ਭਾਗ 1 ਅੰਗਹੀਣ ਲੋਕਾਂ ‘ਤੇ ਕਿੰਨਾ ਕੁ ਤਰਸ ਕਰਦੇ ਹੋ?
ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਅੰਗਹੀਣ ਲੋਕਾਂ ‘ਤੇ ਕਿੰਨਾ ਕੁ ਤਰਸ ਕਰਦੇ ਹੋ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ ਕਿਸੇ ਨੂੰ ਲਾਂਚਰ ਦੇਖਦੇ ਹੋ। ਲੋੜਵੰਦ, ਨੰਗਾ, ਭੁੱਖਾ, ਬੇਸਹਾਰਾ, ਅੰਗਹੀਣ ਬਗੈਰ ਲੱਤਾਂ, ਪੈਰਾਂ, ਹੱਥਾਂ,
ਬਾਂਹਾਂ, ਕੰਨ ਨੱਕ ਤੋਂ ਦੇਖਦੇ ਹੋ। ਕਿੰਨਾ ਕੁ ਤਰਸ
ਕਰਦੇ ਹੋ? ਕੀ ਕਦੇ ਲੱਗਿਆ ਹੈ? ਅੰਗਹੀਣ ਲੋਕਾਂ ਨੂੰ ਸਹਾਰਾ ਦੇ ਦੇਈਏ।
ਜੇ ਉਹ ਉੱਠ ਕੇ ਤੁਰ ਨਹੀਂ ਸਕਦਾ। ਉਸ ਨੂੰ ਰੋੜ ਕੇ ਚੱਲਣ ਵਾਲੀ ਪਈਆਂ ਵਾਲੀ ਲੱਕੜ ਦੀ ਪਟੜੀ ਬਣਵਾ
ਕੇ ਦੇ ਦੇਈਏ। ਅੱਜ ਕਲ ਤਾਂ ਕੁਰਸੀਆਂ ਨੂੰ ਵੀ ਪਹੀਏ ਲੱਗੇ ਹੋਏ ਹਨ। ਸਗੋਂ ਕੁਰਸੀਆਂ ਵੀ ਬੈਟਰੀ
ਨਾਲ ਚੱਲਦੀਆਂ ਹਨ। ਜੋ ਕੁੱਝ ਕੁ ਸੌ ਲਗਾ ਕੇ ਮਿਲ ਜੀਂਆਂ ਹਨ। ਇੰਨਾਂ ਤਾਂ ਕਰ ਸਕਦੇ ਹਾਂ। ਘਰ ਤੇ
ਰਿਸ਼ਤੇਦਾਰੀ ਵਿੱਚ ਐਸਾ ਬੰਦਾ ਕੋਈ ਨਾ ਛੱਡੀਏ। ਜੋ ਬੇਸਹਾਰਾ ਅੰਗਹੀਣ ਗੋਡਣੀਆਂ ਰੁੜਦਾ ਫਿਰਦਾ
ਹੋਵੇ। ਅੰਗਹੀਣ ਜਿੰਦਗੀ ਦੇ ਧੱਕੇ ਖਾਂਦਾ ਫਿਰਦਾ ਹੋਵੇ। ਉਨ੍ਹਾਂ ਦਾ ਆਸਰਾ ਤੁਸੀਂ ਬਣ ਜਾਵੋ। ਕੀ
ਕਦੇ ਐਸਾ ਪੁੰਨ ਦਾ ਕੰਮ ਕੀਤਾ ਹੈ। ਜੋ ਬੰਦਾ ਚੱਲ ਨਹੀਂ ਸਕਦਾ। ਉਸ ਲਈ ਐਸਾ ਕੁੱਝ ਪ੍ਰਬੰਧ ਕਰ
