ਘਟਵਾਂ ਨਾਲ ਬੱਦਲ ਗੱਰਜਿਆ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

 ਸਾਵਣ ਦਾ ਮਹੀਨਾ ਹੈ ਆਇਆ। ਕਾਲਾ ਬੱਦਲ ਚੜ੍ਹ ਕੇ ਆਇਆ।

 ਘਟਵਾਂ ਨਾਲ ਬੱਦਲ ਗੱਰਜਿਆ। ਬਿਜਲੀ ਨਾਲ ਅੰਬਰ ਲਿਸ਼ਕਿਆ।

 ਜ਼ੋਰਾਂ-ਸ਼ੋਰਾਂ ਨਾਲ ਮੀਂਹ ਆਇਆ। ਕੁੜੀਆਂ ਨੇ ਤੀਆਂ ਨੂੰ ਲਾਈਆਂ।

 ਗਿੱਧੇ ਵਿੱਚ ਮੁਟਿਆਰਾਂ ਆਈਆਂ। ਗਿੱਧੇ ਵਿੱਚ ਰੌਣਕਾਂ ਲਾਈਆਂ।

 ਸੱਤੀ ਨੱਚ ਕੇ ਧਮਾਲਾਂ ਪਾਈਆਂ। ਸਤਵਿੰਦਰ ਨੂੰ ਯਾਦਾਂ ਆਈਆਂ।

ਸਹੇਲੀਆਂ ਵਿੱਛੜ ਗਈਆਂ। ਤੀਆਂ ਨੇ ਫਿਰ ਤੋਂ ਆਣ ਮਿਲਾਈਆਂ।

 ਚਿੜੀਆਂ ਵੀ ਚਹਿਕਣ ਲਾਈਆ। ਮੋਰਾਂ ਨੇ ਵੀ ਪਹਿਲਾਂ ਪਾਈਆਂ।

ਧਰਤੀ ਤੇ ਹਰਿਆਲੀਆਂ ਨੇ ਆਈਆਂ। ਮੀਂਹ ਨੇ ਝੜੀਆਂ ਲਾਈਆਂ।

 ਰੱਬਾ ਤੂੰ ਫ਼ਸਲਾਂ ਝੂਮਣ ਨੇ ਲਾਈਆਂ। ਕਿਸਾਨਾਂ ਤੇ ਰਹਿਮਤਾਂ ਆਈਆਂ।

 ਕਿਤੇ ਸਾਵਣ ਨੂੰ ਵੀ ਸੋਕਾ ਆਇਆ। ਜੀਅ ਜੰਤ ਸਬ ਰੱਬਾ ਸਤਾਇਆ।

 ਰੱਬਾ ਤੂੰ ਮੀਂਹ ਸਬ ਪਾਸੇ ਵਰਸਾ। ਰੱਬਾ ਥੋੜ੍ਹਾ-ਥੋੜ੍ਹਾ ਹਰ ਪਾਸੇ ਮੀਂਹ ਪਾ।

ਰੱਬਾ ਰੱਬਾ ਤੂੰ ਦੇ ਮੀਹ ਵਰਸਾ। ਰੱਬਾ ਰੱਬਾ ਤੂੰ ਸੱਬ ਦੀ ਕੋਠੀ ਦੇਣੇ ਦੇ ਪਾ।

 

 


 

 

Comments

Popular Posts