ਭਾਗ 95 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤ ਨੂੰ ਮਰਦ ਖੇਡ ਸਮਝਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਜੋ ਔਰਤ, ਲੋਕ ਦਿਖਾਵੇ ਲਈ ਲੋਕਾਂ ਵਿੱਚ ਗੀਤ ਗਾਉਂਦੀ ਹੈ, " ਮਰਦਾਂ ਸ਼ੈਤਾਨ ਹਨ। ਔਰਤ ਨੂੰ ਮਰਦ ਖੇਡ ਸਮਝਦੇ ਹਨ। "ਪਰ ਆਪ ਕੁੱਝ ਹੋਰ ਹੈ। ਆਪ ਉਨਾਂ ਮਰਦਾ ਦੀਆਂ ਹੀ ਬੁੱਕਲ ਵਿੱਚ, ਬਗੈਰ ਕੋਈ ਰਿਸ਼ਤਾ ਬਣਾਏ ਖੇਡਦੀ ਹੈ। ਆਪ ਹਰ ਰੋਜ਼ ਨਵਾਂ ਮਰਦ ਭਾਲਦੀ ਹੈ। ਆਪਦੇ ਲਈ ਮਰਦਾਂ ਦਾ ਨਜ਼ਰੀਆਂ ਹੋਰ ਹੈ। ਓਪਰੇ ਮਰਦ ਬਹੁਤ ਪਿਆਰੇ, ਪਿਆਰ ਕਰਦੇ ਲੱਗਦੇ ਹਨ। ਮਨ ਦੇ ਚਾਅ ਪੂਰੇ ਕਰਦੇ ਹਨ। ਆਪਦਾ ਤਾਂ ਨਿੱਤ ਮਰਦ ਬਦਲਣਾਂ ਸ਼ੌਕ ਹੈ। ਮਰਦਾ ਦੇ ਵਿੱਚਕਾਰ ਛਾਤੀ ਠੋਕ ਕੇ ਖੜ੍ਹਦੀ ਹੈ। ਕਿਸੇ ਨਾਲ ਕੌਫ਼ੀ ਪੀਦੀ ਹੈ। ਡੀਨਰ, ਲੰਚ ਹੋਰ ਨਾਲ ਕਿਸੇ ਨਾਲ ਕਰਦੀ ਹੈ। ਸੌਂਦੀ ਰੱਬ ਜਾਂਣੇ ਕਿੰਨਿਆਂ ਨਾਲ ਹੈ? ਜਦੋਂ ਮਰਦ ਕੁੱਝ, ਕਿਸੇ ਹੋਰ ਔਰਤਾਂ ਨਾਲ ਕਰਦੇ ਹਨ। ਬਲਾਤਕਾਰ ਕਰਦੇ ਲੱਗਦੇ ਹਨ। ਕਿਆ ਕੌਮ ਦੀ ਸੇਵ ਦਾ ਬੀੜਾ ਚੱਕਿਆ ਹੈ। ਆਪਦਾ ਘਰ ਚਾਰ ਮਰਦਾਂ ਵਿੱਚੋਂ, ਕਿਸੇ ਨਾਲ ਨਹੀਂ ਬੰਨਿਆ। ਪਿੰਡ ਦੇਸ਼ ਸੁਧਾਰਨ ਦਾ ਠੇਕਾ ਲਿਆ ਹੈ।

ਜੈਸੀ ਦਾ ਪ੍ਰੇਮ ਵਿਆਹ ਹੋਇਆ ਸੀ। ਉਹ ਮਰਦ ਨੂੰ ਆਪ ਪ੍ਰਖੱਣ ਦੀ ਹਿੰਮਤ ਰੱਖਦੀ ਹੈ। ਕੁਆਰੇ ਪਣ ਵਿੱਚ, ਜੇ ਕਿਸੇ ਮਰਦ ਨੂੰ, ਔਰਤ ਪਿਆਰ ਕਰ ਸਕਦੀ ਹੈ। ਕੁਆਰੇ ਪਣ ਵਿੱਚ, ਤਾਂ ਕਿਸੇ ਮਰਦ ਵੱਲ ਅੱਖ ਚੱਕ ਕੇ, ਝਾਕਣਾਂ ਵੀ ਬਹੁਤ ਔਖਾ ਹੁੰਦਾ ਹੈ। ਕਿਸੇ ਮਰਦ ਨੂੰ, ਆਪਦੇ ਹੰਢਾਉਣ ਲਈ, ਮਰਦਾਂ ਵਿੱਚੋਂ ਲੱਭ ਲੈਣਾ। ਬਹੁਤ ਹਿੰਮਤ ਦਾ ਕੰਮ ਹੈ। ਕਈਆਂ ਨੂੰ ਟੰਣਕਾ ਕੇ, ਠੋਰ ਕੇ, ਦੇਖਣ ਪਿਛੋਂ ਹੀ ਸਹੀ ਮਾਲ ਹੱਥ ਲੱਗਦਾ ਹੈ। ਐਸੇ ਪਿਆਰ ਵਿਆਹ ਤੱੜਕ ਕਰਕੇ, ਟੁੱਟ ਵੀ ਜਾਂਦੇ ਹਨ। ਫ਼ਿਕਰ ਨਾਂ ਕਰੋ। ਜਿਸ ਕੋਲ, ਪ੍ਰੇਮ ਵਿਆਹ ਕਰਾਉਣ ਲਈ, ਮਰਦ ਨੂੰ ਲੱਭਣ ਦਾ ਤਜ਼ਰਬਾ ਹੈ। ਦੁਨੀਆਂ ਦੀ ਮੰਡੀ ਵਿੱਚੋਂ, ਹੋਰ ਬਥੇਰੇ ਮਰਦ ਲੱਭ ਜਾਂਣੇ ਹਨ। ਜੈਸੀ ਵੀ ਗਾਉਣ ਦਾ ਕੰਮ ਕਰਦੀ ਹੈ। ਕਈ ਡੋਲਕੀਆਂ ਛੈਣਿਆ ਵਾਲੇ, ਇਸ ਦੇ ਦੁਆਲੇ ਫਿਰਦੇ ਰਹਿੰਦੇ ਹਨ। ਗੁਰਜੋਤ ਨੂੰ ਡੋਲਕੀ ਛੈਣੇ ਬਜਾਉਣ ਦਾ ਸ਼ੌਕ ਹੈ। ਜੈਸੀ ਦੀ, ਗਾਣੇ ਦੀ ਰਿਕੋਡਿੰਗ ਵਿੱਚ ਗੁਰਜੋਤ ਵੀ ਪਹੁੰਚ ਗਿਆ ਸੀ। ਪਹੁੰਚਣਾ ਹੀ ਪੈਣਾਂ ਸੀ। ਰਿਕੋਡਿੰਗ ਹੋਣ ਬਾਰੇ, ਫੇਸਬੁੱਕ ਉਤੇ ਜਿਉਂ ਲਿਖਿਆ ਸੀ। ਗਾਣੇ ਦੇ ਬੋਲ ਸਨ। " ਔਰਤ ਨੂੰ ਮਰਦ ਖੇਡ ਸਮਝਦੇ ਹਨ। " ਆਪ ਡੋਲਕੀਆਂ ਛੈਣਿਆ ਵਾਲੇ, ਸਾਰੇ ਯਾਰ ਇੱਕਠੇ ਕੀਤੇ ਹੋਏ ਸਨ। ਲੋਕ ਸਾਰਾ ਕੁੱਝ ਜਾਂਣਦੇ ਹੋਏ ਵੀ, ਮਜ਼ੇ ਲੈਣ ਨੂੰ, ਉਸ ਮਗਰ ਹੋ-ਹੋ ਕਰਦੇ ਕਰਦੇ ਫਿਰਦੇ ਸਨ। ਰਿਕੋਡਿੰਗ ਵੇਲੇ ਗਾਉਂਦੀ ਹੋਈ ਦੇ, ਜੈਸੀ ਦੇ ਦੁਆਲੇ, ਮੁੰਡਿਆਂ ਦੇ ਨੱਚਣ ਦਾ ਸੀਨ ਸੀ। ਗੁਰਜੋਤ ਨੱਚਣ ਲਈ, ਜੈਸੀ ਦੇ ਬਰਾਬਰ ਨੱਚਣ ਲੱਗਿਆ ਹੋਇਆ ਸੀ। ਨੱਚਦਾ ਹੋਇਆ ਡਿੱਗ ਗਿਆ।

