ਭਾਗ 103 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਐਡਾ ਠੀਠ ਬੁੱਕਲ ਵਿੱਚ ਹੀ ਗੁੜ ਭੰਨੀ ਜਾਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਅਪ੍ਰੇਸ਼ਨ ਥੇਟਰ ਅੰਦਰੋ ਡਾਕਟਰ ਬਾਹਰ ਆ ਗਿਆ ਸੀ। ਉਸ ਨੇ ਦੱਸਿਆ, " ਵਿੰਦਰ ਤੇ ਬੱਚਾ ਦੋਂਨੇਂ ਠੀਕ ਹਨ। ਬੇਟਾ ਪੈਦਾ ਹੋਇਆ ਹੈ। ਵਿੰਦਰ ਤੇ ਬੱਚੇ ਨੂੰ, ਅਪ੍ਰੇਸ਼ਨ ਥੇਟਰ ਅੰਦਰੋ, ਜਲਦੀ ਹੀ ਨਰਸਾਂ ਬਾਹਰ ਲਿਆ ਰਹੀਆਂ ਹਨ। " ਪੁੱਤਰ ਪੈਦਾ ਹੋਇਆ। ਗੁਰੀ ਨੂੰ ਜ਼ਕੀਨ ਨਹੀਂ ਆ ਰਿਹਾ ਸੀ। ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਵਿੰਦਰ ਨਾਲ ਛੇਤੀ ਗੱਲਾਂ ਕਰਨੀਆਂ ਚਹੁੰਦਾ ਸੀ। ਪਰ ਖੁਸ਼ੀ ਸਬ ਦੇ ਬੁੱਲਾਂ ਵਿੱਚ ਦੱਬ ਕੇ ਰਹਿ ਗਈ ਸੀ। ਮੁੰਡਾ ਹੋਏ ਬਾਰੇ, ਪਤਨੀ ਜਾਂ ਮਾਂ ਨੂੰ, ਪਿੰਡ ਵੀ ਨਹੀਂ ਦੱਸ ਸਕਦਾ ਸੀ। ਕੀ ਦੱਸੇਗਾ? ਮੁੰਡਾ ਕਿਹਦੇ ਨਾਲ ਹੋ ਗਿਆ ਹੈ? ਵਿੰਦਰ ਦੀ ਮੰਮੀ, ਭਰਜਾਈ, ਭਰਾ ਗੁਰੀ ਨਾਲ ਖੁੱਲ ਕੇ, ਗੱਲ ਨਹੀਂ ਕਰ ਰਹੇ ਸਨ। ਮਨਾਂ ਵਿੱਚ, ਤਾਂ ਉਹ ਵੀ ਖੁਸ਼ ਸਨ। ਬੇਟੇ ਨੇ, ਜਨਮ ਲਿਆ ਹੈ। ਹੋਇਆ ਤਾਂ ਮੁੰਡਾ ਹੀ ਜੰਮਿਆ ਸੀ। ਜਿੰਨਾਂ ਮੁੰਡਿਆ ਨੂੰ ਲੋਕ, ਧੀਆਂ ਮਾਰਕੇ ਜੰਮਣਾਂ ਚਹੁੰਦੇ ਹਨ। ਵਿਆਹ ਹੋਣ ਤੋਂ ਬਗੈਰ, ਜੇ ਮਰਦ-ਔਰਤ ਕਿਸੇ ਬੱਚੇ ਨੂੰ ਪੈਦਾ ਕਰਨਾਂ ਚਹੁੰਦੇ ਹਨ। ਇਸ ਵਿੱਚ ਤੇ ਵਿਆਹੇ ਹੋਏ, ਜੋੜੇ ਦੇ ਬੱਚਾ ਜੰਮਣ ਵਿੱਚ ਕੀ ਫ਼ਰਕ ਹੈ? ਦੋਨਾਂ ਦੇ ਬੱਚਾ ਉਵੇਂ ਹੀ, ਉਸੇ ਢੰਗ ਨਾਲ, ਸਹੀ ਸਾਬਤ ਜੰਮਦਾ ਹੈ।

ਕੁਆਰੇ ਤੇ ਵਿਆਹੇ ਹੋਏ, ਜੋੜੇ ਦੇ ਬੱਚਾ, ਇਕੋ ਤਰੀਕੇ ਨਾਲ ਜੰਮਦਾ ਹੈ। ਕੁਆਰੇ ਤੇ ਵਿਆਹੇ ਜੋੜੇ ਦੇ ਬੱਚੇ ਲਈ, ਡਾਕਟਰ ਨੂੰ ਵੀ, ਇਕੋ ਜਿਹੀ ਮੇਹਨਤ ਕਰਨੀ ਪੈਂਦੀ ਹੈ। ਕੁਆਰੀਆਂ ਤੇ ਵਿਆਹੀਆਂ, ਔਰਤਾਂ ਮਾਂਵਾਂ ਬੱਚਾ ਹੋਣ ਵੇਲੇ, ਇਕੋ ਜਿਹੀ ਤਕਲੀਫ਼ ਵਿੱਚੋਂ ਨਿੱਕਲਦੀਆਂ ਹਨ। ਉਹੀ ਜੰਮਣ ਪੀੜਾਂ ਸਹਿੰਦੀਆਂ ਹਨ। ਲੋਕਾਂ ਨੇ ਪਤਾ ਨਹੀ, ਕਿਸੇ ਦੀ ਨੀਜ਼ੀ ਜਿੰਦਗੀ ਤੋਂ ਕੀ ਲੈਣਾਂ ਹੈ? ਲੋਕਾਂ ਦੀ ਜਿੰਦਗੀ ਵਿੱਚ ਝਾਕਣ ਦੀ ਆਦਤ ਬੱਣ ਗਈ ਹੈ। ਲੋਕ ਕਿੰਨੀ ਕੁ ਰਾਖੀ ਕਰ ਲੈਣਗੇ? ਕੁਆਰੀਆਂ ਕੁੜੀਆਂ, ਵਿਆਹੇ ਕੁਆਰੇ ਮਰਦਾਂ ਨਾਲ ਸਬੰਧ ਵੀ ਤਾਂ ਬੱਣੋਂਉਂਦੀਆਂ ਹਨ। ਕਈ ਕੁਆਰੀਆਂ ਮਾਂਵਾਂ ਬੱਣ ਕੇ, ਬੱਚਾ ਪੈਦਾ ਕਰਨਾਂ ਚਹੁੰਦੀਆਂ ਹਨ। ਪਰ ਲੋਕਾਂ ਦੇ ਡਰੋਂ, ਬੱਚਾਂ ਮਾਰ ਦਿੰਦੀਆਂ ਹਨ। ਜਾਂ ਆਪ ਮਰ ਜਾਂਦੀਆਂ ਹਨ। ਐਸੇ ਲੋਕਾਂ ਨੂੰ, ਤਾਂ ਜੰਮਦੀ ਕੁੜੀ ਦਾ, ਕੋਈ ਐਸਾ ਅਪ੍ਰੇਸ਼ਨ ਕਰਾਉਂਣਾਂ ਚਾਹੀਦਾ ਹੈ। ਜੰਤਰ-ਮੰਤਰ, ਪਤੀ ਕੋਲ ਜਾ ਕੇ ਹੀ ਖੁੱਲੇ। ਇਸੇ ਲਈ ਲੋਕ, ਧੀਆਂ ਨਹੀਂ ਜੰਮਦੇ। ਫ਼ਿਕਰ ਹੈ, ਜੇ ਉਨਾਂ ਦੀ ਧੀ ਨਾਲ ਕੋਈ ਸਬੰਧ ਕਰੇਗਾ। ਉਨਾਂ ਦੀ ਗਰਦਨ ਝੁੱਕ ਜਾਵੇਗੀ। ਆਪ ਚਾਹੇ ਦੂਜੇ ਦੀਆਂ ਧੀਆਂ ਦੀ ਬੁੱਕਲ ਵਿੱਚ ਬੈਠੇ ਰਹਿੱਣ। ਉਦਾ ਤਾਂ ਵਿਆਹੀਆਂ ਮਾਂਵਾਂ ਦੇ ਗਰਭਪਾਤ ਬਹੁਤ ਜ਼ਿਆਂਦਾ ਹੋਣ ਦੀਆਂ, ਲੋਕ ਦੁਹਾਈਆਂ ਦਿੰਦੇ ਹਨ। ਡੌਡੀ ਪਿੱਟਦੇ ਹਨ। ਵਿਆਹੀਆਂ ਮਾਂਵਾਂ ਧੀਆਂ ਮਾਰੀ ਜਾਂਦੀਆਂ ਹਨ। ਲੋਕ ਝੂਠ ਬੋਲਦੇ ਹਨ। ਇਹ ਸਾਰੇ ਹੀ ਗਰਭ ਦੇ ਭਰੂਣਾਂ ਦੇ ਕਾਤਲ ਹਨ। ਤਕਰੀਬਨ ਕਿਵੇਂ, ਨਾਂ ਕਿਵੇਂ, ਲੋਕ ਬੱਚੇ ਮਾਰਦੇ ਹਨ। ਕਈ ਗਰਭ ਵਿੱਚ ਮਾਰਦੇ ਹਨ। ਕਈ ਬਰਥ ਕੰਟਰੌਲ ਕਰਕੇ ਮਾਰਦੇ ਹਨ।

ਕੁਆਰੀਆਂ ਤੇ ਵਿਆਹੀਆਂ, ਔਰਤਾਂ ਮਾਂਵਾਂ ਬੱਣਨ ਤੋਂ, ਪਹਿਲਾਂ ਹੀ ਬੱਚੇ ਮਰਵਾ ਰਹੀਆਂ ਹਨ। ਇਹ ਔਰਤਾਂ ਦੀ 100% ਆਪਦੀ ਮਰਜ਼ੀ ਹੁੰਦੀ ਹੈ। ਕੋਈ ਪਤੀ, ਸੱਸ, ਨੱਣਦ ਕਿਸੇ ਬਹੂ ਦਾ ਗਰਭਪਾਤ ਨਹੀਂ ਕਰਾ ਸਕਦੇ। ਜਿੰਨਾਂ ਚਿਰ ਉਹ ਮਾਂ ਬੱਣਨ ਵਾਲੀ, ਅਪ੍ਰੇਸ਼ਨ ਥੇਟਰ ਵਿੱਚ, ਬਿਡ ਉਤੇ ਆਪ ਨਹੀਂ ਪੈਂਦੀ। ਗਰਭਪਾਤ ਪਤੀ, ਸੱਸ, ਨੱਣਦ ਦਾ ਨਹੀਂ ਹੁੰਦਾ। ਗਰਭਪਾਤ ਬੱਚੇ ਦੀ ਮਾਂ ਦਾ ਹੁੰਦਾ ਹੈ। ਔਰਤ, ਹਰ ਗਰਭਪਾਤ ਦੇ ਸਮੇਂ, ਆਪਦਾ ਲਹੂ ਵਹੁਉਂਦੀ ਹੈ। ਆਪਦਾ ਸਰੀਰ ਗਰਭਪਾਤ ਸਮੇਂ ਕੰਮਜ਼ੋਰ ਬੱਣਾਉਂਦੀ ਹੈ। ਜਿੰਨੇ ਵੱਧ ਗਰਭਪਾਤ ਕਰਾਏ ਹੋਣਗੇ। ਔਰਤਾਂ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦੇ ਖ਼ਤਰੇ ਵੱਧ ਹੁੰਦੇ ਹਨ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ, ਗਰਭਪਾਤ ਦੇ ਸਮੇਂ ਲਹੂ ਵਹਿ ਜਾਂਦੀ ਹੈ। ਜਿਸ ਨਾਲ ਔਰਤ ਨੂੰ ਹੋਰ ਬਿਮਰੀਆਂ ਲੱਗ ਜਾਂਦੀਆਂ ਹਨ। ਸ਼ਕਲ ਬਦਸੂਰਤ ਹੋ ਜਾਂਦੀ ਹੈ। ਚਮੜੀ ਦੇ ਰੋਗ ਲੱਗ ਜਾਂਦੇ ਹਨ। ਰੰਗ ਕਾਲਾ ਹੋਣ ਲੱਗ ਜਾਂਦਾ ਹੈ। ਮੂੰਹ ਕਾਲੇ ਧੱਬਿਆਂ ਨਾਲ ਭਰ ਜਾਂਦਾ ਹੈ। ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਔਰਤ ਉਮਰੋਂ ਵੱਧ, ਬੁੱਢੀ ਦਿਸਦੀ ਹੈ। ਅੱਖਾਂ ਬਾਹਰੋਂ ਕਾਲੀਆਂ ਹੋ ਜਾਂਦੀਆਂ ਹਨ। ਅੰਦਰ ਨੂੰ ਧਸ ਜਾਂਦੀਆਂ ਹਨ। ਕਈਆਂ ਦੀ ਸ਼ਕਲ ਬਹੁਤ ਡਰਾਉਂਣੀ, ਭੂਤ ਵਰਗੀ ਲੱਗਦੀ ਹੈ। ਚੇਹਰੇ ਦਾ ਨੂਰ ਚੱਲਿਆ ਜਾਂਦਾ ਹੈ। ਕਈਆਂ ਨੇ, ਬੱਚਾ ਤਾਂ ਗਿਰਾ ਦਿੱਤਾ ਹੈ। ਗੁਰੀ ਵਾਂਗ, ਪਤੀ ਹੋਰ ਔਰਤਾਂ ਨਾਲ ਟਕੱਰਾਂ ਮਾਰਦਾ ਫਿਰਦਾ ਹੈ। ਪਤੀ-ਪਤਨੀ ਦੋਂਨੇ ਹੀ, ਸੁਖੀ ਘਰ ਜੀਵਨ ਚਲਾਉਣ ਦੀ ਜਗਾ ਭੱਟਕ ਜਾਂਦੇ ਹਨ। ਔਰਤਾਂ ਗਰਭਪਾਤ ਸਮੇਂ ਮਰ ਵੀ ਜਾਂਦੀਆਂ ਹਨ।

ਵਿੰਦਰ ਦੇ ਘਰ ਦੇ ਮੁੰਡਾ ਜੰਮਿਆ ਲੁਕੋਉਣਾਂ ਚਹੁੰਦੇ ਸਨ। ਇਹ ਨਾਂ ਹੀ ਲੋਕਾਂ ਨੂੰ ਡੋਡੀ ਪਾ ਕੇ, ਮੁੰਡੇ ਹੋਏ ਦਾ ਹੋਕਾ ਦੇ ਸਕਦੇ ਹਨ। ਜਦੋਂ ਮੁੰਡਾ ਜੰਮਦਾ ਹੈ। ਲੋਕ ਇਹੀ ਤਾਂ ਕਰਦੇ ਹਨ। ਲੋਕਾਂ ਨੂੰ ਲੱਡੂ ਵੰਡਦੇ ਹਨ। ਬਲਡ ਸ਼ੂਗਰ ਨਾਲ ਲੋਕ ਮਰ ਰਹੇ ਹਨ। ਪਰ ਮੁੰਡਾ ਜੰਮਣ ਦੇ ਲੱਡੂ ਕੋਈ ਖਾਵੇ, ਨਾਂ ਖਾਵੇ, ਘਰ-ਘਰ ਦੇਣੇ ਜਰੂਰ ਹੁੰਦੇ। ਕਨੇਡਾ ਵਿੱਚ ਵੀ ਹਫ਼ਤੇ ਵਿੱਚ ਚਾਰ ਕਿਲੋ ਲੱਡੂ ਬਰਫ਼ੀ ਆ ਹੀ ਜਾਂਦੇ ਹਨ। ਇੱਕ ਗੱਲ ਚੰਗੀ ਹੈ। ਜੇ ਕੋਈ ਘਰ ਮਹਿਮਾਨ ਆ ਜਾਵੇ। ਮੁੱਲ ਨਹੀਂ ਖ੍ਰੀਦਣ ਜਾਂਣਾ ਪੈਂਦਾ। 