ਆਪ ਦੀ ਇੱਜ਼ਤ ਆਪਣੇ
ਹੱਥ ਹੁੰਦੀ ਹੈ-ਸਤਵਿੰਦਰ ਕੌਰ ਸੱਤੀ
ਕਈ ਮਰਦ ਫੇਸ ਬੁੱਕ
ਸਾਈਡ ‘ਤੇ ਇਹ ਪੋਸਟ ਲਗਾਉਂਦੇ ਹਨ।
ਕਿ ਅੰਗਰੇਜ਼ੀ ਜਿੰਨੀ ਵੀ ਆਉਂਦੀ ਹੋਵੇ। ਗਾਲ਼ ਕੱਢਣ ਦਾ ਸੁਆਦ ਪੰਜਾਬੀ ਵਿੱਚ ਆਉਂਦਾ ਹੈ। ਕਈ
ਪੰਜਾਬੀ ਗਾਲ਼ਾਂ ਕੱਢਣ ਨੂੰ ਸਿੱਖਦੇ ਹਨ। ਹੋਰ ਕਲਚਰ ਵਾਲਿਆਂ ਨੂੰ ਪੰਜਾਬੀ ਵਿੱਚ ਗਾਲ਼ਾਂ ਕੱਢਣੀਆਂ
ਸਿਖਾਉਂਦੇ ਹਨ। ਔਰਤਾਂ ਦੇ ਅੰਗ ਗਿਣਦੇ ਹਨ। ਪੰਜਾਬੀ ਦੀਆਂ ਗਾਲ਼ਾਂ ਕੱਢਣ ਵਾਲੇ ਬੰਦੇ ਬਣ ਕੇ ਸਮਝ
ਜਾਵੋ। ਉੱਨੀ ਹੀ ਜ਼ੁਬਾਨ ਔਰਤਾਂ ਦੇ ਲੱਗੀ ਹੈ। ਜਿਸ ਦਿਨ ਔਰਤਾਂ ਲੰਬੀਆਂ ਚੌੜੀਆਂ ਗਾਲ਼ਾਂ ਕੱਢਣ
ਲੱਗ ਗਈਆਂ। ਮਰਦਾਂ ਦੀ ਮਾਂ-ਭੈਣ ਇੱਕ ਕਰਨ ਲੱਗ ਗਈਆਂ। ਡਰਦੇ ਲੁਕਦੇ ਫਿਰੋਗੇ। ਕਿਸੇ ਨੂੰ ਮੂੰਹ
ਦਿਖਾਉਣ ਜੋਗੇ ਨਹੀਂ ਰਹਿਣਾ। ਸਬ ਖਾਦੀ-ਪੀਤੀ ਲਹਿ ਜਾਵੇਗੀ। ਆਪ ਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ।
ਸੰਭਲ ਜਾਵੋ। ਜੈਸੀ ਇੱਜ਼ਤ ਦੂਜੇ ਦੀ ਕਰਨੀ ਹੈ। ਵੈਸੀ ਹੀ ਦੂਜੇ ਨੇ ਆਉ-ਭਗਤ ਕਰਨੀ ਹੈ। ਹੱਥਾਂ
ਨੂੰ ਹੱਥ ਇੱਕੋ ਜਿਹੇ ਹਨ। ਸੋਹਣਾ ਮਿੱਠਾ ਬੋਲੋ, ਵੈਸਾ ਹੀ ਸੁਣਨ ਨੂੰ ਮਿਲੇਗਾ। ਊਚੀ ਗੰਦਾ ਬੋਲ ਕੇ, ਕਿਸੇ ਨੂੰ ਡਰਾ ਨਹੀਂ ਸਕਦੇ। ਭੱਟਕਾ ਜਰੂਰ ਸਕਦੇ ਹੋ।
ਦੂਜੇ ਨੂੰ ਆਪਦੇ ਖਿਲਾਫ਼ ਕਰ ਸਕਦੇ ਹੋ। ਆਪਦੇ ਬਣਾਂਉਣ ਨੂੰ ਪਿਆਰ ਦੀਆਂ ਤਰੰਗਾਂ ਦੂਜੇ ਵਲ
ਭੇਜਣੀਆਂ ਪੈਣੀਆਂ ਹਨ।
ਕੈਲੋ ਦਾ ਮੁੰਡਾ
ਰਿੱਕੀ, ਅੱਜ ਫਿਰ ਨਹੀਂ ਸੁੱਤਾ ਸੀ।
