ਭਾਗ 27 ਸਾਂਝੇ ਪਰਿਵਾਰਾਂ ਵਿੱਚ ਲੜਾਈਆਂ ਝਗੜੇ ਬਹੁਤ ਹੁੰਦੇ
ਹਨ ਆਪਣੀ ਪੂੰਜੀ ਸਹੀ ਥਾਂ ਲਾਈਏ
ਰੱਬ ਜਾਣੇ ਹੁਣ ਕਿਉਂ ਮਾਪੇ ਤੇ ਨੌਜਵਾਨ ਬੱਚੇ ਇੱਕ ਸਾਥ ਨਹੀਂ ਰਹਿ ਸਕਦੇ? ਕਹਿਰੇ ਪਰਿਵਾਰ ਦਾ ਫ਼ੈਸ਼ਨ ਹੋ ਗਿਆ ਹੈ। ਸਾਂਝੇ ਪਰਿਵਾਰਾਂ ਵਿੱਚ ਲੜਾਈਆਂ ਝਗੜੇ
ਬਹੁਤ ਹੁੰਦੇ ਹਨ। ਅਸੀਂ ਇੱਕ ਦੂਜੇ ਵਿੱਚ ਦਖ਼ਲ ਅੰਦਾਜ਼ੀ ਬਹੁਤ ਕਰਦੇ ਹਾਂ। ਆਪਣੀਆਂ ਜ਼ੁੰਮੇਵਾਰੀਆਂ
ਨਹੀਂ ਸਮਝਦੇ। ਅੱਜ ਕਲ ਤਾਂ ਪਤੀ-ਪਤਨੀ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਨਾ ਚਹੁੰਦੇ। ਜੋ ਬਰਦਾਸਤ
ਕਰ ਸਕਦੇ ਹਨ। ਉਨ੍ਹਾਂ ਵਿੱਚ ਇੱਕ ਜਾਣਾ ਬਿਲਕੁਲ ਥੱਲੇ ਲੱਗ ਕੇ ਜਿਉਂਦਾ ਹੈ। ਹਰ ਤੱਤੀ ਠੰਢੀ ਗੱਲ
ਸਹਿੰਦਾ ਹੈ। ਬੱਚੇ ਵੀ ਮਾਪਿਆਂ ਨੂੰ ਲੜਦੇ ਝਗੜਦੇ, ਮਾਰ ਕੁੱਟ
ਕਰਦੇ ਦੇਖ ਕੇ, ਉਵੇਂ
ਕਰਦੇ ਹਨ। ਪਰਿਵਾਰ ਟੁੱਟ ਰਹੇ ਹਨ। ਕੀ ਦੁਨੀਆ ਨੇ ਇਹ ਤਰੱਕੀ ਕੀਤੀ ਹੈ? ਬਹੁਤੇ ਨੌਜਵਾਨ ਵਿਆਹ ਇਸੇ ਲਈ ਨਹੀਂ ਕਰਾਉਂਦੇ। ਜੇ ਮਾਪਿਆਂ, ਧੀਆਂ, ਪੁੱਤਰਾਂ,
ਨੂੰਹਾਂ, ਜਮਾਈਆਂ, ਸੱਸ, ਸੁਰੇ ਤੇ ਹੋਰ ਰਿਸ਼ਤੇਦਾਰਾਂ ਵਿੱਚ ਲੜਾਈਆਂ ਹੀ ਕਰਨੀਆਂ ਹਨ। ਵਿਆਹ ਨਹੀਂ
ਕਰਾਉਣਾ। ਕੀ ਘਰ ਦੀ ਲੜਾਈ ਮੁਕਾਉਣ ਦਾ ਇੱਕੋ ਤਰੀਕਾ ਹੈ?
ਪਰਿਵਾਰ
ਤੋਂ ਅਲੱਗ ਹੋ ਜਾਵੋ। ਆਪਣਿਆਂ ਤੋਂ ਅਲੱਗ ਹੋ ਕੇ ਹੋਰਾਂ ਲੋਕਾਂ ਨਾਲ ਜੁੜ ਜਾਵੋ। ਪਰਾਏ ਲੋਕਾਂ
ਨੂੰ ਭਾਵੇਂ ਹੋਰ ਝੁੱਗਾ ਲੁਟਾਉਣਾ ਪਵੇ। ਪਰ ਆਪਣਿਆਂ ਤੋਂ ਹੂੰ ਨਹੀਂ ਕਹਾਉਣੀ।
ਕਲ ਮੈਨੂੰ ਪਤੀ-ਪਤਨੀ ਮਿਲੇ। ਮੇਰੇ ਘਰ ਦੀ ਬਿਲ ਵੱਜੀ। ਜਦੋਂ ਮੈਂ ਦਰਵਾਜ਼ਾ
ਖੋਲਿਆਂ। ਮੈਂ ਘਰ ਦੇ ਬਾਹਰ ਔਰਤ ਮਰਦ ਖੜ੍ਹੇ ਦੇਖੇ। ਮੈਂ ਕਦੇ ਇੰਨਾ ਨੂੰ ਨਹੀਂ ਮਿਲ਼ੀ ਸੀ। ਔਰਤ
ਮਰਦ 60 ਕੁ ਸਾਲਾਂ ਦੇ ਸਨ। ਦੋਨਾਂ ਦੇ ਵਾਲਾ
ਦੀ ਬੁਆਏ ਕੱਟ ਕੀਤੀ ਸੀ। ਔਰਤ ਦੇ ਵਾਲਾ ਦੀ ਕੋਈ ਤਰਤੀਬ ਨਹੀਂ ਸੀ। ਵਾਲ ਆਪੇ ਕੱਟੇ ਹੋਏ ਲੱਗਦੇ
ਸੀ। ਸੱਚ ਲਿਖਾਂ ਤਾਂ ਉਹ ਮੈਨੂੰ ਚੁੜੇਲ ਵਰਗੀ ਲੱਗੀ। ਐਸੇ ਲਗਦੇ ਸੀ। ਜਿਵੇਂ ਉਸ ਦੇ ਵਾਲ ਕਿਸੇ
ਨੇ ਪੱਟੇ ਹੋਣ। ਔਰਤ ਨੇ ਕਿਹਾ, “ ਦੇਖਿਆ ਜੀ
ਮੇਰਾ ਅੰਦਾਜ਼ਾ ਠੀਕ ਨਿਕਲਿਆ। ਆਪਣੇ ਪੰਜਾਬੀਆਂ ਦਾ ਹੀ ਘਰ ਹੈ। ਆਜੋ ਲੰਘ ਆਉ। “ ਉਹ ਦੋਨੇਂ
ਜਾਣੇ, ਮੇਰੇ ਬਗੈਰ ਅੰਦਰ ਬੁਲਾਉਣ ਤੋਂ, ਆਪੇ ਅੰਦਰ ਲੰਘ ਆਏ। ਪਤੀ ਨੇ ਕਿਹਾ, “ ਸਾਡੇ
ਕੋਲ ਕੈਲਗਰੀ ਵਿੱਚ 5 ਲੱਖ
ਡਾਲਰ ਦਾ ਆਪਣਾ ਘਰ ਸੀ। ਅਸੀਂ ਵੇਚ ਦਿੱਤਾ ਹੈ। ਹੁਣ ਕਿਰਾਏ ਲਈ ਘਰ ਲੱਭਦੇ ਹਾਂ। ਸਾਨੂੰ ਕੋਈ
ਚੱਜਦਾ ਮਕਾਨ ਨਹੀਂ ਮਿਲ ਰਿਹਾ। ਹਰ ਦੂਜੇ ਮਹੀਨੇ ਥਾਂ ਬਦਲਣੀ ਪੈਂਦੀ ਹੈ। ਦਿੱਲੀ ਵਿੱਚ ਸਾਡਾ
ਮਕਾਨ 10 ਕਰੋੜ ਦਾ ਹੈ। 5 ਪਰਿਵਾਰ ਕਿਰਾਏ ਉੱਤੇ ਰਹਿੰਦੇ ਹਨ। ” ਮੇਰੀ ਸਮਝ
