ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੫ Page 285 of 1430
12932 ਬਿਸਮਨ ਬਿਸਮ ਭਏ ਬਿਸਮਾਦ



Bisaman Bisam Bheae Bisamaadh ||

बिसमन बिसम भए बिसमाद



ਪ੍ਰਮਾਤਮਾਂ ਦੇ ਕੰਮ ਦੇਖ ਬਹੁਤ ਹੈਰਾਨੀ ਹੁੰਦੀ ਹੈ। ਮਨ ਨੂੰ ਚੰਬਾ ਲੱਗਾ ਜਾਂਦਾ ਹੈ। ਐਸੇ ਚੱਮਤਕਾਰ ਹੁੰਦੇ ਹਨ,ਮਨ ਦੰਗ ਰਹਿ ਜਾਂਦਾ ਹੈ।

Gazing upon His wondrous wonder, I am wonder-struck and amazed!

12933 ਜਿਨਿ ਬੂਝਿਆ ਤਿਸੁ ਆਇਆ ਸ੍ਵਾਦ



Jin Boojhiaa This Aaeiaa Svaadh ||

जिनि बूझिआ तिसु आइआ स्वाद



ਜਿੰਨਾਂ ਨੇ, ਰੱਬ ਨੂੰ ਜਾਂਣ ਲਿਆ ਹੈ। ਉਹ ਅੰਨਦ ਹੋ ਗਏ ਹਨ॥

One who realizes this, comes to taste this state of joy.

12934 ਪ੍ਰਭ ਕੈ ਰੰਗਿ ਰਾਚਿ ਜਨ ਰਹੇ



Prabh Kai Rang Raach Jan Rehae ||

प्रभ कै रंगि राचि जन रहे



ਰੱਬ ਦੇ ਪਿਆਰ ਵਿੱਚ, ਜਿਹੜੇ ਬੰਦੇ ਰਚੇ ਰਹਿੰਦੇ ਹਨ॥

God's humble servants remain absorbed in His Love.

12935 ਗੁਰ ਕੈ ਬਚਨਿ ਪਦਾਰਥ ਲਹੇ



Gur Kai Bachan Padhaarathh Lehae ||

गुर कै बचनि पदारथ लहे


ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਬਿਚਾਰਨ ਨਾਲ, ਸਾਰੇ ਪਦਾਰਥ ਮਿਲਦੇ ਹਨ॥
Following the Sathigur's Teachings, they receive the four cardinal blessings.

12936 ਓਇ ਦਾਤੇ ਦੁਖ ਕਾਟਨਹਾਰ



Oue Dhaathae Dhukh Kaattanehaar ||

ओइ दाते दुख काटनहार


ਰੱਬੀ ਬਾਣੀ ਬਿਚਾਰਨ ਵਾਲਿਆਂ ਵਿੱਚ ਵੀ, ਰੱਬੀ ਗੁਣ ਆ ਜਾਂਦੇ ਹਨ। ਉਹ ਹੋਰਾਂ ਦੇ ਦਰਦ ਮਿਟਾ ਦਿੰਦੇ ਹਨ॥
They are the givers, the dispellers of pain.

12937 ਜਾ ਕੈ ਸੰਗਿ ਤਰੈ ਸੰਸਾਰ



Jaa Kai Sang Tharai Sansaar ||

जा कै संगि तरै संसार



ਉਨਾਂ ਭਗਤਾਂ ਦੇ ਨਾਲ ਰਲ ਕੇ, ਦੁਨੀਆਂ ਵੀ ਤਰ ਜਾਂਦੀ ਹੈ॥

In their company, the world is saved.

12938 ਜਨ ਕਾ ਸੇਵਕੁ ਸੋ ਵਡਭਾਗੀ



Jan Kaa Saevak So Vaddabhaagee ||

जन का सेवकु सो वडभागी



ਇਹੋ ਜਿਹਾ ਬੰਦਾ ਭਗਤ ਬਹੁਤ ਚੰਗੇ ਕਰਮਾਂ ਵਾਲਾ ਹੁੰਦਾ ਹੈ ॥

The slave of the Lord's servant is so very blessed.

12939 ਜਨ ਕੈ ਸੰਗਿ ਏਕ ਲਿਵ ਲਾਗੀ



Jan Kai Sang Eaek Liv Laagee ||

ਜਿਸ ਬੰਦੇ ਦਾ ਰੱਬ ਪ੍ਰਭੂ ਨਾਲ, ਧਿਆਨ ਜੁੜ ਕੇ, ਪਿਆਰ ਬੱਣਦਾ ਜਾਂਦਾ ਹੈ।

In the company of His servant, one becomes attached to the Love of the One.

12940 ਗੁਨ ਗੋਬਿਦ ਕੀਰਤਨੁ ਜਨੁ ਗਾਵੈ



Gun Gobidh Keerathan Jan Gaavai ||

गुन गोबिद कीरतनु जनु गावै


ਜੋ ਰੱਬੀ ਬਾਣੀ ਦੀ ਪ੍ਰਸੰਸਾ ਦੇ ਸੋਹਲੇ ਗਾਉਂਦੇ ਹਨ॥
His humble servant sings the Kirtan, the songs of the glory of God.

12941 ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ੮॥੧੬॥



Gur Prasaadh Naanak Fal Paavai ||8||16||

गुर प्रसादि नानक फलु पावै ॥८॥१६॥


ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਹਰ ਮੁਰਾਦ ਪਾ ਲੈਂਦਾ ਹੈ ||8||16||


By Sathigur 's Grace, Sathigur Nanak, he receives the fruits of his rewards. ||8||16||
12942 ਸਲੋਕੁ
Salok ||

सलोकु

ਸਲੋਕੁ

Shalok

12943 ਆਦਿ ਸਚੁ ਜੁਗਾਦਿ ਸਚੁ



Aadh Sach Jugaadh Sach ||

आदि सचु जुगादि सचु



ਭਗਵਾਨ ਦੁਨੀਆਂ ਦੇ ਬੱਣਨ ਵੇਲੇ ਦਾ ਸ਼ੁਰੂ ਤੋਂ ਹੈ। ਹਰ ਪਾਸੇ, ਜੁਗਾਂ-ਜੁਗਾਂ ਤੋਂ ਪਵਿੱਤਰ ਸੱਚਾ ਰੱਬ ਹਾਜ਼ਰ-ਨਾਜ਼ਰ ਮੌਜ਼ੂਦ ਹੈ॥

True in the beginning, True throughout the ages,

12944 ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ੧॥



Hai Bh Sach Sathigur Naanak Hosee Bh Sach ||1||

है भि सचु नानक होसी भि सचु ॥१॥


ਸਤਿਗੁਰ ਨਾਨਕ ਪ੍ਰਭੂ ਜੀ ਹੁਣ ਵੀ ਅਟੱਲ ਹਾਜ਼ਰ ਹੈ। ਅੱਗੇ ਨੂੰ ਵੀ ਆਉਣ ਵਾਲੇ ਸਮੇਂ ਵਿੱਚ, ਪਵਿੱਤਰ ਸੱਚਾ ਪ੍ਰਮਾਤਮਾਂ ਹਾਜ਼ਰ-ਨਾਜ਼ਰ ਮੌਜ਼ੂਦ ਰਹੇਗਾ। ਰੱਬ ਦੁਨੀਆਂ ਬੱਣਾਉਣ ਪਾਲਣ ਵਾਲਾ, ਸਦਾ ਲਈ, ਲੰਘੇ ਗਏ ਸਮੇਂ, ਹੁਣ ਤੇ ਆਉਣ ਵਾਲੇ ਸਮੇਂ ਵਿੱਚ ਅਮਰ ਹੈ ||1||


True here and now. O Nanak, He shall forever be True. ||1||
12945 ਅਸਟਪਦੀ
Asattapadhee ||

असटपदी

ਅਸਟਪਦੀ

Ashtapadee

12946 ਚਰਨ ਸਤਿ ਸਤਿ ਪਰਸਨਹਾਰ



Charan Sath Sath Parasanehaar ||

चरन सति सति परसनहार



ਪਵਿੱਤਰ, ਸੱਚੇ, ਭਗਵਾਨ ਜੀ ਦੇ ਪੈਰ, ਛੂਹਣ ਜੋਗ ਹਨ। ਰੱਬ ਜੀ ਸਦਾ ਰਹਿੱਣ ਵਾਲੇ ਅਮਰ ਹਨ॥

His Lotus Feet are True, and True are those who touch Them.

12947 ਪੂਜਾ ਸਤਿ ਸਤਿ ਸੇਵਦਾਰ



Poojaa Sath Sath Saevadhaar ||

पूजा सति सति सेवदार



ਅਮਰ, ਪਵਿੱਤਰ, ਸੱਚੇ ਪ੍ਰਭੂ ਜੀ ਨੂੰ ਮੰਨਣਾਂ, ਉਸ ਨੂੰ ਯਾਦ ਕਰਨਾਂ ਸੱਚੀ ਪੂਜਾ ਹੈ। ਪ੍ਰਭੂ, ਸੇਵਕ, ਚਾਕਰ, ਭਗਤ ਰਹਿੰਦੀ ਦੁਨੀਆਂ ਤੱਕ ਅਟੱਲ ਹਨ॥

His devotional worship is True, and True are those who worship Him.

12948 ਦਰਸਨੁ ਸਤਿ ਸਤਿ ਪੇਖਨਹਾਰ



Dharasan Sath Sath Paekhanehaar ||

दरसनु सति सति पेखनहार



ਅਮਰ, ਪਵਿੱਤਰ, ਸੱਚੇ ਪ੍ਰਭੂ ਜੀ ਦੇ ਦਰਸ਼ਨ ਕਰਕੇ, ਭਵਜਲ ਤਰ ਜਾਂਦੇ ਹਨ॥

The Blessing of His Vision is True, and True are those who behold it.

12949 ਨਾਮੁ ਸਤਿ ਸਤਿ ਧਿਆਵਨਹਾਰ



Naam Sath Sath Dhhiaavanehaar ||

नामु सति सति धिआवनहार



ਅਮਰ, ਪਵਿੱਤਰ, ਸੱਚੇ ਪ੍ਰਭੂ ਜੀ ਨੂੰ ਯਾਦ ਕਰਨ ਵਾਲੇ, ਪਵਿੱਤਰ, ਸੱਚੇ ਪ੍ਰਭੂ ਵਰਗੇ ਹੋ ਜਾਂਦੇ ਹਨ॥

His Naam is True, and True are those who meditate on it.

12950 ਆਪਿ ਸਤਿ ਸਤਿ ਸਭ ਧਾਰੀ



Aap Sath Sath Sabh Dhhaaree ||

आपि सति सति सभ धारी



ਰੱਬ ਜੀ ਤੇ ਦੁਨੀਆਂ ਵੀ ਪਵਿੱਤਰ, ਸੱਚੇ ਹਨ॥

He Himself is True, and True is all that He sustains.

12951 ਆਪੇ ਗੁਣ ਆਪੇ ਗੁਣਕਾਰੀ



Aapae Gun Aapae Gunakaaree ||

आपे गुण आपे गुणकारी



ਰੱਬ ਆਪ ਹੀ ਗੁਣਾ ਵਾਲਾ ਹੈ। ਆਪ ਹੀ ਗੁਣ ਦੇ ਕੇ, ਫ਼ੈਇਦਾ ਵੀ ਕਰਦਾ ਹੈ॥

He Himself is virtuous goodness, and He Himself is the Bestower of virtue.

12952 ਸਬਦੁ ਸਤਿ ਸਤਿ ਪ੍ਰਭੁ ਬਕਤਾ



Sabadh Sath Sath Prabh Bakathaa ||

सबदु सति सति प्रभु बकता



ਪ੍ਰਭੂ ਜੀ, ਪ੍ਰਮਾਤਮਾਂ ਨੂੰ ਯਾਦ ਕਰਨ ਵਾਲਾ, ਸਦਾ ਲਈ ਅਮਰ ਪਵਿੱਤਰ ਸੱਚਾ ਹੈ॥

The Word of His Shabad is True, and True are those who speak of God.

12953 ਸੁਰਤਿ ਸਤਿ ਸਤਿ ਜਸੁ ਸੁਨਤਾ



Surath Sath Sath Jas Sunathaa ||

सुरति सति सति जसु सुनता

ਪ੍ਰਭੂ ਜੀ ਦੇ ਨਾਂਮ ਰੱਬੀ ਬਾਣੀ ਨੂੰ ਜੋ ਸੁਣਦਾ ਹੈ। ਉਹ ਵੀ ਅਮਰ ਪਵਿੱਤਰ ਸੱਚਾ ਹੈ॥



Those ears are True, and True are those who listen to His Praises.

