ਭਾਗ 85 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਬੁੜੀਆਂ ਵਾਲੇ ਚਲਤ੍ਰਿਰ ਬੰਦ ਕਰ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਮੇਰੇ ਦੋਸਤ ਪਾਠਕ, ਸੰਪਾਦਕ ਬੜੇ ਪਿਆਰੇ ਹਨ। ਕਈ ਤਾਂ ਮੈਨੂੰ ਇੰਨਾਂ ਹੌਸਲਾ ਦਿੰਦੇ ਹਨ। ਹੱਲਾਸ਼ਰੀ ਦੇਣ ਉਤੇ ਕਲਮ ਚਲਦੀ ਹੈ। ਕਈ ਸੱਚ-ਝੂਠ ਉਤੇ ਪਰਦਾ ਪਾਉਣ ਵਾਲੇ ਵੀ ਹਨ। ਰੱਬ ਨੇ ਮੇਰੀ ਡਿਊਟੀ ਪਰਦੇ ਫਾਸ਼ ਕਰਨ ਨੂੰ ਲਾਈ ਹੈ। ਨਾਂ ਹੀ ਕਿਸੇ ਦੀ ਝੇਪ ਮੰਨੀ ਹੈ। ਨਾਂ ਹੀ ਕਿਸੇ ਦੀ ਪ੍ਰਵਾਹ ਹੈ। ਇੱਕ ਰੱਬ ਦਾ, ਮੇਰੇ ਦੋਸਤ ਪਾਠਕਾਂ, ਸੰਪਾਦਕ ਜੀ ਆਸਰਾ ਹੈ। ਜਿਸ ਕਰਕੇ, ਤੁਹਾਡੇ ਸਬ ਦੇ ਚਰਨਾਂ ਵਿੱਚ ਰਹਿੱਣ ਦਾ ਮੌਕਾ ਲੱਗਾ ਹੈ।

ਰਾਜੂ ਖਾੜਕੂਆਂ ਵਿੱਚ ਹੁੰਦਾ ਸੀ। ਖਾੜਕੂ ਕਿਸੇ ਕੌਮ-ਜਾਤ ਦਾ ਨਾਂਮ ਨਹੀਂ ਹੈ। ਇਹ ਮਾਂ ਦੇ ਪੇਟ ਵਿੱਚੋਂ ਐਸੇ ਨਹੀਂ ਜੰਮਦੇ । ਤੱਕੜੇ ਲੋਕਾਂ ਦੇ ਸਤਾਏ ਹੋਏ ਹੁੰਦੇ ਹਨ। ਤਸੀਹੇ ਸਹਿ-ਸਹਿ ਕੇ, ਭੁੱਖੇ ਥਿਆਏ ਫਿਰਦੇ, ਇੰਨੇ ਕੁ ਸਰੀਰ ਤੇ ਦਿਮਾਗ ਵੱਲੋਂ ਖੜਕ ਕੇ ਠੀਠ ਹੋ ਜਾਂਦੇ ਹਨ। ਫਿਰ ਤਾਂ ਚਾਹੇ ਇੰਨਾਂ ਦੇ ਹਿੱਕ ਵਿੱਚ ਦੀ, ਕੋਈ ਗੋਲੀ ਕੱਢ ਦੇਵੇ। ਇਹ ਮਰਨ ਤੋਂ ਨਹੀਂ ਡਰਦੇ। ਅੱਗ ਵਿੱਚ ਵੀ ਕੁੱਦ ਜਾਂਦੇ ਹਨ। ਯਾਦ ਰੱਖਣਾਂ ਇਹ ਅੱਣਖੀ ਦਲੇਰ, ਬਹਾਦਰ ਯੋਧੇ ਹੁੰਦੇ ਹਨ। ਇੱਜ਼ਤਾਂ ਲਈ, ਸਿਰ ਚੜ੍ਹ ਕੇ, ਮਰ ਜਾਂਦੇ ਹਨ। ਕਈ ਵਿੱਚ ਗੰਦ ਪਾਉਣ ਵਾਲੇ ਗੁੰਡੇ ਵੀ, ਇੰਨਾਂ ਨੂੰ ਬਦਨਾਂਮ ਕਰਨ ਲਈ, ਬਹੁਤ ਗੱਲ਼ਤ ਕੰਮ ਸ਼ੁਰੂ ਕਰ ਦਿੰਦੇ ਹਨ। ਜਦੋਂ ਰਾਜੂ ਨੂੰ ਪਤਾ ਲੱਗ ਗਿਆ। ਉਸ ਦੇ ਸੌਹਰਿਆਂ ਦੀ ਜ਼ਮੀਨ ਮੀਤੇ ਨੇ ਵੇਚੀ ਹੈ। ਉਹ ਮੀਤੇ ਕੋਲ ਗਿਆ। ਉਸ ਨੇ ਮੀਤੇ ਨੂੰ ਕਿਹਾ, " ਤੂੰ ਮੈਨੂੰ ਜ਼ਮੀਨ ਦੇ ਪੈਸੇ ਵਾਪਸ ਕਰ ਦੇ। " ਮੀਤੇ ਨੇ ਕਿਹਾ, " ਕਿਹੜੇ ਪੈਸੇ? ਮੈਂ ਜ਼ਮੀਨ ਨਹੀਂ ਵੇਚੀ। " ਰਾਜੂ ਦਾ ਕਨੇਡਾ ਆਉਣ ਦਾ ਸਮਾਂ ਵੀ ਆ ਗਿਆ। ਉਸ ਨੇ ਬੱਚੀ, ਸੀਤਾ, ਮੰਮੀ ਡੇਡੀ ਅੰਮ੍ਰਿਤਸਰ ਨੂੰ ਭੇਜ ਦਿੱਤਾ ਸੀ। ਕਿਸੇ ਹੋਰ ਨੂੰ ਨਹੀਂ ਦੱਸਿਆ। ਕਿਥੋਂ ਜਹਾਜ਼ ਚੜ੍ਹਨਾਂ ਹੈ? ਅਜੇ ਜਹਾਜ਼ ਚੜ੍ਹਨ ਵਿੱਚ ਦੋ ਦਿਨ ਬਾਕੀ ਸਨ।

ਰਾਜੂ ਨੇ ਭੱਠੇ ਵਾਲਿਆਂ ਨਾਲ ਗੱਲ ਕਰ ਲਈ ਸੀ। ਜੇ ਤੁਹਾਨੂੰ ਪੈਸੇ ਦੇ ਦੇਈਏ। ਕੀ ਸਾਡੀ ਜ਼ਮੀਨ ਦਾ ਕਬ਼ਜ਼ਾ ਛੱਡ ਦਿਉਗੇ? " ਬਿਹਾਰੀ ਚੌਧਰੀ ਦੁਸ਼ਮੱਣੀ ਨਹੀਂ ਕਰਨੀ ਚਹੁੰਦਾ ਸੀ। ਉਸ ਨੇ ਕਿਹਾ, " ਮੇਰੀ ਪੂਰੀ ਰਕਮ ਮੋੜ ਦਿਉ। ਤੁਸੀਂ ਆਪਦੀ ਜ਼ਮੀਨ ਸੰਭਾਲ ਲਵੋ । ਮੈਨੂੰ ਜ਼ਮੀਨ ਹੋਰ ਵੀ ਮਿਲਦੀ ਹੈ। " ਰਾਜੂ ਨੇ ਕਿਹਾ, " ਤੁਸੀਂ ਰਿਜ਼ਸਟੀ ਫਿਰ ਤੋਂ, ਡੈਡੀ ਦੇ ਨਾਂਮ ਕਰ ਦਿਉ। ਜੋ ਵੀ ਖ਼ਰਚਾ ਹੋਇਆ। ਉਹ ਵੀ ਮੈਂ ਦੇਵਾਂਗਾ। " ਰਾਜੂ ਆਪ ਮੀਤੇ ਦੇ ਪਿੰਡ ਪਹੁੰਚ ਗਿਆ। ਪਹਿਲਾਂ ਉਹ ਖ਼ਾਲੀ ਹੱਥ ਭੂਆ ਦੇ ਘਰ ਅੰਦਰ ਗਿਆ ਸੀ। ਭੂਆ ਦੇ ਪੈਰਾਂ ਨੂਂ ਹੱਥ ਲਾਏ। ਮੀਤੇ ਨੇ ਰਾਜੂ ਨੂੰ ਦੇਖ ਕੇ, ਦੂਜੇ ਪਾਸੇ ਮੂੰਹ ਕਰ ਲਿਆ। ਅੱਖ ਹੀ ਨਹੀਂ ਮਿਲਾਈ। ਰਾਜੂ ਨੇ ਭੂਆ ਨੂੰ ਕਿਹਾ, " ਭੂਆ ਰਿਸ਼ਤੇਦਾਰੀ ਦਾ ਮਾਮਲਾ ਹੈ। ਮੀਤੇ ਨੂੰ ਹਿਸਾਬ ਦੇਣਾਂ ਚਾਹੀਦਾ ਹੈ। " ਭੂਆ ਨੇ ਕਿਹਾ, " ਜ਼ਮੀਨ ਵਿੱਚੋਂ ਮੇਰਾ ਵੀ ਹਿੱਸਾ ਬੱਣਦਾ ਹੈ। ਇੱਕ ਤਾ ਤੁਸੀਂ ਚੋਰੀ ਆਪੇ ਜ਼ਮੀਨ ਵੇਚ ਦਿੱਤੀ। ਪੁੱਛਦੇ ਸਾਨੂੰ ਫਿਰਦੇ ਹੋ। ਹੁਣ ਕੀ ਤੂੰ ਮੇਰੇ ਮੁੰਡੇ ਦੀ ਜਾਨ ਲੈਂਣੀ ਹੈ? " ਰਾਜੂ ਦੀਆਂ ਅੱਖਾ ਲਾਲ ਹੋ ਗਈਆਂ। ਉਸ ਨੇ ਕਿਹਾ, " ਅਜੇ ਤਾਂ ਤੂੰ ਪੁੱਤ ਜੰਮਿਆ ਨਹੀਂ ਹੈ। ਜੇ ਆਪਦਾ ਪੁੱਤ ਹੁੰਦਾ, ਤੇਰੇ ਇਹ ਲੱਛਣ ਨਹੀਂ ਹੋਣੇ ਸੀ। ਉਸ ਨੂੰ ਮਾਂੜੇ ਕੰਮਾਂ ਤੋਂ ਜਰੂਰ ਰੋਕਦੀ। ਹੁਣ ਤੂੰ ਇਸ ਨੂੰ ਬਚਾ ਕੇ ਦਿਖਾ। " ਰਾਜੂ ਬਾਹਰ ਕੌਲੇ ਨਾਲ ਰੱਖੀ ਤਲਾਵਾਰ ਲੈ ਆਇਆ। ਨੰਗੀ ਕਿਰਪਾਨ ਦੇਖ ਕੇ, ਭੂਆ ਚੀਕਾ ਮਾਰਨ ਲੱਗ ਗਈ। ਮੀਤਾ ਰਾਜੂ ਦੇ ਪੈਰਾਂ ਉਤੇ ਡਿੱਗ ਪਿਆ। ਰਾਜੂ ਨੇ ਕਿਹਾ, " ਭੂਆ ਇਹ ਬੁੜੀਆਂ ਵਾਲੇ ਚਲਤ੍ਰਿਰ ਬੰਦ ਕਰ। ਜੇ ਮੂੰਹ ਵਿਚੋਂ ਅਵਾਜ਼ ਕੱਢੀ। ਪਹਿਲਾਂ ਤੈਨੂੰ ਵੱਡ ਦੇਵਾਂਗਾ। ਮਹੀਨਾਂ ਹੋ ਗਿਆ। ਸਾਡੀਆਂ ਜੁੱਤੀਆਂ ਘੱਸ ਗਈਆਂ। ਤੁਸੀਂ ਕੋਈ ਰਾਹ ਨਹੀਂ ਦਿੱਤਾ। ਮੀਤੇ ਬੰਦੇ ਦਾ ਪੁੱਤ ਬੱਣ ਕੇ, ਸਾਰਾ ਪੈਸਾ ਮੈਨੂੰ ਫੜਾ ਦੇ। " ਮੀਤਾ ਤੇ ਭੂਆ ਕੰਬੀ ਜਾਂਦੇ ਸਨ। ਭੂਆ ਦੀ ਬੋਲਤੀ ਵੀ ਬੰਦ ਹੋ ਗਈ ਸੀ।

