ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੯ Page 279 of 1430
12566     ਸਹਸ ਖਟੇ ਲਖ ਕਉ ਉਠਿ ਧਾਵੈ ॥
Sehas Khattae Lakh Ko Outh Dhhaavai ||
सहस खटे लख कउ उठि धावै ॥
ਹਜ਼਼ਾਰਾਂ ਦਾ ਧੰਨ ਕਮਾਈ ਜਾਂਦਾ ਹੈ। ਹੋਰ ਲੱਖਾਂ ਦੇ ਧੰਨ ਪਿਛੇ ਭੱਜਾ ਫਿਰਦਾ ਹੈ।
 Earning a thousand, he runs after a hundred thousand.
12567    ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
Thripath N Aavai Maaeiaa Paashhai Paavai ||
त्रिपति न आवै माइआ पाछै पावै ॥
ਬੰਦੇ ਦਾ ਮਨ ਰੱਜਦਾ ਨਹੀਂ ਹੈ। ਧੰਨ ਦਾ ਲਾਲਚ ਕਰਕੇ, ਹੋਰ ਕਮਾਈ ਜਾਂਦਾ ਹੈ॥
Satisfaction is not obtained by chasing after Maya.
12568   ਅਨਿਕ ਭੋਗ ਬਿਖਿਆ ਕੇ ਕਰੈ ॥
Anik Bhog Bikhiaa Kae Karai ||
अनिक भोग बिखिआ के करै ॥
ਜਿੰਨਾਂ ਬੰਦਾ ਪੂਰੇ ਦਿਨ ਵਿੱਚ ਕੰਮ ਕਰਦਾ ਹੈ। ਉਨਾਂ ਵਿੱਚ ਅਨੇਕਾਂ ਤਰਾਂ ਦੇ ਵਿਕਾਰ ਕੰਮ ਕਰਦਾ ਹੈ। ਜੋ ਬੰਦੇ ਲਈ ਜ਼ਹਿਰ ਬੱਣ ਜਾਂਦੇ ਹਨ॥
He may enjoy all sorts of corrupt pleasures,
12569    ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
Neh Thripathaavai Khap Khap Marai ||
नह त्रिपतावै खपि खपि मरै ॥
ਰੱਜ ਨਹੀਂ ਆਂਉਂਦਾ, ਪੈਸੇ ਪਿਛੇ ਲੱਗਿਆ, ਭੱਟਕਦਾ ਮੱਥਾ ਮਾਰਦਾ ਫਿਰਦਾ ਹੈ॥
But he is still not satisfied; he indulges again and again, wearing himself out, until he dies.
12570   ਬਿਨਾ ਸੰਤੋਖ ਨਹੀ ਕੋਊ ਰਾਜੈ ॥
Binaa Santhokh Nehee Kooo Raajai ||
बिना संतोख नही कोऊ राजै ॥
ਬਗੈਰ ਸਬਰ ਦੇ, ਮਨ ਮਾਰ ਕੇ, ਲਾਲਚ ਛੱਡਣ ਦੇ, ਸੰਤੋਖ, ਰੱਜ ਨਹੀਂ ਆਉਂਦਾ॥
Without contentment, no one is satisfied.
12571     ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
Supan Manorathh Brithhae Sabh Kaajai ||
सुपन मनोरथ ब्रिथे सभ काजै ॥
ਮਨ ਦੀ ਨੱਠ-ਭੱਜ ਸੁਪਨੇ ਵਰਗੀ ਹੈ, ਬੰਦਾ ਸਾਰੇ ਵਿਕਾਰ ਕੰਮ ਕਰਦਾ ਹੈ॥
Like the objects in a dream, all his efforts are in vain.
12572    ਨਾਮ ਰੰਗਿ ਸਰਬ ਸੁਖੁ ਹੋਇ ॥
Naam Rang Sarab Sukh Hoe ||
नाम रंगि सरब सुखु होइ ॥
ਰੱਬ ਦਾ ਨਾਂਮ ਚੇਤੇ ਕੀਤਿਆ, ਸਾਰੇ ਅੰਨਦ ਮਿਲ ਜਾਂਦੇ ਹਨ॥
Through the love of the Naam, all peace is obtained.
