ਸਾਨੂੰ ਮਿਹਨਤੀ
ਲੋਕਾਂ ਦੀ ਰੀਸ ਕਰਨ ਦੀ ਲੋੜ ਹੈ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਆਤਮਾ ਤੇ ਪ੍ਰਮਾਤਮਾ
ਵਿੱਚ ਪੁੱਠ-ਸਿੱਧ ਦਾ ਫ਼ਰਕ ਹੈ। ਰੱਬ ਚੰਗਾ ਹੀ ਚੰਗਾ ਕਰਦਾ ਹੈ। ਉਸ ਵਿੱਚ ਸਬ ਗੁਣ ਹਨ। ਕੋਈ ਘਾਟ
ਨਹੀਂ ਹੈ। ਆਤਮਾ ਸ਼ੈਤਾਨੀਆਂ ਕਰਦੀ ਹੈ। ਇਸ ਵਿੱਚ ਬੇਅੰਤ ਔਗੁਣ ਹਨ। ਜਾਣਦੇ ਹੋਏ, ਫਿਰ ਆਪ ਦੇ ਜਾਣੀ ਚਲਾਕੀ ਕਰਦਾ ਹੈ। ਜੋ ਗ਼ਲਤੀ ਹੀ
ਹੁੰਦੀ ਹੈ। ਫਿਰ ਉਸ ਦੀ ਸਜਾ ਭੁਗਤਦਾ ਹੈ। ਬਦੀ ਬਾਰੇ ਸੋਚਣਾ ਵੀ ਨਹੀਂ ਹੈ। ਬਦੀ ਨੂੰ ਆਪ ਦੇ
ਉੱਤੇ ਭਾਰੂ ਨਹੀਂ ਹੋਣ ਦੇਣਾ। ਮਾੜਾ ਕੰਮ ਕਰਨ ਪਿੱਛੋਂ, ਭੇਦ ਲੋਕਾਂ ਵਿੱਚ ਖੁੱਲਣ ਦਾ ਡਰ ਰਹਿੰਦਾ ਹੈ। ਨੇਕੀ
ਕਰਨੀ ਹੈ। ਚੰਗਾ ਕੰਮ ਕਰਨ ਪਿੱਛੋਂ,, ਮਨ ਖ਼ੁਸ਼ ਹੁੰਦਾ ਹੈ।
ਕਈ ਸਪੀਚਾਂ ਬਹੁਤ ਵਧੀਆਂ ਦੇ ਲੈਂਦੇ ਹਨ। ਆਪ ਉਵੇਂ ਨਹੀਂ ਕਰਦੇ। ਅਸਲ ਜ਼ਿੰਦਗੀ ਹੇਰਾ-ਫੇਰੀਆਂ,
ਠੱਗੀਆਂ ਵਾਲੀ ਹੁੰਦੀ ਹੈ।
ਅਗਰ ਹਰ ਸਮੇਂ ਇਹ ਚੇਤੇ ਰੱਖੀਏ। ਗੁਣ ਹੀ ਕਰਨੇ ਹਨ। ਸਬ ਗੁਣ ਆਉਣ ਲੱਗ ਜਾਂਦੇ ਹਨ। ਬੰਦਾ
ਪ੍ਰਮਾਤਮਾ ਦਾ ਰੂਪ ਬਣ ਜਾਂਦਾ ਹੈ। ਅਸੀਂ ਪ੍ਰਮਾਤਮਾ ਹੀ ਬਣਨਾ ਹੈ। ਜਾਨਵਰਾਂ ਦੀਆਂ ਜੂਨਾਂ ਬਹੁਤ
ਭੁਗਤ ਲਈਆਂ ਹਨ। ਜੇ ਆਤਮਾ ਨੂੰ ਦੁੱਖਾਂ ਤੋਂ ਬਚਾਉਣਾ ਹੈ। ਹੁਣ ਜ਼ਿੰਦਗੀ ਵਿੱਚ ਸੁਧਾਰ ਹੀ ਕਰਨਾ
ਹੈ। ਫ਼ੈਸਲਾ ਆਪ ਹੀ ਕਰਨਾ ਹੈ। ਪਰਿਵਾਰ ਪਤੀ-ਪਤਨੀ, ਬੱਚਿਆਂ, ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨਾਲ ਵਧੀਕੀ ਨਹੀਂ ਕਰਨੀ।
ਸਬ ਦੇ ਵਿੱਚ ਪਾਣੀ ਦੀ ਨਦੀ ਵਾਂਗ ਸ਼ਾਂਤ ਚਲਣਾਂ ਹੈ। ਹੜ੍ਹ ਆਉਣ ਵਾਲਾ ਕੰਮ ਨਹੀਂ ਕਰਨਾ। ਕਈ ਆਪਣੇ
ਘਰਾਂ ਵਿੱਚ ਹਨੇਰੀ ਵਾਂਗ ਭੁਚਾਲ ਬਣਾਈਂ ਰੱਖਦੇ ਹਨ। ਆਪ ਤਾਂ ਸ਼ਾਂਤ ਨਹੀਂ ਹੁੰਦੇ। ਦੂਜਿਆਂ ਨੂੰ
ਵੀ ਹੇਠ ਉੱਤੇ ਕਰੀ ਰੱਖਦੇ ਹਨ। ਘਰ ਵਿੱਚ ਐਸੀ ਸ਼ਾਂਤੀ ਚਾਹੀਦੀ ਹੈ। ਕਿਸੇ ਨੂੰ ਵਿਰੜਕ ਵੀ ਨਾਂ
ਹੋਵੇ। ਕੋਈ ਹੋਰ ਵੀ ਘਰ ਵਿੱਚ ਰਹਿੰਦਾ ਹੈ। ਕਈ ਤਾਂ ਘਰ ਦੇ ਤੇ ਗੁਆਂਢੀ, ਕਿਸੇ ਦੇ ਬਾਹਰੋਂ ਆਉਂਦੇ ਹੀ ਦਰਾਂ ਵਿੱਚ ਆ ਖੜ੍ਹਦੇ ਹਨ।
ਇਸ ਤਰਾ ਪੁੱਛਦੇ ਹਨ, " ਕੀ ਤੁਸੀਂ ਆ ਗਏ?
ਕਿਥੋਂ ਆਏਂ ਹੋ?"
ਦਿਸ ਰਿਹਾ ਹੁੰਦਾ ਹੈ। ਬੰਦਾ
ਬਾਹਰੋਂ ਆ ਗਿਆ ਹੈ। ਕਿਥੋਂ ਆਇਆ ਹੈ? ਸੁਆਲ ਪੁੱਛਣ ਨਾਲ
ਬੰਦਾ ਡਿਸਟਰਬ ਹੁੰਦਾ ਹੈ। ਹੱਸ ਕੇ ਸਵਾਗਤ ਕਰਨ ਨਾਲ ਅਗਲਾ ਵੀ ਮੁਸਕਰਾਉਂਦਾ ਹੈ। ਦੋਨਾਂ ਵਿੱਚ
ਬਹੁਤ ਫ਼ਰਕ ਹੈ। ਜ਼ਿਆਦਾ ਬੋਲਣ ਨਾਲੋਂ, ਚੁੱਪ ਭਲੀ ਹੁੰਦੀ
ਹੈ। ਦੂਜਿਆਂ ਉੱਤੇ ਬਹੁਤ ਸ਼ਕਤੀ ਖ਼ਰਾਬ ਕੀਤੀ ਜਾਂਦੀ ਹੈ। ਕੀ, ਕੌਣ, ਕਿਥੇ, ਕਿਉਂ, ਕਿਵੇਂ ਸਬ ਲੋਕਾਂ ਲਈ ਸੁਆਲ ਉੱਠਦੇ ਹਨ। ਆਪ ਦੇ ਉੱਤੇ
ਵੀ ਜਿਸ ਦਿਨ ਇਹ ਸੁਆਲ ਉੱਠਣ ਲੱਗੇ। ਬੰਦਾ ਆਪਣੀਆਂ ਗਲ਼ਤੀਆ ਠੀਕ ਕਰ ਸਕਦਾ ਹੈ। ਕਿਸੇ ਨੂੰ
ਡਰਾਉਣਾ, ਕਿਸੇ ਤੋਂ ਡਰਨਾ
ਨਹੀਂ ਹੈ। ਜਿਸ ਦਿਨ ਹਰ ਇੱਕ ਦੇ ਦਿਲ ਵਿਚੋਂ ਸਬ ਕਾਸੇ ਦਾ ਡਰ ਨਿਕਲ ਗਿਆ। ਜੀਵਨ ਬਣ ਜਾਵੇਗਾ।
ਸਿਰਫ਼ ਪਿਆਰ ਦੀ ਭੀਖ ਲੋਕਾਂ ਤੋਂ ਨਾਂ ਮੰਗੋ। ਆਪ ਦੇ ਪਰਿਵਾਰ ਲੋਕਾਂ ਦਾ ਆਦਰ ਕਰੋ। ਉਨ੍ਹਾਂ ਨੂੰ
ਪਿਆਰ ਕਰੋ। ਉਹੀ ਵਾਪਸੀ ਵਿੱਚ ਆਪੇ ਮਿਲੇਗਾ। ਇਹ ਘਰ ਵਿਚੋਂ ਸ਼ੁਰੂ ਹੋਵੇਗਾ।
ਆਪ ਦੇ ਮਾਪਿਆਂ ਦੀ ਇੱਜ਼ਤ ਕਰੀਏ। ਵੱਡੇ ਛੋਟੇ ਦਾ
ਲਿਹਾਜ਼ ਕਰੀਏ। ਜੋ ਬੰਦਾ ਦੂਜੇ ਦੀ ਇੱਜ਼ਤ ਕਰਦਾ ਹੈ। ਤਾਂਹੀ ਦੂਜਿਆਂ ਤੋਂ ਆਪ ਦਾ ਸਨਮਾਨ ਕਰਾ
ਸਕਦਾ ਹੈ। ਦੂਜੇ ਦਾ ਸਨਮਾਨ ਕਰਨ ਵਾਲਾ ਮਹਾਨ ਹੁੰਦਾ ਹੈ। ਉਸ ਨੂੰ ਮਹਾਨ ਬਣਾਉਣ ਵਾਲੇ ਲੋਕ ਹੁੰਦੇ
ਹਨ। ਲੋਕ ਕਿਸੇ ਨੂੰ ਸਿਰ ਤੇ ਬੈਠਾ ਲੈਂਦੇ ਹਨ। ਕਿਸੇ ਨੂੰ ਪੈਰਾਂ ਵਿੱਚ ਰੁਲਾ ਦਿੰਦੇ ਹਨ। ਕਿਸੇ
ਨੂੰ ਮੋਢਿਆਂ ਤੇ ਉਠਾਉਂਦੇ ਹਨ। ਕਿਸੇ ਦਾ ਸਾਹ ਬੰਦ ਕਰ ਦਿੰਦੇ ਹਨ। ਲੋਕਾਂ ਨਾਲੋਂ ਅਸੀਂ ਟੁੱਟ
ਨਹੀਂ ਸਕਦੇ। ਸਫਲ ਬਣਨ ਲਈ ਲੋਕਾਂ ਦਾ ਅਸ਼ੀਰਵਾਦ ਚਾਹੀਦਾ ਹੈ। ਲੋਕਾਂ ਦਾ ਅਸ਼ੀਰਵਾਦ ਤਾਂ ਮਿਲਦਾ
ਹੈ। ਜੇ ਅਸੀਂ ਸਮਾਜ ਵਿੱਚ ਚੱਜ ਨਾਲ ਚੱਲਦੇ ਹਾਂ। ਚੰਗਾ ਚਾਲ ਚੱਲਣ ਜ਼ਰੂਰੀ ਹੈ। ਸਮਾਜ ਦਾ ਲਿਹਾਜ਼
ਕਰਨਾ ਚਾਹੀਦਾ ਹੈ। ਮਨ ਵਿੱਚ ਨਰਮੀ ਰੱਖਣੀ ਹੈ। ਲੋਕਾਂ ਕਰਕੇ ਅਸੀਂ ਕਾਮਯਾਬ ਹਾਂ। ਬਿਜ਼ਨਸ ਵਿੱਚ
ਲੋਕਾਂ ਤੋਂ ਸਾਨੂੰ ਪੈਸਾ ਆਉਂਦਾ ਹੈ। ਇਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ। ਕਈ ਮਾਪੇਂ ਬੱਚਿਆਂ
ਨੂੰ ਮਾਰਦੇ ਹਨ। ਭਾਵੇਂ ਬੱਚਾ ਬੋੜੀਆਂ ਪਾਈ ਜਾਵੇ। ਹੱਥ ਬੰਨੀ ਜਾਵੇ। ਬਈ ਮੇਰੇ ਦੁੱਖ ਲੱਗਦਾ ਹੈ।
ਬਹੁਤ ਦਰਦ ਹੁੰਦਾ ਹੈ। ਨਾਂ ਮਾਰੋ। ਉਸ ਨੂੰ ਹੋਰ ਮਾਰਿਆ ਜਾਂਦਾ ਹੈ। ਉਨ੍ਹਾਂ ਨੂੰ ਪਿਟਾਈ ਯਾਦ
ਰਹਿੰਦੀ ਹੈ। ਵੱਡੇ ਹੋ ਕੇ ਉਨ੍ਹਾਂ ਦੇ ਬੱਚੇ ਵੈਸੇ ਹੀ ਬਣਨਗੇ। ਜੈਸੇ ਮਾਹੌਲ ਵਿੱਚ ਪਾਲਣ-ਪੋਸਣ
ਹੋਇਆ ਹੈ। ਤੈਸੀ ਮਾਪਿਆਂ ਤੇ ਲੋਕਾਂ ਦੀ ਸੇਵਾ ਕਰਨਗੇ। ਕਈ ਮਾਪੇਂ ਦੋਸਤੀ ਕਰਦੇ ਹਨ। ਉਨ੍ਹਾਂ ਦਾ
ਅਸਰ ਬੱਚੇ ਤੇ ਵਧੀਆਂ ਹੁੰਦਾ ਹੈ। ਕਦੇ ਬੱਚਾ ਹੱਥ ਨਹੀਂ ਚੱਕਦਾ। ਬੱਚੇ ਮੂਹਰੇ ਨਹੀਂ ਬੋਲਦੇ।
ਬੱਚੇ ਕਿਸੇ ਦਾ ਬੁਰਾ ਨਹੀਂ ਕਰਦੇ। ਬੱਚੇ ਨਿਰਵੈਰ ਹੁੰਦੇ ਹਨ। ਬੱਚੇ ਥੱਕਦੇ ਨਹੀਂ ਹਨ। ਆਰਾਮ ਦੀ
ਨੀਂਦ ਸੌਂਦੇ ਹਨ। ਵੱਡੇ ਹੋ ਕੇ ਇਹੀ ਗੁਣ ਬੰਦੇ ਅੰਦਰ ਹੋਣੇ ਚਾਹੀਦੇ ਹਨ।
ਖ਼ੂਬ ਹੱਸੋ, ਖ਼ੂਬ ਖਾਵੋ। ਖ਼ੂਬ ਕਮਾਂਵੋ। ਜੋ ਮਨ ਕਰਦਾ ਹੈ। ਉਸ ਨੂੰ
ਖੁੱਲ ਕੇ ਕਰੋ। ਕਦੇ ਝੂਠ ਨਾਂ ਬੋਲੇ। ਜੇ ਕਿਸੇ ਦਾ ਝੂਠ ਬੋਲਣ ਵਿੱਚ ਭਲਾ ਹੈ। ਉਸ ਨੂੰ ਬਚਾਉਣ ਦੀ
ਕੋਸ਼ਿਸ਼ ਕਰੋ। ਐਸਾ ਸੱਚ ਵੀ ਨਾਂ ਬੋਲੋ, ਕਿਸੇ ਦੀ ਮੌਤ ਦਾ
ਕਾਰਨ ਬਣ ਜਾਵੋ। ਇਹ ਪਾਪ ਹੈ। ਸੱਚ ਝੂਠ ਸੋਚ ਕੇ ਬੋਲਣਾ ਹੈ। ਕਿਸੇ ਨੂੰ ਭੁੱਖਾ ਨਾਂ ਦੇਖੋ। ਉਸ
