ ਫੇਸ ਬੁੱਕ ਐਡੀ ਵੀ
ਜਾਹਲੀ ਬਣਾਈ ਬੈਠੇ ਹਨ। ਨਕਲੀ ਵੀ ਅਸਲੀਆਂ ਵਾਂਗ ਫੇਸ ਬੁੱਕ ਚਲਾ ਰਹੇ ਹਨ। ਕਈ ਆਮ ਜਿੰਗਦੀ ਵਾਂਗ
ਫੇਸ ਬੁੱਕ ‘ਤੇ ਵੀ ਇੱਕ ਦੂਜੇ ਨਾਲ ਖਹੀ ਜਾਂਦੇ ਹਨ। ਕਈ ਫੇਸ
ਬੁੱਕ ਦੋਸਤ ਐਸੇ ਵੀ ਹਨ। ਥੱਮ-ਅੱਪ ਹੀ ਰੱਖਦੇ ਹਨ। ਇੱਕ ਦੋਸਤ ਐਸੇ ਵੀ ਹਨ। ਜੋ ਫੇਸ ਬੁੱਕ ਐਡੀ
ਤੋਂ ਜਾਣ-ਪਛਾਣ ਕਰ ਕੇ, ਅਖ਼ਬਾਰਾਂ ਵਿੱਚੋਂ ਵੀ ਆਰਟੀਕਲ, ਕਵਿਤਾਵਾਂ ਦੀ ਕਟਿੰਗ ਕਰਕੇ ਫਾਈਲ ਬਣਾ ਰਹੇ ਹਨ। ਇੱਕ ਦੋਸਤ ਨੇ ਮੇਰੀ ਫੇਸ ਬੁੱਕ ‘ਤੇ ਮੈਸੇਜ ਵਿੱਚ ਲਿਖਿਆ, ਮੈਂ ਆਸਟ੍ਰੇਲੀਆ ਗਿਆ ਹੋਇਆ ਸੀ। ਹੁਣ
ਫਿਰ ਪਿੰਡ ਵਾਪਸ ਗਿਆ ਹਾਂ। ਤੁਹਾਡੇ ਪੁਰਾਣੇ ਆਰਟੀਕਲ ਦੀ ਕਟਿੰਗ ਕੀਤੀਆਂ ਹੋਈਆਂ ਦੁਵਾਰਾ ਤੋਂ ਪੜ੍ਹ
ਰਿਹਾ ਸੀ। ਸੁਣਨ ਨੂੰ ਚੰਗਾ ਵੀ ਲੱਗਾ। ਬਈ ਚਲੋ ਕਿਸੇ ਨੂੰ ਟਾਈਮ ਪਾਸ ਕਰਨ ਦਾ ਸਾਧਨ ਮਿਲ ਗਿਆ
ਹੈ। ਲਿਖਤਾਂ ਸਾਡਾ ਸਮਾਂ ਗੁਜ਼ਾਰਨ ਤੇ ਰਸਤੇ ਲੱਭਣ ਵਿੱਚ ਕੰਮ ਆਉਂਦੀਆਂ ਹਨ। ਇਕਲਤਾ ਵਿੱਚ ਸਾਥ ਤੇ
ਹੌਸਲਾ ਵੀ ਦਿੰਦੀਆਂ ਹਨ। ਮੈਂ ਉਸ ਦੋਸਤ ਨੂੰ ਫੇਸ ਬੁੱਕ ਮੈਸੇਜ ਵਿੱਚ ਲਿਖਿਆਂ, ਥੋੜ੍ਹੀ ਬਹੁਤੀ ਹੀ ਪ੍ਰਸੰਸਾ ਹੋ ਗਈ ਲਗਦੀ ਹੈ। ਹਾਈਵੇ ਦੇ ਲੰਬੇ ਰੂਟ ਵਾਂਗ ਅੱਛਾ
ਮਜ਼ਾਕ ਕਰ ਲੈਂਦੇ ਹੋ।
