ਭਾਗ 56 ਗੁਰਦੁਆਰਿਆਂ ਵਿੱਚ ਠੀਕ ਤਰਾਂ ਸੇਵਾ ਕਰਨ ਦੀ
ਲੋੜ ਹੈ। ਬੁੱਝੋ ਮਨ ਵਿੱਚ ਕੀ?
ਗੁਰਦੁਆਰਿਆਂ ਵਿੱਚ ਠੀਕ ਤਰਾਂ ਸੇਵਾ ਕਰਨ ਦੀ ਲੋੜ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਪੰਜਾਬ ਤੇ ਬਾਹਰ ਦੇ ਗੁਰਦੁਆਰਿਆਂ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਸੰਗਤ ਬਹੁਤ ਸਰਦਾ ਨਾਲ ਜਾਂਦੀ ਹੈ। ਜਿੰਨੀ ਸੰਗਤ ਦੀ ਸਰਦਾ
ਸ਼੍ਰੀ ਗੁਰੂ ਗ੍ਰੰਥਿ ਸਾਹਿਬ ਤੇ ਗੁਰਦੁਆਰਿਆਂ ਸਾਹਿਬ ਵਿੱਚ ਹੈ। ਉਸ ਨੂੰ ਦੇਖਦੇ ਹੋਏ ਕੁੱਝ
ਊਣਤਾਈਆਂ ਹਨ। ਕਈ ਗੁਰਦੁਆਰਿਆਂ ਸਾਹਿਬ ਵਿੱਚ ਲੋਕਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਹੈ। ਮਰਦ ਤਾਂ
ਕਿਸੇ ਖੂੰਜੇ ਵਿੱਚ ਲੱਗ ਕੇ ਰਾਤ ਕੱਟ ਸਕਦੇ ਹਨ। ਔਰਤਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ। ਗੁਰਦੁਆਰਿਆਂ
ਸਾਹਿਬ ਵਿੱਚ ਉੱਥੋਂ ਦੇ ਪ੍ਰਬੰਧਿਕ ਔਰਤਾਂ ਨੂੰ ਸ਼੍ਰੀ ਗੁਰੂ ਗ੍ਰੰਥਿ ਸਾਹਿਬ ਦੀ ਹਜ਼ੂਰੀ ਵਿੱਚ ਵੀ
ਰਾਤ ਨਹੀਂ ਕੱਟਣ ਦਿੰਦੇ। ਇੰਨਾ ਨੂੰ ਡਰ ਹੈ, ਕਿ ਇਸ਼ਕ ਦਾ ਡੰਗ ਨਾ ਲੱਗ
ਜਾਵੇ। ਗੁਰਦੁਆਰਿਆਂ ਸਾਹਿਬ ਵਿੱਚ ਰਹਿੱਣ ਦਾ ਪ੍ਰਬੰਦ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਸਾਹਿਬ
ਵਿੱਚ ਮੁਸੀਬਤਾਂ ਦੀਆਂ ਮਾਰੀਆਂ ਔਰਤਾਂ ਦੀ ਰਹਾਇਸ਼ ਲਈ ਬਿਲਡਿੰਗ ਉਸਾਰ ਸਕਦੇ ਹਨ। ਪਰ ਔਰਤਾਂ ਦੇ
ਰਹਿੱਣ ਦਾ ਕੋਈ ਇੰਤਜਾਮ ਨਹੀਂ ਹੈ। ਕਈ ਪਤੀ
ਔਰਤਾਂ ਬੱਚਿਆਂ ਨੂੰ ਘਰੋਂ ਕੱਢ ਦਿੰਦੇ ਹਨ। ਐਸੀਆਂ ਮਸੀਬਤ ਦੀਆਂ ਮਾਰੀਆਂ ਸਿੱਖ ਔਰਤਾਂ ਕੈਨੇਡਾ
ਗੌਰਮਿੰਟ ਦੇ ਸ਼ੈਲਟਰਾਂ ਵਿੱਚ ਜਾ ਕੇ ਰਹਿੰਦੀਆਂ ਹਨ। ਕਈ ਥਾਵਾਂ ‘ਤੇ ਵੱਡੇ ਗੁਰਪ 200 ਤੋਂ ਵੀ
ਵੱਧ ਬੰਦੇ ਔਰਤਾਂ ਨਾਲ ਸੌਣਾਂ ਪੈਂਦਾ ਹੈ। ਕਈ ਸ਼ਰਾਬ, ਸਿਗਰਟਾ ਪੀਣ ਵਾਲੇ ਵੀ ਹੁੰਦੇ ਹਨ। ਉਥੇ ਖਾਣਾਂ
ਵੀ ਪੰਜਾਬੀਆਂ ਵਾਲਾ ਨਹੀਂ ਹੁੰਦਾ। ਅੰਮ੍ਰਿਤਸਰ, ਤਰਨ-ਤਰਨ, ਹਜ਼ੂਰ ਸਾਹਿਬ, ਚਾਂਦਨੀ ਚੌਕ ਸੀਸ ਗੰਜ ਕਮਰੇ ਰਹਿਣ ਲਈ ਮਿਲਦੇ
ਹਨ। ਉਨ੍ਹਾਂ ਵਿੱਚ ਔਰਤਾਂ, ਮਰਦ, ਬੱਚੇ ਆਰਾਮ
ਕਰ ਸਕਦੇ ਹਨ। ਕੋਈ ਪਬੰਦੀ ਨਹੀਂ ਹੈ।
ਸਾਰੇ ਗੁਰਦੁਆਰਿਆਂ ਸਾਹਿਬ ਵਿੱਚ ਇੰਨਾ ਬੇਅੰਤ ਚੜ੍ਹਾਵਾਂ
ਚੜ੍ਹਦਾ ਹੈ। ਠੀਕ ਤਰਾਂ ਕੋਈ ਹਿਸਾਬ ਨਹੀਂ ਦਿੰਦਾ। ਕੈਨੇਡਾ ਦੇ ਗੁਰਦੁਆਰਿਆਂ ਸਾਹਿਬ ਵਿੱਚ 50
ਹਜ਼ਾਰ ਡਾਲਰ ਇੱਕ ਹਫ਼ਤੇ ਦੀ ਗੋਲਕ ਕੈਸ਼ ਹੈ। ਦੋ ਕਮਰੇ ਹਫ਼ਤੇ ਦੇ ਖੜ੍ਹੇ ਕਰ ਸਕਦੇ ਹਨ। ਉਹੀ
ਬਿਲਡਿੰਗ 30 ਸਾਲਾਂ ਤੋਂ ਪਹਿਲਾਂ ਦੀਆਂ ਖੜ੍ਹੀਆਂ ਕੀਤੀਆਂ ਹਨ। ਉਨ੍ਹਾਂ ਦਾ ਹੀ ਕਰਜ਼ਾ ਹਰ ਕਮੇਟੀ
ਵਾਲੇ ਦਿਖਾਈ ਜਾਂਦੇ ਹਨ। ਆਪੋ ਆਪਣੀਆਂ ਝੋਲੀਆਂ ਭਰੀ ਜਾਂਦੇ ਹਨ। ਕੋਈ ਸ਼ੱਕ ਨਹੀਂ ਬਹੁਤ ਖ਼ੂਬ ਸੂਰਤ
ਗੁਰਦੁਆਰੇ ਸਾਹਿਬ ਹਨ। ਕੈਨੇਡਾ ਦੇ ਗੁਰਦੁਆਰਿਆਂ ਸਾਹਿਬ ਵਿੱਚ ਸੰਗਤ ਤੋਂ ਅਖੰਡ ਪਾਠ, ਵਿਆਹ, ਮਰਗ ਦੇ ਪ੍ਰੋਗਰਾਮਾਂ ਦੇ ਠੋਕ ਕੇ 700 ਤੋਂ 1500 ਤੋਂ ਵੀ ਵੱਧ ਪੈਸੇ ਲੈਂਦੇ ਹਨ।
ਭਾਂਡੇ ਤੱਕ ਕਿਰਾਏ ‘ਤੇ ਦਿੰਦੇ ਹਨ। ਪਹਿਲਾਂ ਮੁਫ਼ਤ ਦੇ ਪਤੀਲੇ ਖੁਰਚਣੇ