ਉਸ ਦੀ ਇੱਕ ਬੋਤਲ ਸੋਫ਼ੇ ਦੇ ਉਹਲੇ ਪਈ ਸੀ। ਦੂਜੀ ਉਸ ਦੀ ਪੈਂਟ ਦੀ ਜ਼ਿਪ ਦੇ ਨੇਫ਼ੇ ਕੋਲ, ਡੱਬ ਵਿੱਚ ਦਿੱਤੀ ਹੋਈ ਸੀ। ਉਸ ਦਾ ਦਾਦਾ ਮਿਹਰੂ ਕੋਲ
ਬੈਠਾ ਸੀ। ਕੈਲੋ ਨੌਕਰੀ ਤੋਂ ਆਈ ਸੀ। ਅਜੇ ਦਰਾਂ ਵਿੱਚ ਜੁੱਤੀ ਲਾਹ ਰਹੀ ਸੀ। ਉਸ ਦੇ ਕੰਨਾਂ ਵਿੱਚ
ਆਵਾਜ਼ ਪਈ। ਮਿਹਰੂ ਕਹਿ ਰਿਹਾ ਸੀ, “ ਤੇਰੀ ਮਾਂ ਆਉਣ
ਵਾਲੀ ਹੈ। ਦੇਖਦੇ ਹਾਂ। ਅੱਜ ਰੋਟੀ ਕਾਹਦੇ ਨਾਲ ਦੇਵੇਗੀ। “ “ ਉਹ ਨੇ ਸਾਲੀ ਨੇ ਕੀ ਬਣਾਉਣਾ ਹੈ? ਮੂੰਗੀ ਮਸਰੀ ਉਬਾਲ ਕੇ ਮੂਹਰੇ ਰੱਖ ਦੇਵੇਗੀ।“
“ ਜੇ ਮੈਂ ਕੈਨੇਡਾ ਵਿੱਚੋਂ
ਪੈਨਸ਼ਨ ਨਾਂ ਲੈਂਦਾ ਹੁੰਦਾ। ਕਦੇ ਕੈਨੇਡਾ ਮੁੜ ਕੇ ਨਾਂ ਆਉਂਦਾ। ਪੈਨਸ਼ਨ ਦਾ ਸਿਆਪਾ ਕਰਨ ਆਉਣਾ
ਪੈਂਦਾ ਹੈ। ਇਸ ਤੀਵੀਂ ਦੇ ਹੱਥਾਂ ਵੱਲ ਦੇਖਣਾ ਪੈਂਦਾ ਹੈ। “ “ ਇਹ ਮੇਰੀ ਮਾਂ ਹੈ। ਇਸ ਲਈ ਇਸ ਦੇ ਮੱਥੇ ਲੱਗਣਾ ਪੈਂਦਾ
ਹੈ। ਮੇਰਾ ਬੱਸ ਚੱਲੇ, ਐਸੀ ਜ਼ਨਾਨੀ ਨੂੰ
ਗੁੱਤੋਂ ਫੜ ਕੇ ਦਰੋਂ ਬਾਹਰ ਕਰ ਦੇਵਾਂ। “ “ ਚੁੱਪ ਕਰ ਜਾ,ਉਹ ਆਉਣ ਵਾਲੀ ਹੈ।
ਸਿਆਪਾ ਪਾ ਲਵੇਗੀ। ਲਿਆ ਮੈਨੂੰ ਵੀ ਮੋਟਾ ਜਿਹਾ ਪੈੱਗ ਪਾ ਦੇ। “ “ ਦਾਦਾ ਤੇਰੇ ਕੋਲ ਤਾਂ ਦੇਸੀ ਹੈ। ਸਗੋਂ ਮੈਨੂੰ ਵੀ ਦੇਸੀ
ਵਿੱਚੋਂ ਇੱਕ ਸ਼ਾਟ ਲਿਆਂਦੇ। ਇੰਨਾ ਦੋ ਬੋਤਲਾਂ ਨਾਲ ਮੇਰੀ ਹੀ ਰਾਤ ਮਸਾਂ ਨਿਕਲਣੀ ਹੈ। “
“ ਤੂੰ ਵੀ ਬੜਾ ਵੱਡਾ ਪਤੰਦਰ
ਹੈ। ਹੁਣ ਰੋਟੀ ਖਾ ਕੇ ਪੈ ਜਾਵੀਂ। ਤੇਰੀ ਮਾਂ ਨੂੰ ਪੀਤੀ ਦਾ ਪਤਾ ਲੱਗ ਗਿਆ, ਖੋਰੂ ਪਾ ਦੇਵੇਗੀ। “ 90 ਸਾਲਾਂ ਦਾ ਬੁੱਢਾ ਸ਼ਰਾਬ ਦੇ ਚਾਰ ਪੈੱਗ ਰੋਜ਼ ਪੀਂਦਾ
ਸੀ। ਅਜੇ ਵੀ ਲਾਲ ਸੂਹਾ ਰੰਗ ਦਗਦਾ ਸੀ। 26 ਸਾਲਾਂ ਦਾ ਰਿੱਕੀ ਦਾ ਸਰੀਰ ਪਹਾੜੀ ਕਾਂ ਵਰਗਾ ਹੋ ਗਿਆ ਸੀ। ਜਾਭਾਂ ਵਿੱਚ ਵੜੀਆਂ ਪਈਆਂ ਸਨ।
ਹੱਡ ਨਿਕਲੇ ਹੋਏ ਸਨ। ਹੱਡੀਆਂ ਦੀ ਮੁੱਠ ਬਣ ਗਿਆ ਸੀ।
ਕੈਲੋ ਦੀ ਨਿਗ੍ਹਾ,
ਘੜੀ ਦੀਆਂ ਸੂਆ ਉੱਤੇ ਗਈ। ਹਰ
ਰੋਜ਼ ਦੀ ਤਰਾਂ ਇਸ ਨੂੰ ਘਰ ਆਉਂਦੀ ਨੂੰ ਰਾਤ ਦੇ 9 ਵੱਜ ਜਾਂਦੇ ਸਨ। ਉਹ ਪਾਣੀ ਦਾ ਗਿਲਾਸ ਲੈ ਕੇ, ਦਾਦੇ-ਪੋਤੇ ਕੋਲ ਬੈਠ ਗਈ। ਰਿੱਕੀ ਨੇ ਮਾਂ ਨੂੰ ਕਿਹਾ,
“ ਤੈਨੂੰ ਸ਼ਰਮ ਨਹੀਂ ਆਉਂਦੀ,
ਮੇਰਾ ਸਵੈਟਰ ਪਾਈ ਫਿਰਦੀ ਹੈ।
“ “ ਪੁੱਤ ਤੂੰ ਤਾਂ ਇਹ ਨਵਾਂ
ਸਵੈਟਰ ਕੂੜੇ ਵਿੱਚ ਸਿੱਟ ਦਿੱਤਾ ਸੀ। ਮੈਂ ਸਿੱਟਿਆਂ ਹੋਇਆ ਚੱਕਿਆਂ ਹੈ। ਕੰਮ ਤੇ ਬਹੁਤ ਠੰਢ
ਹੁੰਦੀ ਹੈ। ਵੱਡਾ ਦਰ ਖੁੱਲ ਦਾ ਰਹਿੰਦਾ ਹੈ। ਥੱਲੇ ਦੀ ਪਾਇਆ ਕੀ ਕਹਿੰਦਾ ਹੈ? “ ਕੈਲੋ ਲੜਨ ਦੇ ਮੂਡ ਵਿੱਚ ਨਹੀਂ ਸੀ। ਉਸ ਨੂੰ ਦਿਸ ਰਿਹਾ
ਸੀ। ਇਹ ਫਿਰ ਸ਼ਰਾਬੀ ਹਨ। ਜੇ ਮੈਂ ਕੁੱਝ ਕਹਿ ਦਿੱਤਾ। ਸਾਰੀ ਰਾਤ ਖ਼ਰਾਬ ਕਰਨਗੇ। ਰਿੱਕੀ ਬਾਥਰੂਮ
ਚਲਾ ਗਿਆ। ਉਹ ਡਿਗਦਾ ਹੋਇਆ. ਡਿੱਕ-ਡੋਲੇ ਖਾਂਦਾ ਤੁਰ ਰਿਹਾ ਸੀ। ਉਸ ਨੂੰ ਆਪ ਦੇ ਪੈਰ ਦਿਖਾਈ
ਨਹੀਂ ਦੇ ਰਹੇ ਸਨ। ਕੈਲੋ ਨੇ ਆਪ ਦੇ ਸਹੁਰੇ ਮਿਹਰੂ ਨੂੰ ਬਗੈਰ ਬੋਲਣ ਤੋਂ ਹੀ ਅੰਗੂਠਾ ਖੜ੍ਹਾ ਕਰ
ਕੇ, ਅੰਗੂਠਾ ਮੂੰਹ ਨੂੰ ਲਾ ਕੇ, ਇਸ਼ਾਰਾ ਕੀਤਾ। ਮਿਹਰੂ ਸਮਝ ਗਿਆ। ਮਿਹਰੂ ਨੇ ਪੁੱਛਿਆ,
“ ਕੀ ਤੈਨੂੰ ਵਾਸ਼ਨਾ ਆ ਗਈ ਹੈ?
ਮੈਂ ਸਵੇਰ ਦਾ ਇਸ ਦੀ ਰਾਖੀ
ਬੈਠਾਂ ਹਾਂ। ਮੇਰੇ ਸਾਹਮਣੇ ਇਸ ਨੇ ਘੁੱਟ ਨਹੀਂ ਪੀਤੀ। “ ਰਿੱਕੀ ਨੇ ਆ
ਕੇ ਪੁੱਛਿਆ, “ ਕੀ ਪਾਪਾ ਇਹ ਕੁੱਝ
ਤੁਹਾਨੂੰ ਕਹਿੰਦੀ ਸੀ? ਦੱਸ ਮੈਨੂੰ ਕੀ
ਕਹਿੰਦੀ ਸੀ? ਮੈਂ ਇਸ ਦੇ ਦੰਦ
ਹੁਣੇ ਭੰਨ ਦਿੰਦਾ ਹਾਂ। “ ਤੇਰੀ ਮਾਂ ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਪਾਪਾ ਤੂੰ ਪ੍ਰਵਾਹ ਨਾਂ ਕਰ, ਇਹ ਇਸੇ ਤਰਾਂ ਭੌਂਕਦੀ ਰਹਿੰਦੀ ਹੈ। “ ਕੈਲੋ ਰਸੋਈ ਵਿੱਚ ਚਲੀ ਗਈ। ਉਸ ਨੇ ਸਬਜ਼ੀ ਬਣਾਈ। ਪਹਿਲੀ
ਰੋਟੀ ਰਾੜ ਕੇ, ਦੋਨਾਂ ਨੂੰ ਹਾਕ
ਮਾਰ ਦਿੱਤੀ, “ਰਿੱਕੀ ਪਾਪਾ ਜੀ
ਰੋਟੀ ਬਣ ਗਈ ਹੈ। ਆ ਕੇ ਖਾ ਲਵੋ। “ ਮਿਹਰੂ ਪਹਿਲਾਂ ਆ
ਗਿਆ। ਉਸ ਨੇ ਕਿਹਾ, “ ਪਲੇਟਾਂ, ਕੌਲੀਆਂ ਕਿਥੇ ਹਨ? “ ਕੈਲੋ ਨੇ ਕਿਹਾ, “ ਰਿੱਕੀ ਆ ਕੇ ਪਲੇਟਾਂ ਕੌਲੀਆਂ ਟੇਬਲ ਤੇ ਰੱਖ ਲੈ।
ਸਬਜ਼ੀ-ਰੋਟੀ ਠੰਢੀ ਹੋ ਰਹੀ ਹੈ। “
ਰਿੱਕੀ ਹੋਰ ਦਾਰੂ
ਦਾ ਪਿਗ ਪੀਣ ਲੱਗ ਗਿਆ ਸੀ। ਮਿਹਰੂ ਨੇ ਟੇਬਲ ਤੇ ਪਈਆਂ ਪਲੇਟਾਂ ਦੇ ਢੇਰ ਵਿੱਚੋਂ ਪਲੇਟ ਕੋਲੇ ਨੂੰ
ਕਰ ਲਈ। ਕੌਲੀ ਅਲਮਾਰੀ ਵਿਚੋਂ ਲੈ ਲਈ। ਰਿੱਕੀ ਲਈ
ਵੀ ਭਾਂਡੇ ਰੱਖ ਦਿੱਤੇ। ਕੈਲੋ ਨੇ ਵਿੱਚਕਾਰ ਸਬਜ਼ੀ ਵਾਲਾ ਪਤੀਲਾ ਰੱਖ ਦਿੱਤਾ ਸੀ। ਦੋਨਾਂ ਦੀਆਂ
ਪਲੇਟਾਂ ਵਿੱਚ ਇੱਕ-ਇੱਕ ਰੋਟੀ ਰੱਖ ਦਿੱਤੀ ਸੀ। ਕੈਲੋ ਆਪ ਅਨ ਚੋਪੜੀ ਰੋਟੀ ਖਾਂਦੀ ਸੀ। ਮਿਹਰੂ ਵੀ
ਅਨ ਚੋਪੜੀ ਰੋਟੀ ਖਾਂਦਾ ਸੀ। ਪਰ ਦਾਲ-ਸਬਜ਼ੀ ਤੇ ਤੱਤੇ ਦੁੱਧ ਵਿੱਚ ਵੀ ਦੇਸੀ ਘਿਉ ਦਾ ਚਮਚਾ
ਪਾਉਂਦਾ ਸੀ। ਘਿਉ ਦਾ 2 ਕਿੱਲੋ ਦਾ ਡੱਬਾ
ਤੇ ਅਚਾਰ ਡੈਨਿੰਗ ਟੇਬਲ ਦੇ ਉੱਤੇ ਹੀ ਪਏ ਰਹਿੰਦੇ ਸਨ। ਕੈਲੋ ਨੇ ਕਿਹਾ, “ ਟੇਬਲ ਉੱਤੇ ਘਿਉ ਪਿਆ ਹੈ। ਤੂੰ ਰੋਟੀ ਚੋਪੜ ਲੈ। ਮੇਰੀ
ਇੱਕ ਰੋਟੀ ਤਵੇ ‘ਤੇ ਪਾਈ ਹੈ। ਦੂਜੀ
ਰੋਟੀ ਫੁੱਲ ਰਹੀ ਹੈ। ਰੋਟੀ ਮੱਚ ਜਾਵੇਗੀ। “ ਬੁੱਢੇ ਨੇ ਗੱਲ ਫਿਰ ਦੁਹਰਾਈ। ਤੇਰੀ ਮਾਂ
ਕਹਿੰਦੀ, “ ਰਿੱਕੀ ਨੇ ਸ਼ਰਾਬ
ਪੀਤੀ ਹੋਈ ਹੈ। “ “ ਅੱਗੇ ਮੈਂ ਆਪ ਰੋਟੀ
ਚੋਪੜਦਾ ਹਾਂ। ਤੇਰੀ ਮਾਂ ਦੀ....। “ ਉਸ ਨੇ ਟੇਬਲ ਮੂਧਾ
ਮਾਰ ਦਿੱਤਾ ਸੀ। ਰੋਟੀਆਂ ਸਬਜ਼ੀ, ਪਲੇਟਾਂ, ਕੌਲੀਆਂ ਭੁੰਜੇ ਢਿਗ ਗਏ ਸਨ। ਕਈ ਭਾਂਡੇ ਟੁੱਟ ਗਏ ਸਨ।
ਬੁੱਢਾ ਤੇ ਮੁੰਡਾ ਉੱਠ ਕੇ ਚਲੇ ਗਏ ਸਨ।
ਮੁੰਡਾ ਸ਼ਾਇਦ ਹੋਰ
