ਤੇਰੇ ਉੱਤੇ ਹੁੰਦਾ ਜਾਵੇ ਮੈਨੂੰ ਸੱਚੀ ਛੱਕ ਵੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਚੰਨਾ ਤੱਕਿਆ ਕਰ ਇੱਦਾਂ ਮੇਰੇ ਵੱਲ ਵੇ।

ਤੈਨੂੰ ਦੇਖ ਦਿਲ ਜਾਂਦਾ ਮੇਰਾ ਡਰ ਵੇ।

ਕਦੇ ਅਸੀਂ ਤੈਨੂੰ ਦੇਖ ਜਾਈਏ ਡਰ ਵੇ।

ਅਸੀਂ ਤਾਂ ਮਨੋਂ-ਮਨੀ ਜਾਈਏ ਹੱਸੀ ਵੇ।

ਤੱਕਦਾ ਨਹੀਂ ਸਿੱਧੀ ਨੀਅਤ ਨਾਲ ਵੇ।

ਟੇਢਾ-ਟੇਢਾ ਝਾਕੇ ਤੂੰ ਤਾਂ ਸਾਡੇ ਵੱਲ ਵੇ।

ਤੇਰੇ ਉੱਤੇ ਹੁੰਦਾ ਜਾਵੇ ਮੈਨੂੰ ਸੱਚੀ ਛੱਕ ਵੇ।

ਦੱਸ ਤੈਨੂੰ ਇੱਦਾਂ ਤੱਕਣੇ ਦਾ ਕੀ ਹੱਕ ਵੇ?

ਸਤਵਿੰਦਰ ਉੱਤੇ ਰੱਖਦਾ ਤੂੰ ਤਾਂ ਅੱਖ ਵੇ।

ਸੱਤੀ ਨੂੰ ਹੁੰਦਾ ਜਾਂਦਾ ਤੇਰੇ ਤੇ ਛੱਕ ਵੇ।

ਲੋਕਾਂ ਦੇ ਛੱਕ ਕੋਲੋਂ ਰਹੀਏ ਬੱਚ ਵੇ।

ਹੋ ਜਾਏ ਛੱਕ ਬਚਦਾ ਨਹੀਂ ਕੱਖ ਵੇ।

ਜ਼ਿੰਦਗੀ ਨੂੰ ਤੂੰ ਸੰਭਾਲ ਕੇ ਰੱਖ ਵੇ।

Comments

Popular Posts