12954 ਬੁਝਨਹਾਰ ਕਉ ਸਤਿ ਸਭ ਹੋਇ



Bujhanehaar Ko Sath Sabh Hoe ||

बुझनहार कउ सति सभ होइ



ਪ੍ਰਮਾਤਮਾਂ ਨੂੰ ਸਮਝਣ ਵਾਲੇ, ਸਾਰੇ ਪਵਿੱਤਰ ਸੱਚਾ ਹਨ॥

All is True to one who understands.

12955 ਨਾਨਕ ਸਤਿ ਸਤਿ ਪ੍ਰਭੁ ਸੋਇ ੧॥



Naanak Sath Sath Prabh Soe ||1||

नानक सति सति प्रभु सोइ ॥१॥


ਸਤਿਗੁਰ ਨਾਨਕ ਪ੍ਰਭੂ ਜੀ ਅਮਰ ਪਵਿੱਤਰ ਸੱਚਾ, ਸੂਚਾ ਹੈ ||1||


Sathigur Nanak, True, True is He, the Lord God. ||1||
12956 ਸਤਿ ਸਰੂਪੁ ਰਿਦੈ ਜਿਨਿ ਮਾਨਿਆ
Sath Saroop Ridhai Jin Maaniaa ||

सति सरूपु रिदै जिनि मानिआ



ਅਮਰ ਪਵਿੱਤਰ ਸੱਚੇ ਪ੍ਰਭੂ ਜੀ ਨੂੰ ਜਿਸ ਨੇ ਮਨ ਵਿੱਚ ਮਹਿਸੂਸ ਕਰਕੇ ਯਾਦ ਕੀਤਾ ਹੈ॥

One who believes in the Embodiment of Truth with all his heart

12957 ਕਰਨ ਕਰਾਵਨ ਤਿਨਿ ਮੂਲੁ ਪਛਾਨਿਆ



Karan Karaavan Thin Mool Pashhaaniaa ||

करन करावन तिनि मूलु पछानिआ



ਉਸ ਬੰਦੇ ਨੇ ਦੁਨੀਆਂ ਨੂੰ ਬੱਣਾਉਣ, ਪਾਲਣ, ਦੁਨੀਆਂ ਚਲਾਉਣ ਵਾਲੇ ਭਗਵਾਨ ਨੂੰ ਭਾਲ ਲਿਆ ਹੈ॥

Recognizes the Cause of causes as the Root of all.

12958 ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ



Jaa Kai Ridhai Bisvaas Prabh Aaeiaa ||

जा कै रिदै बिस्वासु प्रभ आइआ



ਉਸ ਬੰਦੇ ਦੇ ਮਨ ਨੂੰ, ਸਰੀਰ ਵਿੱਚ ਤੇ ਸਬ ਪਾਸੇ, ਰੱਬ ਦੇ ਹਾਜ਼ਰ ਹੋਣ ਦਾ ਜ਼ਕੀਨ ਹੋ ਜਾਂਦਾ ਹੈ॥

One whose heart is filled with faith in God

12959 ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ



Thath Giaan This Man Pragattaaeiaa ||

ततु गिआनु तिसु मनि प्रगटाइआ



ਉਸ ਦੇ ਹਿਰਦੇ ਵਿੱਚ, ਸੱਚਾ ਪ੍ਰਭੂ ਆਪ ਹਾਜ਼ਰ ਰਹਿ ਕੇ, ਅੱਕਲ ਦਿੰਦਾ ਹੈ॥

The essence of spiritual wisdom is revealed to his mind.

12960 ਭੈ ਤੇ ਨਿਰਭਉ ਹੋਇ ਬਸਾਨਾ



Bhai Thae Nirabho Hoe Basaanaa ||

भै ते निरभउ होइ बसाना



ਰੱਬ ਮੰਨਾਉਣ ਵਾਲਾ, ਡਰ ਤੇ ਪਰੇ ਹੋ ਕੇ ਨਿਡਰ ਹੋ ਕੇ ਜਿਉਂਦਾ ਹੈ॥

Coming out of fear, he comes to live without fear.

12961 ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ



Jis Thae Oupajiaa This Maahi Samaanaa ||

जिस ते उपजिआ तिसु माहि समाना



ਜੋ ਭਗਵਾਨ ਤੋਂ ਪੈਦਾ ਹੋਇਆ ਹੈ। ਉਸ ਨਾਲ ਰੱਚਿਆ-ਮਿੱਚਿਆ ਰਹਿੰਦਾ ਹੈ॥

He is absorbed into the One, from whom he originated.