ਟਰੱਕ ਤਿੰਨ ਦਿਨ ਮਾਲ ਨਾਂ ਮਿਲਣ ਕਰਕੇ, ਖੜ੍ਹਨਾਂ ਹੀ ਸੀ। ਤਿੰਨ ਛੁੱਟੀਆਂ ਸੀ। ਗੁਰਜੋਤ ਨੂੰ ਰਹਿੱਣ ਲਈ ਜਗਾ ਵੀ ਚਾਹੀਦੀ ਸੀ। ਡਿੱਗਿਆ ਤਾਂ ਜਾਂਣ ਕੇ ਹੀ ਸੀ। ਚਾਲ ਕੰਮ ਆ ਗਈ। ਡਿਗਦੇ ਸਾਰ ਹੀ, ਜੈਸੀ ਇਸ ਨੂੰ ਚੱਕ ਕੇ, ਘਰ ਲੈ ਗਈ। ਰੌਮਟਿਕ ਜੈਸੀ ਦਾ ਸਾਥ ਮਿਲ ਗਿਆ ਸੀ। ਜੈਸੀ ਵੀ ਝੇਪ ਮੰਨਦੀ ਸੀ। ਉਸ ਲਈ, ਗੁਰਜੋਤ ਨੇ, ਨੱਚਦੇ ਨੇ ਸੱਟ ਖਾਦੀ ਸੀ। ਗੁਰਜੋਤ ਦੀ ਬਹੁਤ ਸੇਵਾ ਹੋ ਰਹੀ ਸੀ। ਜੈਸੀ ਦਾ ਪਤੀ ਅਜੇ ਇੰਡੀਆ ਹੀ ਸੀ। ਗੁਰਜੋਤ ਦੀ ਪਤਨੀ ਇੰਡੀਆ ਸੀ। ਗੁਰਜੋਤ ਤੇ ਜੈਸੀ ਨੂੰ ਦੁੱਖ ਸੁਖ ਕਰਨ ਦਾ ਚੰਗਾ ਮੌਕਾ ਲੱਭ ਗਿਆ ਸੀ। ਦੋਂਨੇ ਇਕੋ-ਜਿਹੇ ਸਨ। ਇੱਕ ਦੂਜੇ ਦੇ ਦਰਦ ਚੰਗੀ ਤਰਾਂ ਸਮਝਦੇ ਸਨ। ਦੂਜੇ ਦਾ ਦੁੱਖ ਦੇਖ ਕੇ, ਘੱਟ ਜਾਂਦਾ ਹੈ। ਪਰ ਜੇ ਕੋਈ ਪਿਆਰ ਨਾਲ ਬੌਦਲਿਆ ਪਿਆ ਹੋਵੇ। ਗਲ਼ੇ ਤੱਕ ਭਰਿਆ ਪਿਆ ਹੋਵੇ। ਮੂਹਰੇ ਜਵਾਨ ਸਾਥੀ ਹੋਵੇ। ਭਰੇ ਬੱਦਲਾਂ ਨੇ ਤਾਂ ਵਰਸਣਾਂ ਹੀ ਹੈ। ਭਰੇ ਹੋਏ ਬੱਦਲ ਕਦੇ, ਐਵੇਂ ਨਹੀਂ ਜਾਂਦੇ। ਧਰਤੀ ਨੂੰ ਤ੍ਰਪਿਤ ਕਰਕੇ ਜਾਂਦੇ ਹਨ। ਧਰਤੀ ਨੂੰ ਹਰੀ-ਭਰੀ ਕਰਕੇ ਜਾਂਦੇ ਹਨ। ਗੁਰਜੋਤ ਮੂਹਰੇ ਜਵਾਨ ਔਰਤ ਧਰਤੀ ਵਰਗੀ, ਗਰੀਬੜੀ ਜਿਹੀ, ਤਾਂ ਨਹੀਂ ਕਹਿ ਸਕਦੇ। ਉਹ ਜਾਣ ਕੇ, ਮਚਲੀਆਂ ਹੋਈਆਂ, ਉਸ ਕੋਲ ਮਿਜ਼ ਲੈਣ ਆਉਂਦੀਆਂ ਹਨ। ਚੁਲਬਲੀ ਮੌਡਲ ਨੂੰ ਦੇਖ ਕੇ, ਡਿੱਗਣ ਦੀ ਸੱਟ ਤਾਂ ਕੀ ਮਰਿਆ ਪਿਆ ਬੰਦਾ ਉਠ ਕੇ ਬੈਠ ਜਾਵੇ। ਗੁਰਜੋਤ ਵੀ ਬੱਦਲਾਂ ਵਾਂਗ, ਫੇਸਬੁੱਕ ਉਤੇ ਛਾਇਆ ਹੋਇਆ ਹੈ। ਦੇਖਦੇ ਹਾਂ ਕਿਹਦੇ-ਕਿਹਦੇ ਉਤੇ ਵਰਦਾ ਹੈ? ਅੱਜ ਜੈਸੀ ਦੀ ਬਾਰੀ ਹੈ। ਅੱਗੇ ਹੀ ਵਰਖਾ ਦੀ ਰੁੱਤ ਆ ਗਈ ਹੈ। ਚੰਗਾ ਹੀ ਦੂਹਰਾ ਫ਼ੈਇਦਾ ਹੋ ਜਾਵੇਗਾ।