ਮੀਤੇ ਨੇ ਕਿਹਾ, " ਪੈਸੇ ਮੇਰੇ ਕੰਮਰੇ ਵਿੱਚ ਪਏ ਹਨ। " ਰਾਜੂ ਨੇ ਉਸ ਨੂੰ ਕੰਮਰੇ ਵਿੱਚ ਜਾਂਣ ਦਾ ਇਸ਼ਾਰਾ ਕੀਤਾ। ਉਸ ਨੂੰ ਯਾਦ ਆ ਗਿਆ। ਕੰਮਰੇ ਵਿੱਚੋ ਦਰਵਾਜ਼ਾਂ ਬਾਹਰ ਨੂੰ ਜਾਂਦਾ ਹੈ। ਇਸ ਨੇ ਭੱਜ ਜਾਂਣਾਂ ਹੈ। ਉਸ ਨੇ ਮੀਤੇ ਨੂੰ ਜਾਂਣ ਤੋਂ ਰੋਕ ਲਿਆ। ਜੇ ਮੀਤੇ ਨਾਲ ਆਪ ਜਾਂਦਾ ਸੀ। ਭੂਆ ਨੂੰ ਇਕੱਲੀ ਛੱਡਦਾ ਸੀ। ਭੂਆ ਨੇ, ਤਾਂ ਕੋਠੇ ਚੜ੍ਹ ਕੇ ਰੌਲਾ ਪਾ ਦੇਣਾਂ ਸੀ। ਉਸ ਨੇ, ਮੀਤੇ ਨੂੰ ਕਿਹਾ, " ਤੁਸੀਂ ਦੋਂਨੇਂ ਹੀ ਬਾਂਦਰ ਦੀ ਜਾਂਤ ਵਿੱਚੋਂ ਹੋ। ਦੋਂਨਾਂ ਉਤੇ ਕੋਈ ਭਰੋਸਾ ਨਹੀਂ ਹੈ। ਮੀਤੇ ਮੰਜੇ ਦੀ ਦੌਣ ਖੌਲ। " ਮੀਤੇ ਨੇ ਕੰਬਦੇ ਹੱਥਾਂ ਨਾਲ ਦੌਣ ਖੌਲ ਦਿੱਤੀ। ਰਾਜੂ ਨੇ ਮੀਤੇ ਨੂੰ ਕਿਹਾ, " ਆਪਦੀ ਮਾਂ ਨੂੰ ਇਸ ਨਾਲ ਥੱਮਲੇ ਦੁਆਲੇ ਬੰਨ ਦੇ। " ਭੂਆ ਹੱਥ ਬੰਨਣ ਲੱਗ ਗਈ। ਪੁੱਤ ਮੈਨੂੰ ਛੱਡ ਦੇ। ਤੂੰ ਪੈਸੇ ਸਾਰੇ ਹੀ ਲੈ ਜਾ। " ਰਾਜੂ ਨੇ ਕਿਹਾ, " ਤੁਹਾਡੇ ਦੋਂਨਾਂ ਉਤੇ ਭੋਰਾ ਜ਼ਕੀਨ ਨਹੀਂ ਹੈ। ਨਾਂ ਹੀ ਮੈਨੂੰ ਤਰਸ ਆਉਂਦਾ ਹੈ। ਮੈਂ ਅੱਕਿਆਂ ਹੋਇਆ ਹਾਂ। ਇਹ ਕੰਮ ਕਰ ਰਿਹਾਂ ਹਾਂ। " ਮੀਤੇ ਨੇ ਭੂਆ ਥਮਲੇ ਨਾਲ ਨੂੜ ਦਿੱਤੀ। ਰਾਜੂ ਮੀਤੇ ਦੇ ਪਿਛੇ, ਉਸ ਦੇ ਕੰਮਰੇ ਵਿੱਚ ਚੱਲਾ ਗਿਆ। ਨੋਟਾਂ ਦਾ ਭਰਿਆ ਵੱਡਾ ਟਰੰਕ, ਤੇ ਹੋਰ ਜਰੂਰੀ ਪੇਪਰ, ਮੁਖਤਿਆਰ ਨਾਂਮਾਂ ਮੀਤੇ ਨੇ, ਰਾਜੂ ਨੂੰ ਫੜਾ ਦਿੱਤੇ। ਰਾਜੂ ਨੇ ਖੋਲ ਕੇ ਨੋਟ ਦੇਖ ਲਏ। ਉਸ ਨੇ ਮੀਤੇ ਨੂੰ ਕਿਹਾ, " ਮੂੰਧਾ ਲੰਬਾ ਪੈ ਜਾ। " ਮੀਤੇ ਨੇ ਕਿਹਾ, " ਤੈਨੂੰ ਤੇਰੇ ਪੈਸੇ ਮਿਲ ਗਏ ਹਨ। ਮੂੰਧਾ ਲੰਬਾ ਕਿਉਂ ਪਾਉਣਾਂ ਹੈ? " ਰਾਜੂ ਨੇ ਕਿਹਾ, " ਤੇਰੇ ਉਤੇ ਰੱਤੀ ਭਰ ਭਰੋਸਾ ਨਹੀਂ ਹੈ। ਹੋ ਜਾ ਮੂੰਧਾ। ਨਹੀਂ ਟੋਟੇ-ਟੋਟੇ ਕਰ ਦੇਵਾਂਗਾ। " ਮੀਤਾ ਮੂਧਾ ਪੈ ਗਿਆ ਸੀ। ਰਾਜੂ ਨੇ ਉਸ ਦੇ ਹੱਥ ਪੈਰ ਬੰਦ ਦਿੱਤੇ ਸਨ। ਉਸ ਨੂੰ ਵੀ ਥਮਲੇ ਨਾਲ ਬੰਨ ਦਿੱਤਾ। ਆਪ ਬਾਹਰ ਖੜ੍ਹੀ ਟੈਕਸੀ ਵਿੱਚ ਆ ਕੇ, ਬੈਠ ਗਿਆ ਸੀ।

ਟੈਕਸੀ ਸੀਤਾ ਦੇ ਪਿੰਡ ਦੇ ਰਾਹ ਪਾ ਲਈ ਸੀ। ਬੰਤੇ ਫੌਜ਼ੀ ਨੂੰ ਨਾਲ ਲੈ ਕੇ, ਬਿਹਾਰੀ ਨੂੰ ਪੈਸਿਆ ਦਾ ਭਗਤਾਨ ਕਰ ਦਿੱਤਾ ਸੀ। ਬਿਹਾਰੀ ਉਦੋਂ ਹੀ ਜ਼ਮੀਨ ਵਿੱਚੋਂ ਬਾਹਰ ਹੋ ਗਿਆ ਸੀ। ਬੰਤੇ ਫੌਜ਼ੀ ਨੂੰ ਜ਼ਮੀਨ ਦੀ ਜੁੰਮੇਬਾਰੀ ਸੰਭਾਲ ਦਿੱਤੀ ਸੀ। ਬੰਤੇ ਫੌਜ਼ੀ ਨੇ ਰਾਜੂ ਨੂੰ ਪੁੱਛਿਆ, " ਮੀਤਾ ਕਿਥੇ ਹੁੰਦਾ ਹੈ? " ਰਾਜੂ ਨੇ ਦੱਸਿਆ, " ਆਪਦੇ ਪਿੰਡ ਹੀ ਹੁੰਦਾ ਹੈ। ਉਸ ਨੂੰ ਘਰ ਤੇ ਜ਼ਮੀਨ ਵਿੱਚ ਵੜਨ ਨਹੀਂ ਦੇਣਾਂ। ਜੇ ਇਥੇ ਆਇਆ, ਸਾਨੂੰ ਫੋਨ ਕਰ ਦਿਉ। ਮੈਂ ਇਸ ਦਾ ਪੱਕਾ ਇਲਾਜ਼ ਕਰ ਦੇਵਾਂਗਾ। " ਰਾਜੂ ਕੰਮ ਨਬੇੜ ਕੇ ਸੀਤਾ ਹੁਣਾ ਨੂੰ ਅੰਮ੍ਰਿਤਸਰ ਜਾ ਮਿਲਿਆ ਸੀ।


Comments

Popular Posts