12962 ਬਸਤੁ ਮਾਹਿ ਲੇ ਬਸਤੁ ਗਡਾਈ



Basath Maahi Lae Basath Gaddaaee ||

बसतु माहि ले बसतु गडाई



ਜਿਵੇਂ ਇੱਕ ਵਸਤੂ ਵਿੱਚ ਦੂਜੀ ਵਸਤ ਰਲ ਜਾਂਦੀ ਹੈ॥

When something blends with its own,

12963 ਤਾ ਕਉ ਭਿੰਨ ਕਹਨਾ ਜਾਈ



Thaa Ko Bhinn N Kehanaa Jaaee ||

ता कउ भिंन कहना जाई



ਉਵੇਂ ਹੀ ਰੱਬ ਆਪਦੀ ਬੱਣਾਈ ਦੁਨੀਆ ਤੇ ਭਗਤਾਂ ਤੋਂ ਵੱਖ ਨਹੀਂ ਹੈ॥

It cannot be said to be separate from it.

12964 ਬੂਝੈ ਬੂਝਨਹਾਰੁ ਬਿਬੇਕ



Boojhai Boojhanehaar Bibaek ||

बूझै बूझनहारु बिबेक



ਇਸ ਗੱਲ ਨੂੰ ਕੋਈ ਵਿਰਲਾ ਹੀ ਜਾਂਣਦਾ ਹੈ॥

This is understood only by one of discerning understanding.

12965 ਨਾਰਾਇਨ ਮਿਲੇ ਨਾਨਕ ਏਕ ੨॥



Naaraaein Milae Naanak Eaek ||2||

नाराइन मिले नानक एक ॥२॥


ਸਤਿਗੁਰ ਨਾਨਕ ਪ੍ਰਭੂ ਜੀ ਨਾਲ ਮਿਲ ਕੇ ਇੱਕ ਹੋ ਜਾਂਦੇ ਹਨ ||2||


Meeting with the Lord, Sathigur Nanak, he becomes one with Him. ||2||
12966 ਠਾਕੁਰ ਕਾ ਸੇਵਕੁ ਆਗਿਆਕਾਰੀ
Thaakur Kaa Saevak Aagiaakaaree ||

ठाकुर का सेवकु आगिआकारी



ਰੱਬ ਨੂੰ ਪਿਆਰ ਕਰਨ ਵਾਲਾ ਭਗਤ, ਭਾਣਾਂ ਮੰਨਦਾ ਹੈ॥

The servant is obedient to his Lord and Master.

12967 ਠਾਕੁਰ ਕਾ ਸੇਵਕੁ ਸਦਾ ਪੂਜਾਰੀ



Thaakur Kaa Saevak Sadhaa Poojaaree ||

ठाकुर का सेवकु सदा पूजारी



ਰੱਬ ਨੂੰ ਪਿਆਰ ਕਰਨ ਵਾਲਾ ਭਗਤ, ਰੱਬ ਨੂੰ ਮੰਨਦਾ, ਯਾਦ ਕਰਦਾ ਪੂਜਦਾ ਹੈ॥

The servant worships his Lord and Master forever.

12968 ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ



Thaakur Kae Saevak Kai Man Paratheeth ||

ठाकुर के सेवक कै मनि परतीति



ਰੱਬ ਦਾ ਭਗਤ, ਪੱਕੇ ਇਰਾਦੇ ਨਾਲ ਰੱਬ ਤੇ ਜ਼ਕੀਨ ਕਰਦਾ ਹੈ॥

The servant of the Lord Master has faith in his mind.

12969 ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ



Thaakur Kae Saevak Kee Niramal Reeth ||

ठाकुर के सेवक की निरमल रीति



ਰੱਬ ਨੂੰ ਪਿਆਰ ਕਰਨ ਵਾਲੇ ਭਗਤ, ਦਾ ਜੀਵਨ ਪਵਿੱਤਰ, ਸੱਚਾ ਹੁੰਦਾ ਹੈ॥

The servant of the Lord Master lives a pure lifestyle.

