ਭਾਗ 78 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤਾਂ ਨਵਾਂ ਯਾਰ ਲੱਭਣ ਉਤੇ, ਪਹਿਲੇ ਨੂੰ ਜੀਰੋ ਬੱਣਾਂ ਦਿੰਦੀਆਂ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਦੁਨੀਆਂ ਭਰ ਵਿੱਚ ਤਲਾਕ, ਇਸੇ ਕਰਕੇ ਹੁੰਦੇ ਹਨ। ਮਰਦਾਂ ਨੂੰ ਔਰਤਾਂ ਨਾਂ-ਮਰਦ ਠਹਿਰਾ ਦਿੰਦੀਆਂ ਹਨ। ਗੱਲ ਵੀ ਸਹੀ ਹੈ। ਜੇ ਗੁਰੀ ਵਰਗੇ, ਸਾਨ ਸਮਾਜ ਵਿੱਚ ਖੁੱਲੇ ਫਿਰਦੇ ਹਨ। ਔਰਤਾਂ ਨਾਂ-ਮਰਦ ਨਾਲ ਕਿਉਂ ਰਹਿੱਣ ਗੀਆਂ? ਮਰਦ ਨਾਂ-ਮਰਦ ਹੁੰਦੇ ਵੀ ਹਨ ਜਾਂ ਔਰਤ ਦੇ ਦੱਬਕੇ ਨਾਲ ਡਰ ਜਾਂਦੇ ਹਨ। ਕਈ ਲੋਕ ਸਹਿਕ ਵੀ ਛੇਤੀ ਜਾਂਦੇ ਹਨ। ਪਰ ਮਰਦ ਤਾਂ ਆਪ ਨੂੰ ਮਰਦ ਕਹਿੰਦਾ ਹੀ ਛਾਤੀ ਅਕੜਾ ਕੇ, ਡੱਟ ਜਾਂਦਾ ਹੈ। ਮਾਮਲਾ ਕੀ ਹੈ? ਔਰਤਾਂ ਨਵਾਂ ਯਾਰ ਲੱਭਣ ਉਤੇ, ਪਹਿਲੇ ਨੂੰ ਜੀਰੋ ਬੱਣਾਂ ਦਿੰਦੀਆਂ ਹਨ। ਪਤਨੀ ਭਰੀ ਅਦਾਲਤ ਵਿੱਚ, ਮਰਦ ਦੀ ਮਰਦਨਗੀ ਨੂੰ ਚੋਟ ਮਾਰ ਕੇ ਕਹਿੰਦੀ ਹੈ, " ਮਾਈ ਲੋਡ, ਇਹ ਮੇਰਾ ਪਤੀ ਨਾਂ-ਮਰਦ ਹੈ। " ਪਤੀ ਨਾਂ-ਮਰਦ ਹੈ। ਇਸ ਦੀ ਕਈਆਂ ਨੂੰ, ਤਾਂ 5, 10, 20 ਸਾਲਾਂ ਪਿਛੋਂ ਸਮਝ ਲੱਗਦੀ ਹੈ। ਜਦੋਂ ਗੁਰੀ ਵਰਗਾ ਜਵਾਨ ਮਰਦ ਮਿਲ ਜਾਂਦਾ ਹੈ। ਅਦਾਲਤ ਵਿੱਚ ਤਰਲਾ ਜਿਹਾ ਲੈ ਕੇ, ਮਰਦ ਕਹਿੰਦਾ ਹੈ, " ਮੇਰੀ ਪਤਨੀ ਦਾ ਚਾਲ ਚੱਲਣ ਵਿਗੜ ਗਿਆ ਹੈ। ਮੇਰੀਆਂ ਅੱਖਾਂ ਸਹਮਣੇ, ਹੋਰ ਮਰਦ, ਇਸ ਕੋਲ ਆਉਂਦੇ ਹਨ। " ਔਰਤ ਕਹਿੰਦੀ ਹੈ, " ਤੂੰ ਨਾਂ-ਮਰਦ ਹੈ। ਦੂਜੇ ਮਰਦ ਮੇਰੇ ਕੋਲ ਇਸੇ ਲਈ ਆਉਂਦੇ ਹਨ। " ਇੱਕ ਮਰਦ ਦੀ ਗੁਆਂਢਣਾਂ ਨੇ, ਉਸ ਦੀ ਇੱਜ਼ਤ ਬਚਾ ਦਿੱਤੀ। ਉਨਾਂ ਨੇ ਬਾਰੀ-ਬਾਰੀ ਗੁਵਾਹੀਆਂ ਦਿੱਤੀਆਂ। ਜੱਜ ਨੂੰ ਦੱਸਿਆ, " ਇਹ ਔਰਤ ਝੂਠ ਬੋਲਦੀ ਹੈ। ਬਈ ਇਸ ਦਾ, ਮਰਦ, ਨਾਂ-ਮਰਦ ਹੈ। ਅਸੀਂ ਇਸ ਦਾ ਸਬੂਤ ਹਾਂ। ਇਸ ਦੀ ਡਾਕਟਰੀ ਜਾਂਚ ਕਰਾ ਲਵੋ। " ਗੁਆਂਢਣ ਔਰਤਾਂ, ਬਿਚਾਰੇ ਮਰਦ ਦੀ ਐਸੀ ਕੀ ਤੈਸੀ ਕਰ ਗਈਆਂ ਸਨ। ਉਹ ਖੜ੍ਹਾ ਖੁਸ਼ ਹੋ ਰਿਹਾ ਸੀ। ਬਈ ਮੇਰੇ ਹੱਕ ਵਿੱਚ ਗੁਵਾਹੀ ਦੇ ਕੇ ਗਈਆਂ ਹਨ।

ਉਨਾਂ ਚਿਰ, ਔਰਤ ਪਤੀ ਨੂੰ ਨਹੀਂ ਛੱਡਦੀ। ਜਿੰਨਾਂ ਚਿਰ, ਹੋਰ ਆਸਰਾ ਨਾਂ ਲੱਭ ਜਾਵੇ। ਵਿਆਹ ਪਿਛੋਂ ਮਾਪਿਆਂ ਦਾ ਆਸਰਾ ਬਹੁਤ ਘੱਟ 2% ਔਰਤਾਂ ਨੂੰ ਮਸਾਂ ਮਿਲਦਾ ਹੈ। ਬਹੁਤੀਆਂ ਔਰਤਾਂ, ਤਾਂ ਗੁਰਜੋਤ ਵਰਗੇ ਦਾ ਆਸਰਾ ਲੈ ਕੇ, ਘਰ ਪੱਟ ਲੈਂਦੀਆਂ ਹਨ। ਫੇਸਬੁੱਕ ਦੇ ਕਰਕੇ, ਮਰਦ ਲੱਭਣੇ ਸੌਖੇ ਹਨ। ਕਈ ਔਰਤਾਂ ਨੇ, ਫੇਸਬੁੱਕ ਵਾਲੇ, ਯਾਰਾਂ ਤੋਂ ਪਤੀ ਮਰਵਾ ਦਿੱਤੇ ਹਨ। ਔਰਤਾਂ ਆਪਦੇ ਘਰ ਦੇ ਰੋਣੇ-ਧੋਣੇ ਰੋ ਕੇ, ਫੇਸਬੁੱਕ ਉਤੇ ਗੁਰਜੋਤ ਵਰਗੇ ਨੂੰ ਭੋਟ ਲੈਂਦੀਆਂ ਹਨ। ਗੁਰਜੋਤ ਵਾਂਗ ਥੋੜਾ ਚਿਰ ਸੋਚ ਕੇ ਦੇਖੀਏ। ਫੇਸਬੁੱਕ ਉਤੇ ਔਰਤ-ਮਰਦ ਨੂੰ ਖੁਸ਼ ਕਰਨ ਲਈ, 2, 4 ਫੋਟੋ ਉਤੇ ਲਾਈਕ ਦਾ ਥੱਮ ਖੜ੍ਹਾ ਕਰ ਦਿਉ। ਬਸ ਲੋਕ ਆਪਦੀ ਪ੍ਰਸੰਸਾ ਹੀ ਤਾਂ ਚਹੁੰਦੇ ਹਨ। ਸ਼ਕਲ ਚਾਹੇ, ਗੁਰੀ ਵਾਂਗ ਟੁੱਟੇ ਛਿੱਤਰ ਵਰਗੀ ਹੋਵੇ। ਪਰ ਫੋਟੋ ਥੱਲੇ, ਬੱਲੇ-ਬੱਲੇ ਲਿਖੀ ਜਾਵੋ। ਫੋਟੋ ਵਾਲਾ ਔਰਤ-ਮਰਦ, ਤੁਹਾਡੇ ਪੈਰਾਂ ਦੇ ਤਲੇ ਚੱਟਣ ਲੱਗ ਜਾਵੇਗਾ। ਬੰਦੇ ਤੇ ਕੁੱਤੇ ਵਿੱਚ ਬਹੁਤਾ ਫ਼ਰਕ ਨਹੀਂ ਹੈ। ਇਹ ਥੋੜਾ ਜਿਹਾ ਪੂਚਕਾਰਨ ਨਾਲ ਮੂੰਹ-ਸਿਰ, ਪੈਰ ਚੱਟ ਦਿੰਦੇ ਹਨ। ਝਿੜਕ ਦੇਣ ਨਾਲ, ਉਸੇ ਨਾਲ ਦੁਸ਼ਮੱਣੀ ਮੁੱਲ ਲੈ ਲੈਂਦੇ ਹਨ। ਅੱਗਲੇ ਦਾ ਸੱਤਿਆ-ਨਾਸ ਕਰ ਦਿੰਦੇ ਹਨ।

ਗੁਰਜੋਤ ਨੇ ਹਰ ਸ਼ਹਿਰ ਦੇ 3, 4 ਘਰਾਂ ਵਿੱਚ ਹਿਲਜੁਲ ਮਚਾ ਦਿੱਤੀ ਹੈ। ਘੱਟ ਤੋਂ ਘੱਟ 20 ਔਰਤਾਂ ਆਪਦੇ ਪਤੀ ਛੱਡਣ ਲਈ ਤਿਆਰ ਹਨ। ਜਿੰਨਾਂ ਵਿੱਚ 15 ਪਹਿਲਾਂ ਹੀ ਪਤੀਆਂ ਨੇ, ਛੱਡੀਆਂ ਹੋਈਆਂ ਹਨ। ਬਾਕੀ ਉਦਾ ਸਿਰਫ਼, ਗੁਰਜੋਤ ਨੇ, ਮਨ ਪ੍ਰਚਾਵੇ ਲਈ ਕਬੂਲ ਕੀਤੀਆਂ ਹੋਈਆਂ ਹਨ। ਮਜ਼ੇ ਦੀ ਗੱਲ ਇਹ ਹੈ। ਹਰ ਔਰਤ ਇਹੀ ਸਮਝਦੀ ਹੈ। ਗੁਰੀ ਉਸੇ ਨਾਲ ਪਿਆਰ ਕਰਦਾ ਹੈ। ਇਹ ਇੰਨੀਆਂ ਇੱਕਠੀਆਂ ਕਰਕੇ, ਗੁਰੀ ਨੇ ਵਿਆਹ ਕੇ, ਕੀ ਔਰਤਾਂ ਦਾ ਲੜਾਈ ਦਾ ਅੱਡਾ ਖੋਲਣਾਂ ਹੈ? ਜੇ ਇੰਨਾਂ ਔਰਤਾਂ ਨੂੰ ਗੁਰਜੋਤ ਦੇ ਅਸਲੀ ਲੱਛਣਾਂ ਦਾ ਪਤਾ ਲੱਗ ਗਿਆ। ਛਿੱਤਰ ਮਾਰ-ਮਾਰ ਕੇ, ਗੰਜਾ ਕਰ ਦੇਣਗੀਆਂ। ਅਜੇ ਗੁਰੀ ਨੂੰ ਕਨੇਡਾ, ਅਮਰੀਕਾ ਦੇ ਕਨੂੰਨ ਦਾ ਪਤਾ ਨਹੀਂ ਹੈ। ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਦਾ ਹਾਲ ਕੀ ਹੁੰਦਾ ਹੈ? ਕਿਸੇ ਨੇ ਜ਼ਮਾਨਤ ਨਹੀਂ ਦੇਣੀ। ਘਰ ਵਿੱਚ ਔਰਤ, ਤਾਂ ਇੱਕ ਮਾਨ ਨਹੀਂ ਹੁੰਦੀ। ਪਹਿਲਾਂ ਮਾਂ ਦੀ ਠਾਣੇਦਾਰੀ, ਘਰ ਵਿੱਚ ਚਲਦੀ ਹੈ। ਪਤਨੀ ਆ ਜਾਵੇ, ਸੱਸ ਦੀ ਧਰੀ ਇੱਟ ਨਹੀਂ ਰਹਿੱਣ ਦਿੰਦੀ। ਜੇ ਘਰ ਵਿੱਚ ਕੋਈ ਹੋਰ, ਨੱਣਦ, ਦਰਾਣੀ-ਜਠਾਣੀ ਹੋਵੇ। ਘਰ ਵਿੱਚ ਹੇਠਲੀ-ਉਤਲੀ ਆਈ ਰਹਿੰਦੀ ਹੈ।

Comments

Popular Posts