ਭਾਗ 45 ਜੇ ਪਿਛੋਂਉ ਸਵਿੱਚ ਆਫ਼ ਹੋ ਗਈ, ਕੁਨੈਕਸ਼ਨ ਕੱਟਿਆ ਜਾ ਸਕਦਾ ਹੈ
ਸੱਚ ਆਖਾਂ
ਜੇ ਪਿਛੋਂਉ
ਸਵਿੱਚ
ਆਫ਼ ਹੋ ਗਈ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਨੇਡਾ, ਅਮਰੀਕਾ ਤੇ ਹੋਰ
ਬਾਹਰਲੇ ਦੇਸ਼ਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਕੋਈ ਸ਼ਹਿਰੀਆਂ ਨਹੀਂ ਕਹਿੰਦਾ।
ਸਗੋਂ
ਬਾਹਰਲਾ ਕਹਿੰਦੇ ਹਨ। ਪੰਜਾਬ
ਗਿਆ ਨੂੰ ਲੋਕ ਉਸ ਨੂੰ ਬੇਦਖ਼ਲ ਕੀਤੇ ਬੰਦੇ ਵਾਂਗ ਦੇਖਦੇ ਹਨ।
ਉਸ
ਨੂੰ ਘਰ ਵਿੱਚ ਬਹੁਤਾ ਚਿਰ ਰਹਿਣ ਨਹੀਂ ਦਿੱਤਾ ਜਾਂਦਾ।
ਲੋਕ
ਹੀ ਪੁੱਛਦੇ ਰਹਿੰਦੇ ਹਨ, " ਕਦ ਜਾਣਾ ਮੁੜ ਕੇ।
ਕਿਤੇ
ਗੋਰਿਆਂ ਨੇ ਆਪ ਦੇ ਦੇਸ ਵਿਚੋਂ ਕੱਢ ਤਾਂ ਨਹੀਂ ਦਿੱਤਾ? " ਬਾਹਰਲੇ
ਦਾ ਮਤਲਬ ਘਰ ਦਾ ਬੰਦਾ ਨਹੀਂ ਹੈ। ਇਸੇ
ਲਈ ਉਸ ਦੇ ਹਿੱਸੇ ਦੀ ਜਾਇਦਾਦ ਤੇ ਗੁਆਂਢੀ, ਚਾਚੇ. ਤਾਏ,
ਭਰਾ, ਹੋਰ ਰਿਸ਼ਤੇਦਾਰ ਹੀ ਸੰਭਾਲ ਲੈਂਦੇ ਹਨ।
ਪੰਜਾਬ
ਵਾਲੇ ਅਦਾਲਤਾਂ ਵਿੱਚ ਐਸੇ ਚੱਕਰ ਲਗਵਾਉਂਦੇ ਹਨ। ਬੰਦਾ
ਮੁੜ ਕੇ ਆਪ ਦੇ ਹੀ ਜੱਦੀ ਘਰ ਵਿੱਚ ਨਹੀਂ ਜਾਂਦਾ। ਇੰਨਾ
ਪਿੰਡ ਵਾਲਿਆਂ ਨੂੰ ਅਸੀਂ ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ
ਵਿੱਚ ਬਾਹਰ ਰਹਿਣ ਵਾਲੇ ਆਪ ਦੇ ਘਰ ਦੇ ਕਹਿੰਦੇ ਹਾਂ।
ਜੇ
ਕਿਤੇ ਬਾਹਰੋਂ ਜਾ ਕੇ ਕੋਈ ਤਕੜਾ ਬੰਦਾ ਜ਼ਮੀਨ ਦਾ ਕਬਜ਼ਾ ਲੈ ਲਵੇ।
