ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੩ Page 273 of 1430
12218     ਬ੍ਰਹਮ ਗਿਆਨੀ ਏਕ ਊਪਰਿ ਆਸ ॥
Breham Giaanee Eaek Oopar Aas ||
ब्रहम गिआनी एक ऊपरि आस ॥
ਰੱਬ ਨੂੰ ਚੇਤੇ ਕਰਨ ਵਾਲੇ ਬ੍ਰਹਮ ਗਿਆਨੀ ਹਨ। ਨਾਂ ਕਿ ਲੋਕਾਂ ਦੇ ਘਰਾਂ ਵਿਚ ਜਾ ਕੇ, ਬੀਬੀਆਂ ਤੋਂ ਸੇਵਾਂ ਕਰਾ ਕੇ, ਦੁੱਧ, ਖੀਰ, ਕੜਾਹ ਪੂ੍ਰੀਆਂ ਖਾਣ-ਪੀਣ ਵਾਲੇ ਬ੍ਰਹਮ ਗਿਆਨੀ  ਹਨ।
The God-conscious being centers his hopes on the One alone.
12219     ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
Breham Giaanee Kaa Nehee Binaas ||
ब्रहम गिआनी का नही बिनास ॥
ਰੱਬ ਨੂੰ ਚੇਤੇ ਕਰਨ ਵਾਲੇ ਮਰਦੇ ਨਹੀਂ ਹਨ॥
The God-conscious being shall never perish.
12220    ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
Breham Giaanee Kai Gareebee Samaahaa ||
ब्रहम गिआनी कै गरीबी समाहा ॥
ਰੱਬ ਨੂੰ ਚੇਤੇ ਕਰਨ ਵਾਲੇ ਦੇ, ਮਨ ਵਿੱਚ ਗਰੀਬੀ ਹੁੰਦੀ ਹੈ। ਰੁੱਖੀ-ਮੀਸੀ ਖਾ ਕੇ, ਸਾਦਗੀ ਵਿੱਚ ਰਹਿੰਦਾ ਹੈ॥
The God-conscious being is steeped in humility.
12221    ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
Breham Giaanee Paroupakaar Oumaahaa ||
ब्रहम गिआनी परउपकार उमाहा ॥
ਰੱਬ ਨੂੰ ਚੇਤੇ ਕਰਨ ਵਾਲਾ, ਦੂਜਿਆਂ ਦੀ ਸੇਵਾ ਕਰਦਾ ਹੈ। ਸਬ ਦਾ ਚੰਗਾ ਸੋਚਦਾ ਹੈ॥
The God-conscious being delights in doing good to others.
12222     ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥
Breham Giaanee Kai Naahee Dhhandhhaa ||
ब्रहम गिआनी कै नाही धंधा ॥
ਰੱਬ ਨੂੰ ਚੇਤੇ ਕਰਨ ਵਾਲਾ, ਦੁਨੀਆਂ ਦੇ ਧੰਨ, ਪਿਆਰ ਵਿੱਚ ਨਹੀਂ ਫਸਦਾ॥
The God-conscious being has no worldly entanglements.
12223     ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
Breham Giaanee Lae Dhhaavath Bandhhaa ||
ब्रहम गिआनी ले धावतु बंधा ॥
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਆਪ ਨੂੰ ਦੌਲਤ ਵੱਲੋ ਰੋਕ ਕੇ ਰੱਖਦਾ ਹੈ। ਧੰਨ ਦਾ ਲਾਲਚ ਨਹੀਂ ਕਰਦਾ॥
The God-conscious being holds his wandering mind under control.
12224    ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥
Breham Giaanee Kai Hoe S Bhalaa ||
ब्रहम गिआनी कै होइ सु भला ॥
ਰੱਬ ਨੂੰ ਚੇਤੇ ਕਰਨ ਵਾਲਾ, ਭਲਾਮਾਣ ਹੁੰਦਾ ਹੈ। ਰੱਬ ਉਸ ਤੋਂ ਚੰਗੇ ਕੰਮ, ਲੋਕ ਸੇਵਾ ਹੀ ਕਰਾਵਾਉਂਦਾ ਹੈ॥
The God-conscious being acts in the common good.
