ਰੱਬ ਨੂੰ ਚੇਤੇ ਕਰਨ ਵਾਲਾ, ਦੂਜਿਆਂ ਦੀ ਸੇਵਾ ਕਰਦਾ ਹੈ। ਸਬ ਦਾ ਚੰਗਾ ਸੋਚਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
18/ 05/2013. 273
ਰੱਬ ਨੂੰ ਚੇਤੇ ਕਰਨ ਵਾਲੇ ਬ੍ਰਹਮ ਗਿਆਨੀ ਹਨ। ਨਾਂ ਕਿ ਲੋਕਾਂ ਦੇ ਘਰਾਂ ਵਿਚ ਜਾ ਕੇ, ਬੀਬੀਆਂ ਤੋਂ ਸੇਵਾਂ ਕਰਾ ਕੇ, ਦੁੱਧ, ਖੀਰ, ਕੜਾਹ ਪੂ੍ਰੀਆਂ ਖਾਣ-ਪੀਣ ਵਾਲੇ ਬ੍ਰਹਮ ਗਿਆਨੀ  ਹਨ। 2, 3, 4,5 ਗਲਾਸ ਤੋਂ ਵੱਧ ਬੰਦਾ ਦੁੱਧ ਨਹੀਂ ਪੀ ਸਕਦਾ। ਪਰ ਇਹ ਮਚਲੇ ਮਸਟੰਡੇ ਸਾਧ, ਲੱਤਾਂ ਨੰਗੀਆਂ, ਲੰਬੇ ਚੋਲੇ ਪਾ ਕੇ, ਘਰ-ਘਰ ਬੀਬੀਆਂ ਕੋਲ ਜਾ ਕੇ, ਐਨਾਂ ਕਿੰਨਾਂ ਕੁ ਦੁੱਧ ਪੀਂਦੇ ਫਿਰਦੇ ਹਨ। ਇਹ ਚਿੱਟੇ, ਪੀਲੇ, ਨੀਲੇ ਚੋਲਿਆਂ ਵਾਲੇ ਸਾਧ ਨਹੀਂ ਹਨ। ਬਾਗੜ ਬਿੱਲੇ ਹਨ। ਦੁੱਧ ਸਣੇ, ਧੰਨ ਰੂਪ-ਹੁਸਨ ਵੀ ਹਜ਼ਮ ਕਰ ਜਾਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਮਰਦੇ ਨਹੀਂ ਹਨ। ਰੱਬ ਨੂੰ ਚੇਤੇ ਕਰਨ ਵਾਲਾ, ਦੂਜਿਆਂ ਦੀ ਸੇਵਾ ਕਰਦਾ ਹੈ। ਸਬ ਦਾ ਚੰਗਾ ਸੋਚਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਦੁਨੀਆਂ ਦੇ ਧੰਨ, ਪਿਆਰ ਵਿੱਚ ਨਹੀਂ ਫਸਦਾ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਆਪ ਨੂੰ ਦੌਲਤ ਵੱਲੋ ਰੋਕ ਕੇ ਰੱਖਦਾ ਹੈ। ਧੰਨ ਦਾ ਲਾਲਚ ਨਹੀਂ ਕਰਦਾ। ਰੱਬ ਨੂੰ ਚੇਤੇ ਕਰਨ ਵਾਲਾ, ਭਲਾਮਾਣ ਹੁੰਦਾ ਹੈ। ਰੱਬ ਉਸ ਤੋਂ ਚੰਗੇ ਕੰਮ, ਲੋਕ ਸੇਵਾ ਹੀ ਕਰਾਵਾਉਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਦਾ ਜੀਵਨ ਸੁਖੀ, ਗੁਣਾਂ ਵਾਲਾ ਤੇ ਕਾਂਮਜ਼ਾਬ ਹੁੰਦਾ ਹੈ। ਕਿਸੇ ਪਾਸੇ ਤੋਂ ਉਣਾਂ ਨਹੀਂ ਹੁੰਦਾ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਅੰਗੀ-ਸਾਕਾਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਮਾੜੇ ਕੰਮਾਂ, ਪਾਪਾਂ ਤੋਂ ਬਚਾ ਕੇ, ਭਵਜਲ ਤਾਰ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ, ਸਾਰੀ ਦੁਨੀਆਂ ਨੂੰ ਪ੍ਰਭੂ, ਭਗਵਾਨ, ਪ੍ਰਮਾਤਮਾਂ ਦਾ ਨਾਂਮ ਬੋਲਣ, ਗਾਉਣ ਲਾ ਲੈਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ, ਸਾਰੀ ਦੁਨੀਆਂ ਨੂੰ ਪ੍ਰਭੂ, ਭਗਵਾਨ, ਪ੍ਰਮਾਤਮਾਂ ਦਾ ਨਾਂਮ ਬੋਲਣ, ਗਾਉਣ ਲਾ ਲੈਂਦਾ ਹੈ। ਬੋਲੋ ਹੀ ਵਾਹਿਗੁਰੂ-ਸਤਿਨਾਮ, ਰਾਮ-ਰਾਮ, ਅੱਲਾ ਹੀ ਅੱਲਾ। ਰੱਬਾ ਤੂੰ ਦੁਨੀਆਂ ਦਾ ਰਾਖਾ ਇਕੱਲਾ।
