ਭਾਗ 97 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਐਸੀਆਂ ਉਸ ਵਰਗੀਆਂ ਮੇਰੀ ਮੁੱਠੀ ਵਿੱਚ ਹੋਰ ਬਥੇਰੀਆਂ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਵਿੰਦਰ ਦੀ ਸੇਹਿਤ, ਭਾਵੇਂ ਠੀਕ ਨਹੀਂ ਰਹਿੰਦੀ ਸੀ। ਜਦੋਂ ਦਾ ਬੱਚਾ ਨਿਮਿਆਂ ਸੀ। ਉਸ ਨੂੰ ਉਲਟੀਆਂ ਗਰਭ ਦੇ ਠਹਿਰਨ ਤੋਂ ਹੀ ਲੱਗੀਆਂ ਹੋਈਆਂ ਸਨ। ਵਿੰਦਰ ਦੀ ਮਾਂ ਬਹੁਤ ਬਾਰ ਕਹਿ ਚੁੱਕੀ ਸੀ। ਐਸੀ ਹਾਲਤ ਵਿੱਚ ਕਿਹੜੀਆਂ, ਪੜ੍ਹਾਈਆ ਕਰਦੀ ਹੈ? ਅਚਾਨਿਕ ਵਿੰਦਰ ਦੇ ਹੱਥ, ਗੁਰਜੋਤ ਦੀ ਲਿਖੀ ਹਿਸਰਟੀ ਵੱਲ ਪਹੁੰਚ ਜਾਂਦੇ ਸਨ। ਗੁਰਜੋਤ ਦਾ ਲਿਖਿਆ, ਉਹ ਹੋਰ ਅੱਗੇ ਪੜ੍ਹਨ ਲੱਗ ਗਈ। ਉਸ ਨੇ ਲਿਖਿਆ ਸੀ। ਇਹ ਮੋਗੇ ਵਾਲੀ ਪਿੰਕੀ ਨਹੀ ਹੈ। ਉਸ ਪਿਛੇ ਤਾ ਬਹੁਤ ਲੱਗੇ ਹੋਏ ਹਨ। ਮੈਂ "ਨਸੀਬ" ਮੋਗੇ ਵਾਲੀ ਦੀ ਗੱਲ ਕਰਦਾਂ ਹਾਂ। ਇਹ ਵੀ ਦੋ ਬੱਚਿਆਂ ਦੀ ਮਾਂ ਸੀ। ਮੁੰਡਾ 12 ਸਾਲਾਂ ਦਾ ਸੀ। ਕੁੜੀ 5 ਸਾਲਾਂ ਦੀ ਸੀ। ਇਸ ਦਾ ਪਤੀ ਕਰਿਆਨੇ ਦੀ ਦੁਕਾਂਨ ਵਿਚ ਬੈਠਾ ਰਹਿੰਦਾ ਸੀ। "ਨਸੀਬ" ਨੂੰ ਬੰਦਿਆਂ ਵਾਲੇ ਕੱਪੜੇ ਪਾਉਣ ਦਾ ਸ਼ੌਕ ਸੀ। ਸਿਰ ਉਤੇ, ਫੌਜ਼ੀਆਂ ਵਾਲੀ, ਹੈਟ-ਟੋਪੀ ਲੈ ਕੇ ਰੱਖਦੀ ਸੀ। ਲੰਬੇ ਵਾਲਾਂ ਨੂੰ ਟੋਪੀ ਥੱਲੇ ਕਰ ਲੈਂਦੀ ਸੀ। ਦੁਕਾਂਨ ਉਤੇ, ਮਰਦਾਂ ਨਾਲ ਗੱਲਾਂ-ਬਾਤਾਂ ਮਾਰਦੀ ਰਹਿੰਦੀ ਸੀ। "ਨਸੀਬ" ਦੀ ਬੋਲੀ ਵੀ ਬੰਦਿਆਂ ਵਰਗੀ ਹੀ ਸੀ। ਉਸ ਦੀ ਅਵਾਜ਼ ਤੇ ਸ਼ਕਲ, ਸਰੀਰ ਨੂੰ ਦੇਖ ਕੇ, ਮਰਦ ਹੀ ਲੱਗਦੀ ਸੀ। "ਨਸੀਬ" ਵਿੱਚ ਭੋਰਾ ਵੀ ਔਰਤਾਂ ਵਾਲੀ ਲੱਚਕਤਾ ਨਹੀਂ ਸੀ। ਹੋਰ ਮੁੰਡੇ ਇਸ ਨੂੰ, ਹੱਥ ਵੀ ਲਾ ਦਿੰਦੇ ਸਨ। ਭੋਰਾ ਵੀ ਗੁੱਸਾ ਨਹੀਂ ਕਰਦੀ ਸੀ। ਉਦਾਂ ਹਰ ਗੱਲ ਨਾਲ ਮਾਂਵਾਂ, ਭੈਣਾਂ ਦੀਆਂ ਗਾਲ਼ਾਂ, ਬੰਦਿਆਂ ਵਾਂਗ ਕੱਢਦੀ ਸੀ। ਹਰ ਹਰਕੱਤ ਮਰਦਾਂ ਵਾਲੀ ਸੀ। ਤੱਕੜੀ ਵੀ ਮਰਦਾਂ ਵਾਂਗ ਸੀ। ਮੇਰੇ ਵਰਗੇ ਦੇ, ਤਾਂ ਝੂਠੇ ਖ਼ਾ ਦਿੰਦੀ ਸੀ।


ਔਰਤਾਂ ਮਾਂਵਾਂ, ਭੈਣਾਂ ਦੀਆਂ ਗਾਲਾਂ ਥੌੜੀ ਕੱਢਦੀਆਂ ਹਨ। ਇਹ ਜਾਇਦਾਦ ਮਰਦਾਂ ਦੀ ਹੈ। ਇਹ ਸਾਰੀਆਂ ਵੱਡੀਆਂ-ਵੱਡੀਆਂ, ਲੰਬੀਆਂ, ਚੌੜੀਆਂ ਗਾਲ਼ਾਂ, ਤਾਂ ਮਰਦ ਹੀ ਕੱਢ ਸਕਦੇ ਹਨ। ਉਹ ਮਰਦ ਦਾ ਬੱਚਾ ਨਹੀਂ ਹੈ। ਜੋ ਮਾਂ ਦੇ ਪੇਟੋ ਜੰਮਕੇ, ਚੁਰਾਹੇ ਵਿੱਚ ਖੜ੍ਹ ਕੇ, ਉਸ ਦਾ ਅੱਗਾ ਪਿਛਾ ਨਾਂ ਪੁਣੇ। ਮਾਂ ਦੇ ਗਰਭ ਦਾ ਚੰਗੀ ਤਰਾਂ ਪਤਾ ਹੁੰਦਾ ਹੈ। ਉਥੇ ਕੀ ਕੁੱਝ ਲੱਗਿਆ ਹੈ? 10 ਮਹੀਨੇ, ਉਸੇ ਗੰਦ ਵਿੱਚ ਹੀ ਰਿਹਾ ਹੁੰਦਾ ਹੈ। ਉਹੀ ਗੰਦ ਦਿਮਾਗ ਨੂੰ ਚੜ੍ਹਿਆ ਹੁੰਦਾ ਹੈ। ਹੌਲੀ-ਹੌਲੀ ਬਾਹਰ ਨਿੱਕਲਦਾ ਹੈ। ਮਰਦ ਮਾਂ-ਭੈਣ ਦੀਆਂ ਗਾਲ਼ਾ ਠੌਕ-ਠੋਕ ਕੇ, ਕੱਢਦਾ ਹੈ। ਫਿਰ ਜਵਾਨ ਹੋ ਕੇ, ਔਰਤ ਦਾ ਯਾਰ ਬੱਣ ਜਾਂਦਾ ਹੈ। ਮਰਦ ਨੂੰ, ਔਰਤ ਦੇ ਅੰਗਾਂ ਦਾ, ਚੰਗਾ, ਅੱਛਾਂ-ਖਾਸਾ ਗਿਆਨ ਹੋ ਜਾਂਦਾ ਹੈ। ਬਹੁਤਾ ਗਿਆਨ ਵੀ, ਕਿਸੇ ਚੀਜ਼ ਦਾ ਹੋ ਜਾਵੇ। ਉਹ ਬਾਹਰ ਨੂੰ ਉਛਾਲੇ ਮਾਰਦਾ ਹੈ। ਜਿਵੇ ਸਾਗਰ ਵਿੱਚ ਪਾਣੀ ਵੱਧ ਜਾਵੇ। ਤਬਾਹੀ ਕਰਦਾ ਹੈ। ਚੰਗਾ ਹੈ, ਬਹੁਤੇ ਮਰਦ, ਮੂੰਹ ਨਾਲ ਹੀ ਮਾਂ-ਭੈਣ ਦੀਆਂ ਗਾਲ਼ਾ ਠੌਕ-ਠੋਕ ਕੇ ਕੱਢਦੇ ਹਨ। ਦਿਮਾਗ-ਮਨ ਵਿੱਚ ਭਰੇ ਗੰਦ ਦਾ ਗੁੰਬ-ਗੁੰਬਾਟ ਕੱਢ ਲੈਂਦੇ ਹਨ। ਜੇ ਐਸੀ ਹਾਲਤ ਵਿੱਚ ਕਿਸੇ ਦੀ, ਮਾਂ-ਭੈਣ ਐਸੇ ਮਰਦ ਦੇ ਹੱਥ ਲੱਗ ਜਾਵੇ। ਕੀ ਹਾਲਤ ਕਰ ਦੇਵੇਗਾ?
ਜਦੋਂ "ਨਸੀਬ" ਮਾਂ-ਭੈਣ ਦੀਆਂ ਗਾਲ਼ਾ ਕੱਢਦੀ ਸੀ। ਉਸ ਨੂੰ ਬੰਦਾ ਸਮਝ ਕੇ, ਮੈਂ ਵੀ ਮਾਂ-ਭੈਣ ਦੀਆਂ ਗਾਲ਼ਾ ਕੱਢ ਦਿੰਦਾ ਸੀ। ਕਈ ਬਾਰ ਦੂਜੇ ਮੁੰਡਿਆਂ ਵਾਂਗ, ਮੈ ਵੀ ਉਸ ਨੂੰ ਜੱਫ਼ੀ ਪਾ ਕੇ, ਥੱਲੇ ਸਿੱਟ ਲੈਂਦਾ ਸੀ। ਭਾਰੀ ਹੋਣ ਕਰਕੇ, ਜ਼ਨਾਨੀਆਂ ਵਾਲਾ ਕੁੱਝ ਰੜਕਿਆ ਹੀ ਨਹੀਂ ਸੀ। ਸਾਰੇ ਪਾਸੇ ਤੋਂ ਹੀ, ਗੁਦਗਦੀ ਗੋਲ-ਮੋਲ ਸੀ। ਇੱਕ ਦਿਨ ਉਸ ਦਾ ਪਤੀ ਮੋਗੇ ਤੋਂ ਬਾਹਰ ਗਿਆ ਹੋਇਆ ਸੀ। "ਨਸੀਬ" ਦੁਕਾਂਨ ਉਤੇ ਬੈਠੀ ਸੀ। ਅਜੇ ਦੁਕਾਨ ਖੋਲਣ ਦਾ ਸਮਾਂ ਨਹੀਂ ਹੋਇਆ ਸੀ। ਉਹ ਚੀਜ਼ਾਂ ਠੀਕ ਕਰਕੇ, ਰੱਖ ਰਹੀ ਸੀ। ਬਾਹਰ ਜ਼ੋਰ ਦੀ ਮੀਂਹ ਪੈਦਾ ਸੀ। ਮੈਂ ਇਕੱਲਾ ਹੀ ਦੁਕਾਂਨ ਉਤੇ ਆਇਆ ਸੀ।। ਕੰਮ ਛੱਡ ਕੇ, ਉਹ ਮੇਰੇ ਵੱਲ ਨਿਹਾਰ-ਨਿਹਾਰ ਕੇ ਦੇਖੀ ਜਾਂਦੀ ਸੀ। ਮੈਂ ਉਸ ਨੂੰ ਕਿਹਾ, " ਤੂੰ ਆਂਏ ਝਾਕਦੀ ਹੈ। ਜਿਵੇਂ ਬੁੜੀਆਂ ਬੰਦਿਆਂ ਵੱਲ ਝਾਕਦੀਆਂ ਹਨ। ਅੱਜ ਤੇਰੇ ਕੋਲੋ ਔਰਤਾਂ ਵਾਲੀ ਵਾਸ਼ਨਾਂ ਆਉਂਦੀ ਹੈ। " ਉਸ ਨੇ ਮੈਨੂੰ ਮਾਂ-ਭੈਣ ਦੀਆਂ ਗਾਲ਼ਾ ਜੀਭ ਮੱਲ-ਮੱਲ ਕੇ ਕੱਢੀਆਂ। ਨਾਲ ਹੀ ਕਿਹਾ, " ਕਿਧਰ ਦਾ ਮਰਦ ਆ ਗਿਆ। ਤੇਰੀ ਮਰਦਗੀ, ਤਾਂ ਮੈਨੂੰ ਕਿਸੇ ਪਾਸੇ ਨਹੀਂ ਦਿਸਦੀ। " ਮੈਂ ਚਾਰ ਗਾਲ਼ਾ ਕੱਢੀਆਂ। ਉਸ ਨੂੰ ਢਾਹ ਲਿਆ। ਮੈਂ ਉਸ ਦੇ ਘੁਸਨ ਮੁੱਕੇ ਵੀ ਲਾਏ। ਉਸ ਨੇ ਮੇਰਾ ਵਿਰੋਧ ਨਹੀਂ ਕੀਤਾ। ਮੈਂ ਜਦੋ "ਨਸੀਬ" ਦੇ ਸਰੀਰ ਨੂੰ ਛੂਹਦਾ ਸੀ। ਮੈਨੂੰ ਸੁਆਦ ਆਉਂਦਾ ਸੀ। ਪੂਰਾ ਚਿੱਟਾ ਦਿਨ ਚੜ੍ਹਿਆ ਹੋਇਆ ਸੀ। ਮੈਂ ਉਸ ਦੇ ਸਰੀਰ ਨੂੰ ਇੰਝ ਟੋਹਣ ਲੱਗ ਹੋਇਆ ਸੀ। ਜਿਵੇਂ ਹਨੇਰੇ ਵਿੱਚ ਸੂਈ ਗੁਆਚੀ ਲੱਭਦੀ ਹੈ। ਉਹ ਸੀਲ ਝੋਟੀ ਵਾਂਗ ਪਈ ਸੀ। ਉਸ ਨੇ ਮੈਨੂੰ ਇੰਨੀ ਜ਼ੋਰ ਦੀ ਜੱਫ਼ੀ ਮਾਰ ਲਈ। ਉਸ ਦੀ ਟੋਪੀ ਲਹਿ ਗਈ। ਲੰਬੇ ਵਾਲ ਖੁੱਲ ਗਏ। ਉਹ ਮੇਰੇ ਤੋਂ ਤਿੰਨ ਗੁਣਾਂ ਮੋਟੀ ਸੀ। ਜਿਉਂ ਹੀ ਉਸ ਨੇ, ਮੈਨੂੰ ਜੱਫ਼ੀ ਮਾਰੀ, ਉਦੋਂ ਮੈਨੂੰ "ਨਸੀਬ" ਦੇ ਅੰਗ ਖੂਬੇ, ਮੇਰੇ ਦਿਮਾਗ ਨੂੰ ਇਸ਼ਕ ਚੜ੍ਹ ਗਿਆ। ਮੇਰੇ ਤੋਂ ਭਾਵੇਂ, ਦੂਗਣੀ ਉਮਰ ਦੀ ਸੀ। ਮੇਰੇ ਦਿਮਾਗ ਨੂੰ ਉਸ ਦੇ ਅੰਗਾਂ ਦਾ ਨਸ਼ਾ ਚੜ੍ਹ ਗਿਆ ਸੀ। ਉਸ ਨੇ ਮੈਨੂੰ ਬੇਹੋਸ਼ ਕਰ ਦਿੱਤਾ। ਮੈਂ ਉਸ ਵਿੱਚ ਖੋ ਗਿਆ।

ਦੂਜੇ ਦਿਨ ਮੈਂ ਸੋਚ ਰਿਹਾ ਸੀ। ਐਸੀ ਔਰਤ ਵੀ ਕਿਸੇ ਨੌਜਾਵਨ ਨੂੰ ਆਪਦੇ ਇਸ਼ਕ ਵਿੱਚ, ਪਾਗਲ ਕਰ ਸਕਦੀ ਹੈ। ਪਿਆਰ ਕਰਨ ਲਈ, ਕਿਸੇ ਵੀ ਉਮਰ ਦੇ ਮਰਦ ਨੂੰ ਕਬੂਲ ਕਰ ਸਕਦੀ ਹੈ। ਉਸ ਦਾ ਪਤੀ, ਤਾ ਦੁਕਾਂਨ ਉਤੇ ਹੀ ਰਹਿੰਦਾ ਸੀ। ਬੱਚੇ ਕਦੇ-ਕਦੇ ਖਲੜ ਪਾਉਂਦੇ ਸੀ। ਉਨਾਂ ਲਈ ਮੈਂ ਜੇਬ ਵਿੱਚ ਗੋਲੀਆਂ ਰੱਖਦਾ ਸੀ। ਜੋ ਉਨਾਂ ਦੀ ਦੁਕਾਂਨ ਤੋਂ ਚੱਕ ਲਿਉਦਾ ਸੀ। ਦਿਨ ਬਹੁਤ ਸੋਹਣੇ ਗੁਜ਼ਰ ਰਹੇ ਸਨ। ਜੋ ਕੰਮ ਮੈਂ ਮੋਗੇ ਗਿਆ ਸੀ। ਉਹ ਹੋ ਗਿਆ ਸੀ। ਜੇ ਕਿਤੇ ਲਾਂਭੇ ਜਾ ਕੇ, ਦਾਲ ਰੋਟੀ ਚੰਗੀ ਖਾਂਣੀ ਹੈ। ਬਿਸਤਰਾਂ ਗਰਮ ਰੱਖਣਾਂ ਹੈ। ਘਰ ਦੀ ਔਰਤ ਜੈਸੀ ਵੀ ਹੋਵੇ। ਉਸ ਨਾਲ ਯਾਰੀ ਲਾ ਕੇ ਰੱਖੇ। ਅੱਗਲੀ ਦਾਲ ਵਿੱਚ ਘਿਉ ਵੀ ਚੰਗਾ ਪਾਉਂਦੀ ਹੈ। ਦੁੱਧ ਵੀ ਪਿਉਂਦੀ ਹੈ। ਜੇ ਕੋਈ ਸਿਆਣਾਂ ਬੰਦਾ ਹੋਊ। ਮੇਰੇ ਵਰਗੇ ਨੂੰ ਘਰ ਨਾਂ ਵੜਨ ਦੇਊ। ਪਰ ਦੁਨੀਆਂ ਉਤੇ, ਮੇਰੇ ਤੋਂ ਕੋਈ, ਔਰਤ-ਮਰਦ ਸਿਆਣਾ ਨਹੀਂ ਹੈ। ਔਰਤ ਨੂੰ, ਮੈਂ ਚੁੱਟਕੀ ਮਾਰਨ, ਜਿੰਨੇ ਸਮੇਂ ਵਿੱਚ ਬੇਵਕੂਫ਼ ਬੱਣਾਂ ਕੇ, ਆਪਦੇ ਇਸ਼ਕ ਵਿੱਚ ਪਾਗਲ ਕਰ ਦਿੰਦਾਂ ਹਾਂ। ਅੱਗਲੀ ਸਮਝਦੀ ਹੈ। ਉਹੀ ਹੀਰ, ਮੈਨੂੰ ਮਸਾਂ ਲੱਭ ਹੈ। ਐਸੀਆਂ ਉਸ ਵਰਗੀਆਂ ਮੇਰੀ ਮੁੱਠੀ ਵਿੱਚ ਹੋਰ ਬਥੇਰੀਆਂ ਹਨ। ਕਿਸੇ ਵੀ ਔਰਤ ਨੂੰ ਮੈਂ ਆਪਦੇ ਨਾਲ ਪਿਆਰ ਕਰਨ ਲਾ ਸਕਦਾਂ ਹਾਂ। "ਨਸੀਬ" ਅੱਜ ਕੱਲ ਵੀ, ਫੇਸਬੁੱਕ ਤੇ ਸਕਾਇਪ ਉਤੇ ਆਂਉਂਦੀ ਹੈ। ਧੰਨ-ਧੰਨ ਕਰ ਦਿੰਦੀ ਹੈ। ਉਸ ਵਿਚੋਂ ਮਰਦ ਤੇ ਔਰਤ ਦੋਨਾਂ ਦਾ ਦਰਸ਼ਨ ਹੋ ਜਾਂਦਾ ਹੈ। ਉਸ ਨੂੰ ਸਰੀਰ ਦੀ ਹੱਟੀ ਚੱਲਾਉਣ ਦਾ, ਐਨਾਂ ਤਜ਼ਰਬਾ ਹੈ। ਹੱਟੀ ਵਾਲੀ ਨੇ ਹੀ ਮੇਰਾ ਜੀਅ ਹੁਣ ਤੱਕ, ਲੁਆ ਕੇ ਰੱਖਿਆ ਹੋਇਆ ਹੈ। "ਨਸੀਬ" ਕੋਲ ਜਾਣ ਨੂੰ ਅੱਜ ਵੀ ਜੀਅ ਮਚਲਦਾ ਹੈ। "ਨਸੀਬ" ਦੀ ਰੀਸ ਕਨੇਡਾ, ਅਮਰੀਕਾ ਵਾਲੀਆਂ ਵੀ ਨਹੀਂ ਕਰ ਸਕਦੀਆਂ। ਇੰਨਾਂ ਕਨੇਡਾ, ਅਮਰੀਕਾ ਵਾਲੀਆਂ ਦੀ ਸੁਰਤ, ਮੰਜ਼ੇ ਉਤੇ ਪੈ ਕੇ ਵੀ, ਨੌਕਰੀ ਵਿੱਚ ਹੁੰਦੀ ਹੈ। ਬਿੱਲ ਬੱਤੀਆਂ ਦੀਆਂ ਹੀ ਗੱਲਾਂ ਕਰੀ ਜਾਂਦੀਆਂ ਹਨ।

ਰੱਬ ਦਾ ਰੂਪ ਪਾਠਕ ਦੋਸਤੋ, ਸਬ ਦਾ ਬਹੁਤ ਧੰਨਵਾਦ ਹੈ। ਜੋ ਸ਼ਾਂਤ ਸਾਗਰ ਦੀ ਤਰਾਂ ਸ਼ਾਤ ਹੋ। ਸਮਝ ਨਹੀਂ ਲੱਗਦੀ ਕਿਵੇਂ ਸ਼ੁਕਰੀਆਂ ਕਰਾਂ? ਮੈਨੂੰ ਲੱਗਦਾ ਹੈ, ਤੁਹਾਡੇ ਲਈ ਹੋਰ ਲਿਖਾਂ। ਰਚਨਾਵਾਂ ਨੂੰ ਤੁਹਾਡੇ ਚਰਨਾਂ ਵਿੱਚ ਭੇਟ ਕਰਾਂ।


Comments

Popular Posts