12225    ਬ੍ਰਹਮ ਗਿਆਨੀ ਸੁਫਲ ਫਲਾ ॥
Breham Giaanee Sufal Falaa ||
ब्रहम गिआनी सुफल फला ॥
ਰੱਬ ਨੂੰ ਚੇਤੇ ਕਰਨ ਵਾਲੇ ਦਾ ਜੀਵਨ ਸੁਖੀ, ਗੁਣਾਂ ਵਾਲਾ ਤੇ ਕਾਂਮਜ਼ਾਬ ਹੁੰਦਾ ਹੈ। ਕਿਸੇ ਪਾਸੇ ਤੋਂ ਉਣਾਂ ਨਹੀਂ ਹੁੰਦਾ॥
The God-conscious being blossoms in fruitfulness.
12226     ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥
Breham Giaanee Sang Sagal Oudhhaar ||
ब्रहम गिआनी संगि सगल उधारु ॥
ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਅੰਗੀ-ਸਾਕਾਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਮਾੜੇ ਕੰਮਾਂ, ਪਾਪਾਂ ਤੋਂ ਬਚਾ ਕੇ, ਭਵਜਲ ਤਾਰ ਦਿੰਦਾ ਹੈ॥
In the Company of the God-conscious being, all are saved.
12227     ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥
Naanak Breham Giaanee Japai Sagal Sansaar ||4||
नानक ब्रहम गिआनी जपै सगल संसारु ॥४॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ, ਸਾਰੀ ਦੁਨੀਆਂ ਨੂੰ ਪ੍ਰਭੂ, ਭਗਵਾਨ, ਪ੍ਰਮਾਤਮਾਂ ਦਾ ਨਾਂਮ ਬੋਲਣ, ਗਾਉਣ ਲਾ ਲੈਂਦਾ ਹੈ। ਬੋਲੋ ਹੀ ਵਾਹਿਗੁਰੂ-ਸਤਿਨਾਮ, ਰਾਮ-ਰਾਮ ਅੱਲਾ ਹੀ ਅੱਲਾ। ਰੱਬਾ ਤੂੰ ਦੁਨੀਆਂ ਦਾ ਰਾਖਾ ਇਕੱਲਾ ||4||
Sathigur Nanak, through the God-conscious being, the whole world meditates on God. ||4||
12228    ਬ੍ਰਹਮ ਗਿਆਨੀ ਕੈ ਏਕੈ ਰੰਗ ॥
Breham Giaanee Kai Eaekai Rang ||
ब्रहम गिआनी कै एकै रंग ॥
ਰੱਬ ਨੂੰ ਚੇਤੇ ਕਰਨ ਵਾਲੇ, ਉਸ ਪ੍ਰਭੂ ਇੱਕ ਨੂੰ ਪਿਅਰ ਤੇ ਯਾਦ ਕਰਦੇ ਹਨ॥
The God-conscious being loves the One Lord alone.
12229     ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
Breham Giaanee Kai Basai Prabh Sang ||
ब्रहम गिआनी कै बसै प्रभु संग ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੇ, ਰੱਬ ਮਨ ਵਿੱਚ ਹਾਜ਼ਰ ਦਿਸਦਾ ਹੈ॥
The God-conscious being dwells with God.
12230    ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥
Breham Giaanee Kai Naam Aadhhaar ||
ब्रहम गिआनी कै नामु आधारु ॥
ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਆਸਰਾ ਲੈ ਕੇ, ਦਿਨ ਕੱਟਦਾ ਹੈ॥
The God-conscious being takes the Naam as his Support.
12231    ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
Breham Giaanee Kai Naam Paravaar ||
ब्रहम गिआनी कै नामु परवारु ॥
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਰੱਬ ਦੇ ਨਾਂਮ ਨੂੰ ਆਪਦਾ ਪਰਿਵਾਰ ਮੰਨਦਾ ਹੈ। ਪ੍ਰਭੂ ਨੂੰ ਬਹੁਤ ਪਿਆਰ ਕਰਦਾ ਹੈ॥
The God-conscious being has the Naam as his Family.
