ਲੋਕੀ ਵੀ ਚੰਗੇ ਲੱਗਣ ਲੱਗ ਗਏ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ


ਹੈਨੀ ਸ਼ਬਦ ਸੁੰਦਰ ਆਈ ਲਵ-ਯੂ ਵਰਗੇ।

ਤੂੰ ਜਿਸ ਦਿਨ ਕਹੇ ਸਾਡਾ ਦਿਲ ਮੋਹ ਲੈ ਗਿਆ।

ਸਾਡੇ ਦਿਲ ਵਿੱਚ ਉਦਣ ਦੇ ਭੁਚਾਲ ਆ ਗਿਆ।

ਲੱਗਣ ਨਾ ਧਰਤੀ ਤੇ ਪੈਰ ਉੱਡਣ ਲੱਗ ਗਏ।

ਅਸੀਂ ਤੇਰੇ ਤਾਂ ਉੱਤੇ ਡੋਰੇ ਸਿੱਟ ਕੇ ਬੈਠ ਗਏ।

ਹਾਏਉ ਰੱਬਾ ਤੇਰੇ ਉੱਤੇ ਸਾਡੇ ਭਰੋਸੇ ਬੱਣਗੇ।

ਤੇਰੇ ਕਰਕੇ ਲੋਕੀ ਵੀ ਚੰਗੇ ਲੱਗਣ ਲੱਗ ਗਏ।

ਤੇਰੇ ਬੁੱਲ੍ਹ ਮਿਚੇ ਹੋਏ ਵੀ ਬਹੁਤ ਗੱਲਾਂ ਕਰਦੇ।

ਜਦੋਂ ਅੱਖ ਦੇ ਇਸ਼ਾਰੇ ਸਤਵਿੰਦਰ ਉੱਤੇ ਕੱਸਦੇ।

ਸੱਤੀ ਦੀ ਸੱਚੀ-ਮੁੱਚੀ ਤੁਸੀਂ ਜਿੰਦ-ਜਾਨ ਕੱਢਦੇ।

ਜਦੋਂ ਜ਼ਰਾ ਕੁ ਤੁਸੀਂ ਸਾਡੇ ਨਾਲ ਮੱਲੋ-ਮੱਲੀ ਹੱਸਦੇ।

ਲੱਗਦਾ ਹੈਨੀ ਕੋਈ ਦੁਨੀਆਂ ‘ਤੇ ਸੁਖੀ ਸਾਡੇ ਵਰਗੇ।

 

 ਲੋਕੀ ਹੈਨੀ ਸੁਨੱਖੇ ਤੇਰੇ ਜਿਤਨੇ

-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਤੇਰੇ ਮੇਰੇ ਵਿੱਚ ਫ਼ਾਸਲੇ ਨੇ ਇਤਨੇ, ਸੱਤ ਸਮੁੰਦਰਾਂ ਦੇ ਨੇ ਘੇਰੇ ਜਿਤਨੇ।

