ਰੱਬ ਜਿਥੇ ਚਾਹੇ, ਬੰਦਿਆਂ ਜੀਵਾਂ ਨੂੰ, ਉਵੇ ਹੀ ਹੁਕਮ ਵਿੱਚ ਉਥੇ-ਉਥੇ ਹੀ ਰੱਖਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

21/ 05/2013. 276

ਕਿੰਨੇ ਹੀ ਕੋਰੜਾਂ ਬੰਦੇ, ਰੱਬ ਨੂੰ ਛੱਡ ਕੇ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਕਮਾਂਉਣ, ਸੰਭਾਲਣ, ਦਾਨ ਕਰਨ ਦੇ ਲਾਲਚ ਵਿੱਚ ਲੱਗੇ ਹਨ। ਕਿੰਨੇ ਹੀ ਕੋਰੜਾਂ ਬੰਦੇ ਪੁਰਾਨ ਸਿਮ੍ਰਿਤੀਆਂ ਤੇ ਸਾਸਤਰ ਪੜ੍ਹੀ ਜਾਦੇ ਹਨ। ਸਮੁੰਦਰ ਵਿੱਚ ਕਿੰਨੇ ਹੀ ਕੋਰੜਾਂ ਹੀ, ਰਤਨ ਪੈਂਦਾ ਕਰ ਦਿੱਤਾ। ਕਿੰਨੇ ਹੀ ਕੋਰੜਾਂ ਪ੍ਰਕਾਰ ਦੇ ਜੰਤੂੰ, ਜੀਵ, ਪੰਛੀ ਪੈਦਾ ਕੀਤੇ ਹਨ। ਕਿੰਨੇ ਹੀ ਕੋਰੜਾਂ ਜੀਵ ਬਹੁਤ ਚਿਰ ਜੀਵਨ ਜਿਉਂਦੇ ਹਨ। ਕਿੰਨੇ ਹੀ ਕੋਰੜਾਂ, ਕਿਸਮ ਦੇ ਸੋਨੇ ਦੇ ਸੁਮੇਰ ਪਰਬਤ ਬੱਣੇ ਹਨ। ਕਿੰਨੇ ਹੀ ਕੋਰੜਾਂ ਹੀ ਜਖਯ-ਦੇਵਤੇ, ਕਿੰਨਰ-ਦੇਵਤਿਆਂ ਦੀ ਜਾਤਾਂ, ਪਿਸਾਚ-ਬੰਦਿਆਂ ਦੀਆਂ ਦੀ ਜਾਤਾਂ ਹਨ। ਕਿੰਨੇ ਹੀ ਕੋਰੜਾਂ ਕਿਸਮ ਦੇ ਭੂਤ ਪ੍ਰੇਤ-ਬੰਦੇ ਦਾ ਵਿਗੜਿਆ ਰੂਪ-ਆਤਮਾਂ. ਸੂਕਰ-ਸੂਰ, ਮ੍ਰਿਗਾਚ- ਮ੍ਰਿਗਾਂ ਨੂੰ ਖਾਂਣ ਵਾਲੇ ਸ਼ੇਰ ਹਨ। ਭਗਵਾਨ ਰੱਬ ਜੀ ਸਾਰਿਆਂ ਦੇ ਨੇੜੇ ਵੀ ਹੈ। ਸਾਰਿਆਂ ਤੋਂ ਦੂਰ ਵੀ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਆਪ ਹਰ ਪਾਸੇ, ਹਰ ਥਾਂ ਉਤੇ, ਦੁਨੀਆਂ ਦੇ ਪਿਆਰ, ਧੰਨ ਦੇ ਲਾਲਚ ਤੋਂ, ਨਿਰਲੇਪ ਹੋ ਕੇ ਰਹਿੰਦੇ ਹਨ।