12573     ਬਡਭਾਗੀ ਕਿਸੈ ਪਰਾਪਤਿ ਹੋਇ ॥
Baddabhaagee Kisai Paraapath Hoe ||
बडभागी किसै परापति होइ ॥
ਭਗਵਾਨ ਚੰਗੇ ਕਰਮਾਂ ਨਾਲ ਕਿਸੇ ਨੂੰ ਹੀ ਮਿਲਦਾ ਹੈ॥
Only a few obtain this, by great good fortune.
12574    ਕਰਨ ਕਰਾਵਨ ਆਪੇ ਆਪਿ ॥
Karan Karaavan Aapae Aap ||
करन करावन आपे आपि ॥
ਪ੍ਰਮਾਤਮਾਂ ਆਪ ਹੀ ਦੁਨੀਆਂ ਦਾ ਹਰ ਕੰਮ ਕਰਨ, ਕਰਾਉਣ ਵਾਲਾ ਹੈ॥
He Himself is Himself the Cause of causes.
12575    ਸਦਾ ਸਦਾ ਨਾਨਕ ਹਰਿ ਜਾਪਿ ॥੫॥
Sadhaa Sadhaa Naanak Har Jaap ||5||
सदा सदा नानक हरि जापि ॥५॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਮੇਂ ਚੇਤੇ ਕਰੀਏ ||5||
Forever and ever, Sathigur Nanak, chant the Lord's Name. ||5||
12576   ਕਰਨ ਕਰਾਵਨ ਕਰਨੈਹਾਰੁ ॥
Karan Karaavan Karanaihaar ||
करन करावन करनैहारु ॥
ਪ੍ਰਮਾਤਮਾਂ ਆਪ ਹੀ ਦੁਨੀਆਂ ਦਾ ਹਰ ਕੰਮ ਕਰਨ, ਕਰਾਉਣ ਕਰਨੇ ਵਾਲਾ ਹੈ॥
The Doer, the Cause of causes, is the Creator Lord.
12577    ਇਸ ਕੈ ਹਾਥਿ ਕਹਾ ਬੀਚਾਰੁ ॥
Eis Kai Haathh Kehaa Beechaar ||
इस कै हाथि कहा बीचारु ॥
ਜੀਵ ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਚਾਹੇ ਸੋਚ ਕੇ ਦੇਖ ਲਈਏ॥
What deliberations are in the hands of mortal beings?
12578   ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
Jaisee Dhrisatt Karae Thaisaa Hoe ||
जैसी द्रिसटि करे तैसा होइ ॥
ਜਿਵੇਂ ਰੱਬ ਜੀਵ ਬੰਦੇ ਨੂੰ ਦੇਖਣਾਂ ਚਹੁੰਦਾ ਹੈ। ਜੀਵ, ਬੰਦੇ ਤੇ ਸ੍ਰਿਸਟੀ ਉਤੇ ਉਵੇਂ ਹੀ ਹੁੰਦਾ ਹੈ॥
As God casts His Glance of Grace, they come to be.
12579   ਆਪੇ ਆਪਿ ਆਪਿ ਪ੍ਰਭੁ ਸੋਇ ॥
Aapae Aap Aap Prabh Soe ||
आपे आपि आपि प्रभु सोइ ॥
ਰੱਬ ਆਪ ਹੀ, ਆਪਣੇ ਆਪ ਹਰ ਪਾਸੇ ਉਹੀ ਪ੍ਰਮਾਤਮਾਂ ਹੈ॥
God Himself, of Himself, is unto Himself.
12580    ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
Jo Kishh Keeno S Apanai Rang ||
जो किछु कीनो सु अपनै रंगि ॥
ਜੋ ਕੁੱਝ ਰੱਬ ਨੇ ਕੀਤਾ ਹੈ। ਆਪਦੀ ਮਰਜ਼ੀ ਨਾਲ, ਆਪਦਾ ਰੂਪ ਦੇ ਕੇ ਬੱਣਾਇਆ ਹੈ॥
Whatever He created, was by His Own Pleasure.