ਤੂੰ ਸਬ ਤੋਂ ਪਿਆਰਾ ਭਾਵੇਂ ਲੋਕ ਇਤਨੇ, ਹੈਨੀ ਸੋਹਣੇ ਸਾਰੇ ਤੇਰੇ ਜਿਤਨੇ।

ਤੇਰੇ ਆਪਣੇ ਹੈਗੇ ਪਿਆਰੇ ਭਾਵੇਂ ਇਤਨੇ, ਉਹ ਹੈਨੀ ਪਿਆਰੇ ਤੇਰੇ ਜਿਤਨੇ।

ਸਤਵਿੰਦਰ ਦੁਆਲੇ ਭਾਵੇਂ ਲੋਕ ਇਤਨੇ, ਹੈਨੀ ਹੈਂਡਸਮ ਸੱਤੀ ਕੇ ਯਾਰ ਜਿਤਨੇ।

 ਜ਼ਰਾ ਹੋਂਠੋਂ ਸੇ ਕਹਿ ਦੇ ਹਮ ਹੋਗੇ ਅਪਨੇ, ਕਰ ਦੇਗੇ ਹਮ ਪੂਰੇ ਤੇਰੇ ਮੇਰੇ ਸਪਨੇ।

 ਜ਼ਰਾ ਬਤਾ ਹੀ ਦੀਜ਼ੀਏ ਸਪਨੇ ਅਪਨੇ, ਆਪ ਤੋਂ ਅਬ ਲਗਨੇ ਲਗੇ ਮੇਰੇ ਅਪਨੇ।

 ਬਤਾਈਏ ਕਿਆ ਹੈ ਇਰਾਦੇ ਆਪ ਕੇ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

satwinder_7@hotmail.com

 ਆਪ ਕੇ ਚਿਹਰੇ ਪੇ ਮੇਰਾ ਮਨ ਆ ਗਿਆ। ਭੋਲਾ-ਭਾਲਾ ਚਿਹਰਾ ਹਮੇ ਭਾ ਗਿਆ।

 ਆਪ ਨੇ ਦੇਖਾਂ ਹਮੇ ਤ੍ਰਿਸ਼ੀ ਨਜ਼ਰ ਸੇ, ਕਿਆ ਬਤਾਏ ਮੇਰਾ ਮਨ ਤੋ ਘਬਰਾ ਗਿਆ।

 ਪਹਿਲੀ ਨਜ਼ਰ ਹਮ ਤੋ ਹੋ ਗਏ ਆਪ ਕੇ। ਆਪ ਕੀ ਆਂਖੋਂ ਮੇ ਮੇਰਾ ਦਿਲ ਖੋ ਗਿਆ।

 ਦੇਖੇ ਖੂਬਸੂਰਤ ਜਲਬੇ ਹੈ ਆਪ ਕੇ। ਤਬੀ ਤੋ ਬਾਹਰ ਜਾਨੇ ਕਾ ਰਸਤਾ ਖੋ ਗਿਆ।

 ਮਨ ਕਰਤਾ ਸਤਵਿੰਦਰ ਹੋ ਜਾਏ ਆਪ ਕੇ। ਦਿਲ ਡਰਤਾ ਅਗਰ ਜੁਆਬ ਆ ਗਿਆ।

 ਦੇਖ ਹਮ ਤੋ ਹੋ ਗਏ ਦੀਵਾਨੇ ਆਪ ਕੇ। ਸੱਤੀ ਬਿਤਾਈਏ ਕਿਆ ਹੈ ਇਰਾਦੇ ਆਪ ਕੇ।

ਦੂਜੇ ਦੀਆਂ ਧੀ ਹੀਰ ਸਾਹਿਬਾ ਲੱਗਦੀ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