ਦਾ ਢਿੱਡ ਭਰੋ। ਦੇਣਾ ਸਿੱਖੋ। ਜੋ ਜਣੇ-ਖਣੇ ਅੱਗੇ ਹੱਥ ਅੱਡਦੇ ਹਨ। ਉਹ ਭਿਖਾਰੀ ਬਣ ਕੇ ਰਹਿ
ਜਾਂਦੇ ਹਨ। ਮੰਗਣ ਦੀ ਆਦਤ ਬਣ ਜਾਂਦੀ ਹੈ। ਦੂਜੇ ਦਾ ਪੈਸਾ ਹਾਸਲ ਕਰਨਾ ਚਾਹੁੰਦੇ ਹਨ। ਮਿਹਨਤ ਕਰਨ
ਵਿੱਚ ਰੁਚੀ ਨਹੀਂ ਬਣਦੀ। ਹਰ ਕੋਈ ਮਿਹਨਤ ਕਰਕੇ, ਚਾਰ ਬੰਦਿਆਂ ਦਾ ਢਿੱਡ ਭਰ ਸਕਦਾ ਹੈ। ਰਾਤ ਦਿਨ ਇੱਕ ਕਰ ਦਿਉ। ਜਦੋਂ ਰਾਤ ਦਿਨ
ਦੇਖ਼ੇ ਬਿਨਾਂ, ਕੰਮ ਕਰਨ ਲੱਗ ਗਏ।
ਸਫਲਤਾ ਹਾਸਲ ਕਰਨੀ ਬਹੁਤ ਸੌਖੀ ਹੈ। ਅੱਜ ਮੈਂ ਇੱਕ ਚੋਟੀ ਦੇ ਵਕੀਲ ਨੂੰ ਦੇਖਿਆ। ਉਹ ਆਪਣੇ ਕੋਰਟ
ਕੇਸਾ ਵਿੱਚ ਇੰਨਾ ਰੁਝਿਆ ਹੋਇਆ ਸੀ। ਉਸ ਨੂੰ ਚਾਹ, ਨਾਂਸ਼ਤੇ ਦਾ ਵੀ ਯਾਦ ਨਹੀਂ ਸੀ। 12 ਵਜੇ
ਦੁਪਹਿਰੇ ਖਾਣ ਦੀ ਸੁਰਤ ਆਈ। ਉਦੋਂ ਉਸ ਨੇ ਚਾਹ ਦਾ ਕੱਪ ਖਰੀਦਿਆ, ਦੋ ਬਿਰਡ ਦੇ ਪੀਸ ਹੱਥ ਵਿੱਚ
ਲੈ ਕੇ ਫੋਟੋ ਕਾਪੀਆਂ ਕਰਨ ਲੱਗ ਗਿਆ। ਬੈਠ ਕੇ ਖਾਣ ਦਾ ਵੀ ਸਮਾਂ ਖਰਾਬ ਨਹੀਂ ਕੀਤਾ। ਉਸ ਨੇ ਦੋ
ਦਿਨ ਚਾਰ-ਚਾਰ ਘੰਟੇ ਲਗਾ ਕੇ 1500 ਡਾਲਰ ਬਣਾ ਲਿਆ ਸੀ।
ਹੱਥੀ ਕੰਮ ਆਪ ਕਰੋ।
ਕਦੇ ਸਫ਼ਤਾ ਮਿਲੇਗੀ। ਕਦੇ ਹਾਰਨਾ ਵੀ ਪੈਂਦਾ ਹੈ। ਤਾਂਹੀ ਜਿੱਤ ਦਾ ਅਹਿਸਾਸ ਹੁੰਦਾ ਹੈ। ਜਦੋਂ ਆਪ
ਕੋਲੋਂ ਕੰਮ ਖ਼ਰਾਬ ਹੁੰਦਾ ਹੈ। ਅੱਗੇ ਨੂੰ ਅਕਲ ਆਉਂਦੀ ਹੈ। ਜੇ ਕੋਈ ਲੜਦਾ ਰਹੇ। ਉਸ ਨਾਲ ਲੋਕ ਵੀ
ਲੜਨਗੇ। ਅੱਛਾ ਦੇਖੋ, ਅੱਛਾ ਕਰੋ,
ਅੱਛਾ ਸੋਚੋ, ਅੱਛਾ ਸੁਣੋ। ਤੁਸੀਂ ਸੇਹਿਤਮੰਦ ਬਣੋਗੇ। ਘਰ, ਸਮਾਜ ਵਿੱਚ ਸ਼ਾਂਤੀ ਰਹੇਗੀ। ਕਿਸਮਤ ਦਾ ਬਹੁਤ ਵੱਡਾ ਹੱਥ
ਹੈ। ਕਿਸਮਤ ਬੰਦਾ ਆਪ ਬਣਾਉਂਦਾ ਹੈ। ਜੋ ਭਾਗਾਂ ਵਿੱਚ ਹੈ। ਉਹ ਆਪੇ ਮਿਲਦਾ ਹੈ। ਜੇ ਕੋਈ ਮਾੜਾ
ਸਮਾਂ ਆਉਂਦਾ ਹੈ। ਬੰਦਾ ਨਵੇਂ ਰਸਤੇ ਲਭਦਾ ਹੈ। ਚੰਗੇ, ਮਾੜੇ ਬੰਦਿਆਂ ਦਾ ਪਤਾ ਲਗਦਾ ਹੈ। ਕੌਣ