12581     ਸਭ ਤੇ ਦੂਰਿ ਸਭਹੂ ਕੈ ਸੰਗਿ ॥
Sabh Thae Dhoor Sabhehoo Kai Sang ||
सभ ते दूरि सभहू कै संगि ॥
ਰੱਬ ਜੀਵ ਬੰਦੇ ਨੂੰ ਦਿਸਦਾ ਨਹੀਂ ਹੈ, ਸਾਰਿਆਂ ਤੋਂ ਦੂਰ ਵੀ ਹੈ। ਪ੍ਰਭੂ ਮਨ ਵਿੱਚ ਰਹਿ ਕੇ, ਨਾਲ-ਨਾਲ ਰਹਿੰਦਾ ਹੈ।
He is far from all, and yet with all.
12582    ਬੂਝੈ ਦੇਖੈ ਕਰੈ ਬਿਬੇਕ ॥
Boojhai Dhaekhai Karai Bibaek ||
बूझै देखै करै बिबेक ॥
ਰੱਬ ਆਪ ਹੀ ਦੁਨੀਆਂ ਨੂੰ, ਕੰਮਾਂ ਤੇ ਦੁਨੀਆਂ ਚਲਾਉਣ ਬਾਰੇ, ਸਾਰਾ ਕੁੱਝ ਦੇਖਦਾ ਤੇ ਬਿਚਾਰਦਾ, ਪਛਾਣਦਾ, ਸੰਬਾਲਦਾ ਹੈ॥
He understands, He sees, and He passes judgment.
12583    ਆਪਹਿ ਏਕ ਆਪਹਿ ਅਨੇਕ ॥
Aapehi Eaek Aapehi Anaek ||
आपहि एक आपहि अनेक ॥
ਆਪ ਹੀ ਭਗਵਾਨ ਇੱਕ ਹੈ। ਆਪ ਹੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿ ਕੇ, ਅਨੇਕਾਂ ਰੂਪਾਂ ਵਿੱਚ ਹੈ॥ 
He Himself is the One, and He Himself is the many.
12584    ਮਰੈ ਨ ਬਿਨਸੈ ਆਵੈ ਨ ਜਾਇ ॥
Marai N Binasai Aavai N Jaae ||
मरै न बिनसै आवै न जाइ ॥
ਰੱਬ ਜੀ ਕਦੇ ਮਰਦਾ ਨਹੀਂ ਹੈ। ਬਿਨਸੈ-ਸਦਾ ਕਾਇਮ-ਅਮਰ ਰਹਿਣ ਵਾਲਾ ਹੈ। ਪ੍ਰਭੂ ਜੀ ਜੰਮਦਾ ਮਰਦਾ ਨਹੀਂ ਹੈ॥
He does not die or perish; He does not come or go.
12585    ਨਾਨਕ ਸਦ ਹੀ ਰਹਿਆ ਸਮਾਇ ॥੬॥
Naanak Sadh Hee Rehiaa Samaae ||6||
नानक सद ही रहिआ समाइ ॥६॥
ਸਤਿਗੁਰ ਨਾਨਕ ਪ੍ਰਭੂ ਜੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿ ਰਿਹਾ ਹੈ ||6||
Sathigur Nanak, He remains forever All-pervading. ||6||
12586   ਆਪਿ ਉਪਦੇਸੈ ਸਮਝੈ ਆਪਿ ॥
Aap Oupadhaesai Samajhai Aap ||
आपि उपदेसै समझै आपि ॥
ਆਪ ਹੀ ਰੱਬ ਸਿੱਖਿਆਂ ਦਿੰਦਾ ਹੈ। ਆਪ ਹੀ ਸਮਝਦਾ ਹੈ॥
He Himself instructs, and He Himself learns.
12587    ਆਪੇ ਰਚਿਆ ਸਭ ਕੈ ਸਾਥਿ ॥
Aapae Rachiaa Sabh Kai Saathh ||
आपे रचिआ सभ कै साथि ॥
ਆਪ ਹੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ, ਧਰਤੀ, ਅਕਾਸ਼, ਜਲ, ਥਲ ਵਿੱਚ ਰੱਬ ਹਾਜ਼ਰ ਹੈ॥
He Himself mingles with all.