ਘਰ
ਵਾਲੇ ਪਿੰਡ ਵਿਚੋਂ ਹੀ ਬਾਹਰ ਦੇ ਬੰਦੇ ਕਿਸੇ ਨੂੰ ਉਹ ਜ਼ਮੀਨ ਵਹੁਣ ਨਹੀਂ ਦਿੰਦੇ।
ਸ਼ਰੀਕੇ
ਦੇ ਨਾ ਹੀ ਫ਼ਸਲ ਨੂੰ ਪਾਣੀ ਦੇਣ ਦਿੰਦੇ ਹਨ। ਜੇ
ਪਾਣੀ ਨਹੀਂ ਦੇਣਗੇ। ਫ਼ਸਲ
ਨਹੀਂ ਹੋ ਸਕਦੀ। ਖੇਤਾਂ
ਵਿੱਚ ਗੁਆਂਢੀ ਨੂੰ ਗੁਆਂਢੀ, ਭਰਾ ਨੂੰ ਭਰਾ ਪਾਣੀ ਨਹੀਂ ਦਿੰਦਾ।
ਕਈ
ਤਾਂ ਰਾਤ ਨੂੰ ਪਾਣੀ ਆਪ ਦੇ ਖੇਤ ਵਿੱਚ ਨੱਕਾ ਵੱਢ ਲੈਂਦੇ ਹਨ।
ਵੱਟ
ਵੱਢਣ ਪਿੱਛੇ ਖ਼ੂਨ ਹੋ ਜਾਂਦੇ ਹਨ। ਇਹੀ
ਮਾਮਲਾ ਪੰਜਾਬ ਸਰਕਾਰ ਦਾ ਹੈ।
ਬਹੁਤ ਲੋਕ ਪੰਜਾਬ ਛੱਡ ਕੇ ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਆ ਵਸੇ ਹਨ।
ਫਿਰ
ਵੀ ਸਾਦਾ ਜੀਵਨ ਜਿਉਣਾ ਸਿੱਖਣਾਂ ਚਾਹੀਦਾ ਹੈ। ਰੋਜ਼ਾਨਾ
ਜ਼ਿੰਦਗੀ ਵਿੱਚ ਜੋ ਵਰਤੋਂ ਦੇ ਸਾਧਨ ਪੁਰਾਤਨ ਲੋਕ ਕਰਦੇ ਸਨ।
ਉਹ
ਸਾਨੂੰ ਜ਼ਿੰਦਗੀ ਵਿੱਚ ਕਦੇ-ਕਦੇ ਕਰਦੇ ਰਹਿਣਾ ਚਾਹੀਦਾ ਹੈ।
ਕਦੇ
ਵੀ ਕਿਸੇ ‘ਤੇ ਮੁਸੀਬਤ ਆ ਸਕਦੀ ਹੈ। ਮਹਿਲਾਂ, ਚੁਬਾਰਿਆਂ ਵਿੱਚ ਰਹਿਣ ਵਾਲਾ ਬੰਦਾ ਸੜਕ ‘ਤੇ ਆ ਸਕਦਾ ਹੈ।
ਪੈਸੇ
ਦੀ ਘਾਟ ਆ ਸਕਦੀ ਹੈ। ਅੱਜ ਕਲ
ਦੇ ਨੌਜਵਾਨ ਹੋਏ ਧੀਆਂ-ਪੁੱਤਰ ਹੀ ਮਾਪਿਆਂ ਤੋਂ ਘਰ, ਜਾਇਦਾਦ ਧੋਖੇ, ਠੱਗੀ ਨਾਲ ਖੋ ਲੈਂਦੇ ਹਨ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਰੋਟੀ ਤਾਂ ਬੰਦਾ ਗੁਰਦੁਆਰੇ ਸਾਹਿਬ ਵਿੱਚ ਖਾ ਸਕਦਾ
ਹੈ। ਪੰਜਾਬੀਆਂ
ਵੱਲੋਂ ਕੋਈ ਰਾਤ ਰਹਿਣ ਲਈ ਸਾਂਝੀ ਥਾਂ ਕੈਨੇਡਾ, ਅਮਰੀਕਾ ਦੇ ਗੁਰਦੁਆਰਿਆਂ
ਸਾਹਿਬ ਵਿੱਚ ਵੀ ਨਹੀਂ ਬਣਾਈ ਗਈ ਹੈ। ਸਰਕਾਰ
ਤੇ ਹੋਰ ਲੋਕਾਂ ਨੇ ਰਲ ਕੇ ਸ਼ੈਲਟਰ. ਡਰੌਪਿੰਗ ਸੈਂਟਰ ਖੋਲੇ ਹਨ।
ਉਸ
ਵਿੱਚ ਵੀ ਸੈਂਕੜੇ ਲੋਕ ਇਕੱਠੇ ਗਰੁੱਪ ਵਿੱਚ ਸੌਂਦੇ ਹਨ।
ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਕਈ ਲੋਕ ਪਰਿਵਾਰ ਦੇ ਨਾਲ ਜੰਗਲਾਂ, ਪਹਾੜਾ ਤੇ ਖੁੱਲ੍ਹੇ ਮੈਦਾਨ ‘ਤੇ ਕੈਪੀਇੰਗ ਕਰਨ ਜਾਂਦੇ ਹਨ।
ਇਹ
ਲੋਕ ਬੜੇ ਖੁੱਲ ਦਿਲੇ ਹਨ। ਟੱਪਰੀਵਾਸਾਂ
ਵਾਂਗ ਖੁੱਲ੍ਹੇ ਆਕਾਸ਼ ਵਿੱਚ ਪਰਿਵਾਰ ਦੇ ਵਰਤੋਂ ਜਿੰਨਾ ਤੰਬੂ ਲਗਾਉਂਦੇ ਹਨ।
ਬਗੈਰ
ਬਿਜਲੀ,
ਬਲਬ, ਫ਼ੋਨ ਤੋਂ ਕੁੱਝ ਦਿਨ ਖੁੱਲ੍ਹੀ ਹਵਾ, ਸ਼ਾਂਤ ਵਾਤਾਵਰਨ ਵਿੱਚ ਰਹਿੰਦੇ ਹਨ।
ਮੀਂਹ, ਹਨੇਰੀ, ਗਰਮੀ ਵਿੱਚ ਵੀ ਉੱਥੇ ਸਮਾਂ ਗੁਜ਼ਾਰਦੇ ਹਨ।
ਖਾਣਾ
ਵੀ ਲੱਕੜੀਆਂ ਨਾਲ ਪਕਾਉਂਦੇ ਹਨ। ਕਈ
ਸਲੰਡਰ ਦੇ ਚੂਲੇ ਵੀ ਵਰਤ ਲੈਂਦੇ ਹਨ। ਕਈ
ਬੰਦੇ ਆਪ ਸ਼ਿਕਾਰ ਕਰਦੇ ਹਨ। ਮੱਛੀਆਂ
ਫੜ ਕੇ ਭੋਜਨ ਦਾ ਇੰਤਜ਼ਾਮ ਕਰਦੇ ਹਨ। ਬਿਲਕੁਲ
ਪੁਰਾਤਨ ਆਦਿ-ਵਾਸੀ ਲੋਕਾਂ ਦੀ ਤਰਾਂ ਕੁੱਝ ਦਿਨ ਜਿਉਂਦੇ ਹਨ।
ਆਪ
ਨੂੰ ਤਾਜ਼ਾ ਮਹਿਸੂਸ ਕਰਦੇ ਹਨ। ਬਹੁਤੇ
ਲੋਕ ਕਾਰਾਂ ਟਰੱਕਾਂ ਵਿੱਚ ਵੀ ਰਹਿ ਕੇ, ਐਸ਼ ਦੀ ਜ਼ਿੰਦਗੀ ਤੋਂ ਪਰੇ ਜਿਉਂ
