ਭਾਗ 74 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤਾਂ ਨੂੰ ਸੀਟੀਆਂ ਮਾਰ ਕੇ ਛੇੜਦਾ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਮੈਨੂੰ ਇੱਕ ਗੱਲ ਯਾਦ ਆ ਗਈ। ਜਦੋਂ ਛੋਟੇ ਹੁੰਦੇ ਸੀ। ਕੋਈ ਗੱਲ਼ਤੀ ਕਰਦੇ ਸੀ। ਉਹੀ, ਕੋਈ ਗੱਲ ਵੱਡਿਆ ਨੂੰ ਨਹੀਂ ਦੱਸਣੀ ਹੁੰਦੀ ਸੀ। ਜੇ ਕੋਈ ਦੱਸਣ ਦਾ ਜ਼ਤਨ ਕਰਦਾ ਸੀ। ਉਸ ਦੇ ਮੂੰਹ ਉਤੇ ਹੱਥ ਰੱਖ ਦਿੰਦੇ ਸੀ। ਉਹ ਗੱਲ ਲੋਕਾਂ ਦੀ ਹੈ। ਜੈਲਦਾਰ, ਦਿਲਜੀਤ ਵਰਗੇ, ਉਹੀ ਗਾਉਂਦੇ ਹਨ। ਜੋ ਲੋਕ ਸ਼ਰੇਆਮ ਕਰਦੇ ਹਨ। ਗੁਰਜੋਤ ਵਰਗਿਆ ਤੇ ਉਸ ਦੀਆਂ ਸਹੇਲੀਆਂ ਉਤੇ, ਕਿੰਨੇ ਤਾਂ ਗੀਤ ਸਦੀਕ, ਸਰਦੂਲ ਭਾਈ ਹੁਣੀ ਗਾ ਚੁੱਕੇ ਹਨ। ਉਨਾਂ ਨੇ ਤਾਂ ਕੋਈ ਰਿਸ਼ਤਾ ਵੀ ਨਹੀਂ ਛੱਡਿਆ। ਜੇ ਗੁਰੀ ਬਿਚਾਰਾ ਫੇਸਬੁੱਕ ਬੰਦ ਕਰਕੇ ਵੀ ਬੈਠ ਜਾਂਦਾ ਹੈ। ਔਰਤਾਂ ਉਸ ਦੀ ਫੋਟੋ ਉਤੇ ਗੱਲ਼ਾਂ ਉਤੇ, ਉਂਗਲਾਂ ਹੱਥ ਫੇਰਦੀਆਂ ਹਨ। ਸਿਆਣੇ ਲੋਕ ਜਾਂਣਦੇ ਹਨ, " ਦਿਲਾਂ ਨੂੰ ਦਿਲਾਂ, ਵਿੱਚੋ ਰਾਹ ਹੁੰਦੇ ਹਨ। " ਉਹ ਝੱਟ ਸੁੱਤਾ ਪਿਆ ਵੀ ਫੇਸਬੁੱਕ ਖੋਲ ਲੈਂਦਾ ਹੈ। ਗੁਰੀ ਦਾ ਵੀ. ਕੋਈ ਕਸੂਰ ਨਹੀਂ ਹੈ। ਕੁੜੀਆਂ, ਜ਼ਨਾਨੀਆਂ ਸਬ ਉਸ ਨੂੰ ਆਪ ਛੇੜਦੀਆਂ ਹਨ।

ਗੁਰਜੋਤ ਤੇ ਵਿੰਦਰ ਤੁਰੇ ਜਾਂਦੇ ਸੀ। ਸੈਰ ਕਰਨ ਗਏ ਸੀ। ਵਿੰਦਰ ਨੂੰ ਤਾਂ ਬੱਚਾ ਹੋਣ ਵਾਲਾ ਹੈ। ਡਾਕਟਰ ਨੇ ਤੁਰਨ ਨੂੰ ਕਿਹਾ ਹੈ। ਜੇ ਔਰਤ ਤੁਰਦੀ ਫਿਰਦੀ ਰਹੇ। ਬੱਚੇ ਦੀ ਤੇ ਮਾਂ ਦੀ ਸੇਹਿਤ ਤੰਦਰੁਸਤ ਰਹਿੰਦੀ ਹੈ। ਬੱਚਾ ਵੀ ਸੌਖਾ ਪੈਦਾ ਹੋ ਜਾਂਦਾ ਹੈ। ਗੁਰਜੋਤ ਵੀ ਵਿੰਦਰ ਨਾਲ ਤੁਰਨ ਚਲਾ ਗਿਆ। ਉਸ ਨੂੰ ਪਤਾ ਸੀ। ਪਾਰਕ ਵਿੱਚ, ਕੋਈ ਨਵਾਂ ਚੇਹਰਾ, ਮਿਲ ਹੀ ਜਾਂਣਾਂ ਹੈ। ਗਰਮੀ ਬਹੁਤ ਸੀ। ਗੁਰੀ ਦੇ ਬਗੈਰ ਬਾਂਹਾਂ ਤੋਂ, ਟੀ-ਸਰਟ ਪਾਈ ਸੀ। ਇੱਕ ਔਰਤ ਨੇ ਉਸ ਨੂੰ ਕਹਿ ਦਿੱਤਾ, " ਤੂੰ ਬਹੁਤ ਸੋਹਣਾਂ ਲੱਗਦਾ ਹੈ। ਨਾਲ ਮੂਠੀ ਬੰਦ ਕਰਕੇ, ਅੰਗੂਠਾਂ ਦਿਖਾ ਕੇ, ਅੱਖ ਮਾਰ ਦਿੱਤੀ। ਗੁਰਜੋਤ ਦੀ ਛੁੱਟੀ ਤੇ ਸੈਰ ਖ਼ਰੀ ਹੋ ਗਈ। ਗੁਰੀ ਦੀ ਸੁਰਤ ਉਸ ਔਰਤ ਵਿੱਚ ਲੱਗ ਗਈ। ਵਿੰਦਰ ਨੇ ਉਸ ਨੂੰ ਪੁੱਛਿਆ, " ਮੁੜ ਚੱਲੀਏ ਘਰੇ। " ਗੁਰਜੋਤ ਨੇ ਕਿਹਾ, " ਹਾਂ ਚੱਲਦੇ ਹਾਂ। " ਵਿੰਦਰ ਮੂਹਰੇ-ਮੂਹਰੇ ਤੁਰ ਪਈ। ਗੁਰੀ ਵਿੰਦਰ ਤੋਂ ਥੋੜਾ, ਪਿਛੇ ਰਹਿ ਗਿਆ। ਫਿਰ ਪਿਛੇ ਮੁੜ ਕੇ, ਪਾਰਕ ਵਿੱਚ ਆ ਗਿਆ। ਉਹੀ ਔਰਤ, ਆਪਦੇ ਬੱਚਿਆਂ ਨਾਲ ਖੇਡਣ ਲੱਗੀ ਹੋਈ ਸੀ।

