ਫੋਕੇ ਫ਼ੈਸ਼ਨਾਂ ਦੇ ਵਿੱਚ ਕੁੜੀਆਂ ਉਲਝ ਨੇ ਗਈਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਦੋਖੀ ਜੀ ਦੇਖੋ ਜੀ ਕੁੜੀਆਂ ਮਾਡਰਨ ਹੋ ਗਈਆਂ।

ਫ਼ੈਸ਼ਨ ਕਰਨ ਨੂੰ ਫ਼ਿਲਮ ਨਿੱਤ ਨਵੀਆਂ ਦੇਖਦੀਆਂ।

ਜੀਨ ਤੋਂ ਸ਼ੋਟਸ ਹੁਣ ਜਮਾ ਨਿਸ਼ੰਗ ਹੋ ਗਈਆਂ।

ਗੋਡਿਆਂ ਤੋਂ ਉੱਚੀ ਡਰੈੱਸ ਪਾਉਣ ਲੱਗ ਗਈਆਂ।

ਘੁੰਡ ਕਾਹਦਾ ਚੱਕਿਆਂ ਕੁੜੀਆਂ ਲਾਜ ਭੁੱਲ ਗਈਆਂ।

ਖੁੱਲ੍ਹੇ ਨੇ ਵਾਲ ਗੁੱਤ ਕੱਟਾ ਕੇ ਫ਼ੈਸ਼ਨ ਚ ਹੋ ਗਈਆਂ।

ਫੋਕੇ ਫ਼ੈਸ਼ਨਾਂ ਦੇ ਵਿੱਚ ਕੁੜੀਆਂ ਉਲਝ ਨੇ ਗਈਆਂ।

ਚੂਲਾ ਚੌਕਾਂ ਛੱਡ ਕੇ ਬਾਹਰੋਂ ਖਾਣ ਲੱਗ ਗਈਆਂ।

ਪੀਜ਼ਾ, ਬਰਗਰ, ਸਲਾਦ ਖਾ ਕੇ ਡਾਈਟ ਕਰਦੀਆਂ।

ਫੀਗਰ ਠੀਕ ਕਰਨ ਨੱਚਣ ਪੱਬ ਵਿੱਚ ਨੇ ਜਾਂਦੀਆਂ।

ਘਰ ਦੇ ਕੰਮ ਛੱਡ ਕੇ ਜਿੰਮ ਜੁਆਇਨ ਕਰਨ ਲੱਗੀਆਂ।

ਦਾਰੂ ਪੀਣ ਮੁਟਿਆਰਾਂ ਬਾਰ ਵਿੱਚ ਜਾਣ ਲੱਗ ਗਈਆਂ।

ਟਕਰਾ ਕੇ ਗਲਾਸੀ ਚੀਅਰਸ ਮੁੰਡਿਆਂ ਨਾਲ ਕਰਦੀਆਂ।

ਕੁੜੀਆਂ ਗਟਗਟ ਕਰਕੇ ਪੈੱਗ ਉੱਤੇ ਪੈੱਗ ਖਿੱਚਦੀਆਂ।

ਪੀ ਕੇ ਦਾਰੂ ਬਾਰ ਵਿੱਚ ਨੱਚਣ ਜੋਗੀਆਂ ਹੋ ਗਈਆਂ।

ਪੀ ਕੇ, ਹੱਥ ਫੜ ਕੇ ਜਣੇ-ਖਣੇ ਮੁੰਡੇ ਦੇ ਨਾਲ ਨੱਚਦੀਆਂ।

 ਨਸ਼ੇ ਵਿੱਚ ਘਰ ਦਾ ਪਤਾ ਪੂਰੀ ਦੁਨੀਆ ਨੂੰ ਭੁੱਲਦੀਆਂ।

 ਨੋਟ ਬਣਾਉਣ ਨੂੰ ਨਸ਼ਿਆਂ ਦਾ ਬਿਜ਼ਨਸ ਥਿਆਇਆ।

 ਲੋਕਾਂ ਨੂੰ ਨਸ਼ੇ ਵੇਚ ਕੇ ਜੋ ਆਪਦੇ ਬੱਚੇ ਪਾਲਦੇ ਆ।

 ਸੱਤੀ ਐਸੇ ਮੱਤ ਲੱਬੀਆਂ ਨੇ ਲੋਕ ਕੁਰਾਹੇ ਪਾਏ ਆ।

 ਸਤਵਿੰਦਰ ਜਵਾਨ ਮੁੰਡੇ ਕੁੜੀਆਂ ਨੂੰ ਨਸ਼ਾ ਖਾਂ ਗਿਆ।

ਜਿੰਨਾ ਮੁੰਡੇ, ਕੁੜੀਆਂ, ਬੁੱਢਿਆਂ ਨੂੰ ਸ਼ਰਾਬੀ ਬਣਾਇਆ।

ਨਸ਼ੇ ਖਾ ਪੀ ਕੇ ਕਿੰਨੇ ਜਵਾਨ ਉਮਰੋਂ ਪਹਿਲਾਂ ਮਰੇ ਆ।

ਪੱਬ, ਬਾਰ, ਠੇਕੇ ਵਾਲਿਉ ਸਬ ਤੁਹਾਡੇ ਕਰਕੇ ਮਰੇ ਆ।

 

 

Comments

Popular Posts