ਭਾਗ 104 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕੀ ਇਨਸਾਨ ਦੀ ਕੀਮਤ, ਇੰਨੀ ਸਸਤੀ ਹੈ, ਭੋਰਾ ਨਸ਼ੇ ਲਈ ਵਿੱਕ ਜਾਂਦੇ ਹਨ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com





ਸਾਡੀ ਵੋਟ ਕਿਉਂ ਬੱਣਦੀ ਹੈ? ਵੋਟ ਦਾ ਮਤਲੱਬ ਹੀ ਕੀ ਹੈ? ਕਦੋਂ ਵੋਟ ਦਾ ਸਹੀਂ ਇਸਤੇਮਾਲ ਹੋਵੇ? ਜਦੋਂ ਬਹੁਤੇ ਲੋਕ ਨੇ ਵੋਟ ਦੀ ਸਹੀ ਵਰਤੋਂ ਹੀ ਨਹੀਂ ਕਰਨੀ। ਇਹ ਸਬ ਡਰਾਮਾਂ ਹੀ ਲਗਦਾ ਹੈ। ਇਸ ਦੀ ਕੋਈ ਹੀ ਸਹੀ ਵਰਤੋਂ ਕਰਦਾ ਹੈ। ਕਈ ਬਾਰ ਤਾ ਜਾਹਲੀ ਵੋਟਾਂ ਵੀ ਭੁਗਤ ਜਾਂਦੀਆਂ ਹਨ। ਕੀਮਤੀ ਹੱਕ ਨੂੰ ਜ਼ੋਰਦਾਰ ਤਾਕਤ ਵਾਲੇ, ਟੱਕਿਆਂ ਨੂੰ ਖ੍ਰੀਦ ਲੈਂਦੇ ਹਨ। ਜੋ ਲੋਕ ਅਜ਼਼ਾਦੀ ਨਾਲ ਆਪਣਾਂ ਆਗੂ ਨਹੀਂ ਚੁਣ ਸਕਦੇ। ਵਿੱਕ ਜਾਂਦੇ ਹਨ। ਉਨਾਂ ਨੂੰ ਵੋਟ ਬਣਾਉਣ ਦੀ ਜਰੂਰਤ ਹੀ ਨਹੀਂ ਹੈ। ਆਪਦਾ ਤੇ ਹੋਰਾਂ ਦਾ ਸਮਾਂ ਖ਼ਰਾਬ ਕਰਦੇ ਹਨ। ਪਹਿਲਾਂ ਵੋਟ ਬੱਣਾਉਂਦੇ ਹਨ। ਫਿਰ ਗੱਲ਼ਤ ਬੰਦੇ ਨੂੰ ਅੱਖਾਂ ਮੀਚ ਕੇ, ਵੋਟ ਪਾ ਦਿੰਦੇ। ਕਈਆਂ ਦੇ ਤਾ ਦੋਸਤ ਹੀ ਉਮੀਦਵਾਰ ਖੜ੍ਹੇ ਹੁੰਦੇ ਹਨ। ਦੋਸਤ ਚਾਹੇ ਚੋਰ, ਡਾਕੂ, ਲੂਚਾ ਹੋਵੇ। ਉਸ ਨੂੰ ਜਿੱਤਾਉਣ ਉਤੇ, ਪੂਰਾ ਜ਼ੋਰ ਲੱਗ ਜਾਂਦਾ ਹੈ। ਕੀ ਇਨਸਾਨ ਦੀ ਕੀਮਤ, ਇੰਨੀ ਸਸਤੀ ਹੈ, ਭੋਰਾ ਨਸ਼ੇ ਲਈ ਵਿੱਕ ਜਾਂਦੇ ਹਨ? ਜ਼ਮੀਰ ਵੇਣ ਦਿੰਦੇ ਹਨ। ਸ਼ਰਾਬ ਦੀ ਬੋਤਲ ਵੱਟੇ, ਵੋਟ ਦੇ ਦਿੰਦੇ ਹਨ। ਮੁੱਠ ਭੂਕੀ ਡੋਡਿਆਂ ਦੀ ਖਾਂਣ ਲਈ, ਕੀਮਤੀ ਵੋਟ ਉਮੀਦਵਾਰ ਸਰਪੰਚ, ਪੰਚ, ਮੰਤਰੀ, ਪ੍ਰਧਾਂਨ ਵੱਲ ਭਗਤ ਦਿੰਦੇ ਹਨ।

