ਰੱਬੀ ਬਾਣੀ ਬਿਚਾਰਨ ਵਾਲਿਆਂ ਵਿੱਚ ਵੀ, ਰੱਬੀ ਗੁਣ ਆ ਜਾਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
30/05/2013. 285
ਪ੍ਰਮਾਤਮਾਂ ਦੇ ਕੰਮ ਦੇਖ ਬਹੁਤ ਹੈਰਾਨੀ ਹੁੰਦੀ ਹੈ। ਮਨ ਨੂੰ ਚੰਬਾ ਲੱਗਾ ਜਾਂਦਾ ਹੈ। ਐਸੇ ਚੱਮਤਕਾਰ ਹੁੰਦੇ ਹਨ,ਮਨ ਦੰਗ ਰਹਿ ਜਾਂਦਾ ਹੈ। ਜਿੰਨਾਂ ਨੇ, ਰੱਬ ਨੂੰ ਜਾਂਣ ਲਿਆ ਹੈ। ਉਹ ਅੰਨਦ ਹੋ ਗਏ ਹਨ। ਰੱਬ ਦੇ ਪਿਆਰ ਵਿੱਚ ਜਿਹੜੇ ਬੰਦੇ ਰਚੇ ਰਹਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਬਿਚਾਰਨ ਨਾਲ, ਸਾਰੇ ਪਦਾਰਥ ਮਿਲਦੇ ਹ...ਨ। ਰੱਬੀ ਬਾਣੀ ਬਿਚਾਰਨ ਵਾਲਿਆਂਵਿੱਚ ਵੀ, ਰੱਬੀ ਗੁਣ ਆ ਜਾਂਦੇ ਹਨ। ਉਹ ਹੋਰਾਂ ਦੇ ਦਰਦ ਮਿੱਟਾ ਦਿੰਦੇ ਹਨ। ਉਨਾਂ ਭਗਤਾਂ ਦੇ ਨਾਲ ਰਲ ਕੇ, ਦੁਨੀਆਂ ਵੀ ਤਰ ਜਾਂਦੀ ਹੈ। ਇਹੋ ਜਿਹਾ ਭਗਤ ਬਹੁਤ ਚੰਗੇ ਕਰਮਾਂ ਵਾਲਾ ਹੁੰਦਾ ਹੈ। ਜਿਸ ਬੰਦੇ ਦਾ ਰੱਬ ਪ੍ਰਭੂ ਨਾਲ, ਧਿਆਨ ਜੁੜ ਕੇ, ਪਿਆਰ ਬੱਣਦਾ ਹੈ। ਜੋ ਰੱਬੀ ਬਾਣੀ ਦੀ ਪ੍ਰਸੰਸਾ ਦੇ ਸੋਹਲੇ ਗਾਉਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਹਰ ਮੁਰਾਦ ਪਾ ਲੈਂਦਾ ਹੈ।
ਰੱਬ ਦੁਨੀਆਂ ਦੇ ਬੱਣਨ ਵੇਲੇ ਦਾ ਸ਼ੁਰੂ ਤੋਂ ਹੈ। ਜੁਗਾਂ-ਜੁਗਾਂ ਤੋਂ ਪਵਿੱਤਰ, ਸੱਚਾ ਪ੍ਰਭੂ ਹਾਜ਼ਰ-ਨਾਜ਼ਰ ਮੌਜ਼ੂਦ ਹੈ। ਸਤਿਗੁਰ ਨਾਨਕ ਪ੍ਰਭੂ ਜੀ ਹੁਣ ਵੀ ਅਟੱਲ ਹਾਜ਼ਰ ਹੈ। ਅੱਗੇ ਨੂੰ ਵੀ ਆਉਣ ਵਾਲੇ ਸਮੇਂ ਵਿੱਚ, ਪਵਿੱਤਰ, ਸੱਚਾ ਪ੍ਰਮਾਤਮਾਂ ਹਾਜ਼ਰ-ਨਾਜ਼ਰ ਮੌਜ਼ੂਦ ਰਹੇਗਾ। ਰੱਬ ਦੁਨੀਆਂ ਬੱਣਾਉਣ ਪਾਲਣ ਵਾਲਾ, ਸਦਾ ਲਈ, ਲੰਘੇ ਗਏ ਸਮੇਂ, ਹੁਣ ਤੇ ਆਉਣ ਵਾਲੇ ਸਮੇਂ ਵਿੱਚ ਅਮਰ ਹੈ। ਪਵਿੱਤਰ, ਸੱਚੇ, ਭਗਵਾਨ ਜੀ ਦੇ ਪੈਰ, ਛੂਹਣ ਜੋਗ ਹਨ। ਰੱਬ ਜੀ ਸਦਾ ਰਹਿੱਣ ਵਾਲੇ ਅਮਰ ਹਨ। ਅਮਰ. ਪਵਿੱਤਰ, ਸੱਚੇ ਪ੍ਰਭੂ ਜੀ ਦੇ ਦਰਸ਼ਨ ਕਰਕੇ, ਭਵਜਲ ਤਰ ਜਾਂਦੇ ਹਨ। ਅਮਰ, ਪਵਿੱਤਰ, ਸੱਚੇ ਪ੍ਰਭੂ ਜੀ ਨੂੰ ਯਾਦ ਕਰਨ ਵਾਲੇ, ਪਵਿੱਤਰ, ਸੱਚੇ ਪ੍ਰਭੂ ਵਰਗੇ ਹੋ ਜਾਂਦੇ ਹਨ। ਰੱਬ ਜੀ ਤੇ ਦੁਨੀਆਂ ਵੀ ਪਵਿੱਤਰ, ਸੱਚੇ ਹਨ। ਰੱਬ ਆਪ ਹੀ ਗੁਣਾ ਵਾਲਾ ਹੈ। ਆਪ ਹੀ ਗੁਣ ਦੇ ਕੇ ਫ਼ੈਇਦਾ ਵੀ ਕਰਦਾ ਹੈ। ਪ੍ਰਭੂ ਜੀ ਤੇ ਪ੍ਰਮਾਤਮਾਂ ਨੂੰ ਯਾਦ ਕਰਨ ਵਾਲਾ, ਸਦਾ ਲਈ ਅਮਰ ਪਵਿੱਤਰ ਸੱਚਾ ਹੈ। ਪ੍ਰਭੂ ਜੀ ਦੇ ਨਾਂਮ ਰੱਬੀ ਬਾਣੀ ਨੂੰ ਜੋ ਸੁਣਦਾ ਹੈ। ਉਹ ਵੀ ਅਮਰ ਪਵਿੱਤਰ ਸੱਚਾ ਹੈ। ਪ੍ਰਮਾਤਮਾਂ ਨੂੰ ਸਮਝਣ ਵਾਲੇ, ਸਾਰੇ ਪਵਿੱਤਰ ਸੱਚਾ ਹਨ। ਸਤਿਗੁਰ ਨਾਨਕ ਪ੍ਰਭੂ ਜੀ ਅਮਰ ਪਵਿੱਤਰ ਸੱਚਾ, ਸੂਚਾ ਹੈ।
ਅਮਰ ਪਵਿੱਤਰ ਸੱਚੇ ਪ੍ਰਭੂ ਜੀ ਨੂੰ ਜਿਸ ਨੇ ਮਨ ਵਿੱਚ ਮਹਿਸੂਸ ਕਰਕੇ ਯਾਦ ਕੀਤਾ ਹੈ। ਉਸ ਬੰਦੇ ਨੇ ਦੁਨੀਆਂ ਨੂੰ ਬੱਣਾਉਣ, ਪਾਲਣ, ਦੁਨੀਆਂ ਚਲਾਉਣ ਵਾਲੇ ਭਗਵਾਨ ਨੂੰ ਭਾਲ ਲਿਆ ਹੈ। ਉਸ ਬੰਦੇ ਦੇ ਮਨ ਨੂੰ, ਸਰੀਰ ਵਿੱਚ ਤੇ ਸਬ ਪਾਸੇ, ਰੱਬ ਦੇ ਹਾਜ਼ਰ ਹੋਣ ਦਾ ਜ਼ਕੀਨ ਹੋ ਜਾਂਦਾ ਹੈ। ਉਸ ਦੇ ਹਿਰਦੇ ਵਿੱਚ, ਸੱਚਾ ਪ੍ਰਭੂ ਆਪ ਹਾਜ਼ਰ ਰਹਿ ਕੇ, ਅੱਕਲ ਦਿੰਦਾ ਹੈ। ਰੱਬ ਮੰਨਾਉਣ ਵਾਲਾ, ਡਰ ਤੇ ਪਰੇ ਹੋ ਕੇ ਨਿਡਰ ਹੋ ਕੇ ਜਿਉਂਦਾ ਹੈ। ਜਿਵੇਂ ਇੱਕ ਵਸਤੂ ਵਿੱਚ ਦੂਜੀ ਵਸਤ ਰਲ ਜਾਂਦੀ ਹੈ। ਉਵੇਂ ਹੀ ਰੱਬ ਆਪਦੀ ਬੱਣਾਈ ਦੁਨੀਆ ਤੇ ਭਗਤਾਂ ਤੋਂ ਵੱਖ ਨਹੀਂ ਹੈ। ਇਸ ਗੱਲ ਨੂੰ ਕੋਈ ਵਿਰਲਾ ਹੀ ਜਾਂਣਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨਾਲ ਮਿਲ ਕੇ ਇੱਕ ਹੋ ਜਾਂਦੇ ਹਨ।