ਦੇਈਏ। ਉਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਜਾ ਸਕੇ। ਬਾਥਰੂਮ ਹੀ ਕਿਸੇ ਸਹਾਰੇ ਨਾਲ ਜਾ
ਸਕੇ। ਕਈ ਪਾਣੀ ਪੀਣ ਨੂੰ ਵੀ ਤਰਸਦੇ ਹਨ। ਆਪ ਪਾ ਕੇ ਪਾਣੀ ਨਹੀਂ ਪੀ ਸਕਦੇ। ਇੰਨੀ ਚਲਣ ਦੀ ਪਹੁੰਚ
ਨਹੀਂ ਹੈ। ਕੀ ਕਦੇ ਬੇਸਹਾਰਾ, ਲਾਂਚਰ ਲੋਕ ਤੁਹਾਨੂੰ ਵੀ ਦੁਨੀਆ ਵਿੱਚ
ਦਿਸਦੇ ਹਨ। ਜਾਂ ਅੱਖਾਂ ‘ਤੇ ਧੰਨ-ਦੌਲਤ ਦੀ ਪੱਟੀ ਬੰਨੀ ਹੋਣ ਕਰਕੇ,
ਐਸੇ ਲੋਕ ਕੀੜੇ-ਮਕੌੜਿਆਂ ਵਰਗੇ ਦਿਸਦੇ ਹਨ। ਕਈਆਂ ਦੇ ਮਾਪੇ ਅੰਗਹੀਣ ਹਨ। ਕਿਤੇ
ਅਸ਼ਰਮ ਵਿੱਚ ਛੱਡ ਦਿੱਤੇ ਹਨ। ਐਸਾ ਉਨ੍ਹਾਂ ਨਾਲ ਵੀ ਹੋਣ ਵਾਲਾ ਹੈ। ਯਾਦ ਜਰੂਰ ਕਰਨਾ। ਮਾਂ-ਬਾਪ
ਨੇ ਉਦੋਂ ਤੋਂ ਪਾਲਣਾਂ ਕੀਤੀ ਹੈ। ਜਦੋਂ ਅੱਖਾਂ ਨਹੀਂ ਖੁੱਲ੍ਹੀਆਂ ਸੀ। ਤੁਰ, ਬੋਲ ਨਹੀਂ ਹੁੰਦਾ
ਸੀ। ਬਿਸਤਰ ਬਾਰ-ਬਾਰ ਖਰਾਬ ਕਰਦੇ ਸੀ। ਪਹਿਲਾਂ ਮਾਂ ਨੇ ਖੂਨ ਨਾਲ ਆਪਣੇ ਹਿੱਸੇ ਦਾ ਭੋਜਨ ਦੇ ਕੇ
ਪੇਟ ਅੰਦਰ ਪਾਲਣਾਂ ਕੀਤੀ ਹੈ। ਫਿਰ ਜਨਮ ਪਿੱਛੋ ਖੂਨ ਪਸੀਨੇ ਦੀ ਕਮਾਈ ਨਾਲ ਮਾਂ-ਬਾਪ ਨੇ ਪਾਲਿਆ,
ਪੜ੍ਹਾਇਆ, ਵਿਆਹ ਕੀਤਾ। ਐਸੇ ਪੁੱਤਰਾਂ-ਧੀਆਂ ਲਈ ਮਾਪੇਂ ਭਾਰ ਬਣ ਜਾਂਦੇ ਹਨ।
ਐਸੇ ਲੋਕਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ। ਬਹੁਤ ਲੋਕ
ਐਸੇ ਹਨ। ਜਿੰਨਾ ਕੋਲ ਬਹੁਤ ਪੈਸੇ ਹਨ। ਉਨ੍ਹਾਂ ਨੂੰ ਪੈਸੇ ਖ਼ਰਚਣ ਲਈ ਥਾਂ ਨਹੀਂ ਲੱਭਦੀ। ਦਾਨੀ
ਲੋਕ ਆਪ ਦਾ ਨਾਮ ਉੱਚਾ ਕਰਨ ਲਈ ਮੰਦਰਾਂ ਵਿੱਚ ਪੱਥਰ ਹੀ ਲਵਾਈ ਜਾਂਦੇ ਹਨ। ਜੋ ਰੱਬ ਦਿਲਾਂ ਵਿੱਚ
