ਭਾਗ 79 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੇ ਔਰਤਾਂ ਵੀ ਐਸਾ ਕਰਨ ਲੱਗ ਗਈਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਕਿੰਨੇ ਕੁ ਹਨ? ਜੋ ਆਪਦੀ ਪਤਨੀ ਨੂੰ ਛੱਡ ਕੇ, ਬਾਹਰ ਦੀਆਂ ਔਰਤਾਂ ਨੂੰ ਖੁਸ਼ ਕਰਦੇ ਫਿਰਦੇ ਹਨ। ਆਪ ਗੁਰਜੋਤ ਵਾਂਗ, ਆਪਦੇ ਜਾਂਣੀ ਮਜ਼ੇ ਲੁੱਟਦੇ ਫਿਰਦੇ ਹਨ। ਕੀ ਤੁਹਾਨੂੰ ਪਤਾ ਹੈ? ਜਿਸ ਦੀਆਂ ਜੇ ਔਰਤਾਂ ਵੀ ਐਸਾ ਕਰਨ ਲੱਗ ਗਈਆਂ। ਦੁਨੀਆਂ ਦੀਆਂ ਨਜ਼ਰਾਂ ਵਿੱਚ, ਦੋਨੇ ਪਤੀ-ਪਤਨੀ, ਐਇਸ਼ੀ ਬੱਣ ਜਾਂਦੇ ਹਨ। ਜਿਸ ਦਾ ਪਤੀ ਦੂਜੀਆਂ ਔਰਤਾਂ ਦੀ ਝਾਕ ਰੱਖਦਾ ਹੈ। ਆਪਦੀ ਪਤਨੀ ਨਾਲ ਪਿਆਰ ਨਹੀਂ ਕਰਦਾ। ਉਸ ਨੇ ਆਪਦੇ ਲਈ, ਪਿਆਰ ਕਿਤੋਂ ਨਾਂ ਕਿਤੋਂ ਹਾਂਸਲ ਕਰ ਲੈਣਾਂ ਹੈ। ਜੇਲਾਂ ਵਿੱਚ ਵੀ ਲੋਕ ਕਾਂਮ ਦੀ ਪਰੂਤੀ ਕਰ ਹੀ ਲੈਂਦੇ ਹਨ। ਗੁਰੀ ਨੂੰ ਵਿੰਦਰ, ਆਪਦੀ ਸਹੇਲੀ ਦੇ, ਵਿਆਹ ਉਤੇ ਲੈ ਗਈ ਸੀ। ਵਿਆਹ ਵਿੱਚ ਬਹੁਤ ਇੱਕਠ ਨਹੀਂ ਸੀ। ਵਿੰਦਰ ਦਾ ਘਰ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੀ। ਅੰਨਦਾ ਪਿਛੋਂ ਦੁਲਹਨ ਵਿੰਦਰ ਕੇ ਘਰ ਆ ਗਈ। ਦੁਲਹਨ ਦੀ ਮਾਂ ਨੇ ਸੋਚਿਆ, ਵਿਦਾਇਗੀ ਵਿੰਦਰ ਦੇ ਘਰੋਂ ਹੀ ਕਰ ਦਿੰਦੇ ਹਾਂ। ਲਾੜੇ ਦੀ ਮਾਂ, ਭੈਣ ਵੀ ਉਥੇ ਹੀ ਸਨ। ਗੁਰੀ ਇੱਕ ਬਾਰ ਵਿੰਦਰ ਦੀ ਸਹੇਲੀ ਨੂੰ ਮਿਲਿਆ ਸੀ। ਇਹ ਦੁਲਹਨ ਵਾਲੇ ਕੰਮਰੇ ਵਿੱਚ ਚਲਾ ਗਿਆ। ਦੁਲਹਨ ਨਾਲ ਪਤਾ ਨਹੀਂ ਕੀ ਗਿਟ-ਮਿਟ ਕੀਤੀ? ਉਸ ਦੁਲਹਨ ਨੂੰ ਬਾਸ਼ਰੂਮ ਲੈ ਕੇ ਵੜ ਗਿਆ। ਦਰਵਾਜ਼ਾ ਲੌਕ ਕਰਨਾਂ ਭੁੱਲ ਗਏ।