ਗੁਰਜੋਤ ਨਾਲ ਚਾਰ ਦਿਨ ਸੋਹਣਾਂ ਮਨ ਪ੍ਰਚਾਵਾ ਹੋ ਗਿਆ ਸੀ। ਐਸਾ ਹੀ ਹੁੰਦਾ ਹੈ। ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਦੇ ਮੁੰਡੇ-ਕੁੜੀਆਂ, ਵਿਆਹ ਤਾਂ ਜਰੂਰ, ਇੰਡੀਆ ਵਿੱਚ ਕਰਾ ਆਉਂਦੇ ਹਨ। ਲੋਕ ਸੋਚਦੇ ਹਨ। ਕਿੰਨੇ ਸਾਊ ਮੁੰਡੇ-ਕੁੜੀਆਂ ਹਨ? ਜੋ ਸਮੇਂ ਸਿਰ ਵਿਆਹ ਕਰਾ ਆਏ। ਬਹੁਤਿਆਂ ਦੇ ਜੀਵਨ ਸਾਥੀ, ਕਈ-ਕਈ ਮਹੀਨੇ, ਸਾਲ ਨਹੀਂ ਆਉਂਦੇ। ਕਈ ਕੇਸ ਐਸੇ ਹਨ। 10 ਸਾਲਾਂ ਪਿਛੋਂ ਵੀ ਲੱਟਕੀ ਜਾਂਦੇ ਹਨ। ਗੁਰਜੋਤ ਵਰਗੇ ਨੂੰ, ਤਾਂ ਕੋਈ ਆਸ ਹੀ ਨਹੀਂ ਹੈ। ਪਤਨੀ ਦੇ ਕਨੇਡਾ ਆਉਣ ਦੀ। ਜਿੰਨਾਂ ਚਿਰ ਪੱਕਾ ਨਹੀਂ ਹੁੰਦਾ। ਦੇਖਦੇ ਹਾਂ, ਜੋਤ ਉਤੇ ਕਿੰਨੀਆਂ ਕੁ ਦਿਆਲ ਹੋ ਕੇ, ਮੇਹਰਬਾਨ ਹੋ ਕੇ, ਉਸ ਦੇ ਔਖੇ ਦਿਨ ਕਟਾਉਦੀਆਂ ਹਨ। ਐਸੇ ਮੁੰਡੇ-ਕੁੜੀਆਂ ਜਵਾਨੀ ਵਿੱਚ ਸਾਥੀ ਤੋਂ ਬਗੈਰ, ਕਿਵੇ ਦਿਨ ਕਟੀ ਕਰ ਸਕਦੇ ਹਨ। ਫਿਰ ਜੋਤ ਵਾਂਗ ਪਬਿਲਕ ਦਾ ਸ਼ੋਸ਼ਨ ਕਰਦੇ ਫਿਰਦੇ ਹਨ। ਸੋਚਣ ਵਾਲੀ ਗੱਲ ਹੈ। ਮੁੰਡੇ-ਕੁੜੀਆਂ ਨੂੰ, ਜਵਾਨੀ ਵਿੱਚ ਸਾਥੀ ਤੋਂ ਬਗੈਰ, ਗੁਜ਼ਾਰਾ ਵੀ ਕਰਨਾਂ ਮੁਸ਼ਕਲ ਹੈ। ਲੋੜ ਵੇਲੇ ਹਰ ਜੀਵ, ਬੰਦਾ, ਔਰਤ ਕਾਂਮ ਵਿੱਚ ਅੰਨੇ ਹੋ ਜਾਂਦੇ ਹਨ। ਫਿਰ ਬਹੁਤੇ ਵਿਆਹੇ ਹੋਏ, ਜੀਵਨ ਸਾਥੀ ਨੂੰ ਨਹੀਂ ਉਡੀਕਦੇ। ਐਸੇ ਲੋਕਾਂ ਨੇ, ਜਵਾਨੀ ਵਿੱਚ ਬਲਾਤਕਾਰ ਕਰਨੇ ਹਨ। ਬੁੱਢੇ ਹੀ ਮਾਨ ਨਹੀਂ ਹਨ। ਗੌਰਮਿੰਟ ਦੀਆਂ ਵੀ ਅੱਖਾਂ ਬੰਦ ਹਨ। ਸਰਕਾਰਾਂ ਨੂੰ ਚਾਹੀਦਾ ਹੈ। ਜੇ ਕਿਸੇ ਦਾ ਜੀਵਨ ਸਾਥੀ ਹੈ। ਉਸ ਨੂੰ ਦੂਜੇ ਦੇਸ਼ ਵਿਚੋਂ ਨਾਲ ਹੀ ਲਿਉਣ ਦੀ ਅਜ਼ਾਜ਼ਤ ਦਿੱਤੀ ਜਾਵੇ। ਸਬ ਕੁੱਝ ਜਾਂਣਦੇ ਬੁੱਝਦੇ ਹੋਏ। ਗੌਰਮਿੰਟ ਦੀਆਂ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਗੌਰਮਿੰਟ ਵਿੱਚ ਵੀ ਬੰਦੇ ਹੀ ਕੰਮ ਕਰਦੇ ਹਨ। ਸਬ ਕੁੱਝ ਜਾਂਣਦੇ ਬੁੱਝਦੇ ਹਨ। ਗੌਰਮਿੰਟ ਨੂੰ ਰੋਸ ਵੱਜੋਂ ਅਰਜ਼ੀ ਲਿਖ ਕੇ, ਦੇਣੀ ਪੈਣੀ ਹੈ। ਛੜੇ ਬੰਦੇ-ਔਰਤਾਂ ਕਨੇਡਾ, ਅਮਰੀਕਾ ਵਿਚ, ਆਉਣੇ ਬੰਦ ਕੀਤੇ ਜਾਂਣ। ਜੇ ਕਨੇਡਾ, ਅਮਰੀਕਾ ਗੌਰਮਿੰਟ ਨੇ, ਛੱੜੇ ਬੰਦੇ-ਔਰਤਾਂ ਆਉਣੇ, ਸੱਚੀ ਬੰਦ ਕਰ ਦਿੱਤੇ। ਤਲਾਕ-ਸ਼ੁਦਾ ਵਿਧਵਾ ਦਾ ਕੀ ਹੋਵੇਗਾ? ਹੁਣ ਤਾਂ ਜੋਤ ਵਰਗੇ, ਵੇਲੇ-ਕਵੇਲੇ, ਝੱਟ ਲੰਘਾਈ ਜਾਂਦੇ ਹਨ। ਗੁਰਜੋਤ ਵਰਗੇ, ਕਨੇਡਾ, ਅਮਰੀਕਾ ਵਿਚ ਭੱਟਕਦੇ ਫਿਰਦੇ ਹਨ। ਚਾਹੇ ਅਜੇ ਤੱਕ ਮੋਜ਼ ਹੀ ਬੱਣੀ ਹੋਈ ਹੈ। ਜਿਸ ਦਿਨ ਘੰਡੀ ਵਿੱਚ ਸੋਹਣੇ ਸਰੀਰ ਵਾਲੀ ਮੱਛੀ ਦਾ ਕੰਡਾ ਫਸ ਗਿਆ। ਦੇਣੇ ਦੇ ਲੈਣੇ ਪੈ ਜਾਂਣੇ ਹਨ। ਫੇਸਬੁੱਕ ਦੀ ਇੱਜ਼ਤ ਵੀ ਖ਼ਤਰੇ ਵਿੱਚ ਹੈ। ਫੇਸਬੁੱਕ ਖ਼ਬਰਾਂ, ਚੰਗੇ ਗੁਣਾ, ਗਿਆਨ ਦੀ ਜਾਂਣਕਾਰੀ ਲਈ ਹੈ। ਪਰ ਫੇਸਬੁੱਕ ਉਤੇ ਜਿਸਮਾਂ ਦਾ ਵਪਾਰ ਵੱਧ ਹੁੰਦਾ ਹੈ।

Comments

Popular Posts