ਭਾਗ 82 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮੇਰੀ ਕਿਸਮਤ ਇੰਨੀ ਤੇਜ਼ ਹੈ, ਜਿੰਦਗੀ ਵਿੱਚ ਨਿੱਤ ਆਏ ਦਿਨ ਨਵੀਂ ਔਰਤ ਆ ਜਾਂਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪਾਠਕ ਦੋਸਤੋ ਦਿਲਾਂ ਉਤੇ ਪੱਥਰ ਡਿੱਗਣ ਵਾਲਾ ਹੈ। ਦਿਲ ਥੱਮ ਲਵੋ। ਪਾਠਕ ਸੋਚਣਗੇ, ਸਤਵਿੰਦਰ ਕੌਰ ਸੱਤੀ , ਤਾਂ ਬਗੈਰ ਬਰੂਦ, ਧਮਾਕੇ ਤੋਂ, ਦਿਮਾਗ ਉਤੇ ਬੰਬ ਮਾਰਦੀ ਹੈ। ਰੋਜ਼ ਪਹਾੜ ਸਿੱਟਦੀ ਹੈ। ਆਉਣ ਦੇ ਪੱਥਰ ਤਾਂ ਥੱਮ ਲਵਾਗੇ। ਦਿਲ ਦਾ ਕੀ ਥੱਮਣਾਂ ਹੈ? ਦਿਲ ਤਾਂ ਐਸਾ ਕੁੱਝ ਹਰ ਰੋਜ਼ ਭਾਲਦਾ ਹੈ। ਅਸਲ ਵਿੱਚ ਉਸੇ ਨੂੰ ਪਤਾ ਹੈ। ਕੀ ਬੀਤਦੀ ਹੈ। ਜਿਸ ਦੇ ਘਰ, ਦਿਲ ਵਿੱਚ ਗੁਰਜੋਤ ਵੜ ਜਾਂਦਾ ਹੈ। ਭੱੜਥੂ ਪਾ ਦਿੰਦਾ ਹੈ। ਰੱਬ ਜਾਂਣੇ ਇਹ ਗੁਰੀ ਔਰਤਾਂ ਦਾ ਭਲਾ ਕਰਦਾ ਫਿਰਦਾ ਸੀ ਜਾਂ ਇੱਜ਼ਤ ਉਤਾਰਦਾ ਫਿਰਦਾ ਸੀ। ਗੁਰੀ ਕੁਆਰੀ ਔਰਤ ਦੇ ਪੈਦਾ ਹੋਇਆ ਸੀ। ਗੁਰੀ ਨੇ ਕੁਆਰੀ ਔਰਤ ਨੂੰ, ਮਾਂ ਬੱਣਾਇਆ ਸੀ। ਜਿਸ ਨੇ ਇਸ ਨੂੰ ਪਾਲਿਆ ਸੀ। ਉਸ ਦਾ ਪਤੀ ਵੀ ਸੁਰਤ ਸਭਾਲਣ ਤੋਂ ਪਹਿਲਾਂ ਮਰ ਗਿਆ ਸੀ। ਇਸ ਨੇ ਅੱਖਾਂ ਨਾਲ ਮਰਦਾਂ ਹੱਥੋਂ, ਉਨਾਂ ਦਾ ਸ਼ੋਸ਼ਣ ਹੁੰਦਾ ਦੇਖਿਆ ਸੀ। ਨਜ਼ਾਇਜ਼ ਮਰਦ ਸ਼ਰੇਅਮ, ਘਰ ਵਿੱਚ ਆਉਂਦੇ ਜਾਂਦੇ ਦੇਖੇ ਸਨ। ਜੋ ਕੁੱਝ ਬਾਲ ਅਵਸਥਾਂ ਵਿੱਚ ਦੇਖਿਆ ਜਾਂਦਾ ਹੈ। ਬੱਚੇ ਦੇ ਦਿਮਾਗ ਵਿੱਚ ਬੈਠ ਜਾਂਦਾ। ਸਮਝ ਤੋਂ ਬਾਹਰ ਦੀ ਗੱਲ ਹੈ। ਇਹ ਆਪਦੇ ਪਿਉ ਦੀ ਰੀਸ ਕਰ ਰਿਹਾ ਹੈ। ਜਾਂ ਐਸਾ ਕੁੱਝ ਕਰਕੇ, ਔਰਤ ਦਾ ਸਾਥ ਦੇ ਕੇ, ਅਧੂਰਾ ਕੰਮ ਪੂਰਾ ਕਰ ਰਿਹਾ ਹੈ। ਔਰਤ ਮਰਦ ਬਗੈਰ, ਮਰਦ ਔਰਤ ਬਗੈਰ ਅਧੂਰੇ ਹਨ। ਇਹ ਹੁਣ ਖਾਂਲੀ ਥਾਂ ਭਰਨ ਲੱਗਾ ਹੈ। ਐਸੀਆਂ ਔਰਤਾਂ ਕਿੰਨੀਆਂ ਕੁ ਹਨ? ਜਿੰਨਾਂ ਨੂੰ ਪੱਕਾ ਮਰਦ ਨਹੀਂ ਲੱਭਦਾ। ਜਾਂ ਉਦਾਂ ਗੁਰੀ ਵਰਗੇ ਨਾਲ ਵੀ, ਹੱਥ ਪੱਲਾਂ ਮਰਵਾਈ ਜਾਂਦੀਆਂ ਹਨ। ਪਤੀ ਸੌਂ ਗਿਆ ਜਾਂ ਇਧਰ-ਉਧਰ ਗਿਆ ਹੈ। ਗੁਰੀ ਵਰਗੇ ਵੀ ਹਜ਼ਮ ਹਨ। ਜਿੰਨਾਂ ਦੇ ਅੱਗੇ, ਪਿਛੇ ਮਰਦ ਨਹੀਂ ਹੈ। ਉਨਾਂ ਲਈ ਕੋਈ ਮੇਹਣਾਂ ਵੀ ਨਹੀਂ ਹੈ। ਹੁਣ ਕਿਸੇ ਤੋਂ ਤਾਂ ਜਰੂਰਤ ਪੂਰੀ ਕਰਾਉਣੀ ਹੈ। ਮਰਦ-ਔਰਤ ਲੁੱਕ-ਛਿੱਪ ਕੇ ਜਾਂ ਸ਼ਰੇਬਜ਼ਾਰ, ਇੱਕ ਦੂਜੇ ਨੂੰ ਵਿੱਕੀ ਜਾਂਣ। ਬੰਦਾ ਔਰਤ ਕੋਲ ਵਿਕਦਾ ਹੈ। ਉਂਗ਼ਲਾਂ ਉਤੇ ਨੱਚਦਾ ਹੈ।
ਵਿੰਦਰ ਨੇ ਗੁਰਜੋਤ ਦਾ ਖਾਤਾ ਫਿਰ ਖੋਲ ਲਿਆ ਸੀ। ਜਿਸ ਵਿੱਚ ਗੁਰਜੋਤ ਨੇ ਲਿਖਿਆਂ ਸੀ। ਸਾਡੇ ਘਰ ਵਿੱਚ ਮੱਝ, ਗਾਂ ਦੁੱਧਾਰੀ ਪੱਸੂ ਨਹੀਂ ਸੀ। ਪੱਸੂਆਂ ਨੂੰ ਜਿੰਨਾਂ ਚਾਰਾ, ਖ਼ੱਲ, ਦਾਣਾ ਪਾਈਦਾ ਹੈ। ਉਸ ਤੋਂ ਸਸਤਾ ਦੁੱਧ ਹੈ। ਮਾਂ ਨੇ ਪਿੰਡ ਵਿੱਚੋਂ, ਦੁੱਧ ਲੁਆਇਆ ਸੀ। ਅਸੀਂ ਦੋਂਨੇ ਵੇਲੇ, ਕਿਲੋ-ਕਿਲੋ ਦੁੱਧ ਲੈਂਦੇ ਸੀ। ਮਾਂ, ਮੈਨੂੰ ਹੀ ਦੁੱਧ ਲੈਣ ਘੱਲਦੀ ਸੀ। ਦੁੱਧ ਵੇਚਣ ਵਾਲੀ 40 ਕੁ ਸਾਲਾਂ ਦੀ, 6 ਫੁੱਟ ਦੀ, ਕਾਫ਼ੀ ਮੋਟੀ ਔਰਤ ਸੀ। ਉਸ ਦਾ ਪਤੀ ਕਦੇ ਦੇਖਿਆਂ ਨਹੀਂ ਸੀ। ਕਿਤੇ ਬਾਹਰ ਕਮਾਂਈ ਕਰਨ ਗਿਆ ਹੋਇਆ, ਮੁੜਿਆਂ ਹੀ ਨਹੀਂ ਸੀ। ਮੇਰੇ ਮੁੱਛ ਫੁੱਟਦੀ ਸੀ। ਇਸ ਔਰਤ ਦੇ, ਘਰ ਨਾਲ ਘੁੰਮਿਆਰਾਂ ਦਾ ਘਰ ਸੀ। ਮੇਰਾ ਦੁੱਧ ਲੈ ਕੇ, ਆਉਣ ਦਾ ਦੂਜਾ ਹੀ ਦਿਨ ਸੀ। ਸ਼ਾਮ ਦਾ ਵੇਲਾ ਸੀ। ਮੈਂ ਉਸ ਔਰਤ ਦੇ ਘਰ ਗਿਆ। ਉਹ ਮੈਨੂੰ ਕਿਤੇ ਨਾਂ ਦਿੱਸੀ। ਮੈਂ ਬਹੁਤ ਅਵਾਜ਼ਾ ਵੀ ਮਾਰੀਆਂ। ਸ਼ਾਇਦ ਉਹ ਮੇਰੀ ਅਵਾਜ਼ਾ ਪਛਾਣਦੀ ਨਹੀਂ ਸੀ। ਜਾਂ ਸੁਣੀ ਨਹੀਂ ਸੀ। ਜਾਂ ਜਾਂਣ ਕੇ ਨਹੀਂ ਬੋਲੀ। ਮੈਂ ਉਸ ਨੂੰ ਲੱਭਦਾ-ਲੱਭਦਾ, ਬੂਹਾ ਢੋਏ ਵਾਲੇ ਕੰਮਰੇ ਵਿੱਚ ਚਲਾ ਗਿਆ। ਉਹ ਔਰਤ ਸਾਢੇ ਛੇ ਫੁੱਟ ਦੇ ਘੁੰਮਿਆਰ ਨਾਲ, ਐਸੀ ਹਾਲਤ ਵਿੱਚ ਸੀ। ਮੈਂ ਕਦੇ ਅੱਖਾਂ ਨਾਲ, ਐਸਾ ਕੁੱਝ ਨਹੀਂ ਦੇਖਿਆ ਸੀ। ਘੁੰਮਿਆਰ ਮੈਨੂੰ ਦੇਖ ਕੇ, ਖਿਸਕ ਗਿਆ ਸੀ। ਮੈਂ ਉਸ ਔਰਤ ਮੂਹਰੇ ਡੋਲੂ ਕਰ ਦਿੱਤਾ। ਮੈਂ ਕਿਹਾ, " ਮੈਨੂੰ ਦੁੱਧ ਪਾ ਦਿਉ। " ਉਸ ਨੇ ਡੋਲੂ ਪਰੇ ਵਗਾ ਕੇ ਮਾਰਿਆ। ਉਸ ਨੇ ਮੈਨੂੰ ਫੜ ਲਿਆ। ਉਸ ਨੇ ਕਿਹਾ, " ਕੰਜ਼ਰਾ ਗੱਲਤ ਸਮੇਂ ਤੇ ਆ ਕੇ, ਸਾਰੀ ਖੇਡ ਖ਼ਰਾਬ ਕਰ ਦਿੱਤੀ। " ਉਸ ਨੇ ਮੈਨੂੰ ਜੱਫ਼ੀ ਵਿੱਚ ਭਰ ਲਿਆ। ਮੇਰਾ ਸਰੀਰ, ਉਸ ਦੇ ਸਰੀਰ ਤੋਂ ਅੱਧਾ ਸੀ। ਜਦੋਂ ਮੈਂ ਛੁੱਟ ਹੀ ਨਹੀਂ ਸਕਦਾ ਸੀ। ਮੈਂ ਛੁੱਟਣ ਦੀ ਕੋਸ਼ਸ਼ ਵੀ ਨਹੀਂ ਕੀਤੀ।
ਉਸ ਦਿਨ ਪਿਛੋਂ, ਦੁੱਧ ਲੈਣ ਜਾਂਣ ਦਾ ਸਮਾਂ, ਮੈਨੂੰ ਮਸਾਂ ਆਉਂਦਾ ਸੀ। ਮੈਂ ਕਈ ਬਾਰ ਡੋਲੂ ਚੱਕਦਾ ਸੀ। ਮਾਂ ਮੈਨੂੰ ਸ਼ਾਬਾਸ਼ੇ ਦਿੰਦੀ ਰਹਿੰਦੀ ਸੀ। ਮੈਂ ਇਕੋ-ਇਹੀ ਕੰਮ ਸਾਰੀ ਦਿਹਾੜੀ ਵਿੱਚ ਕਰਦਾ ਸੀ। ਮਾਂ ਨੂੰ ਹੌਸਲਾਂ ਸੀ। ਮੈਂ ਇਹੀ ਕੰਮ ਜੁੰਮੇਬਾਰੀ ਨਾਲ ਕਰਦਾਂ ਹਾਂ। ਇੱਕ ਹੋਰ ਮੌਜ਼ ਬੱਣ ਗਈ। ਮਾਂ ਮਹੀਨੇ ਦਾ 700 ਰੂਪੀਆਂ ਦੁੱਧ ਦਾ, ਉਸ ਨੂੰ ਦੇਣ ਲਈ ਦਿੰਦੀ ਸੀ। ਮੈਂ ਆਪਦੀ ਜੇਬ ਵਿੱਚ ਪਾ ਲੈਂਦਾ ਸੀ। ਉਸ ਨੇ, ਕਦੇ ਦੁੱਧ ਦੇ ਪੈਸੇ ਮੰਗੇ ਨਹੀਂ ਸਨ। ਬੱਤੀ ਨਾਲ ਦੀਵਾ ਅੱਗੇ-ਅੱਗੇ ਜੱਗ ਪੈਂਦਾ ਹੈ। ਉਸ ਔਰਤ ਦੇ ਤਿੰਨ ਕੁੜੀਆਂ ਹੀ ਸਨ। ਜੋ ਜਵਾਨ ਸਨ। ਇੱਕ ਵਿਆਹੀ ਹੋਈ ਸੀ। ਦੂਜੀਆਂ  16, 17 ਸਾਲਾਂ ਦੀਆਂ ਸਨ। ਉਹ ਔਰਤ ਨੇ, ਪਤਾ ਨਹੀਂ, ਮੈਨੂੰ ਆਪਦਾ ਸੱਚੀਂ ਖ਼ਸਮ ਸਮਝ ਲਿਆ ਸੀ। ਆਪਦੀ ਕਾਰ ਦੇ ਕੇ, ਕੁੜੀਆਂ ਨੂੰ ਸਕੂਲ ਛੱਡਣ ਦੀ ਜੁੰਮੇਵਾਰੀ, ਮੈਨੂੰ ਦੇ ਦਿੱਤੀ ਸੀ। ਬਿੱਲੇ ਨੂੰ ਦੁੱਧ ਦੀ ਰਾਖੀ ਬੈਠਾ ਦਿੱਤਾ ਸੀ। ਕੁੜੀਆਂ ਵੀ ਮਾਂ ਵਰਗੀਆਂ ਸੀਲ ਸਨ। ਦੋਨਾਂ ਕੁੜੀਆਂ ਨੂੰ, ਮੇਰੇ ਬਾਰੇ, ਇੱਕ ਦੂਜੀ ਦਾ, ਤਾਂ ਪਤਾ ਹੀ ਸੀ। ਮੈਨੂੰ ਲੱਗਦਾ ਸੀ, ਤਿੰਨਾਂ ਵਿੱਚ ਹੀ ਕੜ੍ਹੀ ਘੁਲੀ ਹੋਈ ਸੀ। ਜਦੋਂ ਇੰਨਾਂ ਕੁੜੀਆਂ ਦੇ ਵਿਆਹ ਦਾ ਸਮਾਂ ਆਇਆ। ਮੈਨੂੰ ਕੁੜੀਆਂ ਦਾ ਭਰਾ ਬੱਣਾ ਕੇ ਖੜ੍ਹਾ ਕਰ ਦਿੱਤਾ। ਦੁਨੀਆਂ ਦੇ ਤਿੰਨੇ ਰਿਸ਼ਤੇ ਪਿਉ, ਭਰਾ, ਯਾਰ ਦੇ, ਮੈਂ ਹੀ ਨਿਭਾ ਰਿਹਾ ਸੀ। ਮੇਰਾ ਰੱਬ ਤਾਂ ਬਹੁਤ ਚੰਗਾ ਹੈ। ਮੇਰੇ ਕਰਮਾਂ ਵਿੱਚ ਔਰਤਾਂ ਬਹੁਤ ਲਿਖ ਦਿੱਤੀਆਂ ਹਨ। ਕਿਸਮਤ ਇੰਨੀ ਤੇਜ਼ ਹੈ, ਮੇਰੀ ਜਿੰਦਗੀ ਵਿੱਚ ਨਿੱਤ ਆਏ ਦਿਨ ਨਵੀਂ ਔਰਤ ਆ ਜਾਂਦੀ ਹੈ। ਮੈਂ ਅੱਖ ਦੱਬਣ, ਜਿੰਨੇ ਸਮੇਂ ਵਿੱਚ ਜ਼ਨਾਨੀ ਨੂੰ, ਆਪਦੇ ਕਬਜ਼ੇ ਵਿੱਚ ਕਰ ਲੈਂਦਾ ਹਾਂ। ਜੇ ਕੋਈ ਅੱਥਰੀ ਘੌੜੀ ਹੋਵੇ। ਉਸ ਨੂੰ ਐਸਾ ਬਦਨਾਂਮ ਕਰਦਾਂ ਹਾਂ। ਅੱਗਲੀ ਕਿਸੇ ਨੂੰ ਮੂੰਹ ਦਿਖਾਊਣ ਜੋਗੀ ਨਹੀਂ ਰਹਿੰਦੀ। ਕਿਸੇ ਦੀ ਪੈੜ-ਚਾਲ ਸੁਣ ਕੇ, ਵਿੰਦਰ ਖਾਂਤਾ ਬੰਦ ਕਰ ਦਿੱਤਾ।

Comments

Popular Posts