ਪਿਗ ਪੀਣ ਚਲਾ ਗਿਆ ਸੀ। ਮਿਹਰੂ ਨੇ ਰੋਟੀ ਖਾ ਕੇ ਢਿੱਡ ਭਰ ਲਿਆ ਸੀ। ਸੋਫ਼ੇ ਤੇ ਲੰਬਾ ਪੈ ਗਿਆ ਸੀ।
ਉਸ ਨੇ ਕਿਹਾ, “ ਕੁੜੇ ਕੈਲੋ ਮੈਨੂੰ
ਦੁੱਧ ਦਾ ਕੱਪ ਤੱਤਾ ਕਰਦੇ। “ ਕੈਲੋ ਨੇ ਤੱਤੇ
ਦੁੱਧ ਦਾ ਗਿਲਾਸ ਭਰ ਲਿਆ। ਉਸ ਨੇ ਕੋਲ ਜਾ ਕੇ ਕਿਹਾ, “ ਪਾਪਾ ਜੀ ਦੁੱਧ ਦਾ ਗਿਲਾਸ ਤੁਹਾਡੇ ਸਿਰਹਾਣੇ ਟੇਬਲ
ਉੱਤੇ ਰੱਖ ਦਿੱਤਾ ਹੈ। ਠੰਢਾ ਨਾਂ ਹੋ ਜਾਵੇ। ਗਰਮ-ਗਰਮ ਪੀ ਲਵੋ। ਚੁਟਕੀ ਖ਼ਸ-ਖ਼ਸ ਦੀ ਲੈ ਲਿਉ,
ਜ਼ੁਕਾਮ ਨੂੰ ਆਰਾਮ ਆ ਜਾਵੇਗਾ। “ “ ਕੁੜੇ ਟੁੱਟੇ ਭਾਂਡੇ ਚੱਕ ਦੇਵੀ। ਸਵੇਰੇ ਪੈਰਾਂ ਵਿੱਚ ਵੱਜਣਗੇ।
ਟੇਬਲ ਸਿੱਧਾ ਕਰ ਦੇਵੀ। ਹੋਰ ਨਾਂ ਸਾਰਾ ਕੁੱਝ ਕਲ ਨੂੰ ਪੂਰਾ ਦਿਨ ਪਿਆ ਰਹੇ। ਤੂੰ ਹੀ ਖਿਲਾਰਾ
ਚੁੱਕਣਾ ਹੈ। “ ਹਾਂ ਜੀ, ਮੈਂ ਸਾਰਾ ਕੁੱਝ ਠੀਕ ਕਰ ਦਿੱਤਾ ਹੈ। ਮੈਂ ਵੀ ਰੋਟੀ
ਖਾਂ ਲਵਾਂ। “ ਉਸ ਨੇ ਪਲੇਟ ਵਿੱਚ
ਰੋਟੀ ਪਾ ਲਈ। ਬੈਠ ਕੇ ਖਾਣ ਲੱਗ ਗਈ। ਰਿੱਕੀ ਆ ਗਿਆ ਸੀ। ਉਸ ਨੇ ਕਿਹਾ, “ ਸਾਲੀ ਆਪ ਰੋਟੀ ਖਾ ਰਹੀ ਹੈ। ਮੈਂ ਤਾਂ ਤੇਰੀ ਰੋਟੀ ਬਣੀ
ਉੱਤੇ ਥੁੱਕਦਾ ਹਾਂ। “ ਉਸ ਨੇ ਆਪ ਦੀ ਮਾਂ
ਦੀ ਥਾਲ਼ੀ ਵਿੱਚ ਥੁੱਕ ਦਿੱਤਾ। ਕੈਲੋ ਨੂੰ ਪੂਰੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਕੰਮ ਉੱਤੇ ਸੇਬ,
ਕੇਲਾ ਹੀ ਲੈ ਕੇ ਜਾਂਦੀ ਸੀ। 10 ਘੰਟੇ ਬਾਦ ਰੋਟੀ ਮਿਲੀ ਸੀ। ਉਸ ਨੇ ਸੋਚਿਆ, ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਮੇਰਾ ਆਪ ਦਾ
ਜੰਮਿਆਂ ਪੁੱਤ ਹੈ। ਜੇ ਉਸ ਨੇ ਥੁੱਕ ਦਿੱਤਾ ਫਿਰ ਕੀ ਹੈ? ਉਸ ਨੇ ਫਟਾਫਟ ਰੋਟੀ ਖਾ ਲਈ। ਬਈ ਕਿਤੇ ਮੇਰੇ ਹੱਥ
ਵਿੱਚੋਂ ਰੋਟੀ ਨਾਂ ਖੋ ਲਵੇ। ਉਸ ਨੂੰ ਯਾਦ ਆਇਆ। ਜਦੋਂ ਉਹ ਮਿਰਚਾਂ ਵਾਲੀ ਸਬਜ਼ੀ ਵਿੱਚੋਂ ਆਲੂ ਕੱਢ
ਕੇ, ਧੋ ਕੇ ਆਪ ਦੇ ਪੁੱਤ ਨੂੰ
ਖੁਆਉਂਦੀ ਸੀ। ਉਸ ਦੇ ਅੱਖਾਂ ਵਿਚੋਂ ਹੂੰਝੂ ਨਿਕਲ ਆਏ। ਗੱਲਾ ਸੰਘ ਵਿਚੋਂ ਉੱਤਰੇ ਪਾਣੀ ਨਾਲ ਭਰ
ਗਿਆ। ਉਸ ਨੂੰ ਹੱਥੂ ਆ ਗਿਆ।
ਮਿਹਰੂ ਨੂੰ ਜ਼ਮੀਨ ਨਹੀਂ ਸੀ। ਉਸ ਨਾਲ ਐਸਾ ਹੋ ਸਕਦਾ
ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਢੀ ਹੋ ਕੇ ਬੈਠ ਜਾਵੇਗੀ। ਉਸ ਦੇ ਕੰਮ ਤੇ ਜਾਣ
ਤੋਂ ਪਿੱਛੋਂ, ਬਾਰ ਖ਼ੋਲ ਕੇ,ਹਮੇਸ਼ਾ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ ਲਵੇਗਾ। ਫਿਰ
ਇਹ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ ਪੁਟਾਏਗੀ। ਮਿਹਰੂ ਨੂੰ
ਹੋਰ ਕੋਈ ਰਸਤਾ ਨਾਂ ਦਿਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ, ਆਪ ਦੀ ਨੂੰਹ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਸਬ ਨਾਮ ਗਿਣ ਦਿੱਤੇ। ਪੰਜਾਬੀ ਮਰਦ ਹੋਣ ਦਾ ਪੱਕਾ ਸਬੂਤ ਦੇ
ਦਿੱਤਾ। ਕਈ ਮਰਦ ਜੇ ਗੱਲ ਕਰਨ ਲੱਗੇ, ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਨਾਮ ਨਾਂ ਗਿਣਨ, ਉਹ ਅਸਲੀ ਮਾਂ-ਬਾਪ ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆਂ ਮਰਦਾਂ ਦਾ ਕਹਿਣਾ ਹੈ, “
ਧੀ, ਮਾਂ, ਭੈਣ ਨੂੰ ਜੋ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਪੰਜਾਬੀ ਮਰਦ ਦੀ ਨਹੀਂ ਹੈ। “ ਉਸ ਨੂੰ ਪੰਜਾਬੀ ਨਹੀਂ ਮੰਨਦੇ। ਆਪ ਨੂੰ ਪੰਜਾਬੀ ਮਰਦਾ
ਤੋਂ ਬਾਹਰ ਦਾ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ
ਵਾਲੇ 90 ਸਾਲਾ ਦੇ ਬੁੱਢੇ ਨੇ ਪੂਰੀ
ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰ ਕੇ, ਘਰ ਦੀਆਂ ਬਾਰੀਆਂ
ਖੁੱਲ੍ਹੀਆਂ ਸਨ। ਕੋਲੇ ਇੰਨਾ ਅੱਕ ਗਈ ਸੀ। ਜੇ ਉਸ ਨੂੰ ਕੋਈ ਹਥਿਆਰ ਦਿਸ ਪੈਂਦਾ ਬੁੱਢੇ ਦਾ ਭੋਗ
ਪੈ ਜਾਣਾ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਨੇਂ ਹੱਥਾਂ ਨਾਲ ਮੂੰਹ ਉੱਤੇ ਰੱਖ ਕੇ
ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ ਹਟਿਆ। ਗੋਪੀ ਨੇ ਆ ਕੇ,ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ, “
ਮੰਮੀ ਕੀ ਕਰਦੀ ਹੈ? ਕੰਟਰੋਲ ਕਰ। ਇਸ ਨੂੰ ਮੈਂ ਬਾਹਰ ਜਾਣ ਲਈ ਕਹਿ ਦਿੰਦੀ
ਹਾਂ। “ “ ਗੋਪੀ ਮੈਨੂੰ ਇਹ
ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਬੁੱਢਾ ਖੂਸਟ ਸੀ। ਇਸ ਨੇ ਘਰ ਦੇ ਦੋ ਮਰਦ
ਪੁੱਤ, ਪੋਤਾ ਹੋਰ ਨਿਕਾਰਾ ਕਰ ਦਿੱਤੇ
ਹਨ। ਮੈਂ 50 ਸਾਲ ਬਰਦਾਸ਼ਤ ਕਰ
ਲਏ ਹਨ। ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ ਹੈ। ਇਸ ਕੋਲੋਂ ਘਰ ਦੀ ਚਾਬੀ ਵੀ ਮੰਗ ਲੈ। “