12232    ਬ੍ਰਹਮ ਗਿਆਨੀ ਸਦਾ ਸਦ ਜਾਗਤ ॥
Breham Giaanee Sadhaa Sadh Jaagath ||
ब्रहम गिआनी सदा सद जागत ॥
ਰੱਬ ਨੂੰ ਚੇਤੇ ਕਰਨ ਵਾਲਾ, ਹਰ ਸਮੇਂ ਬਹੁਤ ਹੁਸ਼ਿਆਰ, ਤੇ ਦੁਨੀਆਂ ਤੋਂ ਖ਼ਬਰਦਾਰ ਹੁੰਦਾ ਹੈ। ਸਬ ਦੀਆਂ ਬੁੱਝ ਦਾ ਹੈ।॥
The God-conscious being is awake and aware, forever and ever.
12233    ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
Breham Giaanee Ahanbudhh Thiaagath ||
ब्रहम गिआनी अह्मबुधि तिआगत ॥
ਰੱਬ ਨੂੰ ਚੇਤੇ ਕਰਨ ਵਾਲਾ ਹੰਕਾਂਰ, ਮੈਂ-ਮੈ ਛੱਡ ਦਿੰਦਾ ਹੈ॥
The God-conscious being renounces his proud ego.
12234     ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
Breham Giaanee Kai Man Paramaanandh ||
ब्रहम गिआनी कै मनि परमानंद ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀ ਜਿੰਦ-ਜਾਨ, ਰੱਬ ਦਾ ਪਿਆਰ ਮਾਂਣਦੀ ਹੈ॥
In the mind of the God-conscious being, there is supreme bliss.
12235   ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
Breham Giaanee Kai Ghar Sadhaa Anandh ||
ब्रहम गिआनी कै घरि सदा अनंद ॥
ਰੱਬ ਨੂੰ ਚੇਤੇ ਕਰਨ ਵਾਲੇ, ਬੰਦੇ ਦਾ ਸਰੀਰ, ਹਰ ਸਮੇਂ ਖੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ ਮਾਂਣਦਾ ਹੈ॥
In the home of the God-conscious being, there is everlasting bliss.
12236     ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
Breham Giaanee Sukh Sehaj Nivaas ||
ब्रहम गिआनी सुख सहज निवास ॥
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਖੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ, ਸ਼ਾਂਤੀ ਵਿੱਚ ਟਿੱਕ ਜਾਂਦਾ ਹੈ॥
The God-conscious being dwells in peaceful ease.
12237     ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥
Naanak Breham Giaanee Kaa Nehee Binaas ||5||
नानक ब्रहम गिआनी का नही बिनास ॥५॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ ਬੰਦਾ ਤਬਾਅ, ਬਰਬਾਦ ਨਹੀਂ ਹੋ ਸਕਦਾ ||5||
Sathigur Nanak, the God-conscious being shall never perish. ||5||
12238     ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥
Breham Giaanee Breham Kaa Baethaa ||
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਪ੍ਰਮਾਤਮਾਂ ਦਾ ਜਾਂਣ, ਪਛਾਂਣ ਵਾਲਾ ਬੱਣ ਜਾਂਦਾ ਹੈ॥
ब्रहम गिआनी ब्रहम का बेता ॥
The God-conscious being knows God.
12239     ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
Breham Giaanee Eaek Sang Haethaa ||
ब्रहम गिआनी एक संगि हेता ॥
ਰੱਬ ਨੂੰ ਚੇਤੇ ਕਰਨ ਵਾਲਾ, ਇੱਕ ਭਗਵਾਨ ਨੂੰ ਪ੍ਰੇਮ ਪਿਆਰ ਕਰਕੇ, ਉਸੇ ਨੂੰ ਆਪਦਾ ਸਮਝਦਾ ਹੈ॥
The God-conscious being is in love with the One alone.
12240    ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥
Breham Giaanee Kai Hoe Achinth ||
ब्रहम गिआनी कै होइ अचिंत ॥
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਬੇਫ਼ਿਕਰ ਹੋ ਜਾਂਦਾ ਹੈ॥
The God-conscious being is carefree.
12241     ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
Breham Giaanee Kaa Niramal Manth ||
ब्रहम गिआनी का निरमल मंत ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਸੁਨੇਹੇ, ਗੱਲਾਂ-ਬਾਤਾ ਉਜਲੀਆਂ-ਪਵਿੱਤਰ ਹੁੰਦੀਆਂ ਹਨ। ਕੋਈ ਸਹੀ ਰਾਹ ਦਿਖਾਉਂਦੇ ਹਨ॥
Pure are the Teachings of the God-conscious being.
12242     ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
Breham Giaanee Jis Karai Prabh Aap ||
ब्रहम गिआनी जिसु करै प्रभु आपि ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਉਹੀ ਹੁੰਦੇ ਹਨ। ਜਿਸ ਨੂੰ ਰੱਬ ਆਪ ਯਾਦ ਆਉਣਾਂ ਚਹੁੰਦਾ ਹੈ॥
The God-conscious being is made so by God Himself.
12243    ਬ੍ਰਹਮ ਗਿਆਨੀ ਕਾ ਬਡ ਪਰਤਾਪ ॥
Breham Giaanee Kaa Badd Parathaap ||
ब्रहम गिआनी का बड परताप ॥
ਰੱਬ ਨੂੰ ਚੇਤੇ ਕਰਨ ਵਾਲੇ, ਰੱਬੀ ਰੂਪ ਵਾਲਾ, ਦਰਸ਼ਨ ਉਜਲਾ ਹੈ॥
The God-conscious being is gloriously great.
12244    ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
Breham Giaanee Kaa Dharas Baddabhaagee Paaeeai ||
ब्रहम गिआनी का दरसु बडभागी पाईऐ ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦਾ ਦਰਸ਼ਨ ਉਜਲਾ-ਪਵਿੱਤਰ ਭਾਗਾਂ ਵਾਲਾ ਹੁੰਦਾ ਹੈ॥
The Darshan, the Blessed Vision of the God-conscious being, is obtained by great good fortune.
12245    ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
Breham Giaanee Ko Bal Bal Jaaeeai ||
ब्रहम गिआनी कउ बलि बलि जाईऐ ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਤੋਂ ਸਦਕੇ ਕਰਕੇ, ਜਾਨ ਵਾਰੀਏ॥
To the God-conscious being, I make my life a sacrifice.
12246    ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
Breham Giaanee Ko Khojehi Mehaesur ||
ब्रहम गिआनी कउ खोजहि महेसुर ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਨੂੰ ਦੇਵਤੇ ਭਾਲਦੇ ਫਿਰਦੇ ਹਨ॥
The God-conscious being is sought by the great god Shiva.
12247   ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥
Naanak Breham Giaanee Aap Paramaesur ||6||
नानक ब्रहम गिआनी आपि परमेसुर ॥६॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਰੱਬ ਹੀ ਬੱਣ ਜਾਂਦੇ ਹਨ ||6||
Sathigur Nanak, the God-conscious being is Himself the Supreme Lord God. ||6||
12248     ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥
Breham Giaanee Kee Keemath Naahi ||
ब्रहम गिआनी की कीमति नाहि ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ, ਦੀ ਗਿਆਨ, ਗੁਣਾਂ ਦਾ ਅੰਨਦਾਜ਼ਾ ਨਹੀਂ ਲਾ ਸਕਦੇ। ਉਸ ਦੇ ਕੰਮਾਂ ਦਾ, ਕੋਈ ਹਿਸਾਬ ਨਹੀਂ ਲਾ ਸਕਦੇ॥
The God-conscious being cannot be appraised.
12249    ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
Breham Giaanee Kai Sagal Man Maahi ||
ब्रहम गिआनी कै सगल मन माहि ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੇ ਹਿਰਦੇ ਵਿੱਚ ਦੁਨੀਆਂ ਭਰ ਦੇ ਸਾਰੇ ਆ ਜਾਂਦੇ ਹਨ॥
The God-conscious being has all within his mind.
12250    ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥
Breham Giaanee Kaa Koun Jaanai Bhaedh ||
ब्रहम गिआनी का कउन जानै भेदु ॥
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਮਨ ਦੀਆਂ ਰੱਬੀ ਗੱਲਾਂ, ਕੋਈ ਹੋਰ ਨਹੀਂ ਬੁੱਝ ਸਕਦਾ॥
Who can know the mystery of the God-conscious being?