ਵਿੱਚ ਨਹੀਂ ਆ ਰਿਹਾ ਸੀ। ਇਹ ਕੌਣ ਹਨ? ਮੈਨੂੰ ਇਹ
ਸਬ ਕਿਉਂ ਦੱਸ ਰਹੇ ਹਨ? ਕੈਨੇਡਾ
ਵਿੱਚ ਆ ਕੇ, ਹਰ ਬੰਦਾ
ਇਹੀ ਕਹਿੰਦਾ ਹੈ। ਅਸੀਂ ਪਿਛਿਉ ਇੰਡੀਆ ਤੋਂ ਬਹੁਤ ਤਕੜੇ ਹਾਂ। ਇੰਨੀਆਂ ਜ਼ਮੀਨਾਂ ਹਨ। ਇੰਨੀਆਂ
ਜ਼ਮੀਨਾਂ ਵਾਲੇ, ਬਾਹਰਲੇ
ਦੇਸ਼ਾਂ ਵਿੱਚ ਦਿਹਾੜੀਆਂ ਕਿਉਂ ਕਰਨ ਆਉਂਦੇ ਹਨ? ਲੋਕਾਂ
ਦੀਆਂ ਐਸੀਆਂ ਕੱਚੀਆਂ, ਫੁਕਰੀਆਂ
ਗੱਲਾਂ ਸੁਣ ਕੇ, ਹੁਣ ਤਾਂ
ਕੰਨ ਆਪੇ ਬੰਦ ਹੋ ਜਾਂਦੇ ਹਨ। ਮੈਂ ਉਨ੍ਹਾਂ ਨੂੰ ਪੀਣ ਲਈ ਜੂਸ ਦੇ ਦਿੱਤਾ, ਬਾਹਰ ਬਹੁਤ ਗਰਮੀ ਸੀ। ਕਰੋੜਾਂ, ਲੱਖਾਂ ਦੇ
ਮਾਲਕ ਤੁਰ ਕੇ, ਹਰ ਘਰ ਦਾ
ਦਰ ਖੜਕਾ ਕੇ ਪੁੱਛਦੇ ਫਿਰਦੇ ਹਨ, “ ਕੀ
ਤੁਹਾਡੇ ਕੋਲ ਕਿਰਾਏ ਲਈ ਥਾਂ ਖ਼ਾਲੀ ਹੈ? “ ਔਰਤ ਨੇ ਕਹਿਣਾ ਸ਼ੁਰੂ ਕੀਤਾ, “ ਮੇਰੇ
ਮੁੰਡੇ ਨੇ ਸਾਨੂੰ ਕੈਨੇਡਾ ਸੱਦਿਆ ਹੈ। ਬਹੂ ਦਾ ਸੁਭਾਅ ਚੰਗਾ ਨਹੀਂ ਹੈ। ਉਹ ਸਾਨੂੰ ਦੇਖ ਕੇ ਰਾਜ਼ੀ
ਨਹੀਂ ਹੈ। ਮੇਰਾ ਬੇਟਾ ਬਹੁਤ ਚੰਗਾ ਹੈ। “ ਮੈਂ ਉਸ ਨੂੰ
ਕਿਹਾ, “ ਜੇ ਤੇਰਾ ਬੇਟਾ ਚੰਗਾ ਹੈ। ਬਹੂ ਦਾ
ਲੜਾਕੂ ਸੁਭਾਅ ਤੁਹਾਡੇ ਉੱਤੇ ਅਸਰ ਨਹੀਂ ਕਰ ਸਕਦਾ। ਜਿਸ ਨੂੰਹ ਨੇ ਤੁਹਾਨੂੰ ਕੈਨੇਡਾ ਸੱਦਣ ਲਈ
ਫ਼ੀਸ ਭਰੀ ਹੈ। ਉਹ ਮਾੜੀ ਕਿਵੇਂ ਹੋ ਸਕਦੀ ਹੈ? ਕੀ ਤੁਸੀਂ
ਦੋਨੇਂ ਨੌਕਰੀ ਕਰਦੇ ਹੋ? “ ਉਸ
ਬੰਦੇ ਨੇ ਕਿਹਾ, “ ਮੁੰਡਾ
ਬਹੂ ਸਾਡੇ ਕੋਲੋਂ ਰਹਿਣ ਦਾ ਖ਼ਰਚਾ ਮੰਗਦੇ ਸੀ। ਅਸੀਂ ਮੁੰਡਾ ਪਾਲ਼ਿਆਂ ਹੈ। ਅਸੀਂ ਨਹੀਂ ਖਰਚਾ