ਰੱਬ ਨੂੰ ਚੇਤੇ ਕਰਨ ਵਾਲੇ, ਉਸ ਪ੍ਰਭੂ ਇੱਕ ਨੂੰ ਪਿਅਰ ਤੇ ਯਾਦ ਕਰਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੇ, ਰੱਬ ਮਨ ਵਿੱਚ ਹਾਜ਼ਰ ਦਿਸਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਆਸਰਾ ਲੈ ਕੇ, ਦਿਨ ਕੱਟਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਹਰ ਸਮੇਂ ਬਹੁਤ ਹੁਸ਼ਿਆਰ, ਤੇ ਦੁਨੀਆਂ ਤੋਂ ਖ਼ਬਰਦਾਰ ਹੁੰਦਾ ਹੈ। ਸਬ ਦੀਆਂ ਬੁੱਝ ਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਰੱਬ ਦੇ ਨਾਂਮ ਨੂੰ ਆਪਦਾ ਪਰਿਵਾਰ ਮੰਨਦਾ ਹੈ। ਪ੍ਰਭੂ ਨੂੰ ਬਹੁਤ ਪਿਆਰ ਕਰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਹੰਕਾਂਰ, ਮੈਂ-ਮੈ ਛੱਡ ਦਿੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀ ਜਿੰਦ-ਜਾਨ, ਰੱਬ ਦਾ ਪਿਆਰ ਮਾਂਣਦੀ ਹੈ। ਰੱਬ ਨੂੰ ਚੇਤੇ ਕਰਨ ਵਾਲੇ, ਬੰਦੇ ਦਾ ਸਰੀਰ, ਹਰ ਸਮੇਂ ਖੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ ਮਾਂਣਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਖੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ, ਸ਼ਾਂਤੀ ਵਿੱਚ ਟਿੱਕ ਜਾਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ ਬੰਦਾ ਤਬਾਅ, ਬਰਬਾਦ ਨਹੀਂ ਹੋ ਸਕਦਾ।
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਪ੍ਰਮਾਤਮਾਂ ਦਾ ਜਾਂਣ, ਪਛਾਂਣ ਵਾਲਾ ਬੱਣ ਜਾਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਇੱਕ ਭਗਵਾਨ ਨੂੰ ਪ੍ਰੇਮ ਪਿਆਰ ਕਰਕੇ, ਉਸੇ ਨੂੰ ਆਪਦਾ ਸਮਝਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਬੇਫ਼ਿਕਰ ਹੋ ਜਾਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ, ਰੱਬੀ ਰੂਪ ਵਾਲਾ, ਦਰਸ਼ਨ ਉਜਲਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਸੁਨੇਹੇ, ਗੱਲਾਂ-ਬਾਤਾ ਉਜਲੀਆਂ-ਪਵਿੱਤਰ ਹੁੰਦੀਆਂ ਹਨ। ਕੋਈ ਸਹੀ ਰਾਹ ਦਿਖਾਉਂਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਉਹੀ ਹੁੰਦੇ ਹਨ। ਜਿਸ ਨੂੰ ਰੱਬ ਆਪ ਯਾਦ ਆਉਣਾਂ ਚਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਤੋਂ ਸਦਕੇ ਕਰਕੇ, ਜਾਨ ਵਾਰੀਏ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਨੂੰ ਦੇਵਤੇ ਭਾਲਦੇ ਫਿਰਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਰੱਬ ਹੀ ਬੱਣ ਜਾਂਦੇ ਹਨ।