ਸਾਰੇ ਆਪੋ-ਆਪਣੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਸ਼ਾਮ ਨੂੰ ਵਿਆਹ ਦੀ ਪਾਰਟੀ ਸੀ। ਪਾਰਟੀ ਪਿਛੋਂ ਵਿਆਹ ਵਾਲੇ ਜੋੜੇ ਨੇ, ਹੋਟਲ ਵਿੱਚ ਸੁਹਗਾਰਾਤ ਮਨਾਉਣ ਜਾਂਣਾ ਸੀ। ਜਦੋਂ ਸੱਸ ਦੁਲਹਨ ਦੇ ਕੰਮਰੇ ਵਿੱਚ ਗਈ। ਦੁਲਹਨ ਗਾਇਬ ਸੀ। ਉਸ ਨੇ ਆਲੇ ਦੁਆਲੇ ਦੇਖਿਆ। ਫਿਰ ਬਾਸ਼ਰੂਮ ਦਾ ਦਰਵਾਜ਼ਾ ਖੋਲ ਲਿਆ। ਦੁਲਹਨ ਨਾਲ ਹਨੀਮੂਨ ਗੁਰਜੋਤ ਮਨਾਈ ਜਾਂਦਾ ਸੀ। ਇਸ ਬੁੱਢੀ ਨੇ ਰੰਗ ਵਿੱਚ ਭੰਗ ਪਾ ਦਿੱਤੀ ਸੀ। ਦੁਲਹਨ ਨੂੰ ਵਿੱਚ ਵਿਚਾਲੇ ਤੋਂ ਲੱਟਕਦੀ ਨੂੰ ਥੱਲੇ ਲਾ ਲਿਆ ਸੀ। ਬੁੱਢੀ ਨੂੰ ਗੁੱਸਾ ਸੀ। ਵਿਆਹੀ ਉਸ ਦੇ ਪੁੱਤਰ ਨਾਲ ਨਾਲ, ਖੁਸ਼ ਹੋਰ ਮਰਦ ਨੂੰ ਕਰੀ ਜਾਂਦੀ ਹੈ। ਦੁਲਹਨ ਨੂੰ ਆਪਦੇ ਰੰਗ ਵਿੱਚ, ਪਏ ਵਿਗਨ ਦਾ ਗੁੱਸਾ ਸੀ। ਦੋਂਨੇ ਗੁਥਮ-ਗੁੱਥਾ ਹੋ ਗਈਆਂ। ਗੁਰੀ ਵਿੰਦਰ ਦੀ ਕਾਰ ਲੈ ਕੇ, ਘਰੋਂ ਖਿਸਕ ਗਿਆ ਸੀ। ਕਾਰ ਹਸਕੀ ਟਰੱਕ ਸਟਾਪ ਤੇ ਖੜ੍ਹਾ ਕੇ, ਆਪ ਟਰੱਕ ਲੋਡ ਕਰਕੇ ਵੈਨਕੂਵਰ ਨੂੰ ਤੁਰ ਪਿਆ ਸੀ। ਦੋਂਨਾਂ ਨੂੰ, ਨਾਲ ਖੜ੍ਹਇਆ ਨੇ, ਬਥੇਰਾ ਛੁੱਡਾਉਣ ਦਾ ਜ਼ਤਨ ਕੀਤਾ। ਉਹ ਫਿਰ ਚੂੰਬੜ ਜਾਂਦੀਆਂ ਸਨ। ਸੱਸ ਨੂੰਹੁ ਪਾਣੀ ਵਾਰਨ ਤੋਂ ਪਹਿਲਾਂ, ਕਿਸੇ ਨੇ ਲੜਦੀਆ ਨਹੀਂ ਦੇਖੀਆਂ ਹੋਣੀਆਂ। ਵਿਆਹ ਵਾਲੇ ਦਿਨ, ਦੁਲਹਨ ਪਤੀ ਛੱਡ ਕੇ, ਸਹੇਲੀ ਦੇ ਯਾਰ ਨਾਲ ਹਨੀਮੂਨ ਮਨਾਉਂਦੀ ਨਹੀਂ ਦੇਖੀ ਹੋਣੀ। ਇਹ ਸਾਰਾ ਗੁਰੀ ਦੀ ਪਟਿਆਲੇ ਦੀ ਪੜ੍ਹਾਈ ਦਾ ਅਸਰ ਸੀ। ਜਿਥੇ ਟੀਚਰਾਂ ਹੀ ਵਿਦਿਆਰਥੀਆਂ ਨੂੰ ਐਸੀ ਪੜ੍ਹਾਈ ਵੀ ਕਰਾਉਂਦੀਆਂ ਹਨ।