ਐਸੇ ਦੋਸਤਾਂ ਦਾ ਥੋੜ੍ਹਾ ਜਿਹਾ ਦਿੱਤਾ ਹੌਸਲਾ ਹੀ ਮੇਰੀ
ਕਲਮ ਵਿੱਚ ਸਿਆਹੀ ਭਰ ਦਿੰਦਾ ਹੈ। ਜਦੋਂ ਅਖ਼ਬਾਰ, ਵੈੱਬਸਾਈਡ ‘ਤੇ ਲਿਖਤਾਂ ਲਗਦੀਆਂ ਹਨ। ਇਹ ਉਤਸ਼ਾਹ ਨਾਲ ਅੱਖਰ ਦਿਮਾਗ ਵਿੱਚ ਉਤਰਨ ਲਗਦੇ ਹਨ। ਉਂਗਲਾਂ
ਆਪੇ ਅੱਖਰ ਟਾਈਪ ਕਰਨ ਲੱਗ ਜਾਂਦੀਆਂ ਹਨ। ਇਹੀ ਤਾਂ ਰੂਹ ਦੀ ਖ਼ੁਰਾਕ ਹੁੰਦੀ ਹੈ। ਜਦੋਂ ਹੀ ਲੋਕਾਂ
ਦੀ ਖਿੱਚ ਦਾ ਧਿਆਨ ਕਿਸੇ ਉੱਤੇ ਪੈਂਦਾ ਹੈ। ਅਸ਼ੀਰਬਾਦ ਦੀਆ ਨਜ਼ਰਾਂ ਵਿੱਚੋਂ ਤਾਕਤ ਮਿਲਦੀ ਹੈ। ਊਰਜਾ
ਹੋਰ ਦੂਗਣੀ-ਚੌਗਣੀ ਆਪੇ ਆ ਜਾਂਦੀ ਹੈ। ਇਮਾਨਦਾਰੀ, ਮਿਹਨਤ ਨਾਲ ਕੰਮ
ਕਰਨ ਨੂੰ ਜੀਅ ਕਰਦਾ ਹੈ। ਦਿਨ ਰਾਤ ਦਾ ਵੀ ਧਿਆਨ ਨਹੀਂ ਰਹਿੰਦਾ। ਇੱਕੋ ਟੀਚਾ ਹੁੰਦਾ ਹੈ। ਦੂਜਿਆਂ
ਦਾ ਖ਼ਿਆਲ ਕਿਵੇਂ ਰੱਖਣਾ? ਦੀਜਿਆਂ ਲਈ ਕੀ ਕਰ ਸਕਦੇ ਹਾਂ? ਜਦੋਂ ਲੋਕਾਂ ਦੀ ਖ਼ਾਤਰਦਾਰੀ ਕਰਾਂਗੇ। ਲੋਕ
ਪ੍ਰਸੰਸਾ ਆਪਣੇ ਆਪ ਕਰਦੇ ਰਹਿਣਗੇ। ਆਪਣਾ ਖ਼ਿਆਲ ਛੱਡ ਕੇ, ਖ਼ਿਆਲ ਦੂਜਿਆਂ
ਦਾ ਰੱਖਣਾ ਹੈ। ਹਰ ਮੁਸ਼ਕਲ ਹੱਲ ਹੁੰਦੀ ਜਾਵੇਗੀ। ਹਰ ਮੈਦਾਨ ਵਿੱਚ ਜਿੱਤ ਹੋਵੇਗੀ। ਲੋਕ ਪਿੱਠ
ਥੱਪ-ਥਪਾਉਣਗੇ। ਆਪ ਨੂੰ ਸ਼ਾਂਤ ਖੁਸ਼ ਰੱਖਣ ਲਈ ਦੂਜਿਆਂ ਨੂੰ ਖੁਸ਼ ਕਰਨਾ ਪੈਣਾਂ ਹੈ।
Comments
Post a Comment