ਭਾਗ 14 ਮੰਤਰੀਆਂ ਦਾ ਕੰਮ ਹੀ ਗੱਪਾਂ ਮਾਰਨਾ ਹੁੰਦਾ ਹੈ। ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਐਸੇ ਬਿਆਨ ਦੇਣ ਦਾ ਕੀ ਫ਼ਾਇਦਾ ਹੈ? ਜਿਸ ਨਾਲ ਕਿਸੇ ਨੂੰ ਕੋਈ ਲਾਭ ਹੀ ਨਹੀਂ ਹੈ। ਜੇ ਬਿਆਨਾਂ ਦੀਆਂ ਫੜਾ ਮਾਰਨ ਪਿੱਛੋਂ ਜਨਤਾ ਨੂੰ ਤਕਲੀਫ਼ ਹੋਵੇ। ਮੰਤਰੀਆਂ ਦਾ ਕੰਮ ਹੀ ਗੱਪਾਂ ਮਾਰਨਾ ਹੁੰਦਾ ਹੈ। ਲੋਕ ਗੱਪਾਂ ਵੱਲ ਹੀ ਵੱਧ ਧਿਆਨ ਦਿੰਦੇ ਹਨ। ਇਹ ਜਨਤਾ ਦਾ ਕੋਈ ਕੰਮ ਪੂਰਾ ਨਹੀਂ ਕਰਦੇ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਬੱਚਿਆਂ ਵਾਲੀਆਂ ਹਰਕਤਾਂ ਕਰਦੇ ਹਨ। ਜਿਵੇਂ ਬੱਚੇ ਗੱਲ-ਗੱਲ ਤੇ ਨਾਟਕ ਕਰਦੇ ਹਨ। ਝੂਠ ਬੋਲਦੇ ਹਨ। ਬੱਚਿਆਂ ਦੀਆਂ ਗੱਲਾਂ ਖੇਡਾਂ ਹੁੰਦੀਆਂ ਹਨ। ਚਾਹੇ ਨੁਕਸਾਨ ਕਰੀ ਜਾਣ। ਬੱਚਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਤੁਹਾਡੇ ਕੋਲ 500 ਤੇ 1000 ਦੇ ਨੋਟ ਜਮ੍ਹਾ ਕਰਵਾਉਣ ਲਈ 50 ਦਿਨ ਹਨ। ਜੇਕਰ ਕਿਸੇ ਕਾਰਨ 30 ਦਸੰਬਰ ਤਕ ਲੋਕ ਇਹ ਨੋਟ ਜਮਾਂ ਨਹੀਂ ਕਰਵਾ ਸਕੇ, ਤਾਂ ਉਨ੍ਹਾਂ ਨੂੰ ਆਖ਼ਰੀ ਮੌਕਾ ਵੀ ਦਿੱਤਾ ਜਾਵੇਗਾ। ''  ਲੋਕ ਉਸ ਦਿਨ ਤੋਂ ਅੱਜ ਤੱਕ ਬੈਂਕਾਂ ਦੇ ਬਾਹਰ ਹੀ ਧੱਕੇ ਖਾ ਰਹੇ ਹਨ। ਪਹਿਰੇਦਾਰ ਬੈਂਕ ਵਿੱਚ ਵੜਨ ਹੀ ਨਹੀਂ ਦਿੰਦੇ। 30 ਦਸੰਬਰ ਤੋਂ ਪਿੱਛੋਂ ਹੁਣ ਉਹੀ ਹਾਲ ਵਿਦੇਸ਼ੀਆਂ ਦਾ ਹੋ ਰਿਹਾ ਹੈ। ਕੀ ਇਸ ਬਿਆਨ ਨਾਲ ਇਹ ਸਰਕਾਰ ਗ਼ਰੀਬਾਂ ਨੂੰ ਅਮੀਰ ਬਣਾ ਰਹੀ ਹੈ? ਜਾਂ ਗ਼ਰੀਬਾਂ ਨੂੰ ਧੱਕੇ ਖੁਆ ਰਹੀ ਹੈ। ਮੋਦੀ ਦੇ ਫ਼ੈਸਲੇ ਨੇ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਚੱਕਰਾਂ ਪਾ ਦਿੱਤਾ ਹੈ। ਮੋਦੀ ਸਰਕਾਰ ਨੇ ਗ਼ਲਤ ਢੰਗ ਨਾਲ ਨੋਟ ਬੰਦੀ ਕਰ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੈਂਕਾਂ 'ਚ ਜਮਾਂ ਕਰਵਾਉਣ ਦਾ ਆਖ਼ਰੀ ਦਿਨ ਕਦੋਂ ਸੀ? ਲੋਕ ਤਾਂ 10 ਨਵੰਬਰ , 2016 ਤੋਂ ਧੱਕੇ ਹੀ ਖਾ ਰਹੇ ਹਨ। ਕੁੱਝ ਕੁ ਤਾਕਤਵਰ, ਜਾਣ-ਪਛਾਣ ਵਾਲੇ ਲੋਕਾਂ ਦੇ ਪੈਸੇ ਜਮਾ ਹੋਏ ਹਨ। ਕਈ ਲੋਕ ਤਾਂ ਹੰਭ ਕੇ ਘਰ ਬੈਠ ਗਏ ਹਨ। ਕਈ ਅਜੇ ਹੀ ਆਪਣੀ ਹੱਕ ਦੀ ਕਮਾਈ ਨੂੰ ਕੂੜਾ ਬਣਨ ਤੋਂ ਬਚਾਉਣਾ ਚਾਹੁੰਦੇ ਹਨ। ਭ੍ਰਿਸ਼ਟਾਚਾਰ ਤੇ ਕਾਲਾ ਧਨ ਦੀ ਗਿਣਤੀ ਵਿੱਚ ਸਾਰੀ ਜਨਤਾ ਨਹੀਂ ਆਉਂਦੀ। ਮੋਦੀ ਨੇ ਸਾਰਿਆਂ ਨੂੰ ਇੱਕੋ ਰਸੇ ਨਾਲ ਬੰਨ੍ਹ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੇ ਇਹ ਕਮਾਈ ਮਸਾਂ ਕੀਤੀ ਹੋਣੀ ਹੈ। ਕਈ ਲੋਕ ਐਸੇ ਵੀ ਹਨ। ਉਹ ਪੈਸਾ ਬੈਂਕਾਂ ਵਿੱਚ ਜਮਾ ਨਹੀਂ ਕਰਾਉਂਦੇ। ਨਾ ਹੀ ਬੈਂਕਾਂ ਜਾਂਦੇ ਹਨ। ਪੈਸੇ ਘਰ ਹੀ ਰੱਖ ਲੈਂਦੇ ਹਨ। ਨਾਂ ਹੀ ਖ਼ਬਰਾਂ ਸੁਣਦੇ ਹਨ। ਆਪਣੀ ਜਿੰਦਗੀ ਰੁੜ ਕੇ ਮਸਾਂ ਜਿਉਂਦੇ ਹਨ। ਮੋਦੀ ਸਰਕਾਰ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ। ਹੁਣ ਉਹੀ ਤਾਨਾਸ਼ਾਹੀ ਦਸੰਬਰ 30 2016 ਤੋਂ ਵਿਦੇਸ਼ੀਆਂ ਭਾਰਤੀਆਂ ਨਾਲ ਹੋ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ ਵਿਦੇਸ਼ਾਂ ਵਿਚੋਂ ਗਏ ਲੋਕ ਜਾਂਦੇ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਬਾਹਰੋਂ ਹੀ ਮੋੜ ਦਿੱਤਾ ਜਾਂਦੇ ਹਨ। ਕੋਈ ਕਹਿੰਦਾ ਹੈ। ਵਿਦੇਸ਼ੀਆਂ ਨੂੰ ਚੰਡੀਗੜ੍ਹ, ਦਿੱਤੀ, ਬੰਬਈ, ਪਟਨੇ ਵੱਡੇ ਸ਼ਹਿਰਾਂ ਵਿੱਚ ਰਿਜ਼ਰਵ ਬੈਂਕ ਆਫ਼ ਇੰਡੀਆ ਜਾਵੋ। ਕਈਆਂ ਵਿਦੇਸ਼ੀਆਂ ਨੂੰ ਭਾਰਤ ਬਾਰੇ ਜਾਣਕਾਰੀ ਵੀ ਨਹੀਂ ਹੈ। ਥਾਂ-ਥਾਂ ਅਲੱਗ-ਅਲੱਗ ਸ਼ਹਿਰਾਂ ਦੀਆਂ ਬੈਂਕਾਂ ਵਿੱਚ ਜਾ ਕੇ, 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜਮਾ ਕਰਾਉਣ ਲਈ ਵਿਦੇਸ਼ੀ ਇਸ ਉਤੇ ਹੋਰ ਕਿੰਨਾ ਪੈਸਾ ਖ਼ਰਚ ਕਰਨ? ਹੋਟਲ ਵਿੱਚ ਰਹਿਣ ਤੇ ਟੈਕਸੀ ਦਾ ਕਿਰਾਇਆ ਕਿਥੋਂ ਦੇਣ? ਹਰ ਬੰਦਾ ਪ੍ਰਧਾਂਨ ਮੰਤਰੀ ਤਾਂ ਨਹੀਂ ਹੈ। ਕਿ ਦੇਸ਼ ਦਾ ਪੈਸਾ ਹੋਟਲ ਵਿੱਚ ਰਹਿਣ ਤੇ ਕਾਰਾਂ ਦੇ ਆਉਣ-ਜਾਣ ‘ਤੇ ਖਰਚ ਦੇਵੇ। ਜੇ ਮੋਦੀ ਆਪ ਅਜੇ ਸਟੇਸ਼ਨ ਤੇ ਚਾਹ ਵੇਚਦਾ ਹੁੰਦਾ। ਮਸਾਂ ਦੇ ਇੱਕ-ਦੋ ਰੁਪਏ ਤੇ ਚੁਆਨੀਆਂ ਤੋਂ 500 ਅਤੇ 1000 ਰੁਪਏ ਦੇ ਬਣਾਏ ਨੋਟ ਜਮਾਂ ਕਰਾਉਣ ਲਈ ਉਹ ਇਸ ਤਰਾਂ ਥਾਂ-ਥਾਂ ਅਲੱਗ-ਅਲੱਗ ਸ਼ਹਿਰਾਂ ਦੀਆਂ ਬੈਂਕਾਂ ਵਿੱਚ ਧੱਕੇ ਖਾਂਦਾ। ਜਦੋਂ ਹਰ ਸ਼ਾਮ ਨੂੰ ਨਿਰਾਸ਼ ਘਰ ਆਉਂਦਾ। ਦੇਸ਼ ਦਾ ਹੋਰ ਕੋਈ ਪ੍ਰਧਾਨ ਮੰਤਰੀ ਬਿਆਨ ਦੇ ਰਿਹਾ ਹੁੰਦਾ, “ ਕਾਲਾ ਧੰਨ ਜਮਾਂ ਨਹੀਂ ਹੋਵੇਗਾ। ਮੋਦੀ ਦੀ ਇੱਕ-ਇੱਕ ਗਿਲਾਸ ਚਾਹ ਵੇਚੀ ਵੀ ਕਾਲਾ ਧੰਨ ਬਣ ਜਾਂਦੀ। ਮੋਦੀ ਨੂੰ ਭਲੀ-ਭਾਂਤ ਪਤਾ ਹੈ। ਲੋਕ ਹੈਰਾਨ ਹੋ ਰਹੇ ਹਨ। ਲੋਕ ਆਪਣੇ ਕਮਾਏ ਖ਼ਰਾਬ ਹੋ ਰਹੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਚੋਕਲੇਟ ਦੀ ਬਾਰ ਵਾਂਗ ਦੇਖ ਰਹੇ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਵੀ ਜਾਸਾ ਹੀ ਹੈ। ਕੋਈ ਮਦਦ ਨਹੀਂ ਕਰਦਾ। ਇਹ ਜੋ ਸ਼ਰਤਾਂ ਥੱਲੇ ਲਿਖੀਆਂ ਗਈਆਂ ਹਨ। ਇਹ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਕਰਮਚਾਰੀ ਤਾਂਹੀ ਦੇਖਣਗੇ। ਜਦੋਂ ਪਰਦੇਸੀਆਂ ਨੂੰ ਚੌਕੀਦਾਰ ਪੁਲਿਸ ਵਾਲਾ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅੰਦਰ ਵੜਨ ਦੇਵੇਗਾ। ਲੋਕਾਂ ਦੀ ਹੱਕ ਦੀ ਕਮਾਈ ਨੂੰ ਮੋਦੀ ਕਾਲਾ ਧੰਨ ਕਹਿ ਰਿਹਾ ਹੈ। ਜੋ ਕਾਲੇ ਧੰਨ ਵਾਲੇ ਸਨ। ਉਨ੍ਹਾਂ ਦੇ ਨੋਟ ਮੋਦੀ ਦੀ ਮਦਦ ਨਾਲ 9 ਨਵੰਬਰ, 2016 ਤੋਂ ਪਹਿਲਾਂ ਹੀ 2000 ਦੇ ਨਵੇਂ ਨੋਟ ਨਾਲ ਬਦਲ ਚੁੱਕੇ ਸਨ। ਜਦੋਂ ਕਿ ਬੈਂਕਾਂ ਵਿੱਚ 2000 ਦੇ ਨਵੇਂ ਨੋਟ ਆਏ ਨਹੀਂ ਸਨ। ਗ਼ਰੀਬ ਆਮ ਬੰਦਿਆਂ ਦਾ ਕਾਰੋਬਾਰ ਠੱਪੋ ਹੋ ਗਿਆ ਹੈ। ਫੁੱਟਪਾਥ ਤੇ ਬਹੁਤ ਸਾਰੇ ਕੱਪੜਾ ਵੇਚਣ ਸਬਜ਼ੀ ਵਾਲੇ ਤੇ ਹੋਰਾਂ ਨੇ ਰੇੜੀ ਲਗਾਉਣੀ ਛੱਡ ਦਿੱਤੀ ਹੈ। ਉਨ੍ਹਾਂ ਕੋਲ ਜੋ ਕੈਸ਼ ਇਕੱਠਾ ਕੀਤਾ ਸੀ, ਸਬ ਬਰਬਾਦ ਹੋ ਗਿਆ ਹੈ। ਵੱਡੀਆਂ ਦੁਕਾਨਾਂ ਵਾਲਿਆਂ ਦਾ ਵੀ ਬਹੁਤ ਬੁਰਾ ਹਾਲ ਹੈ। ਬੈਂਕਾਂ ਵਿੱਚ ਰਕਮ ਜਮਾਂ ਨਹੀਂ ਹੋਈ। ਜੋ ਕੋਲ ਸੀ। ਉਹ ਕਾਗ਼ਜ਼ ਬਣ ਗਏ ਹਨ। 31 ਮਾਰਚ 2017 ਤੋਂ ਵਧਾ ਕੇ 30 ਜੂਨ 2017 ਤੱਕ ਦੀ ਨੋਟ ਬਦਲੀ ਕਰਨ ਦੀ ਗੱਲ ਵੀ ਚਾਲ ਹੀ ਸੀ। ਰਿਜ਼ਰਵ ਬੈਂਕ ਆਫ਼ ਇੰਡੀਆ ਵਿਦੇਸ਼ੀਆਂ ਨੂੰ ਕੋਈ ਮਦਦ ਨਹੀਂ ਕਰ ਰਹੀ। ਭਾਰਤ ਗਏ ਹੋਏ ਵਿਦੇਸ਼ੀ ਹੈਰਾਨ ਹੋ ਰਹੇ ਹਨ। ਕਈਆਂ ਕੋਲ ਤਾਂ 25 ਹਜ਼ਾਰ ਰੁਪਏ ਤੋਂ ਵੀ ਵਧ ਰਾਸ਼ੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਵਰਕਰ ਵੀ ਮੋਦੀ ਵਾਂਗ ਕੰਨ ਲਪੇਟੀ ਬੈਠੇ ਹਨ। ਕੋਈ ਸੁਣਵਾਈ ਨਹੀਂ ਹੈ। ਦਸਾਂ ਨੂੰਹਾਂ ਦੀ ਕਮਾਈ ਕੀਤੀ ਹੋਈ ਹੈ। ਕੈਨੇਡਾ, ਅਮਰੀਕਾ ਤੇ ਬਾਹਰੋਂ ਗਏ ਲੋਕ ਵੀ ਭਾਰਤ ਵਿੱਚ ਬੈਂਕਾਂ ਤੋਂ ਪੈਸੇ ਨਾਂ ਮਿਲਣ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਜਿੰਨਾ ਵਿੱਚ ਬਹੁਤੇ 65 ਸਾਲਾਂ ਦੀ ਉਮਰ ਤੋਂ ਵੱਧ ਹਨ। ਜੋ ਹਰ ਸਾਲ ਭਾਰਤ ਜਾਂਦੇ ਹਨ। ਉਹ ਹਰ ਸਾਲ ਆਪਣੇ ਨਾਲ ਅਗਲੇ ਸਾਲ ਲਈ 40, 50 ਹਜ਼ਾਰ ਨਾਲ ਹੀ ਚੱਕੀ ਫਿਰਦੇ ਹਨ। ਬਈ ਖੜ੍ਹੇ ਪੈਰ ਭਾਰਤ ਆ ਕੇ ਬੁੱਢਿਆਂ ਨੂੰ ਪੈਸੇ ਦੀ ਤੰਗੀ ਨਾ ਹੋਵੇ। ਜ਼ਿਆਦਾਤਰ ਐਸੇ ਵਿਜ਼ਟਰ ਨੋਟ ਬੰਦੀ ਵਿੱਚ ਫਸ ਗਏ ਹਨ। ਜੋ ਆਪਣੇ ਕੈਨੇਡਾ, ਅਮਰੀਕਾ ਤੇ ਬਾਹਰੋਂ ਦੇਸ਼ਾਂ ਦੇ ਜੰਮੇ ਬੱਚਿਆਂ ਨੂੰ ਭਾਰਤ ਲੈ ਕੇ ਗਏ ਹੋਏ ਹਨ। ਨੋਟ ਬੰਦੀ ਕਾਰਨ ਪੈਸੇ ਦੀ ਤੰਗੀ ਕਰ ਕੇ ਬੱਚਿਆਂ ਦੀਆਂ ਇਛਾਵਾਂ ਪੂਰੀਆਂ ਨਹੀਂ ਕਰ ਸਕਦੇ। ਅੱਗੇ ਨੂੰ ਵਿਦੇਸ਼ੀਆਂ ਦੇ ਬੱਚੇ ਨੋਟ ਬੰਦੀ ਤੋਂ ਤੰਗ ਆਏ ਭਾਰਤ ਨਹੀਂ ਜਾਣਗੇ। ਮੋਦੀ ਦੀਆਂ ਨਜ਼ਰਾਂ ਵਿੱਚ ਆਂਮ ਆਦਮੀ ਦੀ ਮਿਹਨਤ ਦੀ ਕੀਤੀ ਕਮਾਈ ਕਾਲਾ ਧੰਨ ਬਣ ਗਈ। ਭੁੱਖੇ ਦੀ ਦੀ ਰੱਜੀ, ਖੇਹ ਉਡਾਣ ਲੱਗੀ। ਮੋਦੀ ਐਸੇ ਲੋਕਾਂ ਦੇ ਪੈਸੇ ਤੇ ਕਿਵੇਂ ਕਟਰੋਲ ਕਰ ਸਕਦਾ ਹੈ। ਜਨਤਾ ਦਾ ਪੈਸਾ ਹੈ। ਲੋਕ ਜਿਵੇਂ ਮਰਜ਼ੀ ਖ਼ਰਚਣ। ਲੋਕ ਆਪੇ ਹੋਲੀ-ਹੋਲੀ ਜਮਾ ਕਰਾਉਂਦੇ ਰਹਿਣਗੇ। ਤਰੀਕ ਮਿਥਣ ਦੀ ਕੀ ਲੋੜ ਸੀ? ਇਹ ਕਿਹੜਾ ਵੋਟਾਂ ਹਨ। ਬਈ ਇਸ ਤਰੀਕ ਤੋਂ ਬਾਅਦ ਜਮਾ ਨਹੀਂ ਕਰ ਸਕਦੇ। ਐਸੇ ਤਾਨਾਂਸ਼ਾਹੀ ਤਾਂ ਔਗਜੇਬ, ਬਾਬਰ ਵੀ ਨਹੀਂ ਸੀ। ਸਰਕਾਰੀ ਕੰਮਾਂ ਵਿੱਚ ਡਾਕਟਰ ਤਹਸੀਲਦਾਰ, ਪਟਵਾਰੀ, ਵਕੀਲ, ਜੱਜ, ਪੁਲਿਸ ਵਾਲੇ ਤੇ ਹੋਰ ਜੋ ਰਿਸ਼ਵਤ ਲੈ ਰਹੇ ਹਨ। ਉਹ ਤਾਂ ਜਿਉਂ ਦੀ ਤਿਉਂ ਡਟੇ ਹੋਏ ਹਨ। ਕੋਈ ਵੀ ਸਰਕਾਰੀ ਕੰਮ ਰਿਸ਼ਵਤ ਤੇ ਧੱਕੇ ਖਾਣ ਤੋਂ ਬਗੈਰ ਨਹੀਂ ਹੁੰਦਾ। ਪਾਸਪੋਰਟ, ਡਰਾਈਵਿੰਗ ਲਾਇਸੈਂਸ ਹੀ ਬਣਾਉਣਾ ਹੋਵੇ। ਲੜ ਸਿਰਾ ਹੀ ਨਹੀਂ ਲੱਭਦਾ। ਕੀਹਨੂੰ ਤੇ ਕਿਥੇ, ਕਦੋਂ ਮਿਲਣਾ ਹੈ? ਕੋਈ ਸਰਕਾਰੀ ਕੁਰਸੀ ਤੇ ਹਾਜ਼ਰ ਨਹੀਂ ਹੁੰਦਾ।

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਵਿਦੇਸ਼ਾਂ ਚ ਵੱਸਦੇ ਭਾਰਤੀਆਂ ਲਈ 500 ਅਤੇ 1000 ਦੇ ਪੁਰਾਣੇ ਨੋਟ ਬੈਂਕਾਂ ਚ ਜਮਾਂ ਕਰਵਾਉਣ ਦੀ ਤਰੀਕ 31 ਮਾਰਚ 2017 ਤੋਂ ਵਧਾ ਕੇ 30 ਜੂਨ 2017 ਤਕ ਕਰ ਦਿੱਤੀ। ਨੋਟੀਫ਼ਿਕੇਸ਼ਨ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਗੈਰ ਮੁਲਕੀ ਭਾਰਤੀਆਂ ਤੋਂ ਇਲਾਵਾ ਇਸ ਸਕੀਮ ਦਾ ਲਾਭ ਹੋਰ ਕਿਸੇ ਨੂੰ ਨਹੀਂ ਮਿਲੇਗਾ ਇਸ ਲਈ ਉਸ ਦੀ ਜਗਾ ਕੋਈ ਵੀ ਦੂਜਾ ਵਿਅਕਤੀ ਨੋਟ ਨਹੀਂ ਬਦਲਾ ਸਕਦਾ। ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਹੈ ਕਿ ਪ੍ਰਵਾਸੀ ਭਾਰਤੀ 30 ਜੂਨ ਤੱਕ ਆਪਣੇ ਪੁਰਾਣੇ ਨੋਟ ਆਰ.ਬੀ.ਆਈ. ਬਰਾਂਚ ਤੋਂ ਬਦਲ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਾਏ ਹੋਏ ਲੋਕਾਂ ਨੂੰ ਰਾਹਤ ਦੇਣ ਲਈ ਆਪਣੇ ਬਿਆਨ ਕਈ ਬਾਰ ਬਦਲੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਬੇਈਮਾਨਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਪ੍ਰਵਾਸੀ ਭਾਰਤੀਆਂ ਨੂੰ ਪੈਸੇ ਜਮਾਂ ਕਰਵਾਉਣ ਸਮੇਂ ਆਪਣਾ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਹ ਸਬੂਤ ਵੀ ਦਿਖਾਉਣਾ ਹੋਵੇਗਾ ਕਿ ਉਹ 9 ਨਵੰਬਰ ਤੋਂ 30 ਦਸੰਬਰ ਦੌਰਾਨ ਵਿਦੇਸ਼ 'ਚ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਇਸ ਦੀ ਵਰਤੋਂ ਨਹੀਂ ਕੀਤੀ ਹੈ। 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜਮਾ ਕਰ ਸਕਦੇ ਹਨ। ਆਰ.ਬੀ.ਆਈ. ਨੇ ਕਿਹਾ ਕਿ ਨਾਗਰਿਕ ਇਸ ਸੁਵਿਧਾ ਦੀ ਵਰਤੋਂ ਆਪਣੀ ਨਿੱਜੀ ਸਮਰੱਥਾ 'ਚ ਇਸ ਮਿਆਦ ਦੌਰਾਨ ਇੱਕ ਵਾਰ ਕਰ ਸਕਦੇ ਹਨ। ਮੋਦੀ ਜੀ ਇਹ ਸਬ ਕੁੱਝ ਵਿਦੇਸ਼ੀਆਂ ਦੇ ਕੋਲ ਹੋਣ ਦੇ ਬਾਵਜੂਦ ਵੀ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਵਰਕਰ ਗੱਲ ਨਹੀਂ ਕਰਦੇ। ਦੱਸੋ ਜਨਤਾ ਕਿਧਰ ਜਾਵੇ? ਐਸੀ ਧੱਕਾਸ਼ਾਹੀ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ, ਮਹਾਰਾਜੇ ਨੇ ਨਹੀਂ ਕੀਤੀ। ਪੂਰੀ ਜਨਤਾ ਦਾ ਨੱਕ ਵਿੱਚ ਦਮ ਕਰ ਰਖਿਆ ਹੈ।

Comments

Popular Posts