12970 ਠਾਕੁਰ ਕਉ ਸੇਵਕੁ ਜਾਨੈ ਸੰਗਿ



Thaakur Ko Saevak Jaanai Sang ||

ठाकुर कउ सेवकु जानै संगि



ਰੱਬ ਨੂੰ ਪਿਆਰ ਕਰਨ ਵਾਲਾ ਭਗਤ, ਰੱਬ ਨੂੰ ਆਪਦੇ, ਆਪਦੇ ਕੋਲ ਹਾਜ਼ਰ ਮੰਨਦਾ ਹੈ॥

The servant of the Lord Master knows that the Lord is with him.

12971 ਪ੍ਰਭ ਕਾ ਸੇਵਕੁ ਨਾਮ ਕੈ ਰੰਗਿ



Prabh Kaa Saevak Naam Kai Rang ||

प्रभ का सेवकु नाम कै रंगि



ਰੱਬ ਦਾ ਭਗਤ, ਰੱਬ ਨਾਂਮ ਵਿੱਚ ਰੱਚਿਆ ਹੋਇਆ, ਮਸਤ ਰਹਿੰਦਾ ਹੈ॥

God's servant is attuned to the Naam, the Name of the Lord.

12972 ਸੇਵਕ ਕਉ ਪ੍ਰਭ ਪਾਲਨਹਾਰਾ



Saevak Ko Prabh Paalanehaaraa ||

सेवक कउ प्रभ पालनहारा



ਰੱਬ ਆਪਦੇ ਭਗਤ, ਚਾਕਰਾਂ ਨੂੰ ਆਪ ਸੰਭਾਲਦਾ, ਪਾਲਦਾ ਹੈ॥

God is the Cherisher of His servant.

12973 ਸੇਵਕ ਕੀ ਰਾਖੈ ਨਿਰੰਕਾਰਾ



Saevak Kee Raakhai Nirankaaraa ||

सेवक की राखै निरंकारा



ਰੱਬ ਆਪ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਇੱਜ਼ਤ ਰੱਖਦਾ ਹੈ॥

The Formless Lord preserves His servant.

12974 ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ



So Saevak Jis Dhaeiaa Prabh Dhhaarai ||

सो सेवकु जिसु दइआ प्रभु धारै



ਰੱਬ ਦਾ ਪਿਆਰਾ ਭਗਤ, ਉਹੀ ਬੱਣ ਸਕਦਾ ਹੈ। ਜਿਸ ਉਤੇ ਰੱਬ ਮੇਹਰਬਾਨ ਹੋ ਜਾਂਦਾ ਹੈ॥

Unto His servant, God bestows His Mercy.

12975 ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ੩॥



Naanak So Saevak Saas Saas Samaarai ||3||

नानक सो सेवकु सासि सासि समारै ॥३॥


ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਾਹ ਨਾਲ, ਪਿਆਰਾ ਭਗਤ ਯਾਦ ਕਰਦਾ ਹੈ ||3||


Sathigur Nanak, that servant remembers Him with each and every breath. ||3||
12976 ਅਪੁਨੇ ਜਨ ਕਾ ਪਰਦਾ ਢਾਕੈ
Apunae Jan Kaa Paradhaa Dtaakai ||

अपुने जन का परदा ढाकै



ਰੱਬ ਪਿਆਰੇ ਭਗਤਾਂ ਦੀ ਲਾਜ਼ ਰੱਖਦਾ ਹੈ। ਰੱਬ ਆਪਣੇ, ਚਾਕਰਾਂ ਨੂੰ ਬਹੁਤ ਮੁਸ਼ਕਲ ਕੰਮਾਂ, ਪਾਪਾਂ, ਮਾੜੇ ਵਿਕਾਂਰਾਂ ਵਿੱਚੋਂ ਬਚਾ ਲੈਂਦਾ ਹੈ॥

He covers the faults of His servant.

12977 ਅਪਨੇ ਸੇਵਕ ਕੀ ਸਰਪਰ ਰਾਖੈ



Apanae Saevak Kee Sarapar Raakhai ||

अपने सेवक की सरपर राखै



ਰੱਬ ਪਿਆਰੇ ਭਗਤਾਂ ਦੀ ਹਰ ਗੱਲ ਮੰਨਦਾ ਹੈ॥

He surely preserves the honor of His servant.

