ਭਾਗ 96 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਪਤੀ, ਪਤਨੀ ਉਤੇ ਇੱਕ ਭੋਰਾ ਸ਼ੱਕ ਨਹੀਂ ਕਰਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਗਾਉਣ ਵਾਲੀ. ਗਾਉਦੀ ਹੈ। ਔਰਤ ਨੂੰ ਖੇਡ ਸਮਝਦੇ, ਮਰਦਾਂ ਨੂੰ ਸ਼ੈਤਾਨ ਦਸਦੀ ਹੈ। ਆਪ ਚਾਰ ਮਰਦਾਂ ਨੂੰ ਵਿਆਹ ਕੇ, ਖੇਡ ਚੁੱਕੀ ਹੈ। ਪਰਦੇ ਪਿਛੇ ਪਤਾ ਨਹੀਂ, ਕਿੰਨੇ ਖਿਡਾ ਰਹੀ ਹੈ? ਅੱਜ ਕੱਲ, ਤਾਂ ਗੁਰਜੋਤ ਧੱਕੇ ਚੜ੍ਹਿਆ ਹੈ। ਦੋਂਨੇਂ ਇਕੋ ਜਿਹੇ ਖਿਡਾਰੀ ਹਨ। ਕਮਲਜੀਤ ਮਰਦ ਖਿਡਾਉਣ ਵਿੱਚ ਮਾਹਰ ਹੈ। ਆਪਣੇ ਨਾਵਲ ਦਾ ਹੀਰੋ, ਗੁਰਜੋਤ ਔਰਤਾਂ ਨਾਲ, ਖੇਡਣ ਵਿੱਚ ਮਾਹਰ ਹੈ। ਦੋਂਨਾਂ ਦਾ ਅਖਾੜਾਂ ਬਹੁਤ ਮਗਿਆ ਹੈ। ਛੱਡੇ ਹੋਏ ਪਤੀ, ਪਤਾ ਨਹੀਂ ਬਿਚਾਰੇ ਹੁਣ, ਕਿਥੇ ਬੈਠੇ, ਇਸ ਦੀ ਜਾਨ ਨੂੰ ਰੌਂਦੇ ਹੋਣੇ ਹਨ? ਜਰੂਰ ਦੋ ਕੁ ਨੂੰ ਜੇਲ ਕਰਾਈ ਹੋਣੀ ਹੈ। ਅਸਲੀ ਮਰਦ ਦਾ ਪੁੱਤ, ਤਾਂ ਫੇਰੇ ਲੈ ਕੇ, ਮਰਨੀ ਮਰ ਜਾਵੇਗਾ। ਆਪਦੀ ਵਿਆਹੀ ਨਹੀਂ ਛੱਡਦਾ। ਅੱਗਲੀ ਦਾ ਭੋਗ ਪਾ ਕੇ, ਜੇਲ ਕੱਟ ਲੈਂਦਾ ਹੈ। ਜਾਂ ਆਪ ਮਰ ਜਾਂਦਾ ਹੈ। ਚਾਰਾਂ ਵਿੱਚੋਂ ਇੱਕ ਵੀ ਮਰਦ ਨਹੀਂ ਹੋਣਾਂ। ਜੇ ਮਰਦ ਵਿੱਚ ਮਰਦਨਗੀ ਨਾਂ ਹੋਵੇ। ਉਸ ਦੇ ਕਾਹਦੇ ਲਈ, ਵੱਸਦੀ। ਜਦੋਂ ਕਿ ਗੁਰਜੋਤ ਦਾ ਗੇੜਾ ਵੱਜ ਹੀ ਜਾਂਦਾ ਹੈ। ਹਰ ਬੰਦੇ ਵਿਚੋਂ, ਸਾਰੇ ਗੁਣ ਨਹੀਂ ਲੱਭ ਸਕਦੇ। ਥੋੜਾ-ਬਹੁਤ ਸਮਝੋਤਾ ਕਰਨਾਂ ਪੈਂਦਾ। ਕਿਸੇ ਦੀ ਸ਼ਕਲ ਬਹੁਤ ਸੋਹਣੀ ਹੁੰਦੀ ਹੈ। ਕਈ ਦੇਖਣ ਨੂੰ ਐਸੇ ਵੈਸੇ ਲੱਗਦੇ ਹਨ। ਗੁਣਾਂ ਨਾਲ ਭਰੇ ਹੁੰਦੇ ਹਨ। ਜਬਾਨ ਬਹੁਤ ਮਿੱਠੀ ਹੁੰਦੀ ਹੈ। ਮਿੱਠਾ ਬੋਲ ਕੇ ਹੀ, ਦਿਲ ਤੇ ਮਾਲ ਲੁੱਟ ਲੈਂਦੇ ਹਨ। ਕਈ ਜਬਾਨ ਦੇ ਇੰਨੇ ਕੌੜੇ ਹੁੰਦੇ ਹਨ। ਹਰ ਬੋਲ ਐਸੇ ਬੋਲਦੇ ਹਨ। ਦਿਲ ਤੇ ਜਿਸਮ ਉਤੇ, ਤਲਬਾਰ ਤੋਂ ਵੱਧ ਫੱਟ ਮਾਰਦੇ ਹਨ। ਉਹੀ ਪਿਆਰ ਬਹੁਤ ਕਰਦੇ ਹਨ। ਬੰਦੇ ਦਾ ਦਿਮਾਗ ਬੱਦਲਦਾ ਰਹਿੰਦਾ ਹੈ। ਜਿਸ ਅੰਦਰ ਠੰਡ ਹੈ। ਸਹਿੱਣ ਸੀਲਤਾਂ ਹੈ, ਪਿਆਰ ਹੈ। ਉਹ ਹਰ ਤਰਾਂ ਦੇ ਬੰਦੇ ਨਾਲ ਕੱਟ ਜਾਂਦਾ ਹੈ। ਜੋ ਆਪ ਬੰਬ ਦਾ ਗੋਲਾ ਹੈ। ਮੂੰਹ ਵਿੱਚੋਂ ਅੱਗ ਉਗਲਦਾ ਹੈ। ਹੋਰਾਂ ਨੂੰ ਸੁਆਹ ਕਰ ਦਿੰਦਾ ਹੈ। ਗਰਜੋਤ ਵਿੱਚ ਪਿਆਰ ਬਹੁਤ ਹੀ ਹੈ। ਇਸੇ ਲਈ ਪਿਆਸੀਆਂ ਆਤਮਾਂ ਨਾਲ ਮਿਲਾਪ ਕਰਦਾ ਫਿਰਦਾ ਹੈ। ਗੁਰਜੋਤ ਵੀ ਜਿਥੇ ਜਾਂਦਾ ਹੈ। ਉਸ ਸ਼ਹਿਰ ਦੀਆਂ ਔਰਤਾਂ ਨੂੰ ਫੇਸਬੁੱਕ ਉਤੇ, ਇਸ ਤਰਾਂ ਲਿਖਦਾ ਹੈ। ਸਿੱਧੂ Thuade city aaya ji Truck le ke main v kl da, ਕੱਲ ਦਾ ਕਿਸੇ ਹੋਰ ਦੀ ਬੁੱਕਲ ਵਿੱਚ ਸੀ। ਹੁਣ ਅੱਜ ਨਵੇਂ ਸ਼ਿਕਾਰ ਦੀ ਭਾਲ ਹੈ। ਕਈ ਔਰਤਾਂ ਆਪ ਵੀ, ਐਡ ਫੇਸਬੁੱਕ ਉਤੇ, ਲੱਗੀ ਦੇਖ ਕੇ, ਜੋਤ ਨੂੰ ਸ਼ਿਕਾਰ ਬੱਣਾਂ ਲੈਂਦੀਆਂ ਹਨ।

ਬਿਲਕੁਲ ਇਸੇ ਤਰਾਂ ਹੀ ਅੰਗਰੇਜ਼ੀ ਪੇਪਰਾਂ ਵਿੱਚ, ਜਿਸਮ ਵੇਚਣ ਵਾਲੇ, ਇਸ਼ਤਿਹਾਰ ਲਗਾਉਂਦੇ ਹਨ। ਜਿਹੜੇ ਸ਼ਹਿਰ ਵਿੱਚ ਜਾਂਦੇ ਹਨ। ਉਸੇ ਸ਼ਹਿਰ ਦੇ ਪੇਪਰ ਵਿੱਚ ਆਪਦੇ ਆਉਣ ਦਾ, ਇਸ਼ਤਿਹਾਰ ਲਗਵਾ ਦਿੰਦੇ ਹਨ। ਫੇਸਬੁੱਕ ਲਈ ਬੁੱਕ ਜਿੰਦਾਬਾਦ ਹੈ। ਜਿਸ ਫੇਸਬੁੱਕ ਨੇ ਦੂਰੀਆਂ ਨੂੰ ਖ਼ਤਮ ਕਰ ਦਿੱਤਾ ਹੈ। ਫੇਸਬੁੱਕ ਕਿਸੇ ਪੰਡਤ ਤੋਂ ਘੱਟ ਨਹੀਂ ਹੈ। ਪੰਡਤ ਤਾਂ ਪੈਸੇ ਵੀ ਜੇਬਾਂ ਵਿੱਚੋਂ ਕੱਢਾ ਲੈਂਦੇ ਹਨ। ਝੂਠ ਵੀ ਬੋਲਦੇ ਹਨ, " ਤੈਨੂੰ ਤੇਰੀ ਪ੍ਰੇਮਕਾ ਮਿਲ ਜਾਵੇ। ਤੈਨੂੰ ਸੋਹਣਾਂ ਮੁੰਡਾ ਮਿਲ ਜਾਵੇਗਾ। " ਫੇਸਬੁੱਕ ਨੇ, ਤਾਂ ਕਮਾਲ ਕਰ ਦਿਖਾਇਆ ਹੈ। ਅਨੇਕਾਂ ਮਰਦਾ-ਔਰਤਾਂ ਦੇ ਚੇਹਰਿਆਂ ਦੇ ਦਰਸ਼ਨ ਦਿਖਾ ਦਿੱਤੇ ਹਨ। ਬਹੁਤੇ ਨੌਜਾਵਨ ਪੜ੍ਹਾਈਆਂ ਛੱਡ ਕੇ, ਮਰਦਾ-ਔਰਤਾਂ ਦੇ ਚੇਹਰਿਆਂ ਦੇ ਦਰਸ਼ਨ ਕਰ ਰਹੇ ਹਨ। ਹੁਣ ਇਹ ਤਾਂ ਗੁਰਜੋਤ ਵਰਗੇ ਦੀ ਆਪਦੀ ਹਿੰਮਤ ਹੈ। ਕਿੰਨੇ ਕੁ ਚੇਹਰਿਆਂ ਨੂੰ ਭਾਅ, ਪਸੰਦ ਸਕਦਾ ਹੈ?

ਜੇ ਬੰਦਾ ਕਿਤੇ ਦੂਜੀ ਥਾਂ, ਸ਼ਹਿਰ, ਦੇਸ਼ ਜਾਂਦਾ ਵੀ ਹੈ। ਆਪਦੇ ਹੀ ਕੰਮ ਨਹੀਂ ਮੁੱਕਦੇ। ਲੋਕਾਂ ਨੂੰ ਮਿਲਣ ਦੀ ਵਿਹਲ ਕਿਥੇ ਹੁੰਦੀ ਹੈ? ਪਰ ਇਸ ਨੇ ਜ਼ਨਾਨੀਆਂ ਨੂੰ ਮਿਲਣ ਦਾ ਸਾਈਡ ਬਿਜ਼ਨਸ ਰੱਖਿਆ ਹੋਇਆ ਹੈ। ਦਾਲ ਰੋਟੀ, ਬਿਸਤਰਾ ਸਬ ਕਾਸੇ ਦਾ ਇੰਤਜ਼ਾਮ ਹੋ ਜਾਂਦਾ ਹੈ। ਪੰਜਾਬੀ, ਪੁਰਾਹੁਉਣ ਚਾਰੀ ਖੁੱਲ ਕੇ ਕਰਦੇ ਹਨ। ਉਸ ਦੇ ਬਦਲੇ ਵਿੱਚ, ਪੁਰਾਹੁਉਣਾਂ ਚਾਹੇ, ਇੱਜ਼ਤ ਚੱਟ ਕੇ ਧਰ ਜਾਏ। ਪਰਦਾ ਰਹਿ ਜਾਵੇ, ਬਹੁਤ ਚੰਗਾ ਹੈ। ਜੇ ਪਤਾ ਵੀ ਲੱਗ ਜਾਵੇ। ਫਿਰ ਮਹਿਮਾਂਨ ਦਾ ਕੀ ਉਖਾੜ ਲਵੋਗੇ। ਸੱਪ ਵਾਂਗ ਅੱਗਲਾ, ਤਾਂ ਨਿੱਕਲ ਗਿਆ ਹੋਣਾਂ ਹੈ। ਪਿਛੇ ਜੋ ਰੰਗ ਲਾ ਗਿਆ। ਉਸ ਦੇ ਦਾਗ਼ ਧੋਤੇ ਵੀ ਨਹੀਂ ਉਤਰ ਸਕਦੇ। ਜੇ ਕੋਈ ਵਿੰਦਰ ਵਾਂਗ ਗਰਭ ਠਹਿਰਾ ਲਵੇ। ਉਹ ਤਾਂ ਉਹੀ ਜਾਂਣੇ, ਕੀ ਬੀਤਦੀ ਹੈ? ਘਰ ਵੱਸਾਉਣ ਲਈ, ਬਾਲ ਬੱਚਾ ਪੈਦਾ ਕਰਨ ਲਈ ਔਰਤ-ਮਰਦ ਸਾਥ ਰਹਿੰਦੇ ਹਨ। ਉਹ ਤਾਂ ਦੁਨੀਆਂ ਚਲਾਉਣੀ ਹੈ। ਬਹਾਨਾਂ ਵੰਨਸ਼ ਚਲਾਉਣ ਦਾ ਹੁੰਦਾ ਹੈ। ਅਸਲ ਵਿੱਚ ਹਰ ਕੋਈ, ਜਵਾਨੀ ਹੰਢਾਉਂਦਾ ਹੈ। ਬਾਹਰ ਵੀ ਇਹ ਖਿਲਾਰਾ ਪਾਉਂਦੇ ਫਿਰਦੇ ਹਨ।

ਕਨੇਡਾ ਅਮਰੀਕਾ ਵਿੱਚ ਰਹਿੰਦੀ, ਜਿਸ ਔਰਤਾਂ ਨੂੰ ਬਹੁਤੇ ਕਨੂੰਨ ਦੇ ਦਾਅ-ਪੇਚ ਆਉਣ ਲੱਗ ਜਾਂਣ। ਉਹ ਘਰ ਨਹੀਂ ਵੱਸਾ ਸਕਦੀ। ਇੱਕ ਖ਼ਸਮ ਦੇ ਨਹੀਂ ਰਹਿ ਸਕਦੀ। ਜਿਸ ਔਰਤਾਂ ਨੇ ਘਰ ਵੱਸਾਉਣਾਂ ਹੈ। ਉਹ ਆਪਦੀ ਮੈਂ ਮਿਟਾ ਦਿੰਦੀ ਹੈ। ਜੋ ਘਰ ਨਹੀਂ ਵਸਾ ਸਕਦੀ। ਉਹ ਮਾਂ, ਪਤਨੀ ਨਹੀਂ ਬੱਣ ਸਕਦੀ। ਜੋ ਮਾਂ ਹੀ ਨਹੀਂ ਬੱਣੀ, ਉਹ ਔਰਤ ਨਹੀਂ ਹੈ। ਮਾਂ ਬੱਣਨ ਲਈ ਧਰਤੀ ਵਾਂਗ, ਮਰਦ ਦੇ, ਥੱਲੇ ਲੱਗਣਾਂ ਪੈਂਦਾ ਹੈ। ਸਿਰ ਉਤੇ ਚੜ੍ਹ ਕੇ, ਨੱਚਣ ਨਾਲ, ਅੱਗਲੀ ਧੱੜਮ ਡਿੱਗ ਵੀ ਸਕਦੀ ਹੈ। ਨਹੀਂ ਜੋ ਇੱਕ ਮਰਦ ਨੂੰ ਨਿਵ ਕੇ, ਨਹੀਂ ਜਿੱਤ ਸਕਦੀ। ਬਾਹਰ ਦਸ ਮਰਦਾਂ ਨੂੰ, ਨਿੱਤ ਗਲ਼ੇ ਲਾ ਕੇ, ਮਰਦਾਂ ਦੀ ਭੁੱਖੀ ਹੋਣ ਨਾਲ, ਵੀ ਰੱਜ ਨਹੀਂ ਸਕਦੀ। ਗੁਰਜੋਤ ਇਕੱਲੇ ਦੀ ਗੱਲ ਨਹੀਂ ਹੈ। ਤਕਰੀਬਨ ਬਹੁਤ ਮਰਦਾ ਨੇ, ਇੱਕ ਘਰ, ਦੂਜੀ ਬਾਹਰ ਰੱਖੀ ਹੋਈ ਹੈ। ਤੁਸੀਂ ਕਹੋਗੇ, " ਗੁਰਜੋਤ ਦੇ ਤਾਂ ਪੈਰ ਕਨੇਡਾ ਦੀ ਧਰਤੀ ਉਤੇ ਲੱਗੇ ਹੋਏ ਹਨ। ਤਾਂ ਇਸ ਤਰਾਂ ਕਰਦਾ ਹੈ। " ਇਹ ਇੰਡੀਆ ਵਿੱਚ ਵੀ ਐਸਾ ਹੀ ਸੀ। ਇਸ ਨੇ, ਬਾਜਵਾ, ਮਨਜੀਤ, ਸ਼ਿਵਾਨੀ, ਪ੍ਰਭਾ, ਬਬੀਤਾ ਵਰਗੀਆਂ ਕੁਆਰੀਆਂ ਕੁੜੀਆਂ ਨਹੀਂ ਪੱਟੀਆਂ। ਦੋ, ਤਿੰਨ ਬੱਚਿਆਂ ਵਾਲੀਆਂ, ਪਤੀਆਂ ਦੇ ਕਰਵਾ-ਚੌਥ ਦੇ ਵਰਤ ਰੱਖਣ ਵਾਲੀਆਂ, ਵੱਡੇ-ਵੱਡੇ ਮੱਥੇ ਉਤੇ ਟਿੱਕੇ ਲਗਾਉਣ, ਮਾਂਗ ਵਿੱਚ ਸੰਧੂਰ ਪਾਉਣ ਵਾਲੀਆਂ ਪੱਟੀਆਂ ਹਨ। ਜਦੋਂ ਇੱਕ ਮਰਦ ਨਾਲ ਰੱਜ ਨਹੀਂ ਹੈ। ਇਹ ਪਖੰਡ ਕਰਨ ਦੀ ਕੀ ਲੋੜ ਹੈ? ਐਸੇ ਬਹਾਨੇ ਨਾਲ, ਪਤੀ ਦੇਵਤਾ ਭਾਂਤ-ਭਾਂਤ ਦੇ ਫ਼ਲ ਭੋਜਨ ਲਿਆ ਕੇ ਦਿੰਦਾ ਹੈ। ਪਤਨੀਆਂ ਉਮਰ ਪਤਾ ਨਹੀਂ ਕਿਹਦੀ ਲੰਬੀ ਕਰੀ ਜਾਂਦੀਆਂ ਹੈ? ਪਤੀ ਨੂੰ ਦੇਵਤਾ ਤਾਂਹੀਂ ਕਹਿੰਦੇ ਹਨ। ਇਹ ਬੇਫ਼ਕੂਫ਼ ਵੱਧ ਹੁੰਦੇ ਹਨ। ਪਤਨੀਆਂ, ਪਤੀਆਂ ਉਤੇ ਸ਼ੱਕ ਕਰੀ ਜਾਂਦੀਆਂ ਹਨ। ਪਰ ਪਤੀ, ਪਤਨੀ ਉਤੇ ਇੱਕ ਭੋਰਾ ਸ਼ੱਕ ਨਹੀਂ ਕਰਦੇ। ਅੱਖਾਂ ਮੀਚ ਕੇ ਘਰ ਪਰਿਵਾਰ ਸੰਭਾਲ ਦਿੰਦੇ ਹਨ। ਆਪ ਗੁਰਜੋਤ ਵਾਂਗ ਪੀਂਘ, ਕਿਸੇ ਔਰਤ ਨਾਲ ਝੂਟੀ ਜਾਂਦੇ ਹਨ। ਕੁੱਝ ਕੁ ਚਿਰ, ਉਮਰ ਹੰਢਾ ਕੇ, ਬੁੱਢਾ ਪਤੀ, ਤਾਂ ਉਝ ਹੀ ਬੁੱਢੇ ਬੱਲਦ ਵਰਗਾ ਹੋ ਜਾਂਦਾ ਹੈ। ਬੁੱਢਾ ਬੱਲਦ ਨਾਂ ਜੋਤਣ ਦੇ ਕੰਮ ਆਉਂਦਾ ਹੈ। ਨਾਂ ਹੱਲ ਵਾਹ ਸਕਦਾ ਹੈ। ਨਾਂ ਕੋਹਲੂ ਅੱਗੇ ਜੋਤਿਆ ਜਾਂਦਾ ਹੈ। ਬੁੱਢਾ ਮਰਦ ਡੰਗਰਾਂ ਦੀ ਰਾਖੀ ਵੀ ਚੱਜ ਨਾਲ ਨਹੀਂ ਕਰ ਸਕਦਾ। ਅੱਥਰੀ ਜ਼ਨਾਨੀ ਕਿਵੇਂ ਸੰਭਾਲੇਗਾ? ਅੱਗਲੀਆਂ ਨੇ ਗੁਰਜੋਤ ਤੋਂ ਹੀ ਪੀਂਘ ਦੇ ਹੁਲਾਰੇ ਲੈਣੇ ਹਨ। ਟਰੱਕ ਦੇ ਝੂਟੇ ਲੈਣੇ ਹਨ।

Comments

Popular Posts