ਕਸਵੱਟੀ ‘ਤੇ ਖਰਾ ਉਤਰਦਾ ਹੈ? ਸਬ ਮੂਹਰੇ ਆ ਜਾਂਦਾ ਹੈ। ਕੁੱਝ ਵੀ ਸਾਡੇ ਲਈ ਬੁਰਾ ਨਹੀਂ ਹੁੰਦਾ।
ਸਬ ਚੰਗੇ ਲਈ ਹੁੰਦਾ ਹੈ। ਜੇ ਕੋਈ ਬੁਰੀ ਘਟਨਾ ਹੁੰਦੀ ਹੈ। ਉਸ ਪਿੱਛੋਂ ਵੈਸੀ ਘਟਨਾ ਦੁਬਾਰਾ ਨਾਂ
ਹੋਵੇ। ਅਸੀਂ ਜਾਗ ਕੇ ਚੁਕੰਨੇ ਹੋ ਜਾਂਦੇ ਹਾਂ। ਚੰਗੇ ਗੁਣ ਦੇ ਬੀਜ ਸਾਡੇ ਅੰਦਰ ਹੀ ਹਨ। ਹਵਾ,
ਪਾਣੀ, ਮਿੱਟੀ ਵਾਂਗ, ਉੱਠ ਕੇ ਹਿੰਮਤ ਕਰ ਕੇ, ਹਮਲਾ ਮਾਰਨ ਦੀ ਲੋੜ ਹੈ। ਜੇ ਅਸੀਂ ਮੰਨ ਲਈਏ। ਮੈਂ
ਪੱਥਰ ਦੀ ਬਜਰੀ ਦੇ ਢੇਰ ਨੂੰ ਸੋਹਣੀ ਤਰਾਂ ਵਿਛਾ ਸਕਦਾ ਹਾਂ। ਸੋਚ ਕੇ, ਐਕਸ਼ਨ ਕਰਨ ਦੀ ਲੋੜ ਹੈ। ਕੰਮ ਹੋਣਾ ਸ਼ੁਰੂ ਹੋ ਜਾਂਦਾ
ਹੈ। ਜੈਸਾ ਮਨ, ਸਰੀਰ, ਆਤਮਾ ਨੂੰ ਕਰਨ ਨੂੰ ਕਹਾਂਗੇ। ਉਹ ਉਵੇਂ ਹੀ ਕਰਦੇ ਹਨ। ਜੈਸੀ
ਸੋਚ ਹੈ। ਵੈਸਾ ਕੰਮ ਹੋ ਨਿਬੜੇਗਾ। ਮਿਥ ਕੇ ਦੇਖੋ। ਜਿੱਤਣ ਦੀ ਠਾਣ ਲਈ ਹੈ। ਪਾਣੀ ਵਾਂਗ ਵਹਿੰਦੇ
ਜਾਵੋ। ਕੋਈ ਵੀ ਤੁਹਾਡੇ ਰਸਤੇ ਵਿੱਚ ਅੜੀਕਾ ਨਹੀਂ ਬਣ ਸਕਦਾ।
ਚਾਹੇ ਲੋਕ ਰਸਤੇ ਵਿੱਚ ਆਉਣ ਦੀ ਕੋਸ਼ਿਸ਼ ਵੀ ਕਰਨ, ਹਿਮਾਲਾ ਪਰਬਤ ਬਣ ਕੇ ਖੜ੍ਹਨਾ ਹੈ। ਅਗਲਾ ਭਾਵੇਂ
ਆਪਣਾ ਸਿਰ ਵਿੱਚ ਮਾਰ ਕੇ ਭੰਨ ਲਵੇ। ਡੋਲਣਾਂ ਨਹੀਂ ਹੈ। ਹਮ ਹੋਗੇ ਕਾਮਯਾਬ ਏਕ ਦਿਨ, ਪੂਰਾ ਹੈ
ਵਿਸ਼ਵਾਸ਼। ਮਨ ਹੈ ਵਿਸ਼ਵਾਸ਼। ਸਾਨੂੰ ਮਿਹਨਤੀ ਲੋਕਾਂ ਦੀ ਰੀਸ ਕਰਨ ਦੀ ਲੋੜ ਹੈ। ਕੋਈ ਕੰਮ ਕਾਰਜ
ਕਰਦੇ ਰਹਿੰਦੇ ਹਨ। ਵਿਹਲੜ ਕੋਲ ਠਹਿਰਨ ਦੀ ਲੋੜ ਨਹੀਂ ਹੈ। ਸਖ਼ਤ ਪੱਥਰ ਜਗਾ ਤੇ ਬਣੇ ਰਹਿੰਦੇ ਹਨ।
ਕਦੇ ਹਿੱਲਦੇ ਨਹੀਂ ਹਨ। ਪਾਣੀ ਪਤਲਾ ਨਰਮ ਹੈ। ਜਿੱਧਰ ਵੀ ਢਲਾਣ ਦੇਖਦਾ ਹੈ। ਉੱਧਰ ਹੀ ਤੁਰ ਪੈਂਦਾ
ਹੈ। ਬੰਦੇ ਕੋਲ ਵੀ ਬਹੁਤ ਰਸਤੇ ਹਨ। ਇੱਕ ਰਸਤਾ ਚੁਣਨਾ ਹੈ। ਜੇ ਉਸ ਤੋਂ ਮੰਜ਼ਲ ਨਹੀਂ ਲੱਭੀ। ਝੱਟ
