ਭਾਗ 37 ਸਾਂਝਾਂ ਬਿਜ਼ਨਸ ਨਾ ਹੀ ਕਰੀਏ ਬੁੱਝੋ ਮਨ ਵਿੱਚ ਕੀ?

ਸਾਂਝਾਂ ਬਿਜ਼ਨਸ ਨਾ ਹੀ ਕਰੀਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com    

ਕੋਈ ਵੀ ਕੰਮ ਇੱਕ ਬੰਦਾ ਨਹੀਂ ਕਰ ਸਕਦਾ। ਕਿਤੇ ਨਾ ਕਿਤੇ ਕਿਸੇ ਦੀ ਲੋੜ ਪੈ ਹੀ ਜਾਂਦੀ ਹੈ। ਰਲ-ਮਿਲ ਕੇ ਕੰਮ ਕਰਨਾ ਪੈਂਦਾ ਹੈ। ਘਰ ਵੀ ਇੱਕ ਬੰਦਾ ਨਹੀਂ ਚਲਾ ਸਕਦਾ। ਪਤੀ-ਪਤਨੀ ਰਲ ਕੇ ਘਰ ਚਲਾਉਂਦੇ ਹਨ। ਜਦੋਂ ਬੱਚੇ ਜਵਾਨ ਹੋ ਜਾਂਦੇ ਹਨ। ਉਹ ਘਰ ਦੇ ਖ਼ਰਚੇ ਚਲਾਉਣ ਲੱਗ ਜਾਂਦੇ ਹਨ। ਇਸੇ ਕਰਕੇ ਕਈ ਘਰਾਂ ਵਿੱਚ ਅਜੇ ਵੀ ਸਾਂਝੇ ਪਰਿਵਾਰ ਹਨ। ਇਹ ਵੀ ਉਦੋਂ ਤੱਕ ਹੀ ਠੀਕ ਚੱਲਦੇ ਹਨ। ਜਦੋਂ ਤੱਕ ਘਰ ਵਿੱਚ ਸ਼ਾਂਤੀ ਰਹਿੰਦੀ ਹੈ। ਹਰ ਬੰਦਾ ਸ਼ਾਂਤ ਨਹੀਂ ਹੁੰਦਾ। ਕਈ ਐਸੇ ਬੰਦੇ ਹਨ। ਕੋਈ ਵੀ ਨੁਕਸਾਨ ਹੋ ਜਾਵੇ। ਉਨ੍ਹਾਂ ਨੂੰ ਭੋਰਾ ਫ਼ਰਕ ਨਹੀਂ ਪੈਂਦਾ। ਗ਼ੁੱਸਾ ਆਉਂਦਾ ਹੀ ਨਹੀਂ ਹੈ। ਕਈ ਹਰ ਨਿੱਕੀ ਗੱਲ ਤੇ ਅੱਗ ਭਬੂਕਾ ਹੋਏ ਰਹਿੰਦੇ ਹਨ। ਬਾਕੀ ਸਾਰਾ ਪਰਿਵਾਰ ਐਸੇ ਬੰਦਿਆਂ ਨੂੰ ਸ਼ਾਂਤ ਕਰਨ ਲੱਗੇ ਹੁੰਦੇ ਹਨ। ਕਈ ਕੰਮ ਚੋਰ ਹੁੰਦੇ ਹਨ। ਕੰਮ ਤੋਂ ਟਲਦੇ ਰਹਿੰਦੇ ਹਨ। ਸਗੋਂ ਦੂਜਿਆਂ ਤੋਂ ਹੀ ਕੰਮ ਕਰਾਉਂਦੇ ਰਹਿੰਦੇ ਹਨ। ਕਈਆਂ ਨੂੰ ਕੰਮ ਕਰਨ ਤੋਂ ਵਿਹਲ ਹੀ ਨਹੀਂ ਮਿਲਦੀ। ਉਹ ਵਿਹਲੇ ਬੈਠ ਹੀ ਨਹੀਂ ਸਕਦੇ। ਕਈ ਦੂਜਿਆਂ ਵਿੱਚ ਨੁਕਸ ਹੀ ਕੱਢਦੇ ਰਹਿੰਦੇ ਹਨ। ਕਈ ਐਸੇ ਵੀ ਹੁੰਦੇ ਹਨ। ਜੋ ਘਰ, ਸਮਾਜ, ਦੇਸ਼ ਨਾਲ ਧੋਖਾ, ਠੱਗੀ, ਚੋਰੀ ਕਰਨ ਤੋਂ ਬਗੈਰ ਕੁੱਝ ਸੋਚਦੇ ਹੀ ਨਹੀਂ ਹਨ। ਐਸੇ ਵੀ ਲੋਕ ਹੁੰਦੇ ਹਨ। ਜੋ ਸਿੱਧੇ ਨਿਰਮਲ ਮੱਤ ਵਾਲੇ ਹੁੰਦੇ ਹਨ। ਹੇਰਾ-ਫੇਰੀ ਵਾਲੇ ਨੂੰ ਵੀ ਦੇਖ ਕੇ ਅੱਖੋਂ ਉਹਲੇ ਕਰ ਦਿੰਦੇ ਹਨ। ਇੱਕ ਪਰਿਵਾਰ ਤੇ ਇੱਕ ਥਾਂ ਤੇ ਨੌਕਰੀ ਕਰਨ ਵਾਲਿਆਂ ਸਮਾਜ ਦੇ ਹਰ ਬੰਦੇ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ। ਕਈ ਰਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਖਿਲਾਰਾ ਹੀ ਖਿਲਾਰ ਦਿੰਦੇ ਹਨ। ਬਣਿਆ ਹੋਇਆ ਕੰਮ ਵਿਗਾੜ ਦਿੰਦੇ ਹਨ। ਐਸੇ ਲੋਕਾਂ ਦੇ ਕਰਕੇ ਹੀ ਬਣਦੇ ਕੰਮ ਵਿਗੜ ਜਾਂਦੇ ਹਨ। ਨੁਕਸਾਨ ਹੁੰਦੇ ਹਨ।

ਜਦੋਂ ਦੋ ਤਿੰਨ ਬੰਦੇ ਰਲ ਕੇ ਸਾਂਝਾਂ ਬਿਜ਼ਨਸ ਕਰਦੇ ਹਨ। ਸ਼ੁਰੂ ਵਿੱਚ ਵਧੀਆ ਚੱਲੀ ਜਾਂਦਾ ਹੈ। ਜਿਉਂ ਹੀ ਬਹੁਤ ਆਮਦਨ ਹੋਣ ਲੱਗਦੀ ਹੈ। ਕਿਸੇ ਕਾਰਨ ਕਰਕੇ ਇੱਕ ਜਾਣਾ ਬਿਜ਼ਨਸ ਵੱਲ ਧਿਆਨ ਨਹੀਂ ਦਿੰਦਾ। ਜੇ ਕੋਈ ਇੱਕ ਦੂਜੇ ਨੂੰ ਹਿਸਾਬ ਨਹੀਂ ਦਿੰਦਾ। ਬਿਜ਼ਨਸ ਰੁਕ ਜਾਂਦਾ ਹੈ। ਬਿਜ਼ਨਸ ਤਾਂ ਮਿਹਨਤ ਕਰਨ ਨਾਲ ਚੱਲਦੇ ਹਨ। ਜੇ ਚੰਗੀ ਤਰਾਂ ਧਿਆਨ ਨਾ ਦਿੱਤਾ ਜਾਵੇ। ਘਾਟਾ ਪੈ ਜਾਂਦਾ ਹੈ। ਨਿਕੰਮੇ ਬੰਦੇ ਕਾਰਨ ਸਾਂਝਾਂ ਬਿਜ਼ਨਸ ਖੜ੍ਹ ਜਾਂਦਾ ਹੈ। ਸਾਂਝਾਂ ਬਿਜ਼ਨਸ ਕਰਨ ਵਾਲਿਆਂ ਦਾ ਕਈਆਂ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਸਾਂਝਾਂ ਬਿਜ਼ਨਸ ਕਰਨ ਵਾਲਿਆਂ ਦੇ ਬੱਚੇ ਜਦੋਂ ਵੱਡੇ ਹੋ ਕੇ ਬਹੁਤ ਜ਼ਿਆਦਾ ਦਖ਼ਲ ਅੰਦਾਜ਼ੀ ਕਰਦੇ ਹਨ। ਕਈਆਂ ਦੇ ਬੱਚੇ ਸਾਂਝੇ ਬਿਜ਼ਨਸ ਵੱਲ ਧਿਆਨ ਹੀ ਨਹੀਂ ਦਿੰਦੇ। ਕੋਈ ਆਪਣਾ ਹੀ ਕੰਮ ਸ਼ੁਰੂ ਕਰ ਲੈਂਦੇ ਹਨ। ਬੁਜਰੁਗ ਕਿੰਨਾ ਕੁ ਚਿਰ ਗੱਡੀ ਰੋੜਨਗੇ? ਇੱਕ ਦਿਨ ਸਮ ਟੁੱਟ ਜਾਵੇਗਾ। ਕੋਸ਼ਿਸ਼ ਕਰੋ ਸਾਂਝਾਂ ਸਾਂਝਾਂ ਬਿਜ਼ਨਸ ਨਾ ਹੀ ਕਰੋ। ਪਤਾ ਨਹੀਂ ਕਦੋਂ ਚਲਾਕ ਬੰਦਾ ਆਪਦਾ ਹਿੱਸਾ ਕੱਢ ਲਵੇ। ਬਿਜ਼ਨਸ ਵਿੱਚ ਘਾਟਾ ਦਿਖਾ ਦੇਵੇ। ਸਾਂਝਾਂ ਬਿਜ਼ਨਸ ਠੱਪ ਹੋ ਸਕਦਾ ਹੈ। ਹੋ ਸਕੇ ਸਾਂਝਾ ਬਿਜ਼ਨਸ ਨਾ ਹੀ ਕਰੋ। ਜੋ ਵੀ ਖ਼ਰੀਦਣਾ ਹੈ। ਆਪਣੇ ਨਾਮ ਖ਼ਰੀਦੋ। ਪਤਾ ਨਹੀਂ ਪਿਉ, ਪੁੱਤਰ, ਧੀ, ਮਾਂ, ਦੋਸਤ, ਭਰਾ, ਭੈਣ ਪਤੀ-ਪਤਨੀ  ਵਿੱਚੋਂ ਕੌਣ ਧੋਖਾ ਦੇ ਜਾਵੇ? ਜ਼ਾਮਨਾਂ ਕਲਯੁਗ ਦਾ ਹੈ। ਜਰਾ ਬਚ ਕੇ ਸਜਣਾ।

ਪਿੰਡਾ ਵਿੱਚ ਮਾਂ-ਪਿਉ ਵਿਚੋਂ ਇੱਕ ਦੇ ਕੋਲ ਪੈਸੇ ਹੁੰਦੇ ਹਨ। ਘਰ ਦੇ ਕੰਮ ਕਰਨ ਦਾ ਫ਼ੈਸਲਾ ਉਸੇ ਨੇ ਕਰਨਾ ਹੁੰਦਾ ਹੈ। ਜੋ ਗੱਲ ਇੱਕ ਨੇ ਕਰ ਦਿੱਤੀ। ਦੂਜਾ ਉਸ ਗੱਲ ਨੂੰ ਮੰਨਦਾ ਹੈ। ਜਿਸ ਘਰ ਵਿੱਚ ਡੋਰੀ ਇੱਕ ਦੇ ਹੱਥ ਹੋਵੇ। ਉਹ ਘਰ ਪਰਿਵਾਰ ਸੁਖੀ ਵੱਸਦਾ। ਬਾਪੂ ਦੀ ਸਾਰੀ ਜ਼ੁੰਮੇਵਾਰੀ ਹੁੰਦੀ ਹੈ। ਉਸੇ ਨੇ ਖ਼ਰਚੇ ਤੇ ਆਮਦਨ ਦਾ ਹਿਸਾਬ ਰੱਖਣਾ ਹੁੰਦਾ ਹੈ। ਜਿਸ ਘਰ ਪਰਿਵਾਰ ਵਿੱਚ ਸਾਰੇ ਹੀ ਆਪੋ-ਧਾਪੀ ਕਰਨ ਲੱਗ ਜਾਣ। ਉਸ ਘਰ ਦਾ ਅੰਤ ਵੀ ਛੇਤੀ ਹੋ ਜਾਂਦਾ ਹੈ। ਹਰ ਇੱਕ ਘਰ ਪਰਿਵਾਰ ਦੇ ਬੰਦਿਆਂ ਦਾ ਦਿਮਾਗ਼ ਅਲੱਗ-ਅਲੱਗ ਚੱਲਦਾ ਹੈ। ਕੋਈ ਕਿਸੇ ਦੀ ਨਹੀਂ ਸੁਣਦਾ। ਜਿੰਨੇ ਬੰਦੇ ਸਬ ਦੇ ਆਪਣੇ ਰਾਹ ਹੁੰਦੇ ਹਨ। ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ ਵਿੱਚ ਪਤੀ-ਪਤਨੀ ਦੋਨੇਂ ਕਮਾਈ ਕਰਦੇ ਹਨ। ਧੀਆਂ-ਪੁੱਤਰ, ਜਵਾਨ ਹੋ ਕੇ ਨੌਕਰੀਆਂ ਕਰਦੇ ਹਨ। ਸਬ ਦਾ ਹਿਸਾਬ ਅਲੱਗ-ਅਲੱਗ ਚੱਲਦਾ ਹੈ।

ਜੇ ਘਰ ਪਰਿਵਾਰ ਵਿੱਚ ਘਰ, ਜਾਇਦਾਦ, ਬਿਜ਼ਨਸ ਪਤੀ-ਪਤਨੀ ਜਾਂ ਹੋਰ ਸਾਂਝਾ ਬਿਜ਼ਨਸ ਕਰਨ ਵਾਲੇ ਦੇ ਨਾਮ ਹੈ। ਜੇ ਪਤੀ-ਪਤਨੀ ਜਾਂ ਹੋਰ ਸਾਂਝਾ ਬਿਜ਼ਨਸ ਕਰਨ ਵਾਲੇ ਵਿੱਚ ਅਣਬਣ ਹੋ ਜਾਵੇ। ਖ਼ਾਸ ਕਰ ਕੇ ਇੱਕ ਜਾਣਾ ਖ਼ਰਚਾ ਬੰਦ ਕਰ ਦਿੰਦਾ ਹੈ। ਇੱਕ ਜਾਣੇ ਸਿਰ ਜ਼ੁੰਮੇਵਾਰੀ ਪੈ ਜਾਂਦੀ ਹੈ। ਜੇ ਤਾਂ ਉਸ ਨੂੰ ਘਰ, ਬਿਜ਼ਨਸ ਚਲਾਉਣ ਦਾ ਹੁਨਰ ਹੈ। ਫਿਰ ਤਾਂ ਠੀਕ ਹੈ। ਆਪ ਦੇ ਨਾਲ ਘਰ ਵਿੱਚ ਕਿਸੇ ਰਿਸ਼ਤੇਦਾਰ ਨੂੰ  ਰੱਖਿਆ ਜਾ ਸਕਦਾ ਹੈ। ਘਰ ਦੇ ਕਮਰੇ ਕਿਰਾਏ ਤੇ ਦਿੱਤਾ ਜਾ ਸਕਦੇ ਹਨ। ਬਿਜ਼ਨਸ ਵੀ ਦੇਖ-ਭਾਲ ਕਰਨ ਨਾਲ ਵਧੀਆਂ ਚੱਲ ਸਕਦਾ ਹੈ। ਕਿਸੇ ਹੋਰ ਦੀ ਮਦਦ ਲਈ ਜਾ ਸਕਦੀ ਹੈ। ਘਰ, ਬਿਜ਼ਨਸ ਦੇ ਖ਼ਰਚੇ ਸੰਭਾਲ ਲਏ ਜਾਂਦੇ ਹਨ। ਜੇ ਪਤੀ-ਪਤਨੀ ਇੱਕ ਜਾਣਾ ਜਾਂ ਹੋਰ ਸਾਂਝਾ ਬਿਜ਼ਨਸ ਕਰਨ ਵਾਲੇ ਮੁਸੀਬਤ ਵਿੱਚ ਫਸੇ ਬੰਦੇ ਨੂੰ ਘਰ, ਬਿਜ਼ਨਸ ਚਲਾਉਣ ਦਾ ਤਜਰਬਾ ਹੀ ਨਹੀਂ ਹੈ। ਘਰ, ਬਿਜ਼ਨਸ ਬੈਂਕ ਦੀ ਕਿਸ਼ਤ ਨਾ ਦਿੱਤੇ ਜਾਣ ਕਾਰਨ ਬੈਂਕ ਹੀ ਕਬਜ਼ੇ ਵਿੱਚ ਕਰ ਲੈਂਦੀ ਹੈ। ਇੱਕੋ ਬੰਦਾ ਸਾਰੇ ਖ਼ਰਚੇ ਕਰੀ ਜਾਵੇ। ਇਹ ਵੀ ਉਸ ਲਈ ਠੀਕ ਨਹੀਂ ਹੈ। ਇੱਕ ਬੰਦਾ ਪੂਰੀਆਂ ਜ਼ੁੰਮੇਵਾਰੀ ਨਿਭਾਉਂਦਾ ਹੈ। ਦੂਜਾ ਐਵੇਂ ਹੀ ਵਿਹਲਾ ਹਿੱਸੇਦਾਰ ਬਣਿਆ ਫਿਰਦਾ ਹੁੰਦਾ ਹੈ। ਐਸੀ ਹਾਲਤ ਵਿੱਚ ਘਰ, ਜਾਇਦਾਦ, ਬਿਜ਼ਨਸ ਵਿਚੋਂ ਨਿਕੰਮੇ ਬੰਦੇ ਦਾ ਹਿੱਸਾ ਕੱਢਣ ਲਈ ਅਦਾਲਤ ਦਾ ਆਸਰਾ ਲੈਣਾ ਚਾਹੀਦਾ ਹੈ। ਅਦਾਲਤ ਨੂੰ ਸੱਚੇ ਸਬੂਤ ਚਾਹੀਦੇ ਹਨ। ਕੌਣ ਖ਼ਰਚੇ ਝੱਲ ਰਿਹਾ ਹੈ? ਕੋਣ ਸਿਰ ਪਈ ਜ਼ੁੰਮੇਵਾਰੀ ਨਿਭਾਉਂਦਾ ਹੈ? ਅਦਾਲਤ ਦੁੱਧੋਂ ਪਾਣੀ ਛਾਣ ਦਿੰਦੀ ਹੈ। ਹਰੇਕ ਸਬੂਤ ਨੂੰ ਜੱਜ, ਵਕੀਲ, ਪੁਲਿਸ ਦੇਖਦੇ ਹਨ। ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ ਦੀਆਂ ਅਦਾਲਤਾਂ ਵਿੱਚ ਨਿਆਂ ਕਰਦੇ ਹਨ। ਬੰਦਾ ਸੱਚ ਤੇ ਤੁਲਨਾ ਚਾਹੀਦਾ ਹੈ। ਸੱਚ ਦੀ ਜਿੱਤ ਹੁੰਦੀ ਹੈ।

 

Comments

Popular Posts