ਵੱਸਦਾ ਹੈ। ਉਸ ਨੂੰ ਪੱਥਰਾਂ ਉੱਤੇ ਖੁਦਵਾ ਕੇ ਪੱਥਰਾਂ ਵਿਚੋਂ ਲੱਭਦੇ ਹਨ। ਪੱਥਰ ਤਾਂ ਕਿਤੇ ਵੀ
ਲੱਗ ਜਾਵੇ। ਉਸ ‘ਤੇ ਕੋਈ ਅਸਰ ਨਹੀਂ ਹੁੰਦਾ। ਉਹ ਚਾਹੇ ਰਸਤੇ ਵਿੱਚ
ਹੋਵੇ ਜਾਂ ਗੁਰਦੁਆਰੇ, ਮੰਦਰ ਵਿੱਚ ਹੋਵੇ। ਗੁਰਦੁਆਰੇ, ਮੰਦਰਾਂ ਦੀ ਸ਼ਾਂਤੀ ਵਿੱਚ ਵੀ ਪੱਥਰ ਧੁੱਪ
ਵਿੱਚ ਤਪਦਾ ਹੈ। ਠੰਢ ਵਿੱਚ ਠਰਦਾ ਹੈ। ਇਸ ‘ਤੇ ਤੁਰਨ ਵਾਲਿਆਂ ਦੇ ਪੈਰ
ਗਰਮੀਆਂ ਨੂੰ ਸੜਦੇ ਹਨ। ਸਰਦੀਆਂ ਨੂੰ ਠਰਦੇ ਹਨ। ਮੰਦਰ, ਗੁਰਦੁਆਰੇ ਵਿੱਚ ਲੱਗ ਕੇ ਵੀ ਲੋਕਾਂ ਨੂੰ
ਸੂਲ਼ ਵਾਂਗ ਚੁੰਬਦਾ ਹੈ। ਇਸ ‘ਤੇ ਤੁਰਨ ਵਾਲੇ ਲੋਕ ਬਦਦੁਆਵਾਂ ਦਿੰਦੇ
ਹਨ। ਐਸੇ ਪੱਥਰ ਦਾਨ ਕਰਕੇ ਆਪ ਦਾ ਨਾਮ ਚਮਕਾਉਣ ਵੱਲੋਂ ਕੀ ਖੜ੍ਹਾ ਹੈ? ਦਾਨ
ਉਹੀ ਹਰਾ ਹੁੰਦਾ ਹੈ। ਜੋ ਭਲੇ ਲਈ ਕੀਤਾ ਜਾਵੇ। ਕਿਸੇ ਦੀ ਗਰਜ ਸਾਰ ਦੇਵੇ। ਕਿਸੇ ਭੁੱਖੇ ਦਾ ਢਿੱਡ
ਭਰ ਸਕੇ। ਨੰਗੇ ਉੱਤੇ ਕੱਪੜਾ ਪਾ ਸਕੇ। ਬੇਸਹਾਰਾ ਲਈ ਆਸਰਾ ਬਣ ਸਕੇ। ਜੋ ਚੱਲ ਨਹੀਂ ਸਕਦੇ। ਉਸ ਦੇ
ਚੱਲਣ ਦੀਆਂ ਵਸਾਖੀਆਂ ਬਣ ਜਾਵੇ।
ਕੀ ਕਦੇ ਕਿਸੇ ਲੰਗੜੇ-ਲੂਲ੍ਹੇ, ਅੰਨ੍ਹੇ, ਬੋਲੇ ਤੇ ਵੀ ਤਰਸ ਆਇਆ ਹੈ? ਜਾਂ ਇੰਨਾ ਨੂੰ ਗਾਲ਼ਾ ਕੱਢ ਕੇ ਅੱਗੇ ਨਿਕਲ ਜਾਂਦੇ ਹੋ। ਬਈ ਐਸੇ ਲੋਕ ਨਾਂ ਅੱਗੇ ਤੁਰਦੇ
ਹਨ। ਸਗੋਂ ਰਸਤੇ ਵਿੱਚ ਅੜਿੱਕਾ ਲੱਗਦੇ ਹਨ। ਜਦੋਂ ਕੋਈ ਐਸੇ ਲੋਕਾਂ ਲਈ ਚੰਦਾ ਇਕੱਠਾ ਕਰਦਾ ਹੈ।