ਕਿੰਨੇ ਹੀ ਕੋਰੜਾਂ ਜੀਵ ਧਰਤੀ ਵਿੱਚ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਲੱਖ ਆਕਾਸ਼ ਤੇ ਲੱਖ ਕਰੋੜਾਂ ਪਤਾਲ-ਧਰਤੀਆਂ ਹਨ। ਕਿੰਨੇ ਹੀ ਕੋਰੜਾਂ ਨਰਕ-ਰੋਗਾਂ, ਦੁੱਖਾਂ, ਮਸੀਬਤਾਂ, ਸੁਰਗ-ਅੰਨਦ, ਖੁਸ਼ੀਆਂ ਸੁਖਾ ਵਿੱਚ ਜਿਉਂਦੇ ਹਨ। ਕਿੰਨੇ ਹੀ ਕੋਰੜਾਂ ਜੀਵ, ਬੰਦੇ ਜੰਮਦੇ, ਮਰਦੇ ਰਹਿੰਦੇ ਹਨ। ਕਿੰਨੇ ਹੀ ਕੋਰੜਾਂ ਜੀਵ, ਬੰਦੇ ਗਰਭ ਵਿੱਚ ਹੀ ਪੈਂਦੇ ਰਹਿੰਦੇ ਹਨ। ਕਿੰਨੇ ਹੀ ਕੋਰੜਾਂ ਜੀਵ, ਬੰਦੇ ਬੈਠੇ ਹੀ ਮੁਫ਼ਤ ਦਾ ਭੋਜਨ ਖਾਂਦੇ ਹਨ। ਕਿੰਨੇ ਹੀ ਕੋਰੜਾਂ ਜੀਵ, ਬੰਦੇ ਮੇਹਨਤ ਕਰਕੇ ਥੱਕ ਹੰਭ ਜਾਂਦੇ ਹਨ। ਕਿੰਨੇ ਹੀ ਕੋਰੜਾਂ ਬੰਦੇ ਰੱਬ ਨੇ, ਬੇਅੰਤ ਦੌਲਤ ਨਾਲ, ਨਿਹਾਲ ਕਰ ਦਿੱਤੇ ਹਨ। ਕਿੰਨੇ ਹੀ ਕੋਰੜਾਂ ਬੰਦੇ ਦੁਨੀਆਂ ਦੇ ਧੰਨ, ਪਿਆਰ ਦੇ ਫ਼ਿਕਰ ਵਿੱਚ ਹਨ। ਰੱਬ ਜਿਥੇ ਚਾਹੇ, ਬੰਦਿਆਂ ਜੀਵਾਂ ਨੂੰ, ਉਵੇ ਹੀ ਹੁਕਮ ਵਿੱਚ ਉਥੇ-ਉਥੇ ਹੀ ਰੱਖਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਸਾਰਾ ਕੁੱਝ ਹੱਥ ਵਿੱਚ ਹੈ। ਰੱਬ ਜੋ ਚਾਹੇ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਸਾਰਾ ਕੁੱਝ ਹੱਥ ਵਿੱਚ ਹੈ। ਰੱਬ ਜੋ ਚਾਹੇ ਕਰਦਾ ਹੈ। ਕਿੰਨੇ ਹੀ ਕੋਰੜਾਂ ਬੰਦੇ ਰੱਬ ਦੇ ਪਿਆਰ ਤੇ ਵਿਛੋੜੇ ਦੀ ਚੋਟ ਸਹਿ ਕੇ, ਜੁਦਾਈ ਮਹਿਸੂਸ ਕਰਦੇ ਹਨ। ਉਨਾਂ ਦੀ ਸੁਰਤ ਖ਼ਸਮ ਰੱਬ ਦੀ ਯਾਦ ਨਾਲ ਜੁੜ ਗਈ ਹੈ। ਕਿੰਨੇ ਹੀ ਕੋਰੜਾਂ ਬੰਦੇ ਪ੍ਰਮਾਤਮਾਂ ਨੂੰ ਲੱਭਦੇ ਹਨ। ਦੁਨੀਆਂ ਭਰ ਦੇ ਗਿਆਨ, ਗੁਣਾਂ ਵਾਲੇ ਰੱਬ ਨੂੰ ਮਨ ਅੰਦਰੋਂ ਲੱਭਦੇ ਹਨ। ਕਿੰਨੇ ਹੀ ਕੋਰੜਾਂ ਬੰਦੇ ਪ੍ਰਮਾਤਮਾਂ, ਰੱਬ ਨੂੰ ਅੱਖੀ ਦੇਖਣ ਦੀ ਭੁੱਖ ਤੜਫ਼ ਮਹਿਸੂਸ ਕਰਦੇ ਹਨ। ਉਨਾਂ ਨੂੰ ਦੁਨੀਆਂ ਦੇ ਪਿਆਰ, ਧੰਨ ਦੇ ਲਾਲਚ ਤੋਂ, ਬਚਿਆ ਹੋਇਆ, ਰੱਬ ਆਪ ਮਿਲ ਪੈਂਦਾ ਹੈ। ਕਿੰਨੇ ਹੀ ਕੋਰੜਾਂ ਬੰਦੇ, ਰੱਬ ਦੇ ਪਿਆਰੇ ਭਗਤਾਂ ਦਾ ਵਿੱਚ ਬੈਠ ਕੇ, ਰਲ-ਮਿਲ ਕੇ, ਰੱਬ ਦੇ ਗੁਣ ਗਾਉਣਾਂ ਚਹੁੰਦੇ ਹਨ। ਉਨਾਂ ਨੂੰ ਗਿਆਨ, ਗੁਣਾਂ ਵਾਲੇ ਰੱਬ ਦੇ ਪਿਆਰ ਪ੍ਰੇਮ ਦਾ ਰੂਪ ਚੜ੍ਹ ਜਾਂਦਾ ਹੈ। ਜਿਸ ਉਤੇ ਰੱਬ ਆਪ ਖੁਸ਼ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭ ਜੀ, ਉਸ ਨੂੰ ਹਮੇਸ਼ਾਂ ਲਈ ਆਪਦੇ ਗਿਆਨ, ਗੁਣਾਂ ਨਾਲ ਨਿਵਾਜ਼ ਕੇ, ਨਿਹਾਲ ਕਰ ਦਿੰਦੇ ਹਨ।

