ਭਾਗ 87 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਇਸ ਦੇ ਹੱਥਾਂ ਦਾ ਪਿਗ ਪੀ ਕੇ ਦੇਖ, ਕਿੰਨਾਂ ਨਸ਼਼ਾ ਦਿੰਦਾ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਮੀਤੇ ਨੂੰ ਵਿੜਕ ਸੀ। ਰਾਜੂ ਕਨੇਡਾ ਨੂੰ ਵਾਪਸ ਚੱਲਾ ਗਿਆ ਹੈ। ਉਹ ਹਫ਼ਤੇ ਵਿੱਚ, ਵਿੰਦਰ ਦੇ ਘਰ ਆ ਗਿਆ ਸੀ। ਉਹ ਰਾਤ ਹੋਈ ਤੋਂ ਆਇਆਂ ਸੀ। ਕਿਸੇ ਆਂਢ-ਗੁਆਂਢ ਨੂੰ ਵਿੜਕ ਨਹੀਂ ਆਈ ਸੀ। ਬੰਤਾ ਫੌਜ਼ੀ ਆਪਦੀ ਧੀ ਕੋਲ ਗਿਆ ਹੋਇਆ ਸੀ। ਉਸ ਦੀ ਨੂੰਹੁ ਇਕੱਲੀ ਹੀ ਘਰ ਸੀ। ਜਿਉਂ ਹੀ ਕਾਰ ਆ ਕੇ, ਵਿੰਦਰ ਦੇ ਘਰ ਅੰਦਰ, ਵਿਹੜੇ ਵਿੱਚ ਆ ਕੇ ਖੜ੍ਹੀ। ਬੰਤੇ ਦੀ ਨੂੰਹੁ ਨੂੰ ਝੱਟ ਪਤਾ ਲੱਗ ਗਿਆ। ਉਸ ਨੇ ਕੰਧ ਉਤੋਂ ਦੀ ਦੇਖਿਆ। ਮੀਤੇ ਨਾਲ ਤਿੰਨ ਮੁੰਡੇ ਹੋਰ ਸਨ। ਸਾਰੇ ਹੀ ਹੀ ਨਸ਼ੇ ਵਿੱਚ ਸਨ। ਮੀਤੇ ਨੇ ਕਾਰ ਵਿੱਚੋਂ ਉਤਰਦੇ ਨੇ, ਲਾਲਕਾਰਾ ਮਾਰਿਆ। ਉਸ ਨੇ ਕਿਹਾ, " ਹੈ, ਕਿਸੇ ਵਿੱਚ ਹਿੰਮਤ। ਆ ਕੇ, ਮੀਤੇ ਨਾਲ ਮੱਥਾ ਲਾਵੇ। " ਉਸ ਦਿਨ ਠੰਡ ਬਹੁਤ ਸੀ। ਲੋਕ ਅੰਦਰੀ ਵੜੇ ਹੋਏ ਸਨ। ਬੰਤੇ ਦੀ ਨੂੰਹੁ ਨੇ, ਆਪਦੇ ਘਰ ਦੇ ਦਰਵਾਜ਼ੇ ਨੂੰ ਬੰਦ ਕੀਤਾ। ਵਿੰਦਰ ਦੇ ਘਰ ਦੀ ਦੇਹਲੀ ਟੱਪ ਗਈ। ਮੀਤਾ ਤੇ ਦੂਜੇ ਮੁੰਡੇ, ਹੋਰ ਸ਼ਰਾਬ ਪੀ ਰਹੇ ਸਨ। ਉਸ ਨੂੰ ਦੇਖ ਕੇ, ਮੀਤੇ ਨੇ ਕਿਹਾ, " ਜਿਸ ਨੂੰ ਮੇਰੀ ਆਦਤ ਪੈ ਜਾਵੇ। ਉਹ ਆਪੇ ਹੀ ਮੇਰੇ ਕੋਲ ਆ ਜਾਂਦੀ ਹੈ। ਮੇਰੀ ਵਾਸ਼ਨਾਂ ਹੀ ਐਸੀ ਹੈ। ਕੋਈ ਮੈਨੂੰ ਮਿਲ ਕੇ ਭੁੱਲਦੀ ਨਹੀਂ ਹੈ। " ਨਾਲ ਬੈਠੇ, ਹੋਰ ਮੁੰਡੇ ਨੇ ਕਿਹਾ, " ਇਹ ਮੇਰੇ ਕੋਲ ਆਈ ਹੈ। ਤੂੰ ਤਾਂ ਉਸ ਦਿਨ ਛੇਤੀ ਸੌਂ ਗਿਆ ਸੀ। " ਇੱਕ ਹੋਰ ਨੇ ਕਿਹਾ, " ਹਾਂ ਮੀਤੇ ਬਾਈ, ਇਹ ਸਾਨੂੰ ਵੀ ਭੁੱਲੀ ਨਹੀਂ ਹੋਣੀ। ਜਿਸ ਨੂੰ ਇੱਕ ਵੇਰਾਂ ਮਿਲ ਲਈਏ। ਅੱਗਲੀ ਆਪੇ ਮਿਲਣ ਨੂੰ ਤਾਂਘਦੀ ਰਹਿੰਦੀ ਹੈ। ਆਪਾਂ ਪਿੰਡ ਵੀ ਨਹੀਂ ਆਏ ਸੀ। ਇਸ ਲਈ, ਆਪਾਂ ਅੱਜ ਮਸਾਂ ਆਂਏ ਹਾਂ। " ਤੀਜੇ ਨੇ ਕਿਹਾ, " ਅੱਜ ਕਿਵੇਂ ਆਈ ਹੈ? ਘਰ ਜੀਅ ਨਹੀਂ ਲੱਗਾ। ਯਾਰਾਂ ਨੂੰ ਦੇਖ ਕੇ, ਉਦੋਂ ਹੀ ਦਰਸ਼ਨਾਂ ਨੂੰ ਆ ਗਈ। " ਮੀਤੇ ਨੇ ਕਿਹਾ, " ਕੀ ਕਰੇ ਬਿਚਾਰੀ ਘਰ ਕੋਈ ਮਰਦ ਚੱਜਦਾ ਨਹੀਂ ਹੈ। ਬੁੱਢਾ ਮੰਜੇ ਵਿੱਚ ਪਿਆ ਖਊ-ਖਊ ਕਰਦਾ ਰਹਿੰਦਾ ਹੈ। ਇਸ ਨੇ, ਗੁਆਢੀਆਂ ਦੀਆ ਹੀ ਵਿੜਕਾਂ ਲੈਣੀਆਂ ਹਨ। ਚਾਰ ਖ਼ਸਮ ਇਕੋ ਬਾਰੀ ਮਿਲਦੇ ਹਨ। ਤਾਂਹੀਂ ਤਾਂ ਬਗੈਰ ਸੱਦੀ ਆ ਗਈ। " ਪਹਿਲੇ ਨੇ, ਉਸ ਨੂੰ ਪੁੱਛਿਆ, " ਮੂੰਹੋ ਬੋਲ ਕੇ ਵੀ ਦੱਸ, ਤੂੰ ਕੀ ਚਹੁੰਦੀ ਹੈ? ਬੋਲ ਕੇ ਦੱਸੇ, ਤਾਂ ਸੁਆਦ ਆ ਜਾਵੇ। " ਉਹ ਬੋਲੀ, " ਤੁਸੀ ਆਪ ਹੀ ਦੱਸੀ ਜਾਂਦੇ ਹੋ। ਮੇਰੇ ਬੋਲਣ ਲਈ ਕੁੱਝ ਨਹੀਂ ਛੱਡਿਆ। ਮੇਰੀ ਰਾਏ ਤੁਹਾਡੇ ਚਾਰਾਂ ਨਾਲ ਹੈ। "

ਮੀਤੇ ਨੇ ਕਿਹਾ, " ਇਹ ਮੇਰਾ ਸ਼ਿਕਾਰ ਹੈ। ਪਹਿਲਾਂ, ਮੈਨੂੰ ਸੰਭਾਲ ਲੈਣ ਦਿਉ। " ਉਹ ਨੇ ਫਿਰ ਕਿਹਾ, " ਮੈਂ ਸਾਰਿਆ ਲਈ ਆਈ ਹਾਂ। ਉਸ ਤੋਂ ਪਹਿਲਾਂ ਤੁਹਾਨੂੰ ਹੱਥਾਂ ਨਾਲ, ਆਪ ਸ਼ਰਾਬ ਪਾ ਕੇ ਦੇਵਾਂਗੀ। " ਚਾਰੇ ਉਸ ਨੂੰ ਦੇਖ ਕੇ ਬੌਦਲ ਗਏ ਸਨ। ਮੀਤੇ ਨੇ ਕਿਹਾ, " ਇਹ ਵੀ ਆਪੇ, ਆਪਣੇ ਗੈਗ ਵਿੱਚ ਆ ਗਈ ਹੈ। ਇਸੇ ਦੀ ਥੁੜ ਸੀ। ਆਪਣੀ ਦੁਨੀਆਂ, ਹੁਣ ਰੰਗੀਨ ਬੱਣ ਗਈ। " ਉਸ ਨੇ ਚਾਰਾ ਨੂੰ ਸ਼ਰਾਬ ਵਾਲੇ ਗਲਾਸ ਫੜਾ ਦਿੱਤੇ ਸਨ। ਕਾਰ ਦਾ ਡਰਾਇਵਰ ਵੀ ਆ ਗਿਆ ਸੀ। ਇਸੇ ਨੇ, ਪਹਿਲੀ ਰਾਤ ਕੰਮਰੇ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲਾਇਆ ਸੀ। ਡਰਾਇਵਰ ਨੇ ਪੁੱਛਿਆ, " ਅੱਜ ਇਹ ਹੱਥ ਪੈਰ ਨਹੀਂ ਮਾਰਦੀ। ਕਿਵੇਂ ਟਿਕਾਈ ਹੈ? " ਮੀਤੇ ਨੇ ਕਿਹਾ, " ਤੈਨੂੰ ਪਤਾ ਤਾਂ ਹੈ, ਜਿਹਨੂੰ ਦਾਣਾ ਪਾ ਦੇਈਏ। ਆਪੇ ਚੋਗ ਚੁਗਣ ਆਉਂਦੀ ਰਹਿੰਦੀ ਹੈ। ਤੂੰ ਇਸ ਦੇ ਹੱਥਾਂ ਦਾ ਪਿਗ ਪੀ ਕੇ ਦੇਖ, ਕਿੰਨਾਂ ਨਸ਼਼ਾ ਦਿੰਦਾ ਹੈ? " ਡਰਾਇਵਰ ਨੇ ਕਿਹਾ, " ਅੱਜ ਤਾਂ ਇਸ ਦੇ ਹੱਥਾਂ ਨਾਲ ਪੀਣੀ ਹੈ। ਉਸ ਦਿਨ ਤਾਂ ਮੈਂ, ਬਾਹਰ ਹੀ ਪਹਿਰੇਦਾਰ ਬੱਣਿਆ ਰਹਿ ਗਿਆ। ਲਿਆ, ਮੈਨੂੰ ਆਪ ਹੀ ਪਿਲਾ ਦੇ। " ਦੂਜੇ ਚਾਰੇ ਤਾਂ ਬੇਹੋਸ਼ੀ ਵਿੱਚ ਮੂੰਧੇ ਹੁੰਦੇ ਜਾਂਦੇ ਸਨ। ਡਰਾਇਵਰ ਦੇ ਵੀ ਸ਼ਰਾਬ ਪੀਂਦੇ ਦੇ ਪੈਰ ਚੱਕੇ ਗਏ ਸਨ। ਅੰਦਰ ਅੱਗ ਲੱਗ ਗਈ ਸੀ। ਉਹ ਜਾ ਕੇ ਕਾਰ ਵਿੱਚ ਬੈਠ ਗਿਆ ਸੀ। ਐਸੀ ਅੱਗ ਲੱਗੀ। ਪਿੰਡਾ ਮੱਚ ਰਿਹਾ ਸੀ। ਠੰਡੀ ਹਵਾ ਲੈਣ ਲਈ ਕਾਰ ਅੱਗੇ-ਅੱਗੇ ਚਲਾ ਰਿਹਾ ਸੀ। ਉਸ ਨੂੰ ਸਮਝ ਆਉਣ ਲੱਗ ਗਈ ਸੀ। ਸ਼ਰਾਬ ਵਿੱਚ ਕੁੱਝ, ਹੋਰ ਮਿਲਾ ਕੇ, ਪਿਲਾ ਦਿੱਤਾ ਹੈ। ਇਹ ਸੋਚਦੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਕਾਰ ਵੀ ਪਲਟੀ ਖਾ ਕੇ, ਸਾਰੀ ਟੁੱਟ ਗਈ ਸੀ।

ਮੀਤੇ ਹੁਣਾਂ ਦਾ ਵੀ ਉਹੀ ਹਾਲ ਸੀ। ਸਰੀਰਾਂ ਨੂੰ ਅੱਗ ਲੱਗ ਗਈ ਸੀ। ਉਸ ਔਰਤ ਨੇ ਕਿਹਾ, " ਹੁਣ ਸਰੀਰ ਠੰਡਾ ਕਰਕੇ ਦਿਖਾਉ। ਔਰਤ ਦੀ ਭੁੱਖ ਦਾ ਬਹੁਤ ਸ਼ੌਕ ਸੀ। ਅੱਜ ਸਾਰੀ ਹੱਵਸ ਨਿੱਕਲ ਜਾਵੇਗੀ। ਉਸ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਆਪ ਘਰ ਆ ਕੇ ਸੌਂ ਗਈ। ਕਿੰਨੇ ਮਹੀਨਿਆ ਪਿਛੋਂ, ਅੱਜ ਉਸ ਨੂੰ ਵਧੀਆ ਨੀਂਦ ਆਈ ਸੀ। ਕਾਰ ਦੇ ਡਰਾਇਵਰ ਦੀ ਲਾਸ਼ ਨੂੰ ਠਾਣੇ ਵਿੱਚ ਰੱਖਿਆ ਹੋਇਆ ਸੀ। ਗੱਡੀ ਵਿੱਚੋ, ਜੋ ਪੇਪਰ ਮਿਲੇ ਸਨ। ਉਨਾਂ ਉਤੇ ਮੀਤੇ ਦਾ ਨਾਂਮ ਲਿਖਿਆ ਸੀ। ਪੁਲੀਸ ਵਾਲੇ ਮੀਤੇ ਦੇ ਘਰ ਪਹੁੰਚ ਗਏ। ਉਸ ਦੀ ਮਾਂ ਨੇ ਦੱਸਿਆ, " ਮੀਤਾ ਕੱਲ ਦਾ ਮੇਰੇ ਪੇਕਿਆ ਦੇ ਘਰ ਗਿਆ ਹੋਇਆ ਹੈ। " ਪੁਲੀਸ ਵਾਲੇ ਉਥੇ ਪਹੁੰਚ ਗਏ। ਉਨਾਂ ਨੇ ਬਾਹਰੋਂ ਦਰਵਾਜ਼ਾ ਬੰਦ ਦੇਖਿਆ। ਬਾਹਰੋਂ ਦਰਵਾਜ਼ਾ ਖੋਲ ਕੇ ਅੰਦਰ ਗਏ। ਉਹ ਚਾਰੇ ਆਕੜੇ ਪਏ ਸਨ। ਬਾਹਰੋਂ ਦਰਵਾਜ਼ਾ ਬੰਦ ਹੋਣ ਕਰਕੇ, ਪੁਲੀਸ ਵਾਲਿਆਂ ਨੇ, ਡਰਾਇਵਰ ਉਤੇ ਛੱਕ ਕੀਤਾ। ਇਹ ਸਾਰਾ ਡਰਾਇਵਰ ਦਾ ਕੰਮ ਹੈ। ਇੰਨਾਂ ਨੂੰ ਮਾਰ ਕੇ, ਕਾਰ ਚੋਰੀ ਕਰਕੇ ਲੈ ਗਿਆ। ਛੇਤੀ ਵਿੱਚ ਐਕਸੀਡੈਂਟ ਹੋ ਗਿਆ। ਲਾਸ਼ਾਂ ਉਨਾਂ ਦੇ ਵਾਰਸਾ ਨੂੰ ਦੇ ਦਿੱਤੀਆਂ। ਹੋਲਦਾਰ ਨੇ ਠਾਣੇਦਾਰ ਨੂੰ ਕਿਹਾ, " ਇਹ ਤਾਂ ਨੀਲੇ ਹੋਏ ਪਏ ਹਨ। ਜ਼ਹਿਰ ਖਾਦੀ ਲੱਗਦੀ ਹੈ। " ਠਾਣੇਦਾਰ ਨੇ ਕਿਹਾ, " ਬੂਥਾ ਬੰਦ ਰੱਖ, ਤੈ ਕੀ ਲੈਣਾਂ ਹੈ? ਇਹ ਨੀਲੇ, ਕਾਲੇ ਜਾਂ ਪੀਲੇ ਹੋ ਗਏ। ਸ਼ਰਾਬ ਪੀਣ ਵਾਲੇ ਐਸੇ ਹੀ ਮਰਦੇ ਹਨ। ਇਸ ਕੇਸ ਵਿੱਚੋਂ, ਆਪਾਂ ਨੂੰ ਤੇਲ ਦੇ ਪੈਸੇ ਵੀ ਨਹੀਂ ਮਿਲਣੇ। " ਠਾਣੇਦਾਰ ਨੇ ਕੰਧ ਉਤੋਂ ਦੀ ਦੇਖ ਰਹੀ ਬੰਤੇ ਦੀ ਨੂੰਹੁ ਨੂੰ, ਚੋਰ ਅੱਖ ਨਾਲ ਦੇਖ ਲਿਆ ਸੀ। ਹੋਲਦਾਰ ਨੂੰ ਉਥੇ ਹੀ ਛੱਡ ਕੇ, ਆਪ ਬੰਤੇ ਦੀ ਨੂੰਹੁ ਕੋਲ, ਉਸ ਦੇ ਘਰ ਆ ਗਿਆ। ਉਸ ਨੂੰ ਕਹਿੰਦਾ, " ਮੇਰੀ ਅੱਖ ਬਹੁਤ ਤੇਜ਼ ਹੈ। ਮੈਨੂੰ ਪਤਾ ਹੈ। ਤੂੰ ਸਬ ਜਾਂਣਦੀ ਹੈ। ਹੁਣ ਆਪੇ ਦੱਸ ਦੇ, ਤੂੰ ਠਾਂਣੇ ਆ ਜਾਵੇਗੀ। ਜਾਂ ਮੈਂ ਅੱਜ ਰਾਤ ਨੂੰ ਆ ਜਾਂਵਾਂ। ਮੇਰੀ ਉਡੀਕ ਕਰੀ। ਦਰਵਾਜ਼ਾ ਖੁੱਲਾਂ ਰੱਖੀ, ਨਹੀਂ ਤਾਂ ਚੁਗਾਠਾਂ ਪੱਟ ਦਿਆਂਗਾ।" ਬੰਤੇ ਦੀ ਨੂੰਹੁ ਨੇ ਕਿਹਾ, " ਛੇਤੀ ਹੈ, ਤਾ ਹੁਣੇ ਰੁਕਣਾ ਰੁਕ ਜਾ। ਦਿਨੇ ਚੰਗੀ ਤਰਾਂ, ਵੱਧ ਸਬੂਤ ਦਿਸਦੇ ਹਨ। " ਉਹ ਖ਼ਚਰਾ ਹਾਸਾ ਹੱਸਦਾ। ਪੁਲੀਸ ਦੀ ਕਾਰ ਵਿੱਚ ਜਾ ਬੈਠਾ।

ਪਿੰਡ ਵਿੱਚ ਗੱਲਾਂ ਹੋ ਰਹੀਆਂ ਸਨ। ਮਰਦਾਂ ਦੇ ਦਿਲ ਕੰਬ ਰਹੇ ਸਨ। ਸੱਥ ਵਿੱਚ ਬੰਦੇ ਘੱਟ ਹੀ ਪਹੁੰਚੇ ਸਨ। ਇੱਕ ਨੌਜਵਾਨ ਨੇ ਕਿਹਾ, " ਇਹ ਕਿਸ ਦਾ ਕੰਮ ਹੋ ਸਕਦਾ ਹੈ? ਪੰਜੇ ਚਰੀ ਦੇ ਵੱਡ ਵਾਂਗ ਲੰਬੇ ਪਾ ਦਿੱਤੇ। " ਬੁਜ਼ਰੁਗ ਬੰਦੇ ਨੇ ਕਿਹਾ, " ਜੈਸੀ ਕਰਨੀ ਹੁੰਦੀ ਹੈ। ਉਹ ਮੂਹਰੇ ਆ ਜਾਂਦੀ ਹੈ। ਨਰਕ ਵੀ ਇਸੇ ਦੁਨੀਆਂ ਉਤੇ ਹੈ। ਇਹ ਹੁਣ ਨਰਕ ਢੋਹਦੇ ਮਰ ਗਏ। " ਹਰ ਕੋਈ ਆਪਦੀ ਰਾਏ ਦੱਸ ਰਿਹਾ ਸੀ। ਇੱਕ ਹੋਰ ਨੇ ਕਿਹਾ, " ਬਾਬਾ ਗੱਲ ਤੇਰੀ ਠੀਕ ਹੈ। ਜੀਪ ਵਿੱਚ ਮੀਤੇ ਦੇ ਬੰਦੇ ਤਿੰਨ ਮਰੇ ਸੀ। ਰਾਤ ਪੰਜ ਮਰ ਗਏ। ਇਹ ਰੱਬ ਦੀ ਕਰੋਪੀ ਹੈ। " ਬੁਜ਼ਰੁਗ ਬੰਦੇ ਨੇ ਕਿਹਾ, " ਹਰ ਰੋਜ਼ ਤਾਂ ਲੋਕਾਂ ਨਾਲ ਵੈਰ ਮੁੱਲ ਲੈਂਦੇ ਸੀ। ਧੀਆਂ-ਭੈਣਾਂ ਨੂੰ ਖਿੰਡਾਉਣਾਂ ਸਮਝਦੇ ਸੀ। ਆਪ ਵੀ ਨਵੇਂ ਲਿਆਂਦੇ, ਖਿੰਡਾਉਣੇ ਵਾਂਗ ਟੁੱਟ ਗਏ। ਕੰਮ ਤਾਂ ਕਿਸੇ ਖ਼ਾਸ ਬੰਦੇ ਦਾ ਲੱਗਦਾ ਹੈ। ਜੇ ਇਹ ਕੰਮ ਨਾਂ ਹੁੰਦਾ। ਮੀਤਾ ਸਾਰੇ ਪਿੰਡ ਨੂੰ ਡੋਬ ਦਿੰਦਾ। "


Comments

Popular Posts