ਦੂਸਰਾ ਰਸਤਾ ਫੜਨਾ ਚਾਹੀਦਾ ਹੈ। ਰਸਤਾ ਜੋ ਮਰਜ਼ੀ ਹੋਵੇ। ਨਿਸ਼ਾਨਾਂ ਮੰਜ਼ਲ ਹੈ। ਜੋ ਵੀ ਕਰਨਾ
ਕਰੋ। ਸਫਲ ਹੋਵੋ। ਸੋਹਣੀ ਜ਼ਿੰਦਗੀ ਜੀਵੋ। ਚੋਰ ਨੂੰ ਪਤਾ ਹੈ। ਉਸ ਨੂੰ ਸਫਲਤਾ ਮਿਲਣੀ ਹੈ। ਉਹ
ਚੋਰੀ ਵਿੱਚ ਕਾਮਯਾਬ ਹੋਣ ਦੀ ਹਰ ਵਾਹ ਲਗਾਉਂਦਾ ਹੈ। ਫੌਡੇ,
ਪਾੜ ਲਗਾਉਂਦਾ ਹੈ। ਜਿੰਦੇ
ਤੋੜਦਾ ਹੈ। ਆਪ ਦੀ ਜਾਨ ਜੋਖ਼ਮ ਵਿੱਚ ਪਾ ਲੈਂਦਾ ਹੈ। ਕਈ ਬਾਰ ਤਾਂ ਬੰਦਿਆਂ ਵਿਚੋਂ ਚੀਜ਼ ਚੋਰੀ
ਕਰ ਕੇ ਲੈ ਜਾਂਦਾ ਹੈ। ਜੇ ਉਸ ਜਿੰਨੇ ਤਾਣ ਨਾਲ, ਲੋਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨ। ਉਹ ਵੀ ਚੋਰ ਵਾਂਗ, ਚੋਰ ਫੜਨ ਨੂੰ ਸਫਲ ਹੋ ਸਕਦੇ ਹਨ। ਅੱਗੇ ਤੋਂ ਚੋਰੀ
ਨਹੀਂ ਹੋਵੇਗੀ। ਚੋਰੀ ਕਰਨ ਦੀ ਕਿਸੇ ਚੋਰ ਦੀ ਹਿੰਮਤ ਨਹੀਂ ਪਵੇਗੀ। ਕਿੰਨੇ ਕੁ ਦੇ ਘਰ
ਚੋਰੀ ਹੋਈ ਹੈ? ਸੋਚ ਕੇ ਦੇਖੋ। ਚੋਰ
ਕੌਣ ਹੋ ਸਕਦਾ ਹੈ? ਚੋਰੀ ਹੋਣ ਤੋਂ
ਬਚਿਆ ਜਾ ਸਕਦਾ ਸੀ? ਜੇ ਚੋਰੀ ਹੋਣ ਵਾਲੀ
ਚੀਜ਼ ਢੱਕ ਕੇ, ਜਿੰਦੇ ਅੰਦਰ ਰੱਖੀ
ਹੁੰਦੀ। ਕੀਮਤੀ ਚੀਜ਼ ਦਾਭੇਤ ਕਿਸੇ ਆਪ ਦੇ ਚਹੇਤੇ ਨੂੰ ਨਾਂ ਦਿੱਤਾ ਹੁੰਦਾ। ਚਾਹੇ ਸਕਾ ਪਿਉ,
ਪੁੱਤ ਹੀ ਹੋਵੇ, ਕੋਈ ਪੈਸੇ, ਗਹਿਣੇ ਮੰਗਦਾ ਹੈ। ਕਿਸੇ ਦੇ ਸਾਹਮਣੇ ਖ਼ਜ਼ਾਨੇ ਵੱਲ ਨਾਂ
ਜਾਵੋ। ਅੱਜ ਤੁਹਾਡੇ ਹੱਥ ਪੈਸਿਆਂ, ਗਹਿਣਿਆਂ ਵੱਲ ਵਧਦੇ
ਜੋ ਵੀ ਦੇਖ ਰਿਹਾ ਹੈ। ਕਦੇ ਉਸ ਦਾ ਹੱਥ ਵੀ ਉੱਥੇ ਜਾ ਸਕਦਾ ਹੈ। ਕਿਸੇ ਦੋਸਤ ਤੇ ਵੀ ਭਰੋਸਾ ਨਾਂ
ਕਰੋ। ਸੋਹਣੀ ਔਰਤ, ਦੌਲਤ ਲਕੋ ਕੇ ਰਖੋ। ਕਈ ਲੋਕ ਕੁੱਤੇ ਦੀ ਜਾਤ ਦੇ ਹਨ। ਮੂੰਹ ਤੇ ਠੱਗੀ ਮਾਰਨੋਂ
ਨਹੀਂ ਹੱਟਦੇ। ਯਾਰ ਮਾਰ ਯਾਰ ਹੀ ਕਰਦੇ ਹਨ। ਦੁਸ਼ਮਣ ਨਹੀਂ। ਸਬ ਤੋਂ ਨੇੜੇ ਦਾ ਹੀ ਚੋਰ ਹੁੰਦਾ ਹੈ।
