ਐਸੇ ਪ੍ਰਭੂ ਜੀ ਤੋਂ ਹਰ ਸਮੇਂ ਜਾਨ ਵਾਰਦੇ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

23/ 05/2013. 278

ਕਦੇ ਰੱਬ ਦੇ ਪਿਆਰੇ ਭਗਤਾਂ ਵਿੱਚ ਬੈਠ ਕੇ, ਰੱਬ ਦੇ ਸੋਹਲੇ ਗਾਉਂਦਾ ਹੈ। ਉਹ ਜਗਾ ਉਤੇ ਮੁੜ ਕੇ ਨਹੀਂ ਆਉਂਦਾ। ਮਨ ਦੇ ਰੱਬੀ ਗੁਣ, ਅੱਕਲ ਆ ਜਾਂਦੀ ਹੈ। ਉਹ ਮਨ ਕਦੇ ਵੀ ਨਾਸ਼ ਨਹੀਂ ਹੁੰਦਾ, ਕਦੇ ਵੀ ਵਿਕਾਰ ਕੰਮਾਂ ਵਿੱਚ ਨਹੀਂ ਫਸਦਾ। ਉਸ ਦੇ ਸਰੀਰ ਤੇ ਜਿੰਦ-ਜਾਨ ਰੱਬ ਦੇ ਪਿਆਰ, ਪ੍ਰੇਮ ਵਿੱਚ ਮਿਲ ਗਏ ਹਨ। ਹਰ ਸਮੇਂ ਦੁਨੀਆਂ ਬਣਾਉਣ ਵਾਲੇ, ਸ਼ਕਤੀ ਸ਼ਾਲੀ ਗਿਆਨ ਵਾਲੇ, ਭਗਵਾਨ ਕੋਲ ਰਹਿੰਦੇ ਹਨ। ਜਿਵੇਂ ਪਾਣੀ ਵਿੱਚ ਪਾਣੀ ਰਲ ਕੇ, ਇਕੋ ਜਿਹਾ ਲੱਗਦਾ ਹੈ। ਉਵੇਂ ਹੀ ਰੱਬ ਦੀ ਜੋਤ ਨਾਲ ਮਨ ਦੀ ਜੋਤ ਮਿਲ ਜਾਂਦੀ ਹੈ। ਰੱਬ ਤੇ ਭਗਤ ਇੱਕ-ਮਿੱਕ ਹੋ ਜਾਂਦੇ ਹਨ। ਜਨਮ, ਮਰਨ, ਵਿਕਾਰ ਕੰਮ, ਸਾਰੀਆਂ ਭੱਟਕਣਾਂ ਮੁੱਕ ਜਾਂਦੀਆਂ ਹਨ। ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਹਰ ਸਮੇਂ ਜਾਨ ਵਾਰਦੇ ਹਾਂ। ਸਾਊ, ਗਰੀਬ, ਸਰੀਫ਼ ਸੁਭਾਉ ਦਾ ਬੰਦਾ, ਅੰਨਦ ਵਿੱਚ ਰਹਿੰਦਾ ਹੈ। ਆਪ ਨੀਵਾਂ ਹੋ ਕੇ, ਜੀਵਨ ਵਿੱਚ ਬਿਚਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਵੱਡੇ-ਵੱਡੇ ਹੰਕਾਂਰੀ ਬੰਦੇ, ਹੰਕਾਂਰ ਵਿੱਚ ਗਲ਼ ਜਾਂਦੇ ਹਨ।

ਜਿਸ ਦੇ ਹਿਰਦੇ ਵਿੱਚ ਰਾਜ ਦਾ ਹੰਕਾਰ ਹੈ। ਸੁਆਨੁ-ਕੁੱਤਾ, ਐਸਾ ਰਾਜਾ ਹੰਕਾਰੀ ਨਰਕਾਂ ਵਿੱਚ ਰਹਿੱਣ ਦਿ ਸਜ਼ਾ ਭੋਗਦਾ ਹੈ। ਜੋ ਆਪਣੇ ਆਪ ਨੂੰ ਜਵਾਨ-ਸੋਹਣਾਂ ਸਮਝਦਾ ਹੈ। ਬਿਸਟਾ-ਗੰਦਗੀ ਦੇ ਕੀੜੇ ਵਾਂਗ, ਉਹ ਗੰਦਗੀ ਵਿੱਚ ਪਿਆ ਰਹਿੰਦਾ ਹੈ। ਆਪ ਨੂੰ ਭਾਗਾਂ ਵਾਲਾ ਕਹਾਉਂਦਾ ਹੈ। ਉਹ ਜੰਮਦਾ-ਮਰਦਾ ਹੈ। ਗਰਭ ਵਿੱਚ ਬਾਰ-ਬਾਰ, ਜੂਨਾਂ ਭੋਗਦਾ ਫਿਰਦਾ ਹੈ। ਜੋ ਦੌਲਤ, ਜ਼ਮੀਨਾਂ ਦਾ ਮਾਂਣ ਕਰਦਾ ਹੈ। ਉਹ ਬੇਸਮਝ ਵਿਕਾਰਾਂ ਦੇ ਹਨੇਰ ਗਿਆਨ ਤੋਂ ਬਗੈਰ ਹੈ। ਮੇਰਬਾਨੀ ਕਰਕੇ, ਰੱਬ ਜਿਸ ਬੰਦਾ ਦੇ ਮਨ ਵਿੱਚ ਸਾਊ, ਗਰੀਬ, ਸਰੀਫ਼ ਦਾ ਸੁਭਾਉ ਬੱਣਾਂ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਹ ਇਸ ਦੁਨੀਆਂ ਤੋਂ ਬਚ ਕੇ, ਰੱਬ ਨਾਲ ਮਿਲ ਕੇ, ਅੱਗੇ ਦਰਗਾਹ ਵਿੱਚ ਅੰਨਦ ਮਾਂਣਦਾ ਹੈ।

ਬੰਦਾ ਦੌਲਤ, ਜ਼ਮੀਨਾਂ ਦਾ ਮਾਂਣ, ਹੰਕਾਂਰ ਕਰਦਾ ਹੈ। ਮਰਨ ਵੇਲੇ ਇੱਕ ਤਿਲ ਜਿੰਨੀ ਵਸਤੂ ਵੀ ਨਾਲ ਨਹੀਂ ਜਾਂਦੀ। ਬੰਦਾ ਬਹੁਤੇ ਹੱਥਿਆਰਾਂ, ਸੈਨਾਂ, ਬੰਦਿਆਂ ਉਤੇ, ਉਮੀਦਾਂ ਲਾਈ ਬੈਠਾ ਹੈ। ਨਿਮਖ, ਭੋਰਾ ਸਮੇਂ ਵਿੱਚ ਸਬ ਖ਼ਤਮ ਹੋ ਜਾਂਦਾ ਹੈ। ਬੰਦਾ ਸਾਰਿਆਂ ਤੋਂ ਆਪ ਨੂੰ ਤਾਕਤ ਵਾਲਾ ਸਮਝਦਾ ਹੈ। ਬਿੰਦ ਵਿੱਚ ਸੁਆਹ ਵਿੱਚ, ਮਿੱਟੀ ਵਿੱਚ ਜਾਂਣਾਂ ਹੈ। ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਹੰਕਾਰੀ ਹੋ ਜਾਂਦਾ ਹੈ। ਧਰਮ ਰਾਜ, ਹੰਕਾਰੀ ਬੰਦੇ ਤੋਂ ਸਾਰੇ ਹਿਸਾਬ ਲੈਂਦਾ ਹੈ। ਤਸੀਹੇ ਦੇ ਕੇ, ਬਹੁਤ ਤੰਗ ਕਰਦਾ ਹੈ। ਸਤਿਗੁਰ ਜੀ ਦੀ ਕਿਰਪਾ ਨਾਲ ਹੰਕਾਰ ਮੁੱਕ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਹ ਬੰਦਾ ਰੱਬ ਦੇ ਦਰਘਰ ਵਿੱਚ ਕਬੂਲ ਹੈ।

