ਭਾਗ 76 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਹਰ ਬਾਰ ਛਾਲ ਮਾਰ ਕੇ, ਟਰੱਕ ਵਿੱਚ ਚੜ੍ਹ ਜਾਂਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਗੁਰੀ ਆਪਦੇ ਕਿੱਸੇ, ਮਜ਼ੇ ਲੈ-ਲੈ ਕੇ ਸੁਣਾਂ ਰਿਹਾ ਸੀ। ਵਿੰਦਰ ਦੰਦੀਆਂ ਪੀ ਰਹੀ ਸੀ। ਸੋਚ ਰਹੀ ਸੀ। ਕਿਵੇ ਮਜ਼ੇ ਲੈ ਕੇ ਗੱਲਾਂ ਕਰ ਰਿਹਾ ਹੈ। ਜੋਤ ਔਰਤ ਨੂੰ ਮਜ਼ਾਕ ਸਮਝਦਾ ਹੈ। ਔਰਤ ਨੂੰ ਸਰੀਰ ਹੌਲਾ ਕਰਨ ਦਾ ਸਾਧਨ ਸਮਝਦਾ ਹੈ। ਅੰਨਦ ਦੇਣ ਵਾਲਾ ਖਿੰਡਾਉਣਾਂ ਸਮਝਦਾ ਹੈ। ਮੂੰਹ ਸਿਰ, ਕਿਸੇ ਔਰਤ ਦਾ ਨਹੀਂ ਦੇਖਦਾ। ਬ੍ਰਹਿਮਣੀ, ਤਰਖ਼ਾਣੀ, ਝੋਰੀ, ਹਰੀਜਨ, ਗੋਰੀ, ਕਾਲੀ, ਫਿਲੀਪੀਨੀ, ਚੀਨੀ ਜੋ ਵੀ ਨਿੱਕ-ਸੁਕ ਹੱਥ ਥੱਲੇ ਆਉਂਦੀ ਹੈ। ਸੁਕੀ ਨਹੀਂ ਜਾਂਣ ਦਿੰਦਾ। ਵਿੰਦਰ ਨੇ ਪੁੱਛਿਆ, " ਤੈਨੂੰ ਕਦੇ ਕਿਸੇ ਔਰਤ ਦੀ ਮਜ਼ਬੂਰੀ ਉਤੇ ਤਰਸ ਨਹੀਂ ਆਇਆ। ਤੂੰ ਹਰ ਬੇਸਹਾਰਾ ਔਰਤਾਂ ਨੂੰ, ਗਲ਼ੇ ਲਗਾ ਕੇ ਥੱਲੇ ਪਾਉਣ ਨੂੰ ਹੀ ਰਹਿੰਦਾ ਹੈ। " ਗੁਰਜੋਤ ਨੇ ਕਿਹਾ, " ਹੋਰ ਮੈਂ ਕੀ ਤਰਸ ਕਰਾਂ। ਇਹ ਵੀ ਪੁੰਨ ਦਾ ਕੰਮ ਹੈ। ਮੇਰੀ ਜੁੰਮੇਬਾਰੀ ਰੱਬ ਨੇ, ਇੰਨੀ ਹੀ ਲਾਈ ਹੈ। ਮੇਰੇ ਕੋਲੋ, ਇੰਨਾਂ ਕੀ ਕੰਮ ਸੰਭਾਲਿਆ ਜਾਂਦਾ ਹੈ। ਔਰਤ ਦਾ ਆਪਦਾ ਵੀ ਮਸਲਾ ਹੱਲ ਹੁੰਦਾ ਹੈ। ਔਰਤ ਦਾ ਆਪਦਾ ਵੀ ਮਤਲੱਬ ਹੱਲ ਹੁੰਦਾ ਹੈ। ਉਸ ਦੀ ਵੀ ਲੋੜ ਪੂਰੀ ਹੁੰਦੀ ਹੈ। ਬਗੈਰ ਲੋੜ ਤੋਂ ਕਿਹੜੀ ਨੇੜੇ ਲੱਗਦੀ ਹੈ? ਲੋੜ ਬੰਦ ਔਰਤ ਹੀ ਬੇਗਾਨੇ ਮਰਦ ਨੂੰ ਮਿਲਦੀ ਹੈ। ਜ਼ਨਾਨੀਆਂ ਦੀ ਜੁਰਤ ਦੇਖੋ, ਮਰਦ ਨਾਲ ਯਾਰੀ ਲਗਾਉਂਦੀਆਂ ਹਨ। ਤੂੰ ਦੱਸ ਮਰਦ-ਔਰਤ ਦੀ ਯਾਰੀ-ਦੋਸਤੀ ਕਾਹਦੇ ਲਈ ਲੱਗਦੀ ਹੈ? ਕੋਈ ਤਾਂ ਵਿਚਾਲੇ ਬਿਜ਼ਨਸ ਹੈ। ਮਰਦ ਨੂੰ ਔਰਤਾਂ ਆਪ ਇਸੇ ਯਾਰ ਦੇ ਨਾਂਮ ਥੱਲੇ ਦਾਣਾ ਪਾਉਂਦੀਆਂ ਹਨ। ਮਰਦ ਨੂੰ ਔਰਤਾਂ ਆਪ ਹੌਸਲਾਂ ਦਿੰਦੀਆਂ ਹਨ। ਤਾਂ ਮਰਦ ਔਰਤ ਦੀ ਜਿੰਦਗੀ ਵਿੱਚ ਲੰਘਦਾ ਹੈ। ਕੁੜੀਆਂ ਮੇਰੇ ਨਾਲ ਕਾਫ਼ੀ ਪੀਣ ਨੂੰ ਤਰਸਦੀਆਂ ਹਨ। ਐਡੀਆਂ, ਵੱਡੀਆਂ ਗਾਉਣ ਵਾਲੀਆਂ, ਮੇਰੇ ਨਾਲ ਕਾਫ਼ੀ ਪੀਂਦੀਆਂ ਹਨ। ਕਮਲਜੀਤ ਮੇਰੇ ਕਦੋਂ ਦੀ ਮਗਰ ਪਈ ਹੋਈ ਸੀ। ਹੁਣ ਜਦੋਂ ਬਾਰੀ ਆਉਣੀ ਸੀ। ਤਾਂਹੀਂ ਵਿਹਲ ਕੱਢ ਕੇ ਹੀ, ਜਾਂਣਾਂ ਸੀ। ਉਸ ਤੋਂ ਮੂਹਰੇ ਹੋਰਾਂ ਦੇ ਫੇਸਬੁੱਕ ਉਤੇ, ਬਥੇਰੇ ਸੁਨੇਹੇ ਆਏ ਹੋਏ ਸਨ। ਕਮਲਜੀਤ ਨਾਲ ਪਹਿਲੇ ਦਿਨ, ਮੈਂ ਕਾਫ਼ੀ ਹੀ ਪੀਤੀ ਸੀ। ਫਿਰ ਮੈਂ ਟਰੱਕ ਵਿੱਚ ਚੜ੍ਹਾ ਲਈ ਸੀ। ਫਿਰ ਤਾਂ ਪੁੱਛ ਹੀ ਨਾਂ, ਤੂੰ ਤਾਂ ਬਹੁਤ ਨਖ਼ਰੇ ਕੀਤੇ ਸੀ। ਉਸ ਨੇ ਤਾਂ ਕਮਾਲ ਹੀ ਕਰ ਦਿੱਤੀ। ਮੇਰੇ ਤੋਂ ਪਹਿਲਾਂ ਤਿਆਰ ਹੋ ਗਈ ਸੀ। ਜਿਹੜੀਆ ਆਪ ਨੂੰ ਮੌਰਡਰ ਸਮਝਦੀਆਂ ਹਨ। ਉਨਾਂ ਨਾਲ ਚਾਹ, ਕਾਫ਼ੀ, ਲੰਚ ਤੋਂ ਹੀ ਸ਼ੁਰੂਅਤ ਕਰੀਦਾ ਹੈ। ਫਿਰ ਉਹ ਮੈਨੂੰ ਆਪਦੇ, ਬੈਡ ਤੱਕ ਆਪੇ ਲੈ ਗਈ। ਅੱਜ ਕੱਲ ਮੇਰੇ ਨਾਲ ਵਿਆਹ ਕਰਾਉਣ ਨੂੰ ਰਾਜੀ ਹੋ ਗਈ। "

ਵਿੰਦਰ ਨੇ ਪੁੱਛਿਆ, " ਜਿਵੇਂ ਮੇਰੇ ਨਾਲ ਹੋਰ ਔਰਤਾਂ ਦੀਆਂ ਗੱਲਾਂ ਕਰੀ ਜਾਂਦਾ ਹੈ। ਕੀ ਉਸ ਕਮਲਜੀਤ ਨਾਲ ਵੀ ਇਸੇ ਤਰਾਂ ਗੱਲਾਂ ਕਰਦਾ ਹੈ? " ਗੁਰੀ ਨੇ ਕਿਹਾ, " ਉਸ ਨੂੰ ਇਹੋ-ਜਿਹਾ ਕੁੱਝ ਥੋੜੀ ਦਸਣਾਂ ਹੈ। ਮਸਾਂ ਮੁਰਗੀ ਫਸੀ ਹੈ। ਕਮਲਜੀਤ ਨਾਲ ਪਹਿਲਾਂ, ਤਾਂ ਮੈਂ ਵਿਆਹ ਕਰਾਵਾਂਗਾ। ਆਪ ਪੱਕਾ ਹੋ ਕੇ, ਛੋਟੇ ਭਰਾ ਦਾ ਵੀ ਵਿਆਹ ਕਰਨਾਂ ਹੈ। " ਵਿੰਦਰ ਨੇ ਪੁੱਛਿਆ, " ਕੀ ਤੁਸੀਂ ਦੋ ਹੀ ਭਰਾ ਹੋ। ਜੇ ਤਿੰਨ ਚਾਚੇ, ਤਾਏ ਦੇ ਮੁੰਡੇ ਵੀ ਮਿਲ ਜਾਵੋ। ਕਮਲਜੀਤ ਨੂੰ ਦਰੋਪਤੀ ਬੱਣਾਂ ਦੇਵੋ। ਵੈਸੇ ਵੀ ਪੰਜ ਮਰਦ, ਉਸ ਨੇ ਪਹਿਲਾਂ ਹੀ ਤੇਰੇ ਸਣੇ, ਫੇਰੇ ਲੈ ਕੇ ਪੂਰੇ ਕਰ ਲਏ ਹਨ। ਸਹੀ ਕਹਿੰਦੇ ਹਨ, " ਕਈ ਔਰਤਾਂ ਬੰਦੇ ਖਾਂਣੀਆਂ ਹੁੰਦੀਆਂ ਹਨ। ਜਿਉਂਦਾ ਬੰਦਾ ਖਾ ਜਾਂਦੀਆਂ ਹਨ। ਬਿਚਾਰਾ ਬੰਦਾ ਜਿਉਂਦਾ ਮਰ ਜਾਂਦਾ ਹੈ। ਕਿਸੇ ਪਾਸੇ ਮੂੰਹ ਕੱਢ ਕੇ ਨਹੀਂ ਨਿੱਕਲ ਸਕਦਾ। ਤੈਨੂੰ ਅਜੇ ਤੱਕ ਤਾਂ ਕੋਈ ਐਸੀ ਟੱਕਰੀ ਨਹੀਂ ਹੈ। ਦੇਖਦੇ ਹਾਂ, ਕਮਲਜੀਤ ਸਾਬਤਾ ਛੱਡਦੀ ਹੈ ਜਾਂ, ਬਾਕੀ ਪਹਿਲੇ ਮਰਦਾ ਵਾਂਗ, ਤੇਰੀ ਵੀ ਚੱਟਣੀ ਬੱਣਾਉਂਦੀ ਹੈ। " ਗੁਰੀ ਨੇ ਕਿਹਾ, " ਮੈਂ ਅੱਗੇ ਵੀ ਤੈਨੂੰ ਕਿਹਾ ਹੈ। ਆਪਦਾ ਬੂਥਾ ਬੰਦ ਰੱਖ। ਇਹੋ ਜਿਹੀਆਂ ਦੀ ਮੈਂ ਮਾਂ ਦੀ.......? ਅਜੇ ਤੱਕ ਤਾਂ ਕੁਸਕੀ ਨਹੀਂ। ਮੇਰੀ ਮਰਦਨਗੀ ਵਿੱਚ ਐਨਾਂ ਦਮ ਹੈ। ਤੀਮੀ ਮੇਰੇ ਥੱਲਿਉ, ਹਿਲਦੀ ਨਹੀਂ ਹੈ। ਐਸੀ ਟਿੱਕਾਈਦੀ ਹੈ। ਪਿਛਲੇ ਗੇੜੇ, ਤਾਂ ਉਸ ਨੂੰ ਟਰੱਕ ਵਿੱਚ ਬੈਠਾ ਕੇ, ਸਾਰਾ ਵੈਨਕੂਵਰ ਘੁੰਮਾ ਦਿੱਤਾ। ਚਾਰ ਦਿਨ ਟਰੱਕ ਵਿੱਚ ਹੀ ਰੱਖੀ ਹੈ। ਹਰ ਬਾਰ ਛਾਲ ਮਾਰ ਕੇ, ਟਰੱਕ ਵਿੱਚ ਚੜ੍ਹ ਜਾਂਦੀ ਹੈ। ਕੰਮਰੇ ਵਰਗਾ ਤਾਂ ਟਰੱਕ ਹੈ। ਚਾਹੇ ਵਿੱਚ ਝੋਟਾ ਝੂਲੀ ਜਾਵੇ। "