ਨੇੜੇ ਦਾ ਹੀ ਧੀ ਭੈਣ ਦਾ ਯਾਰ ਹੁੰਦਾ ਹੈ। ਕਿਸੇ ਦੀ ਵੀ ਨੀਅਤ ਫਿਟ ਸਕਦੀ ਹੈ। ਕਿਸੇ ‘ਤੇ ਭਰੋਸਾ
ਨਾ ਕਰੋ। ਬਹੁਤੇ ਲੋਕ ਕੰਮ ਨਹੀਂ ਕਰਦੇ। ਭੁੱਖੇ ਮਰਦੇ ਫਿਰਦੇ ਹਨ। ਭੁੱਖਾ ਮਰਦਾ ਬੰਦਾ ਜਾਨਵਰ
ਭੇੜੀਆਂ, ਸ਼ੇਰ ਹੁੰਦਾ ਹੈ।
ਇੰਨਾ ਦੇ ਮੂੰਹ ਨੂੰ ਖ਼ੂਨ ਵੀ ਲੱਗਾ ਹੁੰਦਾ ਹੈ। ਇਹ ਤੁਹਾਡਾ ਖ਼ੂਨ, ਕੋਈ ਨੁਕਸਾਨ ਵੀ ਕਰ ਸਕਦੇ ਹਨ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ
ਨਿਧਾਨਾ ॥ ਪ੍ਰਭੂ ਮੈਂ ਤੇਰੇ ਕਿਹੜੇ-ਕਿਹੜੇ ਕੰਮਾਂ ਦੀ ਦੱਸ-ਦੱਸ ਕੇ ਪ੍ਰਸੰਸਾ ਕਰਾ। ਤੂੰ ਸਾਰੇ
ਗੁਣਾਂ ਦੇ ਖ਼ਜ਼ਾਨੇ ਦਾ ਮਾਲਕ ਹੈਂ। ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਪ੍ਰਭੂ ਤੇਰੀ ਸਫ਼ਿਤ ਸਲਾਹ ਕਿਵੇਂ ਕਰ ਸਕਦਾ ਹਾਂ? ਮੈਂ ਤੇਰੀ ਪ੍ਰਸੰਸਾ ਦੱਸ ਨਹੀਂ ਕਰ ਸਕਦਾ। ਸਭ ਤੋਂ ਉੱਚਾ ਮਾਲਕ ਹੈਂ। {ਪੰਨਾ 735}
ਇੱਕ ਵਿੱਚ ਦਿਨ
ਬੰਦਾ 60 ਹਜ਼ਾਰ ਤੋਂ ਵੱਧ
ਵਿਚਾਰ ਦਿਮਾਗ਼ ਵਿੱਚ ਸੋਚਦਾ ਹੈ। ਚਾਹੇ ਇਹ ਲਿਖ, ਬੋਲ ਕੇ ਪੂਰੇ ਕਰ ਲਵੇ। ਕੋਈ ਵੀ ਆਪ ਦੀ ਸੋਚਣੀ ਨੂੰ ਕੰਟਰੋਲ ਨਹੀਂ ਕਰ ਸਕਦਾ। ਬੰਦੇ ਦਾ
ਦਿਮਾਗ਼ ਬਹੁਤ ਤੇਜ਼ ਚੱਲਦਾ ਹੈ। ਬੰਦਾ ਜੋ ਹਾਸਲ ਕਰਨਾ ਚਾਹੇ, ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ। ਲੱਕੀ ਹਰ ਕੋਈ ਹੈ।
ਸਬ ਨੂੰ ਕੋਈ ਤਾਂ ਸਫਲਤਾ ਮਿਲੀ ਹੀ ਹੈ। ਯਾਦ ਕਰੀਏ। ਜਿਸ ਦਿਨ ਅਸੀਂ ਪੰਜਵੀਂ, ਦਸਵੀਂ, ਐਮ ਏ, ਬੀਏ, ਪੀਚ ਡੀ ਕੀਤੀ ਸੀ। ਬਹੁਤ ਵੱਡੀ ਗੱਲ ਲੱਗਦੀ ਸੀ। ਸਾਈਕਲ,
ਸਕੂਟਰ , ਕਾਰ, ਟਰੱਕ, ਪਲੈਨ ਬੰਦੇ ਨੇ
ਚਲਾਉਣੇ ਸਿੱਖੇ ਹਨ। ਇਹ ਵੀ ਤਾਂ ਸਫਲਤਾ ਹੀ ਹੈ। ਜੋ ਸ਼ਾਦੀ ਹੋਈ ਹੈ। ਇਹ ਵੀ ਤਾਂ ਬਹੁਤ ਵੱਡੀ ਮੱਲ
