ਭਾਗ 75 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਪੁਰਾਣੀ ਔਰਤ ਛੱਡ ਕੇ, ਨਵੀਂ ਦਾ ਚਾਅ ਚੜ੍ਹ ਜਾਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਗੁਰਜੋਤ ਦੂਜੇ ਦਿਨ ਬਹੁਤ ਔਖਾ ਜਿਹਾ ਤੁਰ ਰਿਹਾ ਸੀ। ਵਿੰਦਰ ਨੇ ਪੁੱਛਿਆ, " ਕੀ ਹੋਇਆ ਹੈ? ਇੰਨਾਂ ਔਖਾ ਤੁਰਦਾ ਹੈ। ਜਿਵੇਂ ਵਿਚਾਲੇ ਫਾਲਾ ਠੋਕਿਆ ਹੁੰਦਾ ਹੈ। " ਗੁਰਜੋਤ ਨੇ ਕਿਹਾ, " ਤੈਨੂੰ ਦੱਸ ਨਹੀਂ ਸਕਦਾ। ਕੋਈ ਕਰੀਮ ਦੇ। ਮੈਂ ਬਹੁਤ ਔਖਾ ਹਾਂ। " ਵਿੰਦਰ ਨੇ ਪੁੱਛਿਆ, " ਕੀ ਗੱਲ ਖ਼ਾਜ਼ ਪੈ ਗਈ। ਕਰੀਮ ਕਿਥੇ ਲਗਾਉਣੀ ਹੈ? ਰਾਤ ਉਹੀ ਔਰਤ ਤੈਨੂੰ ਛੱਡ ਕੇ ਗਈ ਸੀ। ਜੋ ਕੱਲ ਤੈਨੂੰ ਅੱਖਾਂ ਮਾਰਦੀ ਹੈ। " ਗੁਰਜੋਤ ਨੇ ਕਿਹਾ, " ਛੱਡ ਯਾਰ, ਉਹ ਦਾ ਸਿਰੇ ਦੀ ਕੁੱਤੀ ਨਿੱਕਲੀ। ਮੈਨੂੰ ਪਾਰਕ ਵਿੱਚ ਹੀ ਖਿੱਚ ਕੇ ਲੈ ਗਈ। ਸ਼ੇਰਨੀ ਵਾਂਗ ਮੈਨੂੰ ਸ਼ਿਕਾਰ ਸਮਝ ਕੇ, ਟੁੱਟ ਕੇ ਪੈ ਗਈ " ਵਿੰਦਰ ਨੇ ਪੁੱਛਿਆ, " ਕਿਸੇ ਝਾੜੀ ਪਿਛੇ, ਜਾਂ ਹੋਰ ਕਿਥੇ ਲੈ ਗਈ? ਉਹ ਤਾ ਉਲਾਭਾਂ ਦੇ ਕੇ ਗਈ ਹੈ। ਤੂੰ ਉਸ ਨੂੰ ਸੀਟੀਆਂ ਮਾਰਦਾ ਹੈ। ਲੱਗਦਾ ਹੈ, ਤੇਰੀ ਸੀਟੀ ਚੰਗੀ ਤਰਾ ਵਜਾ ਗਈ। ਕਿਤੇ ਲੱਤ ਤਾਂ ਨਹੀਂ ਮਾਰ ਗਈ। " ਗੁਰਜੋਤ ਨੇ ਕਿਹਾ, " ਹਰ ਸਮੇਂ ਮਜ਼ਾਕ ਨਹੀਂ ਚੰਗੇ ਲੱਗਦੇ। ਕੁੱਝ ਆਪ ਵੀ ਸਮਝ ਲਿਆ ਕਰ। ਸਾਲੀ ਨੇ ਰਗੜ ਦਿੱਤਾ। ਨਾਲੇ ਕਹਿੰਦੀ, " ਕੱਲ ਨੂੰ ਫਿਰ ਪਾਰਕ ਵਿੱਚ ਆ ਜਾਵੀ। " ਮੈਂ ਤੱਤੇ ਪਾਣੀ ਵਿੱਚ ਬੈਠਦਾ ਹਾਂ। " ਵਿੰਦਰ ਨੇ ਕਿਹਾ, " ਜੇ ਜਖ਼ਮੀ ਹੋਇਆ ਹੈ। ਪਾਣੀ ਨਾਂ ਲਾਵੀ। ਹੋਰ ਨਾਂ ਗਲ਼ ਕੇ, ਕੋਹੜ ਹੋ ਜਾਵੇ। " ਗੁਰਜੋਤ ਨੇ ਕਿਹਾ, " ਕਦੇ ਬੂਥੇ ਵਿੱਚੋਂ ਚੱਜ ਦੀ ਵੀ ਗੱਲ ਕਰ ਲਿਆ ਕਰ। ਇਸ ਨੂੰ ਬੰਦ ਕਰਕੇ ਰੱਖਿਆ ਕਰ।" ਵਿੰਦਰ ਨੇ ਪੁੱਛਿਆ, " ਜੇ ਸੇਕ ਦੇਣਾ ਹੈ। ਰੋੜਾ ਤੱਤਾ ਕਰਕੇ ਦੇਵਾ। ਨੇੜੇ ਤੇੜੇ ਰੋੜਾ ਵੀ ਨਹੀਂ ਲੱਭਣਾਂ। ਪੱਥਰ ਤਾਂ ਆਪਣੇ ਘਰ ਵੀ ਪਏ ਹਨ। ਉਹ ਤੱਤਾ ਕਰਕੇ ਦੇ ਦਿੰਦੀ ਹੈ। "

ਗੁਰੀ ਨੇ ਕਿਹਾ, " ਰੋੜਾ ਤੱਤਾ ਦੇ ਕੇ, ਮੈਨੂੰ ਫੂਕਣਾਂ ਹੈ। ਕੀ ਮੇਰੀਆਂ ਫੂਕਣ ਦੀਆ ਤਿਆਰੀ ਕਰਦੀ ਹੈ? ਉਏ ਮਜ਼ੇ ਦੀ ਗੱਲ ਦੱਸਣੀ ਸੀ। ਇਸ ਦੇ ਬੰਦੇ ਕੋਲ, ਚਾਰ ਹੋਰ ਜ਼ਨਾਨੀਆਂ ਹਨ। ਉਹ ਕਹਿੰਦੀ ਸੀ, " ਹਫ਼ਤੇ ਪਿਛੋਂ ਪਤੀ ਨੇੜੇ ਆਉਂਦਾ ਹੈ। " ਮੈਂ ਦੇਖਣੀਆਂ ਜਰੂਰ ਹਨ। ਉਹ ਵੀ ਕੀ ਚੀਜ਼ ਹਨ? " ਵਿੰਦਰ ਨੇ ਕਿਹਾ, " ਉਸ ਦਾ ਮਰਦ ਵੀ ਤੇਰੇ ਵਰਗਾ ਹੀ ਹੋਣਾਂ ਹੈ। ਇਕ ਦੀ ਪੂਰੀ ਨਹੀਂ ਪਾ ਸਕਦੇ। ਅੱਗਾ ਦੋੜ ਪਿਛਾ ਚੌੜ। ਪੁਰਾਣੀ ਔਰਤ ਛੱਡ ਕੇ, ਨਵੀਂ ਦਾ ਚਾਅ ਚੜ੍ਹ ਜਾਂਦਾ ਹੈ। ਮਰਦ ਨਵੀਂ ਔਰਤ ਪਿਛੇ ਲੱਗ ਜਾਂਦਾ ਹੈ। ਪੰਜ ਔਰਤਾਂ ਇੱਕਠੀਆਂ ਕਰਕੇ, ਅੰਦਰ ਤਾੜ ਦਿੰਦੇ ਹਨ। ਅੱਜ ਉਨਾਂ ਦੀ ਵੀ ਖ਼ਬਰ ਲੈ ਆਈ। ਇਹ ਦੁਨੀਆਂ ਤਾਂਣੇ ਪੇਟੇ ਵਾਂਗ ਉਲਝੀ ਪਈ ਹੈ। ਕੌਣ ਕਿਥੇ ਤੁਰਿਆ ਫਿਰਦਾ? ਕੋਣ ਕੀ ਕਰਦਾ ਫਿਰਦਾ ਹੈ? ਥੋੜਾ ਚਿਰ ਬੰਦਿਆਂ ਤੋਂ, ਉਹਲਾ ਜਰੂਰ ਰਹਿ ਜਾਦਾ ਹੈ। ਲੋਕੀ ਅੱਤ ਦਰਜੇ ਦੇ ਸ਼ਿਕਾਰੀ ਹਨ। ਸਬ ਸੂਹ ਲਗਾ ਲੈਂਦੇ ਹਨ। ਆਪ ਵੀ ਇਹੀ ਕੁੱਝ ਕਰਦੇ ਹਨ। ਪਾਣੀ ਪੂਲ਼ਾਂ ਥੱਲੇ ਦੀ ਹੀ ਲੰਘਦਾ ਹੈ। ਲੋਕ ਆਪਦਾ ਸਮਾਂ ਖ਼ਰਾਬ ਕਰਕੇ, ਸਬ ਭੇਤ ਲੱਭ ਲੈਂਦੇ ਹਨ। ਪਰ ਤੇਰੇ ਵਰਗੇ ਨੂੰ ਕੀ ਫ਼ਰਕ ਪੈਂਦਾ ਹੈ? ਜਿਸ ਨੂੰ ਔਰਤ ਦੀ ਵੱਡੀ-ਛੋਟੀ ਉਮਰ ਦਾ ਭੋਰਾ ਲਿਹਾਜ਼ ਨਹੀਂ ਹੈ। ਉਹ ਹੋਰ ਲੋਕਾਂ ਦੀ ਪ੍ਰਵਾਹ ਕਿਉਂ ਕਰੇਗਾ?"

ਗੁਰੀ ਨੇ ਕਿਹਾ, " ਸਾਰੇ ਹੀ ਇਦਾ ਕਰਦੇ ਹਨ। ਇਸ਼ਕ ਲੁੱਕ ਕੇ ਹੀ ਹੁੰਦਾ ਹੈ। ਤੈਨੂੰ ਕੀ ਪਤਾ ਕੌਣ ਕਿੰਨੇ ਪਾਣੀ ਵਿੱਚ ਹੈ? ਸਾਡੇ ਗੁਆਂਢ ਹੀ ਫੌਜ਼ੀ ਦਾ ਘਰ ਸੀ। ਬਹੁਤ ਸਾਊ ਬੰਦਾ ਸੀ। ਸਾਲ ਪਿਛੋਂ ਛੁੱਟੀ ਆਉਂਦਾ ਹੈ। ਉਸ ਦੀ ਪਤਨੀ ਪਿੰਡ ਰਹਿੰਦੀ ਸੀ। ਉਸ ਕੁੱਤੀ ਜ਼ਨਾਨੀ ਨੇ, ਮੈਨੂੰ ਤੇ ਮੇਰੇ ਦੋਸਤ ਨੂੰ ਖ਼ਰਾਬ ਕੀਤਾ ਹੈ। ਉਹ 35 ਸਾਲਾਂ ਦੀ ਸੀ। ਦੋ ਬੱਚਿਆਂ ਦੀ ਮਾਂ ਸੀ। ਅਸੀਂ 15 ਸਾਲਾਂ ਦੇ ਸੀ। ਮੈਂ ਤੇ ਮੇਰਾ ਦੋਸਤ, ਉਸ ਔਰਤ ਕੋਲ ਖੇਡਣ ਚਲੇ ਜਾਂਦੇ ਸੀ। ਉਹ ਸਾਨੂੰ ਪਰੌਠੇ ਬੱਣਾ ਕੇ ਖਿਲਾਉਂਦੀ ਹੁੰਦੀ ਸੀ। ਅਸੀਂ ਉਸ ਦੇ ਛੋਟੇ-ਛੋਟੇ ਕੰਮ ਸਾਰ ਦਿੰਦੇ ਸੀ। ਇੱਕ ਦਿਨ ਸਾਨੂੰ ਕਹਿੰਦੀ, " ਮੈਂ ਸਰੀਰ ਨੂੰ ਮਾਲਸ਼ ਕਰਨ ਦਾ ਕੋਰਸ ਕੀਤਾ ਹੋਇਆ ਹੈ। " ਪਹਿਲੇ ਦਿਨ ਮਾਲਸ਼ ਕਰਕੇ, ਤਾਰੇ ਦਿਖਾਕੇ, ਅੱਖਾਂ ਅੱਗੇ ਭੱਬੂਤਾਰੇ ਲਿਆ ਦਿੱਤੇ। ਅਸੀਂ ਹਵਾ ਵਿੱਚ ਉਡਣ ਲੱਗ ਗਏ। ਸਾਨੂੰ ਉਹੀ ਸੱਤਵਾਂ ਅਜ਼ੂਬਾ ਲੱਗਣ ਲੱਗ ਗਈ। ਕੋਹਲੂ ਦੇ ਬੱਲਦ ਵਾਂਗ, ਉਸੇ ਦੇ ਦੁਆਲੇ ਰਹਿੰਦੇ ਸੀ। ਉਸ ਨੂੰ ਭਾਬੀ ਕਹਿੰਦੇ ਸੀ। ਮੈਂ ਤਾਂ ਮਾਂ ਨੂੰ ਸਿੱਧਾ ਹੀ ਕਹਿ ਦਿੱਤਾ ਸੀ, " ਭਾਬੀ ਡਰਦੀ ਹੈ। ਮੈਂ ਰਾਤ ਨੂੰ ਉਸ ਕੋਲ ਪੈਣਾ ਹੈ। " ਮਾਂ ਕਹਿੰਦੀ, " ਐਸਾ ਮੇਰਾ ਪੁੱਤ ਹੈ। ਗੁਆਂਢੀਆਂ ਦੀਆਂ ਔਰਤਾਂ ਦੀ ਵੀ ਰਾਖੀ ਕਰਦਾ ਹੈ। ਐਸੇ ਪੁੱਤ ਘਰ-ਘਰ ਜੰਮਣ। " ਦੂਜਾ ਦੋਸਤ ਕਈ ਬਾਰ ਰਾਤ ਨੂੰ, ਆਪਦੇ ਘਰ ਦਿਆਂ ਤੋਂ ਚੋਰੀ ਆ ਜਾਂਦਾ ਸੀ। ਪੂਰੇ ਦਸ ਸਾਲ ਪਿਛੋਂ, ਫੌਜ਼ੀ ਪੈਨਸ਼ਨ ਆ ਗਿਆ। ਉਸ ਤੋਂ ਕਾਫ਼ੀ ਵੱਡੀ ਉਮਰ ਦਾ ਸੀ। ਇਹ ਦੋਂਨੇ ਜਵਾਨ ਸਨ। ਜਦੋਂ ਉਹ ਘਰ ਆਇਆ। ਉਸ ਨਾਲ ਇੱਕ ਔਰਤ ਸੀ। ਜਿਸ ਦੇ ਚਾਰ ਬੱਚੇ ਸਨ। ਉਸ ਨੇ ਲੋਕਾਂ ਨੂੰ ਦੱਸਿਆ, " ਇਸ ਔਰਤ ਦਾ ਪਤੀ, 1975 ਦੀ ਪਾਕਸਤਾਨ ਦੀ ਜੰਗ ਵੇਲੇ, ਸ਼ਹੀਦ ਹੋ ਗਿਆ। ਇਸ ਲਈ ਇਸ ਨੂੰ ਸਹਾਰਾ ਚਾਹੀਦਾ ਹੈ। ਮੇਰੇ ਘਰ ਕਿਰਾਏ ਉਤੇ, ਤਾਂ ਰਹਿੰਦੀ ਹੈ। ਅਸੀਂ ਪੂਰੀ ਵਿੱੜਕ ਰੱਖੀ। ਸਾਨੂੰ ਪਤਾ ਲੱਗ ਗਿਆ। ਫੌਜ਼ੀ ਉਸ ਔਰਤ ਨੂੰ ਕਸ਼ਮੀਰ ਵਿੱਚ ਵੀ ਪਾਲਦਾ ਰਿਹਾ ਸੀ। ਉਹ ਔਰਤ ਵੀ ਮੇਰੇ ਨਾਲ ਖੁੱਲ ਗਈ। ਉਸ ਤੋਂ ਪਤਾ ਲੱਗਾ। ਚਾਰੇ ਬੱਚੇ ਫੌਜ਼ੀ ਦੇ ਹੀ ਹਨ। "

Comments

Popular Posts