ਵਿੰਦਰ ਨੇ ਕਿਹਾ, " ਜਿਹੜੀ ਤੂੰ ਮੈਨੂੰ ਕਮਲਜੀਤ ਦੀ ਫੋਟੋ ਦਿਖਾਈ ਸੀ। ਉਸ ਹਿਸਾਬ ਨਾਲ, ਤੁਸੀਂ ਦੋਂਨੇ ਝੋਟੇ ਤੋਂ ਘੱਟ ਨਹੀਂ ਹੋ। ਤੈਨੂੰ ਟਰੱਕ ਟਰਾਲੇ ਦੀ ਮੋਜ਼ ਬਹੁਤ ਹੈ। ਵਿੱਚੇ ਹਨੀਮੂਨ ਮਨਾ ਲੈਂਦਾ ਹੈ। " ਗੁਰੀ ਨੇ ਕਿਹਾ, " ਟਰੱਕ ਟਰਾਲੇ ਵਿੱਚ ਕਿਤੇ ਇੱਕ ਹਨੀਮੂਨ ਮਨਾਇਆ ਹੈ। ਹਰ ਸ਼ਹਿਰ ਵਿੱਚ ਹਰ ਗੇੜੇ, ਟਰਾਂਟੋ, ਮੋਨਟੀਅਲ਼, ਵਿੰਨੀਪਿਗ, ਵੈਨਕੂਵਰ, ਐਡਮਿੰਟਨ ਨਵੀਂ ਮਿਲ ਜਾਂਦੀ ਹੈ। ਹਰ ਬਾਰ ਨਵਾਂ ਹਨੀਮੂਨ ਮਨਾਈ ਜਾਂਦਾ ਹਾਂ। ਹੁਣ ਤਾਂ ਟਰੱਕ ਟਰਾਲੇ ਸੀਟਾ, ਕੰਬਲ ਤੇ ਚਾਦਰਾਂ ਵਿੱਚੋਂ ਜ਼ਨਾਨੀਆਂ ਦਾ ਹੀ ਮੁਸ਼ਕ ਮਾਰਦਾ ਹੈ। ਸਾਲੀਆਂ ਇੰਨੇ ਅਤਰ ਲਾ ਕੇ ਆਉਂਦੀਆਂ ਹਨ। ਮੁਸ਼ਕ ਪਤਾ ਨਹੀਂ ਕਾਹਦਾ ਛੱਡ ਜਾਂਦੀਆਂ ਹਨ। ਕਈਆਂ ਦੇ ਝੂਮਕੇ, ਝੰਜ਼ਰਾ, ਸੁਰਖੀਆਂ, ਬਿੰਦੀਆਂ ਟਰੱਕ ਵਿੱਚ ਪਈਆਂ ਹਨ। ਆਪਣੇ-ਆਪ ਨੂੰ ਸਿੰਗਾਰ ਕੇ, ਆਂਏ, ਆਉਦੀਆਂ ਹਨ। ਜਿਵੇਂ ਮੁਕਲਾਵੇ ਆਈਆਂ ਹੁੰਦੀਆਂ ਹਨ। ਕੋਈ ਸ਼ਰਮ ਨਹੀਂ ਹੁੰਦੀ। ਲੱਤਾਂ ਪਸਾਰ ਕੇ, ਮੂਹਰੇ ਪੈ ਜਾਂਦੀਆਂ ਹਨ। ਤੂੰ ਕਹਿੰਦੀ ਹੈ, " ਉਨਾਂ ਔਰਤਾਂ ਉਤੇ ਮੈਂ ਤਰਸ ਕਰਾਂ। " ਤੂੰ ਦੱਸ ਕੀ ਤਰਸ ਕਰਾਂ? ਉਨਾਂ ਦੀ ਇਛਾ ਪੂਰੀ ਕਰਾਂ ਜਾਂ ਕੀ ਕਹਿ ਦੇਵਾਂ, ਮੈਂ ਮਰਦ ਦਾ ਬੱਚਾ ਨਹੀਂ ਹਾਂ? ਮੈਂ ਆਪਦੀ ਬੇਇੱਜ਼ਤੀ ਕਰਾਉਂਣੀ ਹੈ। ਜੋ ਮੈਨੂੰ ਆ-ਈਲਵ-ਜੂ ਕਰਦੀਆਂ ਹਨ। ਉਹੀ ਮੈਨੂੰ ਨਾ-ਮਰਦ ਸਮਝ ਕੇ, ਮੇਰਾ, ਸਿਰ ਗੰਜਾ ਕਰ ਦੇਣ ਗੀਆਂ। ਨਾਲੇ ਪਬਲਿਕ ਤੋਂ ਕੁੱਟਵਾਉਣ ਗੀਆਂ। ਬਈ ਸਾਨੂੰ ਇਹ ਮੁੰਡਾ ਛੇੜਦਾ ਹੈ। "

Comments

Popular Posts