satwinder_7@hotmail.com

ਦੂਜੇ ਦੀਆਂ ਧੀ ਨੂੰ ਹੀਰ ਸਾਹਿਬਾ ਕਹਿੰਦੇ ਨੇ।

ਸਾਹਿਬਾ, ਸੱਸੀ ਦੇ ਕਿੱਸੇ ਚੰਗੇ ਲੱਗਦੇ ਨੇ।

ਹੇਕਾਂ ਲਾ ਕੇ, ਗੀਤਾਂ ਦੇ ਸੋਹਲੇ ਗਾਉਂਦੇ ਨੇ।

ਬੇਗਾਨੀਆਂ ਔਰਤਾਂ ਦੀਆਂ ਸਿਫ਼ਤਾਂ ਗਾਉਂਦੇ ਨੇ।

ਧੋਣ, ਅੱਖਾਂ, ਲੱਕ ਦਾ ਸਾਈਜ਼ ਬਿਤਾਉਂਦੇ ਨੇ।

ਬੇਗਾਨੀ ਧੀ ਦੀ ਚਾਲ ਖ਼ੂਬ ਸੂਰਤ ਕਹਿੰਦੇ ਨੇ।

ਆਪਣੀ ਧੀ ਤਾਂਹੀਂ ਤਾਂ ਕੁੱਖਾਂ ਵਿੱਚ ਮਰਾਉਂਦੇ ਨੇ।

ਬਹੁਤੇ ਧੀਆਂ ਉੱਤੇ ਬੜਾ ਜ਼ੁਲਮ ਕਰਾਉਂਦੇ ਨੇ।

ਧੀ ਬਾਹਰ ਨਿਕਲਣ ‘ਤੇ ਪਬੰਧੀ ਲਗਾਉਂਦੇ ਨੇ।

ਸੱਤੀ ਜਿਉਂਦੀਆਂ ਧੀਆਂ ਕੂੜੇ ਵਿੱਚ ਸੁਟਾਉਂਦੇ ਨੇ।

ਲੋਕੀ ਔਰਤ ‘ਤੇ ਹੁੰਦੇ ਅੱਤਿਆਚਾਰ ਲਿਖਾਉਂਦੇ ਨੇ।

ਸਤਵਿੰਦਰ ਅੱਗ ਲਾ, ਗੋਲ਼ੀ ਮਾਰ ਕੇ ਫ਼ੂਕ ਦਿੰਦੇ ਨੇ। 

ਪੂਰੀ ਦੁਨੀਆਂ ਵਿੱਚੋਂ ਤੂੰ ਹੀ ਦਿਸਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਜਦੋਂ ਹੱਸ ਕੇ ਮੇਰੇ ਮੂਹਰੇ ਸ਼ਰਮਾਉਂਦਾ। ਮੇਰੀ ਹਰ ਗੱਲ ਵਿੱਚ ਤੂੰ ਤਾਂ ਹਾਮੀ ਭਰਦਾ।

ਦਿਲ ਰੁੱਗ ਭਰ ਕੇ ਹੈ ਤੂੰ ਮੇਰਾ ਕੱਢ ਲੈਂਦਾ। ਹਾਜੀ-ਹਾਜੀ ਕਹਿਕੇ ਹੁੰਗਾਰਾ ਭਰਦਾ।

ਕਹਿਣ ਤੋਂ ਪਹਿਲਾਂ ਦਿਲ ਦੀ ਤੂੰ ਬੁੱਝਦਾ। ਜਾਨੋਂ ਪਿਆਰੀਏ ਤੈਨੂੰ ਪਿਆਰ ਕਰਦਾ।

ਮੇਰੇ ਦਿਲ ਦੀ ਤੂੰ ਤਾਂ ਧੜਕਣ ਬਣਦਾ। ਸੱਤੀ ਹਾਰਟ-ਬੀਟ ਨੂੰ ਤੇਜ਼ ਹੋਰ ਕਰਦਾ।

ਦਿਲ ਕੱਢਦਾ ਅੱਖਾਂ ਤੋਂ ਪਰੇ ਹਟਦਾ। ਤੈਨੂੰ ਮੂਹਰੇ ਰੱਖਣ ਨੂੰ ਮੇਰਾ ਦਿਲ ਕਰਦਾ।

ਦਿਲ ਤੱਕ-ਤੱਕ ਕੇ ਤੈਨੂੰ ਨਹੀਂ ਰੱਜਦਾ। ਸਾਰੀ ਦੁਨੀਆਂ ਤੋਂ ਤੂੰ ਪਿਆਰਾ ਲੱਗਦਾ।

ਉਦੋਂ ਪੂਰਾ ਪੁੰਨਿਆਂ ਦਾ ਚੰਦ ਚੜ੍ਹਦਾ। ਜਦੋਂ ਤੂੰ ਤਾਂ ਆ ਕੇ ਸਾਡੇ ਮੂਹਰੇ ਖੜ੍ਹਦਾ।

ਪੂਰੀ ਦੁਨੀਆਂ ਵਿੱਚੋਂ ਤੂੰ ਹੀ ਦਿਸਦਾ। ਜਿਹਦਾ ਨਾਮ ਦਿਲ ਕਿਸੇ ਨੂੰ ਨੀ ਦੱਸਦਾ।

 

Comments

Popular Posts