ਕੀ ਕਦੇ ਐਸੇ ਗ਼ਰੀਬੜੇ ਲੋਕਾਂ ਲਈ ਦਾਨ ਕੀਤਾ ਹੈ? ਜੇ ਕਦੇ ਕੋਈ ਐਸਾ
ਬੰਦਾ ਤੁਹਾਡੇ ਅੱਗੇ ਆ ਜਾਵੇ। ਜੋ ਬਗੈਰ ਪੈਰਾਂ ਲੱਤਾਂ ਤੋਂ ਰਿੜ੍ਹਦਾ ਫਿਰਦਾ ਹੋਵੇ। ਕੀ ਇੱਕ ਦਮ
ਉਸ ਕੋਲ ਰੁਕ ਕੇ, ਉਦੋਂ ਹੀ ਉਸ ਨੂੰ ਕੁੱਝ ਪੈਸੇ ਕੋਲੋਂ ਲੱਗਾ ਕੇ,
ਕਿਸੇ ਐਸੀ ਚੀਜ਼ ਦਾ ਪ੍ਰਬੰਧ ਕਰ ਸਕਦੇ ਹੋ? ਉਹ ਬੇਬੀ
ਵਾਕਰ ਦੀ ਤਰਾਂ ਟਾਇਰਾਂ ਦੇ ਸਹਾਰੇ ਬੈਠ ਕੇ ਆਸਾਨੀ ਨਾਲ ਜ਼ਿੰਦਗੀ ਜਿਉਂ ਸਕੇ। ਮੈਨੂੰ ਯਾਦ ਆਇਆ।
ਸਾਡੇ ਪਿੰਡ ਇੱਕ ਬੰਦਾ ਸੀ। ਉਸ ਦੀਆਂ ਗੋਡਿਆਂ ਤੋਂ ਥੱਲੇ ਲੱਤਾਂ ਨਹੀਂ ਸੀ। ਉਸ ਦੇ ਦੋਨੇਂ ਹੱਥਾਂ
ਵਿੱਚ ਲੱਕੜੀ ਹੁੰਦੀ ਸੀ। ਉਹ ਆਪ ਦਾ ਪੂਰਾ ਭਾਰ ਹੱਥਾਂ ਉੱਤੇ ਦਿੰਦਾ ਸੀ। ਟਪੂਸੀਆਂ ਜਿਹੀਆਂ ਮਾਰ
ਕੇ ਹੱਥਾਂ ਭਾਰ ਚੱਲਦਾ ਸੀ। ਉਸ ਦੇ ਪੱਟ ਧਰਤੀ ਨਾਲ ਰਗੜ ਹੁੰਦੇ ਸੀ। ਪੈਰਾਂ ਦਾ ਕੰਮ ਹੱਥਾਂ ਤੋਂ
ਲੈਂਦਾ ਸੀ। ਕਦੇ ਐਸੇ ਵੀ ਥੋੜ੍ਹਾ-ਬਹੁਤਾ ਚੱਲ ਕੇ ਦੇਖਣਾ। ਹੱਥਾਂ ਬਾਵਾ ਨੂੰ ਕਿੰਨੀ ਤਕਲੀਫ਼
ਹੁੰਦੀ ਹੈ। ਉਹ ਰਸਤੇ ਵਿੱਚ ਵੀ ਐਸੇ ਹੀ ਚੱਲਦਾ ਸੀ। ਇੱਕ ਬਾਰ ਉਹ ਰੇਲ ਵਿੱਚ ਪਤਾ ਨਹੀਂ ਕਿਵੇਂ
ਚੜ੍ਹਿਆਂ। ਪਿੰਡ ਨੂੰ ਵਾਪਸ ਆ ਰਿਹਾ ਸੀ। ਸਟੇਸ਼ਨ ਘਰ ਤੋਂ ਜ਼ਿਆਦਾ ਹੀ ਦੂਰ ਸੀ। ਘਰ ਦੇ ਨੇੜੇ ਦੀ
ਰੇਲ ਲੰਘਦੀ ਸੀ। ਉਸ ਨੇ ਘਰ ਕੋਲ ਆ ਕੇ ਛਾਲ ਮਾਰ ਦਿੱਤੀ। ਉਹ ਰੇਲ ਗੱਡੀ ਦੇ ਪਹੀਆਂ ਵਿੱਚ ਫਸ