12588     ਆਪਿ ਕੀਨੋ ਆਪਨ ਬਿਸਥਾਰੁ ॥
Aap Keeno Aapan Bisathhaar ||
आपि कीनो आपन बिसथारु ॥
ਭਗਵਾਨ ਨੇ ਆਪਣੇ ਆਪ ਹੀ ਪੂਰਾ ਬ੍ਰਹਿਮੰਡ, ਸ੍ਰਿਸਟੀ, ਧਰਤੀ, ਅਕਾਸ਼, ਜਲ, ਥਲ ਬੱਣਾਇਆ ਹੈ॥
He Himself created His own expanse.
12589     ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
Sabh Kashh Ous Kaa Ouhu Karanaihaar ||
सभु कछु उस का ओहु करनैहारु ॥
ਪੂਰੀ ਸ੍ਰਿਸਟੀ ਪ੍ਰਮਾਤਮਾਂ ਦੀ ਹੈ। ਉਹ ਆਪ, ਉਸ ਨੂੰ ਬੱਣਾਉਣ, ਚਲਾਉਣ, ਫੈਲਾਉਣ ਵਾਲਾ ਹੈ॥
All things are His; He is the Creator.
12590   ਉਸ ਤੇ ਭਿੰਨ ਕਹਹੁ ਕਿਛੁ ਹੋਇ ॥
Ous Thae Bhinn Kehahu Kishh Hoe ||
उस ते भिंन कहहु किछु होइ ॥
ਰੱਬ ਤੋਂ ਵੱਖ, ਅੱਲਗ ਕੋਈ ਨਹੀਂ ਹੈ॥
Without Him, what could be done?
12591    ਥਾਨ ਥਨੰਤਰਿ ਏਕੈ ਸੋਇ ॥
Thhaan Thhananthar Eaekai Soe ||
थान थनंतरि एकै सोइ ॥
ਹਰ ਥਾਂ ਉਤੇ ਇੱਕ ਰੱਬ ਹੀ ਵੱਸਦ ਹੈ॥
In the spaces and interspaces, He is the One.
12592    ਅਪੁਨੇ ਚਲਿਤ ਆਪਿ ਕਰਣੈਹਾਰ ॥
Apunae Chalith Aap Karanaihaar ||
अपुने चलित आपि करणैहार ॥
ਆਪਦੇ ਕੰਮ, ਚੋਜ਼ ਆਪ ਹੀ ਕਰਨ ਵਾਲਾ ਹੈ॥
In His own play, He Himself is the Actor.
12593     ਕਉਤਕ ਕਰੈ ਰੰਗ ਅਪਾਰ ॥
Kouthak Karai Rang Aapaar ||
कउतक करै रंग आपार ॥
ਪ੍ਰਭੂ ਜੀ, ਚੋਜ਼ ਕਰਕੇ, ਦੁਨੀਆਂ ਬੱਣਾ ਕੇ, ਉਸ ਨੂੰ ਬੇਅੰਤ ਤਰੀਕਿਆਂ, ਚਲਾ ਰਿਹਾ ਹੈ॥
He produces His plays with infinite variety.
12594     ਮਨ ਮਹਿ ਆਪਿ ਮਨ ਅਪੁਨੇ ਮਾਹਿ ॥
Man Mehi Aap Man Apunae Maahi ||
मन महि आपि मन अपुने माहि ॥
ਸਾਰਿਆਂ ਦੇ ਹਿਰਦੇ ਵਿੱਚ, ਜਿੰਦ-ਜਾਨ ਬੱਣਿਆ ਭਗਵਾਨ, ਆਪ ਹੀ ਦਿਲਾਂ ਦੀ ਵਿੱਚ ਬੈਠਾ ਹੈ॥
He Himself is in the mind, and the mind is in Him.