ਦਿੰਦੇ। 6 ਕੁ ਮਹੀਨੇ ਉਸ ਨੇ ਸਾਨੂੰ ਮੁਫ਼ਤ ਰੋਟੀਆਂ ਦਿੱਤੀਆਂ
ਹਨ। ਹੁਣ 5 ਸਾਲਾਂ ਦੇ ਅਲੱਗ ਹਾਂ। ਅਸੀਂ ਦੋਨੇਂ ਨੌਕਰੀ ਕਰਦੇ
ਸੀ। ਹੁਣ ਸਾਨੂੰ ਗੌਰਮਿੰਟ ਵੱਲੋਂ ਵਰਕਰ ਭੱਤਾ ਮਿਲਦਾ ਹੈ। ਉਸ ਦੇ ਮੁੱਕਣ ਦੀ ਉਡੀਕ ਕਰ ਰਹੇ ਹਾਂ।
ਜਿੰਨੀ ਦੇਰ ਮਿਲਦਾ ਹੈ, ਲੈ ਲਈਏ।
ਫਿਰ ਇੰਡੀਆ ਨੂੰ ਜਾਣਾ ਹੈ। “
ਹੁਣ ਮੇਰੇ ਕੋਲੋਂ ਚੁੱਪ ਨਾਂ ਰਿਹਾ
ਗਿਆ। ਮੈਂ ਕਿਹਾ, “ ਕੀ ਕਰੋੜ ਪਤੀ ਲੋਕ ਵੀ ਵਰਕਰ ਭੱਤੇ ਦਾ ਲਾਲਚ ਕਰਦੇ
ਹਨ? ਬਹੂ ਤੋਂ
ਅਲੱਗ ਰਹਿ ਕੇ, ਹੁਣ ਤੁਹਾਨੂੰ ਕਿੰਨੇ ਕੁ ਡਾਲਰ ਮਹੀਨੇ ਦੇ ਖ਼ਰਚਣੇ
ਪੈਂਦੇ ਹਨ? “ ਔਰਤ ਨੇ ਕਿਹਾ, “ ਵਰਕਰ ਭੱਤੇ ਦਾ ਲਾਲਚ ਕਰਕੇ,
ਇਸੇ ਤਰਾਂ
ਹੀ ਪੈਸੇ ਜੁੜਦੇ ਹਨ। ਮੁੰਡੇ ਨੇ ਸਾਡੇ ਕੋਲੋਂ 600 ਡਾਲਰ ਮਹੀਨੇ ਦਾ ਮੰਗਿਆ ਸੀ। ਹੁਣ ਸਾਡਾ
ਇਕੱਲਿਆਂ ਦਾ ਖ਼ਰਚਾ 1 ਕਮਰੇ ਤੇ ਖਾਣ ਦਾ ਮਹੀਨੇ ਦਾ 1000 ਡਾਲਰ ਹੈ। ” ਉਹ ਔਰਤ ਉੱਠ ਕੇ ਖੜ੍ਹੀ ਹੋ ਗਈ। ਮੈਂ
ਸੋਚਿਆ ਇਹ ਜਾਣ ਲੱਗੇ ਹਨ। ਪਰ ਉਹ ਦੋਨੇਂ ਜਾਣੇ ਆਪੇ ਹੀ ਘਰ ਦੀਆਂ ਪੌੜੀਆਂ ਉੱਪਰਲੀ ਮੰਜ਼ਲ ਵੱਲ ਚੜ੍ਹਨ
ਲੱਗੇ। ਔਰਤ ਨੇ ਕਿਹਾ, “ ਤੇਰਾ ਘਰ ਹੀ ਦੇਖ ਲਈਏ। ਬੰਦੇ ਨੂੰ ਇਸੇ ਤਰਾਂ ਫਿਰ
ਤੁਰ ਕੇ, ਜਾਇਜ਼ਾ
ਹੁੰਦਾ ਹੈ। ” ਉਸ ਨੇ ਇੱਕ ਇੱਕ ਕਮਰਾ ਆਪੇ ਖ਼ੋਲ ਕੇ,
ਅੰਦਰ ਜਾ
ਕੇ ਦੇਖਿਆ। ਮੈਂ ਸੋਚ ਰਹੀ ਸੀ। ਐਸੀ ਚਲਾਕੋ ਮਾਸੀ ਔਰਤ ਨੂੰ ਕਿਹੜੀ ਨੂੰਹ ਆਪਣੇ ਨਾਲ ਰੱਖ ਲਵੇਗੀ?