4 ਡਾਲਰਾਂ ਦੇ ਲੱਡੂ 50, 100 ਡਾਲਰਾਂ ਵਿੱਚ ਪੈਂਦੇ ਹਨ।ਇਹੀ ਜੇ ਵਿੰਦਰ ਤੇ ਗੁਰਜੋਤ ਦਾ ਵਿਆਹ ਹੋਇਆ ਹੁੰਦਾ। ਹੁਣ ਨੂੰ ਬੋਤਲਾਂ ਖੁੱਲ ਜਾਂਣੀਆਂ ਸਨ। ਲੋਕਾਂ ਦੇ ਵਧਾਈਆਂ ਦੇ ਫੋਨ, ਆਉਣ ਲੱਗ ਜਾਂਣੇ ਸਨ। ਕਈਆਂ ਨੇ, ਤਾ ਹਸਪਤਾਲ ਵੀ ਆ ਜਾਂਣਾਂ ਸੀ। ਮੁੰਡਾ ਕਿਸੇ ਦੇ ਜੁੰਮਦਾ ਹੈ। ਖੁਸ਼ੀ ਪਬਲਿਕ ਨੂੰ ਹੁੰਦੀ ਹੈ।

ਪਹਿਲੀ ਪਤਨੀ ਤੋਂ ਦੋ ਕੁੜੀਆਂ ਸਨ। ਹੁਣ ਤਾਂ ਗੁਰਜੋਤ ਨੂੰ ਕਈ ਸਾਲ ਪਤਨੀ ਨੂੰ ਮਿਲਣ ਤੇ ਬੱਚਾ ਹੋਣ ਦੀ ਅਜੇ ਉਮੀਦ ਹੀ ਨਹੀਂ ਸੀ। ਕਦੋਂ ਪੱਕਾ ਹੁੰਦਾ। ਕਦੋ ਪਤਨੀ ਆਉਂਦੀ। ਫਿਰ ਸਾਲ ਪਿਛੋਂ ਬੱਚਾ ਹੁੰਦਾ। ਆਸ ਬਹੁਤ ਲੰਬੀ ਸੀ। ਪਰ ਰੱਬ ਦੀਆਂ ਕਰਾਮਾਤਾਂ ਨੂੰ ਕੋਈ ਨਹੀਂ ਜਾਂਣ ਸਕਦਾ। ਕਈਆਂ ਨੂੰ ਖੁਸ਼ੀਆਂ ਧੱਕੇ ਨਾਲ ਦਿੰਦਾ ਹੈ। ਮੋਗੇ ਥਾਈ, ਮੱਲੋ-ਮੱਲੀ, ਨੋਟ ਸਿੱਟੀ ਜਾਂਦਾ ਹੈ। ਹੁਣ ਮੁੰਡਾ ਰੱਬ ਨੇ, ਗੁਰਜੋਤ ਦੀ ਝੋਲੀ ਪਾ ਦਿੱਤਾ। ਗੁਰਜੋਤ ਐਡਾ ਠੀਠ ਬੁੱਕਲ ਵਿੱਚ ਹੀ ਗੁੜ ਭੰਨੀ ਜਾਂਦਾ ਹੈ। ਬਹੁਤ ਵੱਡਾ ਕਜ਼ੂਸ ਹੈ। ਸੋਚਦਾ ਹੋਣਾਂ ਹੈ। ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ ਵਾਲੀ, ਆਪੇ ਲੱਡੂ ਵੰਡੂਗੀ। ਨਾਵਲ ਲਿਖਣ ਉਤੇ, ਐਨੀਆਂ ਦਿਹਾੜੀਆਂ ਲਾ ਦਿੱਤੀਆਂ। ਮਣ ਲੱਡੂ ਬਹੁਤੇ ਮਹਿੰਗੇ ਨਹੀਂ ਹਨ। ਆਪਾਂ ਕੜਾਹੀ ਘਰੇ ਹੀ ਚੜਹਾ ਲਈ ਹੈ। ਆਜੋ ਜਿੰਨੇ, ਜਿੰਨੇ ਗੁਰਜੋਤ ਦੇ ਮੁੰਡੇ ਦੇ ਲੱਡੂ ਖਾਂਣੇ ਹਨ।

Comments

Popular Posts