ਮਿਹਰੂ ਫੁੱਲ ਵਰਗਾ ਹੌਲਾ ਹੋ
ਗਿਆ ਸੀ। ਸਹੁਰੇ ਦਾ ਛਤਰ ਸਿਰ ਤੋਂ ਉੱਤਰ ਗਿਆ ਸੀ। ਸੱਸ-ਸਹੁਰਾ ਚਾਹੇ ਨੂੰਹ ਦੀ ਐਸੀ ਕੀ ਤੈਸੀ ਕਰ
ਦੇਣ। ਅੱਗਾ-ਪਿੱਛਾ ਛਾਣ ਦੇਣ। ਜੇ ਨੂੰਹ ਕੁੱਝ ਕਹਿ ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ।
ਇੰਨਾ ਲੋਕਾਂ ਨੇ ਵੀ ਆਖ਼ਰ ਸੱਸ-ਸਹੁਰੇ ਬਣਨਾ ਹੈ। ਇੰਨਾ ਦੀ ਵੀ ਬਾਰੀ ਆ ਸਕਦੀ ਹੈ।
ਨਖੱਟੂ ਪੁੱਤ ਜੰਮ
ਕੇ, ਕਮਾਊ ਨੂੰਹ ਘਰ ਲੈ ਆਦੀ ਸੀ।
ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ
ਵੱਟੀਂ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਪੇ ਧੀ ਦਾ ਵਿਆਹ ਕਿਸੇ ਵੀ ਮਰਦ ਨਾਲ ਕਰ ਕੇ,
ਧੱਕਾ ਦੇਣ ਦੀ ਕਰਦੇ ਹਨ।
ਮਾਪੇ ਛੇਤੀ ਦੇ ਕੇ ਕੱਚਾ-ਪਿਲਾ ਰਿਸ਼ਤਾ ਦੇਖ ਕੇ ਫੇਰੇ ਦੇ ਦਿੰਦੇ ਹਨ। ਆਪ ਦਾ ਪਿੱਛਾ ਛੁਡਾ ਲੈਂਦੇ
ਹਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੱਜ਼ਤ ਨਹੀਂ
ਰਹਿਣੀ। ਜਿਵੇਂ ਮਾਪਿਆਂ ਨੇ ਉਸ ਨਾਲ ਆਪ ਵੱਸਣਾ ਹੁੰਦਾ ਹੈ। ਆਪ ਦੀ ਮਰਜ਼ੀ ਦਾ ਸਾਥੀ ਲੱਭਦੇ ਹਨ।
ਮਾਪਿਆਂ ਤੇ ਲੋਕਾਂ ਨੂੰ ਜਵਾਨ ਮੁੰਡਾ-ਕੁੜੀ ਕਾਮ ਦਾ ਭੂਤ ਲੱਗਦੇ ਹਨ। ਇਸੇ ਲਈ ਕੋਈ ਵੀ
ਮੁੰਡਾ-ਕੁੜੀ ਸਹੇੜਨ ਦੀ ਕਰਦੇ ਹਨ। ਕਾਮ ਦੀ ਅੱਗ ਬੁਝਾਉਣ ਵਾਲਾ ਹਥਿਆਰ ਚਾਹੀਦਾ ਹੈ। ਬੱਚੇ ਜੰਮ
ਕੇ ਬਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਣ। ਮਰਦ ਦਾ ਮੂੰਹ, ਮੱਥਾ, ਅਕਲ, ਸ਼ਕਲ ਕੈਸੀ ਵੀ
ਹੋਵੇ। ਜਿੱਥੇ ਕਾਮ ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ।
ਭਾਵੇਂ ਉਹ ਨਸ਼ੇਈ, ਸ਼ਰਾਬੀ ਮਰਦ ਜਾਂ
ਬਾਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਮ ਨੂੰ ਠੰਢਾ ਕਰਨਾ ਹੈ। ਕਈ ਔਰਤਾਂ ਝੁੱਡੂ
ਜਿਹੇ ਦੇ ਘਰ ਵਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੜੇ ਦਾ ਕਰਦੀਆਂ ਹਨ। ਉਹੀ
ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ ਸੁਣੇ ਗਏ ਹਨ,
“ ਮੈਨੂੰ ਅਕਲ ਤਾਂ ਹੁਣ ਆਈ ਹੈ।
ਵਿਆਹ ਤਾਂ ਵਿਚੋਲਿਆਂ, ਮਾਪਿਆਂ ਤੇ ਲੋਕਾਂ
ਨੇ ਕਰ ਦਿੱਤਾ। “ ਐਸੇ ਲੋਕਾਂ ਨੂੰ
ਕੋਈ ਪੁੱਛੇ, “ ਸੁਹਾਗਰਾਤ ਵੀ ਕੀ