12595   ਨਾਨਕ ਕੀਮਤਿ ਕਹਨੁ ਨ ਜਾਇ ॥੭॥
Naanak Keemath Kehan N Jaae ||7||
नानक कीमति कहनु न जाइ ॥७॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ, ਗੁਣਾ, ਗਿਆਨ ਦਾ ਅੰਨਦਾਜ਼ਾ ਨਹੀਂ ਲਾਇਆ ਜਾ ਸਕਦਾ। ਬਹੁਤ ਵੱਡਮੂਲੇ ਹਨ। ਕੋਈ ਮੁੱਲ ਨਹੀਂ ਲਾ ਸਕਦਾ ||7|| 
Sathigur Nanak, His worth cannot be estimated. ||7||
12596       ਸਤਿ ਸਤਿ ਸਤਿ ਪ੍ਰਭੁ ਸੁਆਮੀ ॥
Sath Sath Sath Prabh Suaamee ||
सति सति सति प्रभु सुआमी ॥
ਸਤਿ-ਸੱਚਾ ਸੱਚਾ ਸੱਚਾ ਰੱਬ ਹਰ ਸਮੇਂ, ਸਦਾ ਲਈ ਜੀਵਤ ਅਮਰ ਅਮਰ ਹੈ ॥
True, True, True is God, our Lord.
12597    ਗੁਰ ਪਰਸਾਦਿ ਕਿਨੈ ਵਖਿਆਨੀ ॥
Gur Parasaadh Kinai Vakhiaanee ||
गुर परसादि किनै वखिआनी ॥
ਸਤਿਗੁਰ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਕਿਸੇ ਵਿਰਲੇ ਬੰਦੇ ਨੇ, ਇਹ ਗੱਲ ਦੱਸੀ ਹੈ॥
By Sathigur's Grace, some speak of Him.
12598    ਸਚੁ ਸਚੁ ਸਚੁ ਸਭੁ ਕੀਨਾ ॥
Sach Sach Sach Sabh Keenaa ||
सचु सचु सचु सभु कीना ॥
ਸਚੁ-ਸੱਚਾ ਸੱਚਾ ਸੱਚਾ ਸੂਚਾ ਰੱਬ ਸਾਰਿਆਂ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿੰਦਾ ਹੈ॥
True, True, True is the Creator of all.
12599    ਕੋਟਿ ਮਧੇ ਕਿਨੈ ਬਿਰਲੈ ਚੀਨਾ ॥
Kott Madhhae Kinai Biralai Cheenaa ||
कोटि मधे किनै बिरलै चीना ॥
ਕਿਸੇ ਵਿਰਲੇ ਬੰਦੇ ਨੇ, ਇਹ ਗੱਲ ਦੱਸੀ ਹੈ॥
Out of millions, scarcely anyone knows Him.
12600    ਭਲਾ ਭਲਾ ਭਲਾ ਤੇਰਾ ਰੂਪ ॥
Bhalaa Bhalaa Bhalaa Thaeraa Roop ||
भला भला भला तेरा रूप ॥
ਤੇਰਾ ਸੋਹਣਾਂ ਅਕਾਰ ਰੰਗ, ਰੂਪ ਬਹੁਤ ਚੰਗਾ, ਪਿਆਰਾ, ਆਸਰਾ ਦੇਣ ਵਾਲਾ ਹੈ॥
Beautiful, Beautiful, Beautiful is Your Sublime Form.
12601    ਅਤਿ ਸੁੰਦਰ ਅਪਾਰ ਅਨੂਪ ॥
Ath Sundhar Apaar Anoop ||
अति सुंदर अपार अनूप ॥॥
ਪ੍ਰਭੂ ਬਹੁਤ ਸੋਹਣਾਂ ਹੈ, ਉਸ ਦੇ ਬੇਅੰਤ ਅਕਾਰ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ।
You are Exquisitely Beautiful, Infinite and Incomparable.
12602    ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
Niramal Niramal Niramal Thaeree Baanee ||
निरमल निरमल निरमल तेरी बाणी ॥
ਪਵਿੱਤਰ, ਸੂਚੀ, ਸੁੱਧ, ਸੋਹਣੀ ਗੁਰਬਾਣੀ ਦੇ, ਤੇਰੇ ਰੱਬੀ ਬੋਲ ਹਨ॥
Pure, Pure, Pure is the Word of Your Bani,
12603   ਘਟਿ ਘਟਿ ਸੁਨੀ ਸ੍ਰਵਨ ਬਖਯਾਣੀ ॥
Ghatt Ghatt Sunee Sravan Bakhyaanee ||
घटि घटि सुनी स्रवन बख्याणी ॥
ਗੁਰਬਾਣੀ ਹਰ ਜੀਵ ਦੇ ਦੇ ਕੰਨਾਂ ਰਾਹੀਂ ਸੁਣੀ ਜਾ ਰਹੀ ਹੈ। ਗੁਰਬਾਣੀ ਜੀਭ ਨਾਲ ਬੋਲੀ ਜਾ ਰਹੀ ਹੈ॥
Heard in each and every heart, spoken to the ears.
12604    ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥
Pavithr Pavithr Pavithr Puneeth ||
पवित्र पवित्र पवित्र पुनीत ॥
ਉਹ ਜੀਵ ਪਵਿੱਤਰ, ਸੂਚਾ, ਸੁੱਧ, ਸੋਹਣਾ, ਪਿਆਰਾ, ਨਿਰਮਲ, ਖਰਾ ਹੋ ਜਾਂਦਾ ਹੈ।
Holy, Holy, Holy and Sublimely Pure
12605     ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥
Naam Japai Naanak Man Preeth ||8||12||
नामु जपै नानक मनि प्रीति ॥८॥१२॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਉਹੀ ਚੇਤੇ ਕਰਦੇ ਹਨ। ਜਿੰਨਾਂ ਦੇ ਮਨ ਵਿੱਚ ਪਿਆਰ ਜਾਗਦਾ ਹੈ ||8||12||
Chant the Naam,  Sathigur Nanak, with heart-felt love. ||8||12||
12606    ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
12607    ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
Santh Saran Jo Jan Parai So Jan Oudhharanehaar ||
संत सरनि जो जनु परै सो जनु उधरनहार ॥
ਜੋ ਬੰਦਾ ਸਤਿਗੁਰ ਨਾਨਕ, ਰੱਬ ਦਾ ਆਸਰਾ ਤੱਕਦਾ ਹੈ। ਉਹ ਭਵਜਲ ਤਰ ਜਾਂਦਾ ਹੈ॥
One who seeks the Sanctuary of the God, Sathigur Nanak Saints shall be saved.
12608   ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥
Santh Kee Nindhaa Naanakaa Bahur Bahur Avathaar ||1||
संत की निंदा नानका बहुरि बहुरि अवतार ॥१॥
ਸਤਿਗੁਰ ਨਾਨਕ ਪ੍ਰਭੂ ਜੀ, ਭਗਤਾਂ ਨੂੰ ਮਾੜਾਂ ਬੋਲਣ ਵਾਲੇ, ਪਾਪ ਖੱਟਦੇ ਹਨ। ਬਾਰ-ਬਾਰ ਜੰਦੇ ਮਰਦੇ ਹਨ ||1||
One who slanders the Saints, Sathigur Nanak, shall be reincarnated over and over again. ||1||
12609   ਅਸਟਪਦੀ ॥
Asattapadhee ||
असटपदी ॥
Ashtapadee:
12610    ਸੰਤ ਕੈ ਦੂਖਨਿ ਆਰਜਾ ਘਟੈ ॥
Santh Kai Dhookhan Aarajaa Ghattai ||
संत कै दूखनि आरजा घटै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲਿਆਂ, ਨਿੰਦਿਆਂ ਕਰਨ ਵਾਲੇ, ਬੰਦਿਆ ਦੀ ਉਮਰ ਘੱਟ ਜਾਂਦੀ ਹੈ॥
Slandering the Saints, one's life is cut short.
12611     ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
Santh Kai Dhookhan Jam Thae Nehee Shhuttai ||
संत कै दूखनि जम ते नही छुटै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਨਿੰਦਿਆਂ ਕਰਨ ਵਾਲੇ, ਬੰਦਿਆ ਨੂੰ ਜੰਮ ਛੱਡਦਾ ਨਹੀਂ ਹੈ॥
Slandering the Saints, one shall not escape the Messenger of Death.
12612    
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
Santh Kai Dhookhan Sukh Sabh Jaae ||
संत कै दूखनि सुखु सभु जाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲਿਆਂ, ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੇ ਸਾਰੇ ਅੰਨਦ ਮੁੱਕ ਜਾਂਦੇ ਹਨ॥
Slandering the Saints, all happiness vanishes.