ਗਿਆ। ਕਈ ਲੋਕਾਂ ਦਾ ਕਹਿਣਾ ਸੀ। ਉਹ ਜੰਗਲ-ਪਾਣੀ ਗਿਆ ਸੀ। ਰੇਲ ਦੀ ਲੀਹ ਪਾਰ ਕਰਨ ਲੱਗਾ ਸੀ। ਰੇਲ
ਥੱਲੇ ਆ ਕੇ ਮਰ ਗਿਆ।
ਪਤਾ ਨਹੀਂ ਐਸੇ ਕਿੰਨੇ ਕੁ ਰੱਬ ਦੇ ਬੰਦੇ ਗ਼ਰੀਬੜੇ ਹਨ।
ਜੋ ਆਪੇ ਮੂੰਹ ਵਿੱਚ ਬੁਰਕੀ ਨਹੀਂ ਪਾ ਸਕਦੇ। ਚੱਲ-ਫਿਰ ਨਹੀਂ ਸਕਦੇ। ਬਾਥਰੂਮ ਆਪ ਨਹੀਂ ਜਾ ਸਕਦੇ।
ਐਸੇ ਲੋਕਾਂ ਲਈ ਕੁੱਝ ਜ਼ਰੂਰ ਕਰੀਏ। ਇੱਕ ਦੋ ਅੰਗਹੀਣ ਬੰਦਿਆਂ ਲਈ ਸਹਾਰਾ ਬਣ ਜਾਈਏ। ਹਜਾਰਾਂ ਡਾਲਰ,
ਰੁਪੀਏ ਕਮਾਉਂਦੇ ਹਾਂ। ਜੇ ਕੁੱਝ ਸੈਂਕੜੇ ਕਿਸੇ ਦਾ ਜੀਵਨ ਬਣਾ ਸਕਦੇ ਹਨ। ਐਸਾ ਦਾਨ ਜਰੂਰ ਕਰੀਏ। ਅੰਗਹੀਣ
ਲੋਕ ਆਪਣੇ ਤੋਂ ਬਹੁਤੇ ਨਹੀਂ ਹਨ। ਆਉ ਪ੍ਰਣ ਕਰੀਏ। ਗੋਲਕਾਂ ਭਰਨ ਦੇ ਨਾਲੋ ਗ਼ਰੀਬ ਦਾ ਮੂੰਹ ਵੀ ਭਰੀਏ।
ਗੁਰਦੁਆਰੇ ਵਿੱਚ ਵੀ ਇੰਨਾਂ ਲਈ ਹਰ ਪੁੰਨ ਦਾ ਕੰਮ ਚਾਲੂ ਰਹਿੱਣਾਂ ਚਾਹੀਦਾ ਹੈ। ਕੋਈ ਵੀ ਐਸਾ
ਦੁਨੀਆ ‘ਤੇ ਅੰਗਹੀਣ ਬੰਦਾ ਨਾ ਰਹੇ। ਕੈਨੇਡਾ, ਅਮਰੀਕਾ ਤੇ ਬਾਹਰਲੇ
ਦੇਸ਼ਾਂ ਵਿੱਚ ਅੰਗਹੀਣ ਲੋਕਾਂ ਲਈ ਨੌਕਰੀਆਂ ਵੱਖਰੀਆਂ ਰੱਖੀਆਂ ਗਈਆਂ ਹਨ। ਹਰ ਮਹੀਨੇ 700 ਡਾਲਰ
ਤੋਂ 1700 ਡਾਲਰ ਤੱਕ ਦਾ ਭੱਤਾ ਦਿੱਤਾ ਜਾਂਦਾ ਹੈ। ਸਾਰੀਆਂ ਦਵਾਈਆਂ ਗੌਰਮਿੰਟ ਦਿੰਦੀ ਹੈ।
ਗੌਰਮਿੰਟ ਕੱਪੜਾ, ਬਿਸਤਰਾ, ਰਹਿਣ ਲਈ ਘਰ
ਦਿੰਦੀ ਹੈ। ਵੀਲ ਚੇਅਰ ਬਣਾਈਆਂ ਗਈਆਂ ਹਨ। ਜ਼ਿਆਦਾਤਰ ਗੌਰਮਿੰਟ ਦੀਆਂ ਬਿਲਡਿੰਗਾਂ ਵਿੱਚ ਦਰਵਾਜ਼ੇ
ਵੀ ਐਸੇ ਹਨ। ਜੋ ਬਟਨ ਦੱਬਣ ਨਾਲ ਖੁੱਲ ਦੇ ਹਨ। ਵੀਲ ਚੇਅਰ ਲੰਘ ਸਕਦੀ ਹੈ। ਲਿਫ਼ਟ ਦਾ ਪ੍ਰਬੰਧ