ਕਹਿ ਕੇ ਦਿੰਦੇ ਹਨ। 50 ਡਾਲਰ ਤੋਂ 200 ਡਾਲਰ ਡਪੋਜਟ ਲੈ ਕੇ ਵਾਪਸ ਨਹੀਂ ਦਿੰਦੇ। ਕਿਸੇ ਦਾ ਮਾਲ
ਦੱਬਣ ਦੀਆਂ ਪਿੰਡਾਂ ਵਾਲੀਆਂ ਅਦਾਤਾਂ ਕੈਨੇਡਾ ਵਿੱਚ ਵੀ ਸਾਥ ਹੀ ਆਈਆਂ ਹਨ। ਗੁਰਦੁਆਰਿਆਂ ਸਾਹਿਬ
ਵਿੱਚ ਬੈਠ ਕੇ ਵੀ ਹੇਰਾ-ਫੇਰੀ ਤੋਂ ਬਾਜ਼ ਨਹੀਂ ਆਉਂਦੇ।
ਗੁਰਦੁਆਰਿਆਂ ਸਾਹਿਬ ਵਿੱਚ ਸੰਗਤ ਤੇ ਪੰਗਤ ਦਾ ਮੇਲ
ਸਾਥ-ਸਾਥ ਚੱਲਦਾ ਹੈ। ਗੁਰਦੁਆਰੇ ਵਿਚੋਂ ਕੋਈ ਭੁੱਖਾ ਨਹੀਂ ਜਾ ਸਕਦਾ। ਪਿੰਡਾ ਦੇ ਗੁਰਦੁਆਰਿਆਂ
ਵਿੱਚ ਲੋਕਾਂ ਦੇ ਰੁਝੇਵਿਆਂ ਕਾਰਨ ਲੰਗਰ ਹਰ ਰੋਜ਼ ਤਿਆਰ ਨਹੀਂ ਕੀਤਾ ਜਾਂਦਾ। ਘਰ-ਘਰ ਵਿੱਚ ਭੋਜਨ
ਬਣਦਾ ਹੈ। ਫਿਰ ਵੀ ਕਈ ਐਸੇ ਹਨ। ਜੋ ਪਿੰਡਾਂ, ਸ਼ਹਿਰਾਂ ਤੇ
ਹੋਰ ਥਾਵਾਂ ‘ਤੇ ਚੂਲਾ ਨਹੀਂ ਤਪਾਉਂਦੇ। ਉਨ੍ਹਾਂ ਲਈ ਭੁੱਖ ਨੂੰ
ਮਿਟਾਉਣਾ ਬਹੁਤ ਮੁਸ਼ਕਲ ਹੈ। ਪੇਟ ਦੀ ਅੱਗ ਨੂੰ ਬੁਝਾਉਣਾ ਬਹੁਤ ਜ਼ਰੂਰੀ ਹੈ। ਬੰਦਾ ਥੋੜ੍ਹਾ ਖਾ ਕੇ
ਗੁਜ਼ਾਰਾ ਕਰ ਸਕਦਾ ਹੈ। ਪਰ ਭੁੱਖਾ ਨਹੀਂ ਸੌਂ ਸਕਦਾ। ਸ਼ਾਇਦ ਭੁੱਖ ਤੋਂ ਤੰਗ ਆ ਕੇ ਲੋਕ ਭੀਖ ਮੰਗਦੇ
ਹਨ। ਇਸੇ ਲਈ ਲੋਕ ਮੰਦਰਾਂ, ਗੁਰਦੁਆਰਿਆਂ ਵਿੱਚ ਆਪਣੀ ਕਮਾਈ ਵਿੱਚੋਂ
ਦਾਨ ਕਰਦੇ ਹਨ। ਬਈ ਹੱਕ ਦੀ ਕਮਾਈ ਵਿੱਚੋਂ ਕਿਸੇ ਗ਼ਰੀਬ, ਭੁੱਖੇ ਦਾ
ਢਿੱਡ ਭਰ ਸਕੇ। ਗੁਰਦੁਆਰਿਆਂ ਵਿੱਚ ਚਾਹ ਤੇ ਪਰਸ਼ਾਦਿਆਂ ਦੇ ਲੰਗਰ ਸਵੇਰ ਤੋਂ ਸ਼ਾਮ ਤੱਕ ਚੱਲਦੇ ਹਨ।
ਹੋਰ ਵੀ ਲੋੜ ਬੰਦ ਥਾਵਾਂ ‘ਤੇ ਸਿੱਖ ਲੰਗਰ ਲਗਾਉਂਦੇ ਹਨ। ਸਿੱਖਾ ਲਈ ਬਹੁਤ ਮਾਣ ਦੀ ਗੱਲ ਹੈ।