ਮਾਰੀ ਹੈ। ਹਰ ਇੱਕ ਦੇ ਮਨ ਵਿੱਚ ਖ਼ਾਹਿਸ਼ ਹੁੰਦੀ ਹੈ। ਮੇਰਾ ਜੀਵਨ ਸਾਥੀ ਲੰਬਾ, ਮਧਰਾ, ਪਤਲਾ, ਮੋਟਾ, ਕਾਲਾ, ਗੋਰਾ ਕਮਾਊ ਹੋਵੇ। ਇਸ ਸੋਚ ਵਿਚੋਂ ਕੁੱਝ ਤਾਂ ਸੱਚ ਹੁੰਦਾ ਹੈ। ਤੀਰ ਤੁੱਕਾ ਲੱਗ ਜਾਂਦਾ ਹੈ।
ਕਦੇ ਵੀ ਨਿਰਾਸ਼ ਹੋ ਕੇ ਨਾਂ ਬੈਠੀਏ। ਬੱਚੇ ਸਬ ਨੂੰ ਪਿਆਰੇ ਹੁੰਦੇ ਹਨ। ਹਰ ਕੋਈ ਆਪ ਦੇ ਬੱਚੇ
ਜੰਮਣੇ ਚਾਹੁੰਦਾ ਹੈ। ਕਿੰਨੀ ਕੁ ਮਿਹਨਤ ਕਰਨ ਦੀ ਲੋੜ ਹੈ? ਮਰਦ ਤਾਂ ਅਪਦਾ ਭਾਰ ਉਤਾਰਦਾ ਹੈ। ਉਸ ਤੋਂ ਪਹਿਲਾ ਮਰਦ
ਆਪ ਖਾਂਦਾ ਪੀਂਦਾ ਹੈ। ਭੋਜਨ ਵੀ ਮਿਹਨਤ ਨਾਲ ਹੀ ਇਕੱਠਾ ਕੀਤਾ ਜਾਂਦਾ ਹੈ। ਕਿਸਾਨ ਤਾਂ ਆਪ
ਉਗਾਉਂਦੇ, ਪਕਾਉਂਦੇ ਹਨ।
ਔਰਤਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਪਾਲਦੀਆਂ ਹਨ। ਦੁੱਖ ਸੁਖ ਕੱਟਦੀਆਂ ਹਨ। ਫਿਰ ਬੱਚਾ ਹਾਸਲ
ਹੁੰਦਾ ਹੈ। ਬੱਚਾ ਪਾਲਦੀਆਂ ਹਨ। ਉਹੀ ਬੱਚਾ ਜਵਾਨ ਹੋ ਕੇ, ਮਾਂ-ਬਾਲ ਦੀ ਸੇਵਾ ਕਰਦਾ ਹੈ। ਇਹ ਵੀ ਸਫਲਤਾ ਹੈ।
ਇੱਥੋਂ ਹੀ ਬੰਦੇ ਦੀ ਕਾਮਯਾਬੀ ਸ਼ੁਰੂ ਹੁੰਦੀ ਹੈ। ਦੁੱਖਾਂ ਪਿੱਛੋਂ ਸੁਖ ਮਿਲਦੇ ਹਨ। ਜੋ ਦੁੱਖ
ਸਹਿੰਦੇ ਹਨ। ਉਹੀ ਸੋਨੇ ਵਾਂਗ ਡੱਲ ਕੇ, ਹਰ ਤਰਾ ਜਿਊਣਾ
ਸਿੱਖ ਲੈਂਦੇ ਹਨ। ਕਰੜੀ ਮਿਹਨਤ ਕਰਦੇ ਹਨ। ਆਪ ਦੀ ਭੁੱਖ ਮਿਟਾ ਲੈਂਦੇ ਹਨ। ਸਗੋਂ ਹੋਰਾਂ ਦੀ ਵੀ
ਭੁੱਖ ਮਿਟਾਉਂਦੇ ਹਨ। ਕਈਆਂ ਨੂੰ ਇਹੀ ਨਹੀਂ ਪਤਾ ਹੁੰਦਾ ਬਈ ਮੈਂ ਮਰਦ ਹਾਂ। ਜਿਸ ਅੰਦਰ ਇਹ ਆਵਾਜ਼
ਉੱਠ ਗਈ। ਮਰਦਨਗੀ ਜਾਗ ਜਾਵੇਗੀ। ਮਰਦਾਂ ਅੰਦਰ ਦਲੇਰੀ ਬਹੁਤ ਹੈ। ਮਰਦ ਦੇ ਗੁਣ ਧਾਰਨ ਕਰਨੇ ਹਨ।
ਮਿਹਨਤ, ਦ੍ਰਿੜ੍ਹਤਾ, ਵਿਸ਼ਵਾਸ ਬਣਾਉਣਾ ਹੈ। ਅੱਗੇ ਚਲਣਾਂ ਹੈ।
Comments
Post a Comment