ਸੱਸ ਨੂੰਹੁ ਅਜੇ ਵੀ ਘੁਸਨ-ਮੁੱਕਾ ਹੋ ਰਹੀਆਂ ਸਨ। ਇੱਕ ਦੂਜੀ ਦੇ ਵਾਲ ਦੋਨਾਂ ਦੇ ਹੱਥ ਵਿੱਚ ਸਨ। ਜਿਉ ਹੀ ਨੱਣਦ ਨੇ ਦੇਖਿਆ। ਨਵੀਂ ਵੱਹਟੀ ਨੇ, ਉਸ ਦੀ ਮਾਂ ਢਾਹੀ ਹੋਈ ਹੈ। ਉਸ ਨੇ 911 ਫੋਨ ਕਰ ਦਿੱਤਾ। ਪੁਲੀਸ ਵਾਲਿਆਂ ਵੀ ਹੈਰਾਨ ਰਹਿ ਗਈ। ਦੋਂਨੇ ਚੜੇਲਾਂ ਵਾਂਗ, ਇੱਕ ਦੂਜੀ ਨੂੰ ਚੂੰਬੜੀਆਂ ਹੋਈਆ ਸਨ। ਸਾਹੋ-ਸਾਹ ਹੋਈਆਂ ਪਈਆਂ ਸਨ। ਪੁਲੀਸ ਵਾਲਿਆਂ ਨੇ ਕੁੱਟ-ਮਾਰ ਕਰਦੀਆਂ, ਅੱਖੀ ਦੇਖ ਲਈਆਂ ਸਨ। ਪੁਲੀਸ ਵਾਲਿਆਂ ਨੇ, ਦੋਂਨਾਂ ਦੇ ਜੂਡੇ ਛੁੱਡਾ ਕੇ, ਹੱਥਾਂ ਨੂੰ ਹੱਥ-ਕੜੀਆਂ ਲਗਾ ਕੇ, ਦੋਂਨੇਂ ਜੇਲ ਵਿੱਚ ਪਾ ਦਿੱਤੀਆਂ। ਦੂਜੇ ਦਿਨ ਜਮਾਨਤਾਂ ਹੋਣੀਆਂ ਸੀ। ਜਦੋਂ ਦੋਨੇ ਜੱਜ ਮੂਹਰੇ ਹੋਈਆਂ। ਜੱਜ ਨੇ ਕੇਸ ਦੀ ਸੁਣਵਾਈ ਕੀਤੀ। 5, 5 ਹਜ਼ਾਰ ਡਾਲਰ ਵਿੱਚ ਸੱਸ ਨੂੰਹੁ ਦੀ ਜਮਾਨਤਾਂ ਹੋਈ। ਜੱਜ ਨੇ ਕਿਹਾ, " ਤੁਸੀਂ ਦੋਂਨੇ, ਦੋ ਮਹੀਨੇ ਇੱਕ ਸਾਥ ਨਹੀਂ ਰਹਿ ਸਕਦੀਆਂ। " ਲਾੜਾ ਸੂੰਗੜ-ਸੁਆਣੀ ਦੀ ਥਾਂ, ਐਸੀ ਚਾਲ-ਚੱਲਣ ਤੋਂ ਗਿਰੀ ਹੋਈ, ਦੁਲਹਨ ਨੂੰ ਲੈਣ ਲਈ, ਅਦਾਲਤ ਦੇ ਬਾਹਰ ਖੜ੍ਹਾ ਸੀ। ਰਿਊਜ਼ੀ ਬੰਦੇ ਨੇ ਇਸ ਔਰਤ ਤੋਂ ਪਾਸਪੋਰਟ ਉਤੇ, ਕਨੇਡਾ ਦੀ ਮੋਹਰ ਲਵਾਉਣ ਸੀ। ਉਸ ਨੇ ਮਾ ਵੀ ਛੱਡ ਦਿੱਤੀ ਸੀ। ਮਾ ਰੋਦੀ ਹੋਈ, ਆਪਦੀ ਧੀ ਦੇ ਗਲ਼ੇ ਲੱਗ ਗਈ।
 

Comments

Popular Posts