12613    ਸੰਤ ਕੈ ਦੂਖਨਿ ਨਰਕ ਮਹਿ ਪਾਇ ॥
Santh Kai Dhookhan Narak Mehi Paae ||
संत कै दूखनि नरक महि पाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਆਪ ਵੀ ਦੁੱਖਾਂ, ਦਰਦਾਂ, ਮੁਸ਼ਕਲਾਂ  ਵਿੱਚ ਫਸ ਜਾਂਦੇ ਹਨ॥
Slandering the Saints, one falls into hell.
12614     ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
Santh Kai Dhookhan Math Hoe Maleen ||
संत कै दूखनि मति होइ मलीन ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੀ ਅੱਕਲ ਘੱਟਣ ਨਾਲ, ਮਾੜਾ ਹੀ ਸੋਚਦੀ ਰਹਿੰਦੀ ਹੈ॥
Slandering the Saints, the intellect is polluted.
12615    ਸੰਤ ਕੈ ਦੂਖਨਿ ਸੋਭਾ ਤੇ ਹੀਨ ॥
Santh Kai Dhookhan Sobhaa Thae Heen ||
संत कै दूखनि सोभा ते हीन ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਦੁਖੀ ਕਰਨ ਵਾਲੇ, ਮਾੜੇ ਬੋਲ ਬੋਲਣ ਵਾਲੇ, ਬੰਦੇ,  ਰੱਬ ਦੀ ਵੱਡਿਆਈ ਕਰਨ, ਆਪਦੀ ਵੱਡਿਆਈ ਕਰਵਾਉਣ ਤੋਂ ਵਾਂਝੇ-ਦੂਰ ਹੋ ਜਾਂਦੇ ਹਨ॥
Slandering the Saints, one's reputation is lost.
12616    ਸੰਤ ਕੇ ਹਤੇ ਕਉ ਰਖੈ ਨ ਕੋਇ ॥
Santh Kae Hathae Ko Rakhai N Koe ||
संत के हते कउ रखै न कोइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੇ ਦੁਰਕਾਰੇ ਹੋਏ, ਬੰਦੇ ਨੂੰ, ਕੋਈ ਨੇੜੇ ਨਹੀਂ ਲਗਾਉਂਦਾ॥
One who is cursed by a Saint cannot be saved.
12617   ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
Santh Kai Dhookhan Thhaan Bhrasatt Hoe ||
संत कै दूखनि थान भ्रसटु होइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਬੰਦੇ ਦਾ ਮਨ, ਸਰੀਰ, ਜਿਥੇ ਵੀ ਜਾਂਦਾ, ਬੈਠਦਾ ਹੈ। ਸਬ ਗੰਦਾ ਹੋ ਜਾਂਦਾ ਹੈ॥
Slandering the Saints, one's place is defiled.
12618   ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
Santh Kirapaal Kirapaa Jae Karai ||
संत क्रिपाल क्रिपा जे करै ॥
ਰੱਬ ਆਪ ਤਰਸ ਕਰੇ, ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤ ਆਪ ਮੇਹਰ ਕਰ ਦੇਣ॥
But if the Compassionate Saint shows His Kindness,
12619    ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥
Naanak Santhasang Nindhak Bhee Tharai ||1||
नानक संतसंगि निंदकु भी तरै ॥१॥
ਸਤਿਗੁਰ ਨਾਨਕ, ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਵਿੱਚ ਬੈਠ ਕੇ, ਰੱਬ ਦੇ ਗੁਣ ਗਾਉਣ ਨਾਲ, ਮਾੜੇ ਬੋਲ ਬੋਲਣ ਵਾਲੇ ਵੀ, ਵਿਕਾਰ ਗੱਲਾਂ ਤੇ ਮਾੜੇ ਕੰਮਾਂ ਤੋਂ ਬਚ ਕੇ,  ਭਵਜਲ ਤਰ ਜਾਂਦੇ ਹਨ ||1||
Sathigur Nanak, in the Company of the Saints, the slanderer may still be saved. ||1||
12620   ਸੰਤ ਕੇ ਦੂਖਨ ਤੇ ਮੁਖੁ ਭਵੈ ॥
Santh Kae Dhookhan Thae Mukh Bhavai ||
संत के दूखन ते मुखु भवै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੇ ਮੂੰਹ ਉਤੇ ਫੱਟਕਾਰਾਂ ਪੈਂਦੀਆਂ ਹਨ॥
Slandering the Saints, one becomes a wry-faced malcontent.
