ਮਾਰ ਭਾਵੇਂ ਰੱਖ ਹੁਣ ਤੇਰੇ ਜੋਗੇ ਰਹਿ ਗਏ ਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਉਹ ਦਾ ਭੋਲਾ ਚਿਹਰਾ ਉਹ ਮੇਰਾ ਬਣ ਗਿਆ।
ਲੜ ਮੇਰੀ ਚੁੰਨੀ ਦਾ ਉਹ ਫੜ ਕੇ ਬੈਠ ਗਿਆ।
ਮੇਰੇ ਡੈਡੀ ਜੀ ਦੇ ਕੋਲੋਂ ਪੱਲਾ ਫੜ ਬਹਿ ਗਿਆ।
ਚਾਰ ਫੇਰੇ ਲੈ ਕੇ ਮੇਰੇ ਨਾਲ ਜਦੋਂ ਬਹਿ ਗਿਆ।
ਰਿਸ਼ਤੇਦਾਰਾਂ ਦੇ ਪੈਸਿਆਂ ਦਾ ਮੀਂਹ ਵਰ ਗਿਆ।
ਮਿੱਠਾ-ਮਿੱਠਾ ਹਾਸਾ ਬੁੱਲ੍ਹਾਂ ਵਿੱਚ ਉਹ ਹੱਸਿਆ।
ਅੱਖਾਂ ਨਾਲ ਹੱਸਦੇ ਨੇ ਉਹ ਨੇ ਮੈਨੂੰ ਤੱਕਿਆ।
ਸੌਰਿਆਂ ਦੇ ਪਿੰਡੋਂ ਤੇਰੀ ਡੋਲੀ ਲੈ ਕੇ ਚੱਲਿਆ।
ਰਸਤੇ ਵਿੱਚ ਪੁੱਛਦਾ ਦੱਸ ਮਰਜ਼ੀ ਤੇਰੀ ਕਿਆ।
ਸੱਚੀਂ-ਸੱਚੀਂ ਦੱਸੀਂ ਕੀ ਮੈਂ ਤੈਨੂੰ ਪਸੰਦ ਵੀ ਆ?
ਮੈਂ ਕਿਹਾ ਭੌਂਦੂ ਜੀ ਹੁਣ ਤੇਰੇ ਪੱਲੇ ਪੈ ਗਏ ਆ।
ਮਾਰ ਭਾਵੇਂ ਰੱਖ ਹੁਣ ਤੇਰੇ ਜੋਗੇ ਰਹਿ ਗਏ ਆ।
ਬਾਂਹ ਫੜ ਮੇਰੀ ਮੈਨੂੰ ਵਿਹੜੇ ਵਿੱਚ ਲੈ ਗਿਆ।
ਕਹਿੰਦਾ ਸ਼ਗਨ ਦੀ ਬਾਰੀ ਹੁਣ ਮੰਮੀ ਜੀ ਦੀ ਆ।
ਨੀ ਉਹ ਹੱਸਦਾ ਪਟੜੇ ਤੇ ਚੜ੍ਹ ਖੜ੍ਹ ਗਿਆ।
ਮੇਰੇ ਕੋਲੋਂ ਜਿੱਤਣੇ ਦੀ ਅੜੀ ਕਰ ਖੜ੍ਹ ਗਿਆ।
ਦਰਾਣੀਆਂ ਜਠਾਣੀਆਂ ਦਾ ਮੈਨੂੰ ਈਸ਼ਰ ਹੋ ਗਿਆ।
ਮੈ ਉੱਤਰ ਗਈ ਪੱਲੜੇ ਤੋਂ ਝਾਕਦਾ ਰਹਿ ਗਿਆ।
ਮਾਂ ਆਪ ਦੀ ਨੂੰ ਪਾਣੀ ਪਿਲਾਉਂਦਾ ਰਹਿ ਗਿਆ।
ਮੂੰਹ ਸਵਾਰ ਕੇ ਉਹ ਲੱਡੂ ਖਾਂਦਾ ਰਹਿ ਗਿਆ।
ਸੋਚਦਾ ਉਹ ਹੋਣਾ ਠੱਗੀ ਮਾਰ ਸੱਤੀ ਨੂੰ ਲੈ ਗਿਆ।
ਉਹ ਕੀ ਜਾਣੇ ਉਹ ਤਾਂ ਠੱਗੀ ਵਿੱਚ ਆਪ ਆ ਗਿਆ।
ਉਮਰ ਦੀ ਹੱਥ-ਕੜੀ ਸਤਵਿੰਦਰ ਤੋਂ ਲਿਆ ਗਿਆ।
ਆਪ ਦੇ ਨਾਮ ਦੀ ਬੇੜੀ ਮੇਰੇ ਪੈਰ ਵਿੱਚ ਪਾ ਗਿਆ।
ਮੇਰੇ ਨਾਮ ਦਿਲ ਆਪ ਦਾ ਉਸ ਦਿਨ ਕਰਾ ਗਿਆ।
ਘਰ ਬਾਰ ਦੀ ਰਾਣੀ ਮੈਨੂੰ ਉਸ ਦਿਨ ਬਣਾਂ ਗਿਆ।
Comments
Post a Comment