ਜਿੰਨਾਂ ਮਨੁੱਖਾਂ ਨੇ ਰੱਬ ਨੂੰ ਪਛਾਣ ਲਿਆ ਹੈ। ਉਹ ਪ੍ਰਸੰਸਾ ਕਰਾਉਣ ਦੇ ਕਾਬਲ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
27/05/2013. 282

ਜਿੰਨਾਂ ਮਨੁੱਖਾਂ ਨੇ ਰੱਬ ਨੂੰ ਪਛਾਣ ਲਿਆ ਹੈ। ਉਹ ਪ੍ਰਸੰਸਾ ਕਰਾਉਣ ਦੇ ਕਾਬਲ ਹਨ। ਸਾਰੇ ਜਗਤ ਭਗਤਾਂ ਦੇ ਉਪਦੇਸ਼ ਨਾਲ ਚੱਲਦਾ ਹੈ। ਸਾਰਾ ਜਗਤ ਨੂੰ ਰੱਬ ਦੇ ਭਗਤ ਉਧਾਰ ਕਰਕੇ, ਵਿਕਾਰਾਂ ਤੋਂ ਬਚਾ ਸਕਦੇ ਹਨ। ਰੱਬ ਦੇ ਭਗਤ ਦੂਜਿਆਂ ਦੇ ਵੀ ਦਰਦ ਦੂਰ ਕਰ ਸਕਦੇ ਹਨ। ਆਪ ਹੀ ਰੱਬ ਦਿਆਲੂ ਆਪਦੇ ਨਾਲ ਮਿਲਾ ਲੈਂਦਾ ਹੈ। ਭਗਤ ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹ, ਗਾ ਕੇ, ਮੋਜ਼ ਵਿੱਚ ਅੰਨਦ ਲੈਂਦੇ ਹਨ। ਉਹੀ ਬੰਦਾ ਰੱਬ ਦੀ ਸੇਵਾ ਕਰਦਾ ਹੈ। ਜਿਸ ਬੰਦੇ ਤੇ ਰੱਬ ਮੇਹਰ ਕਰਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਰੱਬ ਦਾ ਰੱਬੀ ਬਾਣੀ ਪੜ੍ਹ, ਗਾ ਕੇ ਸ਼ਾਂਤ, ਅਰਾਮ ਵਿੱਚ ਹੋ ਜਾਈਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਕਹਿ ਰਹੇ ਹਨ ਉਹੀ ਬੰਦੇ ਪਵਿੱਤਰ, ਊਚੇ, ਸੂਚੇ ਜਾਂਣੀਏ। ਸਦਾ ਹੀ ਰੱਬ ਦੇ ਭਾਂਣੇ ਦੀ ਰਜ਼ਾ ਵਿੱਚ ਵੱਸਦੇ ਹਨ। ਉਹ ਹਰ ਸਮੇਂ ਪ੍ਰਭੂ ਦੇ ਕੋਲ ਰਹਿੰਦੇ ਹਨ। ਹੋਲੀ-ਹੋਲੀ ਸਮਾਂ ਪਾ ਕੇ, ਹਰ ਕੰਮ ਹੁੰਦਾ ਹੈ। ਰੱਬ ਵੀ ਹਰ ਰੋਜ਼ ਚੇਤੇ ਕਰਨ ਨਾਲ, ਅੰਦਰੋਂ ਦਿਸ ਪੈਂਦਾ ਹੈ। ਰੱਬ ਹੀ ਸਾਰਾ ਕੁੱਝ ਜਾਂਣੀ ਜਾਂਣ ਹੈ। ਰੱਬ ਨੂੰ ਪਿਆਰ ਕਰਨ ਵਾਲਾ, ਬੰਦਾ ਦੁਨੀਆਂ ਬਣਾਉਣ ਵਾਲੇ ਨੂੰ ਜਾਂਣਦਾ, ਦੇਖਦਾ, ਮਹਿਸੂਸ ਹੈ। ਰੱਬ ਦਾ ਕੀਤਾ ਹੁਕਮ, ਭਾਂਣਾਂ ਬਹੁਤ ਪਿਆਰਾ ਲੱਗਦਾ ਹੈ।

