ਭਾਗ 72 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮੁਕਲਾਵੇ ਜਾਂਣ ਤੋਂ ਪਹਿਲਾਂ, ਬੱਚਾ ਗਰਭ ਵਿੱਚ ਹੁੰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਤੁਹਾਡੇ ਵਾਂਗ, ਗੁਰਜੋਤ ਵੀ ਮੇਰੀਆਂ ਲਿਖਤਾਂ ਦਾ ਪਾਠਕ ਹੈ। ਅੱਜ ਕੱਲ ਉਸ ਨੂੰ ਨਾਵਲ ਦਾ ਹੀਰੋ ਤੇ ਆਸ਼ਕ ਬੱਣਨ ਦਾ ਫਤੂਰ ਚੜਿਆ ਹੈ। ਮੈਂ ਬਹੁਤ ਸਮਝਾਇਆ ਸੀ। ਲੋਕਾਂ ਵਿੱਚ ਖੱਜ਼ਲ ਹੋਣਾਂ ਪੈਣਾਂ ਹੈ। ਲੋਕ ਅੱਗਾ ਪਿਛਾ ਛਾਣ ਦਿੰਦੇ ਹਨ। ਆਪ ਵੀ ਉਹ ਲੋਕਾਂ ਨਾਲ ਇਹੀ ਕੁੱਝ ਕਰਦਾ ਫਿਰਦਾ ਹੈ। ਪਰ ਜੋ ਅੰਬਰਾਂ ਨੂੰ ਛੂਹਦੇ ਹਨ। ਉਹ ਧੱੜਮ ਕਰਕੇ, ਡਿੱਗਣ ਤੋਂ ਨਹੀਂ ਡਰਦੇ। ਪਤਾ ਹੁੰਦਾ ਹੈ। ਕੋਈ ਹੱਡੀ ਪਸਲੀ ਨਹੀਂ ਬੱਚਣੀ।

ਵੈਨਕੂਵਰ ਵਾਲੇ, ਜੇ ਕਿਸੇ ਨੇ ਵਿਆਹ ਦੇਖਣਾਂ ਹੈ। ਕਮਲਜੀਤ ਤੇ ਗੁਰਜੋਤ ਨੂੰ, ਵਿਆਹ ਕਰਾਉਂਦਿਆਂ ਨੂੰ, ਉਤੇ ਫੜ ਸਕਦੇ ਹਨ। ਬੰਦਾ ਆਸ਼ਕੀ, ਤਾਂ ਚੋਰੀ ਕਰੇ। ਵਿਆਹ ਦੀ ਕਾਹਦੀ ਚੋਰੀ ਹੈ। ਚੋਰੀ ਵਿਆਹ, ਤਾਂ ਕਰਾ ਰਹੇ ਹਨ। ਦੋਨਾਂ ਨੇ ਵੱਸਣਾ ਨਹੀਂ ਹੈ। ਆਪ ਲੋਕਾਂ ਤੋਂ ਚੋਰੀ, ਐਸ਼ ਕਰਕੇ, ਬੁਲੇ ਲੁੱਟਣੇ ਹਨ। ਕਨੇਡਾ ਗੋਰਮਿੰਟ ਦੇ ਅੱਖੀ ਘੱਟਾ ਪਾਉਣਾਂ ਹੈ। ਪੰਜਾਬੀ ਦੁੱਧ ਧੋਤੇ, ਗੋਰਿਆ ਨੂੰ ਬਹੁਤ ਨਿੰਦਦੇ ਹਨ। ਗੋਰੇ ਵਿਆਹ ਤੋਂ ਬਗੈਰ ਤੁਰੇ ਫਿਰਦੇ ਹਨ। ਹਰ ਥਾਂ ਉਤੇ, ਰਿਸ਼ਤਾ ਜੋੜ ਲੈਂਦੇ ਹਨ। ਕਦੇ ਆਪਦੇ ਬਾਰੇ ਨਹੀਂ ਸੋਚਿਆ। ਬੰਦਾ ਜੋ ਆਪ ਕਰਦਾ ਹੈ। ਉਹ ਉਸ ਨੂੰ ਦਿਸਦਾ ਨਹੀਂ ਹੈ। ਆਪਦਾ ਸਿਰ ਬੰਦਾ ਆਪ ਨਹੀਂ ਫੋਲਦਾ। ਆਪਦੀਆਂ ਜੂਆਂ, ਆਪ ਨੂੰ ਨਹੀਂ ਦਿਸਦੀਆਂ। ਦੂਜੇ ਬੰਦੇ ਵਿੱਚ ਸਾਰੇ ਗੁਨਾਹ ਦਿਸਦੇ। ਜੇ ਗੁਰਜੋਤ ਵਰਗਾ ਫੜਿਆ ਜਾਂਦਾ ਹੈ। ਉਹ ਚੋਰ ਦਿਸਦਾ ਹੈ। ਬਾਕੀ ਆਪ ਨੂੰ ਸਾਧ ਸਮਝਦੇ ਹਨ। ਬਹੁਤੇ ਬੰਦੇ ਗੁਰਜੋਤ ਵਾਲੇ, ਕਾਰੇ ਮਰਨ ਵਿੱਚ ਢਿੱਲ ਨਹੀ ਕਰਦੇ। ਗੱਲ ਤਾਂ ਮੋਕਾ ਲੱਗਣ ਦੀ ਹੈ।

ਕਮਲਜੀਤ, ਇਸ ਤਰਾਂ ਅੱਖਾਂ ਝੁਕਾਈ ਬੈਠੀ ਸੀ। ਜਿਵੇਂ ਗੁਰਜੋਤ ਤੋਂ ਬਹੁਤ ਸੰਗ ਲੱਗਦੀ ਹੁੰਦੀ ਹੈ। ਜਿਵੇਂ ਪਹਿਲਾਂ ਕਦੇ, ਉਸ ਦੇ ਅੱਗੇ ਨਾਂ ਆਈ ਹੋਵੇ। ਉਸੇ ਦੇ ਬੱਚੇ ਦੀ ਮਾਂ ਬੱਣਨ ਵਾਲੀ ਸੀ। ਸੰਗਦੀ ਇਸ ਤਰਾਂ ਸੀ। ਜਿਵੇ 16 ਸਾਲਾਂ ਦੀ ਕੁਆਰੀ ਕੰਜਕ ਹੁੰਦੀ ਹੈ। 35 ਸਾਲਾਂ ਦੀ ਔਰਤ ਤਾਂ 10 ਬੱਚਿਆਂ ਦੀ ਮਾਂ ਬੱਣ ਜਾਂਦੀ ਹੈ। ਇਹ ਗੁਰੀ ਦੇ ਬੱਚੇ ਲਈ, ਅਜੇ ਵੀ ਜਕੋ-ਤੱਕੀ ਵਿੱਚ ਸੀ। ਬੱਚਾ ਰੱਖਣਾਂ ਜਾਂ ਗਿਰਾਉਣਾਂ ਹੈ। ਇਹ ਤਾਂ ਕਮਾਲ ਹੁੰਦਾ ਜਾਂਦਾ ਹੈ। ਮੁਕਲਾਵੇ ਜਾਂਣ ਤੋਂ ਪਹਿਲਾਂ, ਬੱਚਾ ਗਰਭ ਵਿੱਚ ਹੁੰਦਾ ਹੈ। ਨਾਂਮ ਹਨੀ ਸਿੰਘ ਜੋ-ਜੋ, ਦਾ ਲੱਗਦਾ ਹੈ। ਉਹ ਲੱਚਰ ਗਾਉਂਦਾ ਹੈ। ਨਿਆਣਾ ਗੁਰੀ ਨੇ, ਠਹਿਰਾਇਆ ਹੈ। ਜੇ ਹਨੀ ਸਿੰਘ ਜੋ-ਜੋ, ਐਸੀ ਕਿਸੇ ਔਰਤ ਨੂੰ, ਫੇਰੇ ਲੈਂਦੀ ਦੇਖ ਲਵੇ। ਢਿੱਡ ਵਿੱਚ 5 ਮਹੀਨੇ ਦਾ ਜੁਆਕ ਵੀ ਹੈ। ਉਸ ਨੇ ਤਾਂ ਸਿਆਪਾ ਕਰਨਾਂ ਹੀ ਹੈ। ਡੋਡੀ ਪਿੱਟਣੀ ਹੈ। ਚਾਹੇ ਲੋਕ ਹਨੀ ਦੇ ਮੂੰਹ ਵਿੱਚ, ਉਂਗਲਾਂ, ਹੱਥ, ਬਾਂਹ ਪੂਰੀ ਦੇਈ ਜਾਂਣ। ਜੋ ਲੋਕ ਕਰਦੇ ਹਨ। ਲੇਖਕ, ਗਾਉਣ ਵਾਲੇ, ਐਸੀਆਂ ਲੋਕਾਂ ਦੀਆਂ ਕਰਤੂਤਾਂ ਢੱਕ ਕੇ ਨਹੀਂ ਰੱਖਣਗੇ। ਤੁਹਾਡੇ ਲੱਛਣ, ਤੁਹਾਡੇ ਹੀ ਮੂਹਰੇ ਰੱਖਣੇ ਹਨ। ਨੌਜਵਾਨ ਨਵੇ ਲੋਕਾਂ ਨੇ, ਸਿੱਖਣਾਂ ਵੀ ਹੈ। ਅਸੀਂ ਲਿਖਾਰੀਆ ਨੇ ਲਿਖਾਣਾਂ ਹੈ। ਗੀਵਇੰਗ-ਟੇਕਿੰਗ,ਇਸੇ ਤਰਾ ਦੇਖਾ-ਦੇਖੀ ਚੱਲੀ ਜਾਂਣਾਂ ਹੈ। ਜੇ ਸੈਕਸ-ਕਾਂਮ ਇੰਨਾਂ ਗੰਦਾ ਹੈ। ਤਾਂ ਆਪ ਲੋਕ ਕਿਉਂ ਕਰਦੇ ਹਨ? ਆਪ ਕਰਦੇ ਹਨ। ਮਜ਼ਾ ਆਉਂਦਾ ਹੇ। ਜੇ ਉਸੇ ਨੂੰ ਲਿਖ ਦਿੰਦੇ ਹਾਂ। ਲੋਕਾਂ ਅੱਗੇ, ਮੂੰਹ ਖੋਲ ਦਿੰਦੇ ਹਾਂ, " ਤੁਸੀ ਇਹ ਕਰਦੇ ਹੋ। ਉਹ ਕਰਦੇ ਹੋ। ਲੋਕ ਨਾਂ ਬਾਲਗ-ਬੱਚਿਆ, ਗੁਆਢੀਆਂ ਦੀਆਂ , ਫੇਸਬੁੱਕ ਵਾਲੀਆਂ, ਸਕੂਲ ਪੜ੍ਹਦੀਆਂ ਨਾਲ, ਕੰਮ ਨਾਲ ਕਰਦੀਆਂ, ਰਿਸ਼ਤੇਦਾਰ ਔਰਤਾਂ ਨਾਲ ਸੈਕਸ ਕਰਦੇ ਹੋ। ਸੈਕਸ ਪੰਜਾਬੀ ਦਾ ਸ਼ਬਦ ਨਹੀਂ ਹੈ। ਕਾਂਮ ਦੇ ਵੀ ਸਹੀ ਮਹਿਨੇ ਨਹੀ ਬੱਣਦੇ। ਪੰਜਾਬੀ ਭਾਸ਼ਾ ਸਬ ਜਾਂਣਦੇ ਹਨ। ਜੇ ਕਰਦੇ ਹੋ ਤਾਂ ਭੱਜਦੇ ਕਿਉਂ ਹੋ? ਮੂੰਹ ਉਤੇ ਹੱਥ ਕਿਉ ਰੱਖਦੇ ਹੋ? ਉਦੋਂ ਭੋਰਾ ਸ਼ਰਮ ਨਹੀ ਆਉਂਦੀ। ਸਾਰੇ ਕੱਪੜੇ ਲਾ ਕੇ ਪਰੇ ਮਾਰਦੇ ਹੋ। ਸੱਚੀਆਂ ਸੁਣ ਕੇ ਦੁੱਖ ਬਹੁਤ ਲੱਗਦਾ ਹੈ।

