ਭਾਗ 6 ਜਾਨੋਂ ਮਹਿੰਗੇ ਯਾਰ
ਠਾਣੇਦਾਰ ਸੜਕ ਤੇ ਚੁਰਾਹੇ ਵਿੱਚ ਖੜ੍ਹਾ ਚਾਹ-ਪਾਣੀ ਲਈ ਲੋਕਾਂ ਤੋਂ ਜੇਬ ਖ਼ਰਚਾ ਮੰਗਦਾ ਹੈ।
ਠਾਣੇਦਾਰ ਸੜਕ ਤੇ ਚੁਰਾਹੇ ਵਿੱਚ ਖੜ੍ਹਾ ਚਾਹ-ਪਾਣੀ ਲਈ ਲੋਕਾਂ ਤੋਂ ਜੇਬ ਖ਼ਰਚਾ ਮੰਗਦਾ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਹੈਪੀ, ਭੋਲੀ ਤੇ ਪੰਮੀ ਨੂੰ ਨਾਲ ਲਿਜਾਣਾ ਨਹੀਂ
ਚਾਹੁੰਦਾ ਸੀ। ਦੋਨੇਂ ਇੱਕ ਮਿੰਟ ਚੁੱਪ ਨਹੀਂ ਕਰਦੀਆਂ ਸੀ। ਗੱਲਾਂ ਕਰਦੀਆਂ ਸਾਹ ਨਹੀਂ ਲੈਂਦੀਆਂ ਸੀ। ਇਸ ਲਈ ਹੈਪੀ ਨੇ ਕਿਹਾ, " ਭੋਲੀ ਤੇ ਪੰਮੀ ਤੁਸੀਂ ਵੀ ਸੁਣ ਲਵੋ। ਤੁਸੀਂ ਮੇਰੇ ਨਾਲ ਨਹੀਂ ਜਾ
ਸਕਦੀਆਂ। ਜਿਸ ਨੂੰ ਕੈਨੇਡਾ ਵਾਲੀ ਭਾਬੀ ਕਹਿ ਕੇ, ਮੱਖਣ ਲਾਈ ਜਾਂਦੀਆਂ ਹੋ। ਅਜੇ ਤਾਂ ਉਸ ਦੇ
ਕੈਨੇਡਾ ਦੇ ਪੇਪਰ ਵੀ ਨਹੀਂ ਬਣੇ। “ ਰਾਣੋ ਨੇ ਪੁੱਛਿਆਂ, “ ਪੰਮੀ ਤੇਰਾ ਵੀਰਾ ਕੀ ਕਹਿੰਦਾ ਹੈ? ਇਸ ਨੂੰ ਦੱਸ ਦਿਉ, ਜਿਵੇਂ ਠਾਣੇਦਾਰ ਦੀ ਘਰਵਾਲੀ ਠਾਣੇਦਾਰਨੀ ਹੁੰਦੀ ਹੈ। ਉਵੇਂ ਹੀ
ਕੈਨੇਡਾ ਵਾਲੇ ਨਾਲ ਵਿਆਹ ਕਰਾਕੇ, ਕੈਨੇਡਾ ਵਾਲੇ ਹੋ ਜਾਈਦਾ ਹੈ। ਕਾਰ ਵਿੱਚੇ ਬੈਠੀਆਂ ਰਹੋ, ਤੁਸੀਂ ਸਾਡੇ ਨਾਲ ਹੀ ਜਾਣਾ ਹੈ। ਆਪਾਂ ਗੱਲਾਂ ਮਾਰਦੀਆਂ ਜਾਵਾਂਗੀਆਂ। ਤੁਹਾਡੇ