12251    ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
Breham Giaanee Ko Sadhaa Adhaes ||
ब्रहम गिआनी कउ सदा अदेसु ॥
ਰੱਬ ਨੂੰ ਚੇਤੇ ਕਰਨ ਵਾਲੇ ਭਗਤ ਨੂੰ ਹਰ ਸਮੇਂ ਸਿਰ ਝੁੱਕਦਾ ਹੈ॥
Forever bow to the God-conscious being.
12252    ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯਰੁ ॥
Breham Giaanee Kaa Kathhiaa N Jaae Adhhaakhyar ||
ब्रहम गिआनी का कथिआ न जाइ अधाख्यरु ॥
ਰੱਬ ਨੂੰ ਚੇਤੇ ਕਰਨ ਵਾਲੇ ਭਗਤ ਬਾਰੇ, ਅੱਧਾ ਸ਼ਬਦ ਵੀ ਬਿਆਨ ਨਹੀਂ ਕਰ ਸਕਦੇ॥
The God-conscious being cannot be described in words.
12253     ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
Breham Giaanee Sarab Kaa Thaakur ||
ब्रहम गिआनी सरब का ठाकुरु ॥
ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਦਾ ਪਿਆਰਾ ਹੁੰਦਾ ਹੈ॥
The God-conscious being is the Lord and Master of all.
12254    ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
Breham Giaanee Kee Mith Koun Bakhaanai ||
ब्रहम गिआनी की मिति कउनु बखानै ॥
ਰੱਬ ਨੂੰ ਚੇਤੇ ਕਰਨ ਵਾਲਿਆਂ ਦੀ ਹਾਲਤ ਦਾ ਅੰਨਦਾਜ਼ਾ ਕੋਈ ਨਹੀਂ ਜਾਂਣ ਸਕਦਾ॥
Who can describe the limits of the God-conscious being?
12255   ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
Breham Giaanee Kee Gath Breham Giaanee Jaanai ||
ब्रहम गिआनी की गति ब्रहम गिआनी जानै ॥
ਰੱਬ ਨੂੰ ਚੇਤੇ ਕਰਨ ਵਾਲੇ ਦੀ ਹਾਲਤ, ਰੱਬ ਨੂੰ ਚੇਤੇ ਕਰਨ ਵਾਲੇ ਭਗਤ ਹੀ ਲਾ ਸਕਦੇ ਹਨ॥
Only the God-conscious being can know the state of the God-conscious being.
12256    ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
Breham Giaanee Kaa Anth N Paar ||
ब्रहम गिआनी का अंतु न पारु ॥
ਰੱਬ ਨੂੰ ਚੇਤੇ ਕਰਨ ਵਾਲੇ ਭਗਤ ਵਿਸ਼ਾਲ ਹੋ ਜਾਂਦਾ ਹਨ। ਉਸ ਦਾ ਅੰਨਦਾਜ਼ਾ ਲਾ ਕੇ, ਆਰ-ਪਾਰ ਨਹੀਂ ਦੇਖ ਸਕਦੇ॥
The God-conscious being has no end or limitation.
12257     ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥
Naanak Breham Giaanee Ko Sadhaa Namasakaar ||7||
नानक ब्रहम गिआनी कउ सदा नमसकारु ॥७॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਚੇਤੇ ਕਰਨ ਵਾਲੇ, ਭਗਤ ਨੂੰ ਹਰ ਸਮੇਂ ਸਿਰ ਝੁੱਕਦਾ ਹੈ ||7||
Sathigur Nanak, to the God-conscious being, bow forever in reverence. ||7||
12258    ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
Breham Giaanee Sabh Srisatt Kaa Karathaa ||
ब्रहम गिआनी सभ स्रिसटि का करता ॥
ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਦੁਨੀਆਂ ਨੂੰ ਸਾਜਣ ਵਾਲਾ ਹੈ।
The God-conscious being is the Creator of all the world.
12259    ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
Breham Giaanee Sadh Jeevai Nehee Marathaa ||
ब्रहम गिआनी सद जीवै नही मरता ॥
ਰੱਬ ਨੂੰ ਚੇਤੇ ਕਰਨ ਵਾਲਾ, ਹਰ ਸਮੇਂ ਜਿਉਂਦਾ ਰਹਿੰਦਾ ਹੈ। ਬਾਰ-ਬਾਰ ਜੰਮਦਾ-ਮਰਦਾ ਨਹੀਂ ਹੈ॥
The God-conscious being lives forever, and does not die.