ਪਿੰਡਾਂ ਵਿੱਚ ਜਿੰਨਾ ਗੁਰਦੁਆਰਿਆਂ ਵਿੱਚ ਪ੍ਰਸਾਦਾ
ਨਹੀਂ ਬਣਦਾ। ਪਾਠੀਆਂ, ਗ੍ਰੰਥੀਆਂ ਹੋਰ ਸੇਵਾਦਾਰਾ ਲਈ
ਘਰ-ਘਰ ਤੋਂ ਗਜਾ ਮੰਗ ਕੇ ਰੋਟੀ ਖਾਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਘਰ-ਘਰ ਤੋਂ ਇੱਕ-ਇੱਕ ਫੁਲਕਾ
ਤੇ ਦਾਲ ਦੀ ਕੜਛੀ-ਕੜਛੀ, ਦੁੱਧ ਉਗਰਾਹੇ ਜਾਂਦੇ ਹਨ। ਭੁੱਖਿਆਂ ਦਾ ਢਿੱਡ
ਭਰਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਵੱਡੇ ਗੁਰਦੁਆਰਿਆਂ ਵਿੱਚ ਸੰਗਤ ਬਹੁਤ ਜਾਂਦੀ ਹੈ। ਚੜ੍ਹਾਵਾਂ
ਵੀ ਬਹੁਤ ਚੜ੍ਹਦਾ ਹੈ। ਰਾਸ਼ਨ, ਰਸਦ, ਦੁੱਧ,
ਘਿਉ, ਆਟੇ, ਦਾਲ਼ਾ ਦਾ ਕੋਈ
ਹਿਸਾਬ ਹੀ ਨਹੀਂ ਹੈ। ਇਸੇ ਲਈ ਸੰਗਤ ਲਈ ਚਾਹ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਸ਼ਨ,
ਰਸਦ, ਦੁੱਧ, ਘਿਉ, ਆਟੇ, ਦਾਲ਼ਾ ਦੀ ਕੋਈ ਕਮੀ ਨਹੀਂ ਹੈ। ਸੰਗਤ ਬਹੁਤ ਦੇ ਜਾਂਦੀ
ਹੈ। ਬਹੁਤੇ ਗੁਰਦੁਆਰਿਆਂ ਵਿੱਚ ਇਸ ਰਾਸ਼ਨ ਨੂੰ ਰਿਨਣ, ਪਕਾਉਣ ਵਾਲਿਆਂ
ਦੀ ਕਮੀ ਹੈ। ਕਈ ਗੁਰਦੁਆਰਿਆਂ ਵਿੱਚ ਮੁਫ਼ਤ ਦੇ ਸੇਵਾਦਾਰ ਹੀ ਹੁੰਦੇ ਹਨ। ਜ਼ਿਆਦਾਤਰ ਤਾਂ ਕਈ ਐਸੇ
ਹੁੰਦੇ ਹਨ। ਜੋ ਖਾਣੇ ਦੀ ਜੱਖਣਾ ਵੱਢ ਦਿੰਦੇ ਹਨ। ਰੋਟੀ ਦਾ ਪੇੜਾ ਇੰਨਾ ਕੁ ਵੱਡਾ ਲਿਆ ਜਾਂਦਾ
ਹੈ। ਦੋਨਾਂ ਹੱਥਾ ਵਿੱਚ ਪੇੜਾ ਬਣਾਉਣਾ ਔਖਾ ਹੁੰਦਾ ਹੈ। ਰੋਟੀਆਂ ਮੋਟੀਆਂ ਬੇਢਵੀਆਂ ਹੁੰਦੀਆਂ ਹਨ।
ਕੱਚੀਆਂ ਹੁੰਦੀਆਂ ਹਨ। ਕੰਢੇ ਕੱਚੇ ਹੁੰਦੇ ਹਨ। ਸੜੀਆਂ ਹੁੰਦੀਆਂ ਹਨ। ਕਈਆਂ ਦਾ ਤਾਂ ਇੱਕ ਪਾਸਾ