ਨਾਲ ਰਸਤਾ ਸੌਖਾ ਮੁੱਕ ਜਾਵੇਗਾ। ਹੈਪੀ ਨੇ ਮੇਰੇ ਨਾਲ ਐਸੀਆਂ ਹੀ ਚੁਬਵੀਆਂ ਗੱਲਾਂ ਕਰਨੀਆਂ ਹਨ।
"
ਦਿੱਲੀ ਦੇ ਰਸਤੇ ਵਿੱਚ ਹਰਿਆਣਾ ਵੜਨ ਤੋਂ
ਪਹਿਲਾਂ ਹੀ ਪੰਜਾਬ ਪੁਲੀਸ ਵਾਲੇ ਨਾਕਾ ਲਾਈ ਖੜ੍ਹੇ ਸੀ। ਇੱਕ ਹੌਲਦਾਰ ਨੇ ਹੈਪੀ ਦੀ ਕਾਰ ਨੂੰ ਹੱਥ ਦੇ ਕੇ ਰੋਕ ਲਿਆ। ਹੋਰ ਵੀ ਹੌਲਦਾਰ ਦੋ
ਗੱਡੀਆਂ ਰੋਕੀ ਖੜ੍ਹੇ ਸਨ। ਉਹ ਤਾਂ ਰੋਜ਼ ਦੇ ਚੱਲਣ ਵਾਲੇ ਟੈਕਸੀ ਡਰਾਈਵਰ ਸਨ। ਉਨ੍ਹਾਂ ਨੇ ਮੁੱਠੀ
ਵਿੱਚ ਹੀ ਸੌ-ਦੋ-ਸੌ ਰੁਪਏ ਪੁਲਿਸ ਵਾਲਿਆਂ ਨੂੰ ਦੇ ਦਿੱਤੇ। ਉਹ ਅੱਗੇ ਤੁਰਦੇ ਬਣੇ। ਜੋ ਡਰਾਈਵਰ
ਅਮਰੀਕਾ, ਕੈਨੇਡਾ ਬਾਹਰ ਲਿਆਂ ਨੂੰ ਹੀ ਢੋਹਦੇ ਹਨ। ਉਨ੍ਹਾਂ ਦਾ ਪੱਕਾ ਅਸੂਲ ਕੀਤਾ ਹੁੰਦਾ ਹੈ।
ਜਿੱਥੇ ਵੀ ਇਹ ਖਾਂਖੀ ਕੁੱਤੇ ਚੋਰ, ਰਿਸ਼ਤਵਤ ਲੈਣ ਨੂੰ ਪੰਜਾਬ ਪੁਲਿਸ ਵਾਲੇ ਝਾਕ ਵਿੱਚ ਖੜ੍ਹਦੇ
ਹਨ। ਇੰਨਾ ਦੇ ਮੂੰਹ ਲੱਗਣ ਨਾਲੋਂ 7000 ਹਜ਼ਾਰ ਗੱਡੀ ਦੇ ਕਿਰਾਏ ਵਿੱਚੋਂ ਰੁਪਏ ਵਿਚੋਂ, 500 ਰੁਪਏ ਦੀ ਇੰਨਾ ਨੂੰ ਬੋਟੀ ਪਾ ਦਿੰਦੇ ਹਨ। ਇੰਨੇ ਕੁ ਦੀ ਪੰਜਾਬ
ਦੇ ਡਰਾਈਵਰ ਨੂੰ ਅਮਰੀਕਾ, ਕੈਨੇਡਾ ਬਾਹਰ ਵਾਲੇ ਬੋਤਲ ਤੇ ਰੋਟੀ ਦੇ ਦੇ ਦਿੰਦੇ ਹਨ। ਇੱਕ ਖ਼ਾਖ਼ੀ
ਵਰਦੀ ਵਾਲੇ ਨੇ ਚੂਹੇ ਦੀ ਪੂਛ ਵਾਗ ਖੜ੍ਹੀਆਂ ਕੀਤੀਆਂ ਮੁੱਛਾਂ ਉੱਤੇ
ਹੱਥ ਫੇਰਦੇ ਹੋਏ ਨੇ, ਹੈਪੀ ਨੂੰ ਕਿਹਾ, " ਤੁਸੀਂ ਬਾਹਰੋਂ
ਆਏ ਲੱਗਦੇ ਹੋ। ਤੁਸੀਂ ਦੇਖਿਆ ਨਹੀਂ, ਪੰਜਾਬ ਦੇ ਡਰਾਈਵਰ ਚਾਹ-ਪਾਣੀ ਦੇ ਕੇ ਗਏ ਹਨ। ਚਲੋ ਕੱਢੋ 1000
ਰੁਪਿਆ। " ਰਾਣੋ ਤੇ ਹੈਪੀ ਦੀਆਂ ਅੱਖਾਂ ਮਿਲੀਆਂ। ਰਾਣੋ ਨੇ ਹੈਪੀ ਨੂੰ ਪੈਸੇ ਨਾਂ ਦੇਣ ਦਾ
ਇਸ਼ਰਾ ਕੀਤਾ। ਹੈਪੀ ਨੇ ਕਿਹਾ,
" ਮੇਰੇ ਕੋਲੋ ਤਾਂ ਮੇਰੀ ਘਰਵਾਲੀ ਦੇ ਖ਼ਰਚੇ
ਪੂਰੇ ਨਹੀਂ ਹੁੰਦੇ। ਨਵਾਂ ਵਿਆਹ ਹੋਇਆ ਹੈ। ਪੌਡਰ, ਸੁਰਖ਼ੀ ਲੋਟ ਨਹੀਂ ਆਉਂਦਾ। ਤੁਹਾਡੇ ਵਾਂਗ ਇਹੀ
ਜੇਬ ਵਿੱਚ ਧੇਲਾ ਨਹੀਂ ਛੱਡਦੀ। " ਹੋਰ ਸਿਪਾਹੀ ਕੋਲ ਆ ਗਿਆ ਸੀ। ਉਸ ਨੇ ਕਿਹਾ, " ਬਾਹਰਲੇ ਪੰਜਾਬ ਵਿੱਚ ਬਗੈਰ ਡਰਾਈਵਰ ਲਾਇਸੈਂਸ ਦੇ ਗੱਡੀਆਂ ਚਲਾਈ
ਫਿਰਦੇ ਹਨ। ਲਾਇਸੈਂਸ ਸਣੇ ਕਾਗ਼ਜ਼ ਪੱਤਰ ਦਿਖਾਉ। ਹੈਪੀ ਨੇ ਲਾਇਸੈਂਸ ਸਣੇ ਕਾਗ਼ਜ਼ ਪੱਤਰ ਦਿਖਾਉਂਦੇ
ਹੋਏ ਕਿਹਾ, " ਮੇਰੇ ਕੋਲੇ ਇੰਟਰ-ਨੈਸ਼ਨਲ ਲਾਇਸੈਂਸ ਹੈ। ਕੀ ਭਾਰਤ ਵਿੱਚ ਸਾਰੇ
ਲਾਇਸੈਂਸ ਵਾਲੇ ਹੀ ਗੱਡੀਆਂ ਚਲਾਉਂਦੇ ਹਨ? " " ਉਏ ਤੈਨੂੰ ਪਤਾ ਨਹੀਂ ਹੋਣਾ, ਇਹ ਵਰਦੀ ਪਾ ਕੇ, ਅਸੀਂ ਕੀ ਬਣ ਜਾਂਦੇ ਹਾਂ? ਅਸੀਂ ਕੈਨੇਡਾ, ਅਮਰੀਕਾ ਦੀ ਪੁਲੀਸ ਨਹੀਂ ਹਾਂ। ਉਹ ਹੱਥ ਕੜੀ ਲਗਾਉਣ ਵੇਲੇ ਵੀ ਮੁਜਰਮ
ਨੂੰ ਪੁੱਛਦੇ ਹਨ, ਹਉਂ ਆਰ ਯੂ? ਯੂ ਆਰ ਅੰਡਰ ਅਰਿਸਟ। ਆਰ ਯੂ ਅੰਡਰ ਸਟੈਡ? ਚੱਲ ਤੂੰ ਤਾਂ ਵੱਡੇ ਸਾਹਿਬ
ਕੋਲੇ ਚੱਲ। " ਕੀ ਵੱਡੇ ਸਾਹਿਬ ਦੀ ਮਰਜੀ ਤੋਂ ਬਗੈਰ ਪੰਜਾਬ ਪੁਲਿਸ ਵਾਲੇ ਹੌਲਦਾਰ ਸਿਪਾਹੀ
ਥਾਂ-ਥਾਂ ਟਾਕੇ ਲਗਾ ਕਿ ਪਰਜਾ ਦੀਆਂ ਜੇਬਾ ਕੱਟਦੇ ਹਨ? ਇਹ ਸਬ ਰਲੇ-ਮਿਲੇ ਹਨ। ਸਬ ਮਿਲ ਵੰਡ ਕੇ
ਛੱਕਦੇ ਹਨ। ਇਸੇ ਲਈ ਤਾਂ ਚਾਟੀ ਵਰਗੀਆਂ ਗੋਗੜਾ ਲਈ ਫਿਰਦੇ ਹਨ।
ਠਾਣੇਦਾਰ ਦਰਸ਼ਨ ਦਰਖ਼ਤ ਦੀ ਛਾਵੇਂ ਨਵੀਂ
ਪੁਲੀਸ ਦੀ ਏ ਸੀ ਵਾਲੀ ਬੈਨ ਵਿੱਚ ਐਨਕਾਂ ਲਾਈ ਬੈਠਾ ਸੀ। ਐਸੇ ਜੇਬ ਚੋਰ, ਐਨਕਾਂ ਵੀ ਕਿਸੇ ਦੀਆਂ ਲਹਾ ਕੇ, ਆਪ ਲਾ ਲੈਂਦੇ ਹਨ। ਅਜੇ ਤਾਂ ਖ਼ਾਖ਼ੀ ਵਰਦੀ
ਹੈ। ਜੇ ਕਿਤੇ ਆਮ ਕੱਪੜੇ, ਡਿਊਟੀ ਉੱਤੇ ਪਾਉਂਦੇ ਹੋਣ। ਲੋਕਾਂ ਦੇ ਕੱਛੇ ਤੱਕ ਲਹਾ ਲੈਣ। ਹੈਪੀ
ਸਿਪਾਹੀ ਨਾਲ ਉੱਧਰ ਨੂੰ ਤੁਰ ਗਿਆ। ਠਾਣੇਦਾਰ ਨੇ ਪੇਪਰ ਬਗੈਰ ਦੇਖੇ ਹੀ ਹੈਪੀ ਨੂੰ ਕਿਹਾ, " ਯਾਰ ਚਾਹ ਪਾਣੀ ਦੇਂਦੇ। ਕਿਉਂ ਆਪ ਦਾ ਤੇ ਸਾਡਾ ਸਮਾਂ ਖ਼ਰਾਬ ਕਰਦਾਂ ਹੈ? ਤੈਨੂੰ ਨਹੀਂ ਪਤਾ, ਪੁਲੀਸ ਵਿੱਚ ਇਹ ਨਵੇਂ ਮੁੰਡੇ ਬਹੁਤ ਛੇਤੀ
ਗਰਮੀ ਵਿੱਚ ਆ ਜਾਂਦੇ ਹਨ। ਠੰਢਿਆਂ ਜੋਗੇ ਪੈਸੇ ਫੜਾ ਦੇ। ਨਹੀਂ ਤਾਂ ਇਹ ਤੇਰਾ ਚਲਾਨ ਕੱਟ ਦੇਣਗੇ। ਕਚਹਿਰੀਆਂ ਵਿੱਚ ਬਾਹਰਲੇ ਬੰਦੇ ਗੇੜੇ
