ਤੈਥੋਂ ਛੁੱਟੀ ਜਾਨ ਅਸੀਂ ਹੋਗੇ ਮਸਤਾਨੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਮੇਰੀ ਲੱਗੀ ਵੱਡੇ ਨਾਲ ਯਾਰੀ। ਅਸੀਂ ਗ਼ਰੀਬ ਜਿਹੇ।

ਤੁਸੀਂ ਵਡਿਆ ਵਿੱਚ ਆਉਂਦੇ। ਅਸੀਂ ਝੁੱਗੀਆਂ ਵਿੱਚ ਰੁਲੇ।

ਸਾਡੇ ਦਿਲ ਨੂੰ ਚੰਦਰੇ ਨੂੰ ਭਾਉਂਦੇ। ਤੁਸੀਂ ਚੰਨ ਜੀ ਕਹਾਉਂਦੇ।

ਤੁਸੀਂ ਉੱਚੀ ਥਾਂ ਤੇ ਸੋਹਣੇ। ਸੱਤੀ ਤੇਰੇ ਪੈਰਾਂ ਵਿੱਚ ਬਹੇ।

ਤੁਸੀਂ ਵਡਿਆ ਵਿੱਚ ਆਉਂਦੇ। ਸਾਡੀ ਤਾਂ ਹੋਂਦ ਨਾ ਦਿਸੇ।

ਤੁਸੀਂ ਚੰਨ ਜੀ ਅਕਾਂਸ਼ੀ ਚੜ੍ਹੇ। ਅਸੀਂ ਭੁੰਜੇ ਜ਼ਮੀਨ ਤੇ ਖੜ੍ਹੇ।

ਤੁਸੀਂ ਪੂਰੀ ਦੁਨੀਆ ਤੇ ਚਮਕੇ। ਅਸੀਂ ਤਾਂ ਮਿੱਟੀ ਵਿੱਚ ਰੁਲੇ।

ਅਸੀਂ ਸਲਾਮ ਕਰਨੇ ਖੜ੍ਹੇ। ਤੁਸੀਂ ਜਾ ਬਦਲਾਂ ਵਿੱਚ ਛੁਪੇ।

ਲੋਕੀਂ ਹੋਗੇ ਨੇ ਪਿਆਰੇ ਬੜੇ। ਐਸੀ ਹੁਣ ਬੇਗਾਨੇ ਆ ਹੋਗੇ।

ਜੋ ਲੋਕੀ ਤੇਰੇ ਨਾਲ ਨੇ ਖੜ੍ਹੇ। ਉਹੀ ਲੋਕੀ ਮਾਰੀ ਜਾਂਦੇ ਤਾਹਨੇ।

ਸਾਥੋਂ ਪਰੇ ਜਾਣਦੇ ਤੂੰ ਲੱਭਲੇ ਬਹਾਨੇ।

ਅਸੀਂ ਰੱਬ ਦੇ ਕਰੀਏ ਰੋਜ਼ ਸ਼ੁਕਰਾਨੇ।

ਤੈਥੋਂ ਛੁੱਟੀ ਜਾਨ ਅਸੀਂ ਹੋਗੇ ਮਸਤਾਨੇ।

ਤੇਰਾ ਨਾਮ ਲੈ ਕੇ ਮੈਨੂੰ ਛੇੜਦੇ ਬੇਗਾਨੇ।

ਵੱਡੀਏ ਰਕਾਨੇ ਯਾਰ ਗੁਆ ਕੇ ਬੈਠ ਗਈ।

ਉੱਡਦੀ ਅਕਾਸ਼ੀ ਭੁੱਜੇ ਆ ਕੇ ਡਿਗ ਗਈ।

ਹੋਇਆ ਕੀ ਜੇ ਤੁਸੀਂ  ਵਡਿਆ ਚੋਂ ਕਹਾਉਂਦੇ।

ਅਸੀਂ ਵੀ ਹੁਣ ਯਾਰੀ ਡਾਢੇ ਨਾਲ ਨਿਭਾਉਂਦੇ।

ਅਸੀਂ ਹੁਣ ਉੱਚਿਆਂ ਦੀ ਛਤਰ ਵਿੱਚ ਆਉਂਦੇ।

ਤੇਰੀ ਦਿਆਂ ਦੀ ਹੁਣ ਲੋੜ ਨਹੀਂ ਸੱਤੀ ਚਾਹੁੰਦੇ।

ਸਤਵਿੰਦਰ ਅੱਜ ਕਲ ਲਿਖਾਰੀ ਕਹਾਉਂਦੇ।

ਉਸ ਵੱਡੇ ਲਿਖਾਰੀ ਦਾ ਰੋਜ਼ ਨਾਮ ਧਿਆਉਂਦੇ।

 

 

 

 

 

Comments

Popular Posts