ਕੇ ਵੀ ਆਪਣੇ ਆਪ ਨੂੰ ਖ਼ੁਸ਼ ਰੱਖਦੇ ਹਨ।
ਆਪਣੇ ਆਪ ਨੂੰ ਚੰਗੇ ਬੁਰੇ ਸਮੇਂ ਲਈ ਤਿਆਰ ਰੱਖਣਾ ਚਾਹੀਦਾ
ਹੈ। ਕਦੇ-ਕਦੇ ਗ਼ਰੀਬੀ ਵੇਸ ਵਿੱਚ
ਵੀ ਰਹਿਣਾ ਸਿੱਖਣਾ ਚਾਹੀਦਾ ਹੈ। ਆਪਣੇ
ਬੱਚਿਆਂ ਨੂੰ ਵੀ ਐਸੇ ਮਾੜੇ ਸਮੇਂ ਲਈ ਤਿਆਰ ਕਰਨਾ ਚਾਹੀਦਾ ਹੈ।
ਜੇ
ਜੰਗਲਾਂ,
ਪਹਾੜਾ ਤੇ ਖੁੱਲ੍ਹੇ ਮੈਦਾਨ ਵਿੱਚ ਟੱਪਰੀਵਾਸਾਂ ਵਾਂਗ ਖੁੱਲ੍ਹੇ ਆਕਾਸ਼ ਵਿੱਚ ਰਹਿਣਾ
ਪੈ ਜਾਵੇ। ਖ਼ੁਸ਼ ਹੋ
ਕੇ ਐਸੇ ਦਿਨ ਵੀ ਕਬੂਲ ਕਰਨੇ ਚਾਹੀਦੇ ਹਨ। ਬੰਦੇ
ਦੇ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਕਿੱਲਿਆਂ, ਮੁਰੱਬਿਆਂ ਦੇ ਮਾਲਕਾਂ ਨੂੰ ਸਕੇ ਪੁੱਤਰਾਂ ਨੇ ਪਿੰਗਲਵਾੜੇ ਵਾੜ ਦਿੱਤੇ ਹੈ।
ਆਪ
ਦਾ ਭਵਿੱਖ ਸੂਝ ਵਾਨ ਚੁਕੰਨੇ ਹੋ ਕੇ ਸੰਭਾਲ ਲਵੋ। ਇਹ
ਔਲਾਦ ਤਾਂ ਕੀ ਔਰਤ ਨੂੰ ਉਸ ਦਾ ਖ਼ਸਮ ਵੀ ਧੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੰਦਾ ਹੈ।
ਐਸੀਆਂ
ਔਰਤਾਂ ਨੂੰ ਕੋਈ ਸਹਾਰਾ ਨਹੀਂ ਦਿੰਦਾ। ਲੋਕ
ਛੁੱਟੜ ਕਹਿੰਦੇ ਹਨ। ਇਹ ਦੁਨੀਆ
ਕਿਸੇ ਦੀ ਮਿੱਤ ਨਹੀਂ ਹੈ। ਬਹੁਤ
ਘੱਟ ਲੋਕ ਗ਼ਰੀਬ ‘ਤੇ ਤਰਸ ਕਰਦੇ ਹਨ।
ਗ਼ਰੀਬੀ
ਵਿੱਚ ਕੋਈ ਸਹਾਰਾ ਨਹੀਂ ਦਿੰਦਾ। ਧੱਕੇ
ਜ਼ਰੂਰ ਲੋਕ ਮਾਰਦੇ ਹਨ। ਜ਼ਿੰਦਗੀ
ਬਹੁਤ ਨਾਜ਼ਕ ਹੈ। ਆਪਣੇ
ਹੀ ਠੋਕਰ ਮਾਰਦੇ ਹਨ। ਦੇਖਣਾ