12978 ਅਪਨੇ ਦਾਸ ਕਉ ਦੇਇ ਵਡਾਈ



Apanae Dhaas Ko Dhaee Vaddaaee ||

अपने दास कउ देइ वडाई



ਰੱਬ ਭਗਤਾਂ ਦੀ ਇਸ ਦੁਨੀਆਂ ਵਿੱਚ ਤੇ ਦਰਗਾਹ ਪ੍ਰਸੰਸਾ ਕਰਵਾ ਦਿੰਦਾ ਹੈ॥

He blesses His slave with greatness.

12979 ਅਪਨੇ ਸੇਵਕ ਕਉ ਨਾਮੁ ਜਪਾਈ



Apanae Saevak Ko Naam Japaaee ||

अपने सेवक कउ नामु जपाई



ਰੱਬ ਪਿਆਰੇ ਭਗਤਾਂ ਨੂੰ ਆਪ ਹੀ ਚੇਤੇ ਆਉਂਦਾ ਹੈ॥

He inspires His servant to chant the Naam, the Name of the Lord.

12980 ਅਪਨੇ ਸੇਵਕ ਕੀ ਆਪਿ ਪਤਿ ਰਾਖੈ



Apanae Saevak Kee Aap Path Raakhai ||

अपने सेवक की आपि पति राखै



ਰੱਬ ਆਪਦੇ ਭਗਤਾਂ ਦੀ, ਆਪ ਇੱਜ਼ਤ ਰੱਖਦਾ ਹੈ॥

He Himself preserves the honor of His servant.

12981 ਤਾ ਕੀ ਗਤਿ ਮਿਤਿ ਕੋਇ ਲਾਖੈ



Thaa Kee Gath Mith Koe N Laakhai ||

ता की गति मिति कोइ लाखै



ਰੱਬ ਨੂੰ ਪਿਆਰ ਕਰਨ ਵਾਲਿਆ, ਬੰਦਿਆਂ, ਭਗਤਾਂ ਦੀ, ਅੱਕਲ, ਗਿਆਨ, ਗੁਣਾ ਬਾਰੇ ਅੰਨਦਾਜ਼ਾ ਨਹੀਂ ਲੱਗਾ ਸਕਦੇ। ਬੇਹਿਸਾਬ ਸ਼ਕਤੀਆਂ ਆ ਜਾਂਦੀਆਂ ਹਨ॥

No one knows His state and extent.

12982 ਪ੍ਰਭ ਕੇ ਸੇਵਕ ਕਉ ਕੋ ਪਹੂਚੈ



Prabh Kae Saevak Ko Ko N Pehoochai ||

प्रभ के सेवक कउ को पहूचै



ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ, ਦੀ ਬਰਾਬਰੌ ਕੋਈ ਹੋਰ ਨਹੀਂ ਕਰ ਸਕਦਾ॥

No one is equal to the servant of God.

12983 ਪ੍ਰਭ ਕੇ ਸੇਵਕ ਊਚ ਤੇ ਊਚੇ



Prabh Kae Saevak Ooch Thae Oochae ||

प्रभ के सेवक ऊच ते ऊचे



ਰੱਬ ਦਾ ਪਿਆਰਾ ਭਗਤਾਂ, ਸਬ ਤੋਂ ਪਵਿੱਤਰ, ਸਾਰਿਆਂ ਤੋਂ ਊਚਾ ਸਿਖ਼ਰ ਦਾ ਦਰਜਾ ਪਾ ਲੈਂਦਾ ਹੈ॥

The servant of God is the highest of the high.

12984 ਜੋ ਪ੍ਰਭਿ ਅਪਨੀ ਸੇਵਾ ਲਾਇਆ



Jo Prabh Apanee Saevaa Laaeiaa ||

जो प्रभि अपनी सेवा लाइआ

ਜਿਸ ਬੰਦੇ ਨੂੰ ਰੱਬ ਨੇ, ਆਪਦੀ ਭਗਤੀ ਕਰਨ ਲਾ ਲਿਆ ਹੈ।



that servant is famous in the ten directions

12985 ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ੪॥



Naanak So Saevak Dheh Dhis Pragattaaeiaa ||4||

नानक सो सेवकु दह दिसि प्रगटाइआ ॥४॥


ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਐਸਾ ਭਗਤੀ ਕਰਨ ਵਾਲਾ, ਪੂਰੇ ਜਗਤ ਵਿੱਚ ਜ਼ਾਹਰ ਹੋ ਜਾਂਦਾ ਹੈ.||4||


Sathigur Nanak One whom God applies to His own service.||4||


Comments

Popular Posts