ਸਾਰੇ ਘਰ ਦੀ ਤਲਾਸ਼ੀ ਲੈ ਲਵੇਗੀ। ਉਹ ਆਪੇ ਬੋਲੀ ਗਈ। ਉਸ ਨੇ ਕਿਹਾ, “ ਮੈਂ 35 ਸਾਲ ਕਾਲਜ ਦੇ ਵਿੱਚ ਪੜ੍ਹਾਇਆ ਹੈ।
ਮੇਰੇ ਪਤੀ ਨੇ ਸਾਰੀ ਉਮਰ ਦਿੱਲੀ ਬੈਂਕ ਵਿੱਚ ਨੌਕਰੀ ਕੀਤੀ ਹੈ। ਇੱਥੇ ਵੀ ਅਸੀਂ ਬਹੁਤ ਵੱਡੀ
ਦੁਕਾਨ ਵਾਲਮਾਰਟ ਵਿੱਚ ਕੰਮ ਕਰਦੇ ਸੀ। ” ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ। ਜਿੰਨਾ ਨੇ ਸਾਰੀ ਉਮਰ ਪਬਲਿਕ
ਨਾਲ ਮੱਥਾ ਮਾਰਿਆ ਹੈ। ਹੁਣ ਲੋਕਾਂ ਦੇ ਘਰਾਂ ਵਿੱਚ ਦਰ-ਦਰ ਕਿਰਾਏ ਲਈ ਤੁਰੇ ਫਿਰਦੇ ਹਨ। ਇੱਕ ਬਹੂ
ਨੂੰ ਬਰਦਾਸ਼ਤ ਕਰਨਾ ਇੰਨਾ ਲਈ ਭਾਰੀ ਪੈ ਗਿਆ। ਜਿਸ ਬਹੂ ਨੇ ਇਹ ਕੈਨੇਡਾ ਸੱਦੇ ਹਨ। ਕੈਨੇਡਾ
ਗੌਰਮਿੰਟ ਤੋਂ ਭੱਤੇ ਲੈਣ ਦੇ ਜੋਗ ਕੀਤੇ ਹਨ। ਉਸ ਦਾ ਘਰ ਛੱਡ ਕੇ,
ਸੁਖ
ਲੱਭਦੇ ਫਿਰਦੇ ਹਨ। ਇਹ ਕੈਨੇਡੀਅਨ ਮਾਪੇ ਹਨ। ਜੋ ਪੇ-ਚਿੱਕ ਜਾਂ ਪੈਨਸ਼ਨ ਹੁੰਦੇ ਹੀ ਨੂੰਹ-ਪੁੱਤਰ
ਘਰ ਛੱਡ ਕੇ ਚਲੇ ਜਾਂਦੇ ਹਨ।
ਇੱਕ ਗੋਰੀ ਔਰਤ ਨੇ ਦੱਸਿਆ,
“ ਪਤੀ
ਮੈਨੂੰ ਤੇ 3 ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਜਦੋਂ ਤਿੰਨੇ ਮੁੰਡੇ ਵੱਡੇ ਹੁੰਦੇ ਗਏ। ਸੁਰਤ
ਸੰਭਾਲਦੇ ਗਏ। ਉਵੇਂ ਹੀ ਘਰੋਂ ਬਾਰੀ ਬਾਰੀ ਚਲੇ ਗਏ। ਹੁਣ ਇਕੱਲੀ ਹੀ ਘਰ ਵਿੱਚ ਰਹਿੰਦੀ ਹਾਂ। ” ਇਹ ਹਾਲ ਹੁਣ ਪੰਜਾਬੀਆਂ ਦਾ ਵੀ ਹੋ