ਮਾਰਦੇ ਚੰਗੇ ਨਹੀਂ ਲੱਗਦੇ। ਤੁਸੀਂ ਸਾਡੇ ਪੰਜਾਬ ਦੇ ਵਿੱਚ ਮਹਿਮਾਨ ਹੋ। " “ ਅਸੀਂ ਪੰਜਾਬ
ਵਿੱਚ ਮਹਿਮਾਨ ਨਹੀਂ ਹਾ। ਪੰਜਾਬ ਦੀ ਧਰਤੀ ਸਾਡੀ ਮਾਂ ਹੈ। ਪੰਜਾਬ ਦਾ ਪਾਣੀ ਜੀਵਨ ਦਾਤਾ ਹੈ। ਸਾਡੀ
ਇਹ ਜਨਮ ਭੂਮੀ ਹੈ। ਅਸੀਂ ਪੰਜਾਬ ਦੇ ਜੰਮ-ਪਲ ਹਾਂ। ਪੰਜਾਬ ਸਾਡਾ ਹੈ। “ ਹੈਪੀ ਪਿੱਛੇ ਆ ਕੇ ਰਾਣੋ, ਭੋਲੀ ਤੇ ਪੰਮੀ ਵੀ ਖੜ੍ਹ ਗਈਆਂ ਸਨ। ਪੰਮੀ ਨੇ ਕਿਹਾ, " ਹੈਪੀ ਵਿਰੇ ਇੰਨਾ ਨੇ ਤਾਂ 100 ਰੁਪਏ ਨਾਲ ਹੀ ਮੰਨ ਜਾਣਾ ਹੈ। ਤੂੰ
ਪੈਸੇ ਫੜਾ ਮੈਂ ਇਸ ਦੀ ਫ਼ਿਲਮ ਸ਼ੂਟ ਕਰਦੀ ਹਾਂ। " ਭੋਲੀ ਨੇ ਕਿਹਾ, " ਮੈਂ ਪੁਲੀਸ ਵਾਲੇ ਨਾਲ ਇਸ ਦਾ ਹੱਥ ਫੜ ਕੇ ਖੜ੍ਹਦੀ ਹਾਂ। ਰਾਣੋ ਭਾਬੀ
ਫ਼ੋਟੋ ਖਿੱਚੇਗੀ। ਅਸੀਂ ਸਬੂਤ ਸਣੇ, ਗੁਆਹੀ ਦੇਵਾਂਗੀਆਂ। ਫ਼ੋਟੋਆਂ ਸਬ ਅਖ਼ਬਾਰਾਂ ਵਿੱਚ ਤੇ ਫ਼ਿਲਮ ਬਣ ਕੇ
ਟੀਵੀ ਵਾਲਿਆਂ ਨੂੰ ਦੇਵਾਂਗੀਆਂ। ਖ਼ਬਰ ਬਣੇਗੀ। ਹਰਿਆਣਾ ਦੇ ਬਾਡਰ ਉੱਤੇ, ਰਿਸ਼ਵਤ ਲੈਂਦੀ ਹੋਈ, ਪੰਜਾਬ ਪੁਲੀਸ ਪੰਜਾਬੀ ਮੁਟਿਆਰਾਂ ਨੇ ਕਾਬੂ
ਕੀਤੀ ਹੈ। "
ਪ੍ਰੀਤੀ ਸਬ ਤੋਂ ਪਿੱਛੇ ਖੜ੍ਹੀ ਸੀ। ਉਹ
ਪਿਛਲੀ ਸੀਟ ਤੇ ਸੁੱਤੀ ਪਈ ਸੀ। ਹੈਪੀ ਨੂੰ ਸਾਰੇ ਰਾਹ ਪਤਾ ਨਹੀਂ ਲੱਗਾ ਛੋਟੀ ਵੀ ਨਾਲ ਹੀ ਆ ਗਈ
ਹੈ। ਉਸ ਨੇ ਕਿਹਾ, " ਮੈਂ ਵੀ ਸਬ ਕੁੱਝ ਦੇਖ ਰਹੀ ਹਾਂ। ਮੈਨੂੰ ਵੀ ਪਤਾ ਹੈ। ਤੁਸੀਂ ਮੇਰੇ
ਵਿਰੇ ਤੋਂ ਰਿਸ਼ਵਤ ਮੰਗਦੇ ਹੋ। " ਠਾਣੇਦਾਰ ਦੀ ਆਵਾਜ਼ ਨੀਵੀਂ ਹੋ ਗਈ ਸੀ। ਉਸ ਨੇ ਹੈਪੀ ਨੂੰ
ਲਾਇਸੈਂਸ ਸਣੇ ਕਾਗ਼ਜ਼ ਪੱਤਰ ਮੋੜਦੇ ਹੋਏ ਕਿਹਾ, " ਤੇਰੇ ਨਾਲ
ਕੁੜੀਆਂ ਹਨ। ਇਸ ਲਈ ਤੈਨੂੰ ਛੱਡ ਰਿਹਾ ਹਾਂ। " ਹੈਪੀ ਨੇ ਕਿਹਾ, " ਇਹ ਤਾਂ ਕੁੜੀਆਂ ਨੇ, ਰੰਗ ਦਿਖਾਇਆ ਹੈ। ਤੂੰ ਮੇਰੇ ਹੱਥ ਨਹੀਂ
ਦੇਖੇ। ਮੈਂ ਸਾਰੀ ਦੁਨੀਆ ਨੂੰ ਦੱਸਾਂਗਾ, “ ਠਾਣੇਦਾਰ ਸੜਕ ਤੇ ਚੁਰਾਹੇ ਵਿੱਚ ਖੜ੍ਹਾ ਚਾਹ-ਪਾਣੀ ਲਈ ਲੋਕਾਂ ਤੋਂ ਜੇਬ ਖ਼ਰਚਾ ਮੰਗਦਾ ਹੈ। ਤੇਰੇ ਵਰਗੇ ਹੋਰ ਵੀ ਨੰਗੇ ਹੋ
ਜਾਣਗੇ। ਮੈਂ ਪੱਤਰਕਾਰ ਹਾਂ। ਸਵੇਰੇ ਆਪ ਦੀ ਫ਼ੋਟੋ ਖ਼ਬਰਾਂ ਵਿੱਚ ਦੇਖ ਲਵੀ। " ਠਾਣੇਦਾਰ
ਲੇਲ੍ਹੜੀਆਂ ਕੱਢਣ ਲੱਗ ਗਿਆ ਸੀ,
" ਮੇਰੀ ਨੌਕਰੀ ਚਲੀ ਜਾਵੇਗੀ। ਬਾਈ ਮੇਰੇ
ਬੱਚੇ ਭੁੱਖੇ ਮਰ ਜਾਣਗੇ। " " ਅਸੀਂ ਵੀ ਕੀ ਕਰੀਏ? ਸਾਡਾ ਵੀ ਇਹ ਸ਼ੋਕ ਹੈ। ਜਿੱਧਰ ਦਾ
ਕੈਨੇਡਾ ਤੋਂ ਪਿੰਡ ਆਇਆ ਸੀ। ਕੁੱਝ ਕਰਾਰਾ ਜਿਹਾ ਲਿਖਣ ਲਈ ਨਹੀਂ ਮਿਲਿਆ ਸੀ। ਆਪ ਦੀ ਸੁਹਾਗ-ਰਾਤ
ਵਿੱਚੇ ਛੱਡ ਕੇ, ਹੁਣ ਤਾਂ ਤੇਰੀ ਲਿਖ ਦੇਵਾਂਗਾ। "
Comments
Post a Comment