ਕਿੰਨੇ ਹੀ ਕੋਰੜਾਂ ਖਾਣੀ ਹਨ। ਖਾਣੀ ਜੀਵਾਂ, ਬਨਸਪਤੀ ਦੀਆਂ ਨਸਲਾਂ ਹਨ। ਜਿਸ ਨੂੰ ਕੁਦਰੱਤ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ। ਅੰਡਜ:-ਅੰਡਿਆਂ ਤੋਂ ਪੈਦਾ ਹੋਣਾ ਵਾਲੇ ਪੰਛੀ, ਜੇਰਜ-ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ, ਪਸ਼ੂ ਹਨ। ਸੇਤਜ-ਪਸੀਨੇ ਜਾਂ ਗਰਮੀ ਵਿਚੋਂ ਪੈਦਾ ਹੋਣ ਵਾਲੇ ਜੂੰਆਂ ਹਨ। ਉਤਭੁਜ-ਧਰਤੀ ਦੀ ਉਤਲੀ ਤਹਿ ਨੂੰ ਭੰਨ ਕੇ ਫੁਟਣ ਵਾਲੇ , ਬਨਸਪਤੀ ਘਾਹ ਹਨ। ਕਿੰਨੇ ਹੀ ਕੋਰੜਾਂ ਖੰਡ-ਸਾਰੀ ਧਰਤੀ ਦੇ ਹਿੱਸੇ ਹਨ। ਕਿੰਨੇ ਹੀ ਕੋਰੜਾਂ ਜੀਵ-ਕੱਣ ਅਸਮਾਨ, ਸ੍ਰਿਸਟੀ-ਦੁਨੀਆਂ ਵਿੱਚ ਹਨ। ਕਿੰਨੇ ਹੀ ਕੋਰੜਾਂ ਬੰਦੇ, ਜੀਵ ਪੈਦਾ ਕੀਤੇ ਹਨ। ਕਿੰਨੇ ਹੀ ਤਰਾਂ ਨਾਲ, ਰੱਬ ਨੇ ਸ੍ਰਿਸਟੀ-ਦੁਨੀਆਂ ਬੱਣਾਈ ਹੈ। ਕਿੰਨੀ ਹੀ ਬਾਰੀ, ਸ੍ਰਿਸਟੀ-ਦੁਨੀਆਂ ਨੂੰ ਪੈਦਾ ਕਰਕ-ਕਰ ਕੇ, ਫੈਲਾਇਆ ਹੈ। ਹਰ ਸਮੇਂ, ਹਮੇਸ਼ਂ ਲਈ ਉਹੀ ਇੱਕ ਰੱਬ ਰਹਿੰਦਾ ਹੈ। ਕਿੰਨੀਆਂ ਹੀ ਕੋਰੜਾਂ ਸ੍ਰਿਸਟੀ ਦਿਆਂ, ਕਿਸਮਾਂ ਬੱਣਾਈਆਂ ਹਨ। ਰੱਬ ਤੇ ਹੀ ਪੈਦਾ ਹੋ ਕੇ, ਸਬ ਕੁੱਝ ਰੱਬ ਵਿੱਚ ਹੀ ਰਲ ਜਾਂਦਾ ਹੈ। ਭਗਵਾਨ ਦੇ ਬਾਰੇ ਵਿੱਚ ਕੋਈ ਅੰਨਦਾਜ਼ਾ ਨਹੀਂ ਲੱਗਾ ਸਕਦਾ। ਸਤਿਗੁਰ ਨਾਨਕ ਪ੍ਰਭੂ ਜੀ, ਆਪ ਹੀ ਸਾਰੇ ਪਾਸੇ, ਆਪਣੇ ਆਪ ਵਿੱਚ ਪੂਰਾ ਹੈ। ਉਸ ਬਗੈਰ ਕੋਈ ਵੀ ਨਹੀਂ ਹੈ।