ਰਿਹਾ ਹੈ। ਕਈਆਂ ਦੇ ਇੱਕੋ ਪੁੱਤਰ ਹੀ ਹੈ। ਉਹੀ ਛੱਡ ਕੇ ਚਲਾ ਗਿਆ ਹੈ। ਇਸੇ ਲਈ ਡਾਕਟਰਾਂ ਦੇ ਭੀੜ
ਹੁੰਦੀ ਹੈ। ਲੋਕਾਂ ਵਿੱਚ ਘਰੇਲੂ ਲੜਾਈਆਂ ਕਰਕੇ, ਮਾਨਸਿਕ ਪ੍ਰੇਸ਼ਾਨੀ ਹੈ। ਅਸੀਂ ਬੱਚੇ
ਪਾਲਦੇ ਹਾਂ, ਸਹਾਰਾ ਬਣਨਗੇ। ਬੱਚੇ ਆਜ਼ਾਦੀ ਚਹੁੰਦੇ ਹਨ। ਪ੍ਰਾਈਵੇਸੀ
ਚਹੁੰਦੇ ਹਨ। ਮਾਪੇ ਆਪਣੀ ਦਖਲ ਅੰਦਾਜ਼ੀ ਕਰਨੋਂ ਨਹੀਂ ਹਟਦੇ। ਬੱਚਿਆਂ ਨੂੰ ਨੌਜਵਾਨ ਹੋਣ ਉੱਤੇ ਵੀ
ਬੱਚੇ ਹੀ ਸਮਝਦੇ ਹਨ। ਉਹ ਬਗ਼ਾਵਤ ਕਰ ਦਿੰਦੇ ਹਨ। ਅਲੱਗ ਰਹਿਣ ਵਿੱਚ ਸੁਖ ਮਹਿਸੂਸ ਕਰਦੇ ਹਨ। ਅਸੀਂ
ਆਪ ਕਿੰਨਾ ਕੁ ਕਿਸੇ ਨੂੰ ਸਹਾਰਾ ਦਿੱਤਾ ਹੈ? ਕੀ ਸਾਡੇ ਆਪਣੇ ਕੋਲ ਆਪਣੇ ਮਾਪਿਆਂ
ਨਾਲ ਸਮਾਂ ਗੁਜ਼ਾਰਨ ਦਾ ਸਮਾਂ ਹੈ? ਬਹੁਤੇ ਤਾਂ ਚੰਗੀ ਜ਼ਿੰਦਗੀ ਗੁਜ਼ਰਨ ਲਈ
ਮਾਪੇ ਛੱਡ ਕੇ, ਵਿਦੇਸ਼ ਆ ਵਸੇ ਹਨ। ਪਰਤ ਕੇ ਨਹੀਂ ਦੇਖਦੇ,
ਮਾਪਿਆਂ
ਦਾ ਪਿੱਛੇ ਕੀ ਹਾਲ ਹੈ? ਜੇ ਬੱਚੇ ਪਾਲ ਸਕਦੇ ਹੋ। ਆਪਣੇ-ਆਪ ਨੂੰ ਕਿਉਂ ਨਹੀਂ ਸੰਭਾਲ ਸਕਦੇ? ਆਸਾ
ਕਰਨੀਆਂ ਛੱਡ ਦੇਵੋ। ਜਿੰਨਾਂ ਚਿਰ ਜਾਨ ਹੈ। ਆਪਣੀ ਮਨ ਮਰਜੀ ਕਰਦੇ ਹੋਏ, ਆਜਾਦੀ ਨਾਲ ਜੀਵੋ।
ਇੱਜ਼ਤ ਵੱਡੇ, ਛੋਟੇ ਸਬ ਦੀ ਕਰੋ। ਕਿਸੇ ਤੋਂ ਨਿਰਾਦਰ ਵੀ ਨਾ ਕਰਾਵੋ।
Comments
Post a Comment