12260    ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
Breham Giaanee Mukath Jugath Jeea Kaa Dhaathaa ||
ब्रहम गिआनी मुकति जुगति जीअ का दाता ॥
ਰੱਬ ਨੂੰ ਚੇਤੇ ਕਰਨ ਵਾਲਾ, ਜੀਵਨ ਦਾ ਮਾਰਗ, ਜਿਉਣ ਦਾ ਰਾਹ ਦੱਸਣ ਵਾਲਾ, ਭਵਜਲ ਤਾਰਨ ਵਾਲਾ ਹੁੰਦਾ ਹੈ॥
The God-conscious being is the Giver of the way of liberation of the soul.
12261     ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
Breham Giaanee Pooran Purakh Bidhhaathaa ||
ब्रहम गिआनी पूरन पुरखु बिधाता ॥
ਰੱਬ ਨੂੰ ਚੇਤੇ ਕਰਨ ਵਾਲਾ ਭਗਤ, ਪੂਰਾ ਅਕਾਲ ਪੁਰਖ ਹੈ। ਦਾਤਾ ਦੇਣ ਵਾਲਾ ਆਪ ਹੈ॥
The God-conscious being is the Perfect Supreme Being, who orchestrates all.
12262    
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
Breham Giaanee Anaathh Kaa Naathh ||
ब्रहम गिआनी अनाथ का नाथु ॥
ਰੱਬ ਨੂੰ ਚੇਤੇ ਕਰਨ ਵਾਲਾ, ਗਰੀਬਾਂ, ਕੰਮਜ਼ੋਰਾਂ ਦਾ ਸਹਾਰਾ ਬੱਣਦਾ ਹੈ॥
The God-conscious being is the helper of the helpless.
12263    ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
Breham Giaanee Kaa Sabh Oopar Haathh ||
ब्रहम गिआनी का सभ ऊपरि हाथु ॥
ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਰੂਪ ਹੋ ਕੇ, ਸਾਰਿਆਂ ਦੇ ਸਿਰ ਉਤੇ ਹੱਥ ਰੱਖ ਕੇ ਆਸਰਾ ਬੱਣਦਾ ਹੈ।
The God-conscious being extends his hand to all.
12264    ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
Breham Giaanee Kaa Sagal Akaar ||
ब्रहम गिआनी का सगल अकारु ॥
ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਹਰ ਪਾਸੇ ਹਰ ਇੱਕ ਬੱਣਤਰ ਵਿੱਚ ਰਚ ਜਾਂਦਾ ਹੈ॥
The God-conscious being owns the entire creation.
12265   ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
Breham Giaanee Aap Nirankaar ||
ब्रहम गिआनी आपि निरंकारु ॥
ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਆਪ ਹੀ ਪ੍ਰਮਾਤਮਾਂ ਹੈ॥
The God-conscious being is himself the Formless Lord.
12266     ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
Breham Giaanee Kee Sobhaa Breham Giaanee Banee ||
ब्रहम गिआनी की सोभा ब्रहम गिआनी बनी ॥
ਪ੍ਰਭੂ ਨੂੰ ਚੇਤੇ ਕਰਨ ਵਾਲਾ, ਭਗਵਾਨ ਦਾ ਰੂਪ ਹੋ ਕੇ, ਉਸ ਰੱਬ ਦੀ ਪ੍ਰਸੰਸਾ ਕਰਦਾ ਹੈ॥
The glory of the God-conscious being belongs to the God-conscious being alone.
12267    ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥
Naanak Breham Giaanee Sarab Kaa Dhhanee ||8||8||
नानक ब्रहम गिआनी सरब का धनी ॥८॥८॥
ਸਤਿਗੁਰ ਨਾਨਕ ਜੀ ਰੱਬ ਦਾ ਰੂਪ ਹੋ ਕੇ, ਹਰ ਸ਼ਕਤੀ, ਗੁਣਾਂ ਗਿਆਨ, ਦੁਨੀਆਂ ਦੇ ਖ਼ਜ਼ਾਨਿਆਂ ਵਾਲਾ ਹੋ ਜਾਂਦਾ ਹੈ ||8||8||
Sathigur Nanak, the God-conscious being is the Lord of all. ||8||8||

Comments

Popular Posts