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ, ਦੀ ਗਿਆਨ, ਗੁਣਾਂ ਦਾ ਅੰਨਦਾਜ਼ਾ ਨਹੀਂ ਲਾ ਸਕਦੇ। ਉਸ ਦੇ ਕੰਮਾਂ ਦਾ, ਕੋਈ ਹਿਸਾਬ ਨਹੀਂ ਲਾ ਸਕਦੇ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੇ ਹਿਰਦੇ ਵਿੱਚ ਦੁਨੀਆਂ ਭਰ ਦੇ ਸਾਰੇ ਆ ਜਾਂਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਮਨ ਦੀਆਂ ਰੱਬੀ ਗੱਲਾਂ, ਕੋਈ ਹੋਰ ਨਹੀਂ ਬੁੱਝ ਸਕਦਾ। ਰੱਬ ਨੂੰ ਚੇਤੇ ਕਰਨ ਵਾਲੇ ਭਗਤ ਨੂੰ ਹਰ ਸਮੇਂ ਸਿਰ ਝੁੱਕਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਭਗਤ ਬਾਰੇ, ਅੱਧਾ ਸ਼ਬਦ ਵੀ ਬਿਆਨ ਨਹੀਂ ਕਰ ਸਕਦੇ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਦਾ ਪਿਆਰਾ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਿਆਂ ਦੀ ਹਾਲਤ ਦਾ ਅੰਨਦਾਜ਼ਾ ਕੋਈ ਨਹੀਂ ਜਾਂਣ ਸਕਦਾ। ਰੱਬ ਨੂੰ ਚੇਤੇ ਕਰਨ ਵਾਲੇ ਦੀ ਹਾਲਤ, ਰੱਬ ਨੂੰ ਚੇਤੇ ਕਰਨ ਵਾਲੇ ਭਗਤ ਹੀ ਲਾ ਸਕਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਭਗਤ ਵਿਸ਼ਾਲ ਹੋ ਜਾਂਦਾ ਹਨ। ਉਸ ਦਾ ਅੰਨਦਾਜ਼ਾ ਲਾ ਕੇ, ਆਰ-ਪਾਰ ਨਹੀਂ ਦੇਖ ਸਕਦੇ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਚੇਤੇ ਕਰਨ ਵਾਲੇ, ਭਗਤ ਨੂੰ ਹਰ ਸਮੇਂ ਸਿਰ ਝੁੱਕਦਾ।
ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਦੁਨੀਆਂ ਨੂੰ ਸਾਜਣ ਵਾਲਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਹਰ ਸਮੇਂ ਜਿਉਂਦਾ ਰਹਿੰਦਾ ਹੈ। ਬਾਰ-ਬਾਰ ਜੰਮਦਾ-ਮਰਦਾ ਨਹੀਂ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਜੀਵਨ ਦਾ ਮਾਰਗ, ਜਿਉਣ ਦਾ ਰਾਹ ਦੱਸਣ ਵਾਲਾ, ਭਵਜਲ ਤਾਰਨ ਵਾਲਾ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਭਗਤ, ਪੂਰਾ ਅਕਾਲ ਪੁਰਖ ਹੈ। ਦਾਤਾ ਦੇਣ ਵਾਲਾ ਆਪ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਗਰੀਬਾਂ, ਕੰਮਜ਼ੋਰਾਂ ਦਾ ਸਹਾਰਾ ਬੱਣਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਰੂਪ ਹੋ ਕੇ, ਸਾਰਿਆਂ ਦੇ ਸਿਰ ਉਤੇ ਹੱਥ ਰੱਖ ਕੇ ਆਸਰਾ ਬੱਣਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਹਰ ਪਾਸੇ ਹਰ ਇੱਕ ਬੱਣਤਰ ਵਿੱਚ ਰਚ ਜਾਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਆਪ ਹੀ ਪ੍ਰਮਾਤਮਾਂ ਹੈ। ਪ੍ਰਭੂ ਨੂੰ ਚੇਤੇ ਕਰਨ ਵਾਲਾ, ਭਗਵਾਨ ਦਾ ਰੂਪ ਹੋ ਕੇ, ਉਸ ਰੱਬ ਦੀ ਪ੍ਰਸੰਸਾ ਕਰਦਾ ਹੈ।

Comments

Popular Posts