ਕਿੰਨੇ ਹੀ ਕੋਰੜਾਂ ਬੰਦੇ, ਜੀਵ ਬਣਾਉਣ ਵਾਲੇ, ਪ੍ਰਮਾਤਮਾਂ ਦੇ ਚਾਕਰ, ਗੁਲਾਮ ਹਨ। ਉਨਾਂ ਨੂੰ ਮਨ ਵਿੱਚ ਰੱਬ ਦਿਸਦਾ ਹੈ। ਕਿੰਨੇ ਹੀ ਕੋਰੜਾਂ ਬੰਦੇ-ਜੀਵ ਰੱਬ ਨੂੰ ਚੰਗੀ ਤਰਾਂ, ਸਹਮਣੇ ਦੇਖਦੇ ਹਨ। ਅਸਲ ਵਿੱਚ ਪ੍ਰਭੂ ਨੂੰ ਜਾਣਨ ਵਾਲੇ ਹਨ। ਹਰ ਸਮੇਂ, ਇਕੋ ਰੱਬ ਨੂੰ ਹਰ ਥਾਂ ਸਹਮਣੇ ਦੇਖਦੇ ਹਨ। ਕਿੰਨੇ ਹੀ ਕੋਰੜਾਂ ਜੀਵ-ਬੰਦੇ ਰੱਬ-ਰੱਬ ਕਰਦੇ ਹੀ, ਮਿੱਠੇ ਰਸ ਦਾ ਸੁਆਦ ਲੈਂਦੇ ਹਨ। ਉਨਾਂ ਦੀ ਆਤਮਾਂ ਸਰੀਰਾਂ ਤੋਂ ਛੁੱਟ ਕੇ, ਰੱਬ ਨਾਲ ਮਿਲ ਜਾਂਦੀ ਹੈ। ਉਹ ਸਦਾ ਲਈ ਰੱਬ ਦਾ ਰੂਪ ਬੱਣ ਜਾਂਦੇ ਹਨ॥ ਕਿੰਨੇ ਹੀ ਕੋਰੜਾਂ ਜੀਵ-ਬੰਦੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਭਗਵਾਨ ਉਨਾਂ ਦੇ ਮਨ ਵਿੱਚ ਹਾਜ਼ਰ ਦਿੱਸਦਾ ਹੈ। ਉਨਾਂ ਨੂੰ ਰੱਬ ਅੰਨਦ ਤੇ ਮਨ ਦੀ ਸ਼ਾਂਤੀ ਦਿੰਦਾ ਹੈ। ਭਗਵਾਨ ਜੀ, ਰੱਬ ਜੀ ਨੂੰ, ਤੂੰ ਪਿਆਰ ਕਰਨ ਵਾਲਿਆ ਨੂੰ, ਹਰ ਸਾਹ ਨਾਲ, ਹਰ ਸਮੇਂ ਚੇਤੇ ਰੱਖਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਨਾਂ ਨੂੰ ਬਹੁਤ ਪ੍ਰੇਮ ਕਰਦੇ ਹਨ। ਉਹ ਰੱਬ ਦੇ ਭਗਤ ਪ੍ਰੇਮੀ ਹੁੰਦੇ ਹਨ। ਰੱਬ ਹੀ ਸਾਰਾ ਕੁੱਝ ਕਰਦਾ ਹੈ। ਐਡਾ ਸ਼ਕਤੀ ਸ਼ਾਲੀ, ਹੋਰ ਕੋਈ ਦੂਜਾ ਨਹੀਂ ਹੈ। ਰੱਬ ਨੇ ਕੁਦਰੱਤ, ਸ੍ਰਿਸਟੀ-ਦੁਨੀਆਂ ਬੱਣਾਈ ਹੈ। ਸਤਿਗੁਰ ਨਾਨਕ ਪ੍ਰਭ ਜੀ, ਤੋਂ ਮੈਂ ਸਦਕੇ ਜਾਂਦਾਂ ਹਾਂ। ਰੱਬ ਉਤੋਂ ਜਾਨ ਵਾਰਦਾ ਹਾਂ। ਜਿਸ ਰੱਬ ਨੇ ਧਰਤੀਆਂ ਵਿੱਚ, ਧਰਤੀਆਂ ਉਤੇ, ਅਕਾਸਾਂ ਵਿੱਚ ਪਾਣੀ ਵਿੱਚ ਜੀਵ ਪੈਦਾ ਕਰਕੇ, ਆਪ ਵੀ ਉਨਾਂ ਵਿੱਚ ਹਾਜ਼ਰ ਹੈ।

Comments

Popular Posts