ਰੱਬ ਨੂੰ ਪਿਆਰ ਕਰਨ ਵਾਲਾ ਭਗਤ, ਭਾਣਾਂ ਮੰਨਦਾ ਹੈ। ਰੱਬ ਨੂੰ ਮੰਨਦਾ, ਯਾਦ ਕਰਦਾ ਪੂਜਦਾ ਹੈ। ਰੱਬ ਨੂੰ ਪਿਆਰ ਕਰਨ ਵਾਲਾ ਭਗਤ, ਪੱਕੇ ਇਰਾਦੇ ਨਾਲ ਰੱਬ ਤੇ ਜ਼ਕੀਨ ਕਰਦਾ ਹੈ। ਰੱਬ ਦਾ ਭਗਤ, ਦਾ ਜੀਵਨ ਪਵਿੱਤਰ, ਸੱਚਾ ਹੁੰਦਾ ਹੈ। ਰੱਬ ਨੂੰ ਆਪਦੇ, ਆਪਦੇ ਕੋਲ ਹਾਜ਼ਰ ਮੰਨਦਾ ਹੈ। ਰੱਬ ਦਾ ਭਗਤ, ਰੱਬ ਨਾਂਮ ਵਿੱਚ ਰੱਚਿਆ ਹੋਇਆ, ਮਸਤ ਰਹਿੰਦਾ ਹੈ। ਰੱਬ ਆਪਦੇ ਭਗਤ, ਚਾਕਰਾਂ ਨੂੰ ਆਪ ਸੰਭਾਲਦਾ, ਪਾਲਦਾ ਹੈ। ਰੱਬ ਆਪ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਇੱਜ਼ਤ ਰੱਖਦਾ ਹੈ। ਰੱਬ ਦਾ ਪਿਆਰਾ ਭਗਤ, ਉਹੀ ਬੱਣ ਸਕਦਾ ਹੈ। ਜਿਸ ਉਤੇ ਰੱਬ ਮੇਹਰਬਾਨ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਾਹ ਨਾਲ, ਪਿਆਰਾ ਭਗਤ ਯਾਦ ਕਰਦਾ ਹੈ।
ਰੱਬ ਪਿਆਰੇ ਭਗਤਾਂ ਦੀ ਲਾਜ਼ ਰੱਖਦਾ ਹੈ। ਰੱਬ ਆਪਣੇ, ਚਾਕਰਾਂ ਨੂੰ ਬਹੁਤ ਮੁਸ਼ਕਲ ਕੰਮਾਂ, ਪਾਪਾਂ, ਮਾੜੇ ਵਿਕਾਂਰਾਂ ਵਿੱਚੋਂ ਬਚਾ ਲੈਂਦਾ ਹੈ। ਰੱਬ ਪਿਆਰੇ ਭਗਤਾਂ ਦੀ ਹਰ ਗੱਲ ਮੰਨਦਾ ਹੈ। ਰੱਬ ਭਗਤਾਂ ਦੀ ਇਸ ਦੁਨੀਆਂ ਵਿੱਚ ਤੇ ਦਰਗਾਹ ਪ੍ਰਸੰਸਾ ਕਰਵਾ ਦਿੰਦਾ ਹੈ। ਰੱਬ ਪਿਆਰੇ ਭਗਤਾਂ ਨੂੰ ਆਪ ਹੀ ਚੇਤੇ ਆਉਂਦਾ ਹੈ। ਰੱਬ ਆਪਦੇ ਭਗਤਾਂ ਦੀ, ਆਪ ਇੱਜ਼ਤ ਰੱਖਦਾ ਹੈ। ਰੱਬ ਨੂੰ ਪਿਆਰ ਕਰਨ ਵਾਲਿਆ, ਬੰਦਿਆਂ, ਭਗਤਾਂ ਦੀ, ਅੱਕਲ, ਗਿਆਨ, ਗੁਣਾ ਬਾਰੇ ਅੰਨਦਾਜ਼ਾ ਨਹੀਂ ਲੱਗਾ ਸਕਦੇ। ਬੇਹਿਸਾਬ ਸ਼ਕਤੀਆਂ ਆ ਜਾਂਦੀਆਂ ਹਨ। ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ, ਦੀ ਬਰਾਬਰੌ ਕੋਈ ਹੋਰ ਨਹੀਂ ਕਰ ਸਕਦਾ। ਰੱਬ ਦਾ ਪਿਆਰਾ ਭਗਤਾਂ, ਸਬ ਤੋਂ ਪਵਿੱਤਰ, ਸਾਰਿਆਂ ਤੋਂ ਊਚਾ ਸਿਖ਼ਰ ਦਾ ਦਰਜਾ ਪਾ ਲੈਂਦਾ ਹੈ। ਜਿਸ ਬੰਦੇ ਨੂੰ ਰੱਬ ਨੇ, ਆਪਦੀ ਭਗਤੀ ਕਰਨ ਲਾ ਲਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਐਸਾ ਭਗਤੀ ਕਰਨ ਵਾਲਾ, ਪੂਰੇ ਜਗਤ ਵਿੱਚ ਜ਼ਾਹਰ ਹੋ ਜਾਂਦਾ ਹੈ।

Comments

Popular Posts