ਬੰਦਾ ਰੱਬ ਵਿੱਚੋਂ ਜੰਮਦਾ ਹੈ। ਭਗਤ ਕਰਕੇ, ਉਸੇ ਰੱਬ ਵਿੱਚ ਰਲ ਜਾਂਦਾ ਹੈ। ਜਿਹੋ-ਜਿਹਾ ਰੱਬ ਹੈ, ਵੈਸਾ ਹੀ ਭਗਤਾਂ ਨੂੰ ਦਿਸਦਾ ਹੈ। ਉਹ ਰੱਬ ਦੇ ਭਗਤ ਬੇਅੰਤ ਅੰਨਦ ਖੁਸ਼ੀਆਂ ਦੇ ਭੰਡਾਰ ਹਾਂਸਲ ਕਰ ਲੈਂਦੇ ਹਨ। ਉਹੀ ਜਾਂਣਦੇ ਹਨ, ਉਹ ਰੱਬ ਨੂੰ ਜੱਪ ਕੇ, ਕਿਹੜੀ ਅਵਸਥਾਂ ਵਿੱਚ ਪਹੁੰਚ ਜਾਂਦੇ ਹਨ? ਗੁਣ, ਗਿਆਨ ਵਾਲੇ ਹੋ ਜਾਂਦੇ ਹਨ। ਪ੍ਰਭੂ ਜੀ ਭਗਤਾਂ ਦੀ ਲਾਜ ਰੱਖ ਕੇ, ਆਪਦਾ ਮਾਂਣ ਆਪ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਨੂੰ ਇਕੋ ਹੀ ਜਾਂਣੀਏ। ਬੰਦੇ, ਰੱਬ ਦੇ ਸੇਵਕਾਂ ਵਿੱਚ ਰੱਬ ਹੀ ਹੈ। ਪ੍ਰਮਾਤਮਾਂ ਸਾਰੀਆਂ ਤਾਕਤਾਂ, ਗੁਣਾਂ, ਗਿਆਨ ਵਾਲਾ ਹੈ। ਸਬ ਕੁੱਝ ਕਰ ਸਕਦਾ ਹੈ। ਰੱਬ ਮਨ ਦੀਆਂ ਬੁੱਝਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਜਾਨ ਕੁਰਬਾਨ ਕਰੀਏ। ਜਿਸ ਨੂੰ ਯਾਦ ਕਰਨ ਨਾਲ, ਜੀਵਨ ਸਫ਼ਲ ਹੋ ਜਾਂਦਾ ਹੈ। ਗਤੀ ਹੋ ਜਾਂਦੀ ਹੈ।

ਰੱਬ ਨਾਲ ਟੁੱਟੀ ਪ੍ਰੀਤੀ, ਪ੍ਰਭੂ ਆਪ ਹੀ ਜੋੜਨ ਵਾਲਾ ਹੈ। ਸਾਰਿਆਂ ਜੀਵਾਂ, ਬੰਦਿਆਂ ਨੂੰ ਆਪ ਹੀ ਰੱਬ ਪਾਲਦਾ, ਸੰਭਾਲਦਾ ਹੈ। ਜਿਸ ਦੇ ਸੀਨੇ ਵਿੱਚ ਪੂਰੀ ਸ੍ਰਿਸਟੀ ਦਾ ਫ਼ਿਕਰ ਹੈ। ਕੋਈ ਵੀ ਜੀਵ, ਬੰਦਾ ਉਸ ਤੋਂ ਨਿਰਾਸ਼ ਨਹੀਂ ਹੁੰਦਾ। ਮੇਰੇ ਮਨਾਂ ਹਰ ਸਮੇਂ ਉਸ ਭਗਵਾਨ ਨੂੰ ਚੇਤੇ ਕਰੀਏ। ਰੱਬ ਨਾਸ਼ ਨਹੀਂ ਹੁੰਦਾ। ਉਹ ਸਦਾ ਆਪ ਹੀ ਅਮਰ ਹੈ। ਆਪਦਾ ਕੀਤਾ ਹੋਇਆ, ਕੁੱਝ ਵੀ ਨਹੀਂ ਹੁੰਦਾ। ਭਾਵੇਂ ਬੰਦਾ ਸੌ ਵਾਰ ਵੀ ਕਿਸੇ ਕੰਮ ਕਰਨ ਦੀ ਕੋਸ਼ਸ ਕਰੇ। ਉਸ ਰੱਬ ਤੋਂ ਬਗੈਰ, ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਹਨ। ਇਕੋ ਇੱਕ, ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਂਮ ਨੂੰ ਯਾਦ ਕਰੀਏ, ਤਾਂ ਜੀਵਨ ਦਾ ਸਹੀ ਮਕਸਦ ਪੂਰਾ ਹੋ ਕੇ, ਮੁੱਕਤੀ ਹੋਵੇਗੀ।