ਵਿਚੋਲਿਆਂ, ਮਾਪਿਆਂ ਤੇ ਲੋਕਾਂ
ਨੇ ਮਨਾਈ ਸੀ? ਇਕੱਲੇ ਨੇ ਹੀ ਰੰਗ
ਰਲੀਆਂ ਮਾਣੀਆਂ ਸੀ। ਸੁਹਾਗਰਾਤ ਮਨਾਉਣ ਦੀ ਤਾਂ ਹਰ ਇੱਕ ਨੂੰ ਬਹੁਤ ਕਾਹਲੀ ਹੁੰਦੀ ਹੈ। ਚਾਹੇ ਭੇਡ
‘ਤੇ ਲਾਲ, ਗੁਲਾਬੀ ਚੁੰਨੀ ਪਾਈ ਹੋਵੇ। ਉਦੋਂ ਤਾਂ ਸ਼ਕਲ ਵੀ ਦੇਖਣ
ਦੀ ਲੋੜ ਨਹੀਂ ਹੁੰਦੀ। ਲਾੜੇ-ਲਾੜੀ ਨੂੰ ਨਕਾਰਨ ਦੀ ਤਾਂ ਗੱਲ ਛੱਡੋ। ਉਦੋਂ ਤਾਂ ਘਰ ਦੀ ਕੱਢੀ
ਮੂੰਹ ਨੂੰ ਲੱਗੀ ਹੁੰਦੀ ਹੈ। ਉਦੋਂ ਨਵੇਂ
ਵਿਆਹਿਆਂ ਨੂੰ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। “ਵਿਆਹ ਦਾ ਚਾਅ ਠੰਢਾ ਹੁੰਦੇ ਹੀ, ਆਲੇ-ਦੁਆਲੇ ਵਿਧਵਾ ਜਾਂ ਹੋਰ ਲੋੜ ਬੰਦ ਦੀ ਵੀ ਗਰਜ਼ ਸਾਰ
ਕੇ ਪੁੰਨ ਖੱਟੀ ਜਾਂਦੇ ਹਨ। ਜੇ ਉੱਤੋਂ ਫੜੇ ਜਾਣ ਜੁੱਤੀਆਂ ਮਾਰਨ ਵਾਲੇ ਵੀ ਇੰਨਾ ਸ਼ਰੀਫ਼ ਜਾਂਦਿਆਂ
ਵਿੱਚੋਂ ਹੁੰਦੇ ਹਨ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅਨੰਦ ਲੈਣ ਦੇ ਸੁਪਨੇ ਦੇਖਦਾ ਹੈ। ਦੂਜੇ
ਨੂੰ ਐਸਾ ਕਰਦੇ ਕੋਈ ਨਹੀਂ ਜ਼ਰਦਾ।
ਕੈਲੋ ਗੋਰੀ ਚਿੱਟੀ
ਬਹੁਤ ਸੀ। ਹਰ ਆਏ ਦਿਨ ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਥੋੜੇ
ਸਮੇਂ ਪਿੱਛੋਂ ਹੀ ਛੋਟੇ ਹੋਈ ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ
ਇੱਕੋ ਹੋ ਗਿਆ ਸੀ। ਉਸ ਉੱਤੇ ਰੂਪ ਇੰਨਾ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੁਹੱਪਣ ਦੀਆਂ ਉਦਾਹਰਨਾਂ
ਦਿੰਦੇ ਸਨ। ਉਸ ਨੂੰ ਦੇਖਣ ਵਾਲਾ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਸੀ। ਪਤੀ ਦੇ ਘਰ ਜਾ ਕੇ,
ਔਰਤ ਕਾਮ ਬੁਝਾਉਣ ਵਾਲੀ,
ਬੱਚੇ ਜੰਮਣ ਪਾਲਨ ਵਾਲੀ,
ਕੰਮ ਕਰਨ ਵਾਲੀ ਨੌਕਰਾਣੀ ਹੀ
ਬਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ ਸੀ।
ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ ਕਿਸੇ ਮੁੰਡੇ ਦੀ ਗੱਲ ਕਰਦੇ ਸਨ।
ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ
ਕੇ,ਫਿਰ ਵੀ ਸਾਰੀ ਗੱਲ ਸੁਣਦੀ
ਸੀ। ਕਿਸੇ ਮੁੰਡੇ ਦਾ ਆਪ ਦੇ ਨਾਲ ਨਾਮ ਜੁੜਦਾ ਸੁਣ ਕੇ, ਉਸ ਦਾ ਅੰਗ-ਅੰਗ ਨਸ਼ੇ-ਆਇਆ ਜਾਂਦਾ ਸੀ। ਸਰੀਰ ਅੰਗੜਾਈਆਂ
ਲੈਣ ਲੱਗਦਾ ਸੀ।
Comments
Post a Comment