ਜਿੰਨਾਂ ਨੇ ਚੋਰੀ ਰੱਖਣੀ ਹੈ। ਉਹ ਆਸ਼ਕ ਕਾਂਮ, ਛੇੜ-ਛਾੜ ਗੁਰੀ ਵਾਂਗ, ਲੁੱਕ-ਛਿੱਪ ਕੇ ਕਰੀ ਜਾਂਣਗੇ। ਭੇਤੀ-ਭੇਤ ਲੱਭ ਹੀ ਲੈਂਦੇ ਹਨ। ਗੁਰੀ ਤੇ ਉਸ ਦੀਆਂ ਮਹਿਬੂਬਾ ਦੀਆ ਕਹਾਣੀਆਂ ਜ਼ਾਹਰ ਹੋ ਰਹੀਆਂ ਹਨ। ਬਹੁਤਿਆਂ ਨੂੰ ਮਿਰਚਾ ਲੱਗਦੀਆਂ ਹਨ। ਕਹਿੰਦੇ, " ਗੁਰੀ ਦੀ ਬੱਲੇ-ਬੱਲੇ ਕਰਾ ਕੇ, ਹੋਰ ਔਰਤਾਂ, ਉਸ ਪਿਛੇ ਲਗਾ ਰਹੀ ਹੈ। ਮੈਂ ਤਾਂ ਉਸ ਦੇ ਔਗੁਣ ਦੱਸ ਰਹੀ ਹਾਂ। ਕੀ ਸੈਕਸ ਦੀ ਅੱਗ ਗੁਰੀ ਤੋਂ ਹੀ ਠੰਡੀ ਕਰਾਉਣੀ ਹੈ? ਔਰਤਾਂ ਵੀ ਘੱਟ ਨਹੀਂ ਹਨ। ਸਾਰੇ ਇਕੋ ਜਿਹੇ ਵੀ ਨਹੀਂ ਹਨ। ਬਹੁਤ ਚੰਗੇ ਆਚਰਣ ਵਾਲੇ ਵੀ ਲੋਕ ਹਨ। ਜਿੰਨਾਂ ਦੀ ਨੀਅਤ 10-15 ਨਾਲ ਭਰ ਗਈ ਹੈ। ਬਹੁਤੇ ਗੁਰੀ ਵਾਂਗ ਹੱਲਕ ਗਏ ਹਨ। ਮੰਨਿਆ ਕੇ ਹਰ ਬੰਦਾ ਪਸੰਦ ਵੀ ਨਹੀਂ ਆਉਦਾ। ਇਹ ਵੀ ਨਹੀਂ ਹੁੰਦਾ। ਹਰ ਬੰਦਾ ਹੀ ਦੁਰਕਾਰਿਆ ਜਾਵੇਗਾ। ਜਿੰਦਗੀ ਵੀ ਗੁਜ਼ਾਰਨੀ ਹੈ। ਮਰਦ-ਔਰਤ ਇੱਕ ਦੂਜੇ ਬਗੈਰ, ਸਾਰ ਵੀ ਨਹੀ ਸਕਦੇ। ਕਿਸੇ ਨਾਂ ਕਿਸੇ ਨਾਲ.ਤਾਲੀ ਰਲਾਉਣੀ ਪੈਂਦੀ ਹੈ। ਲੱਗਦਾ ਹੈ, ਤੁਸੀ ਵੀ ਮਿਲਣਾਂ ਹੈ। ਕੀ ਕੋਈ, ਗੁਰੀ ਤੋਂ ਗੁਰ ਪੁੱਛਣਾਂ ਹੈ?

Comments

Popular Posts