ਸੋਹਣਾਂ ਬੰਦਾ ਹੋਕੇ ਰੂਪ ਦਾ ਮਾਂਣ ਨਾਂ ਕਰੇ। ਸਾਰੇ ਜੀਵਾਂ, ਬੰਦਿਆਂ ਦੇ ਮਨ ਵਿੱਚ ਰੱਬ ਦੀ ਜੋਤ ਜੱਗਦੀ ਹੈ। ਦੌਲਤ ਵਾਲਾ ਹੋ ਕੇ ਹੰਕਾਂਰ ਕਰਦਾ ਹੈ। ਜਦੋਂ ਕਿ ਸਾਰਾ ਕੁੱਝ ਰੱਬ ਦਾ ਦਿੱਤਾ ਹੈ। ਜੇ ਕੋਈ ਆਪ ਨੂੰ ਬਹੁਤ ਵੱਡੇ ਸੂਮਾਂ ਸਮਝਦਾ ਹੈ। ਰੱਬ ਦੀ ਸ਼ਕਤੀ ਤੋਂ ਬਗੈਰ, ਬੰਦਾ ਕਿਥੇ ਭੱਜ ਸਕਦਾ ਹੈ? ਜੇ ਕੋਈ ਬੰਦਾ ਆਪ ਨੂੰ ਦਾਨਾਂ ਸਮਝ ਲਵੇ। ਬੇਸਮਝ ਬੰਦੇ ਰੱਬ ਰੱਬ ਨੂੰ ਦੇਖ ਜੋ ਸਬ ਨੂੰ ਦਾਤਾਂ ਦਿੰਦਾ ਹੈ। ਜਿਸ ਗੁਰੂ ਦੀ ਮੇਹਰ ਨਾਲ, ਸਾਰੀਆਂ ਬਿਮਾਰੀਆਂ ਮੁੱਕ ਜਾਂਦੀ ਆਂ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਉਹ ਬੰਦੇ ਹਰ ਸਮੇਂ ਤੰਦਰੁਸਤ ਰਹਿੰਦੇ ਹਨ।

ਜਿਵੇਂ ਘਰ ਨੂੰ ਥੱਮੀਆਂ ਆਸਰਾ ਦਿੰਦੀਆਂ ਹਨ। ਉਵੇਂ ਹੀ ਸਤਿਗੁਰ ਜੀ ਦੀ ਰੱਬੀ ਬਾਣੀ ਦੇ ਸ਼ਬਦ, ਮਨ ਨੂੰ ਆਸਰਾ ਦਿੰਦੇ ਹਨ। ਜਿਵੇਂ ਪੱਥਰ ਭੇੜੀ ਵਿੱਚ ਚੜ੍ਹ ਕੇ, ਪਾਣੀ ਤੋਂ ਪਾਰ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਸ਼ਰਨ ਚਰਨਾਂ ਦੇ ਆਸਰੇ, ਨਾਲ ਮਨ ਜੋੜ ਕੇ, ਵਿਕਾਰ ਕੰਮਾਂ ਤੋਂ ਬਚ ਕੇ, ਭਵਜਲ ਤਰ ਜਾਈਦਾ ਹੈ। ਜਿਵੇਂ ਹਨੇਰੇ ਨਾਲ ਦੀਵਾ ਚਾਨਣ ਕਰਦਾ ਹੈ। ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਮਨ ਅੰਨਦ ਖੁਸ਼ੀਆਂ ਵਿੱਚ ਖਿੜ ਜਾਂਦਾ ਹੈ। ਜਿਵੇਂ ਜੰਗਲ ਵਿੱਚ ਰਾਹ ਭੁੱਲੇ ਬੰਦੇ ਨੂੰ, ਰਸਤਾ ਲੱਭ ਜਾਂਦਾ ਹੈ। ਉਵੇਂ ਹੀ ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਰੱਬ ਦੇ ਗੁਣਾਂ ਤੇ ਗਿਆਨ ਦਾ ਚੰਨਣ ਹੁੰਦਾ ਹੈ। ਮੈਂ ਰੱਬ ਦੇ ਪਿਆਰੇ ਭਗਤਾਂ ਦੀ ਧੂੜੀ ਲੋਚਦਾਂ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਮੇਰੀਆਂ ਆਸਾਂ ਪੂਰੀਆਂ ਕਰੋ ਜੀ।

Comments

Popular Posts