ਜਿਹੜੇ ਦੇਸ਼ ਦੇ ਉਮੀਦਵਾਰ, ਲੋਕਾਂ ਨੂੰ ਜੇਬ ਵਿੱਚ ਰੱਖਦੇ ਹਨ। ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਆਂਮ ਜੰਨਤਾ, ਐਸੇ ਉਮੀਦਵਾਰ ਦੇ ਹੱਥਾਂ ਦਾ ਖਿੰਡਉਣਾਂ ਹੈ। ਐਸੇ ਬੰਦੇ ਇੱਕ ਦੂਜੇ ਨੂੰ ਸੌ ਕੋਹ ਪਾ ਕੇ ਮਿਲ ਲੈਂਦੇ ਹਨ। ਆਂਮ ਬੰਦੇ ਵਿੱਚ ਐਸਾ ਸ਼ੈਤਾਨ ਛੁੱਪਿਆ ਬੈਠਾ ਹੈ। ਤਾਂਹੀਂ ਤਾਂ ਲੋਕ, ਐਸੇ ਸ਼ੈਤਾਨਾਂ ਦੀ ਮਦੱਦ ਕਰਦੇ ਹਨ। ਸਿਰ ਤਾਂ ਲੋਕ ਦਿਖਾਵੇ ਲਈ ਪਿੱਟਦੇ ਹਨ।

ਅਸਲ ਵਿੱਚ ਉਹੀ ਉਮੀਦਵਾਰ ਚੁਣਦੇ ਹਨ। ਜਿਸ ਨੂੰ ਦਿਲੋਂ ਚਹੁੰਦੇ ਹਨ। ਹੁਣ ਆਪ ਹੀ ਦੇਖ ਲਵੋ। ਤੁਹਾਡੀ ਸਬ ਦੀ ਚੋਣ ਕੈਸੀ ਹੈ? ਇਹ ਸਬ ਕੁੱਝ ਲੋਕ ਦੇਖਣਾਂ ਚਹੁੰਦੇ ਹਨ। ਜੋ ਚੋਣ ਜਿੱਤਣ ਪਿਛੋਂ, ਉਮੀਦਵਾਰ ਕਰਦੇ ਹਨ। ਲੋਕਾਂ ਦਾ ਵੀ ਧੂਤਕੜਾ ਦੇਖ ਹੀ ਜੀਅ ਲੱਗਦਾ ਹੈ। ਬਹੁਤੇ ਲੋਕ ਚਹੁੰਦੇ ਵੀ ਨਹੀਂ ਹਨ। ਅਮਨ-ਸ਼ਾਂਤੀ, ਆਲੇ-ਦੁਆਲੇ ਬਣੀ ਰਹੇ। ਖੜਕਾ-ਦੜਕਾ ਚੰਗਾ ਲੱਗਦਾ ਹੈ। ਉਮੀਦਵਾਰ ਆਗੂ ਹੀ ਛਟਿਆ ਹੋਇਆ ਗੂੰਡਾ ਲੈ ਕੇ ਆਉਂਦੇ ਹਨ। ਲੋਕਾਂ ਕੋਲ ਉਸ ਨੂੰ ਵੋਟ ਪਾਉਣ ਤੋਂ ਬਗੈਰ, ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ਇੱਲਤ ਦਾ ਨਾਂਮ ਚੌਦਰੀ ਹੈ। ਸਰੀਫ਼਼ ਬੰਦਾ ਉਸ ਦੇ ਮੁਕਾਬਲੇ ਵਿੱਚ ਡਰਦਾ ਖੜ੍ਹਦਾ ਨਹੀਂ ਹੈ। ਜੇ ਕੋਈ ਭਲਾਮਾਣਸ, ਮੁਕਾਬਲਾ ਕਰਨ ਦੀ ਕੋਸ਼ਸ਼ ਕਰਦਾ ਵੀ ਹੈ। ਉਸ ਦੀ ਐਸੀ ਹਾਲਤ ਕਰ ਦਿੰਦੇ ਹਨ। ਅੱਗਲਾਂ ਲੱਤਾਂ ਉਤੇ, ਮੁੜ ਕੇ ਖੜ੍ਹ ਨਹੀਂ ਸਕਦਾ। ਸਰੀਫ ਬੰਦਾ, ਤਾਂ ਆਪਦੇ ਪਰਿਵਾਰਕ ਧੰਦਿਆਂ ਤੋਂ ਜਾਨ ਨਹੀਂ ਛੁੱਡਾ ਸਕਦਾ। ਲੋਕਾਂ ਦਾ ਜੱਬ ਭਲਾਮਾਣਸ ਬੰਦਾ ਨਹੀਂ ਲੈਂਦਾ। ਐਸੇ ਕੰਮ ਵਿੱਚ ਰੋਜ਼ ਲੋਕਾਂ ਨਾਲ ਉਲਝਣਾਂ ਪੈਦਾ ਹੈ।

ਜੇ ਚੋਣ ਵੇਲੇ, ਸਹੀ ਬੰਦੇ ਹੀ ਨਹੀਂ ਖੜ੍ਹੇ ਹੁੰਦੇ। ਉਹ ਆਪਣੀ ਜੁੰਮੇਬਾਰੀਆਂ ਕਿਵੇਂ ਪੂਰੀਆਂ ਕਰਨਗੇ? ਵੈਲੀਆਂ ਕੋਲ ਵੈਲੀ ਬੰਦੇ ਆਉਂਦੇ ਹਨ। ਵਿੰਦਰ ਦੇ ਪਿੰਡ ਦੀ ਸਰਪੰਚਣੀ ਨਾਂਮ ਦੀ ਪ੍ਰੈਸੀਪਲ ਸੀ। ਬਾਕੀ ਸਾਰੇ ਕੰਮ ਕੋਠੇ ਉਤੇ ਬੈਠੀਆਂ ਰੰਡੀਆਂ ਵਾਲੇ ਸਨ। ਆਥਣ ਸਵੇਰ ਮੁੰਡੇ-ਕੁੜੀਆਂ ਦਾ ਗਿੱਧਾ ਪੈਂਦਾ ਸੀ। ਹਰ ਰੋਜ਼, ਇਲਾਕੇ ਦੇ ਮੰਨੇ ਹੋਏ ਬੰਦੇ ਸਰਪੰਚਣੀ ਦੇ ਘਰ ਆਉਂਦੇ ਹਨ। ਸਰਪੰਚਣੀ ਨੂੰ ਬੀਹੀਆਂ ਪੱਕੀਆਂ ਕਰਨ ਦੀ ਗਰਾਂਟ ਮਿਲ ਗਈ ਸੀ। ਪੇਪਰਾਂ ਵਿੱਚ ਗਲੀਂਆਂ ਪੱਕੀਆਂ ਹੋ ਗਈਆਂ ਸਨ। ਜਿਸ ਗਰਾਂਟ ਦੇ ਪੈਸੇ ਨੂੰ ਭੋਰ-ਭੋਰ ਕੇ ਖਾ ਰਹੀ ਸੀ। ਪਾਟਰੀਆਂ ਚਲਦੀਆ ਸਨ। ਮੁਰਗੇ ਬੱਕਰੇ ਰਿਜ਼ਦੇ ਸਨ। ਬੰਦੇ ਨਸ਼ੇ ਪੱਤੇ ਖੇੜਨ ਲਈ, ਬੱੜਕਾਂ ਮਾਰਦੇ ਸਨ। ਸਰਪੰਚਣੀ ਬੱਣਨ ਤੋਂ ਪਹਿਲਾਂ, ਤਾਂ ਪਿੰਡ ਵਿੱਚ ਕਿਸੇ ਨੂੰ ਨਹੀਂ ਲਿਉਂਦੀ ਸੀ। ਹੁਣ ਇਸ ਨੂੰ ਕਿਸੇ ਦਾ ਡਰ ਨਹੀਂ ਸੀ। ਸਰਪੰਚਣੀ ਦੀ, ਨਾਲ ਲੱਗਦੇ ਠਾਣੇ ਦੇ ਠਾਣੇਦਾਰ ਨਾਲ, ਸਰਪੰਚਣੀ ਬੱਣਨ ਪਿਛੋਂ ਯਾਰੀ ਪੱਕੀ ਹੋ ਗਈ ਸੀ। ਪੁਰਾਣੇ ਠਾਣੇਦਾਰ ਦੇ ਮਰਨ ਪਿਛੋਂ, ਇਹ ਮੁੰਡਾ ਨਵਾਂ ਹੀ ਡਿਊਟੀ ਉਤੇ ਆਇਆ ਸੀ। ਫੌਜ਼ੀ ਬੰਤੇ ਨਾਲ, ਇੱਕ ਕੰਧ ਵਿੰਦਰ ਕੀ ਸਾਂਝੀ ਸੀ। ਦੂਜੀ ਕੰਧ ਸਰਪੰਚਣੀ ਨਾਲ ਸਾਂਝੀ ਸੀ। ਸਰਪੰਚਣੀ ਕੋਲ ਆਏ, ਮੁੰਡੇ ਕੰਧ ਉਤੇ ਚੜ੍ਹ ਕੇ ਬੈਠੈ ਰਹਿੰਦੇ ਸਨ। ਆਪਸ ਵਿੱਚ, ਇੱਕ ਦੂਜੇ ਨੂੰ, ਪੰਜਾਬੀਆਂ ਦਾ ਸ਼ਿੰਗਾਰ, ਲੰਬੀਆਂ ਮਾਂ, ਧੀ, ਭੈਣ ਦੀਆਂ, ਗਾਲਾਂ ਕੱਢਦੇ ਸਨ। ਬੰਤੇ ਦੀ ਪੈਨਸ਼ਨ ਕਿਸੇ ਕਾਰਨ ਬੰਦ ਹੋ ਗਈ ਸੀ। ਇਸ ਲਈ ਉਹ ਕਦੇ ਕੁੜੀ ਕੋਲ ਸ਼ਹਿਰ ਜਾਂਦਾ ਸੀ। ਕਦੇ ਪਿੰਡ ਆ ਜਾਂਦਾ ਸੀ। ਇਹ ਮਡੀਰ ਜਾਂਣਦੀ ਸੀ। ਘਰ ਔਰਤ ਹੀ ਹੈ। ਬੰਤੇ ਦੀ ਨੂੰਹੁ ਉਲਾਭਾ ਦੇਣ ਲਈ ਸਰਪੰਚਣੀ ਕੋਲ ਗਈ ਸੀ। ਉਸ ਨੇ ਕਿਹਾ, " ਇਹ ਮੁੰਡੇ ਕੰਧ ਉਤੇ ਬੈਠੇ ਰਹਿੰਦੇ ਹਨ। ਤੇਰਾ ਤਾਂ ਵਿਹੜਾ ਹੀ ਬਹੁਤ ਵੱਡਾ ਹੈ। ਕੰਧਾ ਪਰਦਾ ਹੁੰਦੀਆਂ ਨੇ। ਬੇਗਾਨੇ ਬੰਦੇ ਆ ਕੇ, ਕੰਧਾਂ ਉਤੇ ਬੈਠਦੇ ਹਨ। ਲੋਕ ਕੀ ਕਹਿੱਣਗੇ? "

ਸਰਪੰਚਣੀ ਨੇ ਕਿਹਾ, " ਉਹ ਮਹਿਮਾਨ ਹਨ। ਮਹਿਮਾਨ ਨੂੰ ਕਿਵੇਂ ਕਹਿ ਦੇਈਏ? ਇਥੇ ਉਥੇ ਨਾਂ ਬੈਠੋ। ਮਹਿਮਾਨ ਰੱਬ ਦਾ ਰੂਪ ਹੁੰਦੇ ਹਨ। ਉਸ ਨੇ ਫਿਰ ਕਿਹਾ, " ਮਹਿਮਾਨਾਂ ਨੂੰ ਮਹਿਮਾਨਾਂ ਵਾਂਗ ਰਹਿੱਣਾਂ ਚਾਹੀਦਾ ਹੈ। ਕਾਂਵਾਂ, ਕੁੱਤਿਆਂ ਵਾਲੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। " ਸਰਪੰਚਣੀ ਨੇ ਕਿਹਾ, " ਫਿਰ ਤਾਂ ਤੈਨੂੰ ਇਹ ਵੀ ਪਤਾ ਹੋਣਾਂ ਹੈ। ਕਾਂ, ਕੁੱਤੇ ਹੱਟਾਇਆ ਨਹੀਂ ਹੱਟਦੇ ਹੁੰਦੇ। " ਕੋਲ ਹੀ ਠਾਂਣੇਦਾਰ ਬੈਠਾ ਸੀ। ਉਸ ਨੇ ਕਿਹਾ, " ਮਹਿਮਾਨਾਂ ਨੂੰ ਇੰਨਾਂ ਤੱਤਾ ਠੰਡਾਂ ਨਹੀਂ ਕਹੀਦ। ਰੱਬ ਰੁਸ ਜਾਂਦਾ ਹੈ। ਮਹਿਮਾਨਾਂ ਦੀ ਸੇਵਾ ਕਰੀਦੀ ਹੈ। " ਬੰਤੇ ਦੀ ਨੂੰਹੁ ਨੇ, ਠਾਂਣੇਦਾਰ ਵੱਲ ਦੇਖਿਆ। ਠਾਂਣੇਦਾਰ ਨੂੰ ਲੱਗਾ, ਜਿਵੇ ਸੱਪ ਨੇ ਡੰਗ ਮਾਰਿਆ ਹੋਵੇ। ਉਸ ਨੇ ਬਾਹਰ ਨੂੰ ਪੈਰ ਪੱਟਦੇ ਹੋਏ ਕਿਹਾ, " ਠਾਂਣੇਦਾਰਾ ਸ਼ਾਇਦ ਤੈਨੂੰ ਪਤਾ ਨਹੀਂ ਹੋਣਾਂ, ਤੇਰੇ ਵਰਗੇ ਮਹਿਮਾਨਾਂ ਦੀ ਸੇਵਾ, ਕਿਵੇਂ ਇਸ ਪਿੰਡ ਵਿੱਚ ਕਰਦੇ ਹਾਂ? ਬੰਦਾ ਪਾਣੀ ਨਹੀਂ ਮੰਗਦਾ। ਦੂਜਾ ਸਾਹ ਨਹੀਂ ਆਉਂਦਾ। " ਉਹ ਘਰ ਆ ਗਈ ਸੀ। ਪਿੰਡ ਵਿੱਚ ਬੰਦਾ ਕਬਾੜ ਦਾ ਕੰਮ ਕਰਦਾ ਸੀ ਉਹ ਉਸ ਕੋਲ ਚਲੀ ਗਈ। ਉਸ ਨੂੰ ਕਿਹਾ, " ਜਿੰਨਾਂ ਵੀ ਤੇਰੇ ਕੋਲ ਕੱਚਾ ਹੈ। ਸਾਰਾ ਮੇਰੇ ਘਰ ਛੱਡ ਆ। " ਰਾਤ ਅੱਧੀ ਤੋਂ ਵੱਧ ਲੰਘ ਗਈ ਸੀ। ਉਸ ਨੇ 15 ਫੁੱਟ ਲੰਬੀ ਕੰਧ ਉਤੇ, ਧਾਗਾ ਬੰਨ ਦਿੱਤਾ ਸੀ। ਉਸ ਨੇ, ਸੀਮਿੰਟ ਵਿੱਚ ਰੇਤਾ ਰਲਾ ਕੇ, ਪੂਰੀ ਕੰਧ ਉਤੇ ਪਾ ਦਿੱਤਾ ਸੀ। ਕਵਾੜੀਏ ਨੂੰ ਨਾਲ ਲਗਾ ਕੇ, ਪੂਰੀ ਕੰਧ ਉਤੇ ਕੱਚ ਲਗਾ ਦਿੱਤਾ ਸੀ।

ਸਰਪੰਚਣੀ ਨੇ ਆਪ ਤਾ ਨਹੀਂ ਦੇਖਿਆ। ਜਦੋਂ ਖਾ ਪੀ ਕੇ, ਮਹਿਮਾਨ ਬੰਦਰਾਂ ਵਾਂਗ ਇਧਰ ਉਧਰ ਛਾਲਾਂ ਮਾਰ ਕੇ, ਖਾਦੀ ਪੀਤੀ ਹਜ਼ਮ ਕਰ ਰਹੇ ਸਨ। ਖਾਂਦੀ ਪੀਤੀ ਵਿੱਚ ਪਤਾ ਨਾਂ ਲੱਗਾ। ਰਾਤ ਨੂੰ ਕੰਧ ਉਤੇ ਕੁੱਝ ਲੱਗਾ ਹੋਇਆ ਹੈ। ਉਨਾਂ ਨੇ ਆਪਦੇ ਕੱਪੜੇ ਪੜਵਾ ਲਏ। ਆਪਣਾਂ ਆਪ ਨੁਚਵਾ ਕੇ ਬੈਠ ਗਏ। ਸਰਪੰਚਣੀ ਕੋਲ ਹੀ ਠਾਂਣੇਦਾਰ ਬੈਠਾ ਸੀ। ਉਹ ਦੋਂਨੇ ਹੀ ਆਗੂ, ਜਾਨ-ਮਾਲ ਦੇ ਨੁਸਾਨ ਦੀ, ਉਸ ਦੇ ਖਿਲਾਫ਼ ਅਰਜ਼ੀ ਵੀ ਨਹੀਂ ਦੇ ਸਕਦੇ ਸਨ।



Comments

Popular Posts