ਤੁਸੀਂ ਹੈ। ਠੋਕਰਾਂ
ਖਾਣੀਆਂ ਹਨ, ਜਾਂ ਕੀ ਠੋਕਰਾਂ ਤੋਂ ਬਚਣਾ ਹੈ? ਤੁਸੀਂ ਖ਼ੁਦ ਦੇਖਣਾ
ਹੈ। ਜ਼ਿੰਦਗੀ
ਕਿਵੇਂ ਜਿਉਂਣੀ ਹੈ? ਅਸਲ ਵਿੱਚ ਅੱਖਾਂ ਉਦੋਂ ਖੁੱਲ੍ਹਦੀਆਂ ਹਨ।
ਜਦੋਂ
ਅੜਕ ਕੇ ਭੁੱਜੇ ਜ਼ਮੀਨ ‘ਤੇ ਡਿੱਗਣ ਨਾਲ ਜ਼ਖ਼ਮ ਹੁੰਦੇ ਹਨ।
ਜ਼ਖ਼ਮ
ਨੂੰ ਨੋਚਣ ਦੀ ਥਾਂ ਜ਼ਖ਼ਮਾਂ ਦੀ ਆਂਚ ਨਾ ਆਵੇ। ਜ਼ਿੰਦਗੀ
ਵਿੱਚ ਕੁੱਝ ਐਸਾ ਜ਼ਰੂਰ ਕਰੋ। ਕੰਮ ਕਰੋ।
ਕੁੱਝ
ਆਪਣੇ ਲਈ ਤੇ ਬੁਢਾਪੇ ਲਈ ਸੰਭਾਲ ਰੱਖੋ। ਆਪ
ਦੀ ਜਾਇਦਾਦ ਕਦੇ ਕਿਸੇ ਧੀ-ਪੁੱਤਰ ਨੂੰ ਜਿਉਂਦੇ ਨਾ ਹੀ ਦੇਵੋ।
ਸਮਾਂ
ਤੇ ਪੈਸਾ ਆਪ ਦੇ ਉੱਤੇ ਖ਼ਰਚੋ। ਖੁੱਲ੍ਹੀ
ਹਵਾ,
ਆਕਾਸ਼ ਵਿੱਚ ਸਾਹ ਲਵੋ। ਇੱਕ
25 ਕੁ ਸਾਲਾਂ ਦੀ ਮੁਸਲਮਾਨ ਔਰਤ ਨੇ ਮੈਨੂੰ ਆਪਣੀ ਕਹਾਣੀ ਦੱਸੀ।
ਉਹ
18 ਦੀ ਸੀ। ਉਸ ਦਾ
ਵਿਆਹ ਇੱਕ ਪਠਾਣ ਨਾਲ ਕਰ ਦਿੱਤਾ। ਕੈਨੇਡਾ
ਵਿੱਚ ਉਸ ਦੇ ਮੀਆਂ ਦੀ ਇੰਜਨੀਅਰ ਦੀ ਨੌਕਰੀ ਹੋਣ ਕਰਕੇ, ਉਸ ਔਰਤ ਨੇ ਨੌਕਰੀ ਨਹੀਂ ਕੀਤੀ।
ਦੋ
ਬੱਚੇ ਹੋ ਗਏ। ਬਿਲ ਫੇਅਰ
ਭੱਤਾ 730 ਡਾਲਰ ਲੈਂਦੀ ਸੀ। 6 ਕੁ ਸਾਲਾਂ ਵਿੱਚ ਮੀਆਂ-ਬੀਵੀ ਦੀ
ਅਣ-ਬਣ ਹੋ ਗਈ। ਨੌਕਰੀ
ਨਾ ਕਰਦੀ ਹੋਣ ਕਰਕੇ, ਘਰ ਤੇ ਬੱਚਿਆਂ ਤੋਂ ਹੱਥ ਧੋ ਬੈਠੀ।
ਜੇ
ਪਤੀ ਜਾਂ ਪਤਨੀ ਵਿੱਚੋਂ ਇੱਕ ਨੌਕਰੀ ਨਹੀਂ ਕਰਦਾ। ਘਰ
ਬੱਚੇ ਕਿਵੇਂ ਸੰਭਾਲੇਗਾ? ਜੇ ਪਤੀ-ਪਤਨੀ ਦੋਨੇਂ ਹੀ ਨੌਕਰੀ ਨਹੀਂ ਕਰਦੇ।
