ਭਾਗ 57 ਅੱਖਾਂ ਅਨਮੋਲ ਦਾਤ ਹਨ ਬੁੱਝੋ ਮਨ ਵਿੱਚ ਕੀ?

ਅੱਖਾਂ ਅਨਮੋਲ ਦਾਤ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅੱਖਾਂ ਸਾਡੇ ਲਈ ਚਾਨਣ ਮੁਨਾਰਾ ਹਨ। ਕੀ ਕਦੇ ਸੋਚਿਆ ਹੈ? ਜੇ ਅੱਖਾਂ ਨਾ ਹੁੰਦੀਆਂ ਦੁਨੀਆ ਇੰਨੀ ਸੋਹਣੀ ਨਹੀਂ ਲੱਗਣੀ ਸੀ। ਅੱਖਾਂ ਕਰਕੇ ਅਸੀਂ ਆਲੇ-ਦੁਆਲੇ ਦੇਖਦੇ ਹਾਂ। ਅੱਖਾਂ ਕਰਕੇ ਧੀਆਂ, ਪੁੱਤਰ, ਮਾਪੇਂ ਪਿਅਰਿਆਂ ਮਿੱਤਰਾਂ ਨੂੰ ਦੇਖਦੇ ਹਾਂ। ਅੱਖਾਂ ਨਾਲ ਰੰਗ, ਫੁੱਲ ਕੁਦਰਤ ਦੇ ਨਜਾਰੇ ਦੇਖਦੇ ਹਾਂ। ਦਿਸਦਾ ਹੈ ਤਾਂਹੀ ਜਿੰਦਗੀ ਜਿਉਣ ਦਾ ਸੁਆਦ ਆਉਂਦਾ ਹੈ। ਅੱਖਾਂ ਕਰਕੇ ਪ੍ਰੇਮ ਹੁੰਦਾ ਹੈ। ਬੰਦਾ ਦੂਜੇ ਤੇ ਮੋਹਤ ਹੁੰਦਾ ਹੈ। ਪ੍ਰਸੰਸਾ ਕਰਦਾ ਹੈ। ਅੱਖ ਵਿੱਚ ਭੋਰਾ ਮਿੱਟੀ ਦਾ ਪੈ ਜਾਵੇ। ਰੜਕ ਪੈਂਦੀ ਹੈ। ਭੋਰਾ ਦੁੱਖ ਅੱਖ ਦਾ ਝੱਲ ਨਹੀਂ ਹੁੰਦਾ। ਜਿੰਨਾਂ ਕੋਲ ਅੱਖਾਂ ਨਹੀਂ ਹਨ। ਉਨ੍ਹਾਂ ਦਾ ਦਰਦ ਮੰਨਿਆ ਕਰੋ। ਉਨ੍ਹਾਂ ਦਾ ਸਹਾਰਾ ਬੱਣ ਜਾਇਆ ਕਰੋ। ਉਨ੍ਹਾਂ ‘ਤੇ ਤਰਸ ਕਰਿਆ ਕਰੋ। ਐਸੀ ਨੌਬਤ ਕਿਸੇ ‘ਤੇ ਆ ਸਕਦੀ ਹੈ। ਇੱਕ ਬੱਚੇ ਦੇ ਅੱਖ ਵਿੱਚ ਦੂਜੇ ਬੱਚੇ ਨੇ ਖੇਡ-ਖੇਡ ਵਿੱਚ ਪੱਥਰ ਦਾ ਰੋੜਾ ਮਾਰਿਆ। ਇੱਕ ਅੱਖ ਫੁੱਟ ਗਈ। ਉਹ ਪੱਥਰ ਦੀ ਤਰਾਂ ਹੋ ਗਈ। ਉਸ ਅੱਖ ਤੋਂ ਸਦਾ ਲਈ ਦਿਸਣੋਂ ਹੱਟ ਗਿਆ। ਚੰਗੇ ਭਲੇ ਹਸਦੇ, ਖੇਡਦੇ ਬੱਚੇ ‘ਤੇ ਉਤੇ ਮਸੀਬਤ ਟੁੱਟ ਪਈ।

ਅੱਖਾਂ ਬੰਦ ਕਰਕੇ ਦੇਖਿਆ ਕਰੋਂ। ਹਨੇਰ ਆ ਜਾਂਦਾ ਹੈ। ਅੱਖਾਂ ਦੀ ਕੀਮਤ ਉਨ੍ਹਾਂ ਲੋਕਾਂ ਨੂੰ ਪੁੱਛਿਆ ਕਰੋਂ। ਜਿੰਨਾ ਕੋਲ ਅੱਖਾਂ ਨਹੀਂ ਹਨ। ਅੱਖਾਂ ਅਨਮੋਲ ਦਾਤ ਹਨ। ਉਹੀ ਸਮਝ ਸਕਦਾ ਹੈ। ਜੋ ਦੇਖ ਨਹੀਂ ਸਕਦਾ। ਰੱਬ ਦਾ ਸ਼ੂਕਰ ਕਰਿਆ ਕਰੋਂ। ਦੁਨੀਆ ਦਿਸਦੀ ਹੈ। ਜੇ ਨਾ ਦਿਸੇ, ਜ਼ਿੰਦਗੀ ਨਰਕ ਬਣ ਜਾਂਦੀ ਹੈ। ਅੱਖਾਂ ਤੋਂ ਬਗੈਰ ਇੱਕ ਕਦਮ ਕਿਸੇ ਦੇ ਆਸਰੇ ਬਗੈਰ ਨਹੀਂ ਚੱਲਿਆ ਜਾਂਦਾ। ਉਸ ਦਾ ਸ਼ੁਕਰ ਕਰਿਆ ਕਰੋ। ਜਿੰਨੇ ਜੋਗੇ ਹੋ। ਆਪਣੀ ਕਿਰਿਆ ਆਪ ਸੋਦੋ। ਸਗੋਂ ਨਿਆਸਰਿਆਂ ਦਾ ਆਸਰਾ ਬਣੋ। ਰੱਬ ਤੁਹਾਡਾ ਵੀ ਭਲਾ ਕਰੇਗਾ। ਅੱਖਾਂ ਤੋਂ ਬਗੈਰ ਦੁਨੀਆ ਵਿੱਚ ਅਨੇਕਾਂ ਲੋਕ ਹਨ। ਕਈ ਜਨਮ ਵੇਲੇ ਹੀ ਐਸੇ ਸਨ। ਕਈ ਬਚਪਨ ਵਿੱਚ ਦੇਖ ਸਕਦੇ ਸਨ। ਉਮਰ ਵਧਣ ਨਾਲ ਰੌਸ਼ਨੀ ਚਲੀ ਗਈ। ਕਈਆਂ ਦੀ ਕਿਸੇ ਦੁਰਘਟਨਾ ਕਾਰਨ ਨਜ਼ਰ ਚਲੀ ਗਈ। ਕਈ ਐਸੇ ਲੋਕ ਵੀ ਹਨ। ਜਿੰਨਾ ਨੂੰ ਦਿਸ ਸਕਦਾ ਹੈ। ਉਨ੍ਹਾਂ ਦਾ ਅਪ੍ਰੇਸ਼ਨ ਕਰਾਉਣ ਦੀ ਲੋੜ ਹੈ। ਪਰ ਉਹ ਗ਼ਰੀਬੀ ਕਾਰਨ ਮੁੱਲ ਅਦਾ ਨਹੀਂ ਕਰ ਸਕਦੇ। ਐਸੇ ਲੋਕਾਂ ਦੀ ਮਦਦ ਕਰੋ। ਧੰਨ, ਜਾਇਦਾਦ ਮਰਨ ਵੇਲੇ ਨਾਲ ਨਹੀਂ ਜਾਂਦਾ। ਕਈਆਂ ਦੇ ਧੀਆਂ ਪੁੱਤਰ ਜਿਉਂਦਿਆਂ ਦਾ ਮਾਲ ਸੰਭਾਲ ਲੈਂਦੇ ਹਨ। ਵਾਧੂ ਧੰਨ ਗਰੀਬੜੇ ਲੋਕਾਂ ਨੂੰ ਦਾਨ ਕਰ ਦਿਉ। ਜਾਨ ਸੌਖੀ ਨਿਕੱਲਗੀ। ਕਈਆਂ ਨੂੰ ਅੱਖਾਂ ਦੇ ਡੇਲੇ ਚਾਹੀਦੇ ਹਨ। ਇਹ ਤਾਂ ਤਬਦੀਲ ਹੋ ਸਕਦੇ ਹਨ। ਜੇ ਕੋਈ ਮਰਨ ਲੱਗਾ ਆਪ ਦੀਆਂ ਅੱਖਾਂ ਦਾਨ ਕਰ ਜਾਵੇ। ਸਗੋਂ ਹੋਰ ਅੰਗ ਦਾਨ ਕਰਕੇ ਪੁੰਨ ਖੱਟ ਸਕਦਾ ਹੈ। ਇਸੀ ਵੇਲ ਵਸੀਅਤ ਵੀ ਬਣਾਉਣੀ ਚਾਹੀਦੀ ਹੈ। ਢਿੱਲ ਨਹੀਂ ਕਰਨੀ ਚਾਹੀਦੀ। ਦਮ ਦਾ ਕੋਈ ਜ਼ਕੀਨ ਨਹੀਂ ਹੈ। ਕਦੋਂ ਸਾਹ ਮੁੱਕ ਜਾਣ। ਅੱਖਾਂ ਤੇ ਹੋਰ ਅੰਗ ਮਰਨ ਪਿੱਛੋਂ ਦਾਨ ਕੀਤੇ ਜਾਣ। ਕਿਸੇ ਦੇ ਕੰਮ ਆ ਸਕਣ। ਆਪਣੇ ਡਾਕਟਰ ਤੇ ਰਿਸ਼ਤੇਦਾਰਾਂ ਨੂੰ ਦੱਸਿਆ ਜਾਵੇ। ਇਹ ਕੰਮ ਬਹਾਦਰ ਜ਼ਮੀਰ ਵਾਲੇ ਕਰ ਸਕਦੇ ਹਨ। ਕਈ ਤਾਂ ਕਹਿਣਗੇ, “ ਜੇ ਅੱਖਾਂ ਤੇ ਹੋਰ ਅੰਗ ਦਾਨ ਕਰ ਦਿੱਤੇ। ਅਸੀਂ ਅਗਲੀ ਦੁਨੀਆ ਕਿਵੇਂ ਦੇਖਾਂਗੇ? ਮਰ ਕੇ ਅੰਗਾਂ ਬਗੈਰ ਕੀ ਕਰਾਂਗੇ? “ ਜਦੋਂ ਪਤਾ ਹੈ। ਸਿਰਫ਼ ਆਤਮਾ ਹੀ ਅੱਗੇ ਜਨਮ ਲੈਂਦੀ ਹੈ। ਇਹ ਸਰੀਰ ਪਾਣੀ ਵਿੱਚ ਗਲ਼ ਜਾਣਾ ਹੈ। ਮੱਚ ਕੇ ਸੁਆਹ ਹੋ ਜਾਣਾ ਹੈ। ਜੇ ਲਾਸ਼ ਮਿੱਟੀ ਵਿੱਚ ਦੱਬ ਦਿੱਤੀ ਮਿੱਟੀ ਨਾਲ ਮਿਲ ਜਾਣਾ ਹੈ। ਕੀੜਿਆਂ ਨੇ ਖਾ ਜਾਣਾ ਹੈ। ਕੁੱਝ ਵੀ ਆਤਮਾ ਦੇ ਨਾਲ ਨਹੀਂ ਜਾਣਾ। ਜੇ ਮਰਨ ਤੋਂ ਪਹਿਲਾਂ ਸਰੀਰ ਦਾਨ ਕਰ ਦਿੰਦੇ ਹੋ। ਸਰੀਰ ਦੇ ਅੰਗ ਇਸ ਦੁਨੀਆ ਵਿੱਚ ਜੀਵਤ ਰਹਿੰਦੇ ਹਨ। ਅੱਖਾਂ ਵੀ ਹੋਰ ਦੇਖ ਸਕਦੀਆਂ ਹਨ। ਜੇ ਅਸੀਂ ਮਰ ਕੇ ਵੀ ਕਿਸੇ ਦੇ ਕੰਮ ਆ ਸਕੀਏ। ਬਹੁਤ ਮਾਣ ਵਾਲੀ ਗੱਲ ਹੈ। ਸਾਡੇ ਗੁਰਦੇ, ਅੱਖਾਂ ਤੇ ਹੋਰ ਅੰਗ ਕਿਸੇ ਹੋਰ ਦਾ ਸਰੀਰ ਚਲਾ ਸਕਦੇ ਹਨ।

ਕਈਆਂ ਦੀ ਅੱਖਾਂ ਦੀ ਰੌਸ਼ਨੀ ਅੱਖਾਂ ਦੇ ਪਿਛਿਉ ਚਲੀ ਜਾਂਦੀ ਹੈ। ਉਸ ਦਾ ਅਜੇ ਇਲਾਜ ਨਹੀਂ ਲੱਭਾ ਹੈ। ਆਉਣ ਵਾਲੇ ਸਮੇਂ ਵਿੱਚ ਜ਼ਰੂਰ ਲੱਭ ਜਾਵੇਗਾ। ਐਸੇ ਲੋਕਾਂ ਦਾ ਹੱਥ ਫੜ ਕੇ ਮਦਦ ਕਰ ਸਕਦੇ ਹਾਂ। ਜਦੋਂ ਵੀ ਸੂਰਦਾਸ ਬੰਦਾ ਦਿਸੇ। ਜਿਸ ਨੂੰ ਅੱਖਾਂ ਤੋਂ ਨਹੀਂ ਦਿਸ ਰਿਹਾ ਹੁੰਦਾ। ਉਸ ਦੀ ਹਰ ਹਾਲਤ ਵਿੱਚ ਸਹਾਇਤਾ ਕਰੋ। ਉਸ ਦੇ ਆਪ ਸਹਾਰਾ ਬਣ ਜਾਵੋ। ਪੈਸੇ ਦੀ ਮਦਦ ਕਰੋ। ਖਾਣ ਨੂੰ ਭੋਜਨ ਤੇ ਬਿਸਤਰਾ ਛੱਤ ਦੇਵੋ। ਪਤਾ ਨਹੀਂ ਆਪਣੇ ਉੱਤੇ ਕਲ ਨੂੰ ਕੀ ਵਾਪਰ ਸਕਦਾ ਹੈ? ਜਿੰਨਾ ਨੂੰ ਅੱਖਾਂ ਤੋਂ ਨਹੀਂ ਦਿਸਦਾ। ਉਹ ਬਹੁਤ ਅਕਲ ਵਾਲੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ਼, ਸੋਚਣ ਸ਼ਕਤੀ, ਸੁਣਨ ਸ਼ਕਤੀ ਬਹੁਤ ਜ਼ਿਆਦਾ ਕੰਮ ਕਰਦੇ ਹਨ। ਯਾਦ ਸ਼ਕਤੀ ਵੱਧ ਹੁੰਦੀ ਹੈ। ਸਾਡੇ ਪਿੰਡ ਵੀ ਇੱਕ ਔਰਤ ਜਨਮ ਤੋਂ ਅੰਨ੍ਹੀ ਸੀ। ਉਸ ਨੂੰ ਗੁਰਬਾਣੀ ਦਾ ਕੀਰਤਨ ਕਰਨਾ ਆਉਂਦਾ ਸੀ। ਉਸ ਦੇ ਦੋ ਕੁੜੀਆਂ, ਦੋ ਮੁੰਡੇ ਸਨ। ਜੋ ਬਿਲਕੁਲ ਤੰਦਰੁਸਤ ਸਨ। ਪਿਛਲੇ ਹਫ਼ਤੇ ਹੀ ਮੈਂ ਗੁਰਦੁਆਰੇ ਸਾਹਿਬ ਵਿੱਚ ਐਸੇ ਕੀਰਤਨ ਕਰਨ ਵਾਲਿਆਂ ਨੂੰ ਦੇਖਿਆ। ਜਿੰਨਾ ਵਿੱਚੋਂ ਦੋ ਨੂੰ ਦਿਸ ਨਹੀਂ ਰਿਹਾ ਸੀ। ਇੱਕ ਤੱਪਲਾ ਵਜਾਉਂਦਾ ਸੀ। ਇੱਕ ਕੀਰਤਨ ਕਰਦਾ ਸੀ। ਉਹ ਤਿੰਨ ਜਾਣੇ ਸਨ। ਤੀਜਾ ਵੀ ਕੀਰਤਨ ਕਰਦਾ ਸੀ। ਤੀਜੇ ਭਾਈ ਸਾਹਿਬ ਨੂੰ ਦਿਸਦਾ ਸੀ। ਉਹ ਦੋਨਾਂ ਦੀ ਪੂਰੀ ਮਦਦ ਕਰ ਰਿਹਾ ਸੀ। ਉਨ੍ਹਾਂ ਦੋਨਾਂ ਨੂੰ ਫੜ ਕੇ ਗੁਰਦੁਆਰੇ ਸਾਹਿਬ ਵਿੱਚ ਲੈ ਕੇ ਜਾਂਦਾ ਸੀ। ਸਟੇਜ ਤੇ ਲੰਗਰ ਵਿੱਚ, ਬਾਥਰੂਮ ਵੀ ਹੱਥ ਫੜ ਕੇ ਲੈ ਕੇ ਜਾਂਦਾ ਸੀ। ਉਹ ਇੱਕ ਦੂਜੇ ਦੇ ਪਾਏ ਕੱਪੜੇ, ਸਾਫ਼ੇ, ਹੱਥ ਫੜ ਕੇ ਤਿੰਨੇ ਤੁਰ ਰਹੇ ਸਨ। ਜਿੰਨਾ ਦੋ ਨੂੰ ਦਿਸ ਨਹੀਂ ਰਿਹਾ ਸੀ। ਉਹ ਵੀ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਸਨ। ਰੱਬ ਦੀ ਰਜਾ ਨੂੰ ਪ੍ਰਵਾਨ ਕਰ ਰਹੇ ਸਨ। ਮੈਂ ਉਨ੍ਹਾਂ ਨਾਲ ਫ਼ੋਨ ਤੇ ਗੱਲ ਕੀਤੀ। ਇੱਕ ਭਾਈ ਸਾਹਿਬ ਨੇ ਦੱਸਿਆ, “ ਅਸੀ ਟਾਹਲੀ ਸਾਹਿਬ ਗੁਰਦੁਆਰੇ ਦੇ ਕੀਰਤਨੀਏ ਸਿੰਘ ਹਾਂ। ਬਚਪਨ ਵਿੱਚ ਦਿਸਦਾ ਹੁੰਦਾ ਸੀ। ਹੋਲੀ-ਹੋਲੀ ਦਿਸਣੋਂ ਬੰਦ ਹੋ ਗਿਆ। ਸਾਡੀ ਭੈਣ ਦੀ ਵੀ ਇਹੀ ਹਾਲਤ ਹੈ। ਉਸ ਨੂੰ ਵੀ ਨਹੀਂ ਦਿਸਦਾ। ਮਾਂ-ਬਾਪ ਨੂੰ ਦਿਸਦਾ ਹੈ। ਜਿਸ ਘਰ ਵਿੱਚ ਤਿੰਨ ਭੈਣ-ਭਰਾ ਅੰਨ੍ਹੇ ਹੋਣ। ਉਹ ਵੀ ਵਿਆਹੇ ਨਾ ਹੋਣ। ਉਨ੍ਹਾਂ ਦੀ ਕਮਾਈ ਦਾ ਕੀ ਸਾਧਨ ਹੋ ਸਕਦਾ ਹੈ? ਉਹ ਢਿੱਡ ਕਿਵੇਂ ਭਰਨ? ਸਾਡੀ ਕੌਮ, ਸਾਡੇ ਦੇਸ਼ ਵਿੱਚ ਬਹੁਤ ਦਾਨੀ ਸੱਜਣ ਹਨ। ਡਾਕਟਰ ਵੀ ਬਹੁਤ ਦਿਆਲੂ ਮੁਫ਼ਤ ਇਲਾਜ ਕਰਨ ਵਾਲੇ ਹਨ। ਐਸੇ ਅੰਨ੍ਹੇ ਤੇ ਰੋਗੀ ਲੋਕਾਂ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ। ਜੇ ਇਲਾਜ ਨਹੀਂ ਵੀ ਹੁੰਦਾ। ਵੱਧ ਤੋਂ ਵੱਧ ਪੈਸੇ, ਅੰਨ, ਧੰਨ, ਕੱਪੜੇ, ਬਿਸਤਰੇ ਸਿਰ ਤੇ ਛੱਤ ਦੇ ਕੇ ਸਹਾਇਤਾ ਕਰ ਸਕੀਏ। ਹਮੇਸ਼ਾ ਰੱਬ ਤੋਂ ਡਰ ਕੇ ਰਹੀਏ। ਪਤਾ ਨਹੀਂ ਰੱਬ ਕੀਹਨੂੰ ਅਸਮਾਨੀ ਚੜ੍ਹਾ ਦੇਵੇ? ਕੀਹਨੂੰ ਧਰਤੀ ਤੇ ਗਿਰਾ ਦੇਵੇ? ਪੁੰਨ ਦਾਨ ਕਰਿਆ ਕਰੋ। ਕਿਤੇ ਔਖੇ ਵੇਲੇ ਸਹਾਈ ਹੋਵੇਗਾ। ਜੇ ਕਿਸੇ ਦਾ ਚੰਗਾ ਕਰਾਂਗੇ। ਕਦੇ ਉਹ ਹੀ ਸਾਡੇ ਕੰਮ ਆ ਸਕਦਾ ਹੈ। ਕਰ ਭਲਾ, ਹੋ ਭਲਾ। ਅੰਤ ਭਲੇ ਦਾ ਭਲਾ।

 

Comments

Popular Posts