ਸੜਿਆਂ, ਦੂਜਾ ਕੱਚਾ ਹੁੰਦਾ ਹੈ। ਮਾਂਹਾਂ ਦੀ ਦਾਲ ਕਿੰਨੀ ਕੁ ਲੋਕ ਆਪ
ਘਰਾਂ ਵਿੱਚ ਧਰਦੇ ਹਨ? ਆਪਣੇ ਘਰਾਂ ਵਿੱਚ ਤਾਂ ਲੋਕ ਹਰੀਆਂ ਸਬਜੀਆਂ
ਬਗੈਰ ਤਰੀ ਤੋਂ ਖਾਂਦੇ ਹਨ। ਗੁਰਦੁਆਰਿਆਂ ਵਿੱਚ ਮਾਂਹਾਂ ਦੀ ਦਾਲ ਦਾ ਲੰਗਰ ਦਿਨ ਰਾਤ ਚਲਾਉਂਦੇ
ਹਨ। ਮਟਰਾਂ ਦੀ ਸਬਜੀ ਪਾਣੀ ਪਾ ਕੇ ਵਰਤਾਈ ਜਾਂਦੇ ਹਨ। ਇੱਕ ਇਹ ਸਸਤੀ ਹੈ। ਕਿੱਲੋ ਦਾਲ ਨਾਲ 50
ਬੰਦੇ ਰੋਟੀ ਕਾ ਸਕਦੇ ਹਨ। ਜੇ ਗੁਰਦੁਆਰਿਆਂ ਵਿੱਚ ਕਾਲੀ ਦਾਲ ਚੜ੍ਹਾਉਂਦੇ ਹੋ। ਫਿਰ ਉਸ ਰੱਬ ਤੋਂ
ਗੋਰੇ ਚਿੱਟੇ ਮੁੰਡੇ-ਬਹੂਆਂ ਦੀ ਆਸ ਕਿਉਂ ਕਰਦੇ ਹੋ? ਜੈਸੀ ਸਰਦਾ
ਹੋਵੇਗੀ ਵੈਸੀ ਮੁਰਾਦ ਮਿਲੇਗੀ। ਬੱਚੇ ਜੰਮਣ ਵਾਲਾ ਹੋਵੇ। ਔਰਤ ਕਿਸੇ ਕਾਲੇ ਰੰਗ ਦੇ ਬੰਦੇ ਦੇ
ਦਰਸ਼ਨ ਨਹੀਂ ਕਰਨਾ ਚਾਹੁੰਦੀ। ਗ਼ੁੱਸੇ ਵਾਲੇ ਸੜੇ, ਭੁੱਜੇ ਪਤੀ ਦੇ ਦਰਸ਼ਨ
ਵੀ ਨਹੀਂ ਕਰਦੀ। ਸਗੋਂ ਹੱਸਦੇ ਬੱਚੇ ਦਾ ਪੋਸਟਰ ਘਰ ਵਿੱਚ ਲੱਗਾ ਲੈਂਦੀ ਹੈ। ਜੋ ਮਾਂਹਾਂ ਦੀ ਕਾਲੀ
ਦਾਲ ਤੇ ਸੜੇ ਕੱਚੇ ਫੁਲਕੇ ਬਣਾ ਕੇ ਭੁੱਖਿਆਂ ਨੂੰ ਦਿੰਦੇ ਹਨ। ਆਪੇ ਸੋਚੋ ਕੀ ਐਸੇ ਲੋਕਾਂ ਦੀ
ਸੇਵਾ ਨੂੰ ਫਲ ਲੱਗੇਗਾ? ਨੀਅਤ ਨੂੰ ਮੁਰਾਦ ਮਿਲਦੀ ਹੈ। ਤਨ, ਮਨ,
ਧੰਨ ਨਾਲ ਸੇਵਾ ਕਰ ਕੇ ਦੇਖੋ। ਰੱਬ ਕਿਸੇ ਚੀਜ਼ ਦੀ ਤੋੜ ਨਹੀਂ ਆਉਣ ਦਿੰਦਾ।
ਮਾਂਹਾਂ ਦੀ ਦਾਲ ਦਾ ਕੋਈ ਬਹੁਤਾ ਦਾਨ ਨਹੀਂ ਲੱਗਦਾ। ਸਗੋਂ ਲੋਕ ਬਿਮਾਰ ਹੁੰਦੇ ਹਨ। ਇਹ ਬੈ ਹੁੰਦੀ
ਹੈ। ਜਿਸ ਨਾਲ ਖੰਘ ਹੁੰਦੀ ਹੈ। ਗਲੇ ਖ਼ਰਾਬ ਹੁੰਦੇ ਹਨ। ਜੋੜਾ ਵਿੱਚ ਦਰਦ ਹੋਣ ਲੱਗ ਜਾਂਦਾ ਹੈ।