ਗੁਰੀ ਨੇ ਬਹੁਤ ਤੱਰਲੇ ਲਏ। ਫਿਰ ਸੀਟੀਆਂ ਮਾਰਨ ਲੱਗ ਗਿਆ। ਔਰਤ ਬੇਧਿਆਨੀ ਹੋ ਕੇ, ਬੱਚਿਆਂ ਨਾਲ ਖੇਡਦੀ ਰਹੀ। ਗੁਰਜੋਤ ਹੋਰ ਨੇੜੇ ਚਲਾ ਗਿਆ। ਉਸ ਨੂੰ ਕਹਿੱਣ ਲੱਗਾ, " ਇਹ ਬੱਚੇ ਬਹੁਤ ਪਿਆਰੇ ਹਨ। ਤੇਰੇ ਵਰਗੇ ਹੀ ਹਨ। " ਉਸ ਨੇ ਕਿਹਾ, " ਇਹ ਬੱਚੇ ਮੇਰੇ ਨਹੀਂ ਹਨ। ਮੈ ਤਾਂ ਦੇਖਭਾਲ ਕਰਦੀ ਹਾਂ। " ਗੁਰੀ ਨੇ ਪੁੱਛਿਆ, " ਤੂੰ ਕਿੰਨੇ ਵਜੇ ਤੱਕ, ਬੱਚੇ ਸੰਭਾਲਣੇ ਹਨ? " ਉਸ ਨੇ ਕਿਹਾ, " ਹੁਣੇ ਇੰਨਾਂ ਦੇ ਮਾਂਪੇ ਆਉਂਦੇ ਹੀ ਹੋਣੇ ਹਨ। " ਗੁਰੀ ਨੇ ਕਿਹਾ, " ਮੇਰੇ ਨਾਲ ਖਾਂਣਾਂ ਖਾਂਣ ਚੱਲੇਗੀ। " ਉਸ ਨੇ ਸਿਰ ਹਿਲਾ ਕੇ, ਹਾਮੀ ਭਰ ਦਿੱਤੀ। ਗੁਰੀ ਉਸ ਨੂੰ ਨਾਲ ਲਗਦੇ, ਰਿਸਟੋਰੈਟ ਵਿੱਚ ਖਾਂਣਾਂ ਖਿਲਾਉਣ ਲੈ ਗਿਆ। ਦੋਂਨਾਂ ਨੇ ਨਾਲ ਸ਼ਰਾਬ ਵੀ ਪੀਤੀ। ਖਾਂਣਾਂ ਖਾ ਕੇ, ਗੁਰੀ ਨੇ ਆਪਦੀ ਆਦਤ ਮੁਤਾਬਿਕ, ਔਰਤ ਨੂੰ ਕਹਿ ਦਿੱਤਾ। ਮੇਰੇ ਕੋਲ ਪੈਸੇ ਨਹੀਂ ਹਨ। ਔਰਤ ਨੇ 80 ਡਾਲਰ ਦੇ ਦਿੱਤੇ। ਉਸ ਪਿਛੋਂ, ਔਰਤ ਆਪ ਗੁਰੀ ਨਾਲ ਛੇੜ-ਕਰਨ ਲੱਗ ਗਈ। ਗੁਰਜੋਤ ਨੂੰ ਪਹਿਲੀ ਬਾਰ ਪਤਾ ਲੱਗਾ, ਕਿਸੇ ਦੇ ਧੱਕੇ ਚੜ੍ਹ ਕੇ ਕੀ ਬੱਣਦਾ ਹੈ? ਗੁਰੀ ਨੂੰ ਸਮਝ ਨਹੀਂ ਲੱਗ ਰਹੀ ਸੀ। ਦਾਰੂ ਬੁਹਤੀ ਹੋ ਗਈ। ਜਾਂ ਔਰਤ ਬਹੁਤੀ ਤੱਕੜੀ ਸੀ। ਔਰਤ ਗੁਰੀ ਨੂੰ ਵਿੰਦਰ ਕੋਲ ਛੱਡ ਗਈ। ਨਾਲ ਉਲਾਭਾ ਦੇ ਗਈ। ਉਹ ਕਹਿ ਗਈ, " ਆਪਦੇ ਮਰਦ ਨੂੰ ਸੰਭਾਲ ਲੈ। ਔਰਤਾਂ ਨੂੰ ਸੀਟੀਆਂ ਮਾਰ ਕੇ ਛੇੜਦਾ ਹੈ। "

Comments

Popular Posts