ਬੱਚੇ
ਗੌਰਮਿੰਟ ਲੈ ਜਾਂਦੀ ਹੈ। ਇਸ ਔਰਤ
ਦੇ ਬੱਚੇ ਪਤੀ ਨੂੰ ਦੇ ਦਿੱਤੇ। ਉਹ
ਪਾਗਲ ਹੋ ਗਈ ਹੈ। ਉਸ ਨੂੰ
ਪਹਿਨਣ,
ਨਹਾਉਣ, ਖਾਣ ਤੇ ਵਾਲ ਵੁਹੁਣ ਦੀ ਵੀ ਸੁਰਤ ਨਹੀਂ ਹੈ।
ਇਹ
ਲੋਕ ਔਰਤਾਂ ਤੋਂ ਨੌਕਰੀ ਨਹੀਂ ਕਰਾਉਂਦੇ। ਉਹੀ
ਦੋ ਚਾਰ ਬੱਚੇ ਵੱਧ ਜੰਮ ਲੈਂਦੇ ਹਨ। ਗੌਰਮਿੰਟ
ਤੋਂ ਇੱਕ ਬੱਚੇ ਦਾ ਭੱਤਾ 300 ਤੋਂ 400 ਡਾਲਰ ਮਿਲ ਜਾਂਦਾ ਹੈ।
ਔਰਤਾਂ
ਸੋਸ਼ਲ ਸਪੋਰਟ 715 ਤੋਂ 1000 ਡਾਲਰ ਤੇ ਦਵਾਈਆਂ, ਫੂਡ ਮੁਫ਼ਤ ਵਿੱਚ
ਲੈਂਦੀਆਂ ਹਨ। ਨੌਕਰੀ
ਕਰਨ ਵਾਲੀ ਔਰਤ ਦੀ ਨੌਕਰੀ ‘ਤੇ ਹੀ ਬੱਸ ਹੋ ਜਾਂਦੀ ਹੈ।
ਫਿਰ
ਪਤੀ,
ਘਰ ਤੇ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ।
ਇਹ
ਲੋਕ ਔਰਤਾਂ ਨੂੰ ਦੂਜੇ ਮਰਦਾਂ ਤੋਂ ਲੁੱਕੋ ਕੇ ਰੱਖਦੇ ਹਨ।
ਕਈ
ਤਾਂ ਆਪ ਦੂਜੇ ਦੀਆਂ ਵਿਧਵਾ, ਛੱਡੀਆਂ ਚਾਰ, ਪੰਜ ਬੀਵੀਆਂ ਘਰ ਵਿੱਚ ਇਕੱਠੀਆਂ ਕਰ ਲੈਂਦੇ ਹਨ।
ਔਰਤਾਂ
ਦਾ ਖੂਬ ਸ਼ੌਸ਼ਣ ਕਰਦੇ ਹਨ।
ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਘਰ ਵਿੱਚ ਇੱਟਾਂ ਲੱਕੜੀ ਦੇ ਚੂਲੇ ਦਾ ਇੰਤਜ਼ਾਮ ਜ਼ਰੂਰ ਹੋਣਾ
ਚਾਹੀਦਾ ਹੈ। ਚੂਲਾ
ਤਾਂ ਟੋਆ ਪੱਟ ਕੇ ਵੀ ਬਣ ਸਕਦਾ ਹੈ। ਲੱਕੜੀਆਂ
ਵੀ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ। ਵਾਧੂ
ਰਾਸ਼ਨ,
ਆਦਾ, ਦਾਲਾ, ਚੌਲ ਭੋਜਨ ਦਾ ਸਮਾਨ ਮੁਸ਼ਕਲ ਵੇਲੇ ਲਈ ਹੋਣਾ ਜ਼ਰੂਰੀ ਹੈ।
ਕਿਸੇ
ਵੀ ਚੀਜ਼ ਦਾ ਕਾਲ ਪੈ ਸਕਦਾ ਹੈ। ਜਦੋਂ
ਕੋਈ ਕੁਦਰਤੀ ਤੁਫ਼ਾਨ, ਭੂਚਾਲ, ਹੜ੍ਹ
ਆਉਂਦੇ ਹਨ। ਬਿਜਲੀ, ਰੇਡੀਉ, ਟੀਵੀ, ਸੈਲਰ ਫ਼ੋਨ ਬੰਦ ਹੋ ਸਕਦੇ
ਹਨ। ਲੋਕਾਂ
ਦਾ ਸੋਚਣਾ ਹੈ। ਇੰਨਾ
ਰੇਡੀਉ,
ਟੀਵੀ, ਸੈਲਰ ਫ਼ੋਨ ਕਰਕੇ ਹੀ ਅਫ਼ਾਵਾਵਾਂ ਫੈਲਦੀਆਂ ਹਨ।
ਇਸੇ
ਲਈ ਇਹ ਸਬ ਤੋਂ ਪਹਿਲਾਂ ਬੰਦ ਕੀਤੇ ਜਾਂਦੇ ਹਨ। ਬਿਜਲੀ
ਬੰਦ ਹੋ ਗਈ ਤਾਂ ਸਾਰਾ ਕੁੱਝ ਬੰਦ ਹੋ ਜਾਣਾ ਹੈ। ਲੋਕਾਂ
ਵਿੱਚ ਵਾਧੂ ਡਰ ਫੈਲ ਜਾਂਦਾ ਹੈ। ਜਦੋਂ
1984 ਵਿੱਚ ਹਰਿਮੰਦਰ ਸਾਹਿਬ ਤੇ ਫ਼ੌਜ ਨੇ ਹਮਲਾ ਕੀਤਾ ਸੀ।
ਰੇਡੀਉ, ਟੀਵੀ ਤੇ ਕੋਈ ਵੀ ਹਰਿਮੰਦਰ ਸਾਹਿਬ ਦੀ ਖ਼ਬਰ ਨਹੀਂ ਆਈ ਸੀ।
ਜਿੱਥੇ
ਵੀ ਕਿਤੇ-ਕਿਤੇ ਵੀ ਦਿੱਲੀ, ਅੰਮ੍ਰਿਤਸਰ ਫ਼ੋਨ ਸਨ।
ਵੱਡੇ-ਵੱਡੇ
ਅਫ਼ਸਰ ਨੇ ਇਹੀ ਕਿਹਾ ਸੀ, " ਸਾਡੇ ਘਰ ਵਿੱਚੋਂ ਫ਼ੋਨ ਬਾਹਰ
ਨਹੀਂ ਜਾ ਰਹੇ ਸਨ। ਪਿੱਛੇ
ਤੋਂ ਸਵਿੱਚ ਆਫ਼ ਸੀ। " 2013 ਜੂਨ ਵਿੱਚ ਕੈਲਗਰੀ
ਵਿੱਚ ਪਾਣੀ ਦਾ ਹੜ੍ਹ ਆਇਆ ਸੀ। ਜਿਸ
ਨਾਲ ਪੂਰਾ ਸ਼ਹਿਰ ਪਾਣੀ ਥੱਲੇ ਆ ਗਾਇਆ ਸੀ। ਤਿੰਨ
ਤਿਹਾਈ ਸ਼ਹਿਰ ਦੀ ਬਿਜਲੀ, ਪਾਣੀ, ਗੈੱਸ
ਬੰਦ ਕਰ ਦਿੱਤੇ ਸੀ। ਡਾਊਨ-ਟਾਊਨ
ਤੋਂ ਚੱਲਣ ਵਾਲੇ ਰੇਡੀਉ, ਟੀਵੀ, ਸੈਲਰ
ਫ਼ੋਨ, ਟਰੇਨ, ਬੱਸਾਂ ਤੇ ਹੋਰ ਸਾਰੀ ਆਵਾਜਾਈ ਵੀ ਬੰਦ ਸੀ।
ਵੱਡੇ
ਗਰੌਸਰੀ ਸਟੋਰਾਂ ਵਿਚੋਂ ਫੂਡ, ਫਲ, ਦੁੱਧ
ਤੇ ਹੋਰ ਸਾਰਾ ਲੜੀਦਾ ਸਮਾਨ ਮੁੱਕ ਗਿਆ ਸੀ। ਬਾਹਰੋਂ
ਟਰੱਕ ਨਾ ਆਉਣ ਕਰ ਕੇ, ਸਪਲਾਈ ਨਹੀਂ ਆ ਰਹੀ ਸੀ।
ਇੱਕੋ ਬਿਜਲੀ ਦੀ ਪਿਛੋਂਉ ਸਵਿੱਚ
ਆਫ਼ ਕਰਨ ਨਾਲ ਸਾਰੇ ਫ਼ੋਨ ਬੰਦ ਹੋ ਸਕਦੇ ਹਨ। ਬਿਜਲੀ
‘ਤੇ ਚੱਲਣ ਵਾਲਾ ਹਰ ਚਾਲਕ ਬੰਦ ਹੋ ਜਾਂਦਾ ਹੈ।
ਸਬ
ਕੁਨੈਕਸ਼ਨ ਕੱਟੇ ਜਾਂਦੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ ਵਿੱਚ ਵੀ ਕਦ-ਕਦੇ ਤਕਨੀਕੀ ਖ਼ਰਾਬੀ ਕਾਰਨ ਟੀਵੀ, ਰੇਡੀਉ ਦਾ ਸੰਚਾਲਨ ਬੰਦ ਹੋ ਜਾਂਦੇ ਹਨ।
ਟੀਵੀ, ਰੇਡੀਉ ਬਿਜਲੀ ਬੰਦ ਹੋਣ ਨਾਲ ਹੀ ਹੋ ਸਕਦੇ ਹਨ।
ਜਦੋਂ
ਬੰਦੇ ਦੀ ਪਿਛੋਂਉ ਸਵਿੱਚ ਆਫ਼ ਹੋ ਜਾਂਦੀ ਹੈ। ਕੁਨੈਕਸ਼ਨ
ਕੱਟੇ ਜਾਂਦੇ ਹਨ। ਸਬ ਕੁੱਝ
ਗੁੱਲ ਹੋ ਜਾਂਦਾ ਹੈ। ਉਸ ਲਈ
ਸਬ ਕੁੱਝ ਘਰ, ਜਾਇਦਾਦ ਮਿੱਟੀ ਦੇ ਤੁੱਲ ਹੋ ਜਾਂਦੇ ਹਨ।
ਜ਼ਮੀਨ
‘ਤੇ ਹੀ ਪੈਰ ਟਕਾ ਕੇ ਰੱਖੀਏ। ਵੱਡੀਆਂ
ਉਡਾਰੀਆਂ ਲਗਾਉਣ ਵਾਲਿਆਂ ਨੂੰ ਜ਼ਮੀਨ ‘ਤੇ ਹੀ ਉੱਤਰਨਾ ਪੈਂਦਾ ਹੈ।
ਨਿਮ
ਕੇ ਚੱਲਣਾ ਸਿੱਖ ਜਾਈਏ। ਕੋਈ ਚੀਜ਼
ਦੁੱਖ ਨਹੀਂ ਦੇ ਸਕਦੀ। ਦੁੱਖ
ਉਦੋਂ ਹੀ ਲੱਗਦਾ ਹੈ। ਜਦੋਂ
ਚੜ੍ਹੀ ਗੁੱਡੀ ਦੀ ਡੋਰ ਟੁੱਟਦੀ ਹੈ। ਸਾਦਾ
ਜੀਵਨ ਜਿਊਣਾ ਸਿੱਖੀਏ। ਸਾਦਗੀ
ਵਿੱਚ ਬਹੁਤ ਸੁਖ ਹੈ।
Comments
Post a Comment