ਜੇ ਕਿਸੇ ਨੂੰ ਮਾਂਹਾਂ ਦੀ ਦਾਲ ਬਹੁਤੀ ਸੁਆਦ ਲੱਗਦੀ ਹੈ। ਘਰ ਹੀ ਧਰ ਕੇ ਖਾ ਲਿਆ ਕਰੋ।
ਗੁਰਦੁਆਰਿਆਂ ਵਿੱਚ ਜੋ ਪਾਠੀ ਪਾਠ ਕਰਦੇ ਹਨ। ਵਜ਼ੀਰ, ਕੀਰਤਨੀਏ,
ਢਾਡੀਆਂ, ਪ੍ਰਚਾਰਕਾਂ ਦਾ ਵੀ ਭਿੰਡੀਆਂ, ਕੱਦੂ, ਤੋਰੀਆਂ, ਕਰੇਲੇ, ਮੂੰਗੀ, ਮੋਠ ਖਾਣ ਨੂੰ ਦਿਲ ਕਰਦਾ ਹੈ। ਇੰਨਾ ਤੋਂ ਧੰਨ,
ਦੌਲਤ, ਦੁੱਧ, ਪੁੱਤ,
ਸੁੱਖ ਮੰਗਣ ਦੀਆਂ ਅਰਦਾਸਾਂ ਕਰਾਉਂਦੇ ਹੈ। ਇੰਨਾ ਨੂੰ ਜੈਸਾ ਖਾਣ ਨੂੰ ਦੇਵਾਂਗੇ।
ਵੈਸੀ ਅਸੀਸ ਆਪੇ ਨਿਕਲੇਗੀ। ਸੁੱਕੀਆਂ, ਸੜੀਆਂ, ਕੱਚੀਆਂ ਰੋਟੀਆਂ ਮਾਂਹਾਂ ਦੀ ਦਾਲ ਖੁਵਾ ਕੇ, ਆਪ ਕੀਮਤੀ
ਦਾਤਾਂ ਭਾਲਦੇ ਹੋ। ਨੀਅਤ ਨੂੰ ਮੁਰਾਦ ਲੱਗਣੀ ਹੈ। ਜੈਸਾ ਬਿਜਣਾਂ ਹੈ। ਵੈਸਾ ਵੰਡਣਾ ਹੈ।
ਗੁਰਦੁਆਰਿਆਂ ਵਿੱਚ ਠੀਕ ਤਰਾਂ ਸੇਵਾ ਕਰਨ ਦੀ ਲੋੜ ਹੈ।
ਸੇਵਾਦਾਰਾਂ ਤੋਂ ਜੇ ਚੱਜ ਨਾਲ ਸੇਵਾ ਨਹੀਂ ਹੁੰਦੀ। ਪ੍ਰਬੰਧਿਕ ਪੈਸੇ ਦੇ ਕੇ ਚਾਰ ਮੁਲਾਜ਼ਮ ਰੱਖ
ਸਕਦੇ ਹਨ। ਉਨ੍ਹਾ ਨੂੰ ਤਨਖਾਹ ਸੰਗਤ ਦੇਵੇਗੀ। ਜੋ ਸਾਰੇ ਸੇਵਾਦਾਰਾਂ ਨੂੰ ਆਪਣੀ ਨਿਗ੍ਹਾ ਥੱਲੇ
ਰੱਖ ਕੇ ਸੇਵਾ ਕਰਾਉਣ। ਚੱਜ ਨਾਲ ਫੁਲਕੇ ਰਾੜ੍ਹਨ ਨੂੰ ਵੀ ਉਨਾ ਹੀ ਸਮਾਂ ਲੱਗਦਾ ਹੈ। ਜਿੰਨਾ ਰੋਟੀ
ਸਾੜਨ ਨੂੰ ਸਮਾਂ ਤੇ ਅੰਨ ਖ਼ਰਾਬ ਕੀਤਾ ਜਾਂਦਾ ਹੈ। ਮੈਂ ਦੇਖ ਰਹੀ ਸੀ। ਕਈ ਤਾਂ ਚਾਰ-ਚਾਰ ਰੋਟੀਆਂ
ਲੈ ਕੇ ਕੂੜੇ ਵਿੱਚ ਸਿੱਟਣ ਲਈ ਲਪੇਟੀ ਜਾਂਦੇ ਹਨ। ਚਾਰ ਰੋਟੀਆਂ ਵਿੱਚੋਂ ਇੱਕ ਵੀ ਬੰਦੇ ਦੇ ਖਾਣ