12621     ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
Santhan Kai Dhookhan Kaag Jio Lavai ||
संतन कै दूखनि काग जिउ लवै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦੇ ਕਾਂ ਵਾਂਗ ਬਿਲਕਦੇ ਹਨ॥
Slandering the Saints, one croaks like a raven.
12622   ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
Santhan Kai Dhookhan Sarap Jon Paae ||
संतन कै दूखनि सरप जोनि पाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦੇ ਸੱਪ ਬੱਣ ਕੇ ਜੰਮਦੇ ਹਨ॥
Slandering the Saints, one is reincarnated as a snake.
12623   ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
Santh Kai Dhookhan Thrigadh Jon Kiramaae ||
संत कै दूखनि त्रिगद जोनि किरमाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਕੀੜਿਆਂ ਦੀ ਜੂਨ ਪੈਂਦੇ ਹਨ॥
 Slandering the Saints, one is reincarnated as a wiggling worm.
12624    ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ॥
Santhan Kai Dhookhan Thrisanaa Mehi Jalai ||
संतन कै दूखनि त्रिसना महि जलै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਲਾਲਚ ਵਿੱਚ ਸਰੀਰ ਸਾੜ ਲੈਂਦੇ ਹਨ॥
Slandering the Saints, one burns in the fire of desire.
12625   ਸੰਤ ਕੈ ਦੂਖਨਿ ਸਭੁ ਕੋ ਛਲੈ ॥
Santh Kai Dhookhan Sabh Ko Shhalai ||
संत कै दूखनि सभु को छलै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਸਾਰਿਆਂ ਨਾਲ ਧੋਖਾ ਕਰਦੇ ਹਨ॥
 Slandering the Saints, one tries to deceive everyone.
12626    ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥
Santh Kai Dhookhan Thaej Sabh Jaae ||
संत कै दूखनि तेजु सभु जाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਦੇ ਗੁਣ, ਗਿਆਨ, ਅੱਕਲ, ਰੋਹਬ, ਨੂਰੀ ਝੱਲਕ ਮੁੱਕ ਜਾਂਦੇ ਹਨ॥
Slandering the Saints, all one's influence vanishes.
12627   ਸੰਤ ਕੈ ਦੂਖਨਿ ਨੀਚੁ ਨੀਚਾਇ ॥
Santh Kai Dhookhan Neech Neechaae ||
संत कै दूखनि नीचु नीचाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਮਾੜੇ ਬੋਲਾਂ ਨਾਲ, ਸਬ ਤੋਂ ਜ਼ਿਆਦਾ ਗਿਰ ਕੇ ਨੀਚ ਬੱਣ ਜਾਂਦੇ ਹਨ॥
Slandering the Saints, one becomes the lowest of the low.
12628    ਸੰਤ ਦੋਖੀ ਕਾ ਥਾਉ ਕੋ ਨਾਹਿ ॥
Santh Dhokhee Kaa Thhaao Ko Naahi ||
संत दोखी का थाउ को नाहि ॥
ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦਾ ਕੋਈ ਟਿੱਕਾਣਾਂ ਨਹੀ ਰਹਿੰਦਾ॥
For the slanderer of the Saint, there is no place of rest.
 12629   ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
Naanak Santh Bhaavai Thaa Oue Bhee Gath Paahi ||2||
नानक संत भावै ता ओइ भी गति पाहि ॥२॥
ਸਤਿਗੁਰ ਨਾਨਕ, ਪ੍ਰਭ, ਭਗਤਾਂ, ਐਸੇ ਮਾੜੇ ਬੋਲਾਂ ਵਾਲੇ, ਬੰਦਿਆ ਨੂੰ ਵੀ ਬਚਾ ਸਕਦੇ ਹਨ। ਆਪਦੇ ਵਰਗਾ ਬੱਣਾ ਸਕਦੇ ਹਨ ||2||
Sathigur Nanak, if it pleases the Saint, even then, he may be saved. ||2||

Comments

Popular Posts