ਕਰੋੜਾ ਧਰਮਿਕ ਕੰਮ ਕਰੇ, ਨਾਲੇ ਹੰਕਾਂਰ ਕਰੇ। ਐਸੇ ਕੰਮਾਂ ਨਾਲ, ਥਕੇਵਾਂ ਹੁੰਦਾ ਹੈ। ਸਾਰੇ ਕਰਮ ਬੇਕਾਰ ਜਾਂਦਾ ਹਨ। ਦੁੱਖ-ਸੁੱਖ ਦੀ ਆਸ ਵਿੱਚ, ਮੁੜ-ਮੁੜ ਕੇ, ਅਵਤਾਰ-ਜੰਮਦਾ ਮਰਦਾ ਹੈ। ਅਨੇਕਾ ਤਰਾ ਦੇ ਸਰੀਰ ਨੂੰ ਕਸ਼ਟ ਦੇ ਕੇ, ਸਮਾਧੀਆਂ ਲਗਾ ਕੇ, ਨਾਲੇ ਹੰਕਾਂਰ ਕਰਦੇ ਹਨ। ਬੇਅੰਤ ਢੰਗ, ਤਰੀਕਿਆ ਕਰਨ ਨਾਲ ਵੀ, ਮਨ ਵਿੱਚ ਨਰਮੀ ਕਰਕੇ, ਰੱਬ ਦਾ ਪ੍ਰੇਮ, ਪਿਆਰ ਜਗਾ ਕੇ, ਪ੍ਰਭੂ ਨੂੰ ਚੇਤੇ ਨਹੀਂ ਕਰਦਾ। ਰੱਬ ਦੇ ਮਹਿਲ ਘਰ ਵਿੱਚ ਕਿਵੇਂ ਪਹੁੰਚ ਸਕਦਾ ਹੈ? ਜੋ ਬੰਦਾ ਆਪ ਨੂੰ ਸਰੀਫ਼ ਕਹਾਉਂਦਾ ਹੈ। ਉਸ ਦੇ ਸਰੀਫ਼ਾਂ ਵਾਲਾ ਜੀਵਨ ਨੇੜੇ ਵੀ ਨਹੀਂ ਹੁੰਦਾ। ਉਹ ਸਾਊ ਨਹੀਂ ਹੁੰਦੇ। ਜਿਸ ਦੀ ਜਿੰਦ-ਜਾਨ ਸਾਰਿਆਂ ਦੀ, ਨਿਮਾਂਣਾਂ ਬੱਣ ਕੇ, ਪੈਰਾਂ ਦੀ ਧੂੜ ਬੱਣ ਜਾਵੇ। ਸਤਿਗੁਰ ਨਾਨਕ ਪ੍ਰਭੂ ਜੀ ਕਹਿ ਰਹੇ ਹਨ, ਉਹ ਬੰਦਾ ਪਵਿੱਤਰ ਹੋ ਜਾਂਦਾ ਹੈ।

ਜਦੋਂ ਬੰਦਾ ਸਮਝੇ ਮੇਰੇ ਕੋਲੋ ਕੁੱਝ ਕੰਮ ਹੁੰਦਾਂ ਹਾਂ। ਤਾਂ ਉਸ ਨੂੰ ਕੋਈ ਅੰਨਦ ਨਹੀਂ ਮਿਲਦਾ। ਤਾਂ ਮੁੜ-ਮੁੜ ਕੇ, ਮਾਂ ਦੇ ਪੇਟ ਵਿੱਚ ਪੈਂਦਾ ਹੈ। ਜੂਨਾਂ ਭੋਗਦਾ, ਜੰਮਦਾ ਮਰਦਾ ਹੈ। ਜਦੋਂ ਬੰਦਾ ਸਮਝੇ ਮੈਂ ਕੁੱਝ ਕੰਮ ਕਰਦਾਂ ਹਾਂ। ਤਾਂ ਮੁੜ-ਮੁੜ ਕੇ, ਮਾਂ ਦੇ ਪੇਟ ਵਿੱਚ ਪੈਂਦਾ ਹੈ। ਜੂਨਾਂ ਭੋਗਦਾ, ਜੰਮਦਾ ਮਰਦਾ ਹੈ। ਜਦੋਂ ਤੱਕ ਦੁਸਮੱਣ, ਦੋਸਤ ਵਿੱਚ ਫ਼ਰਕ ਸਮਝਦਾ ਹੈ। ਉਦੋਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਜਦੋਂ ਬੰਦਾ ਧੰਨ, ਪਿਆਰ ਵਿੱਚ ਮਸਤ ਹੋ ਜਾਂਦਾ ਹੈ। ਤਾਂ ਧਰਮ ਰਾਜ, ਬੰਦੇ ਤੋਂ ਸਾਰੇ ਹਿਸਾਬ ਲੈਂਦਾ ਹੈ। ਤਸੀਹੇ ਦੇ ਕੇ, ਬਹੁਤ ਤੰਗ ਕਰਦਾ ਹੈ। ਪ੍ਰਮਾਤਮਾਂ ਦੀ ਮੇਹਰਬਾਨੀ ਨਾਲ, ਦੁਨੀਆਂ ਦੀਆਂ ਸਬ ਮੁਸ਼ਕਲਾਂ, ਦੁੱਖ ਮਨ ਦੇ ਸ਼ਿਕਵੇਂ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ ਹੰਕਾਰ ਮੁੱਕ ਜਾਂਦਾ ਹੈ।

Comments

Popular Posts