ਵਾਲੀਆਂ ਨਹੀਂ ਸਨ। ਗੁਰਦੁਆਰਿਆਂ ਵਿੱਚ ਪੜ੍ਹੇ-ਲਿਖੇ ਇਨਸਾਨ ਜਾਂਦੇ ਹਨ। ਪਸ਼ੂ ਤਾਂ ਨਹੀਂ ਜਾਂਦੇ।
ਬਈ ਕੱਚਾ ਪਿਲਾ ਬਣਾ ਕੇ ਉਨ੍ਹਾਂ ਮੂਹਰੇ ਰੱਖਿਆ ਜਾਵੇ। ਕਈਆਂ ਦਾ ਜੁਆਬ ਹੋਵੇਗਾ। ਜਿਸ ਨੂੰ ਕੱਚਾ, ਸੜਿਆ ਲੰਗਰ ਲੱਗਦਾ ਹੈ। ਨਾ ਖਾਵੇ। ਗੁਰਦੁਆਰਿਆਂ ਵਿੱਚ ਤਾਂ ਮਾਂਹਾਂ ਦੀ ਦਾਲ ਨਾਲ ਕੱਚਾ,
ਸੜਿਆ ਪਰਸ਼ਾਦਾ ਹੀ ਮਿਲੇਗਾ। ਕੀ ਤੁਸੀਂ ਘਰਾਂ ਵਿੱਚ ਵੀ ਐਸਾ ਖਾਣਾ ਖਾਂਦੇ ਹੋ?
ਜੇ ਨਹੀਂ ਖਾਂਦੇ ਹੋ, ਤਾਂ ਗੁਰਦੁਆਰਿਆਂ ਸਾਹਿਬ ਵਿੱਚ
ਸ਼੍ਰੀ ਗੁਰੂ ਗ੍ਰੰਥਿ ਸਾਹਿਬ ਦੇ ਘਰ ਵਿੱਚ ਲੰਗਰ ਦੀ ਐਸੀ ਬੁਰੀ ਹਾਲਤ ਕਿਉਂ ਹੈ? ਜੋ ਰੱਬ ਲੋਕਾਂ ਨੂੰ ਰਿਜ਼ਕ ਦਿੰਦਾ ਹੈ। ਉਸ ਦੇ ਘਰ ਵਿੱਚ ਅੰਨ ਖਾਣ ਤੋਂ ਵੱਧ ਕੂੜੇ ਵਿੱਚ
ਸਿੱਟਿਆਂ ਜਾਂਦਾ ਹੈ। ਹੁਣ ਤਾਂ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਜੋ ਬੰਦਿਆਂ ਤੋਂ
ਬਹੁਤ ਸੋਹਣੀਆਂ ਰੋਟੀਆਂ ਵੇਲਦੀਆਂ ਤੇ ਰਾੜ੍ਹਦੀਆਂ ਹਨ। ਪ੍ਰਬੰਧਿਕ ਨੂੰ ਹੱਥ ਬੰਨ੍ਹ ਕੇ ਬੇਨਤੀ
ਹੈ। ਪ੍ਰਬੰਧਿਕ ਗੋਲਕ ਦੇ ਨੋਟ ਗਿਣਨ ਦੇ ਨਾਲ-ਨਾਲ ਸੰਗਤਾਂ ਦੀ ਦਾਲ-ਰੋਟੀ, ਚਾਹ ਵੱਲ ਵੀ ਧਿਆਨ ਦੇਣ। ਬਹੁਤ ਲੋਕ ਗੁਰਦੁਆਰਿਆਂ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥਿ
ਸਾਹਿਬ ਦੇ ਘਰ ਵਿੱਚ ਲੰਗਰ ਖਾਣ ਹੀ ਜਾਂਦੇ ਹਨ। ਉਹ ਗੋਲਕ ਵਿੱਚ ਸਰਦਾ ਮੁਤਾਬਿਕ 1,2,5,10 ਰੁਪਏ,
ਡਾਲਰ ਵੀ ਪਾਉਂਦੇ ਹਨ। ਕਿਉਂਕਿ ਕਈ ਕੰਮਾਂ ਵਾਲੇ ਹੁੰਦੇ ਹਨ। ਸਟੂਡੈਂਟ ਹੁੰਦੇ
ਹਨ। ਜੋ ਘਰ ਰੋਟੀ ਬਣਾਉਣ ਦੀ ਥਾਂ ਰਾਸ਼ਨ, ਰਸਦ, ਆਟਾ, ਦੁੱਧ, ਪੈਸੇ ਚੜ੍ਹਾ ਕੇ,
ਗੁਰਦੁਆਰਿਆਂ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥਿ ਸਾਹਿਬ ਦੇ ਘਰ ਵਿੱਚ ਲੰਗਰ ਖਾਣਾ
ਪਸੰਦ ਕਰਦੇ ਹਨ। ਹਰ ਰੋਜ਼ ਸੁੱਕੀਆਂ, ਸੜੀਆਂ, ਕੱਚੀਆਂ ਰੋਟੀਆਂ ਮਾਂਹਾਂ ਦੀ ਦਾਲ ਕੌਣ ਖਾ ਸਕਦਾ ਹੈ? ਇੱਕ
ਦਿਨ ਸ਼ਰਧਾਲੂਆਂ ਦੀ ਸਰਦਾ ਟੁੱਟ ਸਕਦੀ ਹੈ। 10 ਦਿਨਾਂ ਵਿੱਚ ਜਿੰਨੇ ਡਾਲਰ ਬੰਦਾ ਗੁਰਦੁਆਰਿਆਂ
ਸਾਹਿਬ ਵਿੱਚ ਚਾੜ੍ਹਦਾ ਹੈ। ਉੱਨੇ ਦਾ 10 ਕਿੱਲੋਗਰਾਮ ਆਟਾ ਤੇ ਕਈ ਸਬਜ਼ੀਆਂ ਬੰਦਾ ਖ਼ਰੀਦ ਕੇ ਮਹੀਨਾ
ਭਰ ਘਰ ਰੋਟੀ ਬਣਾ ਕੇ ਖਾ ਸਕਦਾ ਹੈ। ਇਹ ਗੁਰਦੁਆਰਿਆਂ ਸਾਹਿਬ ਦੇ ਪ੍ਰਬੰਧਿਕ ਨੇ ਸੋਚਣਾ ਹੈ।
ਸੋਹਣਾ ਲੰਗਰ ਬਣਾ ਕੇ ਸੰਗਤਾਂ ਦਾ ਦਿਲ ਜਿੱਤਣਾ ਹੈ। ਜਾਂ ਸੰਗਤ ਨੂੰ ਆਮ ਬੰਦੇ ਹੀ ਸਮਝਦੇ ਹਨ।
ਲੋਕ ਲੰਗਰ ਨੂੰ ਪ੍ਰਸ਼ਾਦ ਸਮਝ ਕੇ ਖਾਂਦੇ ਹਨ। ਫਿਰ ਵੀ ਲੋਕਾਂ ਦਾ ਦਿਮਾਗ਼ ਕੰਮ
ਕਰਦਾ ਹੈ। ਬਈ ਕਿਤੇ ਐਸਾ ਕੁੱਝ ਖਾ ਕੇ ਬਿਮਾਰ ਹੀ ਨਾ ਹੋ ਜਾਈਏ। ਹਰ ਰੋਜ਼ ਸੁੱਕੀਆਂ, ਸੜੀਆਂ, ਕੱਚੀਆਂ ਰੋਟੀਆਂ ਮਾਂਹਾਂ ਦੀ ਦਾਲ ਖਾ ਕੇ
ਬਦਹਜ਼ਮੀ ਹੀ ਨਾ ਹੋ ਜਾਵੇ। ਘਰ ਵੀ ਉਹੀ ਦਾਲ ਤੀਜੇ ਡੰਗ ਨਹੀਂ ਖਾਦੀ ਜਾਂਦੀ। ਲੰਗਰ ਦਾ ਖਰਚਾ ਲੋਕ
ਦਿੰਦੇ ਹਨ। ਬਦਲ ਕੇ ਸਬਜ਼ੀ ਬਣਾਈ ਜਾ ਸਕਦੀ ਹੈ। ਮਾਂਹਾਂ ਦੀ ਦਾਲ ਦਾ ਕੀ ਕੋਈ ਸਗਨ ਹੈ? ਗੁਰਦੁਆਰਿਆਂ ਸਾਹਿਬ ਵਿੱਚ ਮਾਂਹਾਂ ਦੀ ਦਾਲ ਚਾੜਨੀ, ਬਣਾਉਣੀ ਕੀ ਪੰਡਤ ਨੇ ਦੱਸਿਆ
ਹੈ?
Comments
Post a Comment