ਹੁੰਦਾ ਹੈ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਅੰਗਹੀਣ ਲੋਕਾਂ
ਦੀ ਲੋਕ ਵੀ ਹਰ ਮਦਦ ਕਰਦੇ ਹਨ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ
ਵਿੱਚ ਅੰਗਹੀਣ ਲੋਕਾਂ ਨੂੰ ਹਰ ਪਾਸੇ ਸਕੂਲਾਂ, ਕੰਮਾਂ ‘ਤੇ ਪਹਿਲ ਦਿੱਤੀ ਜਾਂਦੀ ਹੈ। ਜੇ ਐਸੇ ਹੀ ਏਸ਼ੀਅਨ ਦੇਸ਼ਾਂ ਵਿੱਚ ਤੇ ਪਬਲਿਕ ਦੁਆਰਾ ਮਦਦ
ਕੀਤੀ ਜਾਵੇ। ਅੰਗਹੀਣ ਲੋਕਾਂ ਦਾ ਜਿਊਣਾ ਸੌਖਾ ਹੋ ਜਾਵੇਗਾ। ਉਹ ਵੀ ਆਮ ਲੋਕਾਂ ਵਾਗ ਜਿਊਣਾ
ਚਾਹੁੰਦੇ ਹਨ। ਕਿਸੇ ‘ਤੇ ਵੀ ਮਾੜੇ ਦਿਨ ਆ ਸਕਦੇ ਹਨ। ਰੱਬ ਤੋਂ ਡਰ ਕੇ
ਰਹੀਏ। ਰੱਬ ਸਬ ਨੂੰ ਐਸੀ ਸ਼ਕਤੀ ਦੇਵੇ। ਦਾਨ ਖੁੱਲ ਕੇ ਕਰੋ। ਗ਼ਰੀਬੜੇ, ਅੰਗਹੀਣਾਂ
ਦੀ ਮਦਦ ਕਰੋ। ਆਸਰਾ ਬਣੋ। ਖ਼ੁਸ਼ ਰਹੋ। ਰੱਬ ਭਲਾ ਕਰੇਗਾ। ਜੈਸੀ ਕਰਨੀ ਵੈਸੀ ਭਰਨੀ ਹੈ। ਸਮਾਂ,
ਭੋਜਨ, ਕੱਪੜਾ, ਬਿਸਤਰਾ,
ਛੱਤ ਤੇ ਪੈਸਾ ਦਾਨ ਕਰੋ। ਕਦੇ ਸ਼ਾਇਦ ਕਿਸੇ ਤੋਂ ਵਾਪਸ ਵੀ ਮਿਲ ਸਕਦਾ ਹੈ। ਸਬ ਦਾ
ਸਹਾਰਾ ਬਣੋ। ਖੋਹਣਾ ਨਾ ਸਿਖੋ। ਦੇਣਾ ਸਿਖੋ। ਪਤਾ ਨਹੀਂ ਕਿਹਦੇ ਤੱਕ ਲੋੜ ਪੈ ਜਾਵੇ। ਕਦੋ ਕਿਹਦੇ ‘ਤੇ
ਕੈਸਾ ਬਖ਼ਤ ਪੈ ਜਾਵੇ। ਲੋਕਾਂ ਨੂੰ ਸੁਖ ਦਾ ਸਾਹ ਦੇਣ ਵਾਲਾ ਕੰਮ ਕਰੋ। ਜੀਵੋ ਤੇ ਲੋਕਾਂ ਦੇ ਜੀਵਨ
ਦੀ ਆਸ ਬਣੀਏ। ਦੁਨੀਆਂ ਖੁਸ਼ਿਆਲ